ਐਮੀਸੈੱਟ ਦੇ ਸਫ਼ਲਤਾਪੂਰਵਕ ਪ੍ਰੀਖਣ ਨਾਲ ਭਾਰਤ ਨੇ ਪੁੱਟੀਆਂ ਕਈ ਪੁਲਾਂਘਾਂ

1 ਅਪ੍ਰੈਲ ਨੂੰ ਭਾਰਤੀ ਪੁਲਾੜ ਖੋਜ ਸੰਗਠਨ ਵੱਲੋਂ ਐਮੀਸੈੱਟ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਗਿਆ , ਜੋ ਕਿ ਭਾਰਤੀ ਪੁਲਾੜ ਏਜੰਸੀ ਦੀ ਇੱਕ ਮਹੱਤਵਪੂਰਨ ਉਪਲੱਬਧੀ ਹੈ। ਇਸ ਮਿਸ਼ਨ ਰਾਹੀਂ ਭਾਰਤ ਨੇ ਕਈ ਅਜਿਹੇ ਕੰਮ ਕੀਤੇ ਹਨ ਜੋ ਕਿ ਪਹਿਲੀ ਵਾਰ ਹੋਏ ਹਨ ਅਤੇ ਇਸ ਦਾ ਸਾਰਾ ਸਿਹਰਾ ਇਸਰੋ ਨੂੰ ਹੀ ਜਾਂਦਾ ਹੈ।ਇਹ ਪਹਿਲੀ ਵਾਰ ਹੋਇਆ ਹੈ ਕਿ ਤਿੰਨ ਵੱਖ-ਵੱਖ ਪੰਧਾਂ (ਓਰਬਿਟ) ‘ਤੇ ਉਪਗ੍ਰਹਿ ਸਥਾਪਿਤ ਕੀਤੇ ਗਏ ਹੋਣ।

ਇਸਰੋ ਦੇ ਪੀ.ਐਸ.ਐਲ.ਵੀ.ਸੀ. 45 ਰਾਹੀਂ ਸੋਮਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਵਿਖੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦਾਗਿਆ ਗਿਆ, ਜਿਸ ਨੇ ਫੌਜੀ ਉਪਗ੍ਰਹਿ ‘ ਇਲੈਕਟ੍ਰੋਨਿਕ ਮੈਗਨੈਟਿਕ ਇੰਟੈਲੀਜੈਂਸ ਸੈਟੇਲਾਈਟ’ (ਐਮੀਸੈੱਟ ਉਪਗ੍ਰਹਿ) ਸਮੇਤ ਵਿਦੇਸ਼ੀ ਗਾਹਕਾਂ ਦੇ 28 ਨੈਨੋ ਉਪਗ੍ਰਹਿਾਂ ਨੂੰ ਵੀ ਸਫ਼ਲਤਾਪੂਰਵਕ ਪੱਥ ‘ਤੇ ਸਥਾਪਿਤ ਕੀਤਾ।ਲਗਭਗ 27 ਘੰਟਿਆਂ ਦੀ ਪੁੱਠੀ ਗਿਣਤੀ ਦੇ ਮੁਕੰਮਲ ਹੋਣ ਤੋਂ ਬਾਅਦ ਇਸ ਮਿਸ਼ਨ ‘ਚ ਸਫ਼ਲਤਾ ਪ੍ਰਾਪਤ ਹੋਈ।ਅਖੀਰ ‘ਚ ਸਾਰੇ ਉਪਗ੍ਰਹਿਾਂ ਨੂੰ ਸਥਾਪਿਤ ਕਰਨ ਤੋਂ ਬਾਅਦ ਰਾਕੇਟ ਦੇ ਚੌਥੇ ਪੜਾਅ ਨੂੰ ਮੁੜ ਚਾਲੂ ਕੀਤਾ ਗਿਆ ਹੈ, ਜੋ ਕਿ 485 ਕਿ.ਮੀ. ਦੀ ਉਚਾਈ ‘ਤੇ ਸਥਾਪਿਤ ਹੋਇਆ।

436 ਕਿ.ਗ੍ਰਾ. ਦਾ ਐਮੀਸੈੱਟ ਰੱਖਿਆ ਖੋਜ ਵਿਕਾਸ ਸੰਗਠਨ, ਡੀ.ਆਰ.ਡੀ.ਓ ਦਾ ਹੈ ਅਤੇ ਇਸ ਦੀ ਮਦਦ ਨਾਲ ਦੁਸ਼ਮਣ ਦੇਸ਼ਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕੇਗੀ।ਐਮੀਸੈੱਟ ਉਪਗ੍ਰਹਿ ਦਾ ਮੁੱਖ ਉਦੇਸ਼ ਬਿਜਲਈ ਚੁਬੰਕੀ ਸਪੈਕਟਰਮ ਨੂੰ ਮਾਪਣਾ ਹੈ।ਇਸੇ ਲਈ ਇਸ ਨੂੰ ਪੁਲਾੜ ‘ਚ ਭਾਰਤ ਦਾ ਜਾਸੂਸ ਕਿਹਾ ਜਾ ਰਿਹਾ ਹੈ। ਐਮੀਸੈੱਟ ਨੂੰ 749 ਕਿ.ਮੀ. ਦੂਰ ਸਥਿਤ ਪੰਧ ‘ਤੇ ਸਥਾਪਿਤ ਕੀਤਾ ਗਿਆ ਹੈ।ਇਸ ਤੋਂ ਇਲਾਵਾ 28 ਵਿਦੇਸ਼ੀ ਸੈਟੇਲਾਈਟਾਂ, ਜਿਸ ‘ਚ ਅਮਰੀਕਾ ਦੇ 24, ਲਿਥੁਆਨੀਆ ਦੇ 2 ਅਤੇ ਸਪੇਨ ਤੇ ਸਵਿਟਜ਼ਰਲੈਂਡ ਦੇ 1-1 ਉਪਗ੍ਰਹਿ ਸ਼ਾਮਿਲ ਹਨ, ਨੂੰ 504 ਕਿ.ਮੀ. ਦੀ ਉਚਾਈ ‘ਤੇ ਕਾਮਯਾਬੀ ਨਾਲ ਨਿਰਧਾਰਿਤ ਪੰਧਨ ’ਤੇ ਸਥਾਪਿਤ ਕੀਤਾ ਗਿਆ।ਇੰਨ੍ਹਾਂ ਵਿਦੇਸ਼ੀ ਸੈਟੇਲਾਈਟਾਂ ਦਾ ਕੁੱਲ ਵਜ਼ਨ ਲਗਭਗ 220 ਕਿ.ਗ੍ਰਾ ਹੈ।ਇਹ ਸਾਰੇ ਵਿਦੇਸ਼ੀ ਉਪਗ੍ਰਹਿ ਵਪਾਰਕ ਪ੍ਰਬੰਧਾਂ ਤਹਿਤ ਹੀ ਦਾਗੇ ਗਏ ਹਨ।

ਇਸ ਕਾਮਯਾਬੀ ਨੇ ਇੱਕ ਵਾਰ ਫਿਰ ਪੀ.ਐਸ.ਐਲ.ਵੀ. ਰਾਕੇਟ ਦੀ ਭਰੋਸੇਯੋਗਤਾ ਨੂੰ ਪੇਸ਼ ਕੀਤਾ ਹੈ।ਅੱਜ ਤੱਕ 47 ਵਾਰ ਪੀ.ਐਸ.ਐਲ.ਵੀ. ਦੀ ਮਦਦ ਨਾਲ ਉਪਗ੍ਰਹਿ ਦਾਗੇ ਗਏ ਹਨ, ਜਿੰਨ੍ਹਾਂ ‘ਚੋਂ ਸਿਰਫ ਦੋ ਵਾਰ ਅਸਫਲਤਾ ਮਿਲੀ ਹੈ।1993 ‘ਚ ਵਾਪਸੀ ਸਮੇਂ ਪੀ.ਐਸ.ਐਲ.ਵੀ. ਤਬਾਹ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਸਤੰਬਰ 2017 ‘ਚ ਪੀ.ਐਸ.ਐਲ.ਵੀ. ਨੇ ਉਡਾਣ ਤਾਂ ਸਫ਼ਲਤਾਪੂਰਵਕ ਭਰੀ ਪਰ ਆਈ.ਆਰ.ਐਨ.ਐਸ.ਐਸ-1 ਐਚ ਉਪਗ੍ਰਹਿ ਨਿਰਧਾਰਿਤ ਪੰਧ ‘ਤੇ ਨਾ ਛੱਡਿਆ ਗਿਆ ਜਿਸ ਨਾਲ ਕਿ ਪੀ.ਐਸ.ਐਲ.ਵੀ.-ਸੀ 39 ‘ਚ ਅੰਦਰੂਨੀ ਗਰਮੀ ਪੈਦਾ ਹੋਣ ਕਾਰਨ ਉਸ ‘ਚ ਧਮਾਕਾ ਹੋ ਗਿਆ ਸੀ।ਪੀ.ਐਸ.ਐਲ.ਵੀ. ਨੂੰ ਭਾਰਤ ਦੇ ਦੋ ਖਾਸ ਮਿਸ਼ਨਾਂ 2008 ‘ਚ ‘ਚੰਦਰਯਾਨ’ ਅਤੇ 2013 ‘ਚ ਮੰਗਲ ਆਬ੍ਰਿਟਰ ‘ਚ ਵਰਤਿਆ ਗਿਆ ਸੀ।ਇਸ ਲਈ ਪੀ.ਐਸ.ਐਲ.ਵੀ. ਨੂੰ ਇਸਰੋ ਦਾ ਸਭ ਤੋਂ ਭਰੋਸੇਮੰਦ ਅਤੇ ਬਹੁ-ਉਪਯੋਗੀ ਲਾਂਚ ਵਾਹਨ ਹੋਣ ਦਾ ਮਾਣ ਪ੍ਰਾਪਤ ਹੈ।

ਪੀ.ਐਸ.ਐਲ.ਵੀ- ਕਿਊ.ਐਲ ਰਾਕੇਟ ਨੂੰ ਪਹਿਲੀ ਵਾਰ ਵੱਖਰੇ ਢੰਗ ਨਾਲ ਵਰਤਿਆ ਗਿਆ ਹੈ, ਜਿਸ ਦੇ ਪਹਿਲੇ ਪੜਾਅ ‘ਚ ਚਾਰ ਸਟ੍ਰੈਪ-ਆਨ ਮੋਟਰਜ਼ ਲੱਗੀ ਹੋਈ ਹੈ।ਹੁਣ ਤੱਕ ਵਰਤੇ ਗਏ ਇਸ ਦੇ ਦੂਜੇ ਸੰਸਕਰਣਾਂ ‘ਚ ਜਾਂ ਤਾਂ ਕਿਸੇ ਵੀ ਜਾਂ ਦੋ ਜਾਂ ਫਿਰ 6 ਸਟਰੈਪ-ਆਨ ਮੋਟਰ ਦਾ ਇਸਤੇਮਾਲ ਕੀਤਾ ਗਿਆ ਹੈ।ਇਸ ਤੋਂ ਇਲਾਵਾ ਇਹ ਵੀ ਪਹਿਲੀ ਵਾਰ ਹੈ ਕਿ ਇਸਰੋ ਨੇ ਇਕ ਹੀ ਲਾਂਚ ਜ਼ਰੀਏ ਤਿੰਨ ਵੱਖ-ਵੱਖ ਪੰਧਾਂ ‘ਤੇ ਉਪਗ੍ਰਹਿ ਸਥਾਪਿਤ ਕੀਤੇ ਹਨ।

ਦਾਗੇ ਜਾਣ ਤੋਂ ਲਗਭਗ ਤਿੰਨ ਘੰਟਿਆਂ ਤੱਕ ਇਹ ਮਿਸ਼ਨ ਜਾਰੀ ਰਿਹਾ।ਇਸ ਲਈ ਪੀ.ਐਸ.ਐਲ.ਵੀ. ਰਾਹੀਂ ਇਹ ਸਭ ਤੋਂ ਲੰਬਾ ਮਿਸ਼ਨ ਰਿਹਾ।ਇਸ ਤੋਂ ਇਲਾਵਾ ਪਹਿਲੀ ਵਾਰ ਰਾਕੇਟ ਦੇ ਚੌਥੇ ਪੜਾਅ ‘ਚ ਸੌਰ ਊਰਜਾ ਪੈਨਲ ਸਨ ਜੋ ਕਿ ਪੁਲਾੜ ‘ਚ ਹੋਣ ਵਾਲੇ ਇੰਨ੍ਹਾਂ ਤਿੰਨ ਪ੍ਰਯੋਗਾਂ ਨੂੰ ਸ਼ਕਤੀ ਪ੍ਰਦਾਨ ਕਰ ਰਹੇ ਸਨ।ਇਸ ‘ਚ ਸਮੁੰਦਰੀ ਸੈਟੇਲਾਈਟ ਐਪਲੀਕੇਸ਼ਨ ਲਈ ਇਸਰੋ ਵੱਲੋਂ ਇੱਕ ਆਟੋਮੈਟਿਕ ਪਛਾਣ ਪ੍ਰਣਾਲੀ ਵੀ ਸ਼ਾਮਿਲ ਕੀਤੀ ਗਈ ਸੀ।

ਅੰਤ ‘ਚ ਕਹਿ ਸਕਦੇ ਹਾਂ ਕਿ ਇਸ ਸਫ਼ਲਤਾ ਨਾਲ ਭਾਰਤ ਨੇ ਪੁਲਾੜ ‘ਚ ਆਪਣੀ ਮਜ਼ਬੂਤੀ ਦਾ ਡੰਕਾਂ ਇਕ ਵਾਰ ਫਿਰ ਵਜਾਇਆ ਹੈ। ਇਸ ਦੇ ਨਾਲ ਹੀ ਸਾਡੇ ਪੁਲਾੜ ਵਿਿਗਆਨੀਆਂ ਦੀ ਸਮਰੱਥਾ ਇਕ ਵਾਰ ਫਿਰ ਜਗਜਾਹਿਰ ਹੋਈ ਹੈ।ਭਾਰਤ ਨੇ ਪੁਲਾੜ ‘ਚ ਇਹ ਤਰੱਕੀ ਹਾਸਿਲ ਕਰਕੇ ਕਈ ਨਵੀਂਆਂ ਪੁਲਾਂਘਾ ਪੱਟੀਆਂ ਹਨ ਅਤੇ ਇਤਿਹਾਸ ਸਿਰਜਿਆ ਹੈ।ਇਸ ਕਾਮਯਾਬੀ ਨਾਲ ਕੁੱਝ ਹੀ ਹਫ਼ਤਿਆਂ ‘ਚ ਸ਼ੁਰੂ ਹੋਣ ਵਾਲੇ ਭਾਰਤ ਦੇ ਚੰਦਰਮਾ ਲਈ ਦੂਜੇ ਮਿਸ਼ਨ ‘ਚੰਦਰਯਾਨ 2’ ਲਈ ਵੀ ਮੰਚ ਤਿਆਰ ਕੀਤਾ ਹੈ।

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ