ਕੋਵਿਡ-19 ਮਹਾਂਮਾਰੀ ਦੌਰਾਨ ਭਾਰਤ ‘ਚ ਵਿਸ਼ਾਲ ਅਨਾਜ ਭੰਡਾਰ ਇੱਕ ਵੱਡੀ ਰਾਹਤ
ਕੋਵਿਡ-19 ਮਹਾਂਮਾਰੀ ਦਾ ਕਹਿਰ ਦੁਨੀਆ ਭਰ ‘ਚ ਵੇਖਣ ਨੂੰ ਮਿਲ ਰਿਹਾ ਹੈ।ਮਹਾਂਮਾਰੀ ਨਾਲ ਨਜਿੱਠਣ ਲਈ ਭਾਰਤ ‘ਚ ਪਿਛਲੇ ਕਈ ਦਿਨਾਂ ਤੋਂ ਤਾਲਾਬੰਦੀ ਹੋ ਰੱਖੀ ਹੈ ਅਤੇ ਆਰਥਿਕ ਗਤੀਵਿਧੀਆਂ ਵੀ ਬਹੁਤ ਘੱਟ ਗਈਆਂ ਹਨ।ਇੰਨ੍ਹਾਂ ਹਾਲਾਤਾਂ ਦੇ ਚੱਲਦਿਆਂ ਇਕ ਵੱਡੀ ਖੁਸ਼ੀ ਅਤੇ ਰਾਹਤ ਦੀ ਗੱਲ ਇਹ ਹੈ ਕਿ ਦੇਸ਼ ਭਰ ‘ਚ ਅਨਾਜ ਦੇ ਭੰਡਾਰ ਵੱਡੀ ਮਾਤਰਾ ‘ਚ ਮੌਜੂਦ ਹੈ।ਇਸ ਨਾਲ ਇਹ ਉਮੀਦਾਂ ਵਧੀਆਂ ਹਨ ਕਿ ਹੇਠਲੇ ਪੱਧਰ ਦੇ ਤਬਕੇ ਦੇ ਲੋਕਾਂ ਨੂੰ ਭੁੱਖੇ ਨਹੀਂ ਸੌਣਾ ਪਵੇਗਾ।ਸਰਕਾਰ ਇਸ ਭੰਡਾਰ ਦਾ ਬਹੁਤ ਹੀ ਸੁਚੱਜੇ ਅਤੇ ਢੁਕਵੇਂ ਤਰੀਕੇ ਨਾਲ ਵਰਤੋਂ ਕਰ ਰਹੀ ਹੈ। ਕੇਂਦਰੀ ਪੱਧਰ ‘ਤੇ 1 ਅਪ੍ਰੈਲ ਤੋਂ ਸ਼ੁਰੂ ਹੋਏ ਨਵੇਂ ਵਿੱਤੀ ਵਰ੍ਹੇ ‘ਚ ਅਨਾਜ ਭੰਡਾਰ 73.85 ਮਿਲੀਅਨ ਟਨ ‘ਤੇ ਸੀ।ਇਹ ਹੁਣ ਤੱਕ ਦੀ ਸਭ ਤੋਂ ਉੱਚ ਪੱਧਰੀ ਭੰਡਾਰ ਹੈ। ਪ੍ਰਧਾਨ ਮੰਤਰੀ ਨੇ ਮਾਰਚ ਮਹੀਨੇ ‘ਚ ਲੌਕਡਾਊਨ ਦਾ ਐਲਾਨ ਕੀਤਾ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ ਨੇ ਮੁੱਖ ਮੰਤਰੀਆਂ ਨਾਲ ਸਮੇਂ-ਸਮੇਂ ‘ਤੇ ਵੀਡੀਓ ਕਾਨਫਰੰਸ ਰਾਹੀਂ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ।ਉਹ ਚਾਰ ਵਾਰ ਰਾਜਾਂ ਦੇ ਮੁੱਖੀਆਂ ਨਾਲ ਚਰਚਾ ਕਰ ਚੁੱਕੇ ਹਨ, ਜੋ ਕਿ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਰਕਾਰ ਆਮ ਲੋਕਾਂ ਲਈ ਕਿੰਨੀ ਫਿਕਰਮੰਦ ਹੈ।ਲੌਕਡਾਊਨ ਕਰਕੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ।ਪਰ ਸਰਕਾਰਾਂ ਵੱਲੋਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੁਰਾਕ ਕੋਰਪੋਰੇਸ਼ਨ ਆਫ਼ ਇੰਡੀਆ,ਐਫਸੀਆਈ ਦੇ ਭੰ...