ਭਾਰਤ ਨਿਊਜੀਲੈਂਡ ਸਬੰਧ ਭਾਰਤ ਪ੍ਰਸ਼ਾਂਤ ਵਿਚ ਸਬੰਧਾਂ ਵਿਚ ਨਜਦੀਕੀਆਂ
ਸਾਲ 2020 ਵਿਚ ਭਾਰਤ ਅਤੇ ਨਿਊਜੀਲੈਂਡ ਸਬੰਧਾਂ ਵਿਚਕਾਰ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਹੋ ਰਹੀ ਹੈ| ਪਿਛਲੇ ਮਹੀਨੇ ਫਰਵਰੀ ਵਿਚ ਨਿਊਜੀਲੈਂਡ ਦੇ ਵਿਦੇਸ਼ ਮੰਤਰੀ ਇਯਾਨ ਲੀਜ ਗਾਲਵੋ ਅਤੇ ਉਸ ਉਪਰੰਤ ਨਿਊਜੀਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਜ ਅਤੇ ਵਪਾਰ ਮੰਤਰੀ ਡੇਵਿਡ ਪਾਰਕਰ ਦਾ ਇਕ ਵਪਾਰਕ ਵਫਦ ਨਾਲ ਭਾਰਤ ਆਉਣਾ ਇਸ ਗੱਲ ਦੀ ਗੁਆਹੀ ਭਰਦਾ ਹੈ ,ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਲੈ ਕੇ ਮਹੱਤਵਪੂਰਣ ਤਬਦੀਲੀਆਂ ਆ ਰਹੀਆਂ ਹਨ| ਵੇਖਿਆ ਜਾਵੇ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਬਹੁਤ ਜਿਆਦਾ ਇਤਹਾਸਿਕ ਸਾਂਝਾਂ ਤੋਂ ਇਲਾਵਾ ਭਾਈਚਾਰਕ ਅਤੇ ਅਪਣੱਤ ਭਰੀਆਂ ਸਾਂਝਾਂ ਹਨ| ਬ੍ਰਿਟਿਸ਼ ਬਸਤੀਵਾਦ ਸ਼ਾਸ਼ਨ ਦਾ ਸ਼ਿਕਾਰ ਅਤੇ ਸੰਸਦੀ ਸ਼ਾਸ਼ਨ ਦੇ ਵਿਕਾਸ ਦੇ ਨਾਲ ਨਾਲ ਕਾਮਨ ਵੈਲਥ ਮੰਡਲ ਦੁਆਰਾ ਸਾਂਝੇ ਸਬੰਧ ਸਥਾਪਿਤ ਕਰਨ ਦੀ ਇੱਛਾ ਰੱਖਦੇ ਦੋਵੇਂ ਦੇਸ਼ ਇਕ ਦੂਜੇ ਦੇ ਹਿੱਤਾਂ ਦੇ ਰਾਖੀ ਕਰਦੇ ਇੰਡੋ ਪੈਸਫਿਕ ਦੇ ਵਿਆਪਕ ਪ੍ਰਸੰਗ ਵਿਚ ਇਕ ਦੂਜੇ ਨੂੰ ਵਿਕਸਤ ਕਰਨ ਦੀ ਰੁਚੀ ਰੱਖਦੇ ਹਨ| ਇਸੇ ਸੰਦਰਭ ਵਿਚ ਨਿਊਜੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਲੋਂ ਭਾਰਤ ਦੇ ਨਾਲ ਸਾਲ 2025 ਤੱਕ ਨਿਵੇਸ਼ ਨੂੰ ਲੈ ਕੇ ਨਵਾਂ ਅਧਿਆਇ ਸ਼ੁਰੂ ਕੀਤਾ ਗਿਆ ਹੈ, ਜੋ ਖਾਸ ਖੇਤਰਾਂ ਵਿਚ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਨਵੀਂ ਪਹਿਚਾਣ ਦੇਵੇਗਾ| ਅਜੋਕੇ ਸੰਦਰਭ ਵਿਚ ਸਬੰਧਾਂ ਦਾ ਆਪਸੀ ਆਧਾਰ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਉਤਸ਼ਾਹਿਤ ਕਰਨ ਦੀ ਜਰੂਰਤ ਦੇ ਦੁਆਲੇ ਘੁੰਮਦਾ ...