ਭਾਰਤ ਨਿਊਜੀਲੈਂਡ ਸਬੰਧ ਭਾਰਤ ਪ੍ਰਸ਼ਾਂਤ ਵਿਚ ਸਬੰਧਾਂ ਵਿਚ ਨਜਦੀਕੀਆਂ
ਸਾਲ 2020 ਵਿਚ ਭਾਰਤ ਅਤੇ ਨਿਊਜੀਲੈਂਡ ਸਬੰਧਾਂ ਵਿਚਕਾਰ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਹੋ ਰਹੀ ਹੈ| ਪਿਛਲੇ ਮਹੀਨੇ ਫਰਵਰੀ ਵਿਚ ਨਿਊਜੀਲੈਂਡ ਦੇ ਵਿਦੇਸ਼ ਮੰਤਰੀ ਇਯਾਨ ਲੀਜ ਗਾਲਵੋ ਅਤੇ ਉਸ ਉਪਰੰਤ ਨਿਊਜੀਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਜ ਅਤੇ ਵਪਾਰ ਮੰਤਰੀ ਡੇਵਿਡ ਪਾਰਕਰ ਦਾ ਇਕ ਵਪਾਰਕ ਵਫਦ ਨਾਲ ਭਾਰਤ ਆਉਣਾ ਇਸ ਗੱਲ ਦੀ ਗੁਆਹੀ ਭਰਦਾ ਹੈ ,ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਲੈ ਕੇ ਮਹੱਤਵਪੂਰਣ ਤਬਦੀਲੀਆਂ ਆ ਰਹੀਆਂ ਹਨ|
ਵੇਖਿਆ ਜਾਵੇ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਬਹੁਤ ਜਿਆਦਾ ਇਤਹਾਸਿਕ ਸਾਂਝਾਂ ਤੋਂ ਇਲਾਵਾ ਭਾਈਚਾਰਕ ਅਤੇ ਅਪਣੱਤ ਭਰੀਆਂ ਸਾਂਝਾਂ ਹਨ| ਬ੍ਰਿਟਿਸ਼ ਬਸਤੀਵਾਦ ਸ਼ਾਸ਼ਨ ਦਾ ਸ਼ਿਕਾਰ ਅਤੇ ਸੰਸਦੀ ਸ਼ਾਸ਼ਨ ਦੇ ਵਿਕਾਸ ਦੇ ਨਾਲ ਨਾਲ ਕਾਮਨ ਵੈਲਥ ਮੰਡਲ ਦੁਆਰਾ ਸਾਂਝੇ ਸਬੰਧ ਸਥਾਪਿਤ ਕਰਨ ਦੀ ਇੱਛਾ ਰੱਖਦੇ ਦੋਵੇਂ ਦੇਸ਼ ਇਕ ਦੂਜੇ ਦੇ ਹਿੱਤਾਂ ਦੇ ਰਾਖੀ ਕਰਦੇ ਇੰਡੋ ਪੈਸਫਿਕ ਦੇ ਵਿਆਪਕ ਪ੍ਰਸੰਗ ਵਿਚ ਇਕ ਦੂਜੇ ਨੂੰ ਵਿਕਸਤ ਕਰਨ ਦੀ ਰੁਚੀ ਰੱਖਦੇ ਹਨ| ਇਸੇ ਸੰਦਰਭ ਵਿਚ ਨਿਊਜੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਲੋਂ ਭਾਰਤ ਦੇ ਨਾਲ ਸਾਲ 2025 ਤੱਕ ਨਿਵੇਸ਼ ਨੂੰ ਲੈ ਕੇ ਨਵਾਂ ਅਧਿਆਇ ਸ਼ੁਰੂ ਕੀਤਾ ਗਿਆ ਹੈ, ਜੋ ਖਾਸ ਖੇਤਰਾਂ ਵਿਚ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਨਵੀਂ ਪਹਿਚਾਣ ਦੇਵੇਗਾ|
ਅਜੋਕੇ ਸੰਦਰਭ ਵਿਚ ਸਬੰਧਾਂ ਦਾ ਆਪਸੀ ਆਧਾਰ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਉਤਸ਼ਾਹਿਤ ਕਰਨ ਦੀ ਜਰੂਰਤ ਦੇ ਦੁਆਲੇ ਘੁੰਮਦਾ ਪ੍ਰਤੀਤ ਹੁੰਦਾ ਹੈ, ਜੋ ਇਸ ਯਾਤਰਾ ਦਾ ਮੁੱਖ ਆਧਾਰ ਸੀ| ਭਾਰਤ ਅਤੇ ਨਿਊਜੀਲੈਂਡ ਵਿਚਕਾਰ ਵਸਤੂਆਂ ਦੇ ਦਵੱਲੀ ਵਪਾਰ ਦੇ ਸੰਦਰਭ ਵਿਚ ਨਿਊਜੀਲੈਂਡ ਅਜੇ ਵੀ ਲਗਭਗ ਭਾਰਤ ਦੇ 1.5 ਬਿਲੀਅਨ ਦੇ ਮੁਕਾਬਲੇ ਬਹੁਤ ਪਿੱਛੇ ਹੈ| ਇਸ ਲਈ ਨਿਊਜੀਲੈੇਂਡ ਦੇ ਵਪਾਰ ਮੰਤਰੀ ਅਤੇ ਇਸਦੇ ਨਾਲ ਆਏ ਕਾਰੋਬਾਰੀ ਵਫਦ ਨੇ ਦੇਵਾਂ ਦੇਸ਼ਾਂ ਵਿਚਕਾਰ ਵਪਾਰਕ ਲੋੜਾਂ ਨੂੰ ਵਧਾਉਣ ਉਤੇ ਆਪਣਾ ਧਿਆਨ ਕੇਂਦਰਿਤ ਕੀਤਾ| ਇਸਦੇ ਨਾਲ ਹੀ ਭਾਰਤ ਅਤੇ ਨਿਊਜੀਲੈਂਡ ਦੇਵਾਂ ਨੇ ਆਪਣੇ ਆਪਸੀ ਵਪਾਰਕ ਸਮਝੌਤਿਆਂ ਵਿਚ ਵਾਧਾ ਕਰਨ ਦੇ ਮਨੋਰਥ ਨਾਲ ਨਵੀਆਂ ਸੰਭਾਵਨਾਵਾਂ ਦੀ ਪੜਚੋਲ ਵੀ ਕੀਤੀ| ਵਪਾਰ ਮੰਤਰੀ ਅਤੇ ਨਾਲ ਆਏ ਪ੍ਰਤੀਨਿਧ ਮੰਡਲ ਨੇ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਵਧਾਉਣ ਅਤੇ ਭਾਰਤ ਨਿਊਜੀਲੈਂਡ ਵਿਚਕਾਰ ਆਪਸੀ ਮੁਕਤ ਵਪਾਰ ਸਮਝੌਤੇ(ਐਫਟੀਏ) ਆਦਿ ਉਤੇ ਵੀ ਆਪਣਾ ਧਿਆਨ ਕੇਂਦਰਿਤ ਕੀਤਾ|
ਇਸਦੇ ਨਾਲ ਹੀ ਭਾਰਤ ਵਲੋਂ ਖੇਤਰੀ ਵਿਆਪਕ ਆਰਥਿਕ ਭਾਈਵਾਲ ਦੇ ਮੈਗਾ ਟ੍ਰੈਡ ਬਲਾਕ ਵਿਚ ਹਿੱਸਾ ਲੈਣ ਉਪਰੰਤ ਭਾਰਤ ਨੇ ਵੀ ਨਿਊਜੀਲੈਂਡ ਨਾਲ ਵਪਾਰਕ ਸਬੰਧ ਮਜਬੂਤ ਕਰਨ ਵਿਚ ਦਿਲਜਸਪੀ ਦਿਖਾਈ ਹੈ।
ਇਹ ਸਕੂਨ ਦੇਣ ਵਾਲਾ ਤੱਥ ਹੈ ਕਿ ਵੇਲਗਿੰਟਨ ਸ਼ਪੱਸ਼ਟ ਰੂਪ ਵਿਚ ਨਵੀਂ ਦਿੱਲੀ ਨਾਲ ਕੂਟਨੀਤਕ ਅਤੇ ਵਪਾਰਕ ਸਬੰਧਾਂ ਦੀ ਜਰੂਰਤ ਨੂੰ ਸਮਝਦਾ ਹੈ ਅਤੇ ਮਹੱਤਵ ਦਿੰਦਾ ਹੈ। ਦੋਵੇ ਦੇਸ਼ ਆਪਸੀ ਸਬੰਧਾਂ ਦੀ ਜਰੂਰਤ ਉਤੇ ਜੋਰ ਦੇ ਰਹੇ ਹਨ| ਹੁਣ ਤੱਕ ਨਿਊਜੀਲੈਂਡ ਖੇਤਰੀ ਆਰਥਿਕ ਮਾਮਲਿਆਂ ਵਿਚ ਭਾਰਤ ਪ੍ਰਸ਼ਾਂਤ ਦੇ ਬਦਲੇ ਏਸ਼ੀਆ ਪ੍ਰਸ਼ਾਂਤ ਸ਼ਬਦਾਵਲੀ ਦਾ ਪ੍ਰਯੋਗ ਕਰਦਾ ਰਿਹਾ ਹੈ।ਇਸਦਾ ਕਾਰਣ ਅੰਤਰਰਾਸ਼ਟਰੀ ਪੱਧਰ ਉਸ ਵਲੋਂ ਭਾਰਤ ਨੂੰ ਵਿਆਪਕ ਤਵੱਜੋ ਦੇਣਾ ਹੀ ਹੋ ਸਕਦਾ ਹੈ।|
ਹਲਾਂਕਿ ਅੱਜ ਨਾ ਕੇਵਲ ਨਿਊਜੀਲੈਂਡ ਲਈ , ਬਲਕਿ ਕਈ ਹੋਰ ਖੇਤਰੀ ਰਾਜਾਂ ਦੇ ਲਈ ਜਿਆਦਾ ਭਗੂੋਲਿਕ ਰਾਜਨੀਤਕ ਮਜਬੂਰੀਆਂ ਹਨ| ਇੰਡੋ ਪੈਸਫਿਕ ਨੂੰ ਨਿਊਜੀਲੈਂਡ ਦਾ ਦਿੱਤਾ ਸਮਰਥਨ ੳੇੁਸਨੂੰ ਵਿਦੇਸ਼ੀ ਪੂੰਜੀ ਗਣਨਾ ਦੇ ਮਾਮਲੇ ਵਿਚ ਭਾਰਤ ਦੇ ਨਾਲ ਵਪਾਰ ਦੇ ਖੇਤਰਾਂ ਵਿਚ ਨਵੇਂ ਅਧਿਆਇ ਲਿਖ ਰਿਹਾ ਹੈ| ਭਾਰਤ ਹਿੰਦ ਮਹਾਂਸਾਗਰ ਅਤੇ ਪ੍ਰਸ਼ਾਤ ਮਹਾਂਸਾਗਰ ਦੇ ਸਮੁੰਦਰੀ ਖੇਤਰਾਂ ਵਿਚ ਆਪਣੇ ਵੱਡੇ ਅਤੇ ਲੰਮੇ ਹਿੱਤਾਂ ਨੂੰ ਲੈ ਕੇ ਵਿਸ਼ੇਸ਼ ਮਹੱਤਵ ਰੱਖਦਾ ਹੈ | ਇਸਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਕਾਰ ਸੰਯੁਕਤ ਰਾਸ਼ਟਰ ਕਨਵੈਨਸ਼ਨ ਆਫ ਦੀ ਸੀਜ ( ਯੂ.ਐਨ.ਸੀ.ਐਲ.ੳ.ਐਸ) ਦੇ ਸਿਧਾਤਾਂ ਤੇ ਆਧਾਰਿਤ ਸਮੁੰਦਰੀ ਖੇਤਰ ਵਿਚ ਤਹਿ ਸ਼ੁਦਾ ਨਿਸ਼ਚਿਤ ਨਿਯਮਾਂ ਦੇ ਆਧਾਰਿਤ ਵਪਾਰ ਕਰਨ ਦਾ ਸ਼ਪੱਸ਼ਟ ਖੇਤਰ ਹੈ। ਭਵਿੱਖ ਵਿਚ ਦੋਵੇਂ ਦੇਸ਼ ਇਸ ਤੇ ਆਪਣਾ ਧਿਆਨ ਕੇਂਦਰਿਤ ਰੱਖਣਗੇ|
ਵਿਸ਼ਵ ਪੱਧਰ ਤੇ ਦੋਵੇ ਦੇਸ਼ ਕਈ ਸੰਸਥਾਗਤ ਇਕਾਈਆਂ ਦਾ ਸਾਂਝਾ ਹਿੱਸਾ ਹਨ| ਪੂਰਵੀ ਏਸ਼ੀਆ ਸ਼ਿਖਰ ਸੰਮੇਲਨ ਅਤੇ ਆਸੀਅਨ ਰੱਖਿਆ ਮੰਤਰੀਆਂ ਦੀ ਬੈਠਕ , ਅਜਿਹੇ ਦੋ ਮਹੱਤਵਪੂਰਣ ਪਲੇਟਫਾਰਮ ਹਨ,ਜਿਹਨਾਂ ਦੇ ਮਾਧਿਅਮਾਂ ਰਾਹੀਂ ਖੇਤਰੀ ਮਸਲਿਆਂ ਦੀ ਗੱਲਬਾਤ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਇਹ ਦੋਵੇ ਦੇਸ਼ਾਂ ਵਿਚਕਾਰ ਖੇਤਰੀ ਮਸਲਿਆਂ ਬਾਰੇ ਨਿਰਧਾਰਿਤ ਸ਼ਰਤਾਂ ਦੇ ਤਹਿਤ ਸਥਿਰਤਾ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਖੇਤਰੀ ਪੱਧਰ ਤੇ ਸਾਂਝਾ ਏਜੰਡਾ ਤਿਆਰ ਕਰਨ ਦੀ ਇਜਾਜਤ ਵੀ ਦਿੰਦਾ ਹੈ। ਜਿਵੇਂ ਕਿ ਭਾਰਤ ਪ੍ਰਸ਼ਾਂਤ ਮਹਾਂਸਾਗਰ ਦੇ ਖੇਤਰ ਵਿਚ ਆਪਣੀ ਪਹਿਚਾਣ ਸਥਾਪਿਤ ਕਰਨ ਲਈ ਆਪਣੀ ਵਿਦੇਸ਼ ਨੀਤੀ ਨੂੰ ਵਿਕਸਿਤ ਕਰਦਾ ਹੈ,ਤਾਂ ਨਿਊਜੀਲੈਂਡ ਇਸਨੂੰ ਆਪਣਾ ਸਮਰਥਨ ਦੇਵੇਗਾ|
ਸਕਰਿਪਟ -ਪੋ੍.ਸ਼ੰਕਾਰੀ ਸੁੰਦਰਮ
ਸੈਂਟਰ ਫਾਰ ਇੰਡੋ ਪੈਸੀਫਿਕ ਸਟੱਡੀਜ਼
ਐਸਆਈ ਐਸ, ਜੇਐਨਯੂ

Comments
Post a Comment