Posts

Showing posts from January, 2020

ਟਰੰਪ ਦੀ ਦੋ ਮੁਲਕਾਂ ਲਈ ਯੋਜਨਾ: ‘ਖੁਸ਼ਹਾਲੀ ਲਈ ਸ਼ਾਂਤੀ’

ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਨਜਾਮਿਨ ਨੇਤਨਾਯਹੂ ਨੇ ਵਾਈਟ ਹਾਊਸ ਵਿਖੇ ਮੁਲਾਕਾਤ ਕੀਤੀ ਅਤੇ ਇਜ਼ਰਾਇਲ-ਫਿਲਾਸਤੀਨੀ ਸੰਕਟ ਲਈ ਸ਼ਾਂਤੀ ਯੋਜਨਾ ਦਾ ਐਲਾਨ ਕੀਤਾ।180 ਪੰਨ੍ਹਿਆਂ ਦੇ ‘ਖੁਸ਼ਹਾਲੀ ਲਈ ਸ਼ਾਂਤੀ’ ਨਾਂਅ ਦੇ ਇਸ ਦਸਤਾਵੇਜ਼ ਦਾ ਉਦੇਸ਼ ਫਿਲਸਤੀਨੀ ਅਤੇ ਇਜ਼ਰਾਇਲੀ ਲੋਕਾਂ ਦੇ ਜ਼ਿੰਦਗੀ ਪੱਧਰ ਨੂੰ ਉੱਚਾ ਚੁੱਕਣਾ ਹੈ।ਰਾਸ਼ਟਰਪਤੀ ਟਰੰਪ ਵੱਲੋਂ ਮੱਧ ਪੂਰਬ ਲਈ ਨਿਯੁਕਤ ਨੁਮਾਇੰਦੇ ਜਾਰਡ ਕੁਸ਼ਨੇਰ ਨੇ ਕਈ ਮਹੀਨਿਆਂ ਤੱਕ ਸੰਬੰਧਤ ਧਿਰਾਂ ਨਾਲ ਗੱਲਬਾਤ ਕੀਤੀ।ਪਰ ਇੱਥੇ ਦੱਸਣਯੋਗ ਹੈ ਕਿ ਇਹ ਗੱਲਬਾਤ ਜ਼ਿਆਦਾਤਰ ਇਜ਼ਰਾਇਲੀ ਅਧਿਕਾਰੀਆਂ ਅਤੇ ਕੁੱਝ ਅਰਬ ਆਗੂਆਂ ਨਾਲ ਹੋਈ ਅਤੇ ਇਸ ਗੱਲਬਾਤ ‘ਚ ਫਿਲਸਤੀਨੀਆਂ ਨੂੰ ਕਿਸੇ ਹੱਦ ਤੱਕ ਨਜ਼ਰਅੰਦਾਜ਼ ਹੀ ਕੀਤਾ ਗਿਆ।ਮੰਨ੍ਹਿਆ ਜਾ ਰਿਹਾ ਸੀ ਕਿ ਇਸ ਯੋਜਨਾ ਦੇ ਲਾਭਕਾਰੀ ਫਿਲਸਤੀਨੀ ਹੀ ਹੋਣਗੇ ਪਰ ਉਨ੍ਹਾਂ ਨੂੰ ਹੀ ਇਸ ਯੋਜਨਾ ਨੂੰ ਤਿਆਰ ਕਰਨ ਸੰਬੰਧੀ ਗੱਲਬਾਤ ‘ਚ ਵਿਸ਼ੇਸ਼ ਸਥਾਨ ਨਹੀਂ ਦਿੱਤਾ ਗਿਆ। ਰਾਸ਼ਟਰਪਤੀ ਟਰੰਪ ਨੇ ਇਸ ਯੋਜਨਾ ਨੂੰ ‘ਯਥਾਰਥਵਾਦੀ ਸ਼ਾਂਤੀ ਯੋਜਨਾ’ ਅਤੇ ਫਿਲਸਤੀਨੀਆਂ ਲਈ ਆਖਰੀ ਮੌਕਾ ਦੱਸਿਆ ਹੈ।ਪੀਐਮ ਨੇਤਨਾਯਹੂ ਨੇ ਇਸ ਯੋਜਨਾ ਨੂੰ ‘ਇਤਿਹਾਸਕ’ ਦੱਸਿਆ ਹੈ।ਇਹ ਯੋਜਨਾ ਫਿਲਸਤੀਨੀਆਂ ਦੀ ਸਵੈ-ਨਿਰਣੇ ਦੀ ਜਾਇਜ਼ ਇੱਛਾ ਨੂੰ ਪ੍ਰਗਟ ਕਰਦੀ ਹੈ।ਹਾਲਾਂਕਿ ਯੇਰੂਸਲਮ ਇਜ਼ਰਾਇਲ ਦੀ ਅਣਵੰਡੀ ਰਾਜਧਾਨੀ ਰਹੇਗਾ ਅਤੇ ਫਿਲਸਤੀਨੀ ਪੂਰਬੀ ਯੇਰੂਸਲਮ ‘ਚ ਅਲ-ਕੁਆਡ ਜਾਂ ਕਿਸੇ ਹੋਰ ਸ਼ਹਿਰ ‘ਚ ਆਪਣੀ ਰਾਜਧ...

ਭਾਰਤ ਦੀ ਗੁਆਂਢ ਪਹਿਲ ਨੀਤੀ: ਖੇਤਰੀ ਧਾਰਨਾਵਾਂ

ਭਾਰਤ ਦੇ ਨਵੀਂ ਦਿੱਲੀ ਸਥਿਤ ਪ੍ਰਮੁੱਖ ਥਿੰਕ ਟੈਂਕ, ਰੱਖਿਆ ਅਧਿਐਨ ਅਤੇ ਵਿਸ਼ਲੇਸ਼ਣ ਸੰਸਥਾ, ਇਡਸਾ ਵੱਲੋਂ 12ਵੇਂ ਦੱਖਣੀ ਏਸ਼ੀਆ ਸੰਮੇਲਨ ਦਾ ਆਯੋਜਨ ਕੀਤਾ ਗਿਆ।ਇਸ ਸੰਮੇਲਨ ਦਾ ਵਿਸ਼ਾ “ਭਾਰਤ ਦੀ ਗੁਆਂਢ ਪਹਿਲ ਨੀਤੀ: ਖੇਤਰੀ ਧਾਰਨਾਵਾਂ ” ਸੀ।ਇਸ ਸੰਮੇਲਨ ਨੇ ਦੱਖਣੀ ਏਸ਼ੀਆਈ ਖੇਤਰ ਅਤੇ ਮਿਆਂਮਾਰ ਦੇ ਨੀਤੀ ਨਿਰਮਾਤਾਵਾਂ, ਵਿਦਵਾਨਾਂ ਅਤੇ ਮਾਹਰਾਂ ਨੂੰ ਇਕ ਮੰਚ ‘ਤੇ ਇੱਕਠਾ ਕੀਤਾ, ਤਾਂ ਜੋ ਇਸ ਚਰਚਾ ਕੀਤੀ ਜਾ ਸਕੇ ਕੇ ਇੰਨ੍ਹਾਂ ਮੁਲਕਾਂ ਲਈ ਭਾਰਤ ਦੀ ਗੁਆਂਢ ਪਹਿਲ ਨੀਤੀ ਦੇ ਕੀ ਅਰਥ ਹਨ।ਦੋ ਦਿਨਾਂ ਤੱਕ ਚੱਲੇ ਇਸ ਸੰਮੇਲਨ ‘ਚ ਲਗਭਗ 25 ਪੇਪਰ ਪੇਸ਼ ਕੀਤੇ ਗਏ।ਵਿਦੇਸ਼ੀ ਭਾਗੀਦਾਰਾਂ ਤੋਂ ਇਲਾਵਾ 9 ਭਾਰਤੀ ਭਾਗੀਦਾਰਾਂ ਨੇ ਵੀ ਇਸ ਨੀਤੀ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ, ਜੋ ਕਿ ਇਡਸਾ ਦੇ ਪ੍ਰਧਾਨ ਵੀ ਹਨ, ਉਨ੍ਹਾਂ ਨੇ ਆਪਣੇ ਉਦਘਾਟਨੀ ਭਾਸ਼ਣ ‘ਚ ਜ਼ੋਰ ਦੇ ਕੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਖੇਤਰ ਆਪਣੀ ਵਿਅਕਤੀਗਤ ਕੌਮੀ ਪਛਾਣ ਤੋਂ ਉਪਰ ਉੱਠ ਕੇ ਸਮੂਹਿਕ ਵਿਕਾਸ ਬਾਰੇ ਸੋਚੇ।ਖੇਤਰ ਨੂੰ ਦੱਖਣੀ ਏਸ਼ੀਆ ਵੱਜੋਂ ਅਗਾਂਹ ਵੱਧਣ ਦੀ ਲੋੜ ਹੈ।ਵਿਦੇਸ਼ ਰਾਜ ਮੰਤਰੀ ਵੀ.ਮੁਰਲੀਧਰਨ ਨੇ ਭਾਰਤ ਦੀ ਗੁਆਂਢ ਪਹਿਲ ਨੀਤੀ ਦੇ ਕਈ ਪਹਿਲੂਆਂ ‘ਤੇ ਜ਼ੋਰ ਦਿੱਤਾ। ਸਾਲ 2014 ‘ਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਤੌਰ ਦੇਸ਼ ਦੇ ਪ੍ਰਧਾਨ ਮੰਤਰੀ ਵੱਜੋਂ ਹਲਫ਼ ਲਿਆ ਸੀ , ਉਸ ਸਮੇਂ ਉਨ੍ਹਾਂ ਦਾ ਪੂਰਾ ਧਿਆਨ ਆਪਣੇ ਗੁਆਂਢੀ ਮੁਲਕਾਂ ‘ਤੇ ਸੀ।...

ਭਾਰਤ ਦੇ ਆਰਥਿਕ ਰੁਝਾਨਾਂ ਦੀ ਅਗਾਮੀ ਰੂਪ ਰੇਖਾ ਪੇਸ਼

ਭਾਰਤ ਨੇ ਭਵਿੱਖ ‘ਚ 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਬਣਨ ਦਾ ਟੀਚਾ ਤੈਅ ਕੀਤਾ ਹੋਇਆ ਹੈ ਅਤੇ ਇਸ ਟੀਚੇ ਨੂੰ ਹਾਸਲ ਕਰਨ ਉਹ ਨਿਰਣਾਇਕ ਯਤਨ ਵੀ ਕਰ ਰਿਹਾ ਹੈ।ਇਹ ਖਾਕਾ ਇਕ ਪਾਸੇ ਘਰੇਲੂ ਵਪਾਰ ਅਤੇ ਨਿਵੇਸ਼ ਨੂੰ ਮਜ਼ਬੂਤ ਮਾਹੌਲ ਪ੍ਰਦਾਨ ਕਰਨ ਅਤੇ ਦੂਜੇ ਪਾਸੇ ਵਿਸ਼ਵਵਿਆਪੀ ਅਰਥਚਾਰੇ ਨਾਲ ਮਜ਼ਬੂਤ ਸੰਬੰਧ ਕਾਇਮ ਕਰਨ ਦੇ ਦੋਹਰੇ ਥੰਮ੍ਹਾਂ ‘ਤੇ ਖੜ੍ਹਾ ਹੈ।ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਭਾਰਤ ਨੇ ਦਿਵਾਲੀਆ ਕੋਡ, ਆਈਬੀਸੀ ਅਤੇ ਵਸਤਾਂ ਅਤੇ ਸੇਵਾਵਾਂ ਕਰ, ਜੀਐਸਟੀ ਵਰਗੇ ਸੁਧਾਰਾਂ ਨੂੰ ਅਮਲ ‘ਚ ਲਿਆਂਦਾ ਹੈ।ਇਸ ਸੰਬੰਧੀ ਆਪਣੇ ਟੀਚਿਆਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਆਪਣੇ ਮਾਰਕਿਟ ਹਿੱਤਾਂ ਨੂੰ ਹੁਲਾਰਾ ਦੇਣ ਅਤੇ ਆਪਣੇ ਵਪਾਰਕ ਭਾਈਵਾਲਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਅਣਥੱਕ ਯਤਨ ਕਰ ਰਿਹਾ ਹੈ।ਆਪਣੇ ਉਸਾਰੂ ਅਤੇ ਲਾਭਕਾਰੀ ਆਰਥਿਕ ਸਬੰਧਾਂ ਨੂੰ ਸਮਰੱਥ ਬਣਾਉਣ ਦੇ ਮਕਸਦ ਨਾਲ ਭਾਰਤ ਨੇ ਖੇਤਰੀ ਵਪਾਰ ਅਤੇ ਦੁਵੱਲੀ ਆਰਥਿਕ ਗੱਲਬਾਤ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਸੀ।ਖੇਤਰੀ ਵਿਆਪਕ ਆਰਥਿਕ ਭਾਈਵਾਲੀ, ਆਰਸੀਈਪੀ ਤੋਂ ਪਿੱਛੇ ਹੱਟਣ ਤੋਂ ਬਾਅਦ, ਇਹ ਸੋਚਿਆ ਜਾ ਰਿਹਾ ਸੀ ਕਿ ਭਾਰਤ ਉਹ ਰਣਨੀਤੀਆਂ ਅਪਣਾਵੇਗਾ ਜੋ ਕਿ ਅੰਦਰੂਨੀ ਤਵੱਜੋ ਅਤੇ ਸੁਰੱਖਿਆਵਾਦ ਨੀਤੀ ਨੂੰ ਹੁਲਾਰਾ ਦੇਵੇਗੀ ਪਰ ਇੰਨ੍ਹਾਂ ਰੁਝਾਨਾਂ ਨੇ ਇਸ ਤਰ੍ਹਾਂ ਦੀਆਂ ਧਾਰਨਾਵਾਂ ਨੂੰ ਨਕਾਰ ਦਿੱਤਾ ਹੈ। ਕੁੱਝ ਸਾਲ ਪਹਿਲਾਂ ਭਾਰਤ ਕਈ ਖੇਤਰੀ ਸਮੂਹਾਂ ਅਤੇ ਯੂਰੋਪੀਅਨ ਯੂਨੀਅਨ, ਯੂਰੇਸ਼ੀਅਨ ਆਰਥਿਕ ਯੂਨ...

ਸਟਾਰਟ ਅਪ ਮੁਹਿੰਮ ਨੂੰ ਮਿਿਲਆ ਹੁਲਾਰਾ

ਸਟਾਰਟ ਅਪ ਇੰਡੀਆ ਯੋਜਨਾ ਨੂੰ 71ਵੇਂ ਗਣਤੰਤਰ ਦਿਵਸ ਪਰੇਡ ‘ਚ ਬਣਦਾ ਸਥਾਨ ਹਾਸਲ ਹੋਇਆ।ਬਹੁਤ ਹੀ ਘੱਟ ਸਮੇਂ ‘ਚ ਹੀ ਇਸ ਨੇ 3 ਲੱਖ ਤੋਂ ਵੀ ਵੱਧ ਨੌਕਰੀਆਂ ਪੈਦਾ ਕੀਤੀਆਂ ਹਨ ਅਤੇ 26,000 ਤੋਂ ਵੱਧ ਸਟਾਰਟ ਅਪ ਭਾਰਤ ‘ਚ ਆਪਣੇ ਵਿਕਾਸ ਦੀ ਕਹਾਣੀ ਲਿੱਖ ਰਹੇ ਹਨ।ਸਰਕਾਰ ਵੱਲੋਂ ਚਲਾਈ ਜਾ ਰਹੀ ਸ਼ੁਰੂਆਤੀ ਈਕੋ-ਪ੍ਰਣਾਲੀ ਨੇ ਸੱਚਮੁੱਚ ਹੀ ਸਟਾਰਟ ਅਪ ਨੂੰ ਇੱਕ ਉੱਚ ਪੱਧਰੀ ਨਿਵੇਸ਼ ਦੀ ਰਾਹ ‘ਤੇ ਤੋਰਿਆ ਹੈ।ਸਮੁੱਚੇ ਤੌਰ ‘ਤੇ ਭਾਰਤ ‘ਚ ਜੇਕਰ ਸਟਾਰਟ ਅਪ ਦਾ ਮੁਲਾਂਕਣ ਕੀਤਾ ਜਾਵੇ ਤਾਂ ਇਹ 35 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ ਹੈ। ਮੌਜੂਦਾ ਸਮੇਂ ‘ਚ ਭਾਰਤ ਦੀਆਂ ਪ੍ਰਮੁੱਖ ਤਕਨੀਕੀ ਅਤੇ ਪ੍ਰਬੰਧਨ ਸੰਸਥਾਵਾਂ ‘ਚੋਂ ਸਿੱਖਿਆ ਹਾਸਲ ਕਰਨ ਵਾਲੇ ਗ੍ਰੈਜੁਏਟ ਸਟਾਰਟ ਅਪ ਨੂੰ ਤਰਜੀਹ ਦੇ ਰਹੇ ਹਨ, ਕਿਉਂਕਿ ਉਨ੍ਹਾਂ ਦੇ ਪੇਸ਼ੇ ਦਾ ਵਿਕਲਪ ਦੇਸ਼ ‘ਚ ਉੱਦਮੀ ਪ੍ਰਤੀਭਾ ਦੀ ਸਫਲਤਾ ਦੀ ਕਹਾਣੀ ਨੂੰ ਪੇਸ਼ ਕਰਦਾ ਹੈ। ਗਣਤੰਤਰ ਦਿਵਸ ਮੌਕੇ ਰਾਜਪਥ ‘ਚ ਪਰੇਡ ਦੌਰਾਨ ਸਟਾਰ ਅਪ ਦੀ ਝਾਂਕੀ ਦਰਸ਼ਕਾਂ ਲਈ ਖਾਸ ਖਿੱਚ ਦਾ ਕੇਂਦਰ ਬਣੀ।ਇਸ ਝਾਂਕੀ ਨੂੰ ਬਹੁਤ ਹੀ ਰਚਨਾਤਮਕ ਢੰਗ ਨਾਲ ਬਣਾਇਆ ਗਿਆ ਸੀ।ਸਟਾਰਟ ਅਫ ਈਕੋ-ਪ੍ਰਣਾਲੀ ਨੂੰ ਬਹੁਤ ਹੀ ਸਿਰਜਾਣਤਕ ਰੂਪ ਨਾਲ ਦਰਸਾਇਆ ਗਿਆ। ਸਾਲ 2016 ‘ਚ ਸ਼ੁਰੂ ਹੋਈ ਸਟਾਰਟ ਅਪ ਇੰਡੀਆ ਸਕੀਮ ਅਜੇ ਵੀ ਆਪਣੇ ਸ਼ੁਰੂਆਤੀ ਦੌਰ ‘ਚ ਹੈ।ਇੰਨ੍ਹੇ ਘੱਟ ਸਮੇਂ ‘ਚ ਇਸ ਨੇ ਕਾਮਯਾਬੀ ਦੀ ਕਹਾਣੀ ਨੂੰ ਸਿਰਜਿਆ ਹੈ।ਅਰਬਾਂ ਡਾਲਰ ਦੀ ਲਾਗਤ ਵਾਲੇ ਕਈ ਨਵੇਂ ਉੱਦਮ ਸਫਲ...

ਦਾਵੋਸ ‘ਚ ਇਮਰਾਨ ਖ਼ਾਨ ਨਹੀਂ ਜੁਟਾ ਪਾਏ ਸਮਰਥਨ

ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਵੱਲੋਂ ਸਵਿਟਜ਼ਰਲੈਂਡ ਦੇ ਦਾਵੋਸ ਸ਼ਹਿਰ ‘ਚ ਆਯੋਜਿਤ ਵਿਸ਼ਵ ਆਰਥਿਕ ਮੰਚ 2020 ‘ਚ ਸ਼ਿਰਕਤ ਕਰਨ ਲਈ ਬਹੁਚਰਚਿਤ ਦੌਰਾ ਕੀਤਾ ਗਿਆ।ਸਵਿਟਜ਼ਰਲੈਂਡ ਦੇ ਸਕਾਈ ਰਿਜ਼ੋਰਟ ‘ਚ ਜਨਾਬ ਖ਼ਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨਾਲ ਵੀ ਮੁਲਾਕਾਤ ਕੀਤੀ।ਦੱਸਣਯੋਗ ਹੈ ਕਿ ਜੁਲਾਈ 2019 ‘ਚ ਇਮਰਾਨ ਖ਼ਾਨ ਦੀ ਵਾਸ਼ਿਗੰਟਨ ਫੇਰੀ ਤੋਂ ਬਾਅਦ ਦੋਵਾਂ ਆਗੂਆਂ ਦੀ ਇਹ ਤੀਜੀ ਮੁਲਾਕਾਤ ਹੈ।ਇਸ ਤੋਂ ਪਹਿਲਾਂ ਦੋਵੇਂ ਹੀ ਆਗੂਆਂ ਨੇ ਪਿਛਲੇ ਸਾਲ ਦਸੰਬਰ ਮਹੀਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਬੈਠਕ ਦੌਰਾਨ ਵੀ ਮੁਲਾਕਾਤ ਕੀਤੀ ਸੀ। ਆਦਤ ਤੋਂ ਮਜ਼ਬੂਰ ਜਨਾਬ ਖ਼ਾਨ ਨੇ ਇਕ ਵਾਰ ਫਿਰ ਇਸ ਮੀਟਿੰਗ ਦੌਰਾਨ ਆਪਣੇ ਰਿਵਾਇਤੀ ਦੁਸ਼ਮਣ ਭਾਰਤ ਅਤੇ ਕਸ਼ਮੀਰ ਮਸਲੇ ਨੂੰ ਚੁੱਕਿਆ।ਇਕ ਪਾਸੇ ਆਪਣੇ ਬਿਆਨਾਂ ਰਾਹੀਂ ਜਿੱਥੇ ਇਮਰਾਨ ਖ਼ਾਨ ਨੇ ਭਾਰਤ ਖ਼ਿਲਾਫ ਖਟਾਸ ਪ੍ਰਗਟ ਕੀਤੀ ਉੱਥੇ ਹੀ ਉਨ੍ਹਾਂ ਕਿਹਾ ਕਿ ਜਦੋਂ ਵੀ ਸਾਡੇ ਭਾਰਤ ਨਾਲ ਵਧੀਆ ਸਬੰਧ ਕਾਇਮ ਹੋਣਗੇ, ਦੁਨੀਆ ਇਹ ਵੇਖ ਕੇ ਹੈਰਾਨ ਹੋ ਜਾਵੇਗੀ ਕਿ ਅਸੀਂ ਰਣਨੀਤਕ ਪੱਖੋਂ ਕਿੰਨੇ ਮਜ਼ਬੂਤ ਹਾਂ।ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ‘ਚ ਅੱਤਵਾਦ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ। ਸਚਾਈ ਕਿਸੇ ਤੋਂ ਵੀ ਛਿਪੀ ਹੋਈ ਨਹੀਂ ਹੈ।ਅਸਲ ‘ਚ ਅੱਤਵਾਦੀ ਸਮੂਹ ਤਾਂ ਪਾਕਿਸਤਾਨ ਦੀ ਸਰਪ੍ਰਸਤੀ ਹੇਠ ਆਨੰਦ ਮਾਣ ਰਹੇ ਹਨ।ਪਾਕਿ ਦੀ ਸਰਜ਼ਮੀਨ ‘ਤੇ ਅੱਤਵਾਦੀ ਨੈੱਟਵਰਕ ਖੁੱਲੇ ਤੌਰ ‘ਤੇ ਪ੍ਰਫੁੱਲਤ ਹੋ ਰਹੇ ਹਨ।ਪੈਰਿਸ ਦੀ ਵਿ...

71ਵੇਂ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਰਾਸ਼ਟਰਪਤੀ ਬੋਲਸੋਨਾਰੋ ਦੀ ਮੌਜੂਦਗੀ ਨੇ ਸੰਬੰਧਾਂ ਨੂੰ ਕੀਤਾ ਮਜ਼ਬੂਤ

ਭਾਰਤ ਅਤੇ ਬ੍ਰਾਜ਼ੀਲ ਦੀ ਪੂਰੀ ਦੁਨੀਆ ਵਿੱਚ ਆਪੋ-ਆਪਣੀ ਮਹਾਨਤਾ ਹੈ। ਚੀਨ ਤੋਂ ਇਲਾਵਾ ਸਿਰਫ਼ ਭਾਰਤ ਅਤੇ ਬ੍ਰਾਜ਼ੀਲ ਹੀ ਅਜਿਹੇ ਸੰਭਾਵਿਤ ਮੁਲਕ ਹਨ ਜਿਨ੍ਹਾਂ ਦੇ ਮਹਾਂ ਸ਼ਕਤੀ ਬਣਨ ਦੀ ਪੂਰੀ ਉਮੀਦ ਹੈ। ਹਾਲੇ ਬਹੁਤਾ ਸਮਾਂ ਨਹੀਂ ਹੋਇਆ ਜਦੋਂ ਭਾਰਤ ਨੂੰ ਜਨ-ਸੰਖਿਆ ਦੇ ਵਾਧੇ ਅਤੇ ਇਸ ਦੀ ਗੰਭੀਰ ਗਰੀਬੀ ਲਈ ਜਾਣਿਆ ਜਾਂਦਾ ਸੀ ਤੇ ਬ੍ਰਾਜ਼ੀਲ ਬਹੁਤ ਜ਼ਿਆਦਾ ਮਹਿੰਗਾਈ ਅਤੇ ਕਰਜ਼ੇ ਦੇ ਭਾਰ ਹੇਠ ਦੱਬਿਆ ਹੋਇਆ ਮੁਲਕ ਸੀ। ਕਾਬਿਲੇਗੌਰ ਹੈ ਕਿ ਲੋਕਤੰਤਰ ਹੋਣ ਦੇ ਬਾਵਜੂਦ ਵੀ ਭਾਰਤ,ਪੱਛਮੀ ਮੁਲਕਾਂ ਲਈ ਸੱਪਾਂ ਅਤੇ ਰਹੱਸਵਾਦੀ ਸਾਧੂਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਰਿਹਾ ਤੇ ਫਰਾਂਸ ਦੇ ਚਾਰਲਸ ਡੀ ਗੌਲੇ ਨੇ ਬ੍ਰਾਜ਼ੀਲ ਨੂੰ ਗੰਭੀਰ ਦੇਸ਼ ਨਾ ਹੋਣ ਦੀ ਗੱਲ ਕਹਿ ਕੇ ਖਾਰਜ ਕਰ ਦਿੱਤਾ ਸੀ। ਅੱਜ ਭਾਰਤ ਅਤੇ ਬ੍ਰਾਜ਼ੀਲ ਦੋਵੇਂ ਵਿਸ਼ਵ ਦੇ ਸ਼ਕਤੀਸ਼ਾਲੀ ਮੁਲਕਾਂ ਦੀ ਕਤਾਰ ਵਿੱਚ ਖੜ੍ਹੇ ਹਨ। ਪਿਛਲੇ ਇਕ ਦਹਾਕੇ ਤੋਂ ਇਨ੍ਹਾਂ ਦੋਹਾਂ ਮੁਲਕਾਂ ਨੇ ਆਪਣੀ ਵਿਦੇਸ਼ ਨੀਤੀ ਦੇ ਜ਼ਰੀਏ ਵੱਖ-ਵੱਖ ਦੁ-ਪੱਖੀ ਅਤੇ ਬਹੁਪੱਖੀ ਮੰਚਾਂ ਤੇ ਆਪਣੀ ਸਰਗਰਮ ਭਾਗੀਦਾਰੀ ਦੁਆਰਾ ਕੌਮਾਂਤਰੀ ਸੰਬੰਧਾਂ ਵਿੱਚ ਅਹਿਮ ਥਾਂ ਬਣਾਈ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਮੈਸੀਅਸ ਬੋਲਸੋਨਾਰੋ ਦਾ 71ਵੇਂ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤ ਦਾ ਦੌਰਾ ਭਾਰਤ-ਬ੍ਰਾਜ਼ੀਲ ਦੀ ਵੱਧ ਰਹੀ ਭਾਈਵਾਲੀ ਦਾ ਸਬੂਤ ਹੈ। ਭਾਰਤ ਅਤੇ ਬ੍ਰਾਜ਼ੀਲ ਨਾ ਸਿਰਫ਼ ਲੋਕਤੰਤਰੀ ਮੁਲਕ ਹਨ ਬਲਕਿਖਰਬਾਂ ਡਾਲ...

ਭਾਰਤ ਦਾ ਸੰਵਿਧਾਨ: ਦੇਸ਼ ਦਾ ਸਰਵਉੱਚ ਕਾਨੂੰਨ

ਭਾਰਤੀ ਸੰਵਿਧਾਨ ਦੀ ਰਚਨਾ ਸੰਵਿਧਾਨ ਸਭਾ ਦੀ ਤਿੰਨ ਸਾਲਾਂ ਦੀ ਮਿਹਨਤਾ ਸਦਕਾ ਸਿਰੇ ਚੜ੍ਹੀ।ਤਤਕਾਲੀ ਵਿਸ਼ਲੇਸ਼ਕਾਂ ਦਾ ਭਾਰਤੀ ਸੰਵਿਧਾਨ ਬਾਰੇ ਕਹਿਣਾ ਸੀ ਕਿ ਬਹੁਤ ਹੀ ਚੌਕਸੀ ਅਤੇ ਸਾਵਧਾਨੀ ਨਾਲ ਤਿਆਰ ਕੀਤਾ ਗਿਆ ਇਹ ਸੰਵਿਧਾਨ ਲੰਮੇ ਸਮੇਂ ਤੱਕ ਆਪਣੀ ਹੋਂਦ ਨੂੰ ਕਾਇਮ ਰੱਖੇਗਾ।ਇਹ ਸੰਵਿਧਾਨ ਭਾਰਤ ਦੀ ਨੀਂਵ ਰੱਖਣ ਵਾਲੀਆਂ ਮੋਢੀ ਹਸਤੀਆਂ ਦੇ ਪ੍ਰਤੀ ਨਿੱਘੀ ਸ਼ਰਧਾਜ਼ਲੀ ਹੈ ਜਿੰਨ੍ਹਾਂ ਵੱਲੋਂ ਚੁੱਕੇ ਗਏ ਕਦਮਾਂ ਸਦਕਾ ਅੱਜ ਵੀ ਸੰਸਦੀ ਲੋਕਤੰਤਰ ਆਪਣੇ ਪੈਰਾਂ ‘ਤੇ ਖੜ੍ਹਾ ਹੈ।ਭਾਰਤੀ ਸੰਵਿਧਾਨ ਨਾ ਸਿਰਫ ਸੰਵਿਧਾਨ ਨਿਰਮਾਤਾਵਾਂ ਦੇ ਲਈ ਬਲਕਿ ਭਾਰਤੀ ਨਾਗਰਿਕਾਂ ਦੇ ਲਈ ਵੀ ਗਿਆਨ ਦੇ ਚਾਣਨ ਦਾ ਸਰੋਤ ਹੈ।ਸੱਤ ਦਹਾਕਿਆਂ ਦਾ ਸਮਾਂ ਬੀਤਣ ਤੋਂ ਬਾਅਧ ਵੀ ਇਸ ਦਾ ਮੁਢਲਾ ਢਾਂਚਾ ਬਰਕਰਾਰ ਹੈ।ਭਾਵੇਂ ਕਿ ਸਮੇਂ-ਸਮੇਂ ‘ਤੇ ਸੰਵਿਧਾਨ ‘ਚ ਸੋਧਾਂ ਵੀ ਹੋਈਆਂ ਹਨ ਪਰ ਅੱਜ ਵੀ ਭਾਰਤੀ ਸੰਵਿਧਾਨ ਦਾ ਮੂਲ ਸਿਧਾਂਤ ਆਪਣੇ ਮੂਲ ਰੂਪ ‘ਚ ਮੌਜੂਦ ਹੈ।ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੰਵਿਧਾਨ ‘ਚ ਭਾਰਤ ਦਾ ਅਟੁੱਟ ਵਿਸ਼ਵਾਸ ਹੈ। ਸੰਵਿਧਾਨ ਦੀ ਪ੍ਰਸਤਾਵਨਾ ਦੀ ਸ਼ੁਰੂਆਤ ‘ਚ ਦੁਨੀਆ ਦੇ ਸਾਹਮਣੇ ਇੱਕ ਪ੍ਰਭੂਸੱਤਾ, ਧਰਮ ਨਿਰਪੱਖ ਅਤੇ ਲੋਕਤੰਤਰ ਰਾਜ ਦੇ ਜਨਮ ਦਾ ਵਰਣਨ ਕੀਤਾ ਹੈ।ਭਾਰਤੀ ਸੰਵਿਧਾਨ ਨਾ ਸਿਰਫ ਇੱਕ ਕਾਨੂੰਨੀ ਦਸਤਾਵੇਜ਼ ਹੈ, ਜੋ ਕਿ ਦੇਸ਼ ਦੇ ਢਾਂਚੇ ਅਤੇ ਅੰਗਾਂ ਦਾ ਵੇਰਵਾ ਦਿੰਦਾ ਹੈ ਬਲਕਿ ਦੇਸ਼ ਦੇ ਨਾਗਰਿਕਾਂ ਦੇ ਅਧਿਕਾਰ, ਕਰਤੱਵ ਅਤੇ ਆਜ਼ਾਦੀ ਦਾ ਇਕ ਚਾਰਟਰ ਹੈ। ...

ਭਾਰਤ ਨਾਈਜ਼ਰ ਅਤੇ ਟਿਊਨੀਸ਼ੀਆ ਨਾਲ ਆਪਣੇ ਰੁਝਾਨਾਂ ‘ਚ ਕਰ ਰਿਹਾ ਹੈ ਵਾਧਾ

ਅਫ਼ਰੀਕੀ ਮੁਲਕਾਂ ‘ਤੇ ਵਧੇਰੇ ਧਿਆਨ ਕੇਂਦਰਿਤ ਕਰਨ ਅਤੇ ਨਾਲ ਹੀ ਉਨ੍ਹਾਂ ਨਾਲ ਨਜ਼ਦੀਕੀ ਕੂਟਨੀਤਕ ਤੇ ਆਰਥਿਕ ਸਬੰਧਾਂ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਭਾਰਤੀ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ.ਐਸ ਜੈਸ਼ੰਕਰ ਨੇ ਇਸ ਹਫ਼ਤੇ ਦੇ ਸ਼ੁਰੂ ‘ਚ ਨਾਈਜ਼ਰ ਅਤੇ ਟਿਊਨੀਸ਼ੀਆ ਦਾ ਦੌਰਾ ਕੀਤਾ।ਨਵੀਂ ਦਿੱਲੀ ਵੱਲੋਂ ਇੰਨ੍ਹਾਂ ਅਫ਼ਰੀਕੀ ਮੁਲਕਾਂ ਨੂੰ ਖਾਸ ਮਹੱਤਵ ਦਿੱਤਾ ਜਾ ਰਿਹਾ ਹੈ ਕਿਉਂਕਿ ਇੰਨ੍ਹਾਂ ਰਾਜਾਂ ਨੇ ਸੰਣੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਗੈਰ-ਸਥਾਈ ਮੈਂਬਰ ਵੱਜੋਂ ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਮਦਦ ਕੀਤੀ ਸੀ।ਸ੍ਰੀ ਜੈਸ਼ੰਕਰ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅਫ਼ਰੀਕਾ ਦਾ ਇਹ ਉਨ੍ਹਾਂ ਦਾ ਪਹਿਲਾ ਦੌਰਾ ਰਿਹਾ।  ਨਾਈਜ਼ਰ ਦੀ ਯਾਤਰਾ ਦੌਰਾਨ ਭਾਰਤੀ ਵਿਦੇਸ਼ ਮੰਤਰੀ ਨੇ ਨਾਈਜ਼ਰ ਦੇ ਰਾਸ਼ਟਰਪਤੀ ਮਹਾਮੁਦੋ ਈਸੌਫੂ (Mahamadou Issoufou) ਨਾਲ ਮੁਲਾਕਾਤ ਕੀਤੀ।ਦੋਵਾਂ ਹੀ ਆਗੂਆਂ ਨੇ ਸਾਂਝੇ ਤੌਰ ‘ਤੇ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਸੰਮੇਲਨ ਕੇਂਦਰ ਦਾ ਉਦਘਾਟਨ ਕੀਤਾ।ਮਹਾਤਮਾ ਗਾਂਧੀ ਦੀ 150ਵੀਂ ਜੰਯਤੀ ਨੂੰ ਸਮਰਪਿਤ ਭਾਰਤ ਵੱਲੋਂ ਅਫ਼ਰੀਕਾ ‘ਚ ਸਥਾਪਿਤ ਕੀਤਾ ਗਿਆ ਇਹ ਪਹਿਲਾ ਕੇਂਦਰ ਹੈ।ਇਸ ਕੇਂਦਰ ਦੀ ਸਥਾਪਨਾ ਦੋਵਾਂ ਦੇਸ਼ਾਂ ਦੀ ਮਿੱਤਰਤਾ ਨੂੰ ਦਰਸਾਉਂਦੀ ਹੈ, ਨਾਲ ਹੀ ਅਫ਼ਰੀਕਾ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਵੀ ਪ੍ਰਤੀਕ ਹੈ।ਇਹ ਕੇਂਦਰ ਖੁੱਲੇ ਖੇਤਰ, ਆਧੁਨਿਕ ਅਤੇ ਵਾਤਾਵਰਣ ਅਨੁਕੂਲ ਸਹੂਲਤ ਵੱਜੋਂ ਤਿਆਰ ਕੀਤਾ ਗਿਆ ਹੈ।ਇਸ ਕੇਂਦਰ...

ਭਾਰਤ ਨੇ ਐਫਡੀਆਈ ‘ਚ ਆਪਣਾ ਸਥਾਨ ਰੱਖਿਆ ਬਰਕਰਾਰ

ਭਾਰਤ ਨੇ ਵਿਦੇਸ਼ੀ ਸਿੱਧੇ ਨਿਵੇਸ਼, ਐਫਡੀਆਈ ਦੀ ਆਮਦ ‘ਚ 16% ਦਾ ਵਾਧਾ ਦਰਜ ਕੀਤਾ ਹੈ।2019 ਐਫਡੀਆਈ 42 ਬਿਲੀਅਨ ਡਾਲਰ ਤੋਂ ਵੱਧ ਕੇ 49 ਬਿਲੀਅਨ ਡਾਲਰ ਹੋ ਗਿਆ ਹੈ।ਇਸ ਵਾਧੇ ਦੀ ਬਦੌਲਤ ਭਾਰਤ ਐਫਡੀਆਈ ਦੀ ਆਮਦ ਦੀ ਸੂਚੀ ‘ਚ ਸਿਖਰਲੇ 10 ਮੇਜ਼ਬਾਨ ਮੁਲਕਾਂ ‘ਚ ਆਪਣਾ ਸਥਾਨ ਕਾਇਮ ਰੱਖਣ ‘ਚ ਸਫਲ ਰਿਹਾ ਹੈ।ਵਪਾਰ ਅਤੇ ਵਿਕਾਸ ‘ਤੇ ਸੰਯੁਕਤ ਰਾਸ਼ਟਰ ਕਾਨਫੰਰਸ ਵੱਲੋਂ ਜਾਰੀ ‘ਨਿਵੇਸ਼ ਰੁਝਾਨ ਨਿਗਰਾਨੀ’ ਸਿਰਲੇਖ ਹੇਠ ਤਾਜ਼ਾ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਨੇ ਐਫਡੀਆਈ ਦੀ ਆਮਦ ‘ਚ ਸਿਖਰਲੇ 10 ਸਥਾਨਾਂ ‘ਚ ਆਪਣਾ ਨਾਂਅ ਬਰਕਰਾਰ ਰੱਖਿਆ ਹੈ।ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਾਲ 2019 ‘ਚ ਆਲਮੀ ਵਿਦੇਸ਼ੀ ਸਿੱਧੇ ਨਿਵੇਸ਼ ‘ਚ ਜਿੱਥੇ ਗਿਰਾਵਟ ਦਰਜ ਕੀਤੀ ਗਈ ਹੈ ਉੱਥੇ ਹੀ ਭਾਰਤ ‘ਚ ਵਾਧਾ ਦਰਜ ਕੀਤਾ ਗਿਆ ਹੈ।ਗਲੋਬਲ ਐਫਡੀਆਈ 41 ਟ੍ਰਿਲੀਅਨ ਡਾਲਰ ਤੋਂ 1% ਦੀ ਕਮੀ ਨਾਲ 1.39 ਟ੍ਰਿਲੀਅਨ ਘਟਿਆ ਹੈ।ਅਮਰੀਕਾ ਅਤੇ ਚੀਨ ਦੋਵਾਂ ਹੀ ਦੇਸ਼ਾਂ ਨੇ ਹੀ ਐਫਡੀਆਈ ‘ਚ ਨਾ ਦੇ ਬਰਾਬਰ ਵਾਧਾ ਦਰਜ ਕੀਤਾ ਹੈ। ਦੱਖਣੀ ਏਸ਼ੀਆਈ ਖੇਤਰ ਨੇ ਐਫਡੀਆਈ ‘ਚ ਰਿਕਾਰਡ 10% ਵਾਧਾ ਦਰਜ ਕੀਤਾ ਹੈ, ਜਿਸ ਨਾਲ ਕਿ ਇਹ 60 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ।ਜਿਸ ‘ਚ ਭਾਰਤ ਦਾ 80% ਤੋਂ ਵੀ ਵੱਧ ਦੀ ਹਿੱਸੇਦਾਰੀ ਹੈ।ਜਿੰਨ੍ਹਾਂ ਖੇਤਰਾਂ ‘ਚ ਐਫਡੀਆਈ ਵਾਧਾ ਦਰਜ ਹੋਇਆ ਹੈ ਉਨ੍ਹਾਂ ‘ਚ ਸੂਚਨਾ ਤਕਨਾਲੋਜੀ ਸਮੇਤ ਬਹੁਗਿਣਤੀ ਸੇਵਾਵਾਂ ਉਦਯੋਗ ਖੇਤਰ ‘ਚ ਰਹੀਆਂ ਹਨ।ਭਾਰਤ ਦੇ ਗੁਆਂਢੀ ਮੁਲਕ ਬੰਗਲ...

ਈ.ਯੂ. ਵਿਦੇਸ਼ ਮਾਮਲ਼ਿਆਂ ਅਤੇ ਸੁਰੱਖਿਆ ਨੀਤੀ ਦੇ ਮੁਖੀ ਨੇ ਭਾਰਤ ਨਾਲ ਆਪਣੇ ਮਜ਼ਬੂਤ ਸਬੰਧਾਂ ਨੂੰ ਦੁਹਰਾਇਆ

ਯੂਰਪੀਅਨ ਯੂਨੀਅਨ ਦੇ ਵਿਦੇਸ਼ ਮਾਮਲਿਆਂ ਅਤੇ ਸੁਰੱਖਿਆ ਨੀਤੀ ਲਈ ਉੱਚ ਪ੍ਰਤੀਨਿਧੀ ਜੋਸਪ ਬੋਰਰਲ ਫੋਂਟੇਲਸ ਨੇ ਹਾਲ ‘ਚ ਹੀ ਭਾਰਤ ਦਾ ਦੌਰਾ ਕੀਤਾ।ਉਹ ਨਵੀਂ ਦਿੱਲੀ ‘ਚ ‘ਰਾਏਸੀਨਾ ਸੰਵਾਦ’ 2020 ‘ਚ ਸ਼ਿਰਕਤ ਕਰਨ ਲਈ ਆਏ ਸਨ।ਆਪਣੀ ਇਸ ਫੇਰੀ ਦੌਰਾਨ ਉਨ੍ਹਾਂ ਨੇ ਭਾਰਤ ਅਤੇ ਈਯੂ ਦਰਮਿਆਨ ਸਮਾਨਤਾਵਾਂ ਨੂੰ ਦੁਹਰਾਇਆ।ਇਸ ਮੌਕੇ ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਨੂੰ ਨਿਯਮਾਂ ਅਧਾਰਤ ਬਹੁਪੱਖੀ ਆਦੇਸ਼ਾਂ ਦੀ ਰੱਖਿਆ ਕਰਨ ਦੀ ਲੋੜ ਹੈ।ਉਨ੍ਹਾਂ ਵੱਲੋਂ ਇਹ ਗੱਲ ਇਸ ਲਈ ਕਹੀ ਗਈ ਹੈ ਕਿਉਂਕਿ ਵਿਸ਼ਵ ਵਪਾਰ ਸੰਗਠਨ ਦੀ ਨਿਪਟਾਰਾ ਵਿਵਾਦ ਵਿਧੀ ‘ਚ ਆ ਰਹੀ ਰੁਕਾਵਟ ਦੇ ਚੱਲਦਿਆਂ ਯੂਰਪ, ਭਾਰਤ ਅਤੇ ਹੋਰ ਦੂਜੇ ਦੱਖਣ-ਪੂਰਬੀ ਏਸ਼ੀਆਈ ਮੁਲਕਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਇਸ ਸਬੰਧ ‘ਚ ਹੀ ਉੱਚ ਪ੍ਰਤੀਨਿਧੀ ਨੇ ਦੱਸਿਆ ਕਿ ਈਯੂ ਨੇ ਇਸ ਅੜਿੱਕੇ ਨੂੰ ਖ਼ਤਮ ਕਰਨ ਲਈ ਪ੍ਰਸਤਾਵ ਪੇਸ਼ ਕੀਤੇ ਹਨ।ਇਸ ਮਸਲੇ ਦਾ ਵਿਵਹਾਰਕ ਹੱਲ ਕੱਢਣਾ ਦੋਵਾਂ ਹੀ ਧਿਰਾਂ ਦੇ ਹਿੱਤ ‘ਚ ਹੈ। ਆਲਮੀ ਭਾਈਚਾਰਾ ਜਿਸ ਸਮੇਂ ਸਮੁੰਦਰੀ ਡਕੈਤੀ, ਸਮੁੰਦਰੀ ਸਰੋਤਾਂ ਦੀ ਸਾਂਭ ਸੰਭਾਲ ਅਤੇ ਰੱਖ-ਰਖਾਵ ਵਰਗੀਆਂ ਚੁਣੌਤੀਆਂ ਨਾਲ ਦੋ ਹੱਥ ਹੋ ਰਿਹਾ ਹੈ ਅਜਿਹੇ ਸਮੇਂ ‘ਚ ਸਮੁੰਦਰੀ ਸੁਰੱਖਿਆ ਦੀ ਮਜ਼ਬੂਤੀ ਵੀ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ।ਇਸ ਲਈ ਸਮੁੰਦਰੀ ਸੁਰੱਖਿਆ ਅਤੇ ਸਥਿਰਤਾ ਨੂੰ ਕਾਇਮ ਰੱਖਣ ਲਈ ਆਪਸੀ ਤਾਲਮੇਲ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ।‘ਆਪ੍ਰੇਸ਼ਨ ਐਟਲਾਂਟਾ’ ਇਸ ਦੀ ਢੁਕਵੀਂ ਮਿਸਾਲ ਹੈ।ਇਸ ਆਪ੍ਰੇਸ਼...

ਇਸਰੋ ਦੀ ਇੱਕ ਹੋਰ ਪ੍ਰਾਪਤੀ, ਜੀਸੈਟ-30 ਦਾ ਕੀਤਾ ਸਫ਼ਲਤਾਪੂਰਵਕ ਪ੍ਰੀਖਣ

17 ਜਨਵਰੀ 2020 ਨੂੰ ਇਸਰੋ ਨੇ ਜੀਸੈਟ 30 ਨੂੰ ਸਫ਼ਲਲਤਾਪੂਰਵਕ ਦਾਗ ਕੇ ਇੱਕ ਹੋਰ ਪ੍ਰਾਪਤੀ ਆਪਣੇ ਨਾਂਅ ਕਰ ਲਈ ਹੈ।ਭਾਰਤ ਨੇ ‘ਉੱਚ ਗੁਣਵੱਤਾ’ ਵਾਲੇ ਇਸ ਸੰਚਾਰ ਉਪਗ੍ਰਹਿ ਜੀਸੈਟ-30 ਦਾ ਫਰੈਂਚ ਗੁਇਨਾ ਦੇ ਗੁਇਨਾ ਪੁਲਾੜ ਕੇਂਦਰ ਤੋਂ ਭਾਰਤੀ ਸਮੇਂ ਅਨੁਸਾਰ ਪਹੁ ਫੁੱਟਣ ਤੋਂ ਪਹਿਲਾਂ 2.35 ਮਿੰਟ ‘ਤੇ ਸਫ਼ਲ ਪ੍ਰੀਖਣ ਕੀਤਾ। ਏਰੀਅਨ 5 ਪ੍ਰੀਖਣ ਜਹਾਜ਼ ਰਾਹੀਂ ਦੱਖਣੀ ਅਮਰੀਕਾ ਦੇ ਉੱਤਰੀ ਪੂਰਬੀ ਤੱਟ ‘ਤੇ ਫਰਾਂਸੀਸੀ ਖੇਤਰ ਕੁਰੁ ਦੇ ਏਰੀਅਰ ਪ੍ਰੀਖਣ ਕੰਪਲੇਕਸ ਤੋਂ ਉਡਾਣ ਭਰੀ।ਏਰੀਅਨ 5 ਪ੍ਰੀਖਣ ਜਹਾਜ਼ ਨੇ ਲਗਭਗ 35 ਮਿੰਟ ਦੀ ਬਿਨ੍ਹਾਂ ਕਿਸੇ ਰੁਕਵਾਟੀ ਉਡਾਣ ਤੋਂ ਬਾਅਧ ਉਪ-ਗ੍ਰਹਿ ਨੂੰ ਪੁਲਾੜ ‘ਚ ਸਥਾਪਿਤ ਕੀਤਾ।ਇਹ ਬਹੁਤ ਹੀ ਮਹੱਤਵਪੂਰਣ ਕਦਮ ਸੀ ਕਿਉਂਕਿ 14 ਸਾਲਾਂ ਦੀ ਮਿਆਦ ਵਾਲਾ ਇਨਸੈਟ-14 ਏ ਆਪਣੇ ਕੰਮਕਾਜ਼ੀ ਜ਼ਿੰਦਗੀ ਦੇ ਆਖਰੀ ਪੜਾਅ ‘ਤੇ ਹੈ ਅਤੇ ਜਲਦ ਹੀ ਉਹ ਕੰਮ ਕਰਨਾ ਬੰਦ ਕਰ ਦੇਵੇਗਾ।ਇਸ ਲਈ ਸੰਚਾਰ ਸੇਵਾਵਾਂ ਨੂੰ ਬਿਨ੍ਹਾਂ ਰੁਕਾਵਟ ਜਾਰੀ ਰੱਖਣ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਸੀ ਕਿ ਜੀਸੈਟ-30 ਨੂੰ ਸਫ਼ਲਤਾਪੂਰਵਕ ਦਾਗਿਆ ਜਾਵੇ ਅਤੇ ਪੁਲਾੜ ;ਚ ਸਥਾਪਿਤ ਕੀਤਾ ਜਾਵੇ।ਦੱਸਣਯੋਗ ਹੈ ਕਿ ਇਨਸੈਟ-4 ਏ ਦਾ ਇਸਤੇਮਾਲ ਭਾਰਤੀ ਕੇਬਲ ਚਾਲਕਾਂ ਵੱਲੋਂ ਵਿਦੇਸ਼ਾਂ ‘ਚ ਆਪਣੇ ਪ੍ਰੋਗਰਾਮਾਂ ਦੇ ਪ੍ਰਸਾਰਣ ਲਈ ਕੀਤਾ ਜਾਂਦਾ ਹੈ।ਜੀਸੈਟ-30 ਦੀ ਮਦਦ ਨਾਲ ਅਗਲੇ 15 ਸਾਲਾਂ ਤੱਕ ਇਹ ਸੇਵਾਵਾਂ ਜਿਉਂ ਦੀਆਂ ਤਿਉਂ ਜਾਰੀ ਰਹਿ ਸਕਣਗੀਆਂ।ਬਲਕਿ ਜੀਸੈਟ-30 ਇੰਨ੍ਹਾਂ...

ਚੀਨ ਅਤੇ ਪਾਕਿਸਤਾਨ ਦਾ ਗੱਠਜੋੜ ਫਿਰ ਹੋਇਆ ਉਜਾਗਰ

ਪਿਛਲੇ ਦਿਨੀਂ ਚੀਨ ਨੇ ਕਸ਼ਮੀਰ ਮੁੱਦੇ 'ਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਵਿਚ ਗੈਰ-ਰਸਮੀ ਚਰਚਾ ਕਰਨ ਦੀ ਮੰਗ ਕੀਤੀ। ਚੀਨ ਦੇ ਇਸ ਫੈਸਲੇ ਨੇ ਉਸ ਦੇ ਲਈ ਬੜੀ ਹੀ ਕਸੂਤੀ ਸਥਿਤੀ ਪੈਦਾ ਕਰ ਦਿੱਤੀ। ਗੌਰਤਲਬ ਹੈ ਕਿ ਚੀਨ ਦੀ ਇਸ ਸਾਰੀ ਕਵਾਇਦ ਨੂੰ ਪਾਕਿਸਤਾਨ ਦੀ ਹਿਮਾਇਤ ਹਾਸਿਲ ਸੀ। ਹਾਲਾਂਕਿ ਸੁਰੱਖਿਆ ਪਰਿਸ਼ਦ ਦੇ ਜ਼ਿਆਦਾਤਰ ਮੈਂਬਰਾਂ ਨੇ ਇਸ ਮੰਗ ਨੂੰ ਖਾਰਜ ਕਰ ਦਿੱਤਾ। ਕਾਬਿਲੇਗੌਰ ਹੈ ਕਿ ਭਾਰਤ ਦੁਆਰਾ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਦੇ ਮੁੱਦੇ ਨੂੰ ਕੌਮਾਂਤਰੀ ਪੱਧਰ ‘ਤੇ ਚੁੱਕਣ ਦੀ ਚੀਨ ਦੀ ਇਹ ਤੀਜੀ ਕੋਸ਼ਿਸ਼ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੀਜਿੰਗ ਨੂੰ ਇਨ੍ਹਾਂ ਅਸਫ਼ਲ ਕੋਸ਼ਿਸ਼ਾਂ ਤੋਂ ਕੋਈ ਸਬਕ ਸਿੱਖਣਾ ਚਾਹੀਦਾ ਹੈ। ਸੁਰੱਖਿਆ ਪਰਿਸ਼ਦ ਦੇ ਬਹੁ-ਗਿਣਤੀ ਮੈਂਬਰਾਂ ਦਾ ਮੰਨਣਾ ਹੈ ਕਿ ਇਹ ਦੁ-ਪੱਖੀ ਮੁੱਦਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਸਈਦ ਅਕਬਰੂਦੀਨ ਨੇ ਕਿਹਾ ਕਿ ਪਾਕਿਸਤਾਨ ਝੂਠੇ ਦਾਅਵਿਆਂ ਨਾਲ ਇਸ ਮੁੱਦੇ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਉਨ੍ਹਾਂ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ ਜੋ ਕਿ ਉਨ੍ਹਾਂ ਦੇ ਮੁਲਕ ਨੂੰ ਪ੍ਰਭਾਵਿਤ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਮੁੱਦੇ ਨੂੰ ਲੈ ਕੇ ਸ਼ੋਰ-ਸ਼ਰਾਬਾ ਪਾਉਣਾ ਸਹੀ ਰਣਨੀਤੀ ਨਹੀਂ ਹੈ। ਸਾਨੂੰ ਹਮੇਸ਼ਾ ਸਹੀ ਕਦਮ ਪੁੱਟਣਾ ਚਾਹੀਦਾ ਹੈ ਭਾਵੇਂ ਇਹ ਛੋਟਾ ਕਦਮ ਹੀ ਕਿ...

ਭਾਰਤ-ਅਮਰੀਕਾ ਦੀ ਸਾਂਝੇਦਾਰੀ ਅਗਾਂਹ ਵੱਲ

ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੀ ਅਮਰੀਕਾ ਦੀ ਸਹਾਇਕ ਵਿਦੇਸ਼ ਮੰਤਰੀ ਸ਼੍ਰੀਮਤੀ ਐਲਿਸ ਵੇਲਸ ਅਤੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਡਿਪਟੀ ਮੈਥਿਊ ਪੋਟਿੰਗਰ ਭਾਰਤ ਵਿਚ ਪੰਜਵੇਂ ਰਾਇਸੀਨਾ ਡਾਇਲਾਗ ਵਿਚ ਹਿੱਸਾ ਲੈਣ ਅਤੇ ਦੁ-ਪੱਖੀ ਬੈਠਕਾਂ ਵਿਚ ਹਿੱਸਾ ਲੈਣ ਲਈ ਭਾਰਤ ਦੀ ਫੇਰੀ ‘ਤੇ ਸਨ। ਕਾਬਿਲੇਗੌਰ ਹੈ ਕਿ ਸ਼੍ਰੀਮਤੀ ਵੇਲਸ ਦੀ ਇਸ ਉਪ-ਮਹਾਂਦੀਪ ਦੀ ਯਾਤਰਾ ਦੌਰਾਨ ਪਾਕਿਸਤਾਨ ਅਤੇ ਸ਼੍ਰੀਲੰਕਾ ਦਾ ਦੌਰਾ ਵੀ ਸ਼ਾਮਲ ਹੈ। ਰਾਇਸੀਨਾ ਡਾਇਲਾਗ ਵਿਚ ਸ਼ਿਰਕਤ ਕਰਦਿਆਂ ਸ਼੍ਰੀ ਮੈਥਿਊ ਪੋਟਿੰਗਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੀ ਭਾਈਵਾਲੀ ਦਾ ਇਕ ਸਿਧਾਂਤਕ ਆਧਾਰ ਹੈ। ਇੰਡੋ-ਪੈਸਿਫਿਕ ਭਾਈਵਾਲੀ ਨੂੰ ਹੋਰ ਵਿਸਥਾਰ ਨਾਲ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਤੋਂ ਭਾਵ ਇਹ ਹੈ ਕਿ ਜੋ ਮੁਲਕ ਕਾਨੂੰਨ ਦੇ ਰਾਜ ਦਾ ਸਤਿਕਾਰ ਕਰਦਾ ਹੈ, ਮਹਾਸਾਗਰਾਂ ਅਤੇ ਪੁਲਾੜ ਵਿੱਚ ਵਿਕਾਸ ਦੀਆਂ ਨਵੀਆਂ ਸਿਖਰਾਂ ਛੂਹ ਰਿਹਾ ਹੈ, ਖੁੱਲ੍ਹੇ ਵਪਾਰ ਨੂੰ ਉਤਸ਼ਾਹਿਤ ਕਰਦਾ ਹੈ, ਖੁੱਲ੍ਹੀ ਸੋਚ ਅਤੇ ਸਭ ਤੋਂ ਵੱਧ ਹਰੇਕ ਦੇਸ਼ ਦੀ ਪ੍ਰਭੂਸੱਤਾ ਦਾ ਸਨਮਾਨ ਕਰਦਾ ਹੈ। ਇਸ ਤਰ੍ਹਾਂ ਇਹ ਸੁਤੰਤਰਤਾ ਦਾ ਪੱਖ ਪੂਰਦਾ ਹੋਇਆ ਕਿਸੇ ਵੀ ਕੌਮ ਨਾਲ ਵਿਤਕਰਾ ਨਹੀਂ ਕਰਦਾ ਸਗੋਂ ਸਾਰੀਆਂ ਕੌਮਾਂ ਨੂੰ ਉਨ੍ਹਾਂ ਸਿਧਾਂਤਾਂ ਦਾ ਆਦਰ ਕਰਨ ਅਤੇ ਉਤਸ਼ਾਹਿਤ ਕਰਨ ਲਈ ਕਹਿੰਦਾ ਹੈ, ਜਿਨ੍ਹਾਂ ਰਾਹੀਂ ਸਾਡੀ ਸਾਂਝ ਅਤੇ ਏਕਤਾ ਨੂੰ ਮਜ਼ਬੂਤੀ ਮਿਲਦੀ ਹੈ। ਅਮਰੀਕਾ ਦੇ ਇਸ ਨੁਮਾਇੰਦੇ ਨੇ ਅੱਗੇ ਕਿਹਾ ਕਿ ਉਹ ਮੁਲਕ ਜੋ ਆਜ਼...

ਰਾਏਸੀਨਾ ਸੰਵਾਦ 2020

ਜਿਵੇਂ ਹੀ ਅਸੀ 21ਵੀਂ ਸਦੀ ਦੇ ਤੀਜੇ ਦਹਾਕੇ ‘ਚ ਪ੍ਰਵੇਸ਼ ਕਰ ਰਹੇ ਹਨ ਪੂਰੀ ਦੁਨੀਆ ਅੱਗੇ ਕਈ ਚੁਣੌਤੀਆਂ ਮੂੰਹ ਅੱਡੀ ਖੜੀ ਹਨ ।ਕਈ ਪ੍ਰਮੁੱਖ ਤਾਕਤਾਂ ਦੀ ਤਬਦੀਲੀ ਵੀ ਵੇਖਣ ਨੂੰ ਮਿਲ ਰਹੀ ਹੈ।ਜਿੱਥੇ ਕਿ ਨਵੀਂਆਂ ਸ਼ਕਤੀਆਂ ਦੇ ਰੁਤਬੇ ‘ਚ ਵਾਧਾ ਹੋ ਰਿਹਾ ਹੈ ਉੱਥੇ ਹੀ ਕਈ ਪੁਰਾਣੀਆਂ ਤਾਕਤਾਂ ਦੇ ਆਲਮੀ ਸਨਮਾਨ ਨੂੰ ਢਾਹ ਲੱਗ ਰਹੀ ਹੈ।ਦੋ ਕਿਸਮ ਦੀਆਂ ਇਤਿਹਾਸਿਕ ਸ਼ਕਤੀਆਂ ‘ਚ ਤਬਦੀਲੀ ਹੋ ਰਹੀ ਹੈ।ਉਹ ਹਨ ਸ਼ਕਤੀ ਤਬਦੀਲੀ ਅਤੇ ਸ਼ਕਤੀ ਪ੍ਰਸਾਰ।ਚੀਨ ਦੇ ਬੇਮਿਸਾਲ ਢੰਗ ਨਾਲ ਹੋ ਰਹੇ ਵਾਧੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ।ਪਰ ਭਾਰਤ ਨੇ ਵੀ ਆਪਣੇ ਵਿਕਾਸ ਦੀ ਕਹਾਣੀ ਨਾਲ ਆਲਮੀ ਪੱਧਰ ‘ਤੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ।ਏਸ਼ੀਆ ਆਰਥਿਕ ਮਹੱਤਵ ਤੇ ਗੰਭੀਰਤਾ ਦੇ ਕੇਂਦਰ ਵੱਜੋਂ ਉਭਰ ਕੇ ਸਾਹਮਣੇ ਆਇਆ ਹੈ।ਸੁਰੱਖਿਆ ਤਣਾਅ ਅਤੇ ਵਿਸ਼ਵਵਿਆਪੀ ਵਾਤਾਵਰਣ ਤਬਦੀਲੀ ‘ਚ ਫ਼ੈਸਲਾਕੁੰਨ ਪ੍ਰਭਾਵ ਦੇ ਸਰੋਤ ਵੱਜੋਂ ਸਾਹਮਣੇ ਆਇਆ ਹੈ। ਭਵਿੱਖ ‘ਚ ਨਵੀਨਤਾ ਇੱਕ ਖਾਸ ਖੇਤਰ ਹੈ।ਨਵੀਨਤਾ ਦਾ ਜੋ ਇਤਿਹਾਸ ਰਿਹਾ ਹੈ ਉਹ ਨਵੇਂ ਵਿਚਾਰਾਂ ਦੀ ਦਾਸਤਾਨ ਦਾ ਅਧਾਰ ਹੈ।ਜੇਕਰ ਤੁਸੀਂ ਸਮੇਂ ਦੀ ਮੰਗ ਦੇ ਅਧਾਰ ‘ਤੇ ਆਪਣੇ ਆਪ ‘ਚ ਤਬਦੀਲੀ ਨਹੀਂ ਲਿਆਉਂਦੇ ਹੋ ਤਾਂ ਤੁਸੀਂ ਗੁਮਨਾਮੀ ਦੇ ਕਾਲੇ ਹਨੇਰੇ ਦਾ ਸ਼ਿਕਾਰ ਹੋ ਜਾਂਦੇ ਹੋ।ਇਹ ਸਥਿਤੀ ਵਿਦੇਸ਼ ਨੀਤੀ ਅਤੇ ਰਣਨੀਤਕ ਹਿੱਤਾਂ ਨੂੰ ਹੁਲਾਰਾ ਦੇਣ ਲਈ ਵੀ ਪੂਰੀ ਤਰ੍ਹਾਂ ਨਾਲ ਢੁਕਵੀਂ ਹੈ।ਮੌਜੂਦਾ ਗੁੰਝਲਦਾਰ ਵਿਸ਼ਵ ਕਈ ਗੰਭੀਰ ਚੁ...

ਰੂਸੀ ਵਿਦੇਸ਼ ਮੰਤਰੀ ਵੱਲੋਂ ਭਾਰਤ ਦਾ ਦੌਰਾ, ਭਾਰਤ-ਰੂਸ ਸੰਬੰਧਾਂ ‘ਚ ਆਵੇਗੀ ਮਜਬੂਤੀ

ਰੂਸ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਸਰਗੇੲ ਲਾਵਰੋਵ ਵੱਲੋਂ ‘ਰਾਏਸੀਨਾ ਸੰਵਾਦ’ ‘ਚ ਸ਼ਿਰਕਤ ਕਰਨ ਲਈ ਨਵੀਂ ਦਿੱਲੀ ਦਾ ਦੌਰਾ ਕੀਤਾ ਗਿਆ। ਉਨ੍ਹਾਂ  ਦੇ  ਇਸ ਦੌਰੇ ਨੂੰ ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜਬੂਤੀ ਪ੍ਰਦਾਨ ਕੀਤੇ ਜਾਣ ਦੇ ਨਜ਼ਰੀਏ ਤੋਂ ਵੇਖਿਆ ਜਾ ਰਿਹਾ ਹੈ।ਸ੍ਰੀ ਲਾਵਰੋਵ ਨੇ ਨਵੀਂ ਦਿੱਲੀ ਵਿਖੇ ਆਪਣੇ ਭਾਰਤੀ ਹਮਅਹੁਦਾ ਡਾ.ਐਸ. ਜੈਸ਼ੰਕਰ ਨਾਲ ਮੌਜੂਦਾ ਖੇਤਰੀ ਸਥਿਤੀ ‘ਤੇ ਵਿਚਾਰ ਵਟਾਂਦਰਾ ਕੀਤਾ।ਇਸ ਚਰਚਾ ‘ਚ ਈਰਾਨ, ਲੀਬੀਆ ਅਤੇ ਸੀਰੀਆ ਦੇ ਵਿਦੇਸ਼ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ।ਬਾਅਦ ‘ਚ ਰੂਸੀ ਵਿਦੇਸ਼ ਮੰਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਵੀ ਕੀਤੀ।ਇਸ ਬੈਠਕ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਕਈ ਅਹਿਮ ਅਤੇ ਮਹੱਤਵਪੂਰਣ ਫ਼ੈਸਲੇ ਲਏ ਗਏ ਅਤੇ ਉਨ੍ਹਾਂ ਦੇ ਕਈ ਨਤੀਜੇ ਵੀ ਸਾਹਮਣੇ ਆਏ ਸਨ।ਉਨ੍ਹਾਂ ਨੇ ਨਾਲ ਹੀ ਸੁਝਾਅ ਦਿੱਤਾ ਕਿ ਸਾਲ 2020, ਜੋ ਕਿ ਨਵੀਂ ਦਿੱਲੀ ਅਤੇ ਮਾਸਕੋ ਵਿਚਾਲੇ ਰਣਨੀਤਕ ਸਾਂਝੇਦਾਰੀ ਦੇ 20 ਸਾਲ ਮੁੰਕਮਲ ਹੋਣ ਦੀ ਨਿਸ਼ਾਨਦੇਹੀ ਵੀ ਕਰਦਾ ਹੈ, ਇਸ ਸਾਲ ਉਨ੍ਹਾਂ ਸਾਰੇ ਫ਼ੈਸਲਿਆਂ ਨੂੰ ਅਮਲ ‘ਚ ਲਿਆਉਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਪੱਧਰ ਦੇ ਵਿਚਾਰ ਵਟਾਂਦਰੇ ਦੌਰਾਨ ਦੋਵਾਂ ਹੀ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਮੱਧ ਪੂਰਬ ਖੇਤਰ ‘ਚ ਵੱਧ ਰਹੇ ਤਣਾਅ ਬਾਰੇ ਗੱਲ ਕੀਤੀ।ਮੱਧ ਪੂਰਬ ‘ਚ ਤਣਅ ਦੀ ਸਥਿਤੀ ‘ਚ ਤੇਜ਼ੀ ...

ਭਾਰਤ-ਲਾਤਵੀਆ ਸੰਬੰਧ ਨਵੀਆਂ ਉੱਚਾਈਆਂ ‘ਤੇ

ਲਾਤਵੀਆ ਦੇ ਵਿਦੇਸ਼ ਮੰਤਰੀ ਐਡਗਰਸ ਰਿੰਕੈਵਿਕਸ ਵੱਲੋਂ ਭਾਰਤ ਦਾ ਦੌਰਾ ਕੀਤਾ ਗਿਆ।ਉਨ੍ਹਾਂ ਦੀ ਇਸ ਫੇਰੀ ਨੂੰ ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਸੰਬੰਧਾਂ ਦੀ ਤਾਜ਼ਾ ਗਤੀ ਨੂੰ ਹੁਲਾਰਾ ਦੇਣ ਵੱਜੋਂ ਵੇਖਿਆ ਜਾ ਰਿਹਾ ਹੈ।ਸਤੰਬਰ 2016 ‘ਚ ਭਾਰਤ ਦੇ ਸੂਚਨਾ ਤਕਨਾਲੋਜੀ ਅਤੇ ਕਾਨੂੰਨ ਤੇ ਨਿਆਂ ਮੰਤਰੀ ਰਵੀ ਸ਼ੰਕਰ ਵੱਲੋਂ ਲਾਤਵੀਆ ਦਾ ਦੌਰਾ ਕੀਤਾ ਗਿਆ ਸੀ।ਬਾਅਧ ‘ਚ ਨਵੰਬਰ 2017 ਲਾਤਵੀਆ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤ ਦੀ ਇਤਿਹਾਸਿਕ ਪਹਿਲੀ ਫੇਰੀ ਕੀਤੀ ਗਈ ਸੀ।ਅਗਸਤ 2019 ‘ਚ ਭਾਰਤ ਦੇ ਉਪ-ਰਾਸ਼ਟਰਪਤੀ ਐਮ.ਵੈਂਕਿਆ ਨਾਇਡੂ ਲਾਤਵੀਆ ਦੇ ਦੌਰੇ ‘ਤੇ ਸਨ। ਭਾਰਤ ਦੇ ਲਾਤਵੀਆ ਨਾਲ ਸੌ ਸਾਲ ਪੁਰਾਣੇ ਸੰਬੰਧ ਹਨ।ਦੱਸਣਯੋਗ ਹੈ ਕਿ 22 ਸਤੰਬਰ 1921 ਨੂੰ ਲਾਤਵੀਆ ਲੀਗ ਆਫ਼ ਨੇਸ਼ਨਜ਼ ਦਾ ਸੁਤੰਤਰ ਮੈਂਬਰ ਬਣਿਆ ਸੀ।10 ਜਨਵਰੀ 1920 ਤੋਂ ਲੀਗ ਦੇ ਮੂਲ ਬਾਨੀ ਮੈਂਬਰ ਵੱਜੋਂ ਭਾਰਤ ਨੇ ਲਾਤਵੀਆ ਦੀ ਦੁਨੀਆ ਦੇ ਪਹਿਲੇ ਬਹੁਪੱਖੀ ਸੰਗਠਨ ਦੀ ਮੈਂਬਰਸ਼ਿਪ ਲਈ ਹਿਮਾਇਤ ਕੀਤੀ ਸੀ। ਵਿੱਦਿਅਕ ਅਤੇ ਸਭਿਆਚਾਰ ਸਹਿਯੋਗ ਦੋਵੇਂ ਹੀ ਅਜਿਹੇ ਖੇਤਰ ਸਨ ਜਿਸ ਦੀ ਬੁਨਿਆਦ ‘ਤੇ ਭਾਰਤ ਅਤੇ ਲਾਤਵੀਆ ਨੇ ਲੀਗ ‘ਚ ਸ਼ੁਰੂਆਤੀ ਸੰਪਰਕ ਵਿਕਸਿਤ ਕੀਤਾ ਸੀ।ਬੁੱਧੀਜੀਵੀ ਸਹਿਯੋਗ ਲਈ ਲਾਤਵੀਆ ਦੀ ਕੌਮੀ ਕਮੇਟੀ ਦੀ ਸਥਾਪਨਾ 1923 ‘ਚ ਰੀਗਾ ਯੂਨੀਵਰਸਿਟੀ ‘ਚ ਲਾਤਵੀਆ ਦੇ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਕੀਤੀ ਗਈ ਸੀ।ਭਾਰਤ 1930 ਦੇ ਦਹਾਕੇ ਦੌਰਾਨ ਬੁੱਧੀਜੀਵੀ ਸਹਿਕਾਰਤਾ ‘ਤੇ ਲੀਗ ਦੀ ਅੰਤਰਰਾਸ਼ਟਰੀ ਕਮੇਟ...

ਓਮਾਨ: ਇੱਕ ਯੁੱਗ ਦਾ ਅੰਤ

ਓਮਾਨ ‘ਚ ਇੱਕ ਯੁੱਗ ਦਾ ਅੰਤ ਉਸ ਸਮੇਂ ਹੋਇਆ ਜਦੋਂ 10 ਜਨਵਰੀ ਨੂੰ ਸੁਲਤਾਨ ਕਾਬੂਸ ਬਿਨ ਸੈਦ ਅਲ ਸੈਦ, ਜਿੰਨ੍ਹਾਂ ਨੇ ਪੰਜ ਦਹਾਕਿਆਂ ਤੱਕ ਸੱਤਾ ‘ਚ ਰਾਜ ਕੀਤਾ ਹੈ, ਉਹ ਇਸ ਫਾਨੀ ਦੁਨੀਆ ਨੂੰ ਅਲਵੀਦਾ ਕਹਿ ਗਏ।ਦੱਸਣਯੋਗ ਹੈ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ।ਸੁਲਤਾਨ ਕਾਬੂਸ ਦੇ ਦੇਹਾਂਤ ਤੋਂ ਬਾਅਦ ਮਹੱਤਵਪੂਰਣ ਖਾੜੀ ਰਾਜ ‘ਚ ਨਵੇਂ ਹੂਕਮਰਾਨ ਦੇ ਆਉਣ ਦੀ ਰਾਹ ਪੱਧਰੀ ਹੋਈ ਹੈ।ਸੁਲਤਾਨ ਕਾਬੂਸ ਚੰਗੇ ਕੱਦ-ਕਾਠ ਵਾਲਾ ਸ਼ਾਸਕ ਸੀ ਅਤੇ ਆਲਮੀ ਪੱਧਰ ‘ਤੇ ਉਸ ਨੂੰ ਸਨਮਾਨ ਹਾਸਲ ਸੀ।79 ਸਾਲਾ ਸੁਲਤਾਨ ਕਾਬੂਸ ਨੇ ਸਾਊਦੀ ਅਰਬ ਅਤੇ ਈਰਾਨ ਦੇ ਖੇਤਰੀ ਮਹਾਂਰਥੀਆਂ ਨੂੰ ਸੰਤੁਲਿਤ ਕਰਦਿਆਂ ਓਮਾਨ ਨੂੰ ਸੁਤੰਤਰ ਅਤੇ ਸਥਿਰ ਵਿਦੇਸ਼ ਨੀਤੀ ਪ੍ਰਦਾਨ ਕੀਤੀ।1970 ‘ਚ ਸੁਲਤਾਨ ਨੇ ਆਪਣੇ ਰੂੜੀਵਾਦੀ ਸੋਚ ਦੇ ਮਾਲਿਕ ਪਿਤਾ ਸੈਦ ਬਿਨ ਤੈਮੂਰ ਦੀ ਖ਼ਿਲਾਫਤ ਕਰਦਿਆਂ ਤਖਤਾ ਪਲਟਿਆ ਅਤੇ ਡੋਫਰ ਬਗ਼ਾਵਤ ਦਾ ਅੰਤ ਕੀਤਾ।ਇਸ ਕਦਮ ਦੇ ਨਾਲ ਹੀ ਗੁਲਾਮੀ ਨੂੰ ਖ਼ਤਮ ਕਰਦਿਆਂ ਓਮਾਨ ਨੂੰ ਆਧੁਨਿਕੀਕਰਨ ਦੀ ਰਾਹ ‘ਤੇ ਅੱਗੇ ਤੋਰਿਆ।1996 ‘ਚ ਓਮਾਨ ਦਾ ਪਹਿਲਾ ਲਿਖਤੀ ਸੰਵਿਧਾਨ ਪੇਸ਼ ਕੀਤਾ ਗਿਆ।ਰਾਜਨੀਤੀ, ਵਪਾਰ ਅਤੇ ਖੇਡਾਂ ‘ਚ ਮਹਿਲਾਵਾਂ ਦੀ ਸ਼ਮੂਲੀਅਤ ਨੂੰ ਵਧਾਵਾ ਦਿੰਦਿਆਂ ਮਹਿਲਾ ਸਸ਼ਕਤੀਕਰਨ ਨੂੰ ਉਤਸਾਹਿਤ ਕੀਤਾ ਗਿਆ।ਆਧੁਨਿਕ ਓਮਾਨ ਦੇ ਪਿਤਾਮਾ ਨੂੰ ਵਿਆਪਕ ਰੂਪ ‘ਚ 2015 ਈਰਾਨ ਪ੍ਰਮਾਣੂ ਸਮਝੌਤੇ ‘ਤੇ ਦਸਤਖ਼ਤ ਕਰਨ ‘ਚ ਉਨ੍ਹਾਂ ਦੀ ਮਹੱਤਵਪੂਰਣ ਭੂਮੀਕਾ ਅਤੇ ਯਮਨ ਦੀਆਂ ਜੰਗੀ ਧਿਰਾਂ ‘...

ਸ੍ਰੀਲੰਕਾਈ ਵਿਦੇਸ਼ ਮੰਤਰੀ ਵੱਲੋਂ ਭਾਰਤ ਦਾ ਆਪਣਾ ਪਹਿਲਾ ਦੌਰਾ

ਸ੍ਰੀਲੰਕਾ ਦੇ ਵਿਦੇਸ਼ ਮਾਮਲਿਆਂ , ਹੁਨਰ ਵਿਕਾਸ, ਰੁਜ਼ਗਾਰ ਅਤੇ ਕਿਰਤ ਮੰਤਰੀ ਦਿਨੇਸ਼ ਗੁਨਵਰਦੇਨਾ ਨੇ ਆਪਣੀ ਪਹਿਲੀ ਸਰਕਾਰੀ ਵਿਦੇਸ਼ ਯਾਤਰਾ ਤਹਿਤ ਭਾਰਤ ਦਾ ਦੌਰਾ ਕੀਤਾ।ਨਵੀਂ ਦਿੱਲੀ ਦੀ ਇਸ ਫੇਰੀ ਦੌਰਾਨ ਉਨ੍ਹਾਂ ਨਾਲ ਚਾਰ ਮੈਂਬਰੀ ਵਫ਼ਦ ਵੀ ਸੀ।ਜ਼ਿਕਰਯੋਗ ਹੈ ਕਿ ਨਵੰਬਰ 2019 ‘ਚ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਯਾ ਰਾਜਪਕਸ਼ੇ ਵੱਲੋਂ ਭਾਰਤ ਦਾ ਦੌਰਾ ਕੀਤਾ ਗਿਆ ਸੀ ਅਤੇ ਉਸ ਲੜੀ ਦੀ ਨਿਰੰਤਰਤਾ ਕਾਇਮ ਰੱਖਦਿਆਂ ਸ੍ਰੀਲੰਕਾਈ ਵਿਦੇਸ਼ ਮੰਤਰੀ ਵੱਲੋਂ ਭਾਰਤ ਦਾ ਦੌਰਾ ਕੀਤਾ ਗਿਆ ਹੈ। ਇਸ ਫੇਰੀ ਦੌਰਾਨ ਉਨ੍ਹਾਂ ਨੇ ਭਾਰਤੀ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ.ਐਸ.ਜੈਸ਼ੰਕਰ, ਹੁਨਰ ਵਿਕਾਸ ਮੰਤਰੀ ਮਹਿੰਦਰ ਨਾਥ ਪਾਂਡੇ, ਕਿਰਤ ਅਤੇ ਰੁਜ਼ਗਾਰ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨਾਲ ਉੱਚ ਪੱਧਰੀ ਗੱਲਬਾਤ ਕੀਤੀ।ਇਸ ਤੋਂ ਇਲਾਵਾ ਉਨ੍ਹਾਂ ਨੇ ਫਿੱਕੀ ਦੇ ਮੈਂਬਰਾਂ ਨੂੰ ਸੰਬੋਧਨ ਵੀ ਕੀਤਾ।ਉਨ੍ਹਾਂ ਨੇ ਨਵੀਂ ਦਿੱਲੀ ‘ਚ ਸਥਿਤ ਵਿਿਗਆਨ ਅਤੇ ਵਾਤਾਵਰਣ ਕੇਂਦਰ, ਜੋ ਕਿ ਇੱਕ ਲੋਕ-ਹਿੱਤ ਖੋਜ ਅਤੇ ਵਕਾਲਤ ਸੰਸਥਾ ਹੈ ਅਤੇ ਮਹਾਂਬੋਧੀ ਸੁਸਾਇਟੀ ਆਫ਼ ਇੰਡੀਆ ਦੇ ਨਵੀਂ ਦਿੱਲੀ ਦੇ ਕੇਂਦਰ ਦਾ ਦੌਰਾ ਵੀ ਕੀਤਾ। ਭਾਰਤੀ ਵਿਦੇਸ਼ ਮੰਤਰੀ ਦੀ ਮੇਜ਼ਬਾਨੀ ‘ਚ ਵਫ਼ਦ ਪੱਧਰੀ ਵਾਰਤਾ ਦੌਰਾਨ ਦੋਵਾਂ ਮੰਤਰੀਆਂ ਨੇ ਨਿਵੇਸ਼, ਸੁਰੱਖਿਆ, ਮੱਛੀ ਪਾਲਣ,ਵਿਕਾਸ ਸਹਿਯੋਗ, ਸੈਰ-ਸਪਾਟਾ, ਸਿੱਖਿਆ ਅਤੇ ਸਭਿਆਚਾਰ ਸਹਿਯੋਗ ਸਮੇਤ ਦੁਵੱਲੇ ਸੰਬੰਧਾਂ ਦੇ ਸਮੁੱਚੇ ਦਾਇਰੇ ਬਾਰੇ ਵਿਚਾਰ ਚਰਚਾ ਕੀਤੀ।ਇਸ ਦੇ ਨਾਲ ਹੀ ਭਵਿੱਖ ...

ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਵੱਲੋਂ ਕੀਤਾ ਗਿਆ ਭਾਰਤ ਦਾ ਆਪਣਾ ਪਹਿਲਾ ਸਰਕਾਰੀ ਦੌਰਾ

ਸ੍ਰੀਲੰਕਾ ਦੇ ਵਿਦੇਸ਼ ਮਾਮਲਿਆਂ , ਹੁਨਰ ਵਿਕਾਸ, ਰੁਜ਼ਗਾਰ ਅਤੇ ਕਿਰਤ ਮੰਤਰੀ ਦਿਨੇਸ਼ ਗੁਨਵਰਦੇਨਾ ਨੇ ਆਪਣੀ ਪਹਿਲੀ ਸਰਕਾਰੀ ਵਿਦੇਸ਼ ਯਾਤਰਾ ਤਹਿਤ ਭਾਰਤ ਦਾ ਦੌਰਾ ਕੀਤਾ।ਇਸ ਫੇਰੀ ਦੌਰਾਨ ਉਨ੍ਹਾਂ ਨਾਲ ਚਾਰ ਮੈਂਬਰੀ ਵਫ਼ਦ ਵੀ ਸੀ।ਜ਼ਿਕਰਯੋਗ ਹੈ ਕਿ ਨਵੰਬਰ 2019 ‘ਚ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਯਾ ਰਾਜਪਕਸ਼ੇ ਵੱਲੋਂ ਭਾਰਤ ਦਾ ਦੌਰਾ ਕੀਤਾ ਗਿਆ ਸੀ ਅਤੇ ਉਸ ਲੜੀ ਦੀ ਨਿਰੰਤਰਤਾ ਕਾਇਮ ਰੱਖਦਿਆਂ ਸ੍ਰੀਲੰਕਾਈ ਵਿਦੇਸ਼ ਮੰਤਰੀ ਵੱਲੋਂ ਭਾਰਤ ਦਾ ਦੌਰਾ ਕੀਤਾ ਗਿਆ ਹੈ। ਇਸ ਫੇਰੀ ਦੌਰਾਨ ਉਨ੍ਹਾਂ ਨੇ ਭਾਰਤੀ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ.ਐਸ.ਜੈਸ਼ੰਕਰ, ਹੁਨਰ ਵਿਕਾਸ ਮੰਤਰੀ ਮਹਿੰਦਰ ਨਾਥ ਪਾਂਡੇ, ਕਿਰਤ ਅਤੇ ਰੁਜ਼ਗਾਰ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨਾਲ ਉੱਚ ਪੱਧਰੀ ਗੱਲਬਾਤ ਕੀਤੀ।ਇਸ ਤੋਂ ਇਲਾਵਾ ਉਨ੍ਹਾਂ ਨੇ ਫਿੱਕੀ ਦੇ ਮੈਂਬਰਾਂ ਨੂੰ ਸੰਬੋਧਨ ਵੀ ਕੀਤਾ।ਉਨ੍ਹਾਂ ਨੇ ਨਵੀਂ ਦਿੱਲੀ ‘ਚ ਸਥਿਤ ਵਿਿਗਆਨ ਅਤੇ ਵਾਤਾਵਰਣ ਕੇਂਦਰ, ਜੋ ਕਿ ਇੱਕ ਲੋਕ-ਹਿੱਤ ਖੋਜ ਅਤੇ ਵਕਾਲਤ ਸੰਸਥਾ ਹੈ ਅਤੇ ਮਹਾਂਬੋਧੀ ਸੁਸਾਇਟੀ ਆਫ਼ ਇੰਡੀਆ ਦੇ ਨਵੀਂ ਦਿੱਲੀ ਦੇ ਕੇਂਦਰ ਦਾ ਦੌਰਾ ਵੀ ਕੀਤਾ। ਭਾਰਤੀ ਵਿਦੇਸ਼ ਮੰਤਰੀ ਦੀ ਮੇਜ਼ਬਾਨੀ ‘ਚ ਵਫ਼ਦ ਪੱਧਰੀ ਵਾਰਤਾ ਦੌਰਾਨ ਦੋਵਾਂ ਮੰਤਰੀਆਂ ਨੇ ਨਿਵੇਸ਼, ਸੁਰੱਖਿਆ, ਮੱਛੀ ਪਾਲਣ,ਵਿਕਾਸ ਸਹਿਯੋਗ, ਸੈਰ-ਸਪਾਟਾ, ਸਿੱਖਿਆ ਅਤੇ ਸਭਿਆਚਾਰ ਸਹਿਯੋਗ ਸਮੇਤ ਦੁਵੱਲੇ ਸੰਬੰਧਾਂ ਦੇ ਸਮੁੱਚੇ ਦਾਇਰੇ ਬਾਰੇ ਵਿਚਾਰ ਚਰਚਾ ਕੀਤੀ।ਇਸ ਦੇ ਨਾਲ ਹੀਭਵਿੱਖ ‘ਚ ਦੁਵੱਲੇ ਸੰਬੰਧਾ...

ਸਮਾਜਿਕ-ਆਰਥਿਕ ਵਿਕਾਸ ਦੇ ਲਈ ਵਿਗਿਆਨਕ ਸੰਭਾਵਨਾ

ਰਵਾਇਤੀ ਤੌਰ 'ਤੇ ਵਿਗਿਆਨ ਪ੍ਰਯੋਗਸ਼ਾਲਾਵਾਂ ਦੀ ਚਾਰਦੀਵਾਰੀ ਦੇ ਅੰਦਰ ਹੀ ਰਿਹਾ ਹੈ, ਪਰ ਭਾਰਤ ਵਿਚ ਹੁਣ ਇਹ ਸਮਾਜ ਨੂੰ ਪੂਰੀ ਤਰ੍ਹਾਂ ਸਮਰੱਥ ਬਣਾ ਕੇ ਦੇਸ਼ ਨੂੰ ਵਿਕਾਸ ਦੇ ਰਸਤੇ ‘ਤੇ ਲਿਜਾਉਣ ਵਿਚ ਮਦਦ ਕਰੇਗਾ। ਗੌਰਤਲਬ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਇੰਡੀਅਨ ਸਾਇੰਸ ਕਾਂਗਰਸ ਦੀ 107ਵੀਂ ਬੈਠਕ ਵਿੱਚ, ਇਸ ਨੂੰ ਵਿਗਿਆਨਕ ਮੰਡਲੀ ਦੇ "ਮਹਾਕੁੰਭ" ਵਜੋਂ ਦਰਸਾਇਆ ਗਿਆ ਹੈ, ਜਿਸ ਵਿੱਚ ਭਾਰਤ ਦੇ ਰਾਸ਼ਟਰੀ ਨੇਤਾਵਾਂ ਨੇ ਪ੍ਰਯੋਗਸ਼ਾਲਾ ਅਤੇ ਜ਼ਮੀਨ, ਪ੍ਰੋਯਗਸ਼ਾਲਾ ਅਤੇ ਕਾਰਜ-ਸਥਾਨ ਜਾਂ ਪ੍ਰਯੋਗਸ਼ਾਲਾ ਅਤੇ ਸਿਹਤ ਸਹੂਲਤਾਂ ਦੇ ਵਿਚਕਾਰਲੇ ਪਾੜੇ ਨੂੰ ਦੂਰ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਇਸ ਨੂੰ ਵਧੇਰੇ ਲੋਕ-ਪੱਖੀ ਬਣਾਇਆ ਜਾ ਸਕੇ। ਇਸ ਸਾਲ ਇੰਡੀਅਨ ਸਾਇੰਸ ਕਾਂਗਰਸ ਦੀ ਬੈਠਕ ਦਾ ਥੀਮ ਸੀ, ‘ਸਾਇੰਸ ਅਤੇ ਤਕਨਾਲੋਜੀ: ਦਿਹਾਤੀ ਵਿਕਾਸ’। “ਤਕਨਾਲੋਜੀ ਸਰਕਾਰ ਅਤੇ ਆਮ ਆਦਮੀ ਵਿਚਕਾਰ ਇਕ ਪੁਲ ਹੈ। ਤਕਨਾਲੋਜੀ ਤੇਜ਼ ਵਿਕਾਸ ਅਤੇ ਸਹੀ ਵਿਕਾਸ ਵਿਚਕਾਰ ਸੰਤੁਲਨ ਦਾ ਕਾਰਕ ਹੈ। ਬੰਗਲੁਰੂ ਵਿੱਚ ਕਾਂਗਰਸ ਦੇ ਉਦਘਾਟਨੀ ਭਾਸ਼ਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਕਨਾਲੋਜੀ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕਰਦੀ, ਨਾ ਹੀ ਇਹ ਪੱਖ ਲੈਂਦੀ ਹੈ ਤੇ ਨਾ ਹੀ ਕਿਸੇ ਦਾ ਵਿਰੋਧ ਕਰਦੀ ਹੈ। ਜਦੋਂ ਮਨੁੱਖੀ ਸੰਵੇਦਨਸ਼ੀਲਤਾ ਅਤੇ ਆਧੁਨਿਕ ਤਕਨਾਲੋਜੀ ਵਿੱਚ ਤਾਲਮੇਲ ਹੁੰਦਾ ਹੈ ਤਾਂ ਇਸ ਨਾਲ ਬੇਮਿਸਾਲ ਨਤੀਜੇ ਸਾਹਮਣੇ ਆਉਂਦੇ ਹਨ। ਪੂਰੀ...

ਰਾਸ਼ਟਰਪਤੀ ਟਰੰਪ ਦਾ ਤਣਾਅ ਨੂੰ ਦੂਰ ਕਰਨ ਦਾ ਇਰਾਦਾ

ਈਰਾਨ ਨੇ ਪਿਛਲੇ ਹਫ਼ਤੇ ਇਰਾਕ ਵਿੱਚ ਬਣੇ ਅਮਰੀਕਾ ਦੇ ਫੌਜੀ ਠਿਕਾਣਿਆਂ ‘ਤੇ 22 ਮਿਜ਼ਾਈਲਾਂ ਦਾਗੀਆਂ ਸਨ, ਜੋ ਅਸਲ ਵਿੱਚ ਈਰਾਨ ਦੇ ਚੋਟੀ ਦੇ ਸੈਨਿਕ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਇਰਾਕ ਵਿੱਚ ਮਾਰਨ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਦਾ ਤਿੱਖਾ ਜਵਾਬ ਸੀ। ਜ਼ਾਹਿਰ ਹੈ ਕਿ ਇਸ ਤਰ੍ਹਾਂ ਦੇ ਬਦਲੇ ਦੀ ਉਮੀਦ ਵੀ ਜਤਾਈ ਜਾ ਰਹੀ ਸੀ। ਜਨਰਲ ਸੁਲੇਮਾਨੀ ਦੀ ਹੱਤਿਆ ਦਾ ਈਰਾਨ ਵਿੱਚ ਭਾਰੀ ਵਿਰੋਧ ਹੋਇਆ ਕਿਉਂਕਿ ਉਹ ਨਾ ਸਿਰਫ਼ ਈਰਾਨ ਦਾ ਇੱਕ ਬਹੁਤ ਸ਼ਕਤੀਸ਼ਾਲੀ ਫੌਜੀ ਜਰਨੈਲ ਮੰਨਿਆ ਜਾਂਦਾ ਸੀ, ਸਗੋਂ ਫੌਜ ਅਤੇ ਲੋਕਾਂ ਵਿੱਚ ਵੀ ਬਹੁਤ ਲੋਕਪ੍ਰਿਅ ਸੀ। ਈਰਾਨ ਤੋਂ ਇਲਾਵਾ, ਇਰਾਕ ਵਿਚ ਵੀ ਉਸ ਦੇ ਬਹੁਤ ਸਾਰੇ ਖੈਰ-ਖਵਾਹ ਹਨ ਕਿਉਂਕਿ ਉਸ ਨੇ ਪੱਛਮੀ ਏਸ਼ੀਆ ਦੇ ਸਭ ਤੋਂ ਖ਼ਤਰਨਾਕ ਅੱਤਵਾਦੀ ਗੁੱਟ ਆਈ.ਐੱਸ.ਆਈ.ਐੱਸ. ਦੇ ਖਿਲਾਫ਼ ਅਹਿਮ ਸਫ਼ਲਤਾ ਪ੍ਰਾਪਤ ਕੀਤੀ ਸੀ। ਆਈ.ਐੱਸ.ਆਈ.ਐੱਸ. ਨੂੰ ਜਿਸ ਤਰ੍ਹਾਂ ਇਰਾਕ ਅਤੇ ਸੀਰੀਆ ਦੇ ਕਬਜ਼ੇ ਵਾਲੇ ਇਲਾਕਿਆਂ ਤੋਂ ਬਾਹਰ ਕੱਢਿਆ ਗਿਆ, ਕੋਈ ਛੋਟਾ ਕਾਰਨਾਮਾ ਨਹੀਂ ਸੀ। ਹਾਲਾਂਕਿ ਟਰੰਪ ਦੇ ਸਹਿਯੋਗੀ ਅਤੇ ਵਿਰੋਧੀ ਦੋਵੇਂ ਰਾਸ਼ਟਰਪਤੀ ਟਰੰਪ ਦੇ ਇਸ ਅਚਾਨਕ ਲਏ ਫੈਸਲੇ ਤੋਂ ਹੈਰਾਨ ਸਨ। ਜ਼ਿਆਦਾਤਰ ਹਲਕਿਆਂ ਨੇ ਅੰਦਾਜ਼ਾ ਲਾਇਆ ਕਿ ਕਿਉਂਕਿ ਰਾਸ਼ਟਰਪਤੀ ਟਰੰਪ ਕੁਝ ਹੱਦ ਤਕ ਘਰੇਲੂ ਰਾਜਨੀਤੀ ਅਤੇ ਖਾਸ ਕਰਕੇ ਕੁਝ ਕਾਨੂੰਨੀ ਪਚੜਿਆਂ ਵਿੱਚ ਘਿਰੇ ਹੋਏ ਸਨ, ਜੋ ਕਿ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਕਾਰਨ ਸਨ, ਇਸ...

ਇਸਲਾਮਿਕ ਵਿਚਾਰਧਾਰਾ ਵਾਲੀ ਪਾਕਿ ਕੌਂਸਲ ਨੇ ਜਬਰੀ ਧਰਮ ਪਰਿਵਰਤਨ ਨੂੰ ਦੱਸਿਆ ਗ਼ੈਰ-ਇਸਲਾਮਿਕ

ਇਸਲਾਮਿਕ ਵਿਚਾਰਧਾਰਾ ਦੀ ਪਾਕਿ ਕੌਂਸਲ ਨੇ ਆਪਣੀ ਦੋ ਦਿਨਾਂ ਬੈਠਕ ਦੇ ਅੰਤਿਮ ਦਿਨ ਇਕ ਮਤਾ ਪਾਸ ਕਰਦਿਆਂ ਫ਼ੈਸਲਾ ਲਿਆ ਹੈ ਕਿ ਜ਼ਬਰਦਸਤੀ ਧਰਮ ਪਰਿਵਰਤਨ ਨੂੰ ਇਸਲਾਮਿਕ ਨੇਮਾਂ ਦੇ ਉਲਟ ਦੱਸਿਆ ਹੈ।ਦੱਸਣਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਪਾਕਿਸਤਾਨ ‘ਚ ਇਸ ਤਰ੍ਹਾਂ ਦੀਆਂ ਘਟਨਾਵਾਂ ‘ਚ ਵਾਧਾ ਦਰਜ ਕੀਤਾ ਗਿਆ ਹੈ।ਇਸ ਤੋਂ ਇਲਾਵਾ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਵਾਲੇ ਬਹੁਤੇਰੇ ਮਾਮਲਿਆਂ ‘ਚ ਘੱਟ ਗਿਣਤੀ ਭਾਈਚਾਰੇ ਦੀਆਂ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।ਜਿਸ ਕਰਕੇ ਪਾਕਿਸਤਾਨ ‘ਚ ਘੱਟ ਗਿਣਤੀ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।ਇੱਥੇ ਇਹ ਵੀ ਦੱਸਣਯੋਗ ਹੈ ਕਿ ਪਾਕਿਸਤਾਨ ‘ਚ ਹਿੰਦੂ, ਸਿੱਖ ਅਤੇ ਈਸਾਈ ਘੱਟ ਗਿਣਤੀਆਂ ਨਾਲ ਸਰਕਾਰੀ ਅਦਾਰਿਆਂ ‘ਚ ਵੀ ਵਿਤਕਰਾ ਕੀਤਾ ਜਾਂਦਾ ਹੈ।ਅੱਤਵਾਦੀ ਅਤੇ ਧਾਰਮਿਕ ਕੱਟੜਪੰਥੀ ਅੰਸਰਾਂ ਵੱਲੋਂ ਘੱਟ ਗਿਣਤੀ ਔਰਤਾਂ, ਇੱਥੋਂ ਤੱਕ ਕਿ ਨਾਬਾਲਗ ਕੁੜੀਆਂ ਨੂੰ ਆਪਣੇ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ।ਪਹਿਲਾਂ ਉਨ੍ਹਾਂ ਦਾ ਮਜਬੂਰਨ ਧਰਮ ਪਰਿਵਰਤਨ ਕੀਤਾ ਜਾਂਦਾ ਹੈ ਅਤੇ ਫਿਰ ਉਨ੍ਹਾਂ ਦੀ ਮਰਜੀ ਦੇ ਬਿਨ੍ਹਾਂ ਕਿਸੇ ਮੁਸਲਿਮ ਮੁੰਡੇ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ।ਇਸ ਸਬੰਧੀ ਜੇਕਰ ਕੋਈ ਵਿਰੋਧ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਇਸ ਦਾ ਬੁਰਾ ਅੰਜਾਮ ਭੁਗਤਣਾ ਪੈਂਦਾ ਹੈ। ਇਸੇ ਤਰ੍ਹਾਂ ਦੀ ਹੀ ਇੱਕ ਤਾਜ਼ਾ ਘਟਨਾ ‘ਚ ਇੱਕ ਮੁਸਲਿਮ ਜਾਤੀ ਦੇ ਮੁੰਡੇ ਦਾ ਜਬਰੀ...