ਭਾਰਤ ਨੇ ਐਫਡੀਆਈ ‘ਚ ਆਪਣਾ ਸਥਾਨ ਰੱਖਿਆ ਬਰਕਰਾਰ
ਭਾਰਤ ਨੇ ਵਿਦੇਸ਼ੀ ਸਿੱਧੇ ਨਿਵੇਸ਼, ਐਫਡੀਆਈ ਦੀ ਆਮਦ ‘ਚ 16% ਦਾ ਵਾਧਾ ਦਰਜ ਕੀਤਾ ਹੈ।2019 ਐਫਡੀਆਈ 42 ਬਿਲੀਅਨ ਡਾਲਰ ਤੋਂ ਵੱਧ ਕੇ 49 ਬਿਲੀਅਨ ਡਾਲਰ ਹੋ ਗਿਆ ਹੈ।ਇਸ ਵਾਧੇ ਦੀ ਬਦੌਲਤ ਭਾਰਤ ਐਫਡੀਆਈ ਦੀ ਆਮਦ ਦੀ ਸੂਚੀ ‘ਚ ਸਿਖਰਲੇ 10 ਮੇਜ਼ਬਾਨ ਮੁਲਕਾਂ ‘ਚ ਆਪਣਾ ਸਥਾਨ ਕਾਇਮ ਰੱਖਣ ‘ਚ ਸਫਲ ਰਿਹਾ ਹੈ।ਵਪਾਰ ਅਤੇ ਵਿਕਾਸ ‘ਤੇ ਸੰਯੁਕਤ ਰਾਸ਼ਟਰ ਕਾਨਫੰਰਸ ਵੱਲੋਂ ਜਾਰੀ ‘ਨਿਵੇਸ਼ ਰੁਝਾਨ ਨਿਗਰਾਨੀ’ ਸਿਰਲੇਖ ਹੇਠ ਤਾਜ਼ਾ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਨੇ ਐਫਡੀਆਈ ਦੀ ਆਮਦ ‘ਚ ਸਿਖਰਲੇ 10 ਸਥਾਨਾਂ ‘ਚ ਆਪਣਾ ਨਾਂਅ ਬਰਕਰਾਰ ਰੱਖਿਆ ਹੈ।ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਾਲ 2019 ‘ਚ ਆਲਮੀ ਵਿਦੇਸ਼ੀ ਸਿੱਧੇ ਨਿਵੇਸ਼ ‘ਚ ਜਿੱਥੇ ਗਿਰਾਵਟ ਦਰਜ ਕੀਤੀ ਗਈ ਹੈ ਉੱਥੇ ਹੀ ਭਾਰਤ ‘ਚ ਵਾਧਾ ਦਰਜ ਕੀਤਾ ਗਿਆ ਹੈ।ਗਲੋਬਲ ਐਫਡੀਆਈ 41 ਟ੍ਰਿਲੀਅਨ ਡਾਲਰ ਤੋਂ 1% ਦੀ ਕਮੀ ਨਾਲ 1.39 ਟ੍ਰਿਲੀਅਨ ਘਟਿਆ ਹੈ।ਅਮਰੀਕਾ ਅਤੇ ਚੀਨ ਦੋਵਾਂ ਹੀ ਦੇਸ਼ਾਂ ਨੇ ਹੀ ਐਫਡੀਆਈ ‘ਚ ਨਾ ਦੇ ਬਰਾਬਰ ਵਾਧਾ ਦਰਜ ਕੀਤਾ ਹੈ।
ਦੱਖਣੀ ਏਸ਼ੀਆਈ ਖੇਤਰ ਨੇ ਐਫਡੀਆਈ ‘ਚ ਰਿਕਾਰਡ 10% ਵਾਧਾ ਦਰਜ ਕੀਤਾ ਹੈ, ਜਿਸ ਨਾਲ ਕਿ ਇਹ 60 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ।ਜਿਸ ‘ਚ ਭਾਰਤ ਦਾ 80% ਤੋਂ ਵੀ ਵੱਧ ਦੀ ਹਿੱਸੇਦਾਰੀ ਹੈ।ਜਿੰਨ੍ਹਾਂ ਖੇਤਰਾਂ ‘ਚ ਐਫਡੀਆਈ ਵਾਧਾ ਦਰਜ ਹੋਇਆ ਹੈ ਉਨ੍ਹਾਂ ‘ਚ ਸੂਚਨਾ ਤਕਨਾਲੋਜੀ ਸਮੇਤ ਬਹੁਗਿਣਤੀ ਸੇਵਾਵਾਂ ਉਦਯੋਗ ਖੇਤਰ ‘ਚ ਰਹੀਆਂ ਹਨ।ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਅਤੇ ਪਾਕਿਸਤਾਨ ‘ਚ ਐਫਡੀਆਈ ‘ਚ ਕ੍ਰਮਵਾਰ 6% ਅਤੇ 20% ਗਿਰਾਵਟ ਦਰਜ ਕੀਤੀ ਗਈ ਹੈ।ਜਿਸ ਨਾਲ ਬੰਗਲਾਦੇਸ਼ 3.4 ਬਿਲੀਅਨ ਡਾਲਰ ਅਤੇ ਪਾਕਿਸਤਾਨ 1.9 ਬਿਲੀਅਨ ਡਾਲਰ ‘ਤੇ ਪਹੁੰਚਿਆ ਹੈ।
ਵਿਸ਼ਵ ਪੱਧਰ ‘ਤੇ ਰਾਜਨੀਤੀ ‘ਚ ਹੋ ਰਹੇ ਉਤਰਾਅ-ਚੜਾਅ ਦਾ ਸਿੱਧਾ ਪ੍ਰਭਾਵ ਐਫਡੀਆਈ ਦੇ ਪ੍ਰਵਾਹ ‘ਤੇ ਪਿਆ ਹੈ।ਇਸ ਦੇ ਕਾਰਨ ਹੀ ਬ੍ਰੇਕਸਿਟ ਮਾਮਲੇ ‘ਚ ਚੱਲ ਰਹੀ ਉਥਲ ਪੁਥਲ ਦੇ ਮੱਦੇਨਜ਼ਰ ਬਰਤਾਨੀਆ ਨੇ 6% ਦੀ ਕਮੀ ਵੇਖੀ ਹੈ।ਯੂਰੋਪੀਅਨ ਯੂਨੀਅਨ ਵੀ 15 ਪ੍ਰਤੀਸ਼ਤ ਗਿਰਾਵਟ ਨਾਲ 305 ਬਿਲੀਅਨ ਡਾਲਰ ‘ਤੇ ਪਹੁੰਚ ਗਿਆ ਹੈ।ਦੂਜੇ ਪਾਸੇ ਬ੍ਰਜ਼ੀਲ ਨੇ ਆਪਣੇ ਨਿੱਜੀਕਰਨ ਪ੍ਰੋਗਰਾਮ ਦੇ ਆਗਾਜ਼ ਨਾਲ 26% ਵਾਧਾ ਦਰਜ ਕੀਤਾ ਹੈ।ਰਾਜਨੀਤਿਕ ਆਰਥਿਕਤਾ ਐਫਡੀਆਈ ਦੀ ਆਮਦ ਲਈ ਇਕ ਮਹੱਤਵਪੂਰਣ ਨਿਰਧਾਰਕ ਹੈ।ਇਸ ਲਈ ਸਿਆਸੀ ਘਟਨਾਵਾਂ ਨਿਸ਼ਚਿਤ ਤੌਰ ‘ਤੇ ਐਫਡੀਆਈ ਦੇ ਪ੍ਰਵਾਹ ‘ਚ ਅੜਿੱਕਾ ਪਾਉਂਦੀਆਂ ਹਨ।
ਪੋਰਟਫੋਲਿਓ ਨਿਵੇਸ਼ ਤੋਂ ਵਿਦੇਸ਼ੀ ਸਿੱਧੇ ਨਿਵੇਸ਼ ‘ਚ ਪੂੰਜੀ ਦਾ ਵਹਾਅ ਕਰਨਾ ਵਧੇਰੇ ਫਾਇਦੇਮੰਦ ਹੈ ਕਿਉਂਕਿ ਐਫਡੀਆਈ ਵਧੇਰੇ ਸਥਿਰ ਹੈ।ਪੋਰਟਫੋਲਿਓ ਨਿਵੇਸ਼ ‘ਚ ‘ਹੋਟ’ ਪੈਸਾ ਹੁੰਦਾ ਹੈ ਜੋ ਕਿ ਵਿਆਜ ਦਰਾਂ ਲਈ ਜਵਾਬਦੇਹ ਹੁੰਦਾ ਹੈ ਅਤੇ ਅਸਿਥਰ ਵੀ ਹੋ ਸਕਦਾ ਹੈ।
ਇੱਥੇ ਬਹੁਤ ਹੀ ਸ਼ਲਾਗਾਯੋਗ ਗੱਲ ਹੈ ਕਿ ਭਾਰਤੀ ਵਿਦੇਸ਼ੀ ਮੁਦਰਾ ਭੰਡਾਰ ਵੀ 4 ਜਨਵਰੀ, 2019 ਤੋਂ 65.1294 ਬਿਲੀਅਨ ਡਾਲਰ ਦੇ ਵਾਧੇ ਨਾਲ ਸਾਲ ਦੇ ਸ਼ੁਰੂ ‘ਚ ਹੀ ਸਭ ਤੋਂ ਵੱਧ ਰਿਹਾ ਹੈ।ਇਹ ਅੰਦਾਜ਼ਨ ਆਸਟ੍ਰੇਲੀਆ, ਫਿਨਲੈਂਡ ਅਤੇ ਆਈਸਲੈਂਡ ਦੇ ਵਿਦੇਸ਼ੀ ਮੁਦਰਾ ਭੰਡਾਰ ਦੇ ਬਰਾਬਰ ਹੈ।ਦੱਸਣਯੋਗ ਹੈ ਕਿ ਵਿਦੇਸ਼ੀ ਮੁਦਰਾ ਦੇ ਚਾਰ ਹਿੱਸੇ ਹੁੰਦੇ ਹਨ-ਐਫਸੀਏ (Foreign Currency Assets ), ਗੋਲਡ, ਐਸਡੀਆਰ (Special Drawing Rights) ਅਤੇ ਆਰਟੀਪੀ (Reserve Positions in IMF)।
ਵਿਕਾਸਸ਼ੀਲ ਆਰਥ ਵਿਵਸਥਾਵਾਂ ਆਲਮੀ ਐਫਡੀਆਈ ਆਮਦ ਦਾ ਅੱਧ ਤੋਂ ਵੀ ਵੱਧ ਪ੍ਰਵਾਹ ਦੀ ਅਗਵਾਈ ਕਰਦੀਆਂ ਹਨ ਅਤੇ ਚੀਨ, ਸਿੰਗਾਪੁਰ, ਬ੍ਰਾਜ਼ੀਲ, ਹਾਂਗਕਾਂਗ ਅਤੇ ਭਾਰਤ ਵਰਗੀਆਂ ਸਿਖਰਲੀਆਂ ਅਰਥਵਿਵਸਥਾਵਾਂ ਅੰਦਾਜ਼ਨ 695 ਬਿਲੀਅਨ ਹਨ।ਅਮਰੀਕਾ 1% ਦੀ ਕਮੀ ਨਾਲ 251 ਬਿਲੀਅਨ ਡਾਲਰ ‘ਤੇ ਪਹੁੰਚ ਕੇ ਸਿਖਰਲੇ ਸਥਾਨ ‘ਤੇ ਕਾਬਜ ਹੈ।
ਖੇਤਰੀ ਤਬਦੀਲੀਆਂ ਵੇਖ ਰਹੇ ਅਫ਼ਰੀਕਾ, ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਅਰਥਚਾਰਿਆਂ ਨੇ ਵਾਧਾ ਦਰਜ ਕੀਤਾ ਹੈ।ਉੱਤਰੀ ਅਮਰੀਕਾ ਐਫਡੀਆਈ ‘ਚ ਜ਼ੀਰੋ ਵਾਧੇ ਨਾਲ ਬਿਲਕੁੱਲ ਫਲੈਟ ਰਿਹਾ।ਸਮੁੱਚੇ ਪੱਧਰ ‘ਤੇ ਏਸ਼ੀਆ ਅਤੇ ਯੂਰਪ ਕ੍ਰਮਵਾਰ 6 ਅਤੇ 4 ਫੀਸਦੀ ਦੀ ਗਿਰਾਵਟ ਨਾਲ ਸ਼ੁੱਧ ਘਾਟੇ ਵਾਲੇ ਮੁਲਕ ਰਹੇ।ਵਿਕਾਸ ਦੇ ਦ੍ਰਿਸ਼ਟੀਕੋਣ ਦੇ ਮੱਦੇਨਜ਼ਰ ਪਰਿਵਰਤਨਸ਼ੀਲ ਅਰਥਵਿਵਸਥਾਵਾਂ ਨੇ ਸਭ ਤੋਂ ਵੱਧ 65% ਵਾਧਾ ਦਰਜ ਕੀਤਾ ਹੈ ਜਦਕਿ ਵਿਕਸਤ ਅਰਥਚਾਰਿਆਂ ਨੂੰ 6% ਗਿਰਾਵਟ ਦਾ ਮੂੰਹ ਵੇਖਣਾ ਪਿਆ ਹੈ।
ਸੰਯੁਕਤ ਰਾਸ਼ਟਰ ਦੀ ਇਸ ਰਿਪੋਰਟ ‘ਚ ਇੱਕ ਸਕਾਰਾਤਮਕ ਨਿਰੀਖਣ ‘ਤੇ ਜ਼ੋਰ ਦਿੰਦਿਆਂ ਕਿਹਾ ਗਿਆ ਹੈ ਕਿ 2020 ‘ਚ ਐਫਡੀਆਈ ਦੇ ਪ੍ਰਵਾਹ ‘ਚ ਅਜੇ ਵੀ ਮਾਮੂਲੀ ਵਾਧਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਮੌਜੂਦਾ ਅਨੁਮਾਨਾਂ ਨੇ ਸਿੱਧ ਕੀਤਾ ਹੈ ਕਿ ਵਿਸ਼ਵਵਿਆਪੀ ਅਰਥਚਾਰੇ ‘ਚ ਸੁਧਾਰ ਹੋਇਆ ਹੈ।
ਭਾਰਤ ‘ਚ ਐਫਡੀਆਈ ਸਬੰਧੀ ਇਹ ਸਕਾਰਾਤਮਕ ਖ਼ਬਰ ਉਸ ਸਮੇਂ ਜਨਤਕ ਹੋਈ ਜਦੋਂ ਅੰਤਰਰਾਸ਼ਟਰੀ ਮੁਦਰਾ ਫੰਡ, ਆਈਐਮਐਫ ਦੀ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੇ ਭਾਰਤ ਦੀ ਆਰਥਿਕਤਾ ‘ਤੇ ਚਿੰਤਾ ਪ੍ਰਗਟ ਕੀਤੀ ਹੈ।ਮਾਲੀ ਅਤੇ ਵਿੱਤੀ ਖੇਤਰ ‘ਚ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਢਾਂਚਾਗਤ ਸੁਧਾਰ ਆਰਥਿਖ ਵਿਕਾਸ ਅਤੇ ਮੈਕਰੋ- ਆਰਥਿਕਤਾ ਦੀ ਸਥਿਰਤਾ ਲਈ ਬਹੁਤ ਖਾਸ ਹੈ।
ਸਕ੍ਰਿਪਟ: ਡਾ.ਲੇਖਾ ਐਸ ਚੱਕਰਬਰਤੀ ,ਜਨਤਕ ਵਿੱਤ ਅਤੇ ਨੀਤੀ ਦੀ ਕੌਮੀ ਸੰਸਥਾ 'ਚ ਪ੍ਰੋਫੈਸਰ
Comments
Post a Comment