Posts

Showing posts from May, 2019

ਮੋਦੀ ਦੀ ਦੂਜੀ ਪਾਰੀ ਦੀ ਵਜ਼ਾਰਤ ਨੇ ਚੁੱਕਿਆ ਹਲਫ਼

2019 ਦੀਆਂ ਚੋਣਾਂ ‘ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਸ੍ਰੀ ਨਰਿੰਦਰ ਮੋਦੀ ਨੇ ਆਪਣੀ ਦੂਜੀ ਪਾਰੀ ਲਈ ਮੁੜ ਬਤੌਰ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕੀ।ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪ੍ਰਧਾਨ ਮੰਤਰੀ ਦੀ ਅਗਵਾਈ ‘ਚ ਨਵੀਂ ਵਜ਼ਾਰਤ ਦੇ 58 ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ।ਪੀਐਮ ਮੋਦੀ ਦੀ ਕੈਬਨਿਟ ‘ਚ 24 ਕੈਬਨਿਟ ਮੰਤਰੀ, 24 ਰਾਜ ਮੰਤਰੀ ਅਤੇ 9 ਰਾਜ ਮੰਤਰੀ, ਸੁਤੰਤਰ ਪ੍ਰਭਾਰ ਦੇ ਮੰਤਰੀ ਸ਼ਾਮਿਲ ਹਨ।ਮੰਤਰੀ ਪ੍ਰੀਸ਼ਦ ‘ਚ ਕਈ ਨਵੇਂ ਚਹਿਰੀਆਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ।ਭਾਰਤੀ ਜਨਤਾ ਪਾਰਟੀ ਦੇ ਨਾਲ-ਨਾਲ ਉਸ ਦੇ ਸਹਿਯੋਗੀ ਦਲਾਂ ਦੇ ਸੰਸਦ ਮੈਂਬਰਾਂ ਨੂੰ ਇਸ ਵਾਰ ਦੀ ਵਜ਼ਾਰਤ ‘ਚ ਥਾਂ ਦਿੱਤੀ ਗਈ ਹੈ।ਨਵੇਂ ਜੋਸ਼ ਅਤੇ ਤਜ਼ਰਬੇ ਦਾ ਸੰਤੁਲਨ ਕਾਇਮ ਕਰਨ ਦੀ ਕੋਸ਼ਿਸ਼ ‘ਚ ਜਿੱਥੇ 19 ਨਵੇਂ ਸੰਸਦ ਮੈਂਬਰਾਂ ਨੂੰ ਵਜ਼ਾਰਤ ‘ਚ ਸ਼ਾਮਿਲ ਕੀਤਾ ਗਿਆ ਹੈ, ਉੱਥੇ ਹੀ ਕਈ ਸੀਨੀਅਰ ਆਗੂਆਂ ਨੂੰ ਵੀ ਵਜ਼ਾਰਤ ‘ਚ ਥਾਂ ਦਿੱਤੀ ਗਈ ਹੈ।ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਤੋਂ ਇਲਾਵਾ ਨਿਿਤਨ ਗਡਕਰੀ, ਨਿਰਮਲਾ ਸੀਤਾਰਮਨ, ਰਵੀ ਸੰਕਰ ਪ੍ਰਸਾਦ, ਪਿਯੂਸ਼ ਗੋਇਲ, ਧਰਮਿੰਦਰ ਪ੍ਰਧਾਨ, ਨਰਿੰਦਰ ਸਿੰਘ ਤੋਮਰ, ਮੁਖਤਾਰ ਅੱਬਾਸ ਨਕਵੀ, ਪ੍ਰਕਾਸ਼ ਜਾਵੇੜਕਰ ਅਤੇ ਸਮ੍ਰਿਤੀ ਇਰਾਨੀ ਸ਼ਾਮਿਲ ਹਨ। ਕੁੱਝ ਜੂਨੀਅਰ ਮੰਤਰੀ ਜਿਵੇਂ ਕਿ ਗੰਜੇਂਦਰ ਸਿੰਘ ਸ਼ੇਖਾਵਤ, ਗਿਰੀਰਾਜ ਸਿੰਘ, ਮਹਿੰਦਰ ਨਾਥ ਪਾਂਡੇ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਕੈਬਿਨਟ ਮੰਤਰੀ ਵੱਜੋਂ ਨਾਮਜ਼ਦ ਕੀਤਾ ਗਿਆ ਹੈ...

ਆਈ.ਸੀ.ਸੀ. ਵਿਸ਼ਵ ਕੱਪ ਦਾ ਆਗਾਜ਼

12ਵਾਂ ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ 14 ਜੁਲਾਈ, 2019 ਤੱਕ ਜਾਰੀ ਰਹੇਗਾ।ਇਸ ਵਾਰ ਇੰਗਲੈਂਡ ਅਤੇ ਵੇਲਜ਼ ਵੱਲੋਂ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ।ਲਗਭਗ ਡੇਢ ਮਹੀਨੇ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦਾ ਆਯੋਜਨ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ, ਆਈ.ਸੀ.ਸੀ ਵੱਲੋਂ ਕੀਤਾ ਜਾਂਦਾ ਹੈ।ਜ਼ਿਕਰੇਖਾਸ ਹੈ ਕਿ ਇੰਗਲ਼ੈਂਡ ਪੰਜਵੀਂ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।ਇਸ ਤੋਂ ਪਹਿਲਾਂ 1975, 1979, 1983 ਅਤੇ 1999 ‘ਚ ਵਿਸ਼ਵ ਕੱਪ ਦਾ ਆਯੋਜਨ ਇੰਗਲੈਂਡ ਦੀ ਸਰਜ਼ਮੀਨ ‘ਤੇ ਹੋਇਆ ਸੀ। ਹਾਲਾਂਕਿ ਕ੍ਰਿਕਟ ਦੀ ਖੇਡ ਕੁੱਝ ਹੀ ਮੁਲਕਾਂ ਵੱਲੋਂ ਖੇਡੀ ਜਾਂਦੀ ਹੈ, ਖਾਸ ਕਰਕੇ ਉਹ ਦੇਸ਼ ਜੋ ਕਿ ਬ੍ਰਿਿਟਸ਼ ਸਾਮਰਾਜ ਦੀਆਂ ਕਲੋਨੀਆਂ ਦਾ ਹਿੱਸਾ ਰਹੇ ਸਨ।ਜੇਕਰ ਕ੍ਰਿਕਟ ਦੇ ਦਰਸ਼ਕਾਂ ਅਤੇ ਇਸ ਨੂੰ ਅਪਣਾਉਣ ਵਾਲੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਇਹ ਫੁੱਟਬਾਲ ਅਤੇ ਲਾਅਨ ਟੈਨਿਸ ਤੋਂ ਬਾਅਦ ਤੀਜਾ ਸਥਾਨ ਰੱਖਦਾ ਹੈ।ਉਪ ਮਹਾਂਦੀਪ ‘ਚ ਕ੍ਰਿਕਟ ਨੂੰ ਇਕ ਧਰਮ ਵੱਜੋਂ ਮਾਨਤਾ ਪ੍ਰਾਪਤ ਹੈ ਅਤੇ ਕ੍ਰਿਕਟ ਦੇ ਪ੍ਰਸੰਸਕਾ ਵੱਲੋਂ ਇਸ ਦੇ ਖਿਡਾਰੀਆਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ।ਉਪ ਮਹਾਂਦੀਪ ਦੀਆਂ ਟੀਮਾਂ ‘ਚ ਰਿਵਾਇਤੀ ਵਿਰੋਧੀ ਟੀਮਾਂ ਮੌਜੂਦ ਹਨ, ਜਿੰਨ੍ਹਾਂ ‘ਚ ਕਈ ਵਾਰ ਸਖ਼ਤ ਮੁਕਾਬਲਾ ਵੇਖਿਆ ਜਾਂਦਾ ਹੈ।ਇਹ ਇੱਕ ਤਰ੍ਹਾਂ ਨਾਲ ਭਾਰਤ, ਸ੍ਰੀਲੰਕਾ ਅਤੇ ਪਾਕਿਸਤਾਨ ਲਈ ਵੱਡੀ ਮਾਣ ਦੀ ਗੱਲ ਹੈ ਕਿ ਇੰਨ੍ਹਾਂ ਦੇਸ਼ਾਂ ਨੇ 4 ਵਾਰ ਵਿਸ਼ਵ ਕੱਪ ‘...

ਪਾਕਿਸਤਾਨ ‘ਚ ਘੱਟ ਗਿਣਤੀ ਤਬਕੇ ‘ਤੇ ਜ਼ੁਲਮ ਜਾਰੀ

ਪਾਕਿਸਤਾਨ ‘ਚ ਵੱਸ ਰਹੇ ਘੱਟ ਗਿਣਤੀਆਂ ਨੂੰ ਸਰਕਾਰ ਵੱਲੋਂ ਤਿਆਰ ਦੇਸ਼ ਦੀ ਪੱਖਪਾਤੀ ਨੀਤੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਨਾਲ ਹੀ ਸੱਜੇ ਪੱਖੀ ਕੱਟੜਵਾਦੀਆਂ ਦੇ ਵੱਲੋਂ ਕੀਤੇ ਜਾਂਦੇ ਪੱਖਪਾਤ ਅਤੇ ਅੱਤਿਆਚਾਰ ਨੂੰ ਝੱਲਣਾ ਪੈ ਰਿਹਾ ਹੈ।ਪਾਕਿਸਤਾਨ ਦੀ ਕੁੱਲ ਆਬਾਦੀ ‘ਚ ਲਗਭਗ 3 ਮਿਲੀਅਨ ਹਿੰਸੂ, ਸਿੱਖ ਅਤੇ ਇਸਾਈ ਧਰਮ ਦੇ ਲੋਕ ਰਹਿੰਦੇ ਹਨ ਅਤੇ ਕਈ ਵਾਰ ਤਾਂ ਇੰਨ੍ਹਾਂ ਘੱਟ ਗਿਣਤੀ ਲੋਕਾਂ ਲਈ ਆਪਣੇ ਧਰਮ ਅਨੁਸਾਰ ਰੀਤਾਂ ਨੂੰ ਮੁਕੰਮਲ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।ਵਿਤਕਰੇ ਲਈ ਸਭ ਤੋਂ ਖ਼ਤਰਨਾਕ ਸਾਧਨ ਵੱਜੋਂ ਇੱਕ ਕੁਫ਼ਰ ਕਾਨੂੰਨ ਦੀ ਮਦਦ ਲਈ ਜਾਂਦੀ ਹੈ, ਜਿਸ ਦੇ ਤਹਿਤ ਘੱਟ ਗਿਣਤੀ ਲੋਕਾਂ ਨੂੰ ਇਸਲਾਮ ਦੇ ਸਿਧਾਂਤਾ ਜਾਂ ਸਿੱਖਿਆਵਾਂ ਦੀ ਨਿੰਦਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।ਕਹਿ ਸਕਦੇ ਹਾਂ ਕਿ ਕਾਰਵਾਈ ਦੇ ਨਾਂਅ ‘ਤੇ ਜ਼ੁਲਮ ਕੀਤਾ ਜਾਂਦਾ ਹੈ। ਤਾਜ਼ਾ ਮਾਮਲਾ ਸਿੰਧ ਪ੍ਰਾਂਤ ਦਾ ਹੈ , ਜਿੱਥੋਂ ਦੇ ਇੱਕ ਘੱਟ ਗਿਣਤੀ ਡਾਕਟਰ ਨੂੰ ਧਾਰਮਿਕ ਪੁਸਤਕ ਦੀ ਬੇਅਦਬੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ।ਇਸੇ ਤਰ੍ਹਾਂ ਹੀ ਕੁੱਝ ਹਫ਼ਤੇ ਪਹਿਲਾਂ ਪੰਜਾਬ ਰਾਜ ‘ਚ ਘੱਟ ਗਿਣਤੀ ਧਾਰਮਿਕ ਭਾਈਚਾਰੇ ਦੇ ਇੱਕ ਜੋੜੇ ਨੂੰ ਇੱਕ ਆਦਮੀ ਨੂੰ ਗਲਤ ਸੁਨੇਹਾ ਭੇਜਣ ਦੇ ਦੋਸ਼ ‘ਚ ਕੁਫ਼ਰ ਤਹਿਤ ਹਿਰਾਸਤ ‘ਚ ਲਿਆ ਗਿਆ।ਪਾਕਿਸਤਾਨ ‘ਚ ਘੱਟ ਗਿਣਤੀ ਲੋਕਾਂ ਨਾਲ ਹੋ ਰਹੀ ਬਦਤਮੀਜ਼ੀ ਉਨ੍ਹਾਂ ਅੰਦਰ ਡਰ ਦਾ ਮਾਹੌਲ ਬਣਾ ਰਹੀ ਹੈ।ਲਾਹੌਰ ਦੀ ਹਦੂਦ ਅੰਦਰ ਆਉਂਦੇ ਨਾਰ...

ਮੋਦੀ ਦੇ ਦੂਜੇ ਕਾਰਜਕਾਲ ਦੌਰਾਨ ਭਾਰਤ ਦੀ ਵਿਦੇਸ਼ ਨੀਤੀ ਦੀ ਸਥਿਤੀ

ਭਾਰਤ ਦੇ 900 ਮਿਲੀਅਨ ਤੋਂ ਵੀ ਵੱਧ ਯੋਗ ਵੋਟਰਾਂ ਨੇ ਇੱਕ ਵਾਰ ਫਿਰ ਆਪਣੀ ਜਮਹੂਰੀ ਅਧਿਕਾਰ ਦੀ ਵਰਤੋਂ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਾਨਦਾਰ ਜਿੱਤ ਦਵਾਉਂਦਿਆਂ ਸੱਤਾ ‘ਚ ਲਿਆਂਦਾ ਹੈ। ਸ੍ਰੀ ਮੋਦੀ ਵੱਲੋਂ 2014 ਤੋਂ ‘ਨਵੇਂ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਕਈ ਯਤਨ ਕੀਤੇ ਗਏ ਹਨ ਅਤੇ ਹੁਣ ਇਹ ਕੋਸ਼ਿਸ਼ਾਂ ਅਗਲੇ ਪੰਜ ਸਾਲ ਵੀ ਜਾਰੀ ਰਹਿਣਗੀਆਂ।ਪੀਐਮ ਮੋਦੀ ਨੇ ਐਲਾਨ ਕੀਤਾ ਹੈ ਕਿ ਉਨਾਂ ਦਾ ਸਮੁੱਚਾ ਪ੍ਰਸ਼ਾਸਨ ਸਬਕਾ ਸਾਥ, ਸਬਕਾ ਵਿਕਾਸ , ਸਬਕਾ ਵਿਸ਼ਵਾਸ ਦੇ ਨਾਅਰੇ ਹੇਠ ਵਧੀਆ ਕਾਰਗੁਜ਼ਾਰੀ ਕਰੇਗਾ।ਭਾਰਤ ਦੀ ਵਿਦੇਸ਼ ਨੀਤੀ ਦੇ ਕੇਂਦਰ ‘ਚ ਕੌਮਾਂਤਰੀ ਸਬੰਧਾਂ ਦਾ ਵਿਸਥਾਰ ਕਰਨਾ ਹੈ ਤਾਂ ਜੋ ਭਾਰਤ ਦੇ ਨਵੇਂ ਸਰੂਪ ਲਈ ਸਮੁੱਚੇ ਪ੍ਰਸ਼ਾਸਨ ਲਈ ਲੋੜੀਂਦਾ ਅਧਾਰ ਹਾਸਿਲ ਕੀਤਾ ਜਾ ਸਕੇ। ਅੰਤਰਰਾਸ਼ਟਰੀ ਰੁਕਾਵਟਾਂ ਦੇ ਵੱਧਣ ਦੇ ਦੌਰ ‘ਚ ਦੁਨੀਆਂ ਦੀਆਂ ਪ੍ਰਮੁੱਖ ਸ਼ਕਤੀਆਂ, ਖਾਸ ਕਰਕੇ ਚੀਨ, ਅਮਰੀਕਾ ਅਤੇ ਰੂਸ ਨਾਲ ਭਾਰਤ ਨੂੰ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੀ ਨਵੀਂ ਦਿੱਲੀ ਦੀ ਵਿਦੇਸ਼ ਨੀਤੀ ਦਾ ਮੁੱਖ ਉਦੇਸ਼ ਹੋਵੇਗਾ।ਇਹ ਸਾਰੇ ਸਬੰਧ ਨਿਵੇਸ਼, ਸਾਜੋ-ਸਮਾਨ ਅਤੇ ਤਕਨਾਲੋਜੀ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ, ਜੋ ਕਿ ਭਾਰਤ ਨੂੰ ਸੁਰੱਖਿਅਤ, ਸਮਰੱਥ ਅਤੇ ਬਦਲਦੇ ਪ੍ਰਵੇਸ਼ ਲਈ ਕਾਬਲ ਬਣਾਉਂਦੇ ਹਨ।ਇਸ ਤੋਂ ਇਲਾਵਾਂ ਅੰਤਰਰਾਸ਼ਟਰੀ ਰੁਝੇਵਿਆਂ ਦਾ ਮਹੱਤਵ ਅਮਰੀਕਾ, ਚੀਨ, ਯੂਰੋਪੀਅਨ ਯੂਨੀਅਨ, ਜਾਪਾਨ , ਆਸੀਆਨ ਅਤੇ ਰੂਸ ਸਮੇਤ ਪ੍ਰਮੁੱਖ ਅਰਥਚਾਰਿਆਂ ਨਾਲ ਭ...

ਭਾਰਤ ਇੱਕ ਵਿਸ਼ਵਸ਼ਕਤੀ ਬਣਨ ਦੀ ਰਾਹ ‘ਤੇ

ਜਦੋਂ ਵੀ ਕਿਸੇ ਵੀ ਤਰ੍ਹਾਂ ਦੇ ਫ਼ੈਸਲੇ ਲੈਣ ਲੱਗਿਆ ਉੱਚ ਪੱਧਰੀ ਟੀਚੇ ਮਿੱਥਣ ਦੀ ਗੱਲ ਆਉਂਦੀ ਹੈ ਤਾਂ ਕੋਈ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੀਸ ਨਹੀਂ ਕਰ ਸਕਦਾ ਹੈ।ਇਹ ਉਦੋਂ ਪ੍ਰਗਟ ਹੋਇਆ ਜਦੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੂਜੀ ਵਾਰ ਸੱਤਾ ‘ਚ ਆਈ ਸਰਕਾਰ ਨਵੀਂ ਊਰਜਾ ਨਾਲ ਨਵੇਂ ਭਾਰਤ ਦੀ ਸਿਰਜਣਾ ਲਈ ਨਵੀਂ ਯਾਤਰਾ ਨੂੰ ਤੈਅ ਕਰੇਗੀ।ਪੀਐਮ ਮੋਦੀ ਵੱਲੋਂ ਇਹ ਬਿਆਨ ਸੰਸਦ ਦੇ ਕੇਂਦਰੀ ਹਾਲ ‘ਚ ਦਿੱਤਾ ਗਿਆ, ਜਦੋਂ ਉਨ੍ਹਾਂ ਨੇ ਕਿਹਾ ਕਿ 2022 ਤੱਕ ਭਾਰਤੀਆਂ ਦੇ ਸੁਪਨਿਆਂ ਦੇ ਭਾਰਤ ਨੂੰ ਖੜ੍ਹਾ ਕੀਤਾ ਜਾਵੇਗਾ।ਇਹ ਸੁਪਨਾ ਸਿਰਫ ਗੁਣਵੱਤਾ ਸਿਹਤ ਸੰਭਾਲ, ਸਿੱਖਿਆ, ਰਿਹਾਇਸ਼ ਅਤੇ ਹੋਰ ਬੁਨਿਆਦੀ ਜ਼ਰੂਰਤਾਂ ਅਗਲੇ 3 ਸਾਲਾਂ ਤੱਕ ਭਾਰਤ ਵਾਸੀਆਂ ਨੂੰ ਪ੍ਰਦਾਨ ਕਰਨ ਤੱਕ ਹੀ ਸੀਮਤ ਨਹੀਂ ਹੈ ਬਲਕਿ ਦੇਸ਼ ਨੂੰ ਵਿਸ਼ਵ ਪੱਧਰ ‘ਤੇ ਵੱਖਰੀ ਉੱਚਾਈ ‘ਤੇ ਪਹੁੰਚਾਉਣਾ ਵੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਨਾਅਰੇ ਨੂੰ ਪੇਸ਼ ਕੀਤਾ, ਜੋ ਸੀ “ਨਾਰਾ” (NARA) ਭਾਵ (National Ambition+Regional Aspirations)। ਵਿਆਪਕ ਤੌਰ ‘ਤੇ ਇਸ ਨਾਅਰੇ ‘ਚ ਉਹ ਸਾਰੇ ਤੱਥ ਛੁਪੇ ਹੋਏ ਹਨ ਜੋ ਕਿ ਭਵਿੱਖ ‘ਚ ਇਕ ਵਿਕਸਤ ਦੇਸ਼ ਵੱਜੋਂ ਉਭਰਨ ਦੇ ਭਾਰਤ ਦੇ ਸੁਪਨੇ ਦੇ ਅਨੁਕੂਲ ਹਨ।ਭਾਰਤ ਦੇ ਨਵੀਨਤਾ ਅਤੇ ਵਿਿਗਆਨਕ ਗਿਆਨ ਦੇ ਕੇਂਦਰ ਵੱਜੋਂ ਸਥਾਪਿਤ ਹੋਣ ਦੇ ਭਾਰਤ ਦੇ ਖਾਕੇ ਨੂੰ ਵੀ ਇਹ ਨਾਅਰਾ ਮਜ਼ਬੂਤ ਕਰਦਾ ਹੈ ਅਤੇ ਨਾਲ ਹੀ ਵਿਸ਼ਵ ਦੀ ਸ਼ਕਤੀਸ਼ਾਲੀ ਆਵਾਜ਼ ਬਣਨ ਲਈ ਦੇਸ਼ ਦੀ ਰਣਨੀਤੀ ...

ਇੰਡੋਨੇਸ਼ੀਆ 'ਚ ਮੁੜ ਜੋਕੋਈ ਦੀ ਸਰਕਾਰ

ਇੱਕ ਮਹੀਨੇ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਰਸ਼ਟਰਪਤੀ ਦੀਆਂ ਚੋਣਾਂ ਦਾ ਨਤੀਜਾ ਆ ਗਿਆ ਹੈ, ਜਿਸ ਲਈ 17 ਅਪ੍ਰੈਲ ਨੂੰ ਵੋਟਿੰਗ ਹੋਈ ਸੀ। ਸ੍ਰੀ ਜੋਕੋ ਵਿਡੋਡੋ ਨੇ ਇਨ੍ਹਾਂ ਚੋਣਾਂ ਵਿਚ ਫਿਰ ਤੋਂ ਜਿੱਤ ਹਾਸਿਲ ਕੀਤੀ ਹੈ, ਉਨ੍ਹਾਂ ਨੂੰ ਜੋਕੋਈ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦੌਰਾਨ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀਆਂ ਚੋਣਾਂ ਦੇ ਨਾਲ-ਨਾਲ ਪੀਪਲਜ਼ ਕੰਸਲਟੇਟਿਵ ਅਸੈਂਬਲੀ ਅਤੇ ਸਥਾਨਕ ਵਿਧਾਨਕ ਸੰਸਥਾਵਾਂ ਲਈ ਵੀ ਚੋਣਾਂ ਹੋਈਆਂ ਸਨ। ਸਾਰੇ ਪੱਧਰਾਂ 'ਤੇ ਹੋਈਆਂ ਚੋਣਾਂ ਦੀ ਗੁੰਝਲਦਾਰ ਪ੍ਰਕਿਰਿਆ ਸਿਰਫ਼ ਇਕ ਦਿਨ ਵਿਚ ਪੂਰੀ ਹੋ ਗਈ ਹੈ, ਜਿਸ ਵਿਚ 154 ਮਿਲੀਅਨ ਵੋਟਰ ਅਤੇ ਸੈਂਕੜੇ ਟਾਪੂਆਂ ਨੇ ਆਪਣਾ ਯੋਗਦਾਨ ਪਾਇਆ। ਇੰਡੋਨੇਸ਼ੀਆ ਦੇ ਜਨਰਲ ਇਲੈਕਸ਼ਨ ਕਮਿਸ਼ਨ (ਕੇ.ਪੀ.ਯੂ.) ਨੇ 17 ਅਪ੍ਰੈਲ ਨੂੰ ਹੋਈਆਂ ਚੋਣਾਂ ਦੇ ਨਤੀਜਿਆਂ ਦੀ 21 ਮਈ ਨੂੰ ਪੁਸ਼ਟੀ ਕੀਤੀ ਹੈ। ਸ੍ਰੀ ਜੋਕੋਈ ਦੀ ਜਿੱਤ ਏਸ਼ੀਆਈ ਸੰਦਰਭ ਵਿੱਚ ਉਸ ਸਮੇਂ ਵਧੇਰੇ ਦਿਲਚਸਪ ਹੋ ਜਾਂਦੀ ਹੈ, ਜਦੋਂ ਭਾਰਤ ਵਿੱਚ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੌਮੀ ਜਮਹੂਰੀ ਗਠਜੋੜ ਜਿੱਤ ਹਾਸਿਲ ਕਰਦਾ ਹੈ ਅਤੇ ਆਸਟਰੇਲੀਆ ਵਿੱਚ ਸਕਾਟ ਮੌਰਿਸਨ ਦੀ ਜਿੱਤ ਹੁੰਦੀ ਹੈ। ਇਨ੍ਹਾਂ ਤਿੰਨ ਗੁਆਂਢੀ ਲੋਕਤੰਤਰਕ ਦੇਸ਼ਾਂ ਨੇ ਆਪਣਾ ਸਭ ਤੋਂ ਵੱਡਾ ਲੋਕਤੰਤਰਿਕ ਚੋਣਾਂ ਦਾ ਤਿਉਹਾਰ ਆਪਣੇ ਲੋਕਾਂ ਦੇ ਪਿਆਰ ਨਾਲ ਸਮਾਪਤ ਕਰ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ਦੇਸ਼ਾਂ ਦੇ ਤਿੰਨਾਂ ਹੀ ਨੇਤਾਵਾਂ ਲਈ ...

ਐਸ.ਸੀ.ਓ ਵਿਦੇਸ਼ ਮੰਤਰੀਆਂ ਦੀ ਬੈਠਕ

ਵਿਦੇਸ਼ ਮਾਮਲਿਆਂ ਦੇ ਮੰਤਰੀ, ਸੁਸ਼ਮਾ ਸਵਰਾਜ ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਸ਼ੰਘਾਈ ਸਹਿਕਾਰਤਾ ਸੰਗਠਨ (ਐਸ.ਸੀ.ਓ.) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਹਿੱਸਾ ਲੈਣ ਲਈ ਬਿਸ਼ਕੇਕ, ਕਿਰਗਿਜ਼ਸਤਾਨ ਦਾ ਦੌਰਾ ਕੀਤਾ। ਵਿਦੇਸ਼ ਮਾਮਲਿਆਂ ਦੇ ਮੌਜੂਦਾ ਮੰਤਰੀ ਦਾ ਇਹ ਆਖਰੀ ਵਿਦੇਸ਼ ਦੌਰਾ ਸੀ। ਭਾਰਤੀ ਆਮ ਚੋਣਾਂ ਦੇ ਨਤੀਜਿਆਂ ਦੀ ਘੋਸ਼ਣਾ ਤੋਂ ਇਕ ਦਿਨ ਪਹਿਲਾਂ, ਉਨ੍ਹਾਂ ਦੀ ਫੇਰੀ ਨੇ ਦਰਸਾਇਆ ਕਿ ਭਾਰਤ ਲਈ ਐਸ.ਸੀ.ਓ. ਅਤਿਅੰਤ ਮਹੱਤਵਪੂਰਣ ਹੈ। ਸਾਲਾਂ ਦੌਰਾਨ, ਭਾਰਤੀ ਨੇਤਾ ਐਸ.ਸੀ.ਓ. ਦੀ ਬੈਠਕ ਵਿਚ ਸਮਰਪਿਤ ਰੂਪ ‘ਚ ਸ਼ਾਮਿਲ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2015 ਦੀ ਰੂਸ ਦੇ ਊਫ਼ਾ 'ਚ 15ਵੇਂ ਐਸ.ਸੀ.ਓ. ਸਿਖਰ ਸੰਮੇਲਨ ਤੋਂ ਬਾਅਦ ਐਸ.ਸੀ.ਓ. ਸਿਖਰ ਸੰਮੇਲਨ 'ਚ ਹਿੱਸਾ ਲੈ ਰਹੇ ਹਨ। ਪਿਛਲੇ ਸਾਲ, ਸ਼੍ਰੀਮਤੀ ਸਵਰਾਜ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਚੀਨ ਵਿਚ ਉਨ੍ਹਾਂ ਦੀ ਐਸ.ਸੀ.ਓ. ਮੀਟਿੰਗਾਂ ਵਿਚ ਹਿੱਸਾ ਲਿਆ। ਡੋਕਲਾਮ ਦੇ ਅੜਿੱਕੇ ਤੋਂ ਬਾਅਦ ਚੀਨੀ ਹਮਰੁਤਬਾਕਾਰਾਂ ਨਾਲ ਜੁੜਨ ਅਤੇ ਬਹੁ-ਪੱਖੀ ਸੈਟਿੰਗਾਂ ਵਿੱਚ ਕੇਂਦਰੀ ਏਸ਼ੀਆ ਅਤੇ ਰੂਸ ਤੱਕ ਪਹੁੰਚ ਕਰਨ ਲਈ ਬੈਠਕਾਂ ਨੇ ਇੱਕ ਪਲੇਟਫਾਰਮ ਮੁਹੱਈਆ ਕੀਤਾ ਸੀ। 2019 ਐਸ.ਸੀ.ਓ. ਦੀ ਬੈਠਕ ਦੇ ਮੌਕੇ 'ਤੇ, ਭਾਰਤੀ ਵਿਦੇਸ਼ ਮੰਤਰੀ ਨੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵੀ ਮੁਲਾਕਾਤ ਕੀਤੀ ਅਤੇ ਵੁਹਾਨ ਇਨਫੋਰ...

ਭਾਰਤ ‘ਚ ਮਜ਼ਬੂਤ ਸਰਕਾਰ ਲਈਆਂ ਪਈਆਂ ਵੋਟਾਂ

ਭਾਰਤੀ ਜਨਤਾ ਪਾਰਟੀ, ਭਾਜਪਾ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕਰੇਟਿਕ ਗੱਠਜੋੜ , ਐਨ.ਡੀ.ਏ. ਨੇ 2019 ਦੀਆਂ ਲੋਕ ਸਭਾ ਚੋਣਾਂ ‘ਚ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ।900 ਮਿਲੀਅਨ ਤੋਂ ਵੀ ਵੱਧ ਵੋਟਰਾਂ ਵੱਲੋਂ ਆਪਣੇ ਜਮਹੂਰੀ ਵੋਟ ਦੇ ਹੱਕ ਦੀ ਵਰਤੋਂ ਕਰਦਿਆਂ ਭਾਜਪਾ ਦੇ ਨਾਂਅ ਦੇ ਜਿੱਤ ਦਾ ਫ਼ਤਵਾ ਜਾਰੀ ਕੀਤਾ ਹੈ।35 ਸਾਲਾਂ ‘ਚ ਪਹਿਲੀ ਵਾਰ ਹੈ ਕਿ ਕਿਸੇ ਇਕ ਪਾਰਟੀ ਨੇ ਆਪਣੇ ਦਮ ‘ਤੇ 303 ਸੀਟਾਂ ਹਾਸਿਲ ਕੀਤੀਆਂ ਹਨ।ਇਹ ਇੱਕ ਨਵਾਂ ਇਤਿਹਾਸ ਦੀ ਸਿਰਜਣਾ ਹੈ।ਐਨ.ਡੀ.ਏ. ਨੇ ਚੋਣਾਂ ‘ਚ ਕੁੱਲ 352 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਹੈ।ਜਿਸ ਨਾਲ ਮੋਦੀ ਪੂਰਨ ਬਹੁਮਤ ਨਾਲ ਮੁੜ ਦੂਜੀ ਵਾਰ ਸੱਤਾ ਸੰਭਾਲਣਗੇ।ਉਨ੍ਹਾਂ ਦੇ ਰਾਸ਼ਟਰਵਾਦ ਦੇ ਸੰਦੇਸ਼, ਸੁਰੱਖਿਆ, ਹਿੰਦੂਤਵ ਅਤੇ ਨਵੇਂ ਭਾਰਤ ਦੇ ਮਿਸ਼ਨ ਨੂੰ ਦੇਸ਼ ਦੇ ਵੱਡੀ ਗਿਣਤੀ ਵੋਟਰਾਂ ਵੱਲੋਂ ਸਵੀਕਾਰ ਕੀਤਾ ਗਿਆ ਹੈ। 17ਵੀਂ ਲੋਕ ਸਭਾ ਸੱਤ ਗੇੜ੍ਹਾਂ ‘ਚ ਮੁਕੰਮਲ ਹੋਈ, ਜਿਸ ‘ਚ ਭਾਜਪਾ ਨੂੰ ਭਾਰਤੀ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਪ੍ਰਾਪਤ ਹੋਇਆ।ਭਾਜਪਾ ਨੇ ਪੱਛਮੀ ਬੰਗਾਲ ਅਤੇ ਤੇਲੰਗਾਨਾ ਵਰਗੇ ਸੂਬਿਆਂ ਵਿਖੇ ਵੀ ਆਪਣੀ ਹੋਂਦ ਨੂੰ ਮਜ਼ਬੂਤ ਕੀਤਾ ਹੈ ਜਦਕਿ ਇੱਥੇ ਭਾਜਪਾ ਕੋਲ ਕੋਈ ਮਜ਼ਬੂਤ ਉਮੀਦਵਾਰ ਨਹੀਂ ਸੀ। ਭਾਰਤੀ ਨੈਸ਼ਨਲ ਕਾਂਗਰਸ ਜੋ ਕਿ ਭਾਰਤ ਦੀ ਪ੍ਰਮੁੱਖ ਵਿਰੋਧੀ ਧਿਰ ਹੈ, ਨੂੰ ਮੁਦੇ ਮੂੰਹ ਦੀ ਖਾਣੀ ਪਈ।ਕਾਂਘਰਸ ਦੀ ਅਘਵਾਈ ਵਾਲੀ ਯੂ.ਪੀ.ਏ. ਨੂੰ ਇਸ ਵਾਰ ਦੀਆਂ ਚੋਣਾਂ ‘ਚ ਸਿਰਫ 86 ਸੀਟਾਂ ਹੀ ਹਾਸਿਲ ਹੋੲਆਂ ਹਨ।...

ਨਵੀਆਂ ਸਮਰਥਾਵਾਂ ਛੂੰਹਦੀ ਭਾਰਤ ਦੀ ਪੁਲਾੜ ਮੁਹਿੰਮ

ਬੁੱਧਵਾਰ ਤੜਕੇ ਧਰਤੀ ਦੀ ਨਿਗਰਾਨੀ ਲਈ ਇਕ ਚਲੰਤ ਉਪਗ੍ਰਹਿ ਆਰ.ਆਈ.ਸੈਟ.-2ਬੀ (ਤਸਵੀਰਾਂ ਲੈਣ ਵਾਲਾ ਰਾਡਾਰ ਉਪਗ੍ਰਹਿ) ਦੀ ਟੈਕਸਟ ਬੁੱਕ ਲਾਂਚ ਨਾਲ ਦੇਸ਼ ਦੀ ਨਿਗਰਾਨੀ ਸਮਰੱਥਾ ਵਿਚ ਵਾਧਾ ਹੋਵੇਗਾ ਕਿਉਂਕਿ ਇਹ ਦੇਸ਼ ਦੀ ਸੀਮਾਵਾਂ ਉੱਤੇ ਚੌਵੀ ਘੰਟੇ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਰੱਖਣ ਦੇ ਕਾਬਿਲ ਹੈ। 615 ਕਿਲੋਗ੍ਰਾਮ ਵਜਨ ਵਾਲੇ ਇਸ ਆਰ.ਆਈ.ਸੈਟ.-2ਬੀ ਦੀ ਅੰਦਾਜ਼ਨ ਮਿਸ਼ਨ ਮਿਆਦ 5 ਸਾਲ ਹੈ। ਦੁਸ਼ਮਣਾਂ ਦੀ ਘੁਸਪੈਠ ਨੂੰ ਰੋਕਣ ਅਤੇ ਦਹਿਸ਼ਤਵਾਦ ਰੋਧੀ ਮੁਹਿੰਮਾਂ ਲਈ ਇਸ ਉਪਗ੍ਰਹਿ ਦੀ ਮਦਦ ਲਈ ਜਾਵੇਗੀ। ਪਰੰਪਰਿਕ ਰਿਮੋਟ-ਸੈਂਸਿੰਗ ਉਪਗ੍ਰਹਿ ਰੌਸ਼ਨੀ ਦੀ ਮਦਦ ਨਾਲ ਧਰਤੀ ਦੀਆਂ ਤਸਵੀਰਾਂ ਖਿੱਚਦੇ ਹਨ ਪਰ ਰਾਤ ਨੂੰ ਜਾਂ ਬੱਦਲ ਹੋ ਜਾਣ ਉੱਪਰ ਇਨ੍ਹਾਂ ਦਾ ਅਸਰ ਘਟ ਜਾਂਦਾ ਹੈ। ਆਰ.ਆਈ.ਸੈਟ.-2ਬੀ ਇਕ ਤਸਵੀਰ ਖਿੱਚਣ ਵਾਲਾ ਰਾਡਾਰ ਉਪਗ੍ਰਹਿ ਹੈ। ਇਸ ਵਿਚ ਇਕ ਕ੍ਰਿਆਸ਼ੀਲ ਸੈਂਸਰ ਲੱਗਿਆ ਹੋਇਆ ਹੈ ਜਿਸਨੂੰ ਸਿੰਥੈਟਿਕ ਅਪਰਚਰ ਰਾਡਾਰ ਕਿਹਾ ਜਾਂਦਾ ਹੈ ਜਿਸਨੂੰ ਦਿਨ-ਰਾਜ ਜਾਂ ਬੱਦਲ ਹੋ ਜਾਣ ਦੀ ਸਥਿਤੀ ਵਿਚ ਰਾਡਾਰ ਬੀਮ ਦੀ ਵਰਤੋਂ ਕਰਕੇ ਪੁਲਾੜ ਵਿਚ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ। ਐਕਸ-ਬੈਂਡ ਸਿੰਥੈਟਿਕ ਅਪਰਚਰ ਰਾਡਾਰ ਆਰ.ਆਈ.ਸੈਟ.-2ਬੀ ਜਮੀਨ, ਸੰਰਚਨਾ, ਅੰਦੋਲਨ ਅਤੇ ਪਰਿਵਰਤਨ ਉੱਪਰ ਵਸਤੂਆਂ ਦੇ ਆਕਾਰ ਜਿਹੀਆਂ ਜਾਣਕਾਰੀਆਂ ਵੀ ਦੇ ਸਕਦਾ ਹੈ। ਆਰ.ਆਈ.ਸੈਟ.-2ਬੀ ਤੋਂ ਇਲਾਵਾ ਧਰੁਵੀ ਉਪਗ੍ਰਹਿ ਲਾਂਚ ਵੀਹੀਕਲ (ਪੀ.ਐਸ.ਐਲ.ਵੀ.-ਸੀ46) ਨੇ ਦੋ ਮਹੱਤਵਪੂਰਨ ਪਿਗਬੈਕ ...

ਭਾਰਤ ਦਾ ਚੰਦਰਯਾਨ-2 ਮਿਸ਼ਨ ਜਲਦ ਹੋਵੇਗਾ ਸ਼ੁਰੂ

ਭਾਰਤ ਦਾ ਦੂਜਾ ਚੰਦਰਮਾ ਮਿਸ਼ਨ ਚੰਦਰਯਾਨ-2 ਇਸ ਸਾਲ ਜੁਲਾਈ ਮਹੀਨੇ ਦਾਗੇ ਜਾਣ ਦੀ ਯੋਜਨਾ ਹੈ।ਭਾਰਤ ਪੁਲਾੜ ਖੋਜ ਸੰਗਠਨ, ਇਸਰੋ ਅਨੁਸਾਰ ਦੇਸ਼ ਭਰ ਦੀਆਂ ਵੱਖ-ਵੱਖ ਖੋਜ ਸੰਸਥਾਵਾਂ ਵੱਲੋਂ 13 ਪੇਅਲੋਡਸ ਵਿਕਸਤ ਕੀਤੇ ਗਏ ਹਨ, ਜੋ ਕਿ ਕਈ ਵਿਿਗਆਨਕ ਪ੍ਰਯੋਗਾਂ ਨੂੰ ਅੰਜਾਮ ਦੇਣਗੇ ਅਤੇ ਡਾਟਾ ਇੱਕਠਾ ਕਰਨ ‘ਚ ਸਹਾਇਕ ਹੋਣਗੇ।ਪੁਲਾੜ ਵਾਹਨ ‘ਚ 3.8 ਟਨ ਭਾਰ ਦੇ ਤਿੰਨ ਮੈਡਿਊਲ- ਓਰਬਿਟ, ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਹਨ।ਨਾਸਾ ਦੇ ਪੈਸਿਵ ਪ੍ਰੋਗਾਤਮਕ ਮੌਡਿਊਲ ਦਾ ਮਕਸਦ ਧਰਤੀ ਅਤੇ ਇਸ ਦੇ ਕੁਦਰਤੀ ਉਪਗ੍ਰਹਿ ਵਿਚਾਲੇ ਦੂਰੀ ਨੂੰ ਮਾਪਣਾ ਹੈ।ਇਸਰੋ ਅਨੁਸਾਰ ਚੰਦਰਯਾਨ-2 ਦੀ ਸ਼ੁਰੂਆਤ ਲਈ ਸਾਰੇ ਹੀ  ਮੈਡਿਊਲ  ਤਿਆਰ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 6 ਸਤੰਬਰ ਨੂੰ ਚੰਦਰਮਾ ‘ਤੇ ਲੈਂਡਿੰਗ ਕੀਤੀ ਜਾਵੇਗੀ। ਓਰਬਿਟਰ ਚੰਦਰਮਾ ਸਤ੍ਹਾ ਤੋਂ 100 ਕਿ.ਮੀ. ਦੀ ਦੂਰੀ ਤੈਅ ਕਰੇਗਾ, ਜਦਕਿ ਵਿਕਰਮ ਦੱਖਣੀ ਪੋਲ ਨਜ਼ਦੀਕ ਸੌਫਟ ਲੈਂੀਡੰਗ ਕਰੇਗਾ ਅਤੇ ਪ੍ਰਗਿਆਨ ਇਨ-ਸਿਤੂ ਪ੍ਰਯੋਗਾਂ ਨੂੰ ਅੰਜਾਮ ਦੇਵੇਗਾ। ਚੰਦਰਯਾਨ -1, ਜਿਸ ਨੇ ਕਿ ਚੰਦਰਮਾ ਦੀ ਸਤ੍ਹਾ ‘ਤੇ ਪਾਣੀ ਦੀ ਮੌਜੂਦਗੀ ਦੀ ਖੋਜ ਕਰਕੇ ਬਹੁਤ ਸਫ਼ਲਤਾ ਹਾਸਿਲ ਕੀਤੀ ਸੀ, ਨੇ ਕੁੱਲ 11 ਪੇਅਲੋਡਸ ਆਪਣੇ ਨਾਲ ਲਏ ਸਨ।ਜਿੰਨ੍ਹਾਂ ‘ਚੋਂ ਪੰਜ ਭਾਰਤੀ ਤੇ ਪੰਜ ਵਿਦੇਸ਼ੀ ਪੇਅਲੋਡਸ ਸਨ।ਜਿਸ ‘ਚੋਂ ਤਿੰਨ ਯੂਰੋਪ ਅਤੇ 2 ਅਮਰੀਕਾ ਦੇ ਸਨ ਅਤੇ 1 ਬੁਲਗਾਰੀਆ ਦਾ ਸੀ।ਚੰਦਰਯਾਨ-2 ਤਕਨੀਕੀ ਪੱਖੋਂ ਉੱਨਤ ਹੈ ਅਤੇ ...

ਕੀ ਫ਼ਾਰਸ ਦੀ ਖਾੜੀ ਸੰਕਟ ਵੱਲ ਵੱਧ ਰਹੀ ਹੈ?

ਅਮਰੀਕਾ ਅਤੇ ਉਸ ਦੇ ਖੇਤਰੀ ਸਹਿਯੋਗੀਆਂ ਅਤੇ ਇਰਾਨ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਕਾਰਨ ਫ਼ਾਰਸ ਦੀ ਖਾੜੀ ‘ਚ ਤਣਆ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ।ਹਾਲਾਂਕਿ ਵਾਸ਼ਿਗੰਟਨ ਅਤੇ ਤਿਹਰਾਨ ਵਿਚਾਲੇ ਅੜਿੱਕਾ ਪੁਰਾਣਾ ਅਤੇ ਗੁੰਝਲਦਾਰ ਹੈ, ਪਰ ਇਹ ਤਾਜ਼ਾ ਤਣਾਅ ਉਸ ਸਮੇਂ ਵਧਿਆ ਜਦੋਂ ਮਈ 2018 ‘ਚ ਅਮਰੀਕਾ ਨੇ ਸੰਯੁਕਤ ਵਿਆਪਕ ਕਾਰਜ ਯੋਜਨਾ ‘ਚੋਂ ਪਿੱਛੇ ਹੱਟਣ ਦਾ ਫ਼ੈਸਲਾ ਕੀਤਾ ਸੀ।ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਰਾਨ ‘ਤੇ ਦੋਸ਼ ਲਗਾਇਆ ਸੀ ਕਿ ਉਸ ਵੱਲੋਂ ਖੇਤਰ ‘ਚ ਅਸਥਿਰਤਾ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਅਤੇ ਪ੍ਰਮਾਣੂ ਸਮਝੌਤੇ ‘ਤੇ ਹਸਤਾਖਰ ਕਰਨ ਤੋਂ ਬਾਅਦ ਵੀ ਇਰਾਨ ਪ੍ਰਮਾਣੂ ਹਥਿਆਰ ਅਤੇ ਬੈਲਿਸਟਿਕ ਮਿਜ਼ਾਇਲ ਪ੍ਰੋਗਰਾਮ ਨੂੰ ਅੱਗੇ ਵਧਾ ਰਿਹਾ ਹੈ। ਆਪਣੇ ਇਸ ਫ਼ੈਸਲੇ ਤੋਂ ਬਾਅਦ ਅਮਰੀਕਾ ਵੱਲੋਂ ਇਸ ਸਮਝੌਤੇ ‘ਤੇ ਮੁੜ ਗੱਲਬਾਤ ਲਈ ਲਗਾਤਾਰ ਇਰਾਨ ‘ਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਨਾਲ ਹੀ ਇਕਪਾਸੜ ਪਾਬੰਦੀਆਂ ਵੀ ਅੰਲ ‘ਚ ਲਿਆਂਦੀਆਂ ਜਾ ਰਹੀਆਂ ਹਨ। ਹਾਲਾਂਕਿ ਇਰਾਨ ਨੇ ਅਜਿਹਾ ਕਰਨ ਤੋਂ ਮਨਾਹੀ ਕਰ ਦਿੱਤੀ ਹੈ।ਇਰਾਨ ਨੇ 8 ਮਈ, 2019 ਨੂੰ ਅਮਰੀਕਾ ਵੱਲੋਂ ਇਰਾਨ ਪ੍ਰਮਾਣੂ ਸਮਝੌਤੇ ਦੇ ਬਾਹਰ ਹੋਣ ਦੇ ਇੱਕ ਸਾਲ ਹੋਣ ‘ਤੇ ਯੂਰੋਪੀਅਂ ਮੁਲਕਾਂ, ਰੂਸ ਅਤੇ ਚੀਨ ਨੂੰ ਅਪੀਲ ਕੀਤੀ ਹੈ ਕਿ ਉਹ ਇਰਾਨੀ ਅਰਥਿਕਤਾ ‘ਤੇ ਪੈ ਰਹੇ ਦਬਾਅ ਨੂੰ ਘਟਾਉਣ ‘ਚ ਮਦਦ ਕਰਨ।ਦਰਅਸਲ ਅਮਰੀਕਾ ਵੱਲੋਂ ਅਗਲੇ 60 ਦਿਨਾਂ ‘ਚ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ ਅਤੇ ਅਸਫ...

17ਵੀਂ ਲੋਕ ਸਭਾ ਲਈ ਮਤਦਾਨ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਅੰਤਿਮ ਗੇੜ੍ਹ ਦੀਆਂ ਵੋਟਾਂ 19 ਮਈ ਨੂੰ ਮੁਕੰਮਲ ਹੋ ਗਈਆਂ ।ਵੋਟਰਾਂ ਵੱਲੋਂ ਇੰਨ੍ਹਾਂ ਚੋਣਾਂ ਦੌਰਾਨ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਗਈ।2019 ਦੀਆਂ ਚੋਣਾਂ ‘ਚ ਕੁੱਲ ਮਿਲਾ ਕੇ ਲਗਭਗ 900 ਮਿਲੀਅਨ ਵੋਟਰਾਂ ਵੱਲੋਂ ਰਜਿਸਟ੍ਰੇਸ਼ਨ ਕੀਤੀ ਗਈ ਸੀ ਪਰ 66% ਵੋਟਰਾਂ ਵੱਲੋਂ ਵੀ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਗਿਆ।ਭਾਰਤ ਨੇ ਇੱਕ ਵਾਰ ਫਿਰ ਮਜ਼ਬੂਤ ਲੋਕਤੰਤਰ ‘ਚ ਲੋਕਾਂ ਦੇ ਵਿਸ਼ਵਾਸ ਦੀ ਰਹਿਨੁਮਾਈ ਕੀਤੀ।ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ‘ਚ ਵੋਟਰਾਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਪਾਇਆ ਗਿਆ। ਭਾਰਤੀ ਚੋਣ ਕਮਿਸ਼ਨ ਵੱਲੋਂ ਵੀ ਸੀਨੀਅਰ ਨਾਗਰਿਕਾਂ ਅਤੇ ਵਿਸ਼ੇਸ਼ ਵੋਟਰਾਂ ਲਈ ਖਾਸ ਪ੍ਰਬੰਧ ਕੀਤੇ ਸਨ।ਮੱਧ ਪ੍ਰਦੇਸ਼ ਦੇ ਇੰਦੌਰ ਦੀ ਤਿੰਨ ਫੁੱਟ ਉੱਚੀ ਵਿਨੀਤਾ ਜੈਨ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਤੋਂ ਬਾਅਦ ਮਾਣ ਮਹਿਸੂਸ ਕੀਤਾ।ਬਿਹਾਰ ਦੇ ਪਟਨਾ ‘ਚ ਦੋ ਜੁੜਵੀਆਂ ਭੈਣਾਂ ਸਬਾ ਅਤੇ ਫਰਾਹ ਨੇ ਪਹਿਲੀ ਵਾਰ ਵੱਖਰੇ ਤੌਰ ‘ਤੇ ਆਪੋ ਆਪਣੀ ਵੋਟ ਪਾਈ।ਲੋਕ ਸਭਾ ਚੋਣਾਂ ਦੇ ਮਹੱਤਵ ਤੋਂ ਪ੍ਰੇਰਿਤ ਹੋ ਕੇ ਵਿਦੇਸ਼ਾਂ ‘ਚ ਵਸੇ ਕਈ ਭਾਰਤੀ ਵਿਸ਼ੇਸ਼ ਤੌਰ ‘ਤੇ ਵੋਟ ਪਾਉਣ ਲਈ ਭਾਰਤ ਆਏ।ਇੱਥੋਂ ਤੱਕ ਕਿ ਦੇਸ਼ ‘ਚ ਵੱਖ-ਵੱਖ ਥਾਵਾਂ ‘ਤੇ ਦਿਹਾੜੀ ‘ਤੇ ਕੰਮ ਕਰ ਰਹੇ ਕਾਮਿਆਂ ਨੇ ਵੀ ਛੁੱਟੀ ਲੈ ਕੇ ਆਪਣੇ ਪੋਲੰਿਗ ਸਟੇਸ਼ਨ ‘ਤੇ ਮਤਦਾਨ ਕੀਤਾ।ਵੋਟਰਾਂ ਵੱਲੋਂ ਵਿਖਾਈ ਗਈ ਦਿਲਚਸਪੀ ਉਨ੍ਹਾਂ ਦੀ ਜਾਗਰੂਕਤਾ ਅਤੇ ਗਤੀਸ਼ੀਲਤਾ ਦੀ ਨੁਮਾਇੰਦਗੀ ਕਰਦੀ ਹੈ।...

ਬ੍ਰੈਗਜ਼ਿਟ ਸਮਝੌਤੇ ਲਈ ਅੰਤਿਮ ਯਤਨ

ਬ੍ਰਿਟੇਨ ਦੀ ਸੰਸਦ ਨੇ ਪ੍ਰਧਾਨ ਮੰਤਰੀ ਥਰੇਸਾ ਮੇਅ ਦੇ ਬ੍ਰੈਗਜ਼ਿਟ ਸਮਝੌਤੇ ਦੇ ਪ੍ਰਸਤਾਵ ਨੂੰ ਤਿੰਨ ਵਾਰ ਨਾ ਮਨਜ਼ੂਰ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਬਰਤਾਨੀ ਆਗੂ ਬ੍ਰੈਗਜ਼ਿਟ ਵਾਪਸੀ ਦੀ ਆਪਣੀ ਆਖਰੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ।ਜੇਕਰ ਇਸ ਵਾਰ ਵੀ ਇਸ ਪ੍ਰਸਤਾਵ ਨੂੰ ਹਰੀ ਝੰਡੀ ਨਾ ਮਿਲੀ ਤਾਂ ਇਸ ਦੇ ਸਿੱਟੇ ਬਹੁਤ ਭਿਆਨਕ ਹੋਣਗੇ।ਜੋ ਕਿ ਸਮਝੌਤੇ ਲਈ ਅਤੇ ਮੌਜੂਦਾ ਸਰਕਾਰ ਲਈ ਕਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੇ ਹਨ। ਯੂਰੋਪੀ ਸੰਘ ਦੀ ਵਾਪਸੀ ਲਈ ਵਿਦੇਸ਼ ਸਕੱਤਰ ਸਟੀਫਨ ਬਾਰਕਲ ਨੇ ਇਹ ਐਲਾਨ ਕੀਤਾ।ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਹਾਰ ਹੋਵੇ ਪਰ ਇਹ ਸਮਝੌਤਾ ਪੂਰਨ ਨਹੀਂ ਹੋਵੇਗਾ।ਥਰੇਸਾ ਮੇਅ ਦੀ ਸਥਿਤੀ ਬਹੁਤ ਕੰਮਜ਼ੋਰ ਹੈ ਅਤੇ ਜਲਦ ਹੀ ਸੰਸਦ ‘ਚ ਡੀਲ ਪੇਸ਼ ਕਰ ਸਕਦੀ ਹੈ।ਹਾਲਾਂਕਿ ਇਸ ਸਮਝੌਤੇ ਦਾ ਵਿਰੋਧ ਕਰਨ ਵਾਲਿਆਂ ਦੀ ਸਭ ਤੋਂ ਵੱਧ ਚਿੰਤਾ ਇਹ ਹੈ ਕਿ ਕੀ ਇੰਨ੍ਹਾਂ 6 ਹਫ਼ਤਿਆਂ ‘ਚ ਕੋਈ ਨਵਾਂ ਬਦਲਾਵ ਹੋਇਆ ਹੈ ਜਾਂ ਫਿਰ ਨਹੀਂ। ਮੇਅ ਦੀ ਆਪਣੀ ਕੰਜ਼ਰਵੇਟਿਵ  ਪਾਰਟੀ ਦੇ ਅੰਦਰ ‘ਯੂਰੋਸਪੀਟਕਸ’ ਦਾ ਕਹਿਣਾ ਹੈ ਕਿ ਇਹ ਸੌਦਾ ਬ੍ਰਿਟੇਨ ਨੂੰ ਕਸਟਮ ਯੂਨੀਅਨ ਤੱਕ ਸੀਮਿਤ ਕਰ ਦੇਵੇਗਾ, ਜੋ ਕਿ ਇੱਕ ਤਰ੍ਹਾਂ ਨਾਲ ਵਪਾਰਕ ਰੁਕਾਵਟ ਨੂੰ ਪੇਸ਼ ਕਰਦਾ ਹੈ।ਡੈਮੋਕਰੇਟਿਕ ਯੂਨੀਅਨਿਸਟ ਪਾਰਟੀ ਦਾ ਕਹਿਣਾ ਹੈ ਕਿ ਇਹ ਸਮਝੌਤਾ ਤਾਂ ਹੀ ਸਫ਼ਲ ਹੋ ਸਕਦਾ ਹੈ ਜੇਕਰ ਬ੍ਰਿਟੇਨ ਦੀ ਆਰਥਿਕ ਅਤੇ ਸੰਵਧਾਨਿਕ ਅਖੰਡਤਾ ਨੂੰ ਬਰਕ...

ਪੋਂਪੀਓ-ਲਾਵਰੋਵ ਵਾਰਤਾ : ਸੰਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼

ਹਾਲ ਹੀ ਵਿਚ, ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਰੂਸ ਦੀ ਯਾਤਰਾ ਕੀਤੀ ਇਸ ਦੌਰਾਨ ਉਸਨੇ ਆਪਣੇ ਹਮਰੁਤਬਾ ਸਰਗੇਈ ਲਾਵਰੋਵ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ-ਬਾਤ ਕੀਤੀ। ਇਸ ਗੱਲ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਡੌਨਲਡ ਟਰੰਪ ਰੂਸ ਨਾਲ ਤਣਾਅ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੰਤਰਰਾਸ਼ਟਰੀ ਭਾਈਚਾਰੇ ਪਿਛਲੇ ਕੁਝ ਸਾਲਾਂ ਦੌਰਾਨ ਰੂਸ ਅਤੇ ਅਮਰੀਕਾ ਦਰਮਿਆਨ ਚੱਲ ਰਹੇ ਲਘੂ ਸੀਤ ਯੁੱਧ ਤੋਂ ਚੰਗੀ ਤਰ੍ਹਾਂ ਜਾਣੂ ਹਨ। ਬਹੁਤੇ ਵਿਦੇਸ਼ੀ ਨੀਤੀ ਵਿਸ਼ਲੇਸ਼ਕ ਜਿਹੜੇ ਅਮਰੀਕਾ ਨਾਲ ਜੁੜੇ ਹੋਏ ਹਨ ਉਹ ਇਸ ਨੂੰ ਲਘੂ ਸੀਤ ਯੁੱਧ ਵਜੋਂ ਮਾਨਤਾ ਨਹੀਂ ਦਿੰਦੇ ਹਨ, ਕਿਉਂਕਿ ਅਜਿਹਾ ਕਰਕੇ, ਉਹ ਰੂਸ ਨੂੰ ਬਰਾਬਰ ਦੀ ਸ਼ਕਤੀ ਦਾ ਦਰਜਾ ਨਹੀਂ ਦੇਣਾ ਚਾਹੁੰਦੇ। ਹਾਲਾਂਕਿ, ਉਹਨਾਂ ਨੂੰ ਪਤਾ ਹੈ ਕਿ ਇੱਕ ਸਾਬਕਾ ਸੋਵੀਅਤ ਯੂਨੀਅਨ ਅਤੇ ਇੱਕ ਵੱਡੀ ਭੂਗੋਲਕ ਸ਼ਕਤੀ ਹੋਣ ਦੇ ਨਾਤੇ ਉਹ ਇੱਕ ਸਮਰਥ ਦੇਸ਼ ਹੈ। ਅਸਲ ਵਿਚ, ਸ਼ੀਤ ਯੁੱਧ ਦੌਰਾਨ ਵੀ, ਅਮਰੀਕੀ ਅਕਾਦਮਿਕ ਭਾਈਚਾਰਾ ਰੂਸ ਨੂੰ ਪ੍ਰਮਾਣੂ ਤਾਕਤ ਵਜੋਂ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ। ਇਹੀ ਮਾਨਸਿਕਤਾ ਉਦੋਂ ਵਾਲੇ ਅਮਰੀਕੀ ਪ੍ਰਸ਼ਾਸਨ ਦੇ ਰਵੱਈਏ ਤੋਂ ਵੀ ਝਲਕਦੀ ਸੀ। ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਭਾਵੇਂ ਸੰਸਾਰ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ, ਪਰ ਸ਼ਕਤੀ ਦੇ ਮਾਮਲੇ ਵਿੱਚ, ਅਮਰੀਕਾ ਦੋ ਕਦਮ ਅੱਗੇ ਹੈ। ਇਸ ਦੇ ਪਿੱਛੇ ਅਮਰੀਕਾ ਦੇ ਆਰਥਿਕ ਵਾਧੇ ਅਤੇ ਤਕਨੀਕੀ ਵਿਕਾਸ ਦੀ ਬਹੁਤ ਮਹੱਤਵਪੂ...

ਅੱਤਵਾਦੀ ਹਮਲਿਆਂ ਦੌਰਾਨ ਪਾਕਿਸਤਾਨ ਨੂੰ ਆਈ.ਐਮ.ਐਫ. ਵੱਲੋਂ ਮਿਲੀ ਵਿੱਤੀ ਰਾਹਤ

ਕਈ ਮਹੀਨਿਆਂ ਤੋਂ ਚੱਲੀ ਆ ਰਹੀ ਚਰਚਾ ਤੋਂ ਬਾਅਦ ਆਖ਼ਿਰਕਾਰ ਅੰਤਰਰਾਸ਼ਟਰੀ ਮੁਦਰਾ ਫੰਡ, ਆਈ.ਐਮ.ਐਫ. ਨੇ ਪਾਕਿਸਤਾਨ ਨੂੰ ਇੱਕ ਹੋਰ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ।ਆਰਥਿਕ ਮਾਮਲਿਆਂ ਬਾਰੇ ਪਾਕਿ ਵਜ਼ੀਰ-ਏ-ਆਜ਼ਮ ਦੇ ਸਲਾਹਕਾਰ ਡਾ.ਹਾਫਿਜ਼ ਸ਼ੇਖ ਨੇ ਕਿਹਾ ਕਿ ਆਈ.ਐਮ.ਐਫ. ਦੀ ਟੀਮ ਵੱਲੋਂ ਪਾਕਿਸਤਾਨ ਦਾ ਦੌਰਾ ਕੀਤਾ ਗਿਆ ਸੀ ਅਤੇ ਦੋਵਾਂ ਧਿਰਾਂ ਦਰਮਿਆਨ ਗੱਲਬਾਤ ਦੇ ਅੰਤਿਮ ਗੇੜ੍ਹ ਦੌਰਾਨ ਇਸ ਵਿੱਤੀ ਮਦਦ ਨੂੰ ਹਰੀ ਝੰਡੀ ਹਾਸਿਲ ਹੋਈ ਹੈ।ਆਈ.ਐਮ.ਐਫ. ਪਾਕਿਸਤਾਨ ਨੂੰ ਅਗਲੇ 3 ਸਾਲਾਂ ‘ਚ 6 ਬਿਲੀਅਨ ਡਾਲਰ ਮੁਹੱਈਆ ਕਰਵਾਏਗਾ ਤਾਂ ਜੋ ਪਾਕਿਸਤਾਨ ਵਿੱਤੀ ਸੰਕਟ ‘ਚੋਂ ਬਾਹਰ ਨਿਕਲ ਸਕੇ।ਦੱਸਣਯੋਗ ਹੈ ਕਿ ਇਸਲਾਮਾਬਾਦ ਕਰਜੇ ਦੀ ਮਾਰ ਝੱਲ ਰਿਹਾ ਹੈ ਅਤੇ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਅਤੇ ਦੇਸ਼ ਦੀ ਆਰਥਿਕਤਾ ਨੂੰ ਚਲਾਉਣ ਲਈ 18 ਬਿਲੀਅਨ ਡਾਲਰ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਅੱਠ ਮਹੀਨੇ ਪਹਿਲਾਂ ਜਦੋਂ ਇਮਰਾਨ ਖ਼ਾਨ ਨੇ ਬਤੌਰ ਵਜ਼ੀਰ-ਏ-ਆਜ਼ਮ ਅਹੁਦਾ ਸੰਭਾਲਿਆ ਸੀ ਤਾਂ ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਜੇਕਰ ਆਈ.ਐਮ.ਐਫ. ਵੱਲੋਂ ਵਿੱਤੀ ਮਦਦ ਦੇਣ ਦੇ ਬਦਲ ‘ਚ ਸਖ਼ਤ ਸ਼ਰਤਾਂ ਰੱਖੀਆਂ ਗਈਆਂ ਤਾਂ ਉਹ ਇਸ ਬੇਲਆਊਟ ਦੀ ਮੰਗ ਨਹੀਂ ਕਰਨਗੇ।ਉਨ੍ਹਾਂ ਨੇ ਚੀਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਆਪਣੇ ਮਿੱਤਰ ਮੁਲਕਾਂ ਤੋਂ ਵਿੱਤੀ ਮਦਦ ਲਈ।ਹੁਣ ਆਈ.ਐਮ.ਐਫ. ਨੇ ਤਾਜ਼ਾ ਸ਼ਰਤਾਂ ਪੇਸ਼ ਕਰਨ ਤੋਂ ਬਾਅਦ ਵਿੱਤੀ ਮਦਦ ਨੂੰ ਆਪਣੀ ਮਨਜ਼ੂਰੀ ਦਿੱਤੀ ਹੈ ਅ...

ਵਿਸ਼ਵ ਵਪਾਰ ਸੰਸਥਾ ਦੀ ਨਵੀਂ ਦਿੱਲੀ ‘ਚ ਮੰਤਰੀ ਪੱਧਰੀ ਬੈਠਕ

ਨਵੀਂ ਦਿੱਲੀ ਮੰਤਰੀ ਪੱਧਰੀ ਬੈਠਕ ‘ਚ ਵਿਸ਼ਵ ਵਪਾਰ ਸੰਗਠਨ ਦੇ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਸਮਰਥ ਕਰਨ ਵਾਲੇ ਵਿਸ਼ੇਸ਼ ਅਤੇ ਵੱਖਰੇ ਪ੍ਰਬੰਧ (ਐਸ ਐਂਡ ਡੀ.ਟੀ) ਵਿਧੀ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਲਈ ਜ਼ੋਰਦਾਰ ਢੰਗ ਨਾਲ ਚਰਚਾ ਕੀਤੀ ਗਈ।ਇਸ ਮਿਲਣੀ ਦੌਰਾਨ ਵਿਕਾਸਸ਼ੀਲ ਮੁਲਕਾਂ ਨੂੰ ਵਿਸ਼ਵ ਵਪਾਰ ਸਮਝੌਤਿਆਂ ਦੀਆਂ ਰਿਆਇਤਾਂ ਦੀ ਵਰਤੋਂ ਕਰਨ ਅਤੇ ਵਿਸ਼ਵ ਵਪਾਰ ਸੰਗਠਨ ਦੇ ਉਪਾਅ ਤਹਿਤ ਬਹੁ-ਪੱਖੀ ਵਪਾਰ ਪ੍ਰਣਾਲੀ ਦੀ ਸਥਾਪਨਾ ਕਰਨ ਲਈ ਕਿਹਾ ਗਿਆ।ਵਿਕਾਸਸ਼ੀਲ ਅਤੇ ਘੱਟ ਵਿਕਾਸਸ਼ੀਲ ਮੁਲਕਾਂ ਦੇ ਵਫ਼ਦਾਂ ਵੱਲੋਂ ਨਵੀਂ ਦਿੱਲੀ ਵਿਖੇ ਬਹੁ-ਪੱਖੀ ਵਪਾਰ ਪ੍ਰਣਾਲੀ ‘ਤੇ ਚਰਚਾ ਕਰਨ ਲਈ ਦੋ ਦਿਨਾਂ ਸੰਮੇਲਨ ‘ਚ ਸ਼ਿਰਕਤ ਕੀਤੀ।ਇਸ ਬੈਠਕ ‘ਚ ਚੀਨ, ਅਰਜਨਟੀਨਾ, ਬ੍ਰਾਜ਼ੀਲ, ਮਿਸਰ, ਇੰਡੋਨੇਸ਼ੀਆ ਅਤੇ ਦੱਖਣੀ ਅਫ਼ਰੀਕਾ ਸਮੇਤ ਹੋਰ 16 ਦੇਸ਼ਾਂ ਨੇ ਸ਼ਮੂਲੀਅਤ ਕੀਤੀ।22 ਮੁਲਕਾਂ ਦੇ ਸੀਨੀਅਰ ਅਧਿਕਾਰੀਆਂ ਨੇ ਮੌਜੂਦਾ ਵਿਸ਼ਵ ਵਪਾਰ ਸੰਗਠਨ ‘ਚ ਹੋਏ ਵਿਕਾਸ ਸਬੰਧੀ ਚਰਚਾ ਕੀਤੀ।ਇਸ ਬੈਠਕ ‘ਚ ਵਿਸ਼ਵ ਵਪਾਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਾਰੇ ਮੈਨਬਰ ਮੁਲਕਾਂ ਦੇ ਮਿਲ ਕੇ ਕੰਮ ਕਰਨ ਦੇ ਤਰੀਕਿਆਂ ਦੀ ਭਾਲ ਕਰਨ ‘ਤੇ ਵੀ ਚਰਚਾ ਕੀਤੀ ਗਈ।ਵਫ਼ਦ ਵੱਲੋਂ ਵਿਸ਼ਵ ਵਪਾਰ ਸੰਸਥਾ ਦੀ ਅਪੀਲ ਸੰਸਥਾ ਦੇ ਮੈਂਬਰਾਂ ਦੀ ਨਿਯੁਕਤੀ ਦੇ ਵਿਰੋਧ ‘ਚ ਆਲੋਚਨਾ ਵੀ ਕੀਤੀ ਗਈ।ਵਧੇਰੇ ਦੇਸ਼ਾਂ ਨਾਲ ਚੱਲ ਰਹੀ ਵਪਾਰਕ ਜੰਗ ਪਿੱਛੇ ਅਮਰੀਕਾ ਦਾ ਹੱਥ ਹੈ। ਇਸ ਲਈ ਡਰ ਹੈ ਕਿ ਵਿਵਾਦ ਨਿਪਟਾਰੇ ਦੌਰਾਨ ਕੋਈ ਵੀ ਫ਼ੈਸਲਾ ਅਮਰੀਕਾ...

ਜਾਵਦ ਜ਼ਾਰਿਫ ਵੱਲੋਂ ਨਵੀਂ ਦਿੱਲੀ ਦਾ ਦੌਰਾ

ਇਰਾਨ ਦੇ ਵਿਦੇਸ਼ ਮੰਤਰੀ ਜਾਵਦ ਜ਼ਾਰਿਫ ਵੱਲੋਂ ਨਵੀਂ ਦਿੱਲੀ ਦਾ ਦੌਰਾ ਕੀਤਾ ਗਿਆ।ਇਹ ਫੇਰੀ ਉਸ ਸਮੇਂ ਹੋਈ ਹੈ ਜਦੋਂ ਅਮਰੀਕਾ ਅਤੇ ਇਰਾਨ ਦਰਮਿਆਨ ਤਣਾਅ ਆਪਣੇ ਸਿਖਰਾਂ ‘ਤੇ ਹੈ।ਇਹ ਇਰਾਨ ਦੀ ਵਿਦੇਸ਼ ਨੀਤੀ ‘ਚ ਭਾਰਤ ਦੀ ਸਥਿਤੀ ਨੂੰ ਬਿਆਨ ਕਰਦੀ ਹੈ।ਇਰਾਨ ਦੇ ਵਿਦੇਸ਼ ਮੰਤਰੀ ਨੇ ਭਾਰਤੀ ਵਿਦੇਸ਼ ਮਾਮਲਿਆਂ ਦੀ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਮੁਲਕਾਂ ਵਿਚਾਲੇ ਆਪਸੀ ਹਿੱਤਾਂ ਦੇ ਸਮੁੱਚੇ ਦੁਵੱਲੇ ਮੁੱਦਿਆਂ ‘ਤੇ ਉਸਾਰੂ ਗੱਲਬਾਤ ਕੀਤੀ।ਇਸ ਬੈਠਕ ਦੌਰਾਨ ਦੋਵਾਂ ਆਗੂਆਂ ਨੇ ਅਫ਼ਗਾਨਿਸਤਾਨ ਮਸਲੇ ਸਮੇਤ ਹੋਰ ਉਭਰ ਰਹੇ ਖੇਤਰੀ ਮੁੱਦਿਆਂ ਸਬੰਧੀ ਵੀ ਵਿਚਾਰ ਚਰਚਾ ਕੀਤੀ। ਭਾਰਤ ਹਜ਼ਾਰਾਂ ਸਾਲਾਂ ਤੋਂ ਇਰਾਨ ਨਾਲ ਸਭਿਅਤਾ ਭਰਪੂਰ ਸਬੰਧਾਂ ਨੂੰ ਸਾਂਝਾ ਕਰਦਾ ਆ ਰਿਹਾ ਹੈ।ਦੋਵਾਂ ਦੇਸ਼ਾਂ ਦਰਮਿਆਨ ਊਰਜਾ ਅਤੇ ਸੰਪਰਕ ਦੇ ਖੇਤਰਾਂ ‘ਚ ਹਾਲ ‘ਚ ਕੀਤੀ ਸਾਂਝੇਦਾਰੀ ਸਦਕਾ ਹੀ ਆਪਸੀ ਸਬੰਧਾਂ ਨੂੰ ਮਜ਼ਬੂਤੀ ਮਿਲੀ ਹੈ।ਭਾਰਤ ਦੇ ਊਰਜਾ ਸੁਰੱਖਿਆ ਖੇਤਰ ‘ਚ ਇਰਾਨ ਦੀ ਅਹਿਮ ਭੂਮਿਕਾ ਹੈ।ਪਿਛਲੇ ਲੰਮੇ ਸਮੇਂ ਤੋਂ ਇਰਾਨ ਭਾਰਤ ਦੀਆਂ ਤੇਲ ਸਬੰਧੀ ਲੋੜਾਂ ਨੂੰ ਵੱਡੀ ਮਾਤਰਾ ‘ਚ ਪੂਰਾ ਵੀ ਕਰਦਾ ਰਿਹਾ ਹੈ।ਇੱਥੋਂ ਤੱਕ ਅਮਰੀਕਾ ਵੱਲੋਂ ਇਰਾਨ ਖ਼ਿਲਾਫ ਲਗਾਈਆਂ ਪਾਬੰਦੀਆਂ ਦੇ ਬਾਵਜੂਦ ਭਾਰਤ ਨੇ ਇਰਾਨ ਤੋਂ ਤੇਲ ਆਯਾਤ ਕਰਨ ਦਾ ਫ਼ੈਸਲਾ ਕੀਤਾ ਸੀ।ਪਾਬੰਦੀਆਂ ਦੇ ਪਿਛਲੇ ਗੇੜ੍ਹ ‘ਚ ਵੀ ਭਾਰਤ ਵੱਲੋਂ ਇਹੋ ਰਵੱਈਆ ਅਪਣਾਇਆ ਗਿਆ ਸੀ।ਅਜਿਹੀ ਸਥਿਤੀ ‘ਚ ਨਵੀਂ ਦਿੱਲੀ ਵੱਲੋਂ ਤਹਿਰਾਨ ਦੇ ਹੱਕ ...

ਭਾਰਤ ਤੁਰਕੀ ਨਾਲ ਆਪਣੇ ਰੁਝਾਨਾਂ ‘ਚ ਕਰ ਰਿਹਾ ਹੈ ਵਾਧਾ

ਭਾਰਤ ਅਤੇ ਤੁਰਕੀ ਵਿਚਾਲੇ ਭਾਵੇਂ ਜ਼ਿਆਦਾ ਰੁਝਾਨ ਨਹੀਂ ਵੇਖੇ ਗਏ ਹਨ ਪਰ ਹਾਲ ‘ਚ ਹੀ ਦੋਵਾਂ ਮੁਲਕਾਂ ਦਰਮਿਆਨ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਉੱਚ ਪੱਧਰੀ ਬੈਠਕਾਂ ਦਾ ਆਯੋਜਨ ਕੀਤਾ ਗਿਆ ਹੈ, ਜੋ ਕਿ ਨਿਸ਼ਚਿਤ ਤਰੱਕੀ ਦਾ ਸੰਕੇਤ ਹੈ।ਤੁਰਕੀ ਆਪਣੇ ਉਭਰ ਰਹੇ ਸਹਿਯੋਗੀ ਮੁਲਕ ਭਾਰਤ ਅਤੇ ਰਵਾਇਤੀ ਮਿੱਤਰ ਮੁਲਕ ਪਾਕਿਸਤਾਨ ਨਾਲ ਆਪਣੇ ਸਬੰਧਾਂ ‘ਚ ਸੰਤੁਲਨ ਕਾਇਮ ਕਰਨ ਦੇ ਯਤਨ ਕਰ ਰਿਹਾ ਹੈ।ਅੰਕਾਰਾ ਨੇ ਆਪਣੇ ਰਾਸ਼ਟਰਪਤੀ ਸਲਾਹਕਾਰ ਡਾ.ਇਬਰਾਹਿਮ ਕਾਲਿਨ ਨੂੰ ਨਵੀਂ ਦਿੱਲੀ ਦੀ ਫੇਰੀ ‘ਤੇ ਭੇਜਿਆ।ਦੌਰੇ ‘ਤੇ ਆਏ ਡਾ. ਕਾਲਿਨ ਨੇ ਦੋਵਾਂ ਮੁਲਕਾਂ ਦਰਮਿਆਨ ਆਰਥਿਕ ਹਿੱਸੇਦਾਰੀ ਨੂੰ ਹੁਲਾਰਾ ਦੇਣ ਸਬੰਧੀ ਯਤਨਾਂ ਦੀ ਚਰਚਾ ਕਰਨ ਤੋਂ ਇਲਾਵਾ ਅੱਤਵਾਦ ਵਿਰੋਧੀ ਕਾਰਵਾਈ ‘ਚ ਸਹਿਯੋਗ ਦੀ ਗੱਲ ਵੀ ਕੀਤੀ। ਭਾਰਤ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸਰਹੱਦ ਪਾਰ ਅੱਤਵਾਦ ਦਾ ਸ਼ਿਕਾਰ ਹੋ ਰਿਹਾ ਹੈ ਨੇ ਇਸ ਆਲਮੀ ਬੁਰਾਈ ਦੇ ਖ਼ਾਤਮੇ ਲਈ ਤੁਰਕੀ ਦੀ ਸਾਂਝੇਦਾਰੀ ਦੀ ਇੱਛਾ ਪ੍ਰਗਟ ਕੀਤੀ ਹੈ।ਡਾ. ਇਬਰਾਹਿਮ ਨੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ ਅਤੇ ਸ੍ਰੀਲੰਕਾ ‘ਚ ਹਾਲ ‘ਚ ਹੀ ਹੋਏ ਅੱਤਵਾਦੀ ਹਮਲੇ ਦਾ ਮਸਲਾ ਵੀ ਇਸ ਚਰਚਾ ਦਾ ਮੁੱਖ ਵਿਸ਼ਾ ਰਿਹਾ। ਦੋਵਾਂ ਧਿਰਾਂ ਨੇ ਦੱਖਣੀ ਏਸ਼ੀਆ ਅਤੇ ਪੱਛਮੀ ਏਸ਼ੀਆ ਨਾਲ ਸੰਬੰਧਿਤ ਮੁੱਦਿਆਂ ਸਮੇਤ ਆਲਮੀ ਅਤੇ ਖੇਤਰੀ ਮਸਲਿਆਂ ਨੂੰ ਵੀ ਵਿਚਾਰਿਆ।ਇਸ ਦੇ ਇਲਾਵਾ ਦੋਵਾਂ ਮੁਲਕਾਂ ਨੇ ਅੱਤਵਾਦ ਦੇ ਸਾਰੇ ਰੂਪਾਂ...

ਭਾਰਤ-ਵਿਅਤਨਾਮ ਸਬੰਧ ਉੱਚਾਈਆਂ ਵੱਲ

ਭਾਰਤ ਦੇ ਉਪ ਰਾਸ਼ਟਰਪਤੀ ਐਮ.ਵੈਂਕਿਆ ਨਾਇਡੂ ਨੇ ਵਿਅਤਨਾਮ ਦਾ ਚਾਰ ਦਿਨਾਂ ਦਾ ਸਰਕਾਰੀ ਦੌਰਾ ਕੀਤਾ।ਇਸ ਫੇਰੀ ਦਾ ਮੰਤਵ ਵਿਅਤਨਾਮ ਨਾਲ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਸੀ।ਇਹ ਸਭ ਨੂੰ ਪਤਾ ਹੈ ਕਿ ਭਾਰਤ-ਵਿਅਤਨਾਮ ਦੀ ਸਾਂਝੇਦਾਰੀ ਸਮੇਂ ਦੀਆਂ ਸਾਰੇ ਇਮਤਿਹਾਨਾਂ ਨੂੰ ਪਾਰ ਕਰਕੇ ਕਾਇਮ ਹੋਈ ਹੈ।ਵਿਅਤਨਾਮ ਦੇ ਉੱਚ ਸਿਆਸੀ ਆਗੂਆਂ ਨਾਲ ਮਿਲਣੀ ਤੋਂ ਇਲਾਵਾ ਸ੍ਰੀ ਨਾਇਡੂ ਨੇ ਇਕ ਸਮਾਗਮ ਦੌਰਾਨ ਭਾਈਚਾਰੇ ਨੂੰ ਸੰਬੋਧਨ ਕੀਤਾ ਅਤੇ ਦੋਵਾਂ ਮੁਲਕਾਂ ਵਿਚਾਲੇ ਸਬੰਧਾਂ ਦੀ ਪ੍ਰਸੰਸਾ ਕੀਤੀ। ਉਪ ਰਾਸ਼ਟਰਪਤੀ ਨਾਇਡੂ ਨੇ ਵਿਅਤਨਾਮ ਦੇ ਆਪਣੇ ਹਮਅਹੁਦਾ ਡਾਂਗ ਥੀ ਗੋਕ ਥਿੰਨ੍ਹ, ਪ੍ਰਧਾਨ ਮੰਤਰੀ ਗੁਏਨ ਸ਼ੁਆਨ ਫੁਕ ਅਤੇ ਕੌਮੀ ਵਿਧਾਨ ਸਭਾ ਦੀ ਚੇਅਰਪਰਸਨ ਗੁਏਨ ਥੀ ਕਿਮ ਨਗਨ  ਨਾਲ ਮੁਲਾਕਾਤ ਕੀਤੀ। ਸ੍ਰੀ ਨਾਇਡੂ ਨੇ ਵਿਅਤਨਾਮ ਦੇ ਹਾ ਨਮ ਸੂਬੇ ‘ਚ ਤਮ ਚੁਕ ਪਗੋਡਾ ਵਿਖੇ ‘ਵੇਸਾਕ’ ਸਮਾਰੋਹ ਦੇ 16ਵੇਂ ਸੰਯੁਕਤ ਰਾਸ਼ਟਰ ਦਿਵਸ ਮੌਕੇ ਮੁੱਖ ਭਾਸ਼ਣ ਪੇਸ਼ ਕੀਤਾ।ਇਸ ਸਮਾਗਮ ਦਾ ਵਿਸ਼ਾ-  "Buddhist Approach to Global Leadership and Shared Responsibilities for Sustainable Societies ” ਸੀ। ਦੋਵਾਂ ਮੁਲਕਾਂ ਦੇ ਚੋਟੀ ਦੇ ਆਗੂਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਦੌਰਿਆਂ ਦੇ ਸਦਕਾ ਹੀ ਭਾਰਤ-ਵਿਅਤਨਾਮ ਦੇ ਦੁਵੱਲੇ ਸਬੰਧਾਂ ‘ਚ ਨਿਖਾਰ ਆਇਆ ਹੈ।ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2016 ‘ਚ ਵਿਅਤਨਾਮ ਦਾ ਦੌਰਾ ਕੀਤਾ ਗਿਆ ਸੀ ਅਤ...

ਅਮਰੀਕਾ ਅਤੇ ਇਰਾਨ ਵਿਚਕਾਰ ਵੱਧਦੀ ਖਿੱਚੋਤਾਣ

ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਘੋਸ਼ਣਾ ਕੀਤੀ ਹੈ ਕਿ ਇਰਾਨ ਸੰਯੁਕਤ ਵਿਆਪਕ ਕਾਰਜ ਯੋਜਨਾ ਜਾਂ ਜੇ.ਸੀ.ਪੀ.ਓ.ਏ ਦੇ ਤਹਿਤ ਆਪਣੀਆਂ ਕੁਝ ਜ਼ਿੰਮੇਵਾਰੀਆਂ ਤੋਂ ਪਿੱਛੇ ਹਟ ਰਿਹਾ ਹੈ। ਗੌਰਤਲਬ ਹੈ ਕਿ ਇਹ ਘੋਸ਼ਣਾ ਉਸ ਵੇਲੇ ਕੀਤੀ ਗਈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧ ਪੂਰਬ ਵਿੱਚ ਹਾਲ ਹੀ ‘ਚ ਫੌਜ ਦੀ ਤੈਨਾਤੀ ਕੀਤੀ ਸੀ ਤੇ ਇਰਾਨ ਦੁਆਰਾ ਚੁੱਕੇ ਗਏ ਕਦਮਾਂ ਨੂੰ ਇਸ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਇਰਾਨ ਨਾਲ ਕੀਤੇ ਪ੍ਰਮਾਣੂ ਕਰਾਰ ਤੋਂ ਹੱਥ ਪਿੱਛੇ ਖਿੱਚ ਲਿਆ ਸੀ। ਇਸ ਘਟਨਾ ਤੋਂ ਬਾਅਦ ਅਮਰੀਕਾ ਨੇ ਇੱਕ ਤੋਂ ਬਾਅਦ ਇੱਕ ਇਰਾਨ ਦੇ ਖਿਲਾਫ਼ ਕਈ ਅਜਿਹੇ ਫੈਸਲੇ ਲਏ ਹਨ, ਜਿਨ੍ਹਾਂ ਨੇ ਦੋਨਾਂ ਮੁਲਕਾਂ ਵਿਚਕਾਰ ਪਏ ਖੱਪੇ ਨੂੰ ਹੋਰ ਵੀ ਚੌੜਾ ਕੀਤਾ ਹੈ। ਰਾਸ਼ਟਰਪਤੀ ਟਰੰਪ ਦੀ ਨਵੀਂ ਇਰਾਨ ਨੀਤੀ ਦੇ ਤਹਿਤ ਅਮਰੀਕਾ ਨੇ ਇਰਾਨ ਪ੍ਰਤੀ ਇੱਕ ਬਹੁਤ ਹੀ ਗੈਰ-ਸਮਝੌਤਾਵਾਦੀ ਰਵੱਈਆ ਅਖ਼ਤਿਆਰ ਕੀਤਾ ਹੈ, ਜਿਸ ਦੇ ਤਹਿਤ ਜੇ.ਸੀ.ਪੀ.ਓ.ਏ. ਨੂੰ ਲਾਗੂ ਕਰਨ ਲਈ ਹਟਾਏ ਗਏ ਪ੍ਰਤੀਬੰਧਾਂ ਨੂੰ ਉਸ ਨੇ ਇੱਕ ਵਾਰੀ ਫਿਰ ਤੋਂ ਲਾਗੂ ਕਰ ਦਿੱਤਾ ਹੈ। ਇਸ ਤੋਂ ਬਾਅਦ ਅਮਰੀਕਾ ਨੇ ਇਰਾਨ ਦੇ ਇਰਾਨੀਅਨ ਰੈਵੋਲਿਊਸ਼ਨਰੀ ਗਾਰਡ ਕੋਰਪਸ ਜਾਂ ਆਈ.ਆਰ.ਜੀ.ਸੀ. ਨੂੰ ਦਹਿਸ਼ਤਗਰਦ ਦੇ ਤੌਰ ਤੇ ਸੂਚੀਬੱਧ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਨੇ ਇੱਕ ਵਿਦੇਸ਼ੀ ਸਰਕਾਰ ਦੀ ਕਿਸੇ ਪੂਰੀ...

ਆਈ.ਬੀ.ਐੱਸ.ਏ ਦੀ ਪੁਨਰ ਉਸਾਰੀ

ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵਿਚਕਾਰ ਆਈ.ਬੀ.ਐਸ.ਏ. ਦੇਸ਼ਾਂ ਦੇ ਸਮੂਹ 'ਸ਼ੇਰਪਾ' ਦੇ ਪ੍ਰਤੀਨਿਧਾਂ ਦੀ ਇੱਕ ਬੈਠਕ, ਕੇਰਲਾ ਦੇ ਕੋਚੀ ਵਿੱਚ ਹੋਈ। ਇਹ ਬੈਠਕ 9ਵੀਂ ਆਈ.ਬੀ.ਐਸ.ਏ. ਦੇ ਤ੍ਰੈ-ਪੱਖੀ ਮੰਤਰਾਲੇ ਕਮਿਸ਼ਨ ਦੀ ਪੈਰਵੀ ਲਈ ਸੀ ਜੋ ਸਤੰਬਰ, 2018 ਵਿੱਚ ਯੂ.ਐਨ. ਜਨਰਲ ਅਸੈਂਬਲੀ ਸੈਸ਼ਨ ਦੇ ਮੌਕੇ ਨਿਊਯਾਰਕ ਵਿਚ ਹੋਈ ਸੀ। ਆਈ.ਬੀ.ਐੱਸ.ਏ ਇੱਕ ਵਿਲੱਖਣ ਫੋਰਮ ਹੈ ਜੋ ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵਰਗੇ ਵੱਡੇ ਲੋਕ-ਤੰਤਰਿਕ ਦੇਸ਼ਾਂ ਅਤੇ ਤਿੰਨ ਮੁੱਖ ਅਰਥ-ਵਿਵਸਥਾਵਾਂ ਵਾਲੇ ਮਹਾਂਦੀਪਾਂ ਨੂੰ ਜੋੜਦੀ ਹੈ। ਇਹ ਦੇਸ਼ ਇੱਕੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਇਹ  ਸਭ ਵਿਕਾਸਸ਼ੀਲ, ਬਹੁ-ਵਿਸ਼ਾਵਾਦ, ਬਹੁ-ਸੱਭਿਆਚਾਰਕ, ਬਹੁ-ਨਸਲੀ, ਬਹੁ-ਭਾਸ਼ਾਈ ਅਤੇ ਬਹੁ-ਧਰਮੀ ਦੇਸ਼ ਹਨ। ਇਨ੍ਹਾਂ ਸਮਾਨਤਾਵਾਂ ਨੂੰ ਦੇਖਦੇ ਹੋਏ ਹੀ ਜੂਨ 2003 ਵਿੱਚ ਬਰਾਜ਼ੀਲੀਆ ਵਿੱਚ ਵਿਦੇਸ਼ੀ ਮੰਤਰੀਆਂ ਦੀ ਬੈਠਕ ਵਿੱਚ ਆਈ.ਬੀ.ਐਸ.ਏ  ਦੀ ਨੀਂਹ ਰੱਖੀ ਗਈ ਸੀ। ਇਸ ਲਈ ਹਰ ਸਾਲ 15 ਜੂਨ ਨੂੰ ਆਈ.ਬੀ.ਐਸ.ਏ .ਦੀ ਵਰ੍ਹੇਗੰਢ ਮਨਾਈ ਜਾਂਦੀ ਹੈ। ਆਈ.ਬੀ.ਐੱਸ.ਏ. ਆਧੁਨਿਕ ਸੋਚ ਵਾਲੇ ਦੇਸ਼ਾਂ ਦਾ ਇੱਕ ਦੱਖਣੀ-ਦੱਖਣੀ ਸਮੂਹ ਹੈ, ਜੋ ਆਪਣੇ ਨਾਗਰਿਕਾਂ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਭਲਾਈ ਲਈ ਇਕਸਾਰ ਸਥਾਈ ਵਿਕਾਸ ਲਈ ਵਚਨਬੱਧ ਹੈ। ਇਸ ਲਈ ਸੰਗਠਨ ਵਿੱਚ ਲੋਕਤੰਤਰਿਕ ਮਾਨਵੀ ਨਿਆਂ-ਪਸੰਦ ਅਤੇ ਬਹ...

ਸੂਫ਼ੀ ਅਸਥਾਨ ਦਾਤਾ ਦਰਬਾਰ ਦੇ ਬਾਹਰ ਹੋਇਆ ਆਤਮਘਾਤੀ ਹਮਲਾ

ਪਾਕਿਸਤਾਨ ‘ਚ ਲਾਹੌਰ ਵਿਖੇ ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਸੂਫ਼ੀ ਅਸਥਾਨ ਦਾਤਾ ਦਰਬਾਰ ਦੇ ਬਾਹਰ ਆਤਮਘਾਤੀ ਹਮਲੇ ਨੂੰ ਅੰਜਾਮ ਦਿੱਤਾ ਗਿਆ।ਇਹ ਹਮਲਾ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਦੂਜੇ ਦਿਨ ਹੋਇਆ।ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 25 ਤੋਂ ਵੱਧ ਲੋਕ ਜ਼ਖਮੀ ਹਨ। ਇਸ ਆਤਮਘਾਤੀ ਹਮਲੇ ਨੇ ਇੱਕ ਵਾਰ ਫਿਰ ਸਿੱਧ ਕੀਤਾ ਹੈ ਕਿ ਪਾਕਿਸਤਾਨ ਅਜੇ ਵੀ ਅੱਤਵਾਦੀ ਸਮੂਹਾਂ ਨੂੰ ਆਪਣੇ ਨਿਜ਼ਾਮ ‘ਚ ਪਨਾਹ ਦੇ ਰਿਹਾ ਹੈ ਅਤੇ ਦਹਿਸ਼ਤਗਰਦ ਬਿਨ੍ਹਾਂ ਕਿਸੇ ਰੋਕ-ਟੋਕ ਖੁੱਲ੍ਹੇ ਤੌਰ ‘ਤੇ ਘੁੰਮ ਰਹੇ ਹਨ।   ਇਹ ਤਾਜ਼ਾ ਆਤਮਘਾਤੀ ਹਮਲਾ ਵਿਸ਼ੇਸ਼ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।ਦੱਸਣਯੋਗ ਹੈ ਕਿ ਰਮਜ਼ਾਨ ਦੇ ਮਹੀਨੇ ਕਾਰਨ ਮਸਜਿਦ , ਦਰਗਾਹਾਂ ‘ਤੇ ਆਕਿਦੱਤਮੰਦਾਂ (ਸ਼ਰਧਾਲੂਆਂ) ਦੀ ਆਮਦ ਵੱਧ ਜਾਂਦੀ ਹੈ ਅਤੇ ਇਸ ਦੇ ਮੱਦੇਨਜ਼ਰ ਹੀ ਦਾਤਾ ਦਰਬਾਰ ਵਿਖੇ ਵੀ ਆਕਿਦੱਤਮੰਦਾਂ ਦੀ ਸੁਰੱਖਿਆ ਲਈ ਖਾਸ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਸੀ।   ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਪਾਕਿਸਤਾਨ ‘ਚ ਦਹਿਸ਼ਤਗਰਦਾਂ ਵੱਲੋਂ ਸੂਫ਼ੀ ਅਸਥਾਨਾਂ ਨੂੰ ਨਿਸ਼ਾਨਾਂ ਬਣਾਇਆ ਗਿਆ ਹੋਵੇ।ਸੇਹਵਾਨ ‘ਚ ਲਾਲ ਸ਼ਾਹਬਾਜ਼ ਕਲੰਦਰ, ਪਕਪਟਨ ‘ਚ ਬਾਬਾ ਫਰੀਦ ਅਤੇ ਕਰਾਚੀ ‘ਚ ਅਬਦੱੁਲ੍ਹਾ ਸ਼ਾਹ ਗਾਜ਼ੀ ਵਰਗੇ ਕਈ ਧਾਰਮਿਕ ਸਥਾਨਾਂ ਨੇ ਵੀ ਅੱਤਵਾਦੀ ਹਮਲਿਆਂ ਦਾ ਤਾਪ ਝੱਲਿਆ ਹੈ।ਇੰਨ੍ਹਾਂ ਸੂਫ਼ੀ ਅਸਥਾਨਾਂ ਦੀ ਜੋ ਸੋਚ, ਸਿਧਾਂਤ ਹਨ, ਉਸ ਦੇ ਆਧਾਰ ‘ਤੇ ਇਹ ਅਸਾਨੀ ਨਾਲ ਦਹ...