ਕੀ ਫ਼ਾਰਸ ਦੀ ਖਾੜੀ ਸੰਕਟ ਵੱਲ ਵੱਧ ਰਹੀ ਹੈ?

ਅਮਰੀਕਾ ਅਤੇ ਉਸ ਦੇ ਖੇਤਰੀ ਸਹਿਯੋਗੀਆਂ ਅਤੇ ਇਰਾਨ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਕਾਰਨ ਫ਼ਾਰਸ ਦੀ ਖਾੜੀ ‘ਚ ਤਣਆ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ।ਹਾਲਾਂਕਿ ਵਾਸ਼ਿਗੰਟਨ ਅਤੇ ਤਿਹਰਾਨ ਵਿਚਾਲੇ ਅੜਿੱਕਾ ਪੁਰਾਣਾ ਅਤੇ ਗੁੰਝਲਦਾਰ ਹੈ, ਪਰ ਇਹ ਤਾਜ਼ਾ ਤਣਾਅ ਉਸ ਸਮੇਂ ਵਧਿਆ ਜਦੋਂ ਮਈ 2018 ‘ਚ ਅਮਰੀਕਾ ਨੇ ਸੰਯੁਕਤ ਵਿਆਪਕ ਕਾਰਜ ਯੋਜਨਾ ‘ਚੋਂ ਪਿੱਛੇ ਹੱਟਣ ਦਾ ਫ਼ੈਸਲਾ ਕੀਤਾ ਸੀ।ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਰਾਨ ‘ਤੇ ਦੋਸ਼ ਲਗਾਇਆ ਸੀ ਕਿ ਉਸ ਵੱਲੋਂ ਖੇਤਰ ‘ਚ ਅਸਥਿਰਤਾ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਅਤੇ ਪ੍ਰਮਾਣੂ ਸਮਝੌਤੇ ‘ਤੇ ਹਸਤਾਖਰ ਕਰਨ ਤੋਂ ਬਾਅਦ ਵੀ ਇਰਾਨ ਪ੍ਰਮਾਣੂ ਹਥਿਆਰ ਅਤੇ ਬੈਲਿਸਟਿਕ ਮਿਜ਼ਾਇਲ ਪ੍ਰੋਗਰਾਮ ਨੂੰ ਅੱਗੇ ਵਧਾ ਰਿਹਾ ਹੈ।

ਆਪਣੇ ਇਸ ਫ਼ੈਸਲੇ ਤੋਂ ਬਾਅਦ ਅਮਰੀਕਾ ਵੱਲੋਂ ਇਸ ਸਮਝੌਤੇ ‘ਤੇ ਮੁੜ ਗੱਲਬਾਤ ਲਈ ਲਗਾਤਾਰ ਇਰਾਨ ‘ਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਨਾਲ ਹੀ ਇਕਪਾਸੜ ਪਾਬੰਦੀਆਂ ਵੀ ਅੰਲ ‘ਚ ਲਿਆਂਦੀਆਂ ਜਾ ਰਹੀਆਂ ਹਨ। ਹਾਲਾਂਕਿ ਇਰਾਨ ਨੇ ਅਜਿਹਾ ਕਰਨ ਤੋਂ ਮਨਾਹੀ ਕਰ ਦਿੱਤੀ ਹੈ।ਇਰਾਨ ਨੇ 8 ਮਈ, 2019 ਨੂੰ ਅਮਰੀਕਾ ਵੱਲੋਂ ਇਰਾਨ ਪ੍ਰਮਾਣੂ ਸਮਝੌਤੇ ਦੇ ਬਾਹਰ ਹੋਣ ਦੇ ਇੱਕ ਸਾਲ ਹੋਣ ‘ਤੇ ਯੂਰੋਪੀਅਂ ਮੁਲਕਾਂ, ਰੂਸ ਅਤੇ ਚੀਨ ਨੂੰ ਅਪੀਲ ਕੀਤੀ ਹੈ ਕਿ ਉਹ ਇਰਾਨੀ ਅਰਥਿਕਤਾ ‘ਤੇ ਪੈ ਰਹੇ ਦਬਾਅ ਨੂੰ ਘਟਾਉਣ ‘ਚ ਮਦਦ ਕਰਨ।ਦਰਅਸਲ ਅਮਰੀਕਾ ਵੱਲੋਂ ਅਗਲੇ 60 ਦਿਨਾਂ ‘ਚ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ ਅਤੇ ਅਸਫਲ ਹੋਣ ਦੀ ਸੂਰਤ ‘ਚ ਪ੍ਰਮਾਣੂ ਸਮਝੌਤੇ ਤੋਂ ਪਿੱਛੇ ਹਟਣ ਲਈ ਮਜ਼ਬੂਰ ਕੀਤਾ ਜਾਵੇਗਾ।

ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਹੁਣ ਇਸ ਮਸਲੇ ‘ਚ ਸ਼ਾਮਿਲ ਧਿਰਾਂ ਦਰਮਿਆਨ ਬਣ ਰਹੇ ਜੰਗੀ ਹਾਲਾਤਾਂ ਵੱਲ ਹੋ ਗਿਆ ਹੈ।ਅਮਰੀਕਾ ਨੇ ਐਲਾਨ ਕੀਤਾ ਹੈ ਕਿ ਫ਼ਾਰਸ ਦੀ ਖਾੜੀ ‘ਚ ਤੈਨਾਤੀ ਲਈ ਉਹ ਆਪਣਾ ਜੰਗੀ ਜਹਾਜ਼ ‘ਯੂ.ਐਸ.ਐਸ. ਅਰਲੰਿਗਟਨ’ ਅਤੇ ‘ਪੈਟਰਿਓਟ’ ਬੈਟਰੀ ਕੇਂਦਰੀ ਕਮਾਂਡ ਨੂੰ ਭੇਜ ਰਿਹਾ ਹੈ।ਇਸ ਦੇ ਜਵਾਬ ‘ਚ ਤਹਿਰਾਨ ਨੇ ਇੱਕ ਸਰਕਾਰੀ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਟ ਫਾਰਸ ਦੀ ਖਾੜੀ ‘ਚ ਅਮਰੀਕੀ ਜੰਗੀ ਜਹਾਜ਼ ਦੀ ਤੈਨਾਤੀ ਹੁੰਦੀ ਹੈ ਤਾਂ ਉਸ ਨੂੰ ਜੰਗ ਦੇ ਐਲਾਨ ਵੱਜੋਂ ਵੇਖਿਆ ਜਾਵੇਗਾ।ਇਸ ਦੌਰਾਨ ਸੰਯੁਕਤ ਅਰਬ ਅਮੀਰਾਤ ‘ਚ ਫੂਜਾਰਾ ਦੇ ਸਮੁੰਦਰੀ ਤੱਟ ‘ਤੇ ਸਾਊਦੀ ਅਰਬ ਦੇ ਤੇਲ ਟੈਂਕਰਾਂ ਦੀ ਕੀਤੀ ਗਈ ਤਬਾਹੀ ਦੀ ਘਟਨਾ ਨੇ ਅਰਬ ਮੁਲਕਾਂ ‘ਚ ਇੰਨ੍ਹਾਂ ਦੇਸ਼ਾਂ ਦੇ ਹਿੱਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸ਼ਰਾਰਤੀ ਤੱਤਾਂ ਪ੍ਰਤੀ ਚਿੰਤਾ ਵਧਾ ਦਿੱਤੀ ਹੈ। ਖ਼ਬਰ ਹੈ ਕਿ ਸਾਊਦੀ ਅਰਬ ‘ਚ ਦੋ ਤੇਲ ਉਤਪਾਦਕ ਸਟੇਸ਼ਨਾਂ ਨੂੰ ਡਰੋਨ ਹਮਲਿਆਂ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਜਿਸ ਕਾਰਨ ਖਾੜੀ ਰਾਜਾਂ ‘ਚ ਅਗਾਂਊ ਚੇਤਾਵਨੀ ਜਾਰੀ ਕੀਤੀ ਗਈ ਹੈ।

ਇਸ ਨੂੰ ਧਿਆਨ ‘ਚ ਰੱਖਦਿਆਂ ਸਾਊਦੀ ਅਰਬ ਅਤੇ ਅਮੀਰਾਤ ਅੰਦਰ ਬਹਿਸ, ਇਰਾਨ ਦੇ ਖ਼ਿਲਾਫ ਕਾਰਵਾਈ ਕਰਨ ਦੀ ਲੋੜ ‘ਚ ਤਬਦੀਲ ਹੋ ਗਈ ਹੈ ਤਾਂ ਜੋ ਖੇਤਰ ‘ਚ ਸਾਊਦੀ ਅਰਬ ਅਤੇ ਅਮੀਰਾਤ ਦੇ ਹਿੱਤਾਂ ਦੇ ਹਨਣ ਨੂੰ ਰੋਕਿਆ ਜਾ ਸਕੇ।ਸਾਊਦੀ ਅਰਬ ਦੇ ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਅਦਲ ਅਲ-ਜੁਬੇਰ ਨੇ ਕਿਹਾ ਕਿ ਭਾਵੇਂ ਕਿ ਸਾਊਦੀ ਅਰਬ ਜੰਗ ਦੇ ਹੱਕ ‘ਚ ਨਹੀਂ ਹੈ, ਪਰ ਇਰਾਨ ਵੱਲੋਂ ਕੀਤੀ ਗਈ ਕਿਸੇ ਵੀ ਕਾਰਵਾਈ ਦਾ ਉਹ ਢੁਕਵਾਂ ਜਵਾਬ ਜ਼ਰੂਰ ਦੇਵੇਗਾ।ਇਰਾਨ ਵੱਲੋਂ ਸਾਊਦੀ ਅਰਬ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਦੀ ਚਿੰਤਾ ਇਸ ਗੱਲ ਤੋਂ ਸਪੱਸ਼ਟ ਹੁੰਦੀ ਹੈ ਕਿ ਸੁਲਤਾਨ ਸਲਮਾਨ ਨੇ 30 ਮਈ ਨੂੰ ਅਰਬ ਅਤੇ ਖਾੜੀ ਮੁਲਕਾਂ ਦੀ ਇੱਕ ਜ਼ਰੂਰੀ ਬੈਠਕ ਦਾ ਸੱਦਾ ਦਿੱਤਾ ਹੈ।
ਰਿਆਦ ਅਤੇ ਤਹਿਰਾਨ ਵਿਚਾਲੇ ਵੱਧ ਰਹੀ ਸ਼ਬਦੀ ਜੰਗ ਦੇ ਮੱਦੇਨਜ਼ਰ ਇੱਕ ਛੋਟੇ ਸੰਘਰਸ਼ ਜਾਂ ਵੱਡੀ ਜੰਗ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।ਇਹ ਸਥਿਤੀ ਨਾ ਸਿਰਫ ਖੇਤਰ ਬਲਕਿ ਸਮੁੱਚੇ ਵਿਸ਼ਵ ਲਈ ਵਿਨਾਸ਼ਕਾਰੀ ਹੋਵੇਗੀ।ਖਾਸ ਕਰਕੇ ਏਸ਼ੀਆਈ ਮੁਲਕ ਇਸ ਤੋਂ ਵਧੇਰੇ ਪ੍ਰਭਾਵਿਤ ਹੋਣਗੇ, ਕਿਉਂਕਿ ਏਸ਼ੀਆਈ ਦੇਸ਼ ਆਪਣੀ ਊਰਜਾ ਸੁਰੱਖਿਆ ਲਈ ਇਸ ਖੇਤਰ ‘ਚੋਂ ਤੇਲ ਆਯਾਤ ਕਰਦੇ ਹਨ।

ਭਾਰਤ ਨੇ ਸਾਊਦੀ ਅਰਬ ‘ਚ ਤੇਲ ਸਥਾਪਨਾਵਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਡਰੋਨ ਹਮਲਿਆਂ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ।ਨਵੀਂ ਦਿੱਲੀ ਨੇ ਹਿੰਸਾ ਅਤੇ ਅੱਤਵਾਦ ਦੇ ਸਾਰੇ ਰੂਪਾਂ ਨੂੰ ਜੜੋਂ ਖ਼ਤਮ ਕਰਨ ਦੇ ਆਪਣੇ ਸਕੰਲਪ ਨੂੰ ਦੁਹਰਾਇਆ ਹੈ।ਫਾਰਸੀ ਖਾੜੀ ਪ੍ਰਤੀ ਭਾਰਤ ਦਾ ਨਜ਼ਰੀਆ ਸਪੱਸ਼ਟ ਹੈ।ਨਵੀਂ ਦਿੱਲੀ ਨੇ ਫਾਰਸੀ ਕਾੜੀ ‘ਚ ਖੇਤਰੀ ਸਲਾਹਕਾਰਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਆਪਣੇ ਮਤਭੇਦਾਂ ਨੂੰ ਸ਼ਾਂਤੀ ਨਾਲ ਸੁਲਝਾਉਣ ਅਤੇ ਜੰਗ ਤੋਂ ਦੂਰੀ ਬਣਾ ਕੇ ਰੱਖਣ।

ਭਾਰਤ ਦੇ ਇਸ ਖੇਤਰ ‘ਚ ਬਹੁਤ ਹਿੱਤ ਹਨ ਅਤੇ ਲਗਭਗ ਸਾਰੇ ਖਾੜੀ ਦੇਸ਼ਾਂ ਨਾਲ ਭਾਰਤ ਦੇ ਵਧੀਆ ਮਜ਼ਬੂਤ ਸਬੰਧ ਹਨ।ਇਸ ਖੇਤਰ ਦੀ ਭਾਰਤ ਲਈ ਸਿਰਫ ਊਰਜਾ ਸੁਰੱਖਿਆ ਲਈ ਹੀ ਮਹੱਤਤਾ ਨਹੀਂ ਹੈ ਬਲਕਿ ਖਾੜੀ ਸਹਿਕਾਰਤਾ ਮੁਲਕਾਂ ‘ਚ 8.5 ਮਿਲੀਅਨ ਤੋਂ ਵੀ ਵੱਧ ਭਾਰਤੀ ਵਾਸ ਕਰਦੇ ਹਨ। ਇਸ ਲਈ ਇਸ ਖੇਤਰ ‘ਚ ਵੱਧ ਰਿਹਾ ਤਣਾਅ ਭਾਰਤ ਦੇ ਹਿੱਤਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

ਇੰਨ੍ਹਾਂ ਮੌਜੂਦਾ ਹਾਲਾਤਾਂ ‘ਚ ਮਹੱਤਵਪੂਰਨ ਹੈ ਕਿ ਕੌਮਾਂਤਰੀ ਭਾਈਚਾਰਾ ਇਸ ਸ਼ਬਦੀ ਜੰਗ ਨੂੰ ਵੱਡੇ ਸੰਘਰਸ਼ ‘ਚ ਤਬਦੀਲ ਹੋਣ ਤੋਂ ਪਹਿਲਾਂ ਇਸ ਨੂੰ ਰੋਕਣ ਲਈ ਕੂਟਨੀਤਕ ਪਹਿਲਕਦਮੀਆਂ ਦਾ ਸਹਾਰਾ ਲਵੇ, ਕਿਉਂਕਿ ਜੇਕਰ ਫਾਰਸ ਦੀ ਖਾੜੀ ‘ਚ ਖੇਤਰੀ ਜਾਂ ਕੌਮਾਂਤਰੀ ਸੰਘਰਸ਼ ਨੂੰ ਵਿਢਣ ਦੀ ਸਮਰੱਥਾ ਹੈ।

ਸਕ੍ਰਿਪਟ: ਡਾ.ਮੁਹੰਮਦ ਮੁਦਾਸਿਰ ਕਮਾਰ, ਪੱਛਮੀ ਏਸ਼ੀਆ ਦੇ ਰਣਨੀਤਕ ਵਿਸ਼ਲੇਸ਼ਕ

Comments

Popular posts from this blog

ਅਮਰੀਕੀ ਰਾਸ਼ਟਰਪਤੀ ਚੋਣਾਂ ਵਾਸਤੇ ਦੌੜ ਭੱਜ ਅਤੇ ਦਰਪੇਸ਼ ਚੁਣੌਤੀਆਂ।

ਭਾਰਤ ਨੇ ਬੋਧੀ ਸਰਕਿਟ ਦੇ ਵਿਕਾਸ ਵਿੱਚ ਲਿਆਂਦੀ ਤੇਜ਼ੀ

ਪਾਕਿਸਤਾਨ ਅੱਗੇ ਮੁੜ ਆਪਣੇ ਹੀ ਟੀਚੇ ਨੂੰ ਹਾਸਲ ਕਰਨ ਦੀ ਚੁਣੌਤੀ