ਰਾਫੇਲ: ਖੇਡ ਬਦਲਣ ਵਾਲਾ ਲੜਾਕੂ ਜਹਾਜ਼
ਪੰਜ ਰਾਫੇਲ ਲਾੜਕੂ ਜਹਾਜਾਂ ਦੀ ਪਹਿਲੀ ਖੇਪ ਅੰਬਾਲਾ ਏਅਰ ਫੋਰਸ ਵਿਖੇ ਪਹੁੰਚਣ ਨਾਲ ਨਿਰਸੰਦੇਹ ਭਾਰਤੀ ਹਵਾਈ ਫੌਜ ਜੰਗੀ ਸਮਰੱਥਾ ਨੂੰ ਜਬਰਦਸਤ ਹੁੰਗਾਰਾ ਮਿਲਿਆ ਹੈ। ਇਸਦੇ ਨਾਲ ਹੀ ਅੰਬਾਲਾ ਹਵਾਈ ਅੱਡੇ ਤੇ ਰਣਨੀਤਕ ਤੌਰ ਮਹੱਤਵਪੂਰਣ ਸਮਝੇ ਜਾਂਦੇ 17 ਗੋਲਡਨ ਐਰੋਜ਼ ਸਕੁਐਡਰਨ ਦਾ ਉਦਾਘਟਨ ਵੀ ਅਹਿਮ ਹੈ।ਕਿਉੰਕਿ ਇਸ ਨਾਲ ਪੱਛਮੀ ਮੋਰਚੇ ਤੋਂ ਸਿਰਫ 250 ਕਿਲੋਮੀਟਰ ਦੀ ਦੂਰੀ ਤੇ ਹਵਾਈ ਫੌਜ ਦੀ ਕਾਰਜਸ਼ੀਲ ਤਿਆਰੀ ਵੀ ਸ਼ਪੱਸ਼ਟ ਨਜ਼ਰੀਂ ਆਉਂਦੀ ਹੈ। ਫਰਾਂਸ ਦੀ ਹਵਾਬਾਜੀ ਫਰਮ ਡਾਸਾਲਟ ਦੁਆਰਾ ਬਣਾਏ ਗਏ ਇਹ ਲੜਾਕੂ ਜਹਾਜ,ਦੱਖਣੀ ਫਰਾਂਸ ਦੇ ਬਾਰਡੋ ਦੇ ਮੈਰੀਗਨੈਕ ਏਅਰਬੇਸ ਤੋਂ ਚਲ ਕੇ ਬਾਅਦ ਵਿਚ ਸੰਯੁਕਤ ਅਰਬ ਅਮੀਰਾਤ ਵਿਚ ਫ੍ਰੈਚ ਦੇ ਇਕਲੌਤੇ ਏਅਰਬੇਸ ਤੇ ਠਹਿਰਣ ਉਪਰੰਤ ਅਸਮਾਨ ਵਿਚ ਹੀ ਪੈਟਰੋਲ (AIR TO AIR REFELLING) ਭਰਦੇ ਹੋਏ 7000 ਕਿਲੋਮੀਟਰ ਦੀ ਦੂਰੀ ਤਹਿ ਕਰਕੇ ਅੰਬਾਲਾ ਵਿਖੇ ਪਹੁੰਚੇ ਹਨ। ਭਾਰਤੀ ਹਵਾਈ ਫੌਜ ਦੀ ਸਮੁੱਚੀ ਸ਼ਕਤੀ ਨੂੰ ਬਦਲਣ ਅਤੇ ਨਵਾਂ ਰੂਪ ਦੇਂਣ ਦੇ ਸਮਰੱਥ ਇਹਨਾਂ ਲਾੜਕੂ ਰਾਫੇਲ ਹਵਾਈ ਜਹਾਜਾਂ ਤੋ ਉਮੀਦ ਕੀਤੀ ਜਾਂਦੀ ਹੈ ਕਿ ਇਹ ਭਾਰਤ ਦੀਆਂ ਅੰਤਰ ਰਾਸ਼ਟਰੀ ਸਰਹੱਦਾਂ ਤੇ ਹਵਾਈ ਸ਼ਕਤੀ ਸਮੀਕਰਣਾਂ ਨੂੰ ਬਦਲ ਕੇ ਰੱਖ ਦੇਵੇਗਾ।ਤੱਥ ਇਹ ਵੀ ਹੈ ਕਿ ਹਵਾਈ ਸ਼ਕਤੀ ਭਵਿੱਖ ਦੇ ਯੁੱਧ ਖੇਤਰਾਂ ਵਿਚ ਨਿਰਣੇਜਨਕ ਭੂਮਿਕਾ ਨਿਭਾਵੇਗੀ। ਵਧੇਰੇ ਪ੍ਰਭਾਵਸ਼ੀਲਤਾ, ਲੰਮੀ ਪਹੁੰਚ ਅਤੇ ਢੁੱਕਵੀ ਹਥਿਆਰ ਵੰਡ ਨਿਸ਼ਚਿਤ ਸ਼ਕਤੀ ਪ੍ਰਦਾਨ ਕਰਦਾ ਹੈ। ਰਾਫੇਲ ...