ਕੋਵਿਡ-19 ਦੇ ਟੀਕੇ ਦੀ ਖੋਜ ਲਈ ਭਾਰਤੀ ਯਤਨ

ਚੀਨ ਦੇ ਵੁਹਾਨ ਸ਼ਹਿਰ ਤੋਂ ਅਚਾਨਕ ਸ਼ੁਰੂ ਹੋਈ ਕੋਰੋਨਾਵਾਇਰਸ ਮਹਾਂਮਾਰੀ ਨੇ ਲਗਭਗ ਪੂਰੀ ਦੁਨੀਆਂ ਨੂੰ ਆਪਣੀ ਮਾਰ ਹੇਠ ਲੈ ਲਿਆ ਹੈ।ਪਹਿਲਾਂ ਤਾਂ ਵਿਸ਼ਵ ਇਸ ਦੇ ਫੈਲਾਅ, ਫਿਰ ਇਸ ਦੇ ਲੱਛਣਾਂ ਨਾਲ ਪ੍ਰੇਸ਼ਾਨ ਰਿਹਾ।ਉਸ ਨੂੰ ਇਹ ਸਮਝਣ ‘ਚ ਵੀ ਸਮਾਂ ਲੱਗਿਆ ਕਿ ਕੀ ਇਹ ਵਾਇਰਸ ਛੂਤ ਦੀ ਬਿਮਾਰੀ ਵਾਲਾ ਹੈ ਜਾਂ ਨਹੀਂ।ਦੂਜਾ ਅਤੇ ਸਭ ਤੋਂ ਮਹੱਤਵਪੂਰਨ ਕੀ ਇਸ ਨਾਲ ਨਜਿੱਠਣ ਲਈ ਕੋਈ ਫੌਰੀ ਐਂਟੀਜੇਨ ਹੈ?
ਭਾਰਤ ਨੇ ਮੱਧ ਜਨਵਰੀ ‘ਚ ਆਪਣੇ ਨਾਗਰਿਕਾਂ ਨੂੰ ਸੰਕਰਮਜ਼ ਤੋਂ ਬਚਾਉਣ ਦੇ ਉਦੇਸ਼ ਨਾਲ ਚੀਨ ਲਈ ਯਾਤਰਾ ਸਬੰਧੀ ਇੱਕ ਸਲਾਹ ਜਾਰੀ ਕੀਤੀ।ਵਿਸ਼ਵ ਸਿਤਹ ਸੰਗਠਨ ਵੱਲੋਂ ਸਾਰੇ ਦੇਸ਼ਾਂ ਨੂੰ ਸੰਭਾਵਿਤ ਮਾਮਲਿਆਂ ਦਾ ਪਤਾ ਲਗਾਉਣ , ਜਾਂਚ ਕਰਨ ਅਤੇ ਪ੍ਰਬੰਧਨ ਕਰਨ ਸਬੰਧੀ ਵਿਸਥਾਰਤ ਤਕਨੀਕੀ ਮਾਰਗਦਰਸ਼ਨ ਅਤੇ ਸਲਾਹ ਜਾਰੀ ਕੀਤੇ ਜਾਣ ਤੋਂ ਬਾਅਦ, ਚੀਨ ਅਤੇ ਹਾਂਗਕਾਂਗ ਤੋਂ ਆਉਣ ਵਾਲੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਸ਼ੁਰੂ ਕੀਤੀ ਗਈ ਤਾਂ ਜੋ ਵਾਇਰਸ ਦੀ ਮੌਜੂਦਗੀ ਦਾ ਪਤਾ ਲਗਾਇਆ ਜਾ ਸਕੇ।


ਜਿਵੇਂ ਹੀ ਇਸ ਵਾਇਰਸ ਨੇ ਵਧੇਰੇ ਦੇਸ਼ਾਂ ਨੂੰ ਆਪਣੀ ਮਾਰ ਹੇਠ ਲਿਆ ਤਾਂ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਵਿਸ਼ਵਵਿਆਪੀ ਮਹਾਂਮਾਰੀ ਵੱਜੋਂ ਨਾਮਜ਼ਦ ਕੀਤਾ ਅਤੇ ਨਾਲ ਹੀ ਐਲਾਨ ਕੀਤਾ ਕਿ ਇਸ ਦਾ ਕੋਈ ਫੌਰੀ ਇਲਾਜ ਮੌਜੂਦ ਨਹੀਂ ਹੈ।ਬਾਅਦ ‘ਚ ਦੁਨੀਆ ਭਰ ਦੇ ਕਈ ਦੇਸ਼ ਕੋਵਿਡ-19 ਲਈ ਇੱਕ ਪ੍ਰਭਾਵਸ਼ਾਲੀ ਟੀਕਾ ਲੱਭਣ ‘ਚ ਮਸ਼ਰੂਫ ਹੋ ਗਏ , ਜਿਸ ‘ਚ ਭਾਰਤ ਦੀਆਂ ਪ੍ਰਯੋਗਸ਼ਾਲਾਵਾਂ ਵੀ ਸ਼ਾਮਲ ਹਨ।
ਕੋਵਿਡ-19 ਦੇ ਲਗਾਤਾਰ ਵੱਧ ਰਹੇ ਫੈਲਾਅ ਨੂੰ ਵੇਖਦਿਆਂ ਭਾਰਤ ‘ਚ ਇੱਕ ਅੰਤਰ-ਅਨੁਸ਼ਾਸਨੀ ਰਾਸ਼ਟਰ ਕਾਰਜ ਬਲ ਦੀ ਸਥਾਪਨਾ ਕੀਤੀ ਗਈ ਜਿਸ ਦੀ ਅਗਵਾਈ ਸਰਕਾਰ ਦੇ ਪ੍ਰਿੰਸੀਪਲ ਵਿਿਗਆਨਕ ਸਲਾਹਕਾਰ ਪ੍ਰੋ. ਕੇ ਵਿਜੈ ਰਾਘਵਨ ਅਤੇ ਨੀਤੀ ਆਯੋਗ ਦੇ ਸਿਹਤ ਮੈਂਬਰ ਡਾ. ਵਿਨੋਦ ਕੇ ਪੌਲ ਨੇ ਕੀਤੀ।ਇਸ ਕਾਰਜ ਬਲ ਦਾ ਕੰਮ ਦੇਸ਼-ਵਿਦੇਸ਼ ‘ਚ ਕੋਵਿਡ-19 ਸਬੰਧੀ ਟੀਕੇ ਦੀ ਖੋਜ ਸਬੰਧੀ ਹੋ ਰਹੀ ਤਰੱਕੀ ਦੀ ਨਿਗਰਾਨੀ ਕਰਨਾ ਹੈ।


ਇਸ ਕਾਰਜ ਬਲ ‘ਚ ਆਈ.ਸੀ ਐਮ.ਆਰ, ਸੀ.ਐਸ.ਆਈ.ਆਰ, ਵਿਿਗਆਨ ਅਤੇ ਤਕਨਾਲੋਜੀ ਵਿਭਾਗ, ਬਾਇਓਤਕਨਾਲੋਜੀ ਵਿਭਾਗ, ਰੱਖਿਆ ਖੋਜ ਅਤੇ ਵਿਕਾਸ ਸੰਗਠਨ ਆਦਿ ਦੇ ਮਾਹਰ ਵੀ ਸ਼ਾਮਲ ਹਨ।


ਇਸ ਸਬੰਧੀ ਇੱਕ ਪ੍ਰਭਾਵਸ਼ਾਲੀ ਦਵਾਈ ਦੇ ਵਿਕਾਸ ਲਈ ਭਾਰਤ ਦੀ ਪਹੁੰਚ ਤਿੰਨ ਪੱਖੀ ਸੀ।ਪਹਿਲਾ ਮੌਜੂਦਾ ਦਵਾਈਆਂ ਦੀ ਸਮਰੱਥਾ ਦੀ ਜਾਂਚ, ਦੂਜਾ ਨਵੀਂਆਂ ਦਵਾਈਆਂ ਦਾ ਵਿਕਾਸ ਅਤੇ ਤੀਜਾ ਗੇੜ੍ਹ ‘ਚ ਆਮ ਵਿਸ਼ਾਣੂ ਵਿਰੋਧੀ ਲੱਛਣਾਂ ਲਈ ਪੌਦਿਆਂ ਦਾ ਰਸ ਅਤੇ ਉਤਪਾਦ ਦਾ ਪ੍ਰਯੋਗ ਕਰਨਾ ਸ਼ਾਮਲ ਹੈ।


ਕੋਵਿਡ-19 ਲਈ ਪ੍ਰਭਾਵਸ਼ਾਲੀ ਟੀਕੇ ਦੀ ਖੋਜ ਦੀ ਯਾਤਰਾ ਬਹੁਤ ਹੀ ਤੇਜ਼ ਅਤੇ ਬੇਮਿਸਾਲ ਰਹੀ ਹੈ।ਮਨੁੱਖੀ ਇਤਿਹਾਸ ‘ਚ ਅਜਿਹਾ ਪਹਿਲੇ ਕਦੇ ਨਹੀਂ ਹੋਇਆ ਹੈ।ਵਿਸ਼ਵ ਸਿਹਤ ਸੰਗਠਨ ਮੁਤਾਬਕ 160 ਟੀਕੇ ਵਿਕਾਸ ਦੇ ਵੱਖ-ਵੱਖ ਪੜਾਅਵਾਂ ‘ਤੇ ਹਨ।


ਭਾਰਤ ਵੀ ਇਸ ਦੌੜ ‘ਚ ਸ਼ਾਮਲ ਹੈ।ਸਭ ਤੋਂ ਪਹਿਲਾਂ ਭਾਰਤੀ ਫਾਰਮਾ ਕੰਪਨੀ ਜ਼ਾਇਡਸ ਕੈਡਿਲਾ ਨੇ ਮਾਰਚ ਮਹੀਨੇ ਡੀਐਨਏ ਤਕਨੀਕ ਦੀ ਮਦਦ ਨਾਲ ਜਾਨਵਰਾਂ ‘ਤੇ ਪ੍ਰੀ ਕਲੀਨਿਕਲ ਪ੍ਰੀਖਣ ਸ਼ੁਰੂ ਕੀਤਾ।ਹੁਣ ਜਾਇਡਸ ਸਮੇਤ 7 ਹੋਰ ਭਾਰਤੀ ਫਾਰਮਾ ਕੰਪਨੀਆਂ ਇਸ ਦੌਛ ‘ਚ ਸ਼ਾਮਲ ਹੋ ਚੁੱਕੀਆਂ ਹਨ।


ਦੂਜਾ ਭਾਰਤੀ ਡਰੱਗ ਕੰਟਰੋਲਰ ਜਨਰਲ ਵੱਲੋਂ ਕੋਵੈਕਸਿਨ ਦੇ ਮਨੁੱਖੀ ਪ੍ਰੀਖਣ ਦੀ ਇਜਾਜ਼ਤ ਮਿਲ ਚੁੱਕੀ ਹੈ, ਜਿਸ ਨੂੰ ਕਿ ਆਈ.ਸੀ.ਐਮ.ਆਰ ਅਧੀਨ ਵਾਇਰੋਲੋਜੀ ਕੌਮੀ ਸੰਸਥਾ ਅਤੇ ਹੈਦਰਾਬਾਦ ਅਧਾਰਤ ਭਾਰਤ ਬਾਇਟੈਕ ਨੇ ਸਾਂਝੇ ਤੌਰ ‘ਤੇ ਵਿਕਸਤ ਕੀਤਾ ਹੈ।


ਏਮਜ਼, ਨਵੀਂ ਦਿੱਲੀ ਸਮੇਤ 12 ਸਿਹਤ ਸਹੂਲਤ ਸੰਸਥਾਵਾਂ ‘ਚ ਕੋਵੈਕਸਿਨ ਦਾ ਟਰਾਇਲ ਸ਼ੁਰੂ ਹੋ ਚੁੱਕਾ ਹੈ। ਇਸ ਦੌਰਾਨ ਪੁਣੇ ਦੀ ਸੀਰਮ ਸੰਸਥਾ, ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਟੀਕਾ ਨਿਰਮਾਤਾ ਹੈ ਨੇ ਬ੍ਰਿਿਟਸ਼-ਸਵੀਡਿਸ਼ ਫਾਰਮਾ ਕੰਪਨੀ ਅਸਟਰਾਜ਼ੇਨੇਕਾ ਨਾਲ ਕੋਵਿਡ-19 ਦਾ ਟੀਕਾ ਬਣਾਉਣ ਲਈ ਹੱਥ ਮਿਲਾ ਲਿਆ ਹੈ।ਇਹ ਟੀਕਾ ਆਪਣੇ ਤੀਜੇ ਗੇੜ੍ਹ ‘ਚੋਂ ਲੰਘ ਰਿਹਾ ਹੈ।ਬ੍ਰਾਜ਼ੀਲ ‘ਚ ਮਨੁੱਖੀ ਟਰਾਇਲ ਜਾਰੀ ਹੈ।


ਇਕ ਵਾਰ ਇਸ ਨੂੰ ਰੈਗੂਲੇਟਰੀ ਵੱਲੋਂ ਮਨਜ਼ੂਰੀ ਮਿਲ ਜਾਵੇ ਤਾਂ ਸੀਰਮ ਸੰਸਥਾ 3-4 ਮਿਲੀਅਨ ਖੁਰਾਕਾਂ ਦਾ ਉਤਪਾਦਨ ਕਰ ਸਕੇਗੀ।ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹ ਪ੍ਰਤੀ ਮਹੀਨਾ 100 ਮਿਲੀਅਨ ਖੁਰਾਕ ਦਾ ਉਤਪਾਦਨ ਕਰਨ ਦੇ ਸਮਰੱਥ ਹੈ।


ਕੋਵਿਡ-19 ਦੀ ਰੋਕਥਾਮ ਲਈ ਦੁਨੀਆ ਭਰ ‘ਚ ਇਸ ਦੀ ਦਵਾਈ, ਟੀਕੇ ਦੀ ਭਾਲ ਲਈ ਵਿਿਗਆਨੀ ਸਖ਼ਤ ਮਿਹਨਤ ਕਰ ਰਹੇ ਹਨ।ਇਸ ਮਹਾਂਮਾਰੀ ਨੇ 1.5 ਕਰੋੜ ਲੋਕਾਂ ਸੰਕ੍ਰਮਿਤ ਕੀਤਾ ਹੈ ਅਤੇ 6.32 ਲੱਖ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।


ਭਾਰਤ ਦੇ ਦੋ ਪ੍ਰਮੁੱਖ ਉਮੀਦਵਾਰਾਂ ਤੋਂ ਇਲਾਵਾ ਕਈ ਹੋਰ ਪ੍ਰਯੋਗਸ਼ਾਲਾਵਾਂ ਕੋਵਿਡ-19 ਦਾ ਟੀਕਾ ਲੱਭਣ ‘ਚ ਰੁੱਝੀਆਂ ਹੋਈਆਂ ਹਨ।ਭਾਰਤ ਨੂੰ ਉਮੀਦ ਹੈ ਕਿ ਇਸ ਸਾਲ ਦੇ ਅੰਤ ਇਸ ਮਹਾਂਮਾਰੀ ਦਾ ਇਲਾਜ ਲੱਭ ਲਿਆ ਜਾਵੇਗਾ।

Comments

Popular posts from this blog

ਅਮਰੀਕੀ ਰਾਸ਼ਟਰਪਤੀ ਚੋਣਾਂ ਵਾਸਤੇ ਦੌੜ ਭੱਜ ਅਤੇ ਦਰਪੇਸ਼ ਚੁਣੌਤੀਆਂ।

ਭਾਰਤ ਨੇ ਬੋਧੀ ਸਰਕਿਟ ਦੇ ਵਿਕਾਸ ਵਿੱਚ ਲਿਆਂਦੀ ਤੇਜ਼ੀ

ਪਾਕਿਸਤਾਨ ਅੱਗੇ ਮੁੜ ਆਪਣੇ ਹੀ ਟੀਚੇ ਨੂੰ ਹਾਸਲ ਕਰਨ ਦੀ ਚੁਣੌਤੀ