ਭਾਰਤੀ ਵਿਦੇਸ਼ੀ ਮੁਦਰਾ ਭੰਡਾਰ ਮਜਬੂਤੀ ਦੀ ਰਾਹ ‘ਤੇ
ਭਾਰਤੀ ਵਿਦੇਸ਼ੀ ਮੁਦਰਾ ਭੰਡਾਰ (ਫੋਰੇਕਸ) ਆਪਣੇ ਪੂਰੇ ਜ਼ੋਬਨ ‘ਤੇ ਹੈ।20 ਦਸੰਬਰ, 2019 ਨੂੰ ਇਹ 455 ਅਰਬ ਡਾਲਰ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਿਆ।ਦੱਸਣਯੋਗ ਹੈ ਕਿ ਮਾਰਚ 2019 ‘ਚ ਫੋਰੇਕਸ 412 ਅਰਬ ਡਾਲਰ ਸੀ , ਪਰ ਮੌਜੂਦਾ ਸਮੇਂ ‘ਚ ਫੋਰੇਕਸ ਆਪਣੇ ਸਭ ਤੋਂ ਉੱਚ ਪੱਧਰ ‘ਤੇ ਖੜ੍ਹਾ ਹੈ।ਫੋਰੇਕਸ ਨੂੰ ਮਿਲੇ ਇਸ ਹੁਲਾਰੇ ਦਾ ਪ੍ਰਮੁੱਖ ਕਾਰਨ “ਵਿਦੇਸ਼ੀ ਮੁਦਰਾ ਸੰਪਤੀ” (ਐਫਸੀਏ) ਹੈ।ਜੇਕਰ ਮਾਰਚ 2019 ਨਾਲ ਇਸ ਦੀ ਤੁਲਨਾ ਕੀਤੀ ਜਾਵੇ ਤਾਂ ਇਸ ‘ਚ 10 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ। ਐਫਸੀਏ ਨੂੰ ਬਹੁ-ਮੁਦਰਾ ਪੋਰਟਫੋਲੀਓ ਦੇ ਰੂਪ ‘ਚ ਸੰਭਾਲਿਆ ਜਾਂਦਾ ਹੈ, ਜਿਸ ‘ਚ ਅਮਰੀਕੀ ਡਾਲਰ, ਯੂਰੋ, ਪੌਂਡ ਸਟਰਲੰਿਗ, ਜਾਪਾਨੀ ਯੇਨ ਆਦਿ ਪ੍ਰਮੁੱਖ ਮੁਦਰਾਵਾਂ ਸ਼ਾਮਲ ਹਨ।ਭਾਰਤੀ ਰਿਜ਼ਰਵ ਬੈਂਕ ਦੀ ਇੱਕ ਰਿਪੋਰਟ ਅਨੁਸਾਰ, “ ਵਿਦੇਸ਼ੀ ਮੁਦਰਾ ਸੰਪਤੀ ਨੂੰ ਜੋ ਹੁਲਾਰਾ ਮਿਲਿਆ ਹੈ, ਉਹ ਮੁੱਖ ਤੌਰ ‘ਤੇ ਆਰਬੀਆਈ ਵੱਲੋਂ ਵਿਦੇਸ਼ੀ ਮੁਦਰਾ ਦੀ ਖ੍ਰੀਦ ਅਤੇ ਵਿਕਰੀ, ਵਿਦੇਸ਼ੀ ਮੁਦਰਾ ਭੰਡਾਰਾਂ ਤੋਂ ਪੈਦਾ ਹੋਣ ਵਾਲੀ ਆਮਦਨੀ, ਕੇਂਦਰ ਸਰਕਾਰ ਦੀ ਬਾਹਰੀ ਸਹਾਇਤਾ ਪ੍ਰਾਪਤੀਆਂ ਅਤੇ ਜਾਇਦਾਦਾਂ ਦੇ ਮੁੜ ਮੁਲਾਂਕਣ ਕਾਰਨ ਆਏ ਬਦਲਾਵਾਂ ਕਾਰਨ ਸੰਭਵ ਹੋਇਆ ਹੈ।” ਅੰਤਰਰਾਸ਼ਟਰੀ ਮੁਦਰਾ ਫੰਡ ‘ਚ ਐਫਸੀਏ ਤੋਂ ਇਲਾਵਾ ਫੋਰੇਕਸ ਦੇ ਤਿੰਨ ਹੋਰ ਹਿੱਸੇ ਹਨ-ਸੋਨਾ, ਐਸਡੀਆਰ (ਸਪੈਸ਼ਲ ਡਰਾਇੰਗ ਅਧਿਕਾਰ) ਅਤੇ ਆਰਟੀਪੀ (ਰਿਜ਼ਰਵ ਟ੍ਰੈਂਚ ਪੋਜੀਸ਼ਨ)। 20 ਦਸੰਬਰ 2019 ਤੱਕ ਹਾਸਲ ਅੰ...