ਭਾਰਤ-ਪੁਰਤਗਾਲ ਸਬੰਧ ਨਵੀਆਂ ਉੱਚਾਈਆਂ ‘ਤੇ

ਪੁਰਤਗਾਲ ਦੇ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਨੇ ਆਪਣੀ ਮੁੜ ਚੋਣ ਤੋਂ ਬਾਅਦ ਯੂਰਪ ਤੋਂ ਬਾਹਰ ਦੀ ਆਪਣੀ ਪਹਿਲੀ ਦੁਵੱਲੀ ਯਾਤਰਾ ਲਈ ਭਾਰਤ ਦੀ ਚੋਣ ਕਰਦਿਆਂ ਨਵੀਂ ਦਿੱਲੀ ਦਾ ਦੌਰਾ ਕੀਤਾ। ਉਨ੍ਹਾਂ ਵੱਲੋਂ ਕੀਤੀ ਗਈ ਇਸ ਫੇਰੀ ਤੋਂ ਸਪੱਸ਼ਟ ਤੌਰ ‘ਤੇ ਪਤਾ ਚੱਲਦਾ ਹੈ ਕਿ ਪੁਰਤਗਾਲ ਭਾਰਤ ਨੂੰ ਕਿੰਨੀ ਮਹੱਤਤਾ ਦਿੰਦਾ ਹੈ।ਭਾਰਤ ਨੂੰ ਕਈ ਕਾਰਨਾਂ ਕਰਕੇ ਇਹ ਵਿਸ਼ੇਸ਼ ਸਥਾਨ ਹਾਸ ਹੋਇਆ ਹੈ।ਪੀਐਮ ਕੋਸਟਾ ਹੁਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਤਿੰਨ ਵਾਰ ਮੁਲਾਕਾਤ ਕਰ ਚੁੱਕੇ ਹਨ।ਉਨ੍ਹਾਂ ਨੇ ਸਾਲ 2017 ਜਨਵਰੀ ‘ਚ ਭਾਰਤ ਦਾ ਦੌਰਾ ਕੀਤਾ ਸੀ।ਉਸ ਸਮੇਂ ਭਾਰਤ ਨੇ ਉਨ੍ਹਾਂ ਨੂੰ “ ਪ੍ਰਵਾਸੀ ਭਾਰਤੀ ਸਨਮਾਨ” ਨਾਲ ਨਵਾਜਿਆ ਸੀ।ਸ੍ਰੀ ਕੋਸਟਾ ਨੇ ਗਾਂਧੀਨਗਰ ‘ਚ ਆਯੋਜਿਤ ਹੋਏ ‘ ਵਾਈਬ੍ਰੈਂਟ ਗੁਜਰਾਤ ਗਲੋਬਲ ਸੰਮੇਲਨ’ ਨੂੰ ਵੀ ਸੰਬੋਧਨ ਕੀਤਾ ਸੀ।

ਇਸ ਤੋਂ ਬਾਅਦ ਇਸੇ ਸਾਲ ਭਾਰਤੀ ਪੀਐਮ ਨੇ ਪੁਰਤਗਾਲ ਦੀ ਫੇਰੀ ਕੀਤੀ ਅਤੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਅਤੇ ਸਹਿਯੋਗ ਦੇ ਵਿਸ਼ੇਸ਼ ਖੇਤਰਾਂ ਦੀ ਪਛਾਣ ਵੀ ਕੀਤੀ।ਪੀਐਮ ਮੋਦੀ ਨੇ ਪੁਰਤਗਾਲ ‘ਚ ਰਹਿ ਰਹੇ 65,000 ਭਾਰਤੀਆਂ ਵੱਲੋਂ ਦੇਸ਼ ਦੇ ਵਿਕਾਸ ‘ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ ਅਤੇ ਉਨ੍ਹਾਂ ਨੂੰ  ਭਾਰਤ ਦਾ ‘ਅਸਲ ਰਾਜਦੂਤ’ ਵੀ ਦੱਸਿਆ।ਸਾਲ 2018 ‘ਚ ਭਾਰਤ ਦੇ ਉਪ ਰਾਸ਼ਟਰਪਤੀ ਐਮ.ਵੈਂਕਿਆ ਨਾਇਡੂ ਵੱਲੋਂ ਵੀ ਪੁਰਤਗਾਲ ਦਾ ਦੌਰਾ ਕੀਤਾ।

ਭਾਰਤ ਅਤੇ ਪੁਰਤਗਾਲ ਵਿਚਾਲੇ ਕਈ ਦਹਾਕਿਆਂ ਤਾਂ ਨਜ਼ਦੀਕੀ ਰੁਝੇਵਿਆਂ ਦੀ ਘਾਟ ਰਹੀ ਪਰ ਫਿਰ ਵੀ ਭਾਰਤੀ ਵਿਦੇਸ਼ ਨੀਤੀ ਘਾੜਿਆਂ ਦੀ ਨਜ਼ਰ ‘ਚ ਪੁਰਤਗਾਲ ਸਿਖਰਲੇ ਸਥਾਨ ‘ਤੇ ਰਿਹਾ।ਭਾਰਤ ਕੋਲ ਵੀ ਕਈ ਅਜਿਹੇ ਪ੍ਰਮੁੱਖ ਕਾਰਨ ਹਨ ਜਿੰਨ੍ਹਾਂ ਕਾਰਨ ਨਵੀਂ ਦਿੱਲੀ ਪੁਰਤਗਾਲ ਨੂੰ ਮਹੱਤਤਾ ਦੇ ਰਹੀ ਹੈ।

ਬਤੌਰ ਪ੍ਰਧਾਨ ਮੰਤਰੀ ਸ੍ਰੀ ਕੋਸਟਾ ਨੇ ਕਿਹਾ ਕਿ ਪੁਰਤਗਾਲ ਚਾਹੁੰਦਾ ਹੈ ਕਿ ਉਹ ਯੂਰਪ ‘ਚ ਭਾਰਤ ਦੇ ਪ੍ਰਮੁੱਖ ਰਾਹ ਵੱਜੋਂ ਭੂਮਿਕਾ ਨਿਭਾਉਂਦਾ ਚਾਹੁੰਦਾ ਹੈ।ਦੱਸਣਯੋਗ ਹੈ ਕਿ ਪੁਰਤਗਾਲ ਯੁਰਪੀਅਨ ਏਕੀਕਰਣ ਦੇ ਕੇਂਦਰ ‘ਚ ਰਿਹਾ ਹੈ।ਪੁਰਤਗਾਲ ਨੇ ਸ਼ੁਰੂ ‘ਚ ਹੀ ਯੂਰੋ ਮੁਦਰਾ ਨੂੰ ਅਪਣਾ ਲਿਆ ਸੀ।ਇਸ ਨੇ ਯੂਰਪੀਅਨ ਯੂਨੀਅਨ ਦੀ ਰਾਜਨੀਤੀ ਨੂੰ ਆਕਾਰ ਦੇਣ ‘ਚ ਅਹਿਮ ਭੂਮਿਕਾ ਨਿਭਾਈ ਹੈ ਜਿਸ ‘ਚ ਲਿਸਬਨ ਸੰਧੀ ਅਤੇ ਵਿਕਾਸ ਦੀ ਲਿਸਬਨ ਰਣਨੀਤੀ ਵਰਗੇ ਕਈ ਤਰੀਕੇ ਸ਼ਾਮਲ ਹਨ।ਪੁਰਤਗਾਲ 2020 ਯੂਰਪੀਅਨ ਕਮੀਸ਼ਨ ਨਾਲ ਇੱਕ ਸਾਂਝੇਦਾਰੀ ਸਮਝੌਤਾ ਹੈ, ਜਿਸ ਦਾ ਉਦੇਸ਼ ਪੰਜ ਯੂਰਪੀਅਨ ਬੁਨਿਆਦੀ ਢਾਂਚਾਗਤ ਅਤੇ ਨਿਵੇਸ਼ ਫੰਡਾਂ ‘ਤੇ ਧਿਆਨ ਕੇਂਦਰਿਤ ਕਰਨਾ ਹੈ।ਪੁਰਤਗਾਲ ਨੂੰ ਯੂਰਪ ਦੀ 2020 ਰਣਨੀਤੀ ਤਹਿਤ ਸਮਾਰਟ, ਟਿਲਾਊ ਅਤੇ ਸੰਮਲਿਤ ਵਿਕਾਸ ਤੋਂ ਬਹੁਤ ਲਾਭ ਹਾਸਲ ਹੋਵੇਗਾ। ਭਾਰਤ ਨਾਲ ਪੁਰਤਗਾਲ ਦੇ ਵੱਧ ਰਹੇ ਰੁਝੇਵਿਆਂ ਅਤੇ ਮਜ਼ਬੂਤ ਸਬੰਧਾਂ ਪਿੱਛੇ ਵੀ ਅਜਿਹੇ ਹੀ ਮਿਲਦੇ ਜੁਲਦੇ ਕਾਰਨ ਹਨ।ਆਲਮੀ ਪੱਧਰ ‘ਤੇ ਭਾਰਤ ਆਪਣੀ ਪਛਾਣ ਵਧਾ ਰਿਹਾ ਹੈ ਅਤੇ ਭਾਰਤ ਦੇ ਆਰਥਿਕ ਵਿਕਾਸ ਨੇ ਵੀ ਪੂਰੀ ਦੁਨੀਆਂ ਨੂੰ ਹੈਰਾਨ ਕੀਤਾ ਹੈ।ਭਾਰਤ ਨੇ ਆਪਣੀਆਂ ਵਿਕਾਸ ਕਹਾਣੀਆਂ ਰਾਹੀਂ ਸਾਬਤ ਕੀਤਾ ਹੈ ਕਿ ਲੋਕਤੰਤਰ ਅਤੇ ਵਿਕਾਸ ਦੋਵੇਂ ਹੀ ਇਕਸਮਾਨ ਅੱਗੇ ਵੱਧਦੇ ਹਨ।

ਪੀਐਮ ਮੋਦੀ ਅਤੇ ਪੀਐਮ ਕੋਸਟਾ ਦੋਵਾਂ ਹੀ ਆਗੂਆਂ ਨੇ ਭਾਰਤ ਅਤੇ ਪੁਰਤਗਾਲ ਦਰਮਿਆਨ ਦੁਵੱਲੇ ਸਬੰਧਾਂ ਨੂੰ ਵਧੇਰੇ ਉਤਸ਼ਾਹਤ ਕਰਨ ਲਈ ਨਿੱਜੀ ਵਚਨਬੱਧਤਾ ਨੂੰ ਪੇਸ਼ ਕੀਤਾ ਹੈ।ਜ਼ਿਕਰਯੋਗ ਹੈ ਕਿ ਪੀਐਮ ਕੋਸਟਾ ਮਹਾਤਮਾ ਗਾਂਧੀ ਦੀ 150ਵੀਂ ਜੰਯਤੀ ਦੇ ਜਸ਼ਨਾਂ ਲਈ ਗਠਿਤ ਪ੍ਰਬੰਧਕੀ ਕਮੇਟੀ ਦੀ ਦੂਜੀ ਬੈਠਕ ‘ਚ ਸ਼ਿਰਕਤ ਕਰਨ ਲਈ ਭਾਰਤੀ ਪੀਐਮ ਦੇ ਸੱਦੇ ‘ਤੇ ਨਵੀਂ ਦਿੱਲੀ ਆਏ ਸਨ।ਸ੍ਰੀ ਕੋਸਟਾ ਨੇ ‘ਗਾਂਧੀ ਨਾਗਰਿਕਤਾ ਸਿੱਖਿਆ’ ਪੁਰਸਕਾਰ ਦਾ ਐਲਾਨ ਕੀਤਾ।ਗਾਂਧੀ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਇਹ ਸਨਮਾਨ ਹਰ ਸਾਲ ਦਿੱਤਾ ਜਾਵੇਗਾ।ਇਸ ਦਾ ਪਹਿਲਾ ਸੰਸਕਰਣ ਪਸ਼ੂ ਭਲਾਈ ਨੂੰ ਸਮਰਪਿਤ ਹੋਵੇਗਾ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਰੱਖਿਆ, ਵਿਗਿਆਨ ਅਤੇ ਤਕਨਾਲੋਜੀ ਅਤੇ ਵਪਾਰ ਵਰਗੇ ਖਾਸ ਖੇਤਰਾਂ ‘ਚ ਆਪਸੀ ਸਬੰਧਾਂ ਨੂੰ ਉਤਸ਼ਾਹਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।ਦੋਵੇਂ ਹੀ ਦੇਸ਼ ਸਹਿਯੋਗ ਦੇ ਵੱਖ-ਵੱਖ ਖੇਤਰਾਂ ‘ਚ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ ਦੇ ਚਾਹਵਾਨ ਹਨ।ਸਿੱਖਿਆ ਅਤੇ ਸਭਿਆਚਾਰ ਅਜਿਹੇ ਖੇਤਰ ਹਨ, ਜਿੰਨ੍ਹਾਂ ‘ਤੇ ਵਧੇਰੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।ਪੁਰਤਗਾਲ ਨਾਲ ਮਜਬੂਤ ਹੁੰਦੇ ਸਬੰਧਾਂ ਨਾਲ ਭਾਰਤ ਦਾ ਦੂਜੇ ਪੁਰਤਗਾਲੀ ਬੋਲਣ ਵਾਲੇ ਮੁਲਕਾਂ ਨਾਲ ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਮਿਲੇਗਾ।

ਭਾਰਤ ਯੂਰਪੀਅਨ ਯੂਨੀਅਨ ਨਾਲ ਆਜ਼ਾਦ ਵਪਾਰ ਸਮਝੌਤੇ ‘ਤੇ ਗੱਲਬਾਤ ਕਰ ਰਿਹਾ ਹੈ।ਦੋਵਾਂ ਧਿਰਾਂ ਨੇ ਦੁਵੱਲੇ ਵਪਾਰ ਅਤੇ ਨਿਵੇਸ਼ ਸਮਝੌਤੇ ਨੂੰ ਪੂਰਾ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ।ਭਾਰਤ ਵੱਲੋਂ ਪੁਰਤਗਾਲ ਦੀ ਧਰਤੀ ‘ਤੇ ‘ ਫੈਸਟੀਵਲ ਆਫ਼ ਇੰਡੀਆ’ ਦਾ ਆਯੋਜਨ ਕੀਤਾ ਗਿਆ ਸੀ, ਜਿਸ ‘ਚ ਭਾਰਤ ਦੀ ਸਭਿਆਚਾਰਕ ਵਿਲੱਖਣਤਾ, ਸੰਗੀਤ, ਨਾਚ, ਖਾਣਾ ਅਤੇ ਯੋਗਾ ਆਦਿ ਨੂੰ ਸ਼ਾਮਲ ਕੀਤਾ ਗਿਆ ਸੀ।

ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਦੋਵਾਂ ਮੁਲਕਾਂ ਦਰਮਿਆਨ ਵਪਾਰਕ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ।ਇਸ ਤੋਂ ਇਲਾਵਾ ਭਾਰਤੀ ਅਤੇ ਪੁਰਤਗਾਲੀ ਕੰਪਨੀਆਂ ਨੇ ਅਫ਼ਰੀਕਾ ਖਾਸ ਕਰਕੇ ਲੋਸੋਫੋਨ ਮੁਲਕਾਂ ‘ਚ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ।ਨਾਲ ਹੀ ਦੋਵੇਂ ਦੇਸ਼ ਕਿਸੇ ਤੀਜੇ ਦੇਸ਼ ‘ਚ ਸਾਂਝੇ ਉਦਮਾਂ ਦੀ ਵੀ ਭਾਲ ਕਰ ਰਹੇ ਹਨ।

ਭਾਰਤ ਦੇ ਪੁਰਤਗਾਲ ਨਾਲ ਬਹੁਤ ਪੁਰਾਣੇ ਸਬੰਧ ਹਨ।ਪੁਰਤਗਾਲੀ ਖੋਜਕਰਤਾ ਵਾਸਕੋਡੀਗਾਮਾ ਨੇ ਹੀ ਯੂਰੋਪ ਤੋਂ ਭਾਰਤ ਤੱਕ ਸਮੁੰਦਰ ਜ਼ਰੀਏ ਮਾਰਗ ਦੀ ਖੋਜ ਕੀਤੀ ਸੀ।ਉਹ ਨੇ ਮਈ 1948 ‘ਚ ਕੋਜ਼ੀਕੋਡ ਪਹੁੰਚਿਆ ਸੀ।ਉਦੋਂ ਤੋਂ ਹੀ ਭਾਰਤ ਅਤੇ ਪੁਰਤਗਾਲ ਦਰਮਿਆਨ ਮਸਾਲਿਆਂ ਦਾ ਵਪਾਰ ਚਾਲੂ ਹੈ।

ਆਧੁਨਿਕ ਕੂਟਨੀਤੀ ਲਈ ਉੱਚ ਪੱਧਰੀ ਸਿਆਸੀ ਮਿਲਣੀਆਂ ਦਾ ਰੁਝਾਨ ਬਹੁਤ ਲਾਜ਼ਮੀ ਹੈ।ਦੋਵਾਂ ਦੇਸ਼ਾਂ ਨੇ ਪੁਲਾੜ, ਸਟਾਰਟਅਪ, ਸ਼ਿਪਿੰਗ, ਨੌਜਵਾਨਾਂ ਦਾ ਆਦਾਨ-ਪ੍ਰਦਾਨ ਅਤੇ ਸਭਿਆਚਾਰ ਵਰਗੇ ਸਹਿਯੋਗ ਦੇ ਨਵੇਂ ਖੇਤਰਾਂ ‘ਚ ਨਿਰੰਤਰ ਜਾਰੀ ਰੁਝੇਵਿਆਂ ਦੀ ਮਦਦ ਨਾਲ ਦੁਵੱਲੇ ਸਬੰਧਾਂ ਨੂੰ ਇੱਕ ਨਵੀਂ ਗਤੀ ਪ੍ਰਦਾਨ ਕੀਤੀ ਹੈ।ਕਿਸੇ ਵੀ ਵਧੀਆ ਵਿਦੇਸ਼ ਨੀਤੀ ਸਮਝਦਾਰੀ ਦਾ ਹੋਣਾ ਬਹੁਤ ਜਰੂਰੀ ਹੁੰਦਾ ਹੈ।ਪਰ ਇਸ ਦੇ ਨਾਲ ਹੀ ਵਿਸ਼ਵ ਪੱਧਰ ‘ਤੇ ਆਪਣੀ ਵਿਦੇਸ਼ ਨੀਤੀ ਨੂੰ ਉਜਾਗਰ ਕਰਨ ਲਈ ਇਸ ‘ਚ ਹਿੰਮਤਮ ਦਲੇਰੀ ਅਤੇ ਕਲਪਨਾ ਤੱਤਾਂ ਦਾ ਹੋਣਾ ਵੀ ਲਾਜ਼ਮੀ ਹੈ।ਪੁਰਤਗਾਲ ਦੇ ਨਾਲ ਭਾਰਤ ਦੀ ਲਗਾਤਾਰ ਵੱਧ ਰਹੀ ਨਜ਼ਦੀਕੀ ਅਤੇ ਬਹੁ-ਪੱਖੀ ਰੁਝੇਵੇਂ ਵਰਤਮਾਨ ਸਮੇਂ ‘ਚ ਇਸ ਸਮਝਦਾਰੀ ਅਤੇ ਕਲਪਨਾ ਦਾ ਹੀ ਸਿੱਟਾ ਹਨ।

ਸਕ੍ਰਿਪਟ: ਡਾ. ਏ. ਨਾਰਾਇਣ ਰਾਏ, ਸਮਾਜਿਕ ਵਿਗਿਆਨ ਸੰਸਥਾ, ਦਿੱਲੀ ਦੇ ਡਾਇਰੈਕਟਰ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ