ਪ੍ਰਧਾਨ ਮੰਤਰੀ ਨੇ ਵੱਡੇ ਸੁਪਨਿਆਂ ਲਈ ਸਟਾਰਟ-ਅਪਸ ਨੂੰ ਅੱਗੇ ਆਉਣ ਦੀ ਕੀਤੀ ਅਪੀਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲ ਇੰਡੀਆ ਰੇਡੀਓ ਨੈੱਟਵਰਕ 'ਤੇ ਆਪਣੇ "ਮਨ ਕੀ ਬਾਤ" ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਿਤ ਕੀਤਾ। ਮਨ ਕੀ ਬਾਤ ਦੇ 68ਵੇਂ ਸੰਸਕਰਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੇ ਉਤਸ਼ਾਹ ਨਾਲ ‘ਆਤਮ-ਨਿਰਭਰ ਭਾਰਤ’ ਐਪ ਦੇ ਨਿਰਮਾਣ ਦੀ ਚੁਣੌਤੀ ਵਿੱਚ ਹਿੱਸਾ ਲਿਆ ਹੈ। ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਇਸ ਕੰਮ ਦੇ ਲਈ ਲਗਭਗ ਦੋ ਤਿਹਾਈ ਦਰਖਾਸਤਾਂ ਛੋਟੇ ਸ਼ਹਿਰਾਂ ਦੇ ਨੌਜਵਾਨਾਂ ਦੁਆਰਾ ਭੇਜੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਸ਼੍ਰੇਣੀਆਂ ਵਿੱਚ ਤਕਰੀਬਨ ਦੋ ਦਰਜਨ ਐਪਸ ਨੂੰ ਪੁਰਸਕਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਲ ਇੰਡੀਆ ਰੇਡੀਓ ਦੇ ਸਰੋਤਿਆਂ ਨੂੰ ਖੁਦ ਨੂੰ ਇਨ੍ਹਾਂ ਐਪਸ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਨਾਲ ਜੁੜਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਇਸ ਮੌਕੇ ਕਈ ਐਪਸ, ਜਿਨ੍ਹਾਂ ਵਿੱਚੋਂ ਬੱਚਿਆਂ ਲਈ ਇੱਕ ਇੰਟਰਐਕਟਿਵ ਐਪ ਕੁਟੂਕੀ ਕਿਡਜ਼ ਲਰਨਿੰਗ ਐਪ; ਮਾਈਕਰੋ ਬਲੌਗਿੰਗ ਪਲੇਟਫਾਰਮ ਲਈ ਇੱਕ ਐਪ, ਜਿਸ ਨੂੰ ਕੁ ਕੂ ਕੁ ਕਹਿੰਦੇ ਹਨ; ਚਿੰਗਾਰੀ ਐਪ ਜੋ ਨੌਜਵਾਨਾਂ ਵਿੱਚ ਪ੍ਰਸਿੱਧ ਹੋ ਰਿਹਾ ਹੈ; ਸਰਕਾਰੀ ਯੋਜਨਾਵਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ‘ਆਸਕ ਸਰਕਾਰ’ ਐਪ ਅਤੇ ਸਟੈਪ ਸੈਟ ਗੋ-ਫਿਟਨੈਸ ਐਪ ਆਦਿ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਦਾ 'ਛੋਟਾ ਸਟਾਰਟ-ਅਪ' ਕੱਲ੍ਹ ਵੱਡੀ ਕੰਪਨੀ ਵਿਚ ਬਦਲ ਜਾਵੇਗਾ ਅਤੇ ਦੁਨੀਆ ਵਿੱ...