ਭਾਰਤ-ਮੌਰੀਸ਼ੀਅਸ ਸਬੰਧ ਉੱਚਾਈਆਂ ‘ਤੇ
ਭਾਰਤ ਅਤੇ ਮੌਰੀਸ਼ੀਅਸ ਨੇ ਆਪਣੀ ਵਿਸ਼ੇਸ਼ ਮਿੱਤਰਤਾ ਭਰਪੂਰ ਸਬੰਧਾਂ ‘ਚ ਇੱਕ ਹੋੲ ਤਰੱਕੀ ਨੂੰ ਮਾਣਿਆਂ ਹੈ।ਪੋਰਟ ਲੂਈਸ ਵਿਖੇ ਸੁਪਰੀਮ ਕੋਰਟ ਦੀ ਇੱਕ ਨਵੀਂ ਇਮਾਰਤ ਭਾਰਤ ਦੀ ਮਦਦ ਨਾਲ ਬਣਾਈ ਗਈ ਹੈ , ਜੋ ਕਿ ਭਾਰਤ-ਮੌਰੀਸ਼ੀਅਸ ਸਹਿਯੋਗ ਦਾ ਹੀ ਹਿੱਸਾ ਹੈ।ਇਸ ਇਮਾਰਤ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮੌਰੀਸ਼ੀਅਸ ਹਮਅਹੁਦਾ ਪਰਵਿੰਦ ਜੁਗਨਾਥ ਨੇ ਸਾਂਝੇ ਤੌਰ ‘ਤੇ ਕੀਤਾ।ਦੋਵੇਂ ਹੀ ਦੇਸ਼ ਆਪਣੀਆਂ ਸੁੰਤਤਰ ਨਿਆਂਪਾਲਿਕਾ ਦਾ ਸਤਿਕਾਰ ਕਰਦੇ ਹਨ ਅਤੇ ਇਸ ਨੂੰ ਜਮਹੂਰੀ ਪ੍ਰਣਾਲੀ ਦਾ ਅਹਿਮ ਥੰਮ੍ਹ ਵੀ ਮੰਨਦੇ ਹਨ।ਪੀਐਮ ਮੋਦੀ ਨੇ ਇਸ ਇਮਾਰਤ ਦੀ ਸਮੇਂ ਸਿਰ ਉਸਾਰੀ ‘ਤੇ ਤਸੱਲੀ ਪ੍ਰਗਟ ਕੀਤੀ ਹੈ।
ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਪੀਐਮ ਜੁਗਨਾਥ ਨੇ ਕੁੱਝ ਮਹੀਨੇ ਪਹਿਲਾਂ ਹੀ ਸਾਂਝੇ ਤੌਰ ‘ਤੇ ਇੱਕ ਹੋਰ ਮਹੱਤਵਪੂਰਨ ਸਥਾਨ, ਟਾਪੂ ਦੇਸ਼ ਦੇ ਮੈਟਰੋ ਪ੍ਰਾਜੈਕਟ ਅਤੇ ਇੱਕ ਅਤਿ-ਆਧੁਨਿਕ ਹਸਪਤਾਲ ਦਾ ਉਦਘਾਟਨ ਕੀਤਾ ਸੀ।ਇਹ ਦੋਵੇਂ ਹੀ ਪ੍ਰਾਜੈਕਟ ਮੌਰੀਸ਼ੀਅਸ ਦੇ ਨਾਗਰਿਕਾਂ ਲਈ ਫਾਇਦੇਮੰਦ ਸਿੱਧ ਹੋ ਰਹੇ ਹਨ।
ਮੌਰੀਸ਼ੀਅਸ ‘ਚ ਹੀ ਪੀਐਮ ਮੋਦੀ ਨੇ ਪਹਿਲੀ ਵਾਰ ਭਾਰਤ ਦੇ ਦ੍ਰਿਸ਼ਟੀਕੋਣ ‘ਸਾਗਰ’ ਗੱਲ ਕੀਤੀ ਸੀ।ਅਜਿਹਾ ਇਸ ਲਈ ਕਿਉਂਕਿ ਮੌਰੀਸ਼ੀਅਸ ਹਿੰਦ ਮਹਾਂਸਾਗਰ ਦੇ ਖੇਤਰ ‘ਚ ਭਾਰਤ ਦੀ ਪਹੁੰਚ ਲਈ ਅਹਿਮ ਪੰਧ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਮੌਰੀਸ਼ੀਅਸ ਵਿਕਾਸ ਦੀ ਭਾਈਵਾਲੀ ਲਈ ਭਾਰਤ ਦੇ ਪਹੁੰਚ ਦੇ ਕੇਂਦਰ ਵਿਚ ਹੈ। ਉਨ੍ਹਾਂ ਮਹਾਤਮਾ ਗਾਂਧੀ ਦੇ ਹਵਾਲੇ ਨਾਲ ਕਿਹਾ, “ਮੈਂ ਪੂਰੀ ਦੁਨੀਆ ਦੇ ਲਿਹਾਜ਼ ਨਾਲ ਸੋਚਣਾ ਚਾਹੁੰਦਾ ਹਾਂ। ਮੇਰੀ ਦੇਸ਼ ਭਗਤੀ ਵਿਚ ਆਮ ਤੌਰ ਤੇ ਮਨੁੱਖਤਾ ਦਾ ਭਲਾ ਸ਼ਾਮਲ ਹੈ. ਇਸ ਲਈ ਮੇਰੀ ਭਾਰਤ ਸੇਵਾ ਵਿਚ ਮਨੁੱਖਤਾ ਦੀ ਸੇਵਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਹ ਭਾਰਤ ਦਾ ਮਾਰਗ ਦਰਸ਼ਨ ਹੈ। ਭਾਰਤ ਵਿਕਾਸ ਕਰਨਾ ਚਾਹੁੰਦਾ ਹੈ ਅਤੇ ਭਾਰਤ ਦੂਜਿਆਂ ਨੂੰ ਉਨ੍ਹਾਂ ਦੀਆਂ ਆਪਣੀਆਂ ਵਿਕਾਸ ਲੋੜਾਂ ਵਿਚ ਸਹਾਇਤਾ ਕਰਨਾ ਚਾਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ , "ਵਿਕਾਸ ਲਈ ਭਾਰਤ ਦੀ ਪਹੁੰਚ ਮੁੱਖ ਤੌਰ ਤੇ ਮਨੁੱਖੀ ਕੇਂਦ੍ਰਿਤ ਹੈ। ਭਾਰਤ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਚਾਹੁੰਦਾ ਹੈ। ਇਤਿਹਾਸ ਨੇ ਸਾਨੂੰ ਸਿਖਾਇਆ ਹੈ ਕਿ ਵਿਕਾਸ ਦੀ ਭਾਈਵਾਲੀ ਦੇ ਨਾਮ ਤੇ, ਰਾਸ਼ਟਰ ਨਿਰਭਰਤਾ ਭਾਈਵਾਲੀ ਲਈ ਮਜਬੂਰ ਸਨ। ਇਸ ਨੇ ਬਸਤੀਵਾਦੀ ਅਤੇ ਸਾਮਰਾਜੀ ਸ਼ਾਸਨ ਨੂੰ ਜਨਮ ਦਿੱਤਾ। ਇਸਨੇ ਗਲੋਬਲ ਪਾਵਰ ਬਲਾਕਾਂ ਨੂੰ ਵੀ ਜਨਮ ਦਿੱਤਾ ਅਤੇ ਮਾਨਵਤਾ ਨੂੰ ਸਹਿਣਾ ਪਿਆ।
ਭਾਰਤ ਵਿਕਾਸ ਦੀਆਂ ਸਾਂਝੇਦਾਰੀਆਂ ਕਰ ਰਿਹਾ ਹੈ ਜੋ ਆਦਰ, ਵਿਭਿੰਨਤਾ, ਭਵਿੱਖ ਦੀ ਦੇਖਭਾਲ ਅਤੇ ਸਥਿਰ ਵਿਕਾਸ ਦੁਆਰਾ ਦਰਸਾਈਆਂ ਗਈਆਂ ਹਨ। ਭਾਰਤ ਲਈ, ਵਿਕਾਸ ਸਹਿਯੋਗ ਦਾ ਸਭ ਤੋਂ ਬੁਨਿਆਦੀ ਸਿਧਾਂਤ ਉਸਦੇ ਸਹਿਭਾਗੀਆਂ ਦਾ ਆਦਰ ਕਰਨਾ ਹੈ। ਵਿਕਾਸ ਦੇ ਪਾਠਾਂ ਦੀ ਇਹ ਸਾਂਝ ਭਾਰਤ ਦੀ ਪ੍ਰੇਰਣਾ ਹੈ। ਭਾਰਤ ਦਾ ਵਿਕਾਸ ਸਹਿਯੋਗ ਕਿਸੇ ਵੀ ਸ਼ਰਤਾਂ ਨਾਲ ਨਹੀਂ ਆਉਂਦਾ ਅਤੇ ਨਾ ਹੀ ਇਹ ਰਾਜਨੀਤਿਕ ਜਾਂ ਵਪਾਰਕ ਵਿਚਾਰਾਂ ਦੁਆਰਾ ਪ੍ਰਭਾਵਤ ਹੁੰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਦੀ ਵਿਕਾਸ ਭਾਗੀਦਾਰੀ ਵੰਨ-ਸੁਵੰਨੀ ਹੈ। ਵਪਾਰ ਤੋਂ ਲੈ ਕੇ ਸਭਿਆਚਾਰ, ਊਰਜਾ ਤੋਂ ਇੰਜੀਨੀਅਰਿੰਗ, ਸਿਹਤ ਤੋਂ ਮਕਾਨ, ਸੂਚਨਾ ਤਕਨਾਲੋਜੀ ਤੋਂ ਬੁਨਿਆਦੀ ਢਾਂਚੇ , ਖੇਡਾਂ ਤੋਂ ਵਿਗਿਆਨ ਵਰਗੇ ਕਈ ਖੇਤਰਾਂ 'ਚ ਭਾਰਤ ਵਿਸ਼ਵ ਭਰ ਦੇ ਦੇਸ਼ਾਂ ਨਾਲ ਕੰਮ ਕਰ ਰਿਹਾ ਹੈ। ਜੇ ਭਾਰਤ ਨੂੰ ਅਫਗਾਨਿਸਤਾਨ ਵਿਚ ਸੰਸਦ ਭਵਨ ਬਣਾਉਣ ਵਿਚ ਮਦਦ ਕਰਨ ਲਈ ਸਨਮਾਨਤ ਕੀਤਾ ਜਾਂਦਾ ਹੈ, ਤਾਂ ਉਹ ਨਾਈਜਰ ਵਿਚ ਮਹਾਤਮਾ ਗਾਂਧੀ ਸੰਮੇਲਨ ਕੇਂਦਰ ਦੀ ਉਸਾਰੀ ਨਾਲ ਜੁੜੇ ਹੋਣ 'ਤੇ ਮਾਣ ਮਹਿਸੂਸ ਕਰ ਰਹੀ ਹੈ। ਨਵੀਂ ਦਿੱਲੀ ਇਕ ਐਮਰਜੈਂਸੀ ਅਤੇ ਸਦਮੇ ਦੇ ਹਸਪਤਾਲ ਦੀ ਉਸਾਰੀ ਰਾਹੀਂ ਨੇਪਾਲ ਨੂੰ ਆਪਣੀਆਂ ਸਿਹਤ ਸੇਵਾਵਾਂ ਵਿਚ ਸੁਧਾਰ ਕਰਨ ਵਿਚ ਮਦਦ ਕਰਨ ਵਿਚ ਖੁਸ਼ ਹੈ।ਭਾਰਤ ਨੂੰ ਸ੍ਰੀਲੰਕਾ ਦੇ ਸਾਰੇ 9 ਪ੍ਰਾਂਤਾਂ ਵਿੱਚ ਐਮਰਜੈਂਸੀ ਐਂਬੂਲੈਂਸ ਸੇਵਾਵਾਂ ਸਥਾਪਤ ਕਰਨ ਦੇ ਯਤਨਾਂ ਦਾ ਸਮਰਥਨ ਕਰਨ ਦਾ ਵੀ ਇਹੀ ਸਨਮਾਨ ਮਿਲਿਆ ਹੈ ।
ਪੀਐਮ ਮੋਦੀ ਨੇ ਕਿਹਾ, ਭਾਰਤ ਨੇਪਾਲ ਵਿੱਚ ਤੇਲ ਪਾਈਪਲਾਈਨ ਪ੍ਰਾਜੈਕਟ 'ਤੇ ਕੰਮ ਕਰ ਰਿਹਾ ਹੈ , ਇਹ ਪ੍ਰਾਜੈਕਟ ਦੇਸ਼ ਵਿੱਚ ਪੈਟਰੋਲੀਅਮ ਪਦਾਰਥਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਕਰੇਗਾ। ਇਸੇ ਤਰ੍ਹਾਂ, ਮਾਲਦੀਵ ਦੇ 34 ਟਾਪੂਆਂ ਵਿਚ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਵਿਚ ਯੋਗਦਾਨ ਪਾਉਣ ਵਿਚ ਭਾਰਤ ਬਹੁਤ ਖ਼ੁਸ਼ ਹੈ। ਭਾਰਤ ਨੇ ਸਟੇਡੀਅਮ ਅਤੇ ਹੋਰ ਸਹੂਲਤਾਂ ਬਣਾਉਣ ਵਿਚ ਸਹਾਇਤਾ ਦੇ ਕੇ ਅਫਗਾਨਿਸਤਾਨ ਅਤੇ ਗੁਆਇਨਾ ਵਰਗੇ ਵਿਭਿੰਨ ਦੇਸ਼ਾਂ ਵਿਚ ਕ੍ਰਿਕਟ ਨੂੰ ਪ੍ਰਸਿੱਧ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਇਸ ਨੂੰ ਬਹੁਤ ਮਾਣ ਦੀ ਗੱਲ ਮੰਨਦਾ ਹੈ ਕਿ ਉਹ ਸ਼੍ਰੀਲੰਕਾ ਵਿਚ ਇਕ ਵੱਡੇ ਰਿਹਾਇਸ਼ੀ ਪ੍ਰਾਜੈਕਟ ਵਿਚ ਸਭ ਤੋਂ ਅੱਗੇ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀਆਂ ਵਿਕਾਸ ਸਾਂਝੇਦਾਰੀ ਸਾਥੀ ਦੇਸ਼ਾਂ ਦੀਆਂ ਵਿਕਾਸ ਦੀਆਂ ਤਰਜੀਹਾਂ ਨੂੰ ਦਰਸਾਉਂਦੀਆਂ ਹਨ।
ਇਹ ਸਾਰੀਆਂ ਕਦਰਾਂ ਕੀਮਤਾਂ ਭਾਰਤ ਮੌਰੀਸ਼ੀਅਸ ਨਾਲ ਵੀ ਸ਼ਾਂਝੀਆਂ ਕਰਦਾ ਹੈ।ਮੌਰੀਸ਼ੀਅਸ ਨਾਲ ਭਾਰਤ ਨਾ ਸਿਰਫ ਹਿੰਦ ਮਹਾਂਸਾਗਰ ਦਾ ਪਾਣੀ ਸਾਂਝਾ ਕਰਦਾ ਹੈ ਬਲਕਿ ਦੋਵਾਂ ਦੇਸ਼ਾਂ ਦਰਮਿਆਨ ਸਭਿਆਚਾਰ, ਭਾਸ਼ਾ ਦੀ ਵੀ ਸਮਾਨਤਾ ਹੈ।ਦੋਵਾਂ ਦੇਸ਼ਾਂ ਵਿਚਾਲੇ ਦੋਸਤਾਨਾਂ ਸਬੰਧ ਸਮੇਂ ਦੇ ਨਾਲ ਨਾਲ ਮਜ਼ਬੂਤੀ ਹਾਸਲ ਕਰ ਰਹੇ ਹਨ।

Comments
Post a Comment