ਬੇਲਟ ਅਤੇ ਰੋਡ ਪਹਿਲਕਦਮੀ: ਚੀਨੀ ਰੁਖ਼ ਨੂੰ ਮਿਲਦੀ ਮਜ਼ਬੂਤੀ
ਬੀਜਿੰਗ ‘ਚ ਪਿਛਲੇ ਹਫ਼ਤੇ ਦੂਜੀ ‘ਬੇਲਟ ਅਤੇ ਫੋਰਮ ਪਹਿਲ’ ਦੀ ਬੈਠਕ ਮੁਕੰਮਲ ਹੋਈ।ਇਸ ਬੈਠਕ ‘ਚ 36 ਮੁਲਕਾਂ ਦੇ ਰਾਜ ਮੁੱਖੀਆਂ ਵੱਲੋਂ ਸ਼ਿਰਕਤ ਕੀਤੀ ਗਈ ।ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਸਮੇਤ 90 ਤੋਂ ਵੀ ਵੱਧ ਸੰਸਥਾਵਾਂ, ਮੀਡੀਆ, ਅਕਾਦਮਿਕ, ਕਾਰਪੋਰੇਟ ਅਤੇ ਹੋਰ ਧਿਰਾਂ ਸਮੇਤ ਲਗਭਗ 5,000 ਭਾਗੀਦਾਰਾਂ ਨੇ ਵੀ ਇਸ ਫੋਰਮ ‘ਚ ਹਿੱਸਾ ਲਿਆ।ਇੰਡੋਨੇਸ਼ੀਆ ਨੂੰ ਛੱੱਡ ਕੇ ਸਾਰੇ ਦੱਖਣ-ਪੂਰਬੀ ਏਸ਼ੀਆਈ ਮੁਲਕਾਂ, ਤੁਰਕਮੇਨਿਸਤਾਨ ਤੋਂ ਇਲਾਵਾ ਸਾਰੇ ਮੱਧ ਏਸ਼ੀਆਈ ਦੇਸ਼ਾਂ, ਅੱਠ ਦੱਖਣ ਏਸ਼ੀਆਈ ਮੁਲਕਾਂ ‘ਚੋਂ ਦੋ ਦੇਸ਼ਾਂ, ਪੂਰਬੀ ਏਸ਼ੀਆ ‘ਚੋਂ ਮੰਗੋਲੀਆ, ਪੱਛਮੀ ਏਸ਼ੀਆ ਤੋਂ ਸੰਯੁਕਤ ਅਰਬ ਅਮੀਰਾਤ, ਰੂਸ ਅਤੇ ਅਜ਼ਰਬਾਈਜਾਨ ਸਮੇਤ 12 ਯੂਰੋਪੀ ਦੇਸ਼ਾਂ ,ਅਫ਼ਰੀਕਾ ਤੋਂ 5 ਮੁਲਕਾਂ (2017 ਦੀ ਬੈਠਕ ‘ਚ ਸਿਰਫ ਇਥੋਪੀਆ ਅਤੇ ਕੀਨੀਆ ਨੇ ਹੀ ਸ਼ਿਰਕਤ ਕੀਤੀ ਸੀ) ਅਤੇ ਲਾਤੀਨੀ ਅਮਰੀਕਾ ਤੋਂ ਇੱਕ ਮੁਲਕ ਚਿੱਲੀ ਨੇ ਇਸ ਫੋਰਮ ‘ਚ ਸ਼ਮੂਲੀਅਤ ਕੀਤੀ। ਬਹੁਤ ਸਾਰੇ ਮੁਲਕ ਇਸ ਦੂਜੇ ਬੀ.ਆਰ.ਆਈ. ਬੈਠਕ ਤੋਂ ਪਰਾਂ ਰਹੇ।ਜਿਸ ‘ਚ ਬਰਿਕਸ ਦੇ ਪੰਜ ਮੈਂਬਰਾਂ ‘ਚੋਂ ਤਿੰਨ ਮੈਂਬਰ ਮੁਲਕਾਂ ਨੇ ਇਸ ਫੋਰਮ ‘ਚ ਹਿੱਸਾ ਨਹੀਂ ਲਿਆ।ਸੰਯੁਕਤ ਰਾਸ਼ਟਰ, ਬਰਤਾਨੀਆ, ਜਰਮਨੀ, ਫਰਾਂਸ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ, ਸਪੇਨ, ਤੁਰਕੀ ਅਤੇ ਕੁੱਝ ਹੋਰ ਮੁਲਕਾਂ ਨੇ ਇਸ ਫੋਰਮ ‘ਚ ਭਾਗ ਨਹੀਂ ਲਿਆ। ਫੋਰਮ ਮਿਲਣੀ ਤੋਂ ਕੁੱਝ ਦਿਨ ਪਹਿਲਾਂ ਹੀ ਚੀਨ ਵੱਲੋਂ “ ਬੇਲਟ ਅਤੇ ਰੋਡ ਪਹਿਲ: ਤਰੱਕੀ...