ਉੱਤਰੀ ਕੋਰੀਆ ਵੱਲੋਂ ਕੀਤਾ ਗਿਆ ਹਥਿਆਰ ਪ੍ਰੀਖਣ: ਵਾਸ਼ਿਗੰਟਨ ਲਈ ਕੋਈ ਖਾਸ ਸੰਕੇਤ?

ਡੈਮੋਕਰੇਟਿਕ ਪੀਪਲਜ਼ ਰਿਪਬਲਿਕ ਆਫ਼ ਕੋਰੀਆ (ਉੱਤਰੀ ਕੋਰੀਆ) ਦੀ ਸਰਕਾਰੀ ਮਾਲਕੀ ਵਾਲੀ ਖ਼ਬਰ ਏਜੰਸੀ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਦੇਸ਼ ਨੇ ਇੱਕ ਨਿਰਦੇਸ਼ਿਤ ਹਥਿਆਰ ਦਾ ਸਫ਼ਲ ਪ੍ਰੀਖਣ ਕੀਤਾ ਹੈ।ਹਾਲਾਂਕਿ ਇਹ ਸਪਸ਼ੱਟ ਹੈ ਕਿ ਇਹ ਪ੍ਰੀਖਣ ਪ੍ਰਮਾਣੂ ਜਾਂ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਇਲ ਪ੍ਰਵਿਰਤੀ ਦਾ ਨਹੀਂ ਸੀ।ਕੇ.ਸੀ.ਐਨ.ਏ. ਨੇ ਇਸ ਨੂੰ ਅਤਿ-ਆਧੁਨਿਕ ਪਰ ਨਿਰਦੇਸ਼ਕ ਹਥਿਆਰ ਵੱਜੋਂ ਦਰਸਾਇਆ ਹੈ।ਇਸ ਤੋਂ ਭਾਵ ਹੈ ਕਿ ਇਸ ਹਥਿਆਰ ਦੀ ਰੇਂਜ ਸੰਯੁਕਤ ਰਾਜ ਤੱਕ ਨਹੀਂ ਹੋ ਸਕਦੀ ਹੈ, ਜਿਸ ਨਾਲ ਕਿ ਅਮਰੀਕਾ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਇਆ ਜਾ ਸਕੇ।
ਇਸ ਪ੍ਰੀਖਣ ਬਾਰੇ ਹੋਰ ਜਾਣਕਾਰੀ ਦੇਣ ਦੇ ਨਾਲ-ਨਾਲ ਉੱਤਰੀ ਕੋਰੀਆ ਸਰਕਾਰ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਨਾਲ ਪ੍ਰਮਾਣੂ ਮਸਲੇ ‘ਤੇ ਗੱਲਬਾਤ ਲਈ ਅਮਰੀਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੀ ਜਗ੍ਹਾ ਕਿਸੇ ਹੋਰ ਨੁਮਾਇੰਦੇ ਨੂੰ ਅੱਗੇ ਲਿਆਵੇ।ਇਸ ਬਿਆਨ ਤੋਂ ਪਤਾ ਚੱਲਦਾ ਹੈ ਕਿ ਉੱਤਰੀ ਕੋਰੀਆ ਕੂਟਨੀਤਕ ਲਾਭ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ।
ਵਾਈਟ ਹਾਊਸ ਵੱਲੋਂ ਇਸ ਸਬੰਧੀ ਕੁੱਝ ਸਖਤ ਰਵੱਈਆ ਨਹੀਂ ਅਪਣਾਇਆ ਗਿਆ ਅਤੇ ਨਾਲ ਹੀ ਪਿਯਾਂਗਯਾਂਗ ਨੂੰ ਇੱਕ ਉਸਾਰੂ ਗੱਲਬਾਤ ਲਈ ਚੌਕਸ ਰਹਿਣ ਲਈ ਕਿਹਾ ਹੈ।ਇਸ ਤੋਂ ਸੰਕੇਤ ਮਿਲਦਾ ਹੈ ਕਿ ਟਰੰਪ ਪ੍ਰਸ਼ਾਸਨ ਦੋਵਾਂ ਮੁਲਕਾਂ ਵਿਚਾਲੇ ਚੱਲ ਰਹੀ ਦੁਵੱਲੀ ਗੱਲਬਾਤ ਨੂੰ ਲੀਹੋਂ ਨਹੀਂ ਉਤਰਨ ਦੇਣਾ ਚਾਹੇਗਾ।
ਉੱਤਰੀ ਕੋਰੀਆ ਵੱਲੋਂ ਕੀਤੇ ਗਏ ਇਸ ਪ੍ਰੀਖਣ ਦੀਆਂ ਰਿਪੋਰਟਾਂ ਇਸ ਸਾਲ ਫਰਵਰੀ ਮਹੀਨੇ ਵੀਅਤਨਾਮ ਵਿਖੇ ਅਮਰੀਕਾ ਅਤੇ ਉੱਤਰੀ ਕੋਰੀਆ ਦਰਮਿਆਨ ਅਸਫਲ ਰਹੇ ਸੰਮੇਲਨ ਤੋਂ ਬਾਅਦ ਪਹਿਲੀ ਵਾਰ ਆਈਆਂ ਹਨ।ਇੰਨ੍ਹਾਂ ਰਿਪੋਰਟਾਂ ਨਾਲ ਖੇਤਰ ‘ਚ ਸ਼ਾਂਤੀ ਦੀਆਂ ਸੰਭਾਵਨਾਵਾਂ ਸਬੰਧੀ ਚਿੰਤਾਵਾਂ ਨੇ ਮੁੜ ਸਿਰ ਚੁੱਕ ਲਿਆ ਹੈ।ਹੋ ਸਕਦਾ ਹੈ ਕਿ ਇਹ ਕਿਮ ਜਾਂਗ ਉਨ ਵੱਲੋਂ ਇੱਕ ਸਿੱਧੇ ਤੌਰ ‘ਤੇ ਚਿਤਾਵਨੀ ਹੋਵੇ, ਜਿਸ ਰਾਹੀਂ ਉਹ ਆਪਣੀ ਸਮਰੱਥਾ ਦਾ ਦਿਖਾਵਾ ਕਰਨਾ ਚਾਹੁੰਦੇ ਹੋਣ।ਇਸ ਤੋਂ ਸਾਫ਼ ਹੁੰਦਾ ਹੈ ਕਿ ਉੱਤਰੀ ਕੋਰੀਆ ਚਾਹੁੰਦਾ ਹੈ ਕਿ ਰਾਸ਼ਟਰਪਤੀ ਟਰੰਪ ਦੁਵੱਲੀ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਅਤੇ ਇਸ ਮੁਲਕ ਨਾਲ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਦੀ ਸਥਿਤੀ ਨੂੰ ਟਾਲਣ ਲਈ ਆਪਣੇ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ।ਅਪ੍ਰੈਲ ਦੇ ਸ਼ੁਰੂ ‘ਚ ਸੁਪਰੀਮ ਪੀਪਲਜ਼ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਕਿਮ ਨੇ ਕਿਹਾ ਸੀ ਕਿ ਅਮਰੀਕਾ ਨਾਲ ਗੱਲਬਾਤ ਲਈ 2019 ਦੇ ਅੰਤ ਤੱਕ ਦਾ ਹੀ ਸਮਾਂ ਹੈ।
ਸਾਲ 2018 ‘ਚ ਸਿੰਗਾਪੁਰ ‘ਚ ਆਯੋਜਿਤ ਹੋਏ ਪਹਿਲੇ ਸੰਵਾਦ ਸੰਮੇਲਨ ‘ਚ ਰਾਸ਼ਟਰਪਤੀ ਟਰੰਪ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਵੱਲੋਂ ਸਾਂਝੇ ਤੌਰ ‘ਤੇ ਦਸਤਖਤ ਕੀਤੇ ਗਏ ਐਲਾਨਨਾਮੇ ‘ਚ ਕਿਹਾ ਗਿਆ ਸੀ ਕਿ ਅਮਰੀਕਾ ਅਤੇ ਉੱਤਰੀ ਕੋਰੀਆ ਦੋਵੇਂ ਹੀ ਕੋਰੀਆਈ ਪ੍ਰਾਇਦੀਪ ‘ਚ ਸਥਾਈ ਸ਼ਾਂਤੀ ਵਿਵਸਥਾ ਸਥਾਪਿਤ ਕਰਨ ਲਈ ਸਾਂਝੇ ਤੌਰ ‘ਤੇ ਯਤਨਸ਼ੀਲ ਹੋਣਗੇ।ਇਸ ਦੇ ਬਦਲ ‘ਚ ਉੱਤਰੀ ਕੋਰੀਆ ਕੋਰੀਆਈ ਪ੍ਰਾਇਦੀਪ ਨੂੰ ਪੂਰੀ ਤਰ੍ਹਾਂ ਨਾਲ ਪ੍ਰਮਾਣੂ ਹਥਿਆਰ ਮੁਕਤ ਬਣਾਉਣ ਲਈ ਵਚਨਬੱਧ ਹੈ।ਅਮਰੀਕਾ ਵੱਲੋਂ ਹਟਾਈਆਂ ਗਈਆਂ ਪਾਬੰਦੀਆਂ, ਉੱਤਰੀ ਕੋਰੀਆ ਨੂੰ ਦਿੱਤੀ ਯਕੀਨੀ ਸੁਰੱਖਿਆ ਦਾ ਵਾਅਦਾ ਅਤੇ ਦੱਖਣੀ ਕੋਰੀਆ ਨਾਲ ਕਿਸੇ ਵੀ ਤਰ੍ਹਾਂ ਦੀ ਫੌਜੀ ਸਾਂਝੇਦਾਰੀ ਤੋਂ ਦੂਰ ਰਹਿਣ ਦੇ ਯਤਨਾਂ ਤੋਂ ਕਿਮ ਜਾਂਗ ਉਨ ਸੰਤੁਸ਼ਟ ਨਹੀਂ ਜਾਪਦੇ ਹਨ।ਪਿਯਾਂਗਯਾਂਗ ਦਾ ਮੰਨਣਾ ਹੈ ਕਿ ਅਮਰੀਕਾ ਸਿਰਫ ਉੱਤਰੀ ਕੋਰੀਆ ਵੱਲੋਂ ਪ੍ਰਮਾਣੂ ਮੁਕਤ ਦੀ ਦਿਸ਼ਾ ‘ਚ ਕੀਤੀ ਜਾਣ ਵਾਲੀ ਕਾਰਵਾਈ ਦੀ ਤਾਕ ‘ਚ ਹੈ।
ਉੱਤਰੀ ਕੋਰੀਆ ਦਾ ਪ੍ਰਮਾਣੂ ਹਥਿਆਰਾਂ ਦਾ ਮੁੱਦਾ ਅਮਰੀਕਾ ਲਈ ਗੱਲਬਾਤ ਦਾ ਮੁੱਖ ਮੁਦਾ ਹੈ ਅਤੇ ਰਾਸ਼ਟਰਪਤੀ ਟਰੰਪ ਨੇ ਕਈ ਵਾਰ ਦੁਹਰਾਇਆ ਹੈ ਕਿ ਉਹ ਉੱਤਰ ਕੋਰੀਆ ਵੱਲੋਂ ਪ੍ਰਮਾਣੂ ਮੁਕਤ ਖੇਤਰ ਲਈ ਨਿਰਣਾਇਕ ਕਾਰਵਾਈ ਦੀ ਮੰਗ ਕਰ ਰਹੇ ਹਨ।ਨਵੰਬਰ 2017 ‘ਚ  ਹਵਾਸੋਂਗ-15 ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਇਲ ਪ੍ਰੀਖਣ ਤੋਂ ਬਾਅਦ ਉੱਤਰੀ ਕੋਰੀਆ ਨੇ ਪ੍ਰਮਾਣੂ ਪ੍ਰੀਖਣਾਂ ਦੀ ਲੜੀ ‘ਤੇ ਰੋਕ ਲਗਾ ਦਿੱਤੀ ਸੀ। ਅਪ੍ਰੈਲ 2018 ‘ਚ ਕਿਮ ਜਾਂਗ ਉਨ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਦੇਸ਼ ਭਵਿੱਖ ‘ਚ ਹੋੲ ਪ੍ਰਮਾਣੂ ਪ੍ਰੀਖਣ ਨਹੀਂ ਕਰੇਗਾ ਕਿਉਂਕਿ ਉਨ੍ਹਾਂ ਨੂੰ ਹੁਣ ਇਸ ਦੀ ਜ਼ਰੂਰਤ ਨਹੀਂ ਹੈ।ੳਦੋਂ ਤੋਂ ਲੈ ਕੇ ਹੁਣ ਤੱਕ ਉੱਤਰੀ ਕੋਰੀਆ ਆਪਣੇ ਸ਼ਬਦਾਂ ‘ਤੇ ਪੂਰਾ ਉਤਰਿਆ ਹੈ।
 ਟਰੰਪ-ਕਿਮ ਗੱਲਬਾਤ ਕਿਸੇ ਮਜ਼ਬੂਤ ਸਿੱਟੇ ‘ਤੇ ਪਹੁੰਚਣ ਦੀ ਬਜਾਏ ਚਰਚਾਵਾਂ ਦਾ ਹਿੱਸਾ ਵਧੇਰੇ ਬਣੀ ਹੈ।ਹੁਣ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਹੋਰ ਸਮੇਂ ਲਈ ਇਸ ਸਥਿਤੀ ‘ਚ ਨਹੀਂ ਬਣਿਆ ਰਹੇਗਾ ਅਤੇ ਅਮਰੀਕਾ ਨੂੰ ਚਿਤਾਵਨੀ ਦੇਣ ਦੇ ਰੂਪ ‘ਚ ਕੁੱਝ ਪ੍ਰੀਖਣ ਜ਼ਰੂਰ ਕਰੇਗਾ।ਹਾਲ ‘ਚ ਹੀ ਕੀਤੇ ਗਏ ਪ੍ਰੀਖਣ ਨੂੰ ਵੀ ਉੱਤਰੀ ਕੋਰੀਆ ਵੱਲੋਂ ਅਮਰੀਕਾ ਨੂੰ ਆਪਣੇ ‘ਤੇ ਲੱਗੇ ਆਰਥਿਕ ਰੋਕਾਂ ਨੂੰ ਹਟਾਉਣ ਲਈ ਮਜ਼ਬੂਰ ਕਰਨ ਦੀ ਦਿਸ਼ਾ ‘ਚ ਵੇਖਿਆ ਜਾ ਰਿਹਾ ਹੈ।
ਜੇਕਰ ਹਨੋਈ ‘ਚ ਜੋਏ ਟਰੰਪ-ਕਿਮ ਸੰਵਾਦ ਦੀ ਗੱਲ ਕਰੀਏ ਤਾਂ ਭਾਵੇਂ ਇਸ ਅਸਫਲ ਰਿਹਾ ਪਰ ਰਾਸ਼ਟਰਪਤੀ ਟਰਮਪ ਵੱਲੋਂ ਅਜਿਹਾ ਕੋਈ ਸੰਕੇਤ ਨਹੀਂ ਆਇਆ ਕਿ ਇਹ ਉਨ੍ਹਾਂ ਦੀ ਆਗੂ ਕਿਮ ਨਾਲ ਅੰਤਿਮ ਗੱਲਬਾਤ ਸੀ।ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਆਗੂ ਇੱਕ ਵਾਰ ਬੈਠਕ ਕਰਨਗੇ।
ਇਸ ਦੌਰਾਨ ਉੱਤਰੀ ਕੋਰੀਆ ਦੇ ਆਗੂਆਂ ਵੱਲੋਂ ਰੂਸ ਦਾ ਦੌਰਾ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ, ਜਿਸ ਦਾ ਪ੍ਰਭਾਵ ਜ਼ਰੂਰ ਹੀ ਅਮਰੀਕਾ-ਕੋਰੀਆ ਸੰਵਾਦ ‘ਤੇ ਪਵੇਗਾ।
ਨਵੀਂ ਦਿੱਲੀ ਦਾ ਮੰਨਣਾ ਹੈ ਕਿ ਜੋ ਵੀ ਯਤਨ ਕੀਤੇ ਜਾਣ ਉਨ੍ਹਾਂ ਦਾ ਮਕਸਦ ਸਥਾਈ ਅਤੇ ਸ਼ਾਂਤੀ ਭਰਪੂਰ ਕੋਰੀਆਈ ਪ੍ਰਾਇਦੀਪ ਦੀ ਮਜ਼ਬੂਤੀ ਲਈ ਹੋਣੇ ਚਾਹੀਦੇ ਹਨ।

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ