ਪਾਕਿਸਤਾਨ ਅੱਗੇ ਮੁੜ ਆਪਣੇ ਹੀ ਟੀਚੇ ਨੂੰ ਹਾਸਲ ਕਰਨ ਦੀ ਚੁਣੌਤੀ
ਮੌਜੂਦਾ ਸਮੇਂ ‘ਚ ਪਾਕਿਸਤਾਨ ‘ਚ ਕੁੱਝ ਵੀ ਲੀਹ ‘ਤੇ ਨਹੀਂ ਹੈ।ਇੱਕ ਪਾਸੇ ਵਿਸ਼ਵਵਿਆਪੀ ਮਹਾਂਮਾਰੀ ਕੋਵਿਡ-19 ਨੇ ਆਪਣਾ ਕਹਿਰ ਜਾਰੀ ਰੱਖਿਆ ਹੈ ਅਤੇ ਦੂਜੇ ਪਾਸੇ ਪਾਕਿਸਤਾਨ ਪਹਿਲਾਂ ਤੋਂ ਹੀ ਆਰਥਿਕ ਮੰਦੀ ਨੂੰ ਝੇਲ ਰਿਹਾ ਹੈ।ਅਜਿਹੇ ‘ਚ ਪਾਕਿਸਤਾਨ ਦੀ ਸਥਿਤੀ ਅੱਗੇ ਖੁਹ ਪਿੱਛੇ ਖਾਈ ਵਾਲੀ ਬਣੀ ਹੋਈ ਹੈ।ਇਸ ਤੋਂ ਇਲਾਵਾ ਆਲਮੀ ਅੱਤਵਾਦ ਪ੍ਰਤੀ ਇਸਲਾਮਾਬਾਦ ਦਾ ਆਪਣਾ ਪੈਂਤੜਾ ਇਸ ਨੂੰ ਹੋਰ ਮੁਸ਼ਕਲਾਂ ‘ਚ ਪਾ ਰਿਹਾ ਹੈ।ਉਹ ਵੀ ਇੱਕ ਸਮਾਂ ਸੀ ਜਦੋਂ ਪਾਕਿਸਤਾਨ ਇਸ ਰਾਹ ਦਾ ਮੋਢੀ ਖਿਡਾਰੀ ਹੁੰਦਾ ਸੀ। ਅਮਰੀਕਾ ਦੇ ਵਿਦੇਸ਼ ਮਹਿਕਮੇ ਨੇ ਆਪਣੀ ਤਾਜ਼ਾ ਰਿਪੋਰਟ ‘ਚ ਕਿਹਾ ਹੈ ਕਿ ਪਾਕਿਸਤਾਨ ਖੇਤਰੀ ਦਹਿਸ਼ਤਗਰਦ ਸਮੂਹਾਂ ਲਈ ਸੁਰੱਖਿਅਤ ਪਨਾਹਗਾਹਾਂ ਮੁਹੱਈਆ ਕਰਵਾਉਂਦਾ ਹੈ।ਇਸਲਾਮਾਬਾਦ ਵੱਲੋਂ ਇੰਨ੍ਹਾਂ ਹਿੰਸਕ ਅੱਤਵਾਦੀ ਸਮੂਹਾਂ ਖਿਲਾਫ ਕੋਈ ਸਖ਼ਤ ਕਾਰਵਾਈ ਵੀ ਨਹੀਂ ਕੀਤੀ ਜਾ ਰਹੀ ਹੈ।ਪਾਕਿਸਤਾਨ ਦੀ ਲੀਡਰਸ਼ਿਪ ਨੇ ਅਜਿਹੇ ਕਾਰਜਾਂ ਨੂੰ ਰੋਕਣ ਦੀ ਬਜਾਏ ਹੋਰ ਵਿਵਾਦ ਪੈਦਾ ਕਰ ਦਿੱਤੇ ਹਨ। ਵੀਰਵਾਰ ਨੂੰ ਪਾਕਿਸਤਾਨ ਦੀ ਕੌਮੀ ਅਸੈਂਬਲੀ ‘ਚ ਚੱਲ ਰਹੇ ਬਜਟ ਸੈਸ਼ਨ ‘ਚ ਵਿਚਾਰ ਵਟਾਂਦਰੇ ਦੌਰਾਨ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੇ ਮਾਰੇ ਗਏ ਅਲ-ਕਾਇਦਾ ਮੁੱਖੀ ਅਤੇ 9/11 ਦੇ ਮੁੱਖ ਸਾਜਿਸ਼ਕਰਤਾ ਓਸਾਮਾ ਬਿਨ ਲਾਦੇਨ ਨੂੰ ‘ਸ਼ਹੀਦ’ ਕਹਿ ਕੇ ਪੁਕਾਰਿਆ।ਉਨ੍ਹਾਂ ਅੱਗੇ ਕਿਹਾ ਕਿ ਇਸਲਾਮਾਬਾਦ ਨੂੰ ਅੱਤਵਾਦ ਵਿਰੁੱਧ ਅਮਰੀਕਾ ਦੀ ਜੰਗ ‘ਚ ਹਿੱਸਾ ਲੈ...