ਭਾਰਤ-ਆਸਟ੍ਰੇਲੀਆ ਸਬੰਧ: ਇੱਕ ਵਰਚੁਅਲ ਸੰਮੇਲਨ ਅਤੇ ਇਸ ਦੇ ਨਤੀਜੇ
ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਵਿਸ਼ਵ ਭਰ ‘ਚ ਲੌਕਡਾਊਨ ਅਤੇ ਯਾਤਰਾ ਪਾਬੰਦੀਆਂ ਦੇ ਦੌਰ ਵਿਚਾਲੇ ਭਾਰਤ ਅਤੇ ਆਸਟ੍ਰੇਲੀਆ ਨੇ ਆਪਣੇ ਪਹਿਲੇ ਵਰਚੁਅਲ ਸਿਖਰ ਸੰਮੇਲਨ ਦਾ ਆਯੋਜਨ ਕੀਤਾ।ਅਸਲ ‘ਚ ਇਹ ਸੰਮੇਲਨ ਜਨਵਰੀ 2020 ਅਤੇ ਮਈ 2020 ‘ਚ ਹੋਣ ਵਾਲੀਆਂ ਮਿਲਣੀਆਂ ਦੀ ਥਾਂ ‘ਤੇ ਆਯੋਜਿਤ ਕੀਤਾ ਗਿਆ ਹੈ ।ਮਹਾਮਾਰੀ ਕੋਰੋਨਾ ਵਾਇਰਸ ਦੇ ਕਾਰਨ ਆਪਸੀ ਬੈਠਕਾਂ ਸੰਭਵ ਨਹੀਂ ਹੋ ਪਾ ਰਹੀਆਂ ਹਨ, ਜਿਸ ਕਰਕੇ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਮਕਸਦ ਨਾਲ ਦੋਵਾਂ ਦੇਸ਼ਾਂ ਦੇ ਆਗੂਆਂ ਦਰਮਿਆਨ ਇਸ ਵਰਚੁਅਲ ਸੰਮੇਲਨ ਦਾ ਪ੍ਰਬੰਧ ਕੀਤਾ ਗਿਆ।
ਇਸ ਸੰਮੇਲਨ ਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਇਕ ਖਾਸ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਪਹੁੰਚਾਉਣਾ ਹੈ।ਸੰਮੇਲਨ ਦੌਰਾਨ ਦੋਵਾਂ ਧਿਰਾਂ ਨੇ ਆਰਥਿਕ ਅਤੇ ਸੁਰੱਖਿਆ ਸੰਬੰਧਾਂ ਨੂੰ ਧਿਆਨ ‘ਚ ਰੱਖਦਿਆਂ 9 ਸਮਝੌਤਿਆਂ ਨੂੰ ਸਹੀਬੱਧ ਕੀਤਾ।ਜੇਕਰ ਵੇਖਿਆ ਜਾਵੇ ਤਾਂ ਦੋਵੇਂ ਦੇਸ਼ ਤਕਰੀਬਨ 30 ਬਿਲੀਅਨ ਡਾਲਰ ਦੇ ਦੋ ਤਰਫਾ ਵਪਾਰ ਦਾ ਆਨੰਦ ਮਾਣ ਰਹੇ ਹਨ।ਸਮੁੱਚੇ ਹਿੰਦ-ਪ੍ਰਸ਼ਾਂਤ ‘ਚ ਭਾਰਤ ਨੇ ਆਪਣੇ ਆਰਥਿਕ ਏਕੀਕਰਣ ਨੂੰ ਮਜ਼ਬੂਤ ਕੀਤਾ ਹੈ ਅਤੇ ਆਸਟ੍ਰੇਲੀਆ ਹੁਣ ਭਾਰਤ ਦਾ ਅੱਠਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ।
ਕੋਵਿਡ-19 ਕਾਰਨ ਦਰਪੇਸ਼ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹਾਮਾਰੀ ਦੇ ਹੱਲ ਲਈ ਇੱਕ ਤਾਲਮੇਲ ਅਤੇ ਸਹਿਯੋਗੀ ਪਹੁੰਚ ਵਾਲੀ ਕਾਰਵਾਈ ਦੀ ਪੇਸ਼ਕਸ਼ ਕੀਤੀ ਹੈ।ਸਿਹਤ ਸੇਵਾ ਖੋਜ ਦੇ ਖੇਤਰਾਂ ‘ਚ ਸਹਿਯੋਗਪੂਰਣ ਯਤਨਾਂ ਦੀ ਸੰਭਾਵਨਾ ਨੂੰ ਸੰਬੋਧਿਤ ਕਰਦਿਆਂ ਦੋਵਾਂ ਦੇਸ਼ਾਂ ਨੇ ਭਵਿੱਖ ‘ਚ ਸਿਹਤ ਸਬੰਧੀ ਖ਼ਤਰਿਆਂ ਨੂੰ ਸੰਬੰਧਿਤ ਕਰਨ ਲਈ ਖੋਜ ਅਤੇ ਡਾਕਟਰੀ ਵਿਕਾਸ ਦੇ ਮੌਕਿਆਂ ਨੂੰ ਸਾਂਝਾ ਕਰਨ ‘ਤੇ ਆਪਣਾ ਧਿਆਨ ਕੇਂਦਰਿਤ ਕੀਤਾ।ਇਸ ਸੰਮੇਲਨ ਤੋਂ ਬਾਅਦ ਜਾਰੀ ਕੀਤੇ ਗਏ ਸਾਂਝੇ ਬਿਆਨ ਨੇ ਇਸ ਸੰਕਟ ਅਤੇ ਇਸ ਦੇ ਆਰਥਿਕ ਨਤੀਜਿਆਂ ਨੂੰ ਸੰਬੰਧਿਤ ਕਰਨ ਦੇ ਵਿਸ਼ਵ ਵਿਆਪੀ ਸਹਿਯੋਗ ਦੀ ਸਾਰਥਕਤਾ ਦੇ ਸੰਕੇਤ ਦਿੱਤੇ ਹਨ।
ਸੁਰੱਖਿਆ ਦੇ ਖੇਤਰ ‘ਚ ਦੋਵਾਂ ਧਿਰਾਂ ਨੇ ਇੱਕ ਖਾਸ ਸਮਝੌਤੇ ਐਮਐਲਐਸਏ ਨੂੰ ਸਿਰੇ ਚਾੜ੍ਹਿਆ।ਜਿਸ ਦਾ ਉਦੇਸ਼ ਸੈਨਿਕ ਅੰਤਰ-ਕਾਰਜਸ਼ੀਲਤਾ ਨੂੰ ਵਧਾਉਣਾ ਹੈ।ਇਸ ਰਾਹੀਂ ਦੋਵੇਂ ਧਿਰਾਂ ਇੱਕ ਦੂਜੇ ਦੇ ਫੌਜੀ ਠਿਕਾਣਿਆਂ ਤੱਕ ਪਹੁੰਚ ਕਰ ਸਕਣਗੇ।ਭਾਰਤ ਅਤੇ ਆਸਟ੍ਰੇਲੀਆ ਸਪੱਸ਼ਟ ਤੌਰ ‘ਤੇ ਦੁਵੱਲੇ ਅਤੇ ਬੁ-ਪੱਖੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਬਹੁ-ਆਯਾਮੀ ਪਹੁੰਚ ਰਾਹੀਂ ਹਿੰਦ-ਪ੍ਰਸ਼ਾਂਤ ਖੇਤਰ ‘ਚ ਆਪਸੀ ਸਹਿਯੋਗ ਵਧਾਉਣ ਦੇ ਯਤਨ ਕਰ ਰਹੇ ਹਨ।
ਇਸ ਵਰਚੁਅਲ ਸੰਮੇਲਨ ‘ਚ ਦੁਵੱਲੇ ਸਬੰਧਾਂ ਨੂੰ ਵਿਚਾਰਿਆ ਗਿਆ।ਦੋਵੇਂ ਦੇਸ਼ ਪਹਿਲਾਂ ਹੀ ਕਈ ਬਹੁਪੱਖੀ ਸੰਗਠਨਾਂ ਨਾਲ ਜੁੜੇ ਹੋਏ ਹਨ, ਜਿਸ ‘ਚ ਪੂਰਬੀ ਏਸ਼ੀਆ ਸਿਖਰ ਸੰਮੇਲਨ, ਆਸੀਆਨ ਰੱਖਿਆ ਮੰਤਰੀਆਂ ਦੀ + ਬੈਠਕ, ਹਿੰਦ ਮਹਾਂਸਾਗਰ ਰਿਮ ਐਸੋਸੀਏਸ਼ਨ ਆਦਿ ਸ਼ਾਮਲ ਹਨ।
ਆਈ.ਓ.ਆਰ.ਏ. ਅਧੀਨ ਇੰਡੋਨੇਸ਼ੀਆ ਨਾਲ ਆਸਟ੍ਰੇਲੀਆ-ਭਾਰਤ-ਜਾਪਾਨ ਦੇ ਹਿੰਦ ਮਹਾਂਸਾਗਰ ਸੰਵਾਦ ਨੇ ਹਿੰਦ-ਪ੍ਰਸ਼ਾਂਤ ‘ਚ ਸਹਿਯੋਗ ਦੀ ਸ਼ਕਤੀ ਨੂੰ ਗੰਭੀਰ ਰੂਪ ‘ਚ ਵਧਾ ਦਿੱਤਾ ਹੈ।ਇਸੇ ਤਰ੍ਹਾਂ ਹੀ ਚਤੁਰਭੁਹ ਸੰਵਾਦ (ਕਵਾਡ) ਦਾ ਉਦੇਸ਼ ਵੀ ਹਿੰਦ-ਪ੍ਰਸ਼ਾਂਤ ਖੇਤਰ ‘ਚ ਸਮਾਨਤਾਵਾਂ ਨੂੰ ਸੰਬੋਧਨ ਕਰਨ ‘ਤੇ ਕੇਂਦਰਿਤ ਹੈ।
ਭਾਰਤ ਅਤੇ ਆਸਟ੍ਰੇਲੀਆਂ ਦੋਵਾਂ ਨੇ ਹੀ ਹਾਲ ‘ਚ ਚੀਨ ਨਾਲ ਆਪਣੇ ਸਬੰਧਾਂ ‘ਚ ਤਣਾਅ ਵੇਖਿਆ ਹੈ।ਭਾਰਤ ਅਤੇ ਚੀਨ ਵਿਚਾਲੇ ਲੱਦਾਖ ਨੂੰ ਲੈ ਕੇ ਤਣਾਅ ਵਧਿਆ ਹੈ ਜਦਕਿ ਮਹਾਮਾਰੀ ਕੋਰੋਨਾਵਾਇਰਸ ਦੇ ਮੂਲ ਸਥਾਨ ਦੀ ਜਾਂਚ ਕਰਵਾਉਣ ਦੀ ਜ਼ਰੂਰਤ ਦਾ ਸਮਰਥਨ ਕਰਨ ਤੋਂ ਬਾਅਦ ਆਸਟ੍ਰੇਲੀਆ ਅਤੇ ਚੀਨ ਦੇ ਸਬੰਧਾਂ ‘ਚ ਵੀ ਕੜਵਾਹਟ ਆਈ ਹੈ।ਅਜਿਹੇ ਕਾਰਨਾਂ ਕਰਕੇ ਹੀ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਪਾਰਕ ਅਤੇ ਆਰਥਿਕ ਏਕੀਕਰਣ ਦੇ ਪੱਧਰ ‘ਤੇ ਚੀਨ ਨੇ ਸਖਤ ਪ੍ਰਤੀਕ੍ਰਿਆ ਪ੍ਰਗਟ ਕੀਤੀ ਹੈ।
ਅਜਿਹੇ ਹਾਲਾਤਾਂ ਦੌਰਾਨ ਇੱਕ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਦੁਵੱਲੇ ਸਬੰਧਾਂ ‘ਚ ਵਾਧਾ ਭਾਰਤ ਅਤੇ ਆਸਟ੍ਰੇਲੀਆ ਦੋਵਾਂ ਲਈ ਹੀ ਮਹੱਤਵਪੂਰਣ ਸਿੱਧ ਹੋਵੇਗਾ।
ਸਕ੍ਰਿਪਟ: ਪ੍ਰੋ. ਸ਼ੰਕਾਰੀ ਸੁੰਦਰਾਰਮਨ, ਇੰਡ-ਪੈਸੀਫਿਕ ਅਧਿਐਨ ਕੇਂਦਰ, ਜੇਐਨਯੂ
Comments
Post a Comment