ਭਾਰਤ ਨੇ ਅੱਖਾਂ ਦੇ ਕੈਂਸਰ ਦੇ ਇਲਾਜ ਵਿੱਚ ਕੀਤੇ ਮੀਲ ਪੱਥਰ ਸਥਾਪਿਤ
ਭਾਰਤ ਅੱਖਾਂ ਦੇ ਕੈਂਸਰ ਦੇ ਇਲਾਜ ਵਿਚ ਅਤਿ ਆਧੁਨਿਕ ਤਕਨਾਲੋਜੀ ਵਿਕਸਤ ਕਰਨ ਵਿਚ ਸਫਲ ਰਿਹਾ ਹੈ।ਇਹ ਆਮ ਲੋਕਾਂ ਲਈ ਵੱਡਾ ਵਰਦਾਨ ਹੋਵੇਗਾ। ਭਾਂਬਾ ਐਟੋਮਿਕ ਰਿਸਰਚ ਸੈਂਟਰ (ਬੀ.ਏ.ਆਰ.ਸੀ.), ਮੁੰਬਈ ਨੇ ਓਕੁਲਾਰ ਟਿਊਮਰਜ਼ ਦੇ ਇਲਾਜ ਲਈ ਪਹਿਲੀ ਸਵਦੇਸ਼ੀ ਰੂਥਨੀਅਮ 106 ਪਲੇਕ ਦੇ ਰੂਪ ਵਿਚ ਆਈ ਕੈਂਸਰ ਥੈਰੇਪੀ ਨੂੰ ਵਿਕਸਤ ਕੀਤਾ ਹੈ। ਅੱਖਾਂ ਦੇ ਟਿਊਮਰ, ਓਕੁਲਾਰ ਟਿਊਮਰ ਵੀ ਜਾਣੇ ਜਾਂਦੇ ਹਨ। ਟਿਊਮਰ ਸੈੱਲਾਂ ਦਾ ਸਮੂਹ ਹੁੰਦਾ ਹੈ, ਜੋ ਅਸਧਾਰਨ ਰੂਪ ਵਿੱਚ ਵੱਧਦਾ ਹੈ ਅਤੇ ਇਹ ਘਾਤਕ (ਕੈਂਸਰ) ਜਾਂ ਸੌਖਾ (ਕੈਂਸਰ ਰਹਿਤ) ਹੋ ਸਕਦਾ ਹੈ। ਅੱਖਾਂ ਦੇ ਟਿਊਮਰ ਦੀ ਸਭ ਤੋਂ ਆਮ ਕਿਸਮ ਮੈਟਾਸਟੈਟਿਕ ਹੁੰਦੀ ਹੈ। ਇਹ ਕੈਂਸਰ ਕਾਰਨ ਹੁੰਦੀ ਇਕ ਸੈਕੰਡਰੀ ਰਸੌਲੀ ਹੈ, ਜੋ ਸਰੀਰ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਵਿਚ ਫੈਲ ਜਾਂਦੀ ਹੈ। ਅਕਸਰ ਫੇਫੜਿਆਂ, ਛਾਤੀ, ਅੰਤੜੀਆਂ ਜਾਂ ਪ੍ਰੋਸਟੇਟ ਤੋਂ ਆਉਂਦੀ ਹੈ। ਹਾਲਾਂਕਿ ਬਹੁਤ ਘੱਟ, ਓਕੁਲਾਰ ਮੇਲੇਨੋਮਾ ਸਭ ਤੋਂ ਆਮ ਪ੍ਰਾਇਮਰੀ ਬਾਲਗ ਰਸੌਲੀ ਹੈ, ਜੋ ਅੱਖ ਵਿੱਚ ਬਣਦਾ ਹੈ। ਇਸ ਨੂੰ ਕਈ ਵਾਰ “ਯੂਵੇਲ” ਮੇਲਾਨੋਮਾ ਜਾਂ “ਕੋਰੀਓਡੀਅਲ” ਮੇਲਾਨੋਮਾ ਵੀ ਕਿਹਾ ਜਾਂਦਾ ਹੈ। ਇਹ ਅੱਖ ਦੇ ਪਿਗਮੈਂਟਡ ਸੈੱਲਾਂ ਤੋਂ ਬਣਦਾ ਹੈ ਅਤੇ ਅੱਖ ਦੇ ਤਿੰਨ ਮੁੱਖ ਖੇਤਰਾਂ ਆਈਰਿਸ, ਸਿਲੀਰੀ ਬਾਡੀ ਅਤੇ ਕੋਰੋਇਡ ਵਿਚ ਹੁੰਦਾ ਹੈ। ਅੱਖ ਦੇ ਇਹ ਤਿੰਨੋ ਹਿੱਸੇ ਇਕੱਠੇ "ਯੂਵੀਆ" ਬਣਾਉਂਦੇ ਹਨ। ਕੇਂਦਰੀ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਅੱ...