ਵੀਅਤਨਾਮ ਭਾਰਤ ਦੀ ‘ਐਕਟ ਈਸਟ’ ਨੀਤੀ ਦਾ ਇਕ ਮਹੱਤਵਪੂਰਨ ਥੰਮ੍ਹ ਹੈ
ਭਾਰਤ ਅਤੇ ਵੀਅਤਨਾਮ ਵਿਚਕਾਰ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਮਨੋਰਥ ਹਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਵੀਅਤਨਾਮ ਦੇ ਹਮਰੁਤਬਾ ਨੂਗਯੇਨ ਜ਼ੁਆਨ ਫੁਕ ਨੇ ਇਕ ਵਰਚੁਅਲ ਸੰਮੇਲਨ ਵਿਚ ਹਿੱਸਾ ਲਿਆ। ਹਾਲਾਂਕਿ ਭਾਰਤ ਅਤੇ ਵੀਅਤਨਾਮ ਵਿਚਕਾਰ ਮਜ਼ਬੂਤ ਦੁਵੱਲੇ ਸਬੰਧ ਹਨ। ਵਿਸ਼ੇਸ਼ ਤੌਰ 'ਤੇ ਦੱਖਣੀ ਚੀਨ ਸਾਗਰ ਅਤੇ ਭਾਰਤ-ਚੀਨ ਸਰਹੱਦ' ਤੇ ਅਸਲ ਕੰਟਰੋਲ ਰੇਖਾ ਵਿਚ ਹੋਏ ਵਿਕਾਸ ਨੇ ਆਪਣੇ ਦੁਵੱਲੇ ਸੰਬੰਧਾਂ ਵਿਚ ਰਣਨੀਤਕ ਸਹਿਯੋਗ ਦੇ ਰਿਸ਼ਤੇ ਨੂੰ ਜੋੜਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਵਿਅਤਨਾਮ ਨੂੰ ਭਾਰਤ ਦੀ ‘ਐਕਟ ਈਸਟ’ ਨੀਤੀ ਦਾ ਇਕ ਮਹੱਤਵਪੂਰਨ ਥੰਮ ਦੱਸਦਿਆਂ ‘ਭਾਰਤ-ਪ੍ਰਸ਼ਾਂਤ ਦ੍ਰਿਸ਼ਟੀ’ ਦਾ ਇਕ ਮਹੱਤਵਪੂਰਨ ਸਹਿਯੋਗੀ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿਅਤਨਾਮ ਨਾਲ ਆਪਣੇ ਸੰਬੰਧਾਂ ਨੂੰ ਲੰਮੇ ਸਮੇਂ ਤੋਂ ਰਣਨੀਤਕ ਸਹਿਯੋਗੀ ਦੀ ਦਿ੍ਸ਼ਟੀ ਤੋਂ ਦੇਖਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ “ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਾਡੇ ਸਾਂਝੇ ਉਦੇਸ਼ ਹਨ” ਅਤੇ “ਸਾਡੇ ਆਪਸੀ ਸਬੰਧ ਇਸ ਖੇਤਰ ਵਿਚ ਸਥਿਰਤਾ ਅਤੇ ਸ਼ਾਂਤੀ ਬਣਾਈ ਰੱਖਣ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ”। ਪ੍ਰਧਾਨ ਮੰਤਰੀ ਮੋਦੀ ਦੇ ਸ਼ਬਦਾਂ ਅਨੁਸਾਰ ਦੱਖਣੀ ਚੀਨ ਸਾਗਰ ਵਿੱਚ ਚੀਨ ਦੇ ਬਰਾਬਰ ਵੀਅਤਨਾਮ ਦੀ ਵੀ ਹਿੱਸੇਦਾਰੀ ਹੈ। ਭਾਰਤੀ ਪ੍ਰਧਾਨ ਮੰਤਰੀ ਦੀ ਭਾਵਨਾ ਦਾ ਸਮਰਥਨ ਕਰਦਿਆਂ ਵੀਅਤਨਾਮ ਦੇ ਪ੍ਰਧਾਨਮੰਤਰੀ ਨੂਗਯੇਨ ਜ਼ੁਆਨ ਫੁਕ ਨੇ ਕਿਹਾ ਕਿ ਸਾਲ 2016 ਵਿਚ ‘ਵਿਆਪਕ ਰਣਨੀਤਕ ਭਾਈਵਾਲੀ’ ਪੱਧਰ ‘ਤੇ ਦੁਵੱਲੇ ਸਬੰਧਾਂ ਨੂੰ ਅਪਗ੍ਰੇਡ ਕਰਨ ਨਾਲ ਇਕ ਦੂਜੇ ਦੇ ਦ੍ਰਿਸ਼ਟੀਕੋਣ, ਰੁਚੀਆਂ ਅਤੇ ਮੁੱਦਿਆਂ ਨੂੰ ਸਮਝਣ ਵਿਚ ਵਾਧਾ ਹੋਇਆ ਹੈ।
ਕਈ ਦੁਵੱਲੇ ਸਮਝੌਤਿਆਂ ਦਾ ਐਲਾਨ (ਐਮ.ਯੂ.ਯੂ.) ਕੀਤਾ ਗਿਆ ਅਤੇ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ 'ਨੂੰ ਹੋਰ ਮਜਬੂਤ ਕਰਨ ' ਤੇ ਸਹਿਮਤੀ ਦਿੱਤੀ ਗਈ। ਇਹ ਸਮਝੌਤੇ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸੰਬੰਧਾਂ ਦੇ ਪੂਰੇ ਖੇਤਰਾਂ ਨੂੰ ਕਵਰ ਕਰਦੇ ਹਨ। ਇਕ ਮਹੱਤਵਪੂਰਨ ਸਮਝੌਤਾ, ਜਿਸ ਨੂੰ ਦੋਹਾਂ ਪ੍ਰਧਾਨ ਮੰਤਰੀਆਂ ਨੇ ਅਪਣਾਇਆ ਸੀ, ਉਹ ਹੈ- ‘ਭਾਰਤ-ਵੀਅਤਨਾਮ ਸਾਂਝਾ ਸ਼ਾਂਤੀ, ਖੁਸ਼ਹਾਲੀ ਅਤੇ ਲੋਕ’। ਇਸ ਦਾ ਉਦੇਸ਼ “ਭਾਰਤ-ਵੀਅਤਨਾਮ ਵਿਆਪਕ ਰਣਨੀਤਕ ਭਾਈਵਾਲੀ ਦੇ ਭਵਿੱਖ ਦੇ ਵਿਕਾਸ ਲਈ ਮਾਰਗ ਦਰਸ਼ਨ ਕਰਨਾ ਹੈ ਅਤੇ ਇਸਦੇ ਕਾਰਜਕਾਲ ਦੀ ਯੋਜਨਾ 2021-2023" ਵਿਆਪਕ ਰਣਨੀਤਕ ਭਾਈਵਾਲੀ ਨੂੰ ਲਾਗੂ ਕਰਨ 'ਤੇ ਕੇਂਦ੍ਰਤ ਹੈ। ਬੈਠਕ ਦੌਰਾਨ ਕੀਤੀ ਗਈ ਇਕ ਮਹੱਤਵਪੂਰਣ ਘੋਸ਼ਣਾ ਅਨੁਸਾਰ ਵਿਅਤਨਾਮ ਦੇ ਲਈ 100 ਮਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ ਨਾਲ ਵੀਅਤਨਾਮ ਦੀ ਬਾਰਡਰ ਗਾਰਡ ਕਮਾਂਡ ਲਈ ਹਾਈ ਸਪੀਡ ਗਾਰਡ ਬੋਟ ਮੈਨੂਫੈਕਚਰਿੰਗ ਪ੍ਰਾਜੈਕਟ ਨੂੰ ਲਾਗੂ ਕਰਨਾ ਹੈ। ਜਿਸਦੇ ਤਹਿਤ ਵੀਅਤਨਾਮ ਵਿੱਚ ਸੱਤ ਹਾਈ ਸਪੀਡ ਕਿਸ਼ਤੀਆਂ ਤਿਆਰ ਕੀਤੀਆਂ ਜਾਣੀਆਂ ਹਨ। ਇਸਦੇ ਇਲਾਵਾ ਮੁਕੰਮਲ ਹੋਈ ਹਾਈ ਸਪੀਡ ਗਾਰਡ ਕਿਸ਼ਤੀ ਵਿਅਤਨਾਮ ਨੂੰ ਦਿੱਤੀ ਗਈ ਅਤੇ ਭਾਰਤ ਵਿਚ ਬਣੀਆਂ ਦੋ ਕਿਸ਼ਤੀਆਂ ਲਾਂਚ ਕੀਤੀਆਂ ਗਈਆਂ।
ਨਵੀਂ ਦਿੱਲੀ ਨੇ ਵੀਅਤਨਾਮ ਦੇ ਨ੍ਹਾ ਤ੍ਰਾਂਗ ਵਿਖੇ ਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਵਰਸਿਟੀ ਵਿਖੇ ਆਰਮੀ ਸਾੱਫਟਵੇਅਰ ਪਾਰਕ ਲਈ 5 ਮਿਲੀਅਨ ਡਾਲਰ ਦੀ ਗ੍ਰਾਂਟ ਸਹਾਇਤਾ ਦੀ ਘੋਸ਼ਣਾ ਕੀਤੀ ਹੈ। ਇਹ ਸਮਝੌਤਾ ਸਾਫਟਵੇਅਰ ਐਪਲੀਕੇਸ਼ਨਾਂ ਦੇ ਖੇਤਰ ਵਿਚ ਸਿਖਲਾਈ ਅਤੇ ਸੇਵਾਵਾਂ ਦੀ ਵਿਵਸਥਾ ਦੇ ਨਾਲ ਨੇਹਾ ਤ੍ਰਾਂਗ ਵਿਖੇ ਦੂਰ ਸੰਚਾਰ ਯੂਨੀਵਰਸਿਟੀ ਵਿਚ ਆਰਮੀ ਸਾੱਫਟਵੇਅਰ ਪਾਰਕ ਵਿਚ ਆਈ ਟੀ ਬੁਨਿਆਦੀ ਢਾਂਚੇ ਦੀ ਸਥਾਪਨਾ ਵਿਚ ਸਹਾਇਤਾ ਕਰੇਗਾ। ਸੰਮੇਲਨ ਦੌਰਾਨ ਕੀਤੀਆਂ ਗਈਆਂ ਕੁਝ ਹੋਰ ਮਹੱਤਵਪੂਰਨ ਘੋਸ਼ਣਾਵਾਂ ਵਿੱਚ ਵਿਰਾਸਤ ਦੀ ਸੰਭਾਲ, ਤਿੰਨ ਨਵੇਂ ਵਿਕਾਸ ਭਾਈਵਾਲੀ ਪ੍ਰਾਜੈਕਟ , ਭਾਰਤ-ਵੀਅਤਨਾਮ ਸਭਿਆਚਾਰਕ ਸੰਬੰਧਾਂ ਉੱਤੇ ਵਿਸ਼ਵ ਕੋਸ਼ ਬਣਾਉਣਾ ਆਦਿ ਦੁਵੱਲੇ ਪ੍ਰਾਜੈਕਟਾਂ ਵਿਚ ਸ਼ਾਮਲ ਹਨ।
ਇਕ ਹੋਰ ਮਹੱਤਵਪੂਰਣ ਸਮਝੌਤੇ ਕੀਤਾ ਗਿਆ, ਜਿਸ ਵਿਚ ਪ੍ਰਮਾਣੂ ਸੁਰੱਖਿਆ ਲਈ ਭਾਰਤ ਦੇ ਪਰਮਾਣੂ ਊਰਜਾ ਰੈਗੂਲੇਟਰੀ ਬੋਰਡ ਅਤੇ ਵੀਅਤਨਾਮ ਏਜੰਸੀ ਦੇ ਵਿਚਕਾਰ ਸਮਝੌਤਾ ਸ਼ਾਮਲ ਹੈ , ਜਿਸਦਾ ਉਦੇਸ਼ ਪ੍ਰਮਾਣੂ ਸੁਰੱਖਿਆ ਦੇ ਖੇਤਰ ਵਿਚ ਦੋਵਾਂ ਦੇਸ਼ਾਂ ਦੀਆਂ ਰੈਗੂਲੇਟਰੀ ਸੰਸਥਾਵਾਂ ਵਿਚ ਆਪਸੀ ਸਹਿਯੋਗ ਨੂੰ ਉਤਸ਼ਾਹਤ ਕਰਨਾ ਹੈ। ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ, (ਸੀਐਸਆਈਆਰ) ਪੈਟਰੋਲੀਅਮ ਅਤੇ ਵੀਅਤਨਾਮ ਪੈਟਰੋਲੀਅਮ ਇੰਸਟੀਚਿਊਟ ਦੇ ਵਿਚਕਾਰ ਸਮਝੌਤਾ ਪੈਟਰੋਲੀਅਮ ਖੋਜ ਅਤੇ ਸਿਖਲਾਈ ਵਿਚ ਸਹਿਯੋਗ ਨੂੰ ਵਧਾਉਣਾ ਹੈ। ਟਾਟਾ ਮੈਮੋਰੀਅਲ ਸੈਂਟਰ ਆਫ ਇੰਡੀਆ ਅਤੇ ਵੀਅਤਨਾਮ ਨੈਸ਼ਨਲ ਕੈਂਸਰ ਹਸਪਤਾਲ ਦੇ ਵਿਚਕਾਰ ਹੋਏ ਸਮਝੌਤੇ 'ਤੇ ਸਿਖਲਾਈ ਅਤੇ ਵਿਗਿਆਨਕ ਖੋਜ, ਸਿਹਤ ਸੰਭਾਲ ਸੇਵਾਵਾਂ, ਕੈਂਸਰ ਦੇ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਵਿਚ ਸਹਿਯੋਗ ਦੇ ਖੇਤਰਾਂ ਵਿਚ ਵਟਾਂਦਰੇ ਨੂੰ ਉਤਸ਼ਾਹਤ ਕਰਨ ਤੇ ਜੋਰ ਦਿੱਤਾ ਗਿਆ। ਨੈਸ਼ਨਲ ਸੋਲਰ ਫੈਡਰੇਸ਼ਨਜ਼ ਆਫ਼ ਇੰਡੀਆ ਅਤੇ ਵੀਅਤਨਾਮ ਕਲੀਨ ਐਨਰਜੀ ਐਸੋਸੀਏਸ਼ਨ ਦਰਮਿਆਨ ਸਮਝੌਤੇ ਦਾ ਉਦੇਸ਼ ਗਿਆਨ ਨੂੰ ਉਤਸ਼ਾਹਿਤ ਕਰਨਾ , ਇਸਦਾ ਆਦਾਨ-ਪ੍ਰਦਾਨ ਕਰਨਾ, ਸਰਬੋਤਮ ਅਭਿਆਸਾਂ ਅਤੇ ਜਾਣਕਾਰੀ ਨੂੰ ਸਾਂਝਾ ਕਰਨਾ ਅਤੇ ਭਾਰਤ ਅਤੇ ਵੀਅਤਨਾਮ ਵਿਚ ਸੌਰ ਊਰਜਾ ਨੂੰ ਉਤਸ਼ਾਹਤ ਕਰਨ ਲਈ ਨਵੇਂ ਕਾਰੋਬਾਰੀ ਮੌਕਿਆਂ ਦੀ ਖੋਜ ਕਰਨਾ ਹੈ।
ਸਮਝੌਤਿਆਂ ਨੂੰ ਨੇੜਿਓਂ ਦੇਖਦਿਆਂ ਇਹ ਤੱਥ ਸ਼ਪੱਸ਼ਟ ਹੁੰਦਾ ਹੈ ਕਿ ਭਾਰਤ ਵਿਕਾਸ ਸਹਾਇਤਾ ਅਤੇ ਮਾਰਗ ਦਰਸ਼ਕ ਦੇ ਸਿਧਾਂਤ ਨੂੰ ਅਪਣਾ ਰਿਹਾ ਹੈ, ਜੋ ਕਿ ਸਰਕਾਰ ਅਤੇ ਕਾਰਪੋਰੇਟ ਸੈਕਟਰ ਦੁਆਰਾ ਲੋਕ ਭਲਾਈ ਤੇ ਕੇਂਦਰਿਤ ਹੈ। ਇਹ ਪ੍ਰੋਜੈਕਟ ਅਤੇ ਸਹਾਇਤਾ, ਵਿਅਤਨਾਮੀ ਲੋਕਾਂ ਨੂੰ ਟਿਕਾਊ ਸ਼ਕਤੀਕਰਨ ਦੇ ਉਦੇਸ਼ਾਂ ਤੇ ਆਧਾਰਿਤ ਹੈ। ਇਹ ਵਪਾਰੀ ਜਾਂ ਕੁਦਰਤ ਦੇ ਸ਼ੋਸ਼ਣਵਾਦੀ ਵਤੀਰੇ ਵਾਲੇ ਨਹੀਂ ਹਨ,ਜਿਵੇਂ ਕਿ ਹਾਲ ਹੀ ਦੇ ਸਾਲਾਂ ਵਿਚ ਇਹ ਦੇਖਣ ਵਿੱਚ ਆਇਆ ਹੈ ਕਿ ਕਿਵੇਂ ਕੁਝ ਦਾਨੀ ਦੇਸ਼ ਸਹਾਇਤਾ ਦੇ ਅਜਿਹੇ ਲੁਕਵੇਂ ਪਹਿਲੂਆਂ ਵਿਚ ਕਈ ਵਾਰ ਕਰਜ਼ੇ ਦੇ ਜਾਲ ਅਤੇ ਵਿੱਤੀ ਤੰਗੀ ਵੱਲ ਲੈ ਜਾਂਦਾ ਹੈ।ਵੀਅਤਨਾਮ ਨੂੰ ਭਾਰਤ ਦੀ ਵਿਕਾਸ ਸਹਾਇਤਾ ਦਾ ਮਕਸਦ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨਾ, ਲੋਕਾਂ ਅਤੇ ਸਰਕਾਰ ਦੀ ਸਥਾਈ ਅਤੇ ਟਿਕਾਊ ਸਦਭਾਵਨਾ ਵਿਚ ਵਾਧਾ ਕਰਨਾ ਹੈ।
ਸਕ੍ਰਿਪਟ: ਡਾ. ਰੂਪਾ ਨਰਾਇਣ ਦਾਸ, ਰਣਨੀਤਕ ਵਿਸ਼ਲੇਸ਼ਕ
ਅਨੁਵਾਦਕ:ਮਨਜੀਤ ਅਣਖੀ

Comments
Post a Comment