Posts

Showing posts from March, 2020

ਅਮਰੀਕੀ ਰਾਸ਼ਟਰਪਤੀ ਚੋਣਾਂ ਵਾਸਤੇ ਦੌੜ ਭੱਜ ਅਤੇ ਦਰਪੇਸ਼ ਚੁਣੌਤੀਆਂ।

ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਦੀ ਪ੍ਰਕਿਰਿਆ ,ਜਿਸ ਵਿਚ ਨਵੰਬਰ 2020 ਦੌਰਾਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੀ ਚੋਣ ਕੀਤੀ ਜਾਵੇਗੀ, ਪੂਰੇ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋ ਗਈ ਹੈ। ਰਿਪਬਲਿਕਨ ਪਾਰਟੀ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਖ ਵੱਖ ਰਾਜਾਂ ਵਿਚ ਪ੍ਰਾਇਮਰੀ ਅਤੇ ਕਾਕਸ ਪ੍ਰਕਿਰਿਆ ਦੌਰਾਨ 1099 ਡੈਲੀਗੇਟ ਜਿੱਤੇ ਹਨ,ਜਦੋਂ ਕਿ ਉਹਨਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਵਾਸਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਨਣ ਵਾਸਤੇ 1276 ਡੈਲੀਗੇਟਾਂ ਦੀ ਜਰੂਰਤ ਹੈ। ਦੂਸਰੇ ਪਾਸੇ ਡੈਮੋਕਰੇਟਿਕ ਪਾਰਟੀ ਲਈ ਮੁਕਾਬਲਾ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਅਤੇ ਬਰਨੀ ਸੈਂਡਰਸ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਬਿਡੇਨ ਨੇ ਸੁਪਰ ਮੰਗਲਵਾਰ ਪ੍ਰਾਇਮਰੀ ਪ੍ਰਕਿਰਿਆ ਦੌਰਾਨ ਕੁਝ ਮਹੱਤਵਪੂਰਣ ਰਾਜਾਂ ਦੀ ਜਿੱਤ ਪ੍ਰਾਪਤ ਕੀਤੀ ਸੀ।14 ਰਾਜਾਂ ਅਤੇ ਅਮਰੀਕੀ ਸਮੋਆ ਨੇ ਸੁਪਰ ਮੰਗਲਵਾਰ ਨੂੰ ਰਾਸ਼ਟਰਪਤੀ ਦੀਆਂ ਪ੍ਰਾਇਮਰੀ ਪ੍ਕਿਰਿਆ ਰੱਖੀਆਂ ਸਨ, ਜਿਸ ਵਿਚ 1344 ਡੈਲੀਗੇਟ ਹਨ, ਜੋ 2020 ਦੀ ਲੋਕਤੰਤਰੀ ਦੌੜ ਵਿਚ ਸ਼ਾਮਿਲ ਕੁਲ ਇੱਕ ਤਿਹਾਈ ਤੋੱ ਵੱਧ ਹੈ। ਡੈਮੋਕਰੇਟਿਕ ਪਾਰਟੀ ਵਲੋਂ ਉਸ ਉਮੀਦਵਾਰ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜਦ ਕੀਤਾ ਜਾਵੇਗਾ, ਜੋ ਬਹੁਗਿਣਤੀ ਡੈਲੀਗੇਟਾਂ ਨੂੰ ਜਿੱਤੇਗਾ। ਰਾਸ਼ਟਰਪਤੀ ਦੀਆਂ ਚੋਣਾਂ ਤੋਂ ਪਹਿਲਾਂ ਉਮੀਦਵਾਰ ਰਾਜ ਦੀਆਂ ਪ੍ਰਾਇਮਰੀ ਅਤੇ ਕਾਕਸ ਪ੍ਰਣਾਲੀ ਦੀ ਇਕ ਪ੍ਰਕਿਰਿਆ ਵਿਚੋਂ ਲੰਘਦੇ ਹਨ। ਉਹਨਾਂ ਨੂੰ ਰਾਜ ਨੂੰ ਵੱਡੀਆਂ ਰਾਜਨੀਤਕ ਪਾਰਟੀਆਂ ...

ਤੇਲ ਕੀਮਤਾਂ ਦੀ ਜੰਗ

ਸਾਊਦੀ ਅਰਬ ਦੁਆਰਾ ਕੱਚੇ ਤੇਲ ਦੀਆਂ ਕੀਮਤਾਂ ਵਿੱਚ 30 ਫੀਸਦੀ ਤੋਂ ਵੱਧ ਦੀ ਕਮੀ ਕਰਨ ਦੇ ਸਿੱਟੇ ਵਜੋਂ ਤੇਲ ਕੀਮਤਾਂ ਦੀ ਜੰਗ ਸ਼ੁਰੂ ਹੋ ਗਈ ਹੈ। ਗੌਰਤਲਬ ਹੈ ਕਿ ਤੇਲ ਕੀਮਤਾਂ ਵਿੱਚ ਇਸ ਹੱਦ ਤੱਕ ਗਿਰਾਵਟ 1991 ਦੇ ਖਾੜੀ ਸੰਕਟ ਤੋਂ ਬਾਅਦ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ। ਦਰਅਸਲ ਇਹ ਸਾਊਦੀ ਅਰਬ ਅਤੇ ਰੂਸ ਵਿਚਾਲੇ ਤੇਲ ਉਤਪਾਦਨ ਘਟਾਉਣ ਦੇ ਫੈਸਲੇ ਨੂੰ ਲੈ ਕੇ ਫੁੱਟ ਪੈਣ ਕਾਰਨ ਹੋਇਆ ਹੈ। ਸਾਊਦੀ ਅਰਬ ਦੀ ਅਗਵਾਈ ਵਾਲਾ ਤੇਲ ਉਤਪਾਦਕ ਮੁਲਕਾਂ ਦਾ ਸੰਗਠਨ ਓਪੇਕ, ਕੋਰੋਨਾ ਵਾਇਰਸ ਫੈਲਣ ਕਾਰਨ ਮੰਗ ਵਿਚ ਆਈ ਕਮੀ ਦਾ ਮੁਕਾਬਲਾ ਕਰਨ ਲਈ ਤੇਲ ਦੇ ਉਤਪਾਦਨ ਵਿੱਚ 1.5 ਮਿਲੀਅਨ ਬੈਰਲ ਪ੍ਰਤੀ ਦਿਨ ਦੀ ਕਟੌਤੀ ਕਰਨਾ ਚਾਹੁੰਦਾ ਸੀ। ਪਰ ਰੂਸ ਆਪਣੇ ਤੇਲ ਦੇ ਉਤਪਾਦਨ ਨੂੰ ਘਟਾਉਣ ਲਈ ਰਾਜ਼ੀ ਨਹੀਂ ਹੋਇਆ, ਇਸ ਲਈ ਸਾਊਦੀ ਅਰਬ ਦੀ ਤੇਲ ਕੰਪਨੀ ਬ੍ਰੈਂਟ ਨੇ ਇਸ ਸਦੀ ਦੀ ਸਭ ਤੋਂ ਘੱਟ ਤੇਲ ਕੀਮਤ ਦਾ ਐਲਾਨ ਕਰਦਿਆਂ ਇਕ ਤਰ੍ਹਾਂ ਨਾਲ ਤੇਲ ਕੀਮਤਾਂ ਦੀ ਜੰਗ ਛੇੜ ਦਿੱਤੀ ਹੈ। ਕੋਰੋਨਾ ਵਾਇਰਸ ਦੀ ਮਾਰ ਨੇ ਵਿੱਤੀ ਬਾਜ਼ਾਰਾਂ ਅਤੇ ਉਸਾਰੀ ਖੇਤਰ, ਖਾਸ ਤੌਰ ਤੇ ਊਰਜਾ ਦੇ ਖੇਤਰ ਵਿੱਚ ਨਿਵੇਸ਼ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਸਾਊਦੀ ਅਰਬ ਜਿੰਨਾ ਸਸਤਾ ਤੇਲ ਕੋਈ ਵੀ ਮੁਲਕ ਪੈਦਾ ਨਹੀਂ ਕਰ ਸਕਦਾ। ਤੇਲ ਦੀਆਂ ਕੀਮਤਾਂ ਸਾਰੇ ਤੇਲ ਉਤਪਾਦਕਾਂ ਲਈ ਇਕੋ ਜਿਹੀਆਂ ਨਹੀਂ ਹਨ। ਵਿੱਤੀ ਬਰੇਕ-ਈਵਨ ਕੀਮਤ ਉਸ ਪੱਧਰ ਦਾ ਸੰਕੇਤ ਦਿੰਦੀ ਹੈ ਜਿਸ ਨਾਲ ਤੇਲ ਉਤ...

ਕੋਰੀਆਈ ਪ੍ਰਾਇਦੀਪ ‘ਚ ਤਣਾਅ ਵਧਿਆ

ਉੱਤਰੀ ਕੋਰੀਆ ਨੇ ਇਸ ਹਫ਼ਤੇ ਦੇ ਸ਼ੁਰੂ ‘ਚ ਹੀ ਘੱਟੋ-ਘੱਟ ਤਿੰਨ ਅਣਪਛਾਤੇ ਗੋਲਿਆਂ ਨੂੰ ਸੁੱਟਿਆ।ਕਿਮ ਜਾਂਗ-ਉਨ ਨਿਜ਼ਾਮ ਦਾ ਦੋ ਹਫ਼ਤਿਆਂ ‘ਚ ਇਹ ਦੂਜਾ ਅਜਿਹਾ ਕਦਮ ਹੈ।ਇਹ ਕਾਰਵਾਈ ਪਿਯਾਂਗਯਾਂਗ ਵੱਲੋਂ ਲਾਈਵ ਗੋਲੀਬਾਰੀ ਦੇ ਅਭਿਆਸਾਂ ਦੀ ਨਿੰਦਾ ਕਰਦਿਆਂ ਸਖ਼ਤ ਕਾਰਵਾਈ ਕਰਨ ਦੀ ਧਮਕੀ ਦੇਣ ਤੋਂ ਦੋ ਦਿਨ ਬਾਅਦ ਕੀਤੀ ਗਈ ਹੈ।ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਉੱਤਰੀ ਕੋਰੀਆ ਦੇ ਪੂਰਬੀ ਤੱਟ ਤੋਂ ਕੋਰੀਆਈ ਪ੍ਰਾਇਦੀਪ ਅਤੇ ਜਾਪਾਨ ਵਿਚਲੇ ਪਾਣੀਆਂ ‘ਚ ਘੱਟ ਦੂਰੀ ਦੇ ਵੱਖ-ਵੱਖ ਗੋਲੇ ਦਾਗੇ ਗਏ ਹਨ।ਇੰਨ੍ਹਾਂ ਗੋਲਿਆਂ ਨੇ 200 ਕਿਮੀ. ਤੋਂ ਵੀ ਵੱਧ ਦੂਰੀ ਦੀ ਉਡਾਣ ਭਰੀ ਅਤੇ ਵੱਧ ਤੋਂ ਵੱਧ ਉਚਾਈ 50 ਕਿਮੀ ਤੱਕ ਰਹੀ।ਦੱਖਣੀ ਕੋਰੀਆ ਨੇ ਕਿਹਾ ਕਿ ਇਹ ਫੌਜੀ ਗੋਲੇ ਸਨ ।ਦੱਖਣੀ ਕੋਰੀਆ ਨੇ ਅੱਗੇ ਕਿਹਾ ਕਿ ਉੱਤਰੀ ਕੋਰੀਆ ਨੇ ਇਸ ਕਦਮ ਨਾਲ 2018 ਦੇ ਸਮਝੌਤੇ ਦੀ ਉਲੰਘਣਾ ਕੀਤੀ ਹੈ। ਦੂਜੇ ਪਾਸੇ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਆਪਣੇ ਦੇਸ਼ ਦੀ ਕਾਰਵਾਈ ਦੇ ਸਮਰਥਨ ‘ਚ ਕਿਹਾ ਹੈ ਕਿ ਇਹ ਇਕ ਫੌਜੀ ਅਭਿਆਸ ਸੀ, ਜੋ ਕਿ 28 ਫਰਵਰੀ ਨੂੰ ਸ਼ੁਰੂ ਹੋਇਆ ਸੀ।ਇਹ ਕਿਵਾਇਦ ਹਨੋਈ ਵਿਖੇ ਰਾਸ਼ਟਰਪਤੀ ਟਰੰਪ ਅਤੇ ਕਿਮ ਵਿਚਾਲੇ ਹੋਏ ਸੰਮੇਲਨ ਦੇ ਇਕ ਸਾਲ ਮੁਕੰਮਲ ਹੋਣ ਦੇ ਮੱਦੇਨਜ਼ਰ ਕੀਤੀ ਗਈ ਸੀ।ਦੱਸਣਯੋਗ ਹੈ ਕਿ ਇਸ ਸੰਮੇਲਨ ‘ਚ ਕੋਈ ਸਮਝੌਤਾ ਸਹੀਬੱਧ ਨਹੀਂ ਹੋ ਪਾਇਆ ਸੀ। ਅਮਰੀਕਾ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦਾ ਇਹ...

ਅੱਤਵਾਦ ‘ਤੇ ਆਪਣੀ ਦੋਹਰੀ ਨੀਤੀ ਕਾਰਨ ਪਾਕਿਸਤਾਨ ਇਕ ਵਾਰ ਫਿਰ ਵਿਰੋਧ ਦੇ ਘੇਰੇ ‘ਚ

ਪਾਕਿਸਤਾਨ ਆਪਣੀ ਸਰਜ਼ਮੀਨ ਤੋਂ ਸਰਗਰਮ ਦਹਿਸ਼ਤਗਰਦ ਸਮੂਹਾਂ ਨਾਲ ਜੋ ਵਤੀਰਾ ਰੱਖ ਰਿਹਾ ਹੈ , ਇਸ ਸਭ ਜਗ ਜਾਹਰ ਹੈ।ਹਾਲ ‘ਚ ਹੀ ਪੈਰਿਸ ‘ਚ ਆਯੋਜਿਤ ਹੋਈ ਐਫਏਟੀਐਫ ਦੀ ਬੈਠਕ ‘ਚ ਜਦੋਂ ਪਾਕਿਸਤਾਨ ਨੇ ਗਲੋਬਲ ਦਹਿਸ਼ਤਗਰਦ ਮਸੂਦ ਅਜ਼ਹਰ ਬਾਰੇ ਝੂਠ ਬੋਲਿਆ।ਦੱਸਣਯੋਗ ਹੈ ਕਿ ਅੱਤਵਾਦ ਦਾ ਮੁੱਖ ਸਾਜਿਸ਼ਕਾਰ ਪਾਕਿਸਤਾਨ ‘ਚ ਹੀ ਸਰਕਾਰੀ ਸੁਰੱਖਿਆ ਅਧੀਨ ਸੁਰੱਖਿਅਤ ਹਵਾਸੀ ਦਾ ਆਨੰਦ ਮਾਣ ਰਿਹਾ ਹੈ।ਇਸਲਾਮਾਬਾਦ ਪੂਰੀ ਦੁਨੀਆਂ ਦੀਆਂ ਅੱਖਾਂ ‘ਚ ਇਹ ਕਹਿ ਕੇ ਘੱਟਾ ਪਾ ਰਿਹਾ ਹੈ ਕਿ ਉਹ ਆਪਣੇ ਮੁਲਕ ਅੰਦਰ ਅੱਤਵਾਦੀ ਸਮੂਹਾਂ ਖਿਲਾਫ ਸਖ਼ਤ ਕਾਰਵਾਈ ਕਰ ਰਿਹਾ ਹੈ।ਪਰ ਸੱਚਾਈ ਤਾਂ ਕੁੱਝ ਹੋਰ ਹੀ ਹੈ।ਮਸੂਦ ਅਜ਼ਹਰ, ਹਾਫਿਜ਼ ਮੁਹੰਮਦ ਸਾਇਦ,ਜ਼ਾਕਿਰ ਉਰ ਰਹਿਮਾਨ ਲਖਵੀ ਅਤੇ ਅਜਿਹੇ ਕਈ ਹੋਰ ਅੱਤਵਾਦੀ, ਜੋ ਕਿ ਵਿਸ਼ਵਵਿਆਪੀ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਹਨ, ਉਨ੍ਹਾਂ ਖਿਲਾਫ ਕੋਈ ਵੀ ਸਖ਼ਤ ਕਾਰਵਾਈ ਨਹੀਂ ਹੋ ਰਹੀ ਹੈ। ਮਸੂਦ ਅਜ਼ਹਰ ਜੈਸ਼-ਏ-ਮੁਹੰਮਦ ਦਾ ਮੁੱਖੀ ਹੈ, ਜਿਸ ਨੇ ਕਿ ਜੰਮੂ-ਕਸ਼ਮੀਰ ‘ਚ 14 ਫਰਵਰੀ 2019 ਨੂੰ ਪੁਲਵਾਮਾ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ।ਦੱਸਣਯੋਗ ਹੈ ਕਿ ਇਸ ਅੱਤਵਾਦੀ ਹਮਲੇ ‘ਚ ਭਾਰਤ ਦੇ ਕੇਂਦਰੀ ਰਿਜ਼ਰਵ ਪੁਲਿਸ ਬਲ, ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ।ਬਾਅਦ ‘ਚ 26 ਫਰਵਰੀ 2019 ਭਾਰਤ ਨੇ ਇਕ ਹਵਾਈ ਹਮਲੇ ਰਾਹੀਂ ਪਾਕਿਸਤਾਨ ‘ਚ ਜੈਸ਼-ਏ-ਮੁਹੰਮਦ ਦੇ ਬਾਲਾਕੋਟ ਮੁੱਖ ਦਫ਼ਤਰ ਅਤੇ ਸਿਖਲਾਈ ਕੇਂਦਰ ਨੂੰ ਨਿਸ਼ਾਨਾ ਬਣਾਇਆ ਸੀ।ਉਦੋਂ ਤੋਂ ਹੀ ਸੰਯੁਕਤ ...

ਕਾਬੁਲ ‘ਚ ਅਨਿਸ਼ਚਿਤਤਾ ਦੀ ਸਥਿਤੀ ਕਾਇਮ

ਅਫ਼ਗਾਨਿਸਤਾਨ ਨੇ ਮਾਰਚ ਦੇ ਸ਼ੁਰੂਆਤੀ ਦਿਨਾਂ ‘ਚ ਕਈ ਮਹੱਤਵਪੂਰਨ ਘਟਨਾਵਾਂ ਨੂੰ ਵੇਖਿਆ ਹੈ।29 ਫਰਵਰੀ ਨੂੰ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਸ਼ਾਂਤੀ ਸਮਝੌਤਾ ਸਹੀਬੱਧ ਹੋਣ ਤੋਂ ਬਾਅਦ, ਜੰਗ ਪ੍ਰਭਾਵਿਤ ਮੁਲਕ ‘ਚ ਲੰਮੇ ਸਮੇਂ ਤੋਂ ਸ਼ਾਂਤੀ ਦੀ ਉਮੀਦ ਨੂੰ ਮੁੜ ਬਹਾਲ ਕਰਨ ਲਈ ਅੰਤਰ-ਅਫ਼ਗਾਨ ਵਾਰਤਾ ਦੀ ਸਹੂਲਤ ਲਈ, ਉਮੀਦ ਕੀਤੀ ਜਾ ਰਹੀ ਸੀ ਕਿ ਅਫ਼ਗਾਨ ਹਕੂਮਤ ਤਾਲਿਬਾਨ ਨਾਲ ਇਸ ਵਾਰਤਾ ਨੂੰ ਅੱਗੇ ਵਧਾਵੇਗੀ। ਅਫ਼ਗਾਨਿਸਤਾਨ ‘ਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਅਸਲ ਫੁੱਟ ਜਾਂ ਕਹਿ ਸਕਦੇ ਹੋ ਕੇ ਪਾੜਾ ਸਭਨਾਂ ਨੂੰ ਨਜ਼ਰ ਆ ਰਿਹਾ ਹੈ।ਜਿਸ ਨੇ ਕਿ ਨਾ ਸਿਰਫ ਅਫ਼ਗਾਨ ਲੋਕਾਂ ‘ਚ ਨਿਰਾਸ਼ਾ ਵਧਾਈ ਹੈ ਬਲਕਿ ਬਾਹਰੀ ਤਾਕਤਾਂ ਜੋ ਕਿ ਜਲਦ ਤੋਂ ਜਲਦ ਸ਼ਾਂਤੀ ਦੀ ਮੁੜ ਬਹਾਲੀ ਅਤੇ ਕਾਬੁਲ ‘ਚ ਚੱਲ ਰਹੇ ਸਿਆਸੀ ਦੰਗਲ ਨੂੰ ਖ਼ਤਮ ਕਰਨ ਦੀਆਂ ਚਾਹਵਾਨ ਸਨ, ਉਨ੍ਹਾਂ ਨੂੰ ਵੀ ਇਸ ਪੂਰੀ ਸਥਿਤੀ ਤੋਂ ਨਿਰਾਸ਼ਾ ਮਿਲੀ ਹੈ। ਅਫ਼ਗਾਨ ਚੋਣ ਕਮਿਸ਼ਨ ਨੇ ਪਿਛਲੇ ਸਾਲ ਦੇ ਅੰਤ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਐਲਾਨਦਿਆਂ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਜੇਤੂ ਦੱਸਿਆ।ਹਾਲਾਂਕਿ ਗਨੀ ਦੇ ਰਾਸ਼ਟਰਪਤੀ ਵੱਜੋਂ ਜੇਤੂ ਹੋਣ ਦੇ ਐਲਾਨ ਦਾ ਵਿਰੋਧ ਡਾ.ਅਬਦੁੱਲਾ ਅਬਦੁੱਲਾ ਵੱਲੋਂ ਕੀਤਾ ਗਿਆ।ਉਨ੍ਹਾਂ ਨੇ ਦੂਜੀ ਵਾਰ ਅਸ਼ਰਫ ਗਨੀ ਨੂੰ ਬਤੌਰ ਰਾਸ਼ਟਰਪਤੀ ਵੱਜੋਂ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਡਾ.ਅਬਦੁੱਲਾ ਅਬਦੁੱਲਾ ਨੇ ਗਨੀ ਦੇ ਸਹੁੰ ਚੁੱਕ ਸਮਾਗਮ ਦੇ ਸਮਾਂਤਰ ਹੀ ਆਪਣੇ ਸ...

ਵਿਦੇਸ਼ੀ ਨੀਤੀ ਦੇ ਨਾਲ ਭਾਰਤੀ ਵਪਾਰਕ ਸਾਂਝੇਦਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨੈਸ਼ਨਲ ਡੈਮੋਕਰੇਟਿਕ ਗੱਠਜੋੜ ਸਰਕਾਰ (ਐਨ.ਡੀ.ਏ.) ਨੇ ਆਪਣੀ ਵਿਦੇਸ਼ ਨੀਤੀ ਵਿਚ ਬੀ 2 ਬੀ (ਕਾਰੋਬਾਰ ਤੋਂ ਕਾਰੋਬਾਰ ) ਦੀ ਭਾਈਵਾਲੀ 'ਤੇ ਧਿਆਨ ਕੇਂਦ੍ਰਤ ਕੀਤਾ ਹੈ। ਇਹ ਵਰਣਨਯੋਗ ਹੈ ਕਿ ਭਾਰਤ ਦੁਆਰਾ ਆਪਣੇ ਸਹਿਭਾਗੀ ਦੇਸ਼ਾਂ ਨੂੰ ਘੱਟ ਵਿਆਜ ਦਰਾਂ 'ਤੇ ਉਧਾਰ ਦੇਣ ਦੀ ਸਮਰੱਥਾ ਅਰਥਾਤ ਕ੍ਰੈਡਿਟ ਲਾਈਨ (ਐਲਓਸੀ) ਪ੍ਰਦਾਨ ਕਰਨ ਵਿੱਚ ਕਾਫ਼ੀ ਤਰੱਕੀ ਵੇਖੀ ਜਾ ਰਹੀ ਹੈ. ਸਾਲਾਂ ਤੋਂ, ਉਹ ਪੈਮਾਨੇ, ਗੁੰਝਲਦਾਰਤਾ ਅਤੇ ਕਵਰੇਜ ਵਿੱਚ ਵਿਚ ਵਧੇ ਹਨ. ਉਨ੍ਹਾਂ ਦਾ ਮਕਸਦ ਵਿਦੇਸ਼ਾਂ ਵਿੱਚ ਪ੍ਰੋਜੈਕਟਾਂ ਨੂੰ ਪੂਰਾ ਕਰਨ ਤੋਂ ਲੈ ਕੇ ਸੇਵਾਵਾਂ ਦਾ ਵਿਸਥਾਰ ਕਰਨ ਅਤੇ ਉਤਪਾਦਾਂ ਦੀ ਸਪਲਾਈ ਤੱਕ ਦਾ ਹੈ. ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਕਾਰੋਬਾਰੀ ਸੰਮੇਲਨ ਵਿਚ ਭਾਰਤ ਦੇ ਕੂਟਨੀਤਕ ਵਪਾਰਕ ਵਿਧੀ ਬਾਰੇ ਚਾਨਣਾ ਪਾਇਆ। ਉਧਾਰ ਦੇਣ ਦੀ ਸਮਰੱਥਾ, ਭਾਵ ਕਰਜ਼ੇ ਦੀ ਲਾਈਨ ਵਿਚਕਾਰ ਆਮ ਬਿੰਦੂ ਇਹ ਹੈ ਕਿ ਭਾਰਤ ਦੀ ਸਹਿਮਤੀ ਦਾ 65% ਤੋਂ 75% ਕਿਸੇ ਵੀ ਉਧਾਰ ਸਮਰੱਥਾ ਭਾਵ ਕ੍ਰੈਡਿਟ ਲਾਈਨ ਵਿੱਚ ਹੁੰਦਾ ਹੈ. ਹਰ ਦੇਸ਼, ਆਪਣੇ ਤਰੀਕੇ ਨਾਲ, ਸਾਡੀਆਂ ਭਾਰਤੀ ਕੰਪਨੀਆਂ ਲਈ ਵਿਦੇਸ਼ੀ ਮਾਰਕੀਟ ਵਿੱਚ ਪਹੁੰਚ ਪ੍ਰਦਾਨ ਕਰਦਾ ਹੈ, ਕਿਉਂਕਿ ਕ੍ਰੈਡਿਟ ਲਾਈਨ ਇਕ ਸਰਵਪੱਖ ਗਾਰੰਟੀ ਹੈ, ਇਸ ਨਾਲ ਇਹ ਭਾਰਤੀ ਕੰਪਨੀਆਂ ਨੂੰ ਉਨ੍ਹਾਂ ਬਾਜ਼ਾਰਾਂ ਵਿਚ ਕੰਮ ਕਰਨ ਵਿਚ ਮਦਦ ਕਰਦਾ ਹੈ ਜਿੱਥੇ ਉਹ ਆਮ ਤੌਰ 'ਤੇ ਜੋਖਮ ਕਾਰਨ ਵ...

ਸੀਪੇਕ: ਪਾਕਿਸਤਾਨ ‘ਤੇ ਕਰਜ਼ੇ ਦਾ ਭਾਰ

ਇਸ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਹੈ ਕਿ ਇਕ ਵਾਰ ਚੀਨ ਪਾਕਿਸਤਾਨ ਆਰਥਿਕ ਗਲਿਆਰਾ, ਸੀਪੇਕ ਮੁਕੰਮਲ ਹੋ ਜਾਂਦਾ ਹੈ ਤਾਂ ਬੀਜਿੰਗ ਲਈ ਇਹ ਬਹੁਤ ਵੱਡੀ ਜਿੱਤ ਦੇ ਬਰਾਬਰ ਹੋਵੇਗਾ।ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ 62 ਬਿਲੀਅਨ ਡਾਲਰ ਦੇ ਇਸ ਪ੍ਰਾਜੈਕਟ ਸਦਕਾ ਚੀਨ ਖਾੜੀ ਅਤੇ ਹਿੰਦ ਮਹਾਂਸਗਰ ਤੱਕ ਅਸਾਨ ਪਹੁੰਚ ਕਾਇਮ ਕਰ ਸਕੇਗਾ।ਇਹ ਚੀਨ ਦੇ ਭੂਮੀਗਤ ਪੱਛਮੀ ਸੂਬੇ ਸ਼ਿਨਜਿਆਂਗ ਨੂੰ ਬਲੋਚਿਸਤਾਨ ਦੀ ਗਵਾਦਰ ਬੰਦਰਗਾਹ ਨਾਲ ਜੋੜੇਗਾ। ਪਰ ਇਹ ਪਾਕਿਸਤਾਨ ਨੂੰ ਕਿਸ ਸਥਿਤੀ ‘ਤੇ ਪਹੁੰਚਾ ਰਿਹਾ ਹੈ? ਇਹ ਅਜਿਹਾ ਸਵਾਲ ਹੈ ਜੋ ਕਿ ਪਾਕਿਸਤਾਨ ‘ਚ ਇਸ ਪ੍ਰਾਜੈਕਟ ਦੇ ਘਰੇਲੂ ਅਲੋਚਕਾਂ ਸਮੇਤ ਹੋਰ ਕਈ ਵਿਸ਼ਲੇਸ਼ਕਾਂ ਵੱਲੋਂ ਵਾਰ-ਵਾਰ ਪੁੱਛਿਆ ਜਾ ਰਿਹਾ ਹੈ।ਇਹ ਸਿਰਫ ਸੀਪੇਕ ਹੀ ਨਹੀਂ ਬਲਕਿ ਇਸ ਨਾਲ ਕੁੜੇ ਹੋਰ ਕਈ ਪ੍ਰਾਜੈਕਟ ਹਨ , ਜਿੰਨ੍ਹਾਂ ‘ਚ ਲਾਗਤ ‘ਚ ਵਾਧਾ ਅਤੇ ਮੁਕੰਮਲ ਹੋਣ ਦੀ ਮਿਆਦ ਵੱਧਦੀ ਜਾ ਰਹੀ ਹੈ।ਇਸ ‘ਚ ਮੈਡਾ ਹਾਈਡਲ ਬਿਜਲੀ ਪ੍ਰਾਜੈਕਟ ਅਤੇ ਪੇਸ਼ਾਵਰ ਨੂੰ ਕਰਾਚੀ ਨਾਲ ਜੋੜਣ ਵਾਲੀ ਬਹੁਤ ਖਾਸ ਰੇਲਵੇ ਲਾਈਨ ਸ਼ਾਮਲ ਹੈ। ਰੇਲਵੇ ਲਾਈਨ ਦੀ ਸ਼ੁਰੂਆਤ ਵਿਚ 8.2 ਬਿਲੀਅਨ ਡਾਲਰ ਦੀ ਲਾਗਤ ਆਉਣ ਦਾ ਅਨੁਮਾਨ ਲਗਾਇਆ ਗਿਆ ਸੀ, ਫਿਰ ਇਸ ਨੂੰ ਘਟਾ ਕੇ 6.2 ਬਿਲੀਅਨ ਡਾਲਰ ਕਰ ਦਿੱਤਾ ਗਿਆ। ਇਸ ਨਾਲ ਪ੍ਰਾਜੈਕਟ ਦੀ ਲਾਗਤ ਵਿੱਚ ਲਗਭਗ ਦੋ ਅਰਬ ਡਾਲਰ ਦੀ ਬਚਤ ਕਰਨ ਲਈ ਕੁਝ ਜਸ਼ਨ ਮਨਾਇਆ ਗਿਆ ਸੀ। ਹੁਣ, ਰਿਪੋਰਟਾਂ ਦੱਸਦੀਆਂ ਹਨ, ਅਸਲ ਲਾਗਤ ਨੌ ਅਰਬ ਡਾਲਰ ਤੱਕ ਜਾ ...

ਸੰਸਦ ਵਿਚ ਹਫਤਾ

ਬਜਟ ਸ਼ੈਸ਼ਨ ਦਾ ਦੂਸਰਾ ਪੜਾਅ , ਜੋ 2 ਮਾਰਚ ਨੂੰ ਸ਼ੁਰੂ ਹੋਇਆ ਸੀ, 3 ਅਪ੍ਰੈਲ ਤੱਕ ਚੱਲੇਗਾ। ਇਸ ਸ਼ੈਸ਼ਨ ਦੌਰਾਨ ਵਿਰੋਧੀ ਧਿਰ ਵਲੋਂ ਰਾਸ਼ਟਰੀ ਲੋਕਤੰਤਰੀ ਗਠਜੋੜ ( ਐਨ.ਡੀ.ਏ) ਵਾਲੀ ਸਰਕਾਰ ਨੂੰ ਆਰਥਿਕਤਾ ਅਤੇ ਕਿਸਾਨੀ ਨਾਲ ਸਬੰਧਿਤ ਮੁੱਦਿਆਂ ਨੂੰ ਲੈ ਕੇੇ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਦੋਂਕਿ ਦੂਸਰੇ ਪਾਸੇ ਸੱਤਾਧਾਰੀ ਧਿਰ ਵਲੋਂ ਤੱਥਾਂ ਅਤੇ ਅੰਕੜਿਆਂ ਨੂੰ ਦੋਵਾਂਂ ਸਦਨਾਂ ਅੱਗੇ ਰੱਖਣ ਦਾ ਫੈਸਲਾ ਕਰ ਲਿਆ ਗਿਆ ਹੈ। ਸਰਕਾਰ ਵਲੋਂ ਲਗਭੱਗ 25 ਬਿਲਾਂ ਦੀ ਇਕ ਸੂਚੀ ਤਿਆਰ ਕੀਤੀ ਗਈ ਹੈ,ਜਿਸ ਵਿਚ ਕਿਰਤ ਕਾਨੂੰਨਾਂ ਅਤੇ 'ਕਿਰਾਏ ਦੀ ਕੁੱਖ' ਸਬੰਧੀ ਨਿਯਮਾਂ ਨਾਲ ਸਬੰਧਿਤ ਬਿੱਲ ਵੀ ਸ਼ਾਮਿਲ ਹਨ। ਸ਼ੈਸ਼ਨ ਦੌਰਾਨ ਵਿੱਤ ਬਿੱਲ ਵੀ ਪਾਸ ਕੀਤਾ ਜਾਵੇਗਾ। ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਰਾਜ ਸਭਾ ਨੂੰ ਦੱਸਿਆ ਕਿ ਕਰੋਨਾ ਵਾਇਰਸ ਤੋਂ ਬਚਣ ਹਿੱਤ ਅੰਤਰ ਰਾਸ਼ਟਰੀ ਹਵਾਈ ਅੱਡਿਆਂ ਤੇ ਵਿਦੇਸ਼ੀਆਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਮੌਜੂਦਾ ਸ਼ੈਸ਼ਨ ਦੌਰਾਨ, ਸਰਕਾਰ ਵਲੋਂ ਰਾਧਾ ਮੋਹਨ ਸਿੰਘ ਅਤੇ ਸੁਨੀਲ ਕੁਮਾਰ ਮੰਡਲ ਦੀ ਅਗਵਾਈ ਹੇਠ ਰੇਲਵੇ ਸੁਧਾਰਾਂ ਨੂੰ ਲੈ ਕੇ ਬਣਾਈ ਕਮੇਟੀ ਦੀ ਰੇਲਵੇ ਮੰਤਰਾਲੇ ਦੀਆਂ ਗ੍ਰਾਂਟਾਂ ਲਈ ਮੰਗਾਂ ( 2020-2021) ਸਬੰਧੀ ਬਣਾਈ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ। ਹਵਾਈ ਜਹਾਜ ( ਸੋਧ) ਬਿੱਲ, ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀਜ਼ ਬਿੱਲ, ਕੌਮੀ ਹੋਮਿਓਪੈਥੀ ਬਿੱਲ ਅਤੇ ਖਣਿਜ ਕਾਨੂੰਨਾਂ (ਸੋਧ ) ਬਿੱਲ ਵੀ ਇ...

ਇਜ਼ਰਾਈਲ ਦੀਆਂ ਹਾਲੀਆ ਆਮ ਚੋਣਾਂ ਵੀ ਕੋਈ ਸਿੱਟਾ ਕੱਢਣ ‘ਚ ਨਾਕਾਮ

ਬੀਤੇ ਦਿਨੀਂ 2 ਮਾਰਚ ਨੂੰ ਇਜ਼ਰਾਈਲ ਦੀਆਂ 23ਵੀਆਂ ਆਮ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋਇਆ ਸੀ। ਗੌਰਤਲਬ ਹੈ ਕਿ ਪਿਛਲੇ ਇਕ ਸਾਲ ਦੇ ਅੰਦਰ ਇਹ ਤੀਜੀ ਵਾਰ ਸੀ ਜਦੋਂ ਇਜ਼ਰਾਈਲ ਵਿੱਚ ਆਮ ਚੋਣਾਂ ਹੋਈਆਂ ਹਨ ਤੇ ਇਜ਼ਰਾਈਲ ਦੇ ਲੋਕਾਂ ਨੂੰ ਇਸ ਤੋਂ ਕੋਈ ਨਾ ਕੋਈ ਸਿੱਟਾ ਜ਼ਰੂਰ ਹੀ ਨਿਕਲਣ ਦੀ ਉਮੀਦ ਸੀ ਪਰ ਇਹ ਕਵਾਇਦ ਵੀ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰੀ। ਲਿਕੁਡ ਪਾਰਟੀ ਦੇ ਆਗੂ ਅਤੇ ਸਭ ਤੋਂ ਲੰਮੇ ਸਮੇਂ ਤੱਕ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਿਰਾਜਮਾਨ ਰਹਿਣ ਵਾਲੇ ਬੇਂਜਾਮਿਨ ਨੇਤਿਨਯਾਹੂ ਨੂੰ 120 ਮੈਂਬਰਾਂ ਵਾਲੀ ਸੰਸਦ ਦੇ ਲਈ ਬਹੁਮਤ ਹਾਸਿਲ ਕਰਨ ਦੀ ਪੂਰੀ ਉਮੀਦ ਸੀ ਪਰ ਉਹ ਬਹੁਮਤ ਲਈ ਲੋੜੀਦੇ 61 ਸੀਟਾਂ ਦੇ ਜਾਦੂਈ ਅੰਕੜੇ ਨੂੰ ਛੂਹਣ ਵਿੱਚ ਨਾਕਾਮ ਰਹੇ ਹਨ। ਕਾਬਿਲੇਗੌਰ ਹੈ ਕਿ ਇਨ੍ਹਾਂ ਆਮ ਚੋਣਾਂ ਵਿੱਚ ਪਈਆਂ ਛੇ ਮਿਲੀਅਨ ਵੋਟਾਂ ਵਿੱਚੋਂ 99 ਫੀਸਦੀ ਵੋਟਾਂ ਦੀ ਗਿਣਤੀ ਦਾ ਕੰਮ ਪੂਰਾ ਹੋ ਚੁੱਕਿਆ ਹੈ ਤੇ 36 ਸੀਟਾਂ ਜਿੱਤ ਕੇ ਲਿਕੁਡ ਪਾਰਟੀ ਸਭ ਤੋਂ ਵੱਡੇ ਦਲ ਵਜੋਂ ਉੱਭਰੀ ਹੈ ਜਦ ਕਿ ਕੁਝ ਹੋਰ ਦਲਾਂ ਜਿਵੇਂ ਕਿ ਸ਼ਾਸ ਅਤੇ ਸੰਯੁਕਤ ਤੋਰਾਹ ਯਹੂਦੀ ਧਾਰਮਿਕ ਦਲ ਨੇ ਲੜੀਵਾਰ 9 ਅਤੇ 7 ਸੀਟਾਂ ਜਿੱਤੀਆਂ ਹਨ। ਸੱਜੇ ਪੱਖੀ ਯਾਮੀਨਾ ਨੂੰ ਸਿਰਫ਼ 6 ਸੀਟਾਂ ਮਿਲੀਆਂ ਹਨ। ਇਸ ਤਰ੍ਹਾਂ ਬੇਂਜਾਮਿਨ ਨੇਤਿਨਯਾਹੂ ਵਾਲੇ ਗੱਠਜੋੜ ਨੇ ਕੁੱਲ 58 ਸੀਟਾਂ ਜਿੱਤੀਆਂ ਹਨ ਜੋ ਕਿ ਸਦਨ ਵਿਚ ਬਹੁਮਤ ਦੇ ਅੰਕੜੇ ਤੋਂ ਤਿੰਨ ਸੀਟਾਂ ਘੱ...

ਤੁਰਕੀ ਵੱਲੋਂ ਸੀਰੀਆਈ ਸ਼ਰਨਾਰਥੀਆਂ ਲਈ ਯੂਰਪੀਅਨ ਯੂਨੀਅਨ ਵੱਲ ਦੀਆਂ ਸਰਹੱਦਾਂ ਖੋਲ੍ਹਣਾ ਭਾਰੀ ਸੰਕਟ ਨੂੰ ਸੱਦਾ

ਈਯੂ ਦੇ ਮੈਂਬਰਾਂ ਵਿਚਾਲੇ ਸਾਲ 2015 ਦੇ ਪ੍ਰਵਾਸੀ ਸੰਕਟ ਦੀਆਂ ਤਾਜ਼ਾ ਯਾਦਾਂ ਜਿਸ ‘ਚ ਕਈ ਜਾਨਾਂ ਦਾ ਨੁਕਸਾਨ ਹੋਇਆ ਸੀ , ਤੁਰਕੀ ਦੀ ਤਾਜ਼ਾ ਕਾਰਵਾਈ ਨਾਲ ਮੇਲ ਖਾਂਦਾ ਵਿਖਾਈ ਪੈ ਰਿਹਾ ਹੈ।ਪਿਛਲੇ ਹਫ਼ਤੇ ਅੰਕਾਰਾ ਨੇ ਯੂਰੋਪ ਜਾਣ ਵਾਲੇ ਸ਼ਰਨਾਰਥੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਹਨ।ਯੂਰਪੀ ਮੁਲਕਾਂ ਵੱਲੋਂ ਤੁਰਕੀ ਦੀ ਇਸ ਕਾਰਾਵਈ ਨੂੰ ਯੂਰਪ ਅਤੇ ਤੁਰਕੀ ਦੇ ਸ਼ਰਨਾਰਥੀ ਸਮਝੌਤੇ ਦੀ ਉਲੰਘਣਾ ਵੱਜੋਂ ਵੇਖਿਆ ਜਾ ਰਿਹਾ ਹੈ, ਜਿਸ ਨੇ ਕਿ 2015-16 ਦੇ ਪ੍ਰਵਾਸ ਸੰਕਟ ‘ਤੇ ਰੋਕ ਲਗਾਈ ਸੀ।ਹਾਲਾਂਕਿ ਤੁਰਕੀ ਦਾ ਕਹਿਣਾ ਹੈ ਕਿ ਉਸ ਦੀ ਸਮਰੱਥਾ ਆਪਣੀ ਸੀਮਾ ‘ਤੇ ਪਹੁੰਚ ਗਈ ਹੈ ਅਤੇ ਉਹ ਵਧੇਰੇ ਸਮੇਂ ਤੱਕ ਯੂਰਪ ਲਈ ਰਸਤਾ ਬੰਦ ਕਰਕੇ ਨਹੀਂ ਰੱਖ ਸਕਦਾ ਕਿਉਂਕਿ ਈਯੂ ਨੇ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਹੈ।ਅੰਕਾਰਾ ਨੇ ਇਲਜ਼ਾਮ ਲਗਾਇਆ ਹੈ ਕਿ ਯੂਰਪੀ ਸੰਘ ਨੇ 6 ਬਿਲੀਅਨ ਦੀ ਮਦਦ ਰਾਸ਼ੀ, ਜਿਸ ਦਾ ਕਿ ਉਸ ਵੱਲੋਂ ਵਾਅਧਾ ਕੀਤਾ ਗਿਆ ਸੀ, ਜਾਰੀ ਨਹੀਂ ਕੀਤੀ ਹੈ ਅਤੇ ਨਾ ਹੀ ਤੁਰਕੀ ਨਾਲ ਵਪਾਰ ‘ਚ ਵਾਧਾ ਕੀਤਾ ਹੈ।ਦੂਜੇ ਪਾਸੇ ਈਯੂ ਨੇ ਆਪਣੇ ‘ਤੇ ਲੱਗੇ ਇੰਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।ਯੂਰਪੀਅਨ ਕਮਿਸ਼ਨ ਨੇ ਤਾਂ ਦਾਅਵਾ ਕੀਤਾ ਹੈ ਕਿ ਤੁਰਕੀ ਨੂੰ ਜੋ ਮਦਦ ਦਿੱਤੀ ਜਾਣੀ ਸੀ, ਉਹ ਸ਼ਰਨਾਰਥੀ ਸਹਾਇਤਾ ਸੰਸਥਾਵਾਂ ਨੂੰ ਜਾਰੀ ਕੀਤੀ ਗਈ ਹੈ।ਇਹ ਜ਼ਰੂਰ ਹੈ ਕਿ ਮਦਦ ਰਾਸ਼ੀ ਸਿੱਧੇ ਤੌਰ ‘ਤੇ ਤੁਰਕੀ ਸਰਕਾਰ ਦੇ ਹਵਾਲੇ ਨਹੀਂ ਕੀਤੀ ਗਈ ਹੈ। ਈਯੂ ਦੀ ਮੈ...

ਬਲਿਊ ਡਾੱਟ ਪਹਿਲਕਦਮੀ ਨੇ ਹਿੰਦ-ਪ੍ਰਸ਼ਾਂਤ ਖੇਤਰ ਨਵੀਆਂ ਸੰਭਾਵਨਾਵਾਂ ਨੂੰ ਖੋਲ੍ਹਿਆ

ਹਾਲ ‘ਚ ਹੀ ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਆਪਣਾ ਭਾਰਤ ਦਾ ਦੌਰਾ ਮੁਕੰਮਲ ਕੀਤਾ।ਇਸ ਫੇਰੀ ਦੌਰਾਨ ਅਮਰੀਕੀ ਰਾਸ਼ਟਰਪਤੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਜਿਸ ਪ੍ਰਮੁੱਖ ਮੁੱਦੇ ਨੂੰ ਲੈ ਕੇ ਵਿਚਾਰ ਚਰਚਾ ਹੋਈ, ਉਹ “Blue Dot” ਨੈਟਵਰਕ ਸੀ। ਰਾਸ਼ਟਰਪਤੀ ਟਰੰਪ ਅਤੇ ਪੀਐਮ ਮੋਦੀ ਦਰਮਿਆਨ ਹੋਏ ਸਲਾਹ ਮਸ਼ਵਰੇ ਤੋਂ ਬਾਅਦ ਜਾਰੀ ਕੀਤੇ ਗਏ ਸਾਂਝੇ ਬਿਆਨ ‘ਚ ਕਿਹਾ ਗਿਆ ਹੈ ਕਿ “ ਅਮਰੀਕਾ ਅਤੇ ਭਾਰਤ ਮੰਨਦੇ ਹਨ ਕਿ ਵਿਕਾਸਸ਼ੀਲ ਅਤੇ ਘੱਟ ਅਮਾਦਨੀ ਵਾਲੇ ਦੇਸ਼ਾਂ ‘ਚ ਸੁਤੰਤਰ ਕਰਜੇ ਨੂੰ ਵਧਾਉਣ ਲਈ ਸਭ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਕਰਜ਼ਾ ਲੈਣ ਅਤੇ ਦੇਣ ਵਾਲੀਆਂ ਦੋਵਾਂ ਧਿਰਾਂ ਲਈ ਜ਼ਿੰਮੇਵਾਰ, ਪਾਰਦਰਸ਼ੀ ਅਤੇ ਸਥਿਰ ਵਿੱਤੀ ਕਾਰਵਾਈਆਂ ਨੂੰ ਉਤਸ਼ਾਹਿਤ ਕੀਤਾਜਾਵੇ। ਰਾਸ਼ਟਰਪਤੀ ਟਰੰਪ ਅਤੇ ਪੀਐਮ ਮੋਦੀ ਨੇ ਬਲਿਊ ਡਾੱਟ ਨੈਟਵਰਕ ‘ਚ ਦਿਲਚਸਪੀ ਜ਼ਾਹਰ ਕੀਤੀ ਹੈ।ਦੱਸਣਯੋਗ ਹੈ ਕਿ ਇਹ ਇਕ ਬਹੁ-ਪੱਖੀ ਪਹਿਲਕਦਮੀ ਹੈ ਜੋ ਕਿ ਸਰਕਾਰਾਂ, ਨਿੱਜੀ ਖੇਤਰ ਅਤੇ ਸਿਵਲ ਸੁਸਾਇਟੀ ਨੂੰ ਮਿਲ ਕੇ ਵਿਸ਼ਵਵਿਆਪੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਉੱਚ ਗੁਣਵੱਤਾ ਵਾਲੇ ਭਰੋਸੇਯੋਗ ਮਾਪਦੰਡਾ ਨੂੰ ਹੁਲਾਰਾ ਦੇਵੇਗੀ।ਭਾਰਤ ਵੀ ਇਸ ਪਹਿਲਕਮਦੀ ਦਾ ਹਿੱਸਾ ਬਣਨ ਬਾਰੇ ਸੋਚ ਰਿਹਾ ਹੈ। ਸਪੱਸ਼ਟ ਤੌਰ 'ਤੇ, ਬਲਿਊ ਡਾੱਟ ਨੈਟਵਰਕ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਵਿਚ, ਖ਼ਾਸਕਰ ਇੰਡੋ-ਪੈਸੀਫਿਕ ਖੇਤਰ ਵਿਚ ਵਿਦੇਸ਼ੀ ਫੰਡ ਵਾਲੇ...

ਅਮਰੀਕਾ-ਅਫ਼ਗਾਨਿਸਤਾਨ ਸ਼ਾਂਤੀ ਸਮਝੌਤਾ: ਉਮੀਦ ਜਾਂ ਫਿਰ ਡਰ?

ਅਫ਼ਗਾਨਿਸਤਾਨ ‘ਚ ਸ਼ਾਂਤੀ ਅਤੇ ਸਥਿਰਤਾ ਨੂੰ ਮੁੜ ਬਹਾਲ ਕਰਨ ਲਈ ਅਮਰੀਕਾ ਅਤੇ ਤਾਲਿਬਾਨ ਵੱਲੋਂ ਇਕ ਸਮਝੌਤਾ ਸਹੀਬੱਧ ਕੀਤਾ ਗਿਆ ਅਤੇ ਇਸ ਸਮਝੌਤੇ ‘ਤੇਦਸਤਖਤ ਹੋਣ ਤੋਂ ਦੋ ਦਿਨ ਬਾਅਦ ਹੀ ਤਾਲਿਬਾਨ ਨੇ ਐਲਾਨਕੀਤਾ ਹੈ ਕਿ ਉਹ ਅਫ਼ਗਾਨ ਨੈਸ਼ਨਲ ਸੁਰੱਖਿਆ ਅਤੇ ਰੱਖਿਆ ਬਲਾਂ ਖਿਲਾਫ ਆਪਣੀ ਫੌਜੀ ਕਾਰਵਾਈ ਮੁੜ ਸ਼ੁਰੂ ਕਰਨ ਜਾ ਰਿਹਾ ਹੈ।ਇਸ ਸ਼ਾਂਤੀ ਸਮਝੌਤੇ ਨੂੰ ਅੰਤਿਮ ਛੋਹਾਂ ਦੇਣ ਤੋਂ ਪਹਿਲਾਂ ਦੋਵਾਂ ਧਿਰਾਂ ਦਰਮਿਆਨ 9 ਗੇੜਾਂ ‘ਚ ਵਾਰਤਾ ਮੁਕੰਮਲ ਹੋਈ ।ਅਮਰੀਕਾ ਦੇ ਵਿਸ਼ੇਸ਼ ਨੁਮਾਇੰਦੇ ਜ਼ਾਲਮੇਅ ਖਲੀਲਜ਼ਾਦ ਅਤੇ ਤਾਲਿਬਾਨ ਦੇ ਉਪ ਆਗੂ ਮੁੱਲ੍ਹਾ ਅਬਦੁੱਲ ਗਨੀ ਬਿਰਾਦਰ ਨੇ ਕਤਰ ਦੀ ਰਾਜਧਾਨੀ ਦੋਹਾ ਵਿਖੇ ਇਸ ਸਮਝੌਤੇ ‘ਤੇ ਦਸਤਖਤ ਕੀਤੇ।ਇਸ ਸ਼ਾਂਤੀ ਸਮਝੌਤੇ ਦੇ ਚਾਰ ਮੁੱਖ ਹਿੱਸੇ ਹਨ, ਜਿਸ ‘ਚ ਜੰਗਬੰਦੀ, ਵਿਦੇਸ਼ੀ ਬਲਾਂ ਦੀ ਵਾਪਸੀ, ਅੰਤਰ-ਅਫ਼ਗਾਨ ਗੱਲਬਾਤ ਅਤੇ ਅੱਤਵਾਦੀ ਗਤੀਵਿਧੀਆਂ ‘ਤੇ ਰੋਕ ਲਗਾਉਣ ਸਬੰਧੀ ਭਰੋਸਾ ਸ਼ਾਮਲ ਹੈ। ਇਸ ਸਮਝੌਤੇ ਤਹਿਤ ਅਮਰੀਕਾ ਨੇ ਕਿਹਾ ਹੈ ਕਿ ਉਹ 135 ਦਿਨਾਂ ‘ਚ 13,000 ਸੈਨਿਕਾਂ ‘ਚੋਂ 8600 ਸੈਨਿਕਾਂ ਨੂੰ ਵਾਪਸ ਬੁਲਾ ਲਵੇਗਾ।ਇਸ ਤੋਂ ਇਲਾਵਾ ਗੱਠਜੋੜ ਬਲਾਂ ਦੀ ਗਿਣਤੀ ‘ਚ ਕਟੌਤੀ ਕਰਨ ਲਈ ਵੀ ਉਹ ਆਪਣੇ ਸਹਿਯੋਗੀ ਮੁਲਕਾਂ ਨਾਲ ਗੱਲਬਾਤ ਕਰ ਰਿਹਾ ਹੈ।ਸਾਂਝੇ ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਤਾਲਿਬਾਨ ਇਸ ਸਮਝੌਤੇ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਾ ਹੈ ਤਾਂ ਅਮਰੀਕਾ ਸਮਝੌਤੇ ਤੋਂ 14 ਮਹੀਨਿਆਂ ਦੇ ਅੰਦਰ ਆਪਣੀ ਫੌਜ ਨੂੰ ਵਾਪਸ ਬ...

ਭਾਰਤ ਅਤੇ ਬੰਗਲਾਦੇਸ਼: ਦੁਵੱਲੇ ਸਬੰਧਾਂ ‘ਚ ਆ ਰਹੀ ਹੈ ਮਜ਼ਬੂਤੀ

ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਵੱਲੋਂ ਢਾਕਾ ਦਾ ਦੌਰਾ ਕੀਤਾ ਗਿਆ।ਉਨ੍ਹਾਂ ਦੀ ਇਸ ਫੇਰੀ ਨੂੰ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਵੱਜੋਂ ਵੇਖਿਆ ਜਾ ਰਿਹਾ ਹੈ।ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਕਾਰਜਕਾਲ ਦੌਰਾਨ ਹੀ ਭਾਰਤ-ਬੰਗਲਾਦੇਸ਼ ਸਬੰਧਾਂ ‘ਚ ਵਦੇਰੇ ਨਿਖਾਰ ਆਇਆ ਹੈ।ਸ੍ਰੀ ਸ਼੍ਰਿੰਗਲਾ ਦਾ ਇਹ ਦੌਰਾ ਇਸ ਲਈ ਵੀ ਮਹੱਤਵਪੂਰਨ ਹੈ ਕਿ ਕਿਉਂਕਿ ਉਨ੍ਹਾਂ ਨੇ ਜਨਵਰੀ 2019 ਤੱਕ ਬੰਗਲਾਦੇਸ਼ ‘ਚ ਭਾਰਤੀ ਹਾਈ ਕਮਿਸ਼ਨਰ ਵੱਜੋਂ ਵੀ ਸੇਵਾਵਾਂ ਨਿਭਾਈਆਂ ਸਨ ਅਤੇ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ‘ਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ।ਇਸ ਤੋਂ ਇਲਾਵਾ ਹਾਲ ਦੇ ਦਿਨਾਂ ‘ਚ ਢਾਕਾ ਨੇ ਭਾਰਤ ਦੇ ਘਰੇਲੂ ਵਿਕਾਸ ‘ਤੇ ਰਾਖਵਾਂਕਰਨ ਦਾ ਪ੍ਰਗਟਾਵਾ ਕੀਤਾ ਸੀ।ਜਿਸ ‘ਚ ਇਹ ਖਦਸ਼ਾ ਜ਼ਾਹਰ ਕੀਤਾ ਗਿਆ ਸੀ ਕਿ ਘਰੇਲੂ ਪੱਧਰ ‘ਤੇ ਇਸ ਦਾ ਪ੍ਰਭਾਵ ਵੇਖਣ ਨੂੰ ਮਿਲੇਗਾ।ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਢਾਕਾ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ‘ਚ ਹੋ ਰਹੇ ਕਾਰਜਾਂ ਦਾ ਬੰਗਲਾਦੇਸ਼ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ, ਅਤੇ ਬੰਗਲਾਦੇਸ਼ ਨੂੰ ਰਸਮੀ ਤੌਰ ‘ਤੇ ਹਰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਦਰਅਸਲ ਪੀਐਮ ਮੋਦੀ ਇਸ ਮਹੀਨੇ ਦੇ ਮੱਧ ‘ਚ ਬੰਗਾਬੰਧੂ ਸ਼ੇਖ ਮੁਜਿਬਰ ਰਹਿਮਾਨ ਦੀ ਜਨਮ ਸ਼ਤਾਬਦੀ ‘ਚ ਸ਼ਿਰਕਤ ਕਰਨ ਲਈ ਢਾਕਾ ਜਾ ਰਹੇ ਹਨ।ਇਸ ਲਈ ਵਿਦੇਸ਼ ਸਕੱਤਰ ਵੱਲੋਂ ਸਾਰੀ ਸਥਿਤੀ ਦ...

ਮਿਆਂਮਾਰ ਨਾਲ ਭਾਰਤ ਦੇ ਮਜ਼ਬੂਤ ਹੁੰਦੇ ਸਬੰਧ

ਮਿਆਂਮਾਰ ਦੇ ਰਾਸ਼ਟਰਪਤੀ ਯੂ ਵਿਨ ਮਿੰਟ ਭਾਰਤ ਦੇ ਸਰਕਾਰੀ ਦੌਰੇ ‘ਤੇ ਸਨ।ਮਿਆਂਮਾਰ ਭਾਰਤ ਦੀ “ਐਕਟ ਈਸਟ” ਅਤੇ “ਗੁਆਂਢ ਪਹਿਲ” ਨੀਤੀਆਂ ਦੇ ਪ੍ਰਮੁੱਖ ਕੇਂਦਰ ‘ਚ ਹੈ।ਇਹ ਸੀਐਲਐਮਵੀ ਕੰਬੋਡੀਆ,ਲਾਓ,ਪੀਡੀਆਰ,ਮਿਆਂਮਾਰ ਅਤੇ ਵਿਅਤਨਾਮ) ਦੇਸ਼ਾਂ ਲਈ ਭਾਰਤ ਦੇ ਨਜ਼ਰੀਏ ਦੀ ਚਾਬੀ ਹੈ, ਕਿਉਂਕਿ ਮੁਢਲਾ ਟੀਚਾ ਦੱਖਣ-ਪੂਰਬੀ ਏਸ਼ੀਆ ਨਾਲ ਵਿਆਪਕ ਆਰਥਿਕ ਅਤੇ ਰਣਨੀਤਕ ਸਬੰਧ ਵਿਕਸਤ ਕਰਨਾ ਹੈ। ਭਾਰਤ ‘ਚ ਆਪਣੇ ਰਸਮੀ ਸਵਾਗਤ ਤੋਂ ਬਾਅਦ ਮਿਆਂਮਾਰ ਦੇ ਰਾਸ਼ਟਰਪਤੀ ਨੇ ਆਪਣੇ ਭਾਰਤੀ ਹਮਅਹੁਦਾ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ।ਇਸ ਤੋਂ ਬਾਅਧ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਫ਼ਦ ਪੱਧਰੀ ਗੱਲਬਾਤ ‘ਚ ਹਿੱਸਾ ਲਿਆ।ਦੋਵਾਂ ਆਗੂਆਂ ਨੇ ਆਪਸੀ ਚਿੰਤਾ ਦੇ ਦੁਵੱਲੇ,ਖੇਤਰੀ ਅਤੇ ਆਲਮੀ ਮਸਲਿਆਂ ਨੂੰ ਵਿਚਾਰਿਆ।ਦੁਵੱਲੇ ਸਹਿਯੋਗ ਨੂੰ ਵਧਾਉਣ ਲਈ, ਉੱਚ ਪੱਧਰੀ ਫੇਰੀ ਦੌਰਾਨ ਦਸ ਸਮਝੌਤੇ ਅਤੇ ਸਮਝੌਤੇ 'ਤੇ ਦਸਤਖਤ ਕੀਤੇ ਗਏ. ਭਾਰਤ ਰੱਖੀਨ ਰਾਜ ਵਿਚ ਸਮਾਜਿਕ-ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਰਾਖੀਨ ਰਾਜ ਵਿਕਾਸ ਪ੍ਰੋਗਰਾਮ ਦੇ ਤਹਿਤ ਦੋਵੇਂ ਦੇਸ਼ ਮਰਾਕ ਓ ਟਾ ਟਾਊਨਸ਼ਿਪ ਹਸਪਤਾਲ ਵਿਚ ਇਨਸੀਨੇਟਰ ਬਣਾਉਣ, ਗਵਾ ਟਾਊਨਸ਼ਿਪ ਵਿਚ ਬੀਜ ਭੰਡਾਰ ਘਰਾਂ ਅਤੇ ਜਲ ਸਪਲਾਈ ਪ੍ਰਣਾਲੀਆਂ, ਪੰਜ ਟਾਊਨਸ਼ਿਪ ਵਿਚ ਸੂਰਜੀ ਊਰਜਾ ਰਾਹੀਂ ਬਿਜਲੀ ਵੰਡਣ, ਕਿਆਵਾਲੀਅੰਗ-ਓਹਲਫਿਯੂ ਸੜਕ ਅਤੇ ਕਯੁੰਗ ਤੰਗ ਵਿਚ ਸਹਿਯੋਗ ਕਰਨਗੇ। ਬੁਥੇਡਾਗ ਟਾਊਨਸ਼ਿਪ ਵਿੱਚ ਕੀਅ ਪੰਗ ਸੜਕ. 2019...

ਪਾਕਿਸਤਾਨ ਵਿਚ ਸਰਕਾਰ ਉਤੇ ਧਾਰਮਿਕ ਦਬਦਬਾ

ਜਿਵੇਂ ਕਿ ਨਾਮ ਤੋਂ ਸਪੱਸ਼ਟ ਹੈ ਕਿ ਪਾਕਿਸਤਾਨ ਰਾਜ ਧਰਮ ਦੇ ਆਧਾਰ ਤੋ ਹੋਂਦ ਵਿਚ ਆਇਆ ਦੇਸ਼ ਹੈ। ਜਿੱਥੇ ਇਸਲਾਮਿਕ ਸਿੱਖਿਆਵਾਂ ਦੇ ਅਨੁਸਾਰ ਬਿਨਾਂ ਕਿਸੇ ਭੇਦ ਭਾਵ ਤੋਂ ਇਕ ਸਮਾਨ ਭਲਾਈ ਕਰਨ ਵਾਲੀ ਨਿਰਪੱਖ ਪ੍ਰਣਾਲੀ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਦੀਆਂ ਸਾਰੀਆਂ ਰਾਜਨੀਤਕ ਅਤੇ ਧਾਰਮਿਕ ਪਾਰਟੀਆਂ ਇਸਲਾਮ ਨੂੰ ਸਮਰਪਿਤ ਹਨ। ਪਾਕਿਸਤਾਨ ਦੀ ਸਥਾਪਨਾ ਤੋਂ ਬਾਅਦ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਨੇ ਰਾਸ਼ਟਰ ਦੇ ਨਾਮ ਆਪਣੇ ਪਹਿਲੇ ਸੰਬੋਧਨ ਵਿਚ ਇੱਕ ਅਜਿਹੇ ਪਾਕਿਸਤਾਨੀ ਸਮਾਜ ਦੀ ਕਲਪਨਾ ਕੀਤੀ ਸੀ ਜਿਸ ਵਿਚ ਸਮਾਜ ਅੰਦਰ ਕਿਸੇ ਵੀ ਤਰਾਂ ਦਾ ਧਰਮ, ਜਾਤੀ, ਫਿਰਕੇ, ਭਾਸ਼ਾ ਜਾਂ ਖੇਤਰ ਦੇ ਆਧਾਰ ਤੇ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ, ਪਰ ਸਮਾਜ ਅੰਦਰ ਇਕ ਵਰਗ ਅਜਿਹਾ ਸੀ ਜੋ ਕਿਸੇ ਵੀ ਤਰਾਂ ਨਾਲ ਸਰਕਾਰ ਉੱਤੇ ਆਪਣੀ ਪਕੜ ਮਜਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਵਰਗ ਪਾਕਿਸਤਾਨ ਵਿਚ ਇਸਲਾਮ ਦੇ ਨਾਮ ਉੱਤੇ ਇਹ ਸਭ ਕੁਝ ਕਰ ਰਿਹਾ ਸੀ। ਦੂਸਰੇ ਪਾਸੇ ਖੱਬੇ ਪੱਖੀ ਅਤੇ ਦਰਮਿਆਨੇ ਸਿਆਸਤਦਾਨ ਵੀ ਸਨ, ਜੋ ਦੇਸ਼ ਅੰਦਰ ਅਗਾਹਵਧੂ ਅਤੇ ਨਿਰਪੱਖ ਸਰਕਾਰ ਸਥਾਪਤ ਕਰਨ ਦੇ ਚਾਹਵਾਨ ਸਨ, ਪਰ ਇਸ ਵਰਗ ਦੀਆਂ ਕੋਸ਼ਿਸ਼ਾਂ ਨੂੰ ਦੂਸਰੇ ਦੇਸ਼ਾਂ ਦੇ ਅਗਾਂਹਵਧੂ ਵਰਗ ਵਾਂਗ ਬੂਰ ਨਹੀਂ ਪਿਆ। ਇਸ ਵਰਗ ਨੂੰ ਕਮਿਊਨਿਸਟ ਕਹਿ ਕੇ ਚੁੱਪ ਕਰਵਾ ਦਿੱਤਾ ਗਿਆ। ਜਨਰਲ ਜ਼ਿਆ ਉਲ ਹੱਕ ਦੇ ਸੱਤਾ ਸੰਭਾਲਣ ਤੋਂ ਬਾਅਦ,ਜਿੱਥੇ ਦਰਮਿਆਨਾ...

ਕਰੋਨਾ ਵਾਇਰਸ ਦੀ ਲਪੇਟ ਵਿਚ ਦੁਨੀਆ

ਕਰੋਨਾ ਵਾਇਰਸ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਤੋਂ ਪਹਿਲਾਂ ਮਨੁੱਖੀ ਸਮਾਜ ਅੰਦਰ ਇਸਦੀ ਕਲਪਨਾ ਵੀ ਨਹੀਂ ਸੀ ਕੀਤੀ ਗਈ। ਹੁਣ ਤੱਕ 81 ਹਜਾਰ ਤੋਂ ਵੱਧ ਲੋਕ ਇਸ ਵਾਇਰਸ ਤੋਂ ਪੈਦਾ ਹੋਣ ਵਾਲੇ ਸਾਹ ਸਬੰਧੀ ਬੀਮਾਰੀ ਕੋਵਿਡ- 19 ਦੀ ਲਪੇਟ ਵਿਚ ਆ ਚੁੱਕੇ ਹਨ। ਜਿਹਨਾਂ ਵਿਚ ਤਕਰੀਬਨ 3000 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਵਿਚ 95 ਫੀਸਦੀ ਭਾਵ 2800 ਲੋਕਾਂ ਦੀ ਮੌਤ ਇੱਕਲੇ ਚੀਨ ਵਿਚ ਹੋ ਚੁੱਕੀ ਹੈ ,ਜਿੱਥੋਂ ਇਸ ਬੀਮਾਰੀ ਦੀ ਸ਼ੁਰੂਆਤ ਹੋਈ ਸੀ। ਚੀਨ ਦੇ ਬਾਹਰ ਕਰੋਨਾਵਾਇਰਸ ਤੋ ਪੀੜਤ ਲੋਕਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਵਿਸ਼ੇਸ਼ ਤੌਰ ਤੇ ਯੂਰਪ , ਮੱਧ ਏਸ਼ੀਆ, ਅਮਰੀਕਾ ਅਤੇ ਏਸ਼ੀਆ ਵਿਚ ਇਹ ਵਾਇਰਸ ਲਗਾਤਾਰ ਫੈਲ ਰਿਹਾ ਹੈ। ਇਹਨਾਂ ਖੇਤਰਾਂ ਦੇ 51 ਦੇਸ਼ਾਂ ਵਿਚ ਇਸ ਮਹਾਂਮਾਰੀ ਦਾ ਕੋਈ ਸਿੱਧਾ ਸੰਪਰਕ,ਜਿਵੇਂ ਚੀਨ ਯਾਤਰਾ ਜਾਂ ਪੀੜਤ ਵਿਅਕਤੀ ਨਾਲ ਸਬੰਧ ਕਾਇਮ ਕਰਨ ਤੇ ਨਹੀਂ ਪਾਇਆ ਗਿਆ। ਬਰਾਜ਼ੀਲ ਵਿਚ ਲੈਟਿਨ ਅਮਰੀਕਾ ਦੇ ਪਹਿਲੇ ਪੀੜਤ ਦੀ ਪਹਿਚਾਣ ਕੀਤੀ ਗਈ। ਚੀਨ ਦੇ ਬਾਦ ਇਸ ਬੀਮਾਰੀ ਦਾ ਸਭ ਤੋਂ ਵੱਡਾ ਕੇਂਦਰ ਇਰਾਨ ਵਿਚ 245 ਲੋਕ ਕਰੋਨਾਵਾਇਰਸ ਤੋਂ ਪੀੜਤ ਪਾਏ ਗਏ। ਜਿਸ ਵਿਚ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਰਾਨ ਦੇ ਉਪ ਰਾਸ਼ਟਰਪਤੀ ਅਤੇ ਉਪ ਸਿਹਤ ਮੰਤਰੀ ਵੀ ਕਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ ਜਿਹਨਾ ਦਾ ਗੁਪਤ ਤਰੀਕੇ ਨਾਲ ਇਲਾਜ ਚਲ ਰਿਹਾ ਹੈ। ਇਸੇ ਤਰਾ ਇਟਲੀ ਵਿਚ 400 ਲੋਕ ਇਸ ਵਾਇਰਸ ਦਾ ਸ਼ਿਕਾਰ ਪ...