ਕਰੋਨਾ ਵਾਇਰਸ ਦੀ ਲਪੇਟ ਵਿਚ ਦੁਨੀਆ
ਕਰੋਨਾ ਵਾਇਰਸ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਤੋਂ ਪਹਿਲਾਂ ਮਨੁੱਖੀ ਸਮਾਜ ਅੰਦਰ ਇਸਦੀ ਕਲਪਨਾ ਵੀ ਨਹੀਂ ਸੀ ਕੀਤੀ ਗਈ। ਹੁਣ ਤੱਕ 81 ਹਜਾਰ ਤੋਂ ਵੱਧ ਲੋਕ ਇਸ ਵਾਇਰਸ ਤੋਂ ਪੈਦਾ ਹੋਣ ਵਾਲੇ ਸਾਹ ਸਬੰਧੀ ਬੀਮਾਰੀ ਕੋਵਿਡ- 19 ਦੀ ਲਪੇਟ ਵਿਚ ਆ ਚੁੱਕੇ ਹਨ। ਜਿਹਨਾਂ ਵਿਚ ਤਕਰੀਬਨ 3000 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਵਿਚ 95 ਫੀਸਦੀ ਭਾਵ 2800 ਲੋਕਾਂ ਦੀ ਮੌਤ ਇੱਕਲੇ ਚੀਨ ਵਿਚ ਹੋ ਚੁੱਕੀ ਹੈ ,ਜਿੱਥੋਂ ਇਸ ਬੀਮਾਰੀ ਦੀ ਸ਼ੁਰੂਆਤ ਹੋਈ ਸੀ।
ਚੀਨ ਦੇ ਬਾਹਰ ਕਰੋਨਾਵਾਇਰਸ ਤੋ ਪੀੜਤ ਲੋਕਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਵਿਸ਼ੇਸ਼ ਤੌਰ ਤੇ ਯੂਰਪ , ਮੱਧ ਏਸ਼ੀਆ, ਅਮਰੀਕਾ ਅਤੇ ਏਸ਼ੀਆ ਵਿਚ ਇਹ ਵਾਇਰਸ ਲਗਾਤਾਰ ਫੈਲ ਰਿਹਾ ਹੈ। ਇਹਨਾਂ ਖੇਤਰਾਂ ਦੇ 51 ਦੇਸ਼ਾਂ ਵਿਚ ਇਸ ਮਹਾਂਮਾਰੀ ਦਾ ਕੋਈ ਸਿੱਧਾ ਸੰਪਰਕ,ਜਿਵੇਂ ਚੀਨ ਯਾਤਰਾ ਜਾਂ ਪੀੜਤ ਵਿਅਕਤੀ ਨਾਲ ਸਬੰਧ ਕਾਇਮ ਕਰਨ ਤੇ ਨਹੀਂ ਪਾਇਆ ਗਿਆ। ਬਰਾਜ਼ੀਲ ਵਿਚ ਲੈਟਿਨ ਅਮਰੀਕਾ ਦੇ ਪਹਿਲੇ ਪੀੜਤ ਦੀ ਪਹਿਚਾਣ ਕੀਤੀ ਗਈ। ਚੀਨ ਦੇ ਬਾਦ ਇਸ ਬੀਮਾਰੀ ਦਾ ਸਭ ਤੋਂ ਵੱਡਾ ਕੇਂਦਰ ਇਰਾਨ ਵਿਚ 245 ਲੋਕ ਕਰੋਨਾਵਾਇਰਸ ਤੋਂ ਪੀੜਤ ਪਾਏ ਗਏ। ਜਿਸ ਵਿਚ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਰਾਨ ਦੇ ਉਪ ਰਾਸ਼ਟਰਪਤੀ ਅਤੇ ਉਪ ਸਿਹਤ ਮੰਤਰੀ ਵੀ ਕਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ ਜਿਹਨਾ ਦਾ ਗੁਪਤ ਤਰੀਕੇ ਨਾਲ ਇਲਾਜ ਚਲ ਰਿਹਾ ਹੈ। ਇਸੇ ਤਰਾ ਇਟਲੀ ਵਿਚ 400 ਲੋਕ ਇਸ ਵਾਇਰਸ ਦਾ ਸ਼ਿਕਾਰ ਪਾਏ ਗਏ, ਜਿਹਨਾਂ ਵਿਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੋਨਾ ਵਾਇਰਸ ਦੇ ਫੈਲਣ ਕਾਰਣ ਯੂਰਪ ਹੁਣ ਤੱਕ ਦੇ ਸਭ ਤੋ ਔਖੇੇ ਦੌਰ ਵਿਚੋਂ ਲੰਘ ਰਿਹਾ ਹੈ।
ਭਾਰਤ ਅੰਦਰ ਅਜੇ ਤੱਕ ਕਰੋਨਾ ਵਾਇਰਸ ਦਾ ਕੋਈ ਵੀ ਮਾਮਲਾ ਸਹਾਮਣੇ ਨਹੀਂ ਆਇਆ। ਕੋਵਿਡ 19 ਨਾਲ ਕਥਿਤ ਤੌਰ ਤੇ ਪੀੜਤ ਤਿੰਨ ਵਿਦਿਆਰਥੀਆਂ ਨੂੰ ਰੋਗਮੁਕਤ ਕਰਾਰ ਦਿੱਤਾ ਗਿਆ ਹੈ। ਜਪਾਨ ਦੀ ਯਾਤਰਾ ਦੌਰਾਨ ਪੀੜਤ ਤਿੰਨ ਯਾਤਰੀਆਂ ਨੂੰ ਇੱਕਲੇ ਰੱਖਿਆ ਗਿਆ ਸੀ ਅਤੇ ਉਹਨਾਂ ਨੂੰ ਡਾਕਟਰੀ ਨਿਗਰਾਨੀ ਵਿਚ ਘਰ ਭੇਜ ਦਿੱਤਾ ਗਿਆ ਹੈ। ਭਾਰਤ ਨੇ ਇਸ ਬੀਮਾਰੀ ਤੋਂ ਬਚਾਅ ਲਈ 15 ਟਨ ਦਵਾਈਆਂ ਜਹਾਜ ਰਾਹੀ ਬੁਰਹਾਨ ਭੇਜੀ ਹੈ। ਭਾਰਤ ਨੇ ਇਸ ਸ਼ਹਿਰ ਅੰਦਰ ਆਪਣੇ ਨਾਗਰਿਕਾਂ ਅਤੇ ਵਿਦੇਸ਼ੀਆਂ ਨੂੰ ਬਾਹਰ ਕੱਢਿਆ ਹੈ। ਇਹਤਿਆਤ ਦੇ ਤੌਰ ਤੇ ਭਾਰਤ ਨੇ ਚੀਨ,ਇਰਾਨ ਅਤੇ ਹਾਂਗਕਾਂਗ ਵਿਚੋਂ ਹੋ ਕੇ ਆਉਣ ਵਾਲੀਆਂ ਹਵਾਈ ਸੇਵਾ ਤੇ ਰੋਕ ਲਗਾ ਦਿੱਤੀ ਹੈ।
ਸਮਝਿਆ ਜਾ ਰਿਹਾ ਹੈ ਕਿ ਕਰੋਨਾ ਵਾਇਰਸ 2019 ਦੇ ਆਖਰੀ ਮਹੀਨੇ ਗੈਰਕਾਨੂੰਨੀ ਢੰਗ ਨਾਲ ਬੁਰਹਾਨ ਵਿਚ ਵੇਚੇ ਗਏ ਜੰਗਲੀ ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲਿਆ ਹੈ। ਸਿਹਤ ਮਾਹਿਰਾਂ ਅਨੁਸਾਰ ਇਹ ਵਾਇਰਸ ਚਮਗਿੱਦੜਾ ਤੋਂ ਕੁਝ ਹੋਰ ਜਾਨਵਰਾਂ ਅਤੇ ਫਿਰ ਮਨੁੱਖਾਂ ਵਿਚ ਫੈਲ ਗਿਆ। ਵਿਸ਼ਵ ਸਿਹਤ ਸੰਗਠਨ ਨੂੰ ਦਸੰਬਰ ਦੇ ਅੰਤ ਵਿਚ ਬੁਰਹਾਨ ਵਿਚ ਨਮੋਨੀਆ ਦੇ ਕੁਝ ਮਾਮਲਿਆਂ ਦੀ ਜਾਣਕਾਰੀ ਮਿਲੀ ਸੀ । ਇਸਦੇ ਇੱਕ ਹਫਤੇ ਬਾਅਦ ਚੀਨੀ ਅਧਿਕਾਰੀਆਂ ਨੇ ਮੰਨਿਆ ਕਿ ਇਹ ਬੀਮਾਰੀ ਇਕ ਨਵੇਂ ਵਾਇਰਸ ਨਾਲ ਹੋ ਰਹੀ ਹੈ।
ਕਰੋਨਾ ਵਾਇਰਸ ਦਾ ਪਰਿਵਾਰ ਕਾਫੀ ਵੱਡਾ ਹੈ। ਇਸਦੇ ਕਾਰਣ ਸਾਧਾਰਣ ਜੁਕਾਮ ਤੋ ਲੈ ਕੇ ਸਾਰਸ ਭਾਵ ਗੰਭੀਰ ਸਾਹ ਰੋਗ ਹੋ ਸਕਦੇ ਹਨ। ਕਰੋਨਾ ਵਾਇਰਸ ਦੇ ਸਾਧਾਰਣ ਲੱਛਣਾਂ ਵਿਚ ਬੁਖਾਰ, ਸਾਂਹ ਫੁੱਲਣਾਂ, ਅਤੇ ਸਾਹ ਲੈਣ ਵਿਚ ਸਮੱਸਿਆ ਹੋ ਸਕਦੀ ਹੈ। ਮਾਮਲਾ ਜਿਆਦਾ ਗੰਭੀਰ ਹੋਣ ਉਤੇ ਨਮੋਨੀਆਂ, ਸਾਰਸ ਅਤੇ ਕਿਡਨੀ ਖਰਾਬ ਹੋਣ ਤੇ ਮੌਤ ਵੀ ਹੋ ਸਕਦੀ ਹੈ। ਚਮੜੀ ਉਤੇ ਕਈ ਤਰਾਂ ਦੇ ਨਿਸ਼ਾਨ ਪੈਣ ਦੇ ਕਾਰਣ ਇਸਨੂੰ ਕਰੋਨਾ ਵਾਇਰਸ ਦਾ ਨਾਮ ਦਿੱਤਾ ਗਿਆ ਹੈ। ਇਸ ਵਾਇਰਸ ਤੋਂ ਬਚਾਅ ਲਈ ਦੁਨੀਆ ਦੇ ਅਨੇਕ ਦੇਸ਼ ਕਈ ਉਪਾਅ ਕਰ ਰਹੋ ਹਨ। ਜਪਾਨ ਵਿਚ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ । ਜਦੋਂਕਿ ਸਾਊਦੀ ਅਰਬ ਨੇ ਮੱਕਾ ਆਉਣ ਵਾਲਿਆਂ ਤੇ ਰੋਕ ਲਗਾ ਦਿੱਤੀ ਹੈ। ਇਸ ਸਭ ਤੇ ਬਾਵਜੂਦ ਕਰੋਨਾ ਦਾ ਖੌਫ ਘੱਟ ਨਹੀ ਹੋ ਰਿਹਾ। ਦੁਨੀਆ ਭਰ ਦਾ ਸ਼ੇਅਰ ਬਾਜਾਰ ਸੁਸਤ ਹੈ। ਅਰਥ ਵਿਵਸਥਾ ਉਤੇ ਇਸਦੇ ਪਏ ਪ੍ਰਭਾਵਾਂ ਦਾ ਵਿਸ਼ਲੇਸ਼ਣ ਅਜੇ ਸੰਭਵ ਨਹੀਂ , ਪਰ ਫਿਰ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬੀਜਿੰਗ ਘਰੂੇਲ ਉਤਪਾਦ ਵਿਚ ਤਕਰੀਬਨ ਇੱਕ ਤਿਹਾਈ ਦੇ ਆਪਣੇ ਯੋਗਦਾਨ ਨੂੰ ਕਾਇਮ ਨਹੀਂ ਰੱਖ ਸਕੇਗਾ। ਮੁਦਰਾ ਦੇ ਪੈਮਾਨੇ ਉਤੇ ਵਿਸ਼ਵ ਵਿਉਪਾਰ ਨੂੰ ਇਕ ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ।
ਚੀਨ ਵਿਚ ਦਵਾਈਆਂ, ਦਰਦ ਨਿਵਾਰਕ ਅਤੇ ਹੋਰ ਕਈ ਤਰਾ ਦੇ ਨਿਰਮਾਣ ਹੁੰਦਾ ਹੈ, ਪਰ ਉਤਪਾਦਨ ਇਕਾਈਆਂ ਵਿਚ ਰੁਕਾਵਟ ਕਾਰਣ ਇਹਨਾਂ ਦੀ ਪੂਰਤੀ ਨਹੀਂ ਹੋ ਰਹੀ। ਸੰਸਾਰ ਦਾ ਜੈਨਟਿਕ ਦਵਾਈਆਂ ਦਾ ਨਿਰਮਾਤਾ ਹੋਣ ਦੇ ਬਾਵਜੂਦ ਇਸ ਵਿਚ ਆ ਰਹੀ ਕਮੀ ਕਾਰਣ ਭਾਰਤ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਰਤ, ਬੇਸ਼ਕ ਕਰੋਨਾ ਮੁਕਤ ਹੈ , ਪਰ ਚੀਨ ਨਾਲ ਸਬੰਧਾਂ ਤੋਂ ਬਿਨਾਂ ਵੀ ਕਰੋਨਾ ਦਾ ਫੈਲਣਾ ਕਾਫੀ ਚਿੰਤਾਜਨਕ ਹੈ। ਚੀਨ ਵਿਚ ਇਸ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਾਰਤ ਜੋ ਜਨਸੰਖਿਆ ਦੇ ਹਿਸਾਬ ਨਾਲ ਵਿਸ਼ਵ ਵਿਚ ਦੂਸਰੇ ਨੰਬਰ ਤੇ ਹੈ, ਨੇ ਇਸ ਬੀਮਾਰੀ ਤੋਂ ਪੀੜਤ ਲੋਕਾਂ ਨੂੰ ਦੇਸ਼ ਵਿਚ ਪ੍ਰਵੇਸ਼ ਨੂੰ ਰੋਕਣ ਵਾਸਤੇ ਥਰਮਲ ਸਕੈਨਰ ਨਾਲ ਲੈਸ ਡਾਕਟਰੀ ਟੀਮਾਂ ਨੂੰ ਹਵਾਈ ਅੱਡਿਆਂ ਅਤੇ ਬੰਦਰਗਾਹਾਂ ਤੇ ਤੈਨਾਤ ਕੀਤਾ ਹੈ। ਇਸਤੋਂ ਇਲਾਵਾ ਕਰੜੀ ਨਿਗਰਾਨੀ ਅਤੇ ਹੋਰ ਉਪਾਅ ਕੀਤਾ ਜਾ ਰਹੇ ਹਨ। ਸਿਹਤ ਅਤੇ ਅਰੋਗਤਾ ਨੂੰ ਬਣਾਈ ਰੱਖਣ ਲਈ ਕਰੋਨਾ ਵਾਇਰਸ ਤੋਂ ਬਚਣ ਦੇ ਉਪਾਆਂ ਦੇ ਸਬੰਧੀ ਵੱਖ ਵੱਖ ਮਾਧਿਅਮਾਂ ਰਾਹੀਂ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ।
ਅਨੁਵਾਦਕ -- ਮਨਜੀਤ ਅਣਖੀ
ਸਕਰਿਪਟ ਕੇ.ਵੀ. ਵੈਕਟਾਸੁਬਰਾਮਨੀਅਨ,
ਸੀਨੀਅਰ ਪੱਤਰਕਾਰ

Comments
Post a Comment