ਦੱਖਣੀ ਚੀਨ ਸਾਗਰ: ਇੱਕ ਸੰਭਾਵਿਤ ਨਵਾਂ ਚਰਮ ਬਿੰਦੂ
ਚੀਨ ‘ਤੇ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਸ ਵੱਲੋਂ ਦੱਖਣੀ ਚੀਨ ਸਾਗਰ ‘ਚ ਲਾਲ ਰੇਖਾ ਨੂੰ ਪਾਰ ਕੀਤਾ ਗਿਆ ਹੈ ਅਤੇ ਨਾਲ ਹੀ ਵਿਅਤਨਾਮ ਦੇ ਵਿਸ਼ੇਸ਼ ਆਰਥਿਕ ਖੇਤਰ, ਈ.ਈ.ਜ਼ੈੱਡ ਦਾ ਘਿਰਾਓ ਕਰਕੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ।ਇਲਜ਼ਾਮ ਇਹ ਹੈ ਕਿ ਇੱਕ ਚੀਨੀ ਸਰਵੇਖਣ ਸਮੁੰਦਰੀ ਜਹਾਜ਼ 60 ਨਾਟਿਕਲ ਮੀਲ, ਜੋ ਕਿ ਵਿਅਤਨਾਮ ਤੱਟੀ ਖੇਤਰ ਦੇ ਨਜ਼ਦੀਕ ਹੈ ਉੱਥੋਂ ਤੱਕ ਪਹੁੰਚਿਆ।ਇਸ ਤਰ੍ਹਾਂ ਚੀਨ ਨੇ ਵਿਅਤਨਾਮ ਦੀ ਆਰਥਿਕ ਸੁਰੱਖਿਆ ਨੂੰ ਲਲਕਾਰਿਆ ਹੈ। ਜਿਸ ਕਰਕੇ ਦੋਵਾਂ ਮੁਲਕਾਂ ਦਰਮਿਆਨ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ। ਰਿਪੋਰਟਾਂ ਅਨੁਸਾਰ ਚੀਨੀ ਜਹਾਜ਼ਾਂ ‘ਤੇ ਇਹ ਵੀ ਦੋਸ਼ ਅਹਿਦ ਹੈ ਕਿ ਉਨ੍ਹਾਂ ਵੱਲੋਂ ਘੱਟੋ-ਘੱਟ ਚਾਰ ਸਮੁੰਦਰੀ ਜਹਾਜ਼ਾਂ ਜ਼ਰੀਏ ਵਿਅਤਨਾਮ ਦੇ ਈ.ਈ.ਜ਼ੈੱਡ ਖੇਤਰ ਦਾ ਸਰਵੇਖਣ ਜਾਰੀ ਰੱਖਿਆ ਹੈ ਅਤੇ ਜੋ ਕਿ ਲਗਭਗ 102 ਕਿ.ਮੀ. ਨੂੰ ਕਵਰ ਕਰਦਾ ਹੈ। ਇਕ ਦੇਸ਼ ਦਾ ਈ.ਈ.ਜ਼ੈੱਡ ਆਮ ਤੌਰ ‘ਤੇ ਸਮੁੰਦਰੀ ਤੱਟ ਤੋਂ 200 ਨਾਟੀਕਲ ਮੀਲ ਜਾਂ 370 ਕਿ.ਮੀ. ਤੱਕ ਦੀ ਦੂਰੀ ਤੱਕ ਫੈਲਿਆ ਹੁੰਦਾ ਹੈ।ਅੰਤਰਰਾਸ਼ਟਰੀ ਸੰਮੇਲਨ ਮੁਤਾਬਿਕ ਉਹ ਮੁਲਕ ਇਸ ਈ.ਈ.ਜ਼ੈੱਡ ਦੀ ਸੀਮਾ ਅੰਦਰ ਕੁਦਰਤੀ ਸਰੋਤਾਂ ਦੀ ਵਰਤੋਂ ਕਰਨ ਦਾ ਪੂਰਨ ਅਧਿਕਾਰ ਰੱਖਦਾ ਹੈ। ਦੱਖਣੀ ਚੀਨ ਸਾਗਰ ‘ਚ ਸ਼ਾਂਤੀ ਅਤੇ ਸਥਿਰਤਾ ਨਾਲ ਸਬੰਧ ਰੱਖਣ ਵਾਲੇ ਮੁਲਕਾਂ ਨੂੰ ਚੀਨ ਨੂੰ ਅਪੀਲ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਆਪਣੇ ਸਰਵੇਖਣ ਜਹਾਜ਼ ਅਤੇ ਹੋਰ ਦੂਜੇ ਜਹਾਜ਼ਾਂ ਨੂੰ ਫੌਰੀ ਤੌਰ ‘ਤੇ ਵ...