ਦੱਖਣੀ ਚੀਨ ਸਾਗਰ: ਇੱਕ ਸੰਭਾਵਿਤ ਨਵਾਂ ਚਰਮ ਬਿੰਦੂ

ਚੀਨ ‘ਤੇ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਸ ਵੱਲੋਂ ਦੱਖਣੀ ਚੀਨ ਸਾਗਰ ‘ਚ ਲਾਲ ਰੇਖਾ ਨੂੰ ਪਾਰ ਕੀਤਾ ਗਿਆ ਹੈ ਅਤੇ ਨਾਲ ਹੀ ਵਿਅਤਨਾਮ ਦੇ ਵਿਸ਼ੇਸ਼ ਆਰਥਿਕ ਖੇਤਰ, ਈ.ਈ.ਜ਼ੈੱਡ ਦਾ ਘਿਰਾਓ ਕਰਕੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ।ਇਲਜ਼ਾਮ ਇਹ ਹੈ ਕਿ ਇੱਕ ਚੀਨੀ ਸਰਵੇਖਣ ਸਮੁੰਦਰੀ ਜਹਾਜ਼ 60 ਨਾਟਿਕਲ ਮੀਲ, ਜੋ ਕਿ ਵਿਅਤਨਾਮ ਤੱਟੀ ਖੇਤਰ ਦੇ ਨਜ਼ਦੀਕ ਹੈ ਉੱਥੋਂ ਤੱਕ ਪਹੁੰਚਿਆ।ਇਸ ਤਰ੍ਹਾਂ ਚੀਨ ਨੇ ਵਿਅਤਨਾਮ ਦੀ ਆਰਥਿਕ ਸੁਰੱਖਿਆ ਨੂੰ ਲਲਕਾਰਿਆ ਹੈ। ਜਿਸ ਕਰਕੇ ਦੋਵਾਂ ਮੁਲਕਾਂ ਦਰਮਿਆਨ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ।

ਰਿਪੋਰਟਾਂ ਅਨੁਸਾਰ ਚੀਨੀ ਜਹਾਜ਼ਾਂ ‘ਤੇ ਇਹ ਵੀ ਦੋਸ਼ ਅਹਿਦ ਹੈ ਕਿ ਉਨ੍ਹਾਂ ਵੱਲੋਂ ਘੱਟੋ-ਘੱਟ ਚਾਰ ਸਮੁੰਦਰੀ ਜਹਾਜ਼ਾਂ ਜ਼ਰੀਏ ਵਿਅਤਨਾਮ ਦੇ ਈ.ਈ.ਜ਼ੈੱਡ ਖੇਤਰ ਦਾ ਸਰਵੇਖਣ ਜਾਰੀ ਰੱਖਿਆ ਹੈ ਅਤੇ ਜੋ ਕਿ ਲਗਭਗ 102 ਕਿ.ਮੀ. ਨੂੰ ਕਵਰ ਕਰਦਾ ਹੈ।

ਇਕ ਦੇਸ਼ ਦਾ ਈ.ਈ.ਜ਼ੈੱਡ ਆਮ ਤੌਰ ‘ਤੇ ਸਮੁੰਦਰੀ ਤੱਟ ਤੋਂ 200 ਨਾਟੀਕਲ ਮੀਲ ਜਾਂ 370 ਕਿ.ਮੀ. ਤੱਕ ਦੀ ਦੂਰੀ ਤੱਕ ਫੈਲਿਆ ਹੁੰਦਾ ਹੈ।ਅੰਤਰਰਾਸ਼ਟਰੀ ਸੰਮੇਲਨ ਮੁਤਾਬਿਕ ਉਹ ਮੁਲਕ ਇਸ ਈ.ਈ.ਜ਼ੈੱਡ ਦੀ ਸੀਮਾ ਅੰਦਰ ਕੁਦਰਤੀ ਸਰੋਤਾਂ ਦੀ ਵਰਤੋਂ ਕਰਨ ਦਾ ਪੂਰਨ ਅਧਿਕਾਰ ਰੱਖਦਾ ਹੈ। ਦੱਖਣੀ ਚੀਨ ਸਾਗਰ ‘ਚ ਸ਼ਾਂਤੀ ਅਤੇ ਸਥਿਰਤਾ ਨਾਲ ਸਬੰਧ ਰੱਖਣ ਵਾਲੇ ਮੁਲਕਾਂ ਨੂੰ ਚੀਨ ਨੂੰ ਅਪੀਲ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਆਪਣੇ ਸਰਵੇਖਣ ਜਹਾਜ਼ ਅਤੇ ਹੋਰ ਦੂਜੇ ਜਹਾਜ਼ਾਂ ਨੂੰ ਫੌਰੀ ਤੌਰ ‘ਤੇ ਵਾਪਸ ਲਵੇ।

ਵਿਅਤਨਾਮ ਦੇ ਸਮੁੰਦਰੀ ਤੱਟ ਦੇ ਬਿਲਕੁੱਲ ਨਜ਼ਦੀਕ ਚੀਨੀ ਜਹਾਜ਼ ਦੀ ਮੌਜੂਦਗੀ ਤੋਂ ਸੰਕੇਤ ਮਿਲਦਾ ਹੈ ਕਿ ਬੀਜਿੰਗ ਹਨੋਈ ਦੀ ਸਮੁੰਦਰੀ ਸਮਰੱਥਾ ਨੂੰ ਦਾਅ ‘ਤੇ ਲਗਾਉਣਾ ਚਾਹੁੰਦਾ ਹੈ।ਇਹ ਵਿਅਤਨਾਮ ਦੇ ਤੇਲ ਅਤੇ ਗੈਸ ਦੀ ਖੋਜ ਸਬੰਧੀ ਕਾਰਵਾਈਆਂ ‘ਤੇ ਵੀ ਰੋਕ ਲਗਾਉਣਾ ਚਾਹੁੰਦਾ ਹੈ।ਦੱਸਣਯੋਗ ਹੈ ਕਿ ਇਹ ਖੋਜ ਪ੍ਰੋਗਰਾਮ ਰੂਸ ਦੀ ਪੈਟਰੋਲੀਅਮ ਕੰਪਨੀ ‘ਰੋਸਨੇਫਟ’ ਦੀ ਭਾਈਵਾਲੀ ‘ਚ ਕੀਤੀ ਜਾ ਰਹੀ ਹੈ।

ਹਾਲਾਂਕਿ ਵਿਅਤਨਾਮ ਅਤੇ ਚੀਨ ਦੋਵੇਂ ਹੀ ਕਈ ਸਾਲਾਂ ਤੋਂ ਦੱਖਣੀ ਚੀਨ ਸਾਗਰ ‘ਚ ਸੰਭਾਵਤ ਊਰਜਾ ਭਰਪੂਰ ਪਾਣੀਆਂ ਦੇ ਵਿਵਾਦ ‘ਚ ਉਲਝੇ ਹੋਏ ਹਨ।ਬੀਜਿੰਗ ਵੱਲੋਂ ਵਿਅਤਨਾਮ ਦੇ ਈ.ਈ.ਜ਼ੈਡ ‘ਚ ਕੁੱਝ ਸਾਲਾਂ ਖਾਸ ਕਰਕੇ ਪਿਛਲੇ ਕੁੱਝ ਮਹੀਨਿਆਂ ‘ਚ ਨਾਜਾਇਜ਼ ਕਬਜੇ ਕੀਤੇ ਗਏ ਹਨ।ਇਸ ਪੂਰੀ ਸਥਿਤੀ ਸ਼ਾਇਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਉਸ ਸੁਫਨੇ ਨੂੰ ਸਾਕਾਰ ਕਰਦੀ ਹੈ ਜਿਸ ‘ਚ ਉਹ ਪੂਰੇ ਖੇਤਰ ‘ਚ ਚੀਨੀ ਅਧਿਕਾਰ ਨੂੰ ਸਥਾਪਿਤ ਕਰਨਾ ਚਾਹੁੰਦੇ ਹਨ।ਚੀਨ ਵੱਲੋਂ ਇਕਪਾਸੜ ਤੌਰ ‘ਤੇ ਐਲਾਨੀ ਗਈ “ ਨਾਈਨ-ਡੈਸ਼ ਲਾਈਨ” ਦੱਖਣੀ ਚੀਨ ਸਾਗਰ ਦੇ ਵਿਸ਼ਾਲ ਯੂ ਆਕਾਰ ਵਾਲੇ ਵਿਸਥਾਰ ਦੀ ਨਿਸ਼ਾਨਦੇਹੀ ਕਰਦੀ ਹੈ ਜਿਸ ਦਾ ਕਿ ਬੀਜਿੰਗ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ।

ਚੀਨ ਦੇ ਇਸ ਰਵੱਈਏ ‘ਤੇ ਰੋਕ ਲਗਾਉਣ ਲਈ ਸਮੇਂ ਸਮੇਂ ‘ਤੇ ਕਈ ਯਤਨ ਵੀ ਕੀਤੇ ਗਏ ਹਨ ਪਰ ਚੀਨ ਦੀਆਂ ਕਾਰਵਾਈਆਂ ਜਿਉਂ ਦੀ ਤਿਉਂ ਜਾਰੀ ਹਨ।ਭਾਵੇਂ ਕਿ ਕੋਸ਼ਿਸ਼ਾਂ ਸਫਲ ਨਾ ਰਹੀਆਂ।ਇਸ ਲਈ ਦੱਖਣੀ ਚੀਨ ਸਾਗਰ ‘ਚ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣ ਅਤੇ ਟਕਰਾਅ ਪ੍ਰਬੰਧਨ ਵਿਕਸਿਤ ਕਰਨ ਲਈ ਆਸੀਆਨ ਨੂੰ ਅਗਾਂਹ ਆਉਣਾ ਪਵੇਗਾ।

ਜੂਨ 2019 ‘ਚ ਜਦੋਂ ਆਸੀਆਨ ਵਿਦੇਸ਼ ਮੰਤਰੀਆਂ ਨੇ ਮੁਲਾਕਾਤ ਕੀਤੀ ਤਾਂ ਚੇਅਰਮੈਨ ਵੱਲੋਂ ਦਿੱਤੇ ਗਏ ਬਿਆਨ ‘ਚ ਦੱਖਣੀ ਚੀਨ ਸਾਗਰ ‘ਚ ਬੀਜਿੰਗ ਦੀਆਂ ਗਤੀਵਿਧੀਆਂ ‘ਤੇ ਚਿੰਤਾ ਪ੍ਰਗਟ ਕੀਤੀ ਗਈ ਸੀ।ਆਸੀਆਨ ਦਾ ਅਗਾਮੀ ਸੰਮੇਲਨ ਬੈਂਕਾਕ ‘ਚ ਆਯੋਜਿਤ ਹੋਵੇਗਾ।ਇਸ ‘ਚ ਲਾਜ਼ਮੀ ਹੈ ਕਿ ਇਹ ਸੰਗਠਨ ਵਧੇਰੇ ਏਕਤਾ ਦਾ ਸਬੂਤ ਦੇਵੇ ਅਤੇ ਚੀਨ ‘ਤੇ ਆਪਣਾ ਦਬਾਅ ਕਾਇਮ ਕਰੇ ਕਿ ਉਹ ਦੱਖਣੀ ਚੀਨ ਸਾਗਰ ‘ਚ ਆਪਣੀਆਂ ਗਤੀਵਿਧੀਆਂ ਤੋਂ ਪਰਹੇਜ਼ ਕਰੇ।ਦਰਅਸਲ ਚੀਨ ਦੀਆਂ ਅਜਿਹੀਆਂ ਗਤੀਵਿਧੀਆਂ ਖੇਤਰ ‘ਚ ਸ਼ਾਂਤੀ ਅਤੇ ਸਥਿਰਤਾ ਲਈ ਵੱਡਾ ਖਤਰਾ ਹਨ।ਇਸ ਸੰਮੇਲਨ ਦੇ ਮੇਜ਼ਬਾਨ ਅਤੇ ਚੇਅਰ ਥਾਈਲੈਂਡ ਨੂੰ ਆਸੀਆਨ ਸੰਮੇਲਨ 35 ਜਾਂ ਪੂਰਬੀ ਏਸ਼ੀਆ ਸੰਮੇਲਨ 14 ‘ਚ ਜਾਰੀ ਕੀਤੇ ਜਾਣ ਵਾਲੇ ਐਲਾਨਨਾਮੇ ‘ਚ ਦੱਖਣੀ ਚੀਨ ਸਾਗਰ ਦਾ ਜ਼ਿਕਰ ਕਰਨਾ ਚਾਹੀਦਾ ਹੈ।

ਆਸੀਆਨ ਦੀ ਕੇਂਦਰਿਤਾਂ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹੈ ਕਿ ਚੀਨ ਕਾਨੂੰਨੀ ਬੰਦਿਸ਼ਾਂ ਅਤੇ ਗੈਰ-ਗੱਲਬਾਤ ਕਰਨ ਯੋਗ ਆਚਾਰ ਸੰਹਿਤਾ ਨੂੰ ਸਵੀਕਾਰ ਕਰੇ।

ਦੱਖਣੀ ਚੀਨ ਸਾਗਰ ਦੇ ਮੁੱਦੇ ‘ਤੇ ਭਾਰਤ ਦੀ ਸਥਿਤੀ ਸਮੁੰਦਰੀ ਕਾਨੂੰਨ ਦੇ ਸੰਯੁਕਤ ਰਾਸ਼ਟਰ ਸੰਮੇਲਨ ‘ਤੇ ਅਧਾਰਤ ਹੈ।ਭਾਰਤ ਦਾ ਮੰਨਣਾ ਹੈ ਕਿ ਦੱਖਣੀ ਚੀਨ ਸਾਗਰ ‘ਚ ਤਣਾਅ ਦੀ ਸਥਿਤੀ ਅੰਤਰਰਾਸ਼ਟਰੀ ਸਮੁੰਦਰੀ ਵਪਾਰ ਨੂੰ ਪ੍ਰਭਾਵਿਤ ਕਰ ਸਕਦੀ ਹੈ।ਦੱਖਣੀ ਚੀਨ ਸਾਗਰ ਦੇ ਰਸਤੇ ਹੀ ਸਾਲਾਨਾ 5 ਟ੍ਰਿਲੀਅਨ ਡਾਲਰ ਦੀ ਲਾਗਤ ਦਾ ਵਪਾਰ ਹੁੰਦਾ ਹੈ ਜਿਸ ਕਰਕੇ ਇਹ ਇਕ ਮਹੱਤਵਪੂਰਨ ਜਲਮਾਰਗ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ ਏਕਟ ਈਸਟ ਨੀਤੀ’ ਤਹਿਤ ਇਸ ਖੇਤਰ ਦੇ ਦੇਸ਼ਾਂ ਨਾਲ ਖਾਸ ਕਰਕੇ ਇੰਡੋਨੇਸ਼ੀਆ, ਸਿੰਗਾਪੁਰ, ਵਿਅਤਨਾਮ ਅਤੇ ਫਿਲੀਪੀਅਨਜ਼ ਨਾਲ ਭਾਰਤ ਦੇ ਰਣਨੀਤਕ ਸੰਬੰਧ ਹੋਰ ਮਜ਼ਬੂਤ ਹੋਏ ਹਨ।ਇਸ ਲਈ ਪੂਰਬੀ ਏਸ਼ੀਆ ਸੰਮੇਲਨ ਦੌਰਾਨ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਪੂਰਬੀ ਏਸ਼ੀਆ ਮੁਲਕਾਂ ਦੀ ਸਰਬੋਤਮ ਲੀਡਰਸ਼ਿਪ ਅਤੇ ਆਸੀਆਨ ਆਗੂ ਦੱਖਣੀ ਚੀਨ ਸਾਗਰ ਦੇ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਨਗੇ।

ਭਾਰਤ ਨੇਵੀਗੇਸ਼ਨ ਦੀ ਆਜ਼ਾਦੀ, ਨਿਯਮ ਅਧਾਰਤ ਸਮੁੰਦਰੀ ਆਦੇਸ਼ ਅਤੇ ਸ਼ਾਂਤੀਪੂਰਨ ਢੰਗਾਂ ਨਾਲ ਵਿਵਾਦਾਂ ਦੇ ਨਿਪਟਾਰੇ ਸਬੰਧੀ ਆਪਣੀ ਸਥਿਤੀ ਨੂੰ ਦੁਹਰਾਵੇਗਾ।

ਸਕ੍ਰਿਪਟ: ਪ੍ਰੋ. ਬਲਦਾਸ ਘੋਸ਼ਾਲ, ਪੂਰਬੀ ਏਸ਼ੀਆ ਅਤੇ ਹਿੰਦ ਮਹਾਂਸਾਗਰ ਦੇ ਰਣਨੀਤਕ ਵਿਸ਼ਲੇਸ਼ਕ

Comments

Popular posts from this blog

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ

ਮੰਗੋਲੀਆਈ ਰਾਸ਼ਟਰਪਤੀ ਦਾ ਭਾਰਤੀ ਦੌਰਾ