ਗ੍ਰੀਨ ਰਣਨੀਤਕ ਭਾਈਵਾਲੀ ਦੇ ਸੰਦਰਭ ਵਿੱਚ ਭਾਰਤ-ਡੈਨਮਾਰਕ ਸੰਬੰਧਾਂ 'ਤੇ ਇਕ ਝਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਡੈੱਨਮਾਰਕ ਹਮਰੁਤਬਾ ਮੈਟੇ ਫਰੈਡਰਿਕਸਨ ਵਲੋਂ ਦੁਵੱਲੇ ਸੰਬੰਧਾਂ ਦਾ ਜਾਇਜ਼ਾ ਲੈਣ ਲਈ ਇਕ ਵਰਚੁਅਲ ਸਿਖਰ ਵਾਰਤਾ ਕੀਤੀ ਗਈ। ਕੋਵਿਡ -19 ਮਹਾਂਮਾਰੀ ਦੇ ਕਾਰਨ ਅੰਤਰਰਾਸ਼ਟਰੀ ਪੱਧਰ ਤੇ ਪੈਣ ਵਾਲੇ ਆਰਥਿਕ ਪ੍ਰਭਾਵਾਂ ਕਾਰਨ ਦੋਵਾਂ ਨੇਤਾਵਾਂ ਨੇ ਆਪੋ-ਆਪਣੇ ਦੇਸ਼ਾਂ ਦੀ ਨਿਰਭਰਤਾ ਵਾਸਤੇ ਗਲੋਬਲ ਸਪਲਾਈ ਚੇਨ ਦੀ ਜ਼ਰੂਰਤ' ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਜਾਪਾਨ ਅਤੇ ਆਸਟਰੇਲੀਆ ਨਾਲ ਅਜਿਹੀ ਵਿਭਿੰਨਤਾ ਲਈ ਕੰਮ ਕਰ ਰਿਹਾ ਹੈ । ਇਹ ਬਿਆਨ ਭਾਰਤ-ਚੀਨ ਸਰਹੱਦ 'ਤੇ ਮੌਜੂਦਾ ਸੰਕਟ ਦੇ ਪਿਛੋਕੜ ਵਿਚ ਵਧੇਰੇ ਅਹਿਮੀਅਤ ਰੱਖਦਾ ਹੈ। ਭਾਰਤ ਅਤੇ ਡੈਨਮਾਰਕ ਦੇ ਲੰਮੇ ਸਮੇਂ ਤੋਂ ਸੰਬੰਧ ਹਨ। 2008 ਅਤੇ 2009 ਵਿੱਚ ਤਤਕਾਲੀ ਡੈਨਮਾਰਕ ਦੇ ਪ੍ਰਧਾਨ ਮੰਤਰੀ ਐਂਡਰਸ ਫੋਗ ਰਸਮੂਸਨ ਭਾਰਤ ਗਏ ਸਨ। ਹਾਲਾਂਕਿ, ਕਿਮ ਡੇਵੀ, (ਪੁਰੂਲਿਆ ਹਥਿਆਰਾਂ ਦੇ ਮਾਮਲੇ ਵਿੱਚ ਇੱਕ ਡੈੱਨਮਾਰਕੀ ਰਾਸ਼ਟਰੀ ਦੋਸ਼ੀ) ਦੀ ਹਵਾਲਗੀ ਦੇ ਕਾਰਨ, ਸੰਬੰਧ 2010 ਅਤੇ 2016 ਦਰਮਿਆਨ ਆਪਸ ਵਿੱਚ ਟਕਰਾ ਗਏ ਸਨ। ਦੋਵਾਂ ਧਿਰਾਂ ਦਰਮਿਆਨ ਅਧਿਕਾਰਤ ਸੰਪਰਕ ਅਤੇ ਸਬੰਧ ਸਾਲ 2016 ਦੇ ਅੰਤ ਵਿੱਚ ਬਹਾਲ ਹੋ ਗਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਡੈਨਮਾਰਕ ਦੇ ਪ੍ਰਧਾਨ ਮੰਤਰੀ ਲਾਰਸ ਲੁਕਕੇ ਰਸਸੁਸੇਨ ਨਾਲ ਸ੍ਟਾਕਹੋਲ੍ਮ ਵਿੱਚ ਸਾਲ 2018 ਵਿੱਚ ਪਹਿਲੇ ਨੋਰਡਿਕ ਸੰਮੇਲਨ ਵਿੱਚ ਮੁਲਾਕਾਤ ਕੀਤੀ ਸੀ, ਜਿਸ ਤੋਂ ਇਹ ਸੰਕੇਤ ਮ...