ਸੰਘਾਈ ਸਹਿਕਾਰਤਾ ਸੰਗਠਨ ‘ਚ ਭਾਰਤ ਦੀ ਅਹਿਮ ਭੂਮਿਕਾ
ਭਾਰਤ ਇਸ ਸਾਲ ਦੇ ਅਖੀਰ ‘ਚ ਸੰਘਾਈ ਸਹਿਕਾਰਤਾ ਸੰਗਠਨ ਦੇ ਮੈਂਬਰ ਰਾਜਾਂ ਦੇ ਮੁੱਖੀਆਂ ਦੀ ਕੌਂਸਲ ਦੀ ਅਗਵਾਈ ਕਰੇਗਾ ਅਤੇ ਇਸ ਨਾਲ ਉਹ ਸੰਗਠਨ ‘ਤੇ ਆਪਣੀ ਮਜ਼ਬੂਤ ਛਾਪ ਦੀ ਪੇਸ਼ਕਾਰੀ ਕਰੇਗਾ।ਪਿਛਲੇ ਤਿੰਨ ਸਾਲਾਂ ‘ਚ ਐਸਸੀਓ ‘ਚ ਭਾਰਤ ਦੀ ਯਾਤਰਾ ਬਹੁਤ ਹੀ ਆਸ਼ਾਵਾਦੀ ਅਤੇ ਜੀਵੰਤ ਰਹੀ ਹੈ।ਭਾਰਤ ਨੇ ਆਪਣੀ ਸਮਰੱਥਾ ਦੀ ਪਛਾਣ ਕਰਦਿਆਂ ਆਤਮ ਨਿਰਭਰ ਭਾਰਤ ਦੀ ਰਾਹ ਚੁਣੀ ਹੈ।ਐਸਸੀਓ ਆਪਣੀ ਹੋਂਦ ਦੇ ਪਿਛਲੇ ਦੋ ਦਹਾਕਿਆਂ ‘ਚ ਯੂਰੇਸ਼ੀਆਨ ਖੇਤਰ ‘ਚ ਇੱਕ ਪ੍ਰਮੁੱਖ ਖੇਤਰੀ ਸੰਗਠਨ ਵੱਜੋਂ ਉਭਰਿਆ ਹੈ।ਇਹ ਸੰਗਠਨ ਦੁਨੀਆ ਦੀ ਕੁੱਲ ਆਬਾਦੀ ਦਾ 40% ਅਤੇ ਯੂਰੇਸ਼ੀਆ ਦੇ 60% ਖੇਤਰ ਦੀ ਨੁਮਾਇੰਦਗੀ ਕਰਦਾ ਹੈ।ਐਸਸੀਓ ਮੈਂਬਰ ਮੁਲਕ ਵਿਸ਼ਵ ਦੇ ਕੁੱਲ ਘਰੇਲੂ ਉਤਪਾਦ ਦਾ ਲਗਭਗ ¼ ਹਿੱਸਾ ਹਨ।ਸੰਗਠਨ ‘ਚ ਕਈ ਨਵੇਂ ਰਾਜਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।ਜੋ ਕਿ ਸਥਾਈ ਅਤੇ ਨਿਗਰਾਨ ਮੈਂਬਰਾਂ ਵੱਜੋਂ ਆਪਣੀ ਭੂਮਿਕਾ ਨਿਭਾਉਣਗੇ।ਇਸ ਕਦਮ ਨਾਲ ਸੰਗਠਨ ਦਾ ਦਾਇਰਾ ਸਮੇਂ ਦੇ ਨਾਲ ਨਾਲ ਵੱਧ ਰਿਹਾ ਹੈ।ਖੇਤਰੀ ਸਹਿਕਾਰਤਾ ਨੂੰ ਮਜ਼ਬੂਤ ਕਰਨ ਲਈ ਆਮ ਚੁਣੌਤੀਆਂ ਨੂੰ ਸੰਬੋਧਨ ਕਰਨਾ ਅਤੇ ਲੰਮੇ ਸਮੇਂ ਦੇ ਆਰਥਿਕ ਅਤੇ ਊਰਜਾ ਸਬੰਧਾਂ ਨੂੰ ਉਤਸ਼ਾਹਤ ਕਰਨਾ ਐਸਸੀਓ ਦੀ ਖਾਸੀਅਤ ਹੈ।ਆਪਸੀ ਸਹਿਯੋਗ ਦੀ ਸਭ ਤੋਂ ਵੱਡੀ ਮਿਸਾਲ ਕੋਵਿਡ-19 ਮਹਾਮਾਰੀ ਦੇ ਦੌਰ ‘ਚ ਸਾਹਮਣੇ ਆਈ ਹੈ।
ਭਾਰਤ ਨੂੰ 2005 ‘ਚ ਸੰਗਠਨ ‘ਚ ਨਿਗਰਾਨ ਮੁਲਕ ਦਾ ਦਰਜਾ ਹਾਸਲ ਹੋਇਆ ਸੀ ਅਤੇ 2017 ‘ਚ ਭਾਰਤ ਸੰਗਠਨ ਦਾ ਪੂਰਾ ਮੈਂਬਰ ਬਣ ਗਿਆ ਸੀ।ਐਸਸੀਓ ਨਾਲ ਦਹਾਕੇ ਤੋਂ ਵੀ ਵੱਧ ਸਮੇਂ ਦੇ ਸਬੰਧਾਂ ਦੌਰਾਨ ਭਾਰਤ ਨੇ ਕਈ ਖੇਤਰੀ ਮਸਲਿਆਂ ਅਤੇ ਚੁਣੌਤੀਆਂ ਨੂੰ ਹੱਲ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ।ਇਹ ਆਸ਼ਾਵਾਦੀ ਸੋਚ ਭਾਰਤ ਦੀ ਯੂਰੇਸ਼ੀਆ ਨਾਲ ਆਪਣੀ ਸਾਂਝੇਦਾਰੀ ਨੂੰ ਵਧੇਰੇ ਮਜ਼ਬੂਤ ਕਰਨ ਦੀ ਇੱਛਾ ਤੋਂ ਵੀ ਝਲਕਦੀ ਹੈ।ਐਸਸੀਓ ਨੇ ਭਾਰਤ ਨੂੰ ਆਪਣੇ ਨਜ਼ਦੀਕੀ ਗੁਆਂਢੀ ਦੇਸ਼ਾਂ ਨਾਲ ਸਬੰਧ ਬਹਾਲ ਕਰਨ ਲਈ ਇੱਕ ਉੱਚ ਮੰਚ ਪ੍ਰਦਾਨ ਕੀਤਾ ਹੈ।ਭਾਰਤੀ ਸਭਿਆਚਾਰ ਅਤੇ ਵਿਰਾਸਤ ਯੂਰੇਸੀਆਈ ਦੇਸ਼ਾਂ ਵੱਲੋਂ ਪ੍ਰਭਾਵਿਤ ਹੋਈ ਹੈ।ਭਾਰਤੀ ਵਪਾਰੀ ਅਤੇ ਯਾਤਰੀ ਕਾਫਲਿਆਂ ਦੇ ਰੂਪ ‘ਚ ਵਪਾਰ ਕਰਦੇ ਸਨ ਅਤੇ ਯੂਰੇਸ਼ੀਆ ‘ਚ ਬੁੱਧ ਧਰਮ ਦਾ ਪ੍ਰਚਾਰ ਹੋਇਆ।ਇਤਿਹਾਸ ਭਾਰਤ ਅਤੇ ਮੱਧ ਏਸ਼ੀਆ ਵਿਚਾਲੇ ਸਬੰਧਾਂ ਦੀ ਗਵਾਹੀ ਭਰਦਾ ਹੈ।
ਭਾਰਤ ਦੀ ਵੱਧ ਰਹੀ ਆਰਥਿਕ ਸੰਭਾਵਨਾ ਅਤੇ ਸੰਸਥਾਗਤ ਸਮਰੱਥਾ ਦੇ ਅਧਾਰ ‘ਤੇ ਹਾਸਲ ਹੋਏ ਤਜ਼ਰਬੇ ਅਤੇ ਮਹਾਰਤ ਐਸਸੀਓ ਦੇ ਚੱਲ ਰਹੇ ਪ੍ਰਾਜੈਕਟਾਂ ਲਈ ਲਾਭਦਾਇਕ ਸਿੱਧ ਹੋ ਰਹੇ ਹਨ। ਨਵੀਂ ਦਿੱਲੀ ਐਸਸੀਓ ਦੇ ਅੰਦਰ ਵਪਾਰ ਅਤੇ ਨਿਵੇਸ਼ ਵਿਚ ਸੰਭਾਵਤ ਅਤੇ ਆਪਸੀ ਲਾਭਕਾਰੀ ਸਹਿਯੋਗ ਦੇ ਖੇਤਰਾਂ ਦੀ ਪਛਾਣ ਕਰਨ ਲਈ ਵਧੇਰੇ ਸਰਗਰਮ ਅਤੇ ਕੇਂਦ੍ਰਿਤ ਬੌਧਿਕ ਭਾਸ਼ਣ ਬਣਾਉਣ ਲਈ ਵੀ ਯਤਨਸ਼ੀਲ ਹੈ. ਭਾਰਤ ਨੂੰ ਬੈਠਕ ਵਿਚ ਸਾਰੇ ਮੈਂਬਰ ਰਾਜਾਂ ਦਾ ਪੂਰਾ ਸਮਰਥਨ ਮਿਲਿਆ ਅਤੇ ਉਹ ਨਵੰਬਰ ਐਕਸ਼ਨ ਯੋਜਨਾ ਦੇ ਅੰਤਮ ਰੂਪ ਦੀ ਉਡੀਕ ਕਰ ਰਹੇ ਹਨ ।
ਭਾਰਤ ਨੇ ਤਿੰਨ ਨਵੇਂ ਖੇਤਰਾਂ ਸਟਾਰਟ ਅਪ ਅਤੇ ਨਵੀਨਤਾ, ਰਿਵਾਇਤੀ ਦਵਾਈਆਂ ਅਤੇ ਵਿਿਗਆਨ ਅਤੇ ਤਕਨਾਲੋਜੀ ‘ਚ ਤਾਲਮੇਲ ਵਧਾਉਣ ਦਾ ਪ੍ਰਸਤਾਵ ਪੇਸ਼ ਕੀਤਾ ਹੈ।
ਭਾਰਤ ਸਹਿਮਤੀ ਅਤੇ ਆਪਸੀ ਸਮਝ ਦੀ ਭਾਵਨਾ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਦਾ ਹੈ, ਜੋ ਕਿ ਸੰਗਠਨ ਦੀ ਵਿਸ਼ੇਸ਼ਤਾ ਰਿਹਾ ਹੈ।ਨਵੀਂ ਦਿੱਲੀ ਹਮੇਸ਼ਾਂ ਹੀ ਐਸਸੀਓ ਦੇ ਏਜੰਡੇ ਦੇ ਵਿਸਥਾਰ ਦੇ ਹੱਕ ‘ਚ ਹੈ ਅਤੇ ਖੇਤਰ ਦੀ ਭਲਾਈ ਅਤੇ ਖੁਸ਼ਹਾਲੀ ਲਈ ਕਾਰਜ ਕਰਦਾ ਰਹੇਗਾ।
ਸਕ੍ਰਿਪਟ: ਪਦਮ ਸਿੰਘ, ਏਆਈਆਰ: ਨਿਊਜ਼ ਵਿਸ਼ਲੇਸ਼ਕ

Comments
Post a Comment