ਗ੍ਰੀਨ ਰਣਨੀਤਕ ਭਾਈਵਾਲੀ ਦੇ ਸੰਦਰਭ ਵਿੱਚ ਭਾਰਤ-ਡੈਨਮਾਰਕ ਸੰਬੰਧਾਂ 'ਤੇ ਇਕ ਝਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਡੈੱਨਮਾਰਕ ਹਮਰੁਤਬਾ ਮੈਟੇ ਫਰੈਡਰਿਕਸਨ ਵਲੋਂ ਦੁਵੱਲੇ ਸੰਬੰਧਾਂ ਦਾ ਜਾਇਜ਼ਾ ਲੈਣ ਲਈ ਇਕ ਵਰਚੁਅਲ ਸਿਖਰ ਵਾਰਤਾ ਕੀਤੀ ਗਈ। ਕੋਵਿਡ -19 ਮਹਾਂਮਾਰੀ ਦੇ ਕਾਰਨ ਅੰਤਰਰਾਸ਼ਟਰੀ ਪੱਧਰ ਤੇ
ਪੈਣ ਵਾਲੇ ਆਰਥਿਕ ਪ੍ਰਭਾਵਾਂ ਕਾਰਨ ਦੋਵਾਂ ਨੇਤਾਵਾਂ ਨੇ ਆਪੋ-ਆਪਣੇ ਦੇਸ਼ਾਂ ਦੀ ਨਿਰਭਰਤਾ ਵਾਸਤੇ ਗਲੋਬਲ ਸਪਲਾਈ ਚੇਨ ਦੀ ਜ਼ਰੂਰਤ' ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਜਾਪਾਨ ਅਤੇ ਆਸਟਰੇਲੀਆ ਨਾਲ ਅਜਿਹੀ ਵਿਭਿੰਨਤਾ ਲਈ ਕੰਮ ਕਰ ਰਿਹਾ ਹੈ । ਇਹ ਬਿਆਨ ਭਾਰਤ-ਚੀਨ ਸਰਹੱਦ 'ਤੇ ਮੌਜੂਦਾ ਸੰਕਟ ਦੇ ਪਿਛੋਕੜ ਵਿਚ ਵਧੇਰੇ ਅਹਿਮੀਅਤ ਰੱਖਦਾ ਹੈ।

ਭਾਰਤ ਅਤੇ ਡੈਨਮਾਰਕ ਦੇ ਲੰਮੇ ਸਮੇਂ ਤੋਂ ਸੰਬੰਧ ਹਨ। 2008 ਅਤੇ 2009 ਵਿੱਚ ਤਤਕਾਲੀ ਡੈਨਮਾਰਕ ਦੇ ਪ੍ਰਧਾਨ ਮੰਤਰੀ ਐਂਡਰਸ ਫੋਗ ਰਸਮੂਸਨ ਭਾਰਤ ਗਏ ਸਨ। ਹਾਲਾਂਕਿ, ਕਿਮ ਡੇਵੀ, (ਪੁਰੂਲਿਆ ਹਥਿਆਰਾਂ ਦੇ ਮਾਮਲੇ ਵਿੱਚ ਇੱਕ ਡੈੱਨਮਾਰਕੀ ਰਾਸ਼ਟਰੀ ਦੋਸ਼ੀ) ਦੀ ਹਵਾਲਗੀ ਦੇ ਕਾਰਨ, ਸੰਬੰਧ 2010 ਅਤੇ 2016 ਦਰਮਿਆਨ ਆਪਸ ਵਿੱਚ ਟਕਰਾ ਗਏ ਸਨ। ਦੋਵਾਂ ਧਿਰਾਂ ਦਰਮਿਆਨ ਅਧਿਕਾਰਤ ਸੰਪਰਕ ਅਤੇ ਸਬੰਧ ਸਾਲ 2016 ਦੇ ਅੰਤ ਵਿੱਚ ਬਹਾਲ ਹੋ ਗਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਡੈਨਮਾਰਕ ਦੇ ਪ੍ਰਧਾਨ ਮੰਤਰੀ ਲਾਰਸ ਲੁਕਕੇ ਰਸਸੁਸੇਨ ਨਾਲ ਸ੍ਟਾਕਹੋਲ੍ਮ ਵਿੱਚ ਸਾਲ 2018 ਵਿੱਚ ਪਹਿਲੇ ਨੋਰਡਿਕ ਸੰਮੇਲਨ ਵਿੱਚ ਮੁਲਾਕਾਤ ਕੀਤੀ ਸੀ, ਜਿਸ ਤੋਂ ਇਹ ਸੰਕੇਤ ਮਿਲਦਾ ਸੀ ਕਿ ਪਿਛਲੇ ਮੁੱਦੇ ਹੁਣ ਨਵੀਂ ਦਿੱਲੀ-ਕੋਪੇਨਹੇਗਨ ਵਿਚਕਾਰ ਕੋਈ ਅਹਿਮੀਅਤ ਨਹੀਂ ਰੱਖਦੇ । ਡੈਨਮਾਰਕ ਗਾਂਧੀਨਗਰ ਵਿੱਚ ਵਾਈਬ੍ਰੈਂਟ ਗੁਜਰਾਤ ਗਲੋਬਲ ਸੰਮੇਲਨ 2019 ਵਿੱਚ ਭਾਈਵਾਲ ਦੇਸ਼ ਸੀ ਅਤੇ ਪ੍ਰਧਾਨ ਮੰਤਰੀ ਰਸਮੁਸਨ ਨੇ ਭਾਰਤੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ।

ਪਿਛਲੇ ਤਿੰਨ ਸਾਲਾਂ ਵਿੱਚ, ਭਾਰਤ-ਡੈੱਨਮਾਰਕੀ ਸਬੰਧਾਂ ਵਿੱਚ ਮਹੱਤਵਪੂਰਣ ਵਾਧਾ ਹੋਇਆ ਹੈ। ਤਾਜ਼ਾ ਵਰਚੁਅਲ ਸਿਖਰ ਵਾਰਤਾ ਵਿੱਚ ਦੁਵੱਲੇ ਸਮੀਕਰਣਾਂ ਨੂੰ ਇੱਕ ਵਪਾਰ, ‘ਗ੍ਰੀਨ ਰਣਨੀਤਕ ਭਾਈਵਾਲੀ’ ਵਿੱਚ ਵਾਧਾ ਅਤੇ ਊਰਜਾ ‘ਤੇ ਕੇਂਦ੍ਰਤ ਕਰਦਿਆਂ ਵੇਖਿਆ ਗਿਆ। ਜਿਵੇਂ ਵਿਦੇਸ਼ ਮੰਤਰਾਲੇ ਨੇ ਉਜਾਗਰ ਕੀਤਾ ਹੈ ਕਿ ਇਹ ਇਕ ਨਵੀਂ ਯੁੱਗ ਦੀ ਭਾਗੀਦਾਰੀ ਹੈ, ਜਿਸਨੇ ਦੁਵੱਲੇ ਅਤੇ ਹਰੀ ਆਰਥਿਕ ਵਿਕਾਸ ਦੇ ਉਦੇਸ਼ ਨਾਲ ਮਿਲ ਕੇ ਵਿਸ਼ਵਵਿਆਪੀ ਚੁਣੌਤੀਆਂ ਦਾ ਹੱਲ ਕਰਨ ਅਤੇ ਪੈਰਿਸ ਸਮਝੌਤੇ ਨੂੰ ਲਾਗੂ ਕਰਨ 'ਤੇ ਕੇਂਦਰਿਤ ਹੋਣਾ ਤੇ ਜ਼ੋਰ ਦਿੱਤਾ ਹੈ।

ਦੋਵਾਂ ਧਿਰਾਂ ਨੇ ਨੌਰਡਿਕ ਦੇਸ਼ਾਂ ਦੇ ਦੂਜੇ ਸੰਮੇਲਨ ਲਈ ਵੀ ਸਹਿਮਤੀ ਜਤਾਈ ,ਜੋ ਭਾਰਤ ਨੂੰ ਪੰਜ ਯੂਰਪੀਅਨ ਦੇਸ਼ਾਂ ਦੇ ਛੋਟੇ ਸਮੂਹ ਨਾਲ ਗੱਲਬਾਤ ਵਿੱਚ ਸ਼ਾਮਲ ਕਰਦਾ ਹੈ । ਇਹ ਦੇਸ਼ ਟੈਕਨੋਲੋਜੀ, ਮੌਸਮ ਵਿੱਚ ਤਬਦੀਲੀ, ਨਵੀਨਤਾ ਅਤੇ ਡਿਜੀਟਲ ਤਬਦੀਲੀ ਵਿੱਚ ਅਗਵਾਈ ਕਰਦੇ ਹਨ। ਨੌਰਡਿਕਸ ਭਾਰਤ ਨਾਲ ਸਾਂਝੇਦਾਰੀ ਦੇ ਇਕ ਹੋਰ ਪਲੇਟਫਾਰਮ 'ਤੇ ਨਜ਼ਰੀਂ ਆਉਂਦਾ ਹੈ। ਜੋ ਨਵੀਂ ਦਿੱਲੀ ਦੇ ਵੱਧ ਰਹੇ ਆਰਥਿਕ ਅਤੇ ਰਾਜਨੀਤਿਕ ਮਹੱਤਵ ਦੀ ਪੁਸ਼ਟੀ ਕਰਦਾ ਹੈ। ਗ੍ਰੀਨ ਰਣਨੀਤਕ ਭਾਈਵਾਲੀ ਦਾ ਉਦੇਸ਼ ਕੇਂਦਰਿਤ ਸਹਿਯੋਗ ਦੁਆਰਾ ਸਹਿਯੋਗ ਵਧਾਉਣਾ ਅਤੇ ਲਾਭ ਪ੍ਰਾਪਤ ਕਰਨਾ ਹੈ। ਇਸ ਢਾਂਚੇ ਵਿੱਚ ਊਰਜਾ ਅਤੇ ਜਲਵਾਯੂ ਤਬਦੀਲੀ ਸੂਚੀ ਵਿੱਚ ਸਭ ਤੋਂ ਉੱਪਰ ਹੈ ।
ਡੈਨਮਾਰਕ ਵਿਚ ਸ਼ਾਮਲ ਹੋਣ ਨਾਲ ਅੰਤਰਰਾਸ਼ਟਰੀ ਸੋਲਰ ਅਲਾਇੰਸ ਨੂੰ ਇਕ ਹੋਰ ਸਹਾਰਾ ਮਿਲਿਆ ਹੈ। ਇਹ ਨਵਿਆਉਣਯੋਗ ਊਰਜਾ ਯਤਨਾਂ ਵਿਚ ਭਾਰਤ ਦੀ ਵੱਧ ਰਹੀ ਲੀਡਰਸ਼ਿਪ ਦੀ ਭੂਮਿਕਾ ਲਈ ਇਕ ਜ਼ੋਰਦਾਰ ਬਿਆਨ ਹੈ। ਦੋਵਾਂ ਨੇ ਪਾਣੀ ਅਤੇ ਆਰਥਿਕਤਾ 'ਤੇ ਸਹਿਯੋਗ ਵਧਾਉਣ' ਤੇ ਸਹਿਮਤੀ ਜਤਾਈ , ਜੋ ਸਾਂਝੇ ਟੈਕਨਾਲੋਜੀ ਗੱਠਜੋੜ ਰਾਹੀਂ ਪਾਣੀ ਦੀ ਵਿਭਿੰਨ ਖਪਤ ਅਤੇ ਬਰਬਾਦੀ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਫੋਕਸ ਦਾ ਇਕ ਹੋਰ ਖੇਤਰ ਟਿਕਾਊ ਸ਼ਹਿਰੀ ਵਿਕਾਸ ਅਤੇ ਸਮਾਰਟ ਸ਼ਹਿਰ ਹਨ , ਜੋ ਨਵੀਂ ਦਿੱਲੀ ਦੀਆਂ ਪ੍ਰਾਥਮਿਕਤਾਵਾਂ 'ਤੇ ਆਧਾਰਿਤ ਹਨ ਕਿਉਂਕਿ ਦੇਸ਼ ਸ਼ਹਿਰੀਕਰਨ ਵੱਲ ਵਧ ਰਿਹਾ ਹੈ।

ਜਿਵੇਂ ਕਿ ਦੋਵੇਂ ਪਾਸਿਆਂ ਨੇ ਕਾਰੋਬਾਰ, ਵਪਾਰ ਅਤੇ ਸਮੁੰਦਰੀ ਜ਼ਹਾਜ਼ਾਂ ਨੂੰ ਅਗਾਂਹ ਵਧਾਇਆ ਹੈ। ਇਹ ਜ਼ਿਕਰ ਯੋਗ ਹੈ ਕਿ ਕੋਪਨਹੇਗਨ-ਮਾਲਮੋ ਪੋਰਟ ਨੋਰਡਿਕ ਖੇਤਰ ਵਿੱਚ ਸਭ ਤੋਂ ਵੱਡਾ ਹੈ ਅਤੇ ਬਾਲਟਿਕ ਖੇਤਰ ਦੀ ਸੇਵਾ ਵੀ ਕਰਦਾ ਹੈ। ਇਸ ਤਰ੍ਹਾਂ, ਡੈਨਮਾਰਕ ਉੱਤਰੀ ਯੂਰਪ ਵਿੱਚ ਇਸ ਬੰਦਰਗਾਹ ਦੁਆਰਾ ਨਿਰਯਾਤ ਕਰਕੇ ਭਾਰਤੀ ਵਪਾਰ ਅਤੇ ਵਣਜ ਲਈ ਲਾਭ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਇਹ ਵਪਾਰਕ ਸਮੁੰਦਰੀ ਪਹੁੰਚ ਦੇ ਵਿਭਿੰਨ ਪੁਆਇੰਟਾਂ ਨੂੰ ਵਿਸ਼ਾਲ ਕਰਦਾ ਅਤੇ ਸਪਲਾਈ ਦੀਆਂ ਹੋਰ ਲਾਈਨਾਂ ਬਣਾਉਣ ਲਈ ਭਾਰਤ ਦੀਆਂ ਵੱਧ ਰਹੀਆਂ ਕੋਸ਼ਿਸ਼ਾਂ ਨੂੰ ਵੀ ਉਜਾਗਰ ਕਰਦਾ ਹੈ। ਡੈਨਮਾਰਕ ਦੀਆਂ 140 ਤੋਂ ਵੱਧ ਕੰਪਨੀਆਂ ਭਾਰਤ ਵਿੱਚ ਮੌਜੂਦ ਹਨ ਅਤੇ ਆਪਣੇ ਨਾਲ ਵਿਗਿਆਨਕ ਗਿਆਨ ਅਤੇ ਵਪਾਰਕ ਸੰਭਾਵਨਾ ਲਿਆਉਂਦੀਆਂ ਹਨ। ਇਹ ਵਿਗਿਆਨ, ਟੈਕਨੋਲੋਜੀ ਅਤੇ ਡਿਜੀਟਾਈਜ਼ੇਸ਼ਨ 'ਤੇ ਧਿਆਨ ਕੇਂਦਰਿਤ ਕਰਦਾ ਹੈ। ਨਵੀਂ ਦਿੱਲੀ ਨੇ ਦੇਸ਼ ਵਿਚ ਹਰੀ ਊਰਜਾ ਪਾਰਕ ਅਤੇ ਹੁਨਰ ਸੰਸਥਾਵਾਂ ਸਥਾਪਤ ਕਰਨ ਦਾ ਪ੍ਰਸਤਾਵ ਦਿੱਤਾ ਹੈ ਜਿਥੇ ਡੈਨਿਸ਼ ਫਰਮਾਂ ਮੌਜੂਦ ਹਨ।

ਵਰਚੁਅਲ ਸਿਖਰ ਵਾਰਤਾ ਨੇ ਕੋਵਿਡ -19 ਦੇ ਪ੍ਰਭਾਵਾਂ ਦੇ ਪਿਛੋਕੜ ਵਿਚ ਸਿਹਤ 'ਤੇ ਸਹਿਯੋਗ ਦੀ ਭਾਰੀ ਲੋੜ ਨੂੰ ਰੇਖਾਂਕਿਤ ਕੀਤਾ। ਭਾਰਤ ਨੇ ਆਪਣੇ ਫਾਰਮਾ ਲਾਭ ਦੇ ਮੱਦੇਨਜ਼ਰ ਇਸ ਖੇਤਰ ਵਿੱਚ ਸਹਿਯੋਗ ਵਧਾਉਣ ਦੀ ਵੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ, ਦੋਵਾਂ ਧਿਰਾਂ ਨੇ ਨਿਯਮਾਂ ਅਧਾਰਿਤ ਬਹੁਪੱਖੀ ਪ੍ਰਣਾਲੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਜਿਸ ਵਿਚ ਵਿਸ਼ਵ ਵਪਾਰ ਸੰਗਠਨ ਦੇ ਵਿਆਪਕ ਸੁਧਾਰ ਲਿਆਉਣਾ ਸ਼ਾਮਲ ਹਨ। ਡੈੱਨਮਾਰਕੀ ਪ੍ਰਧਾਨ ਮੰਤਰੀ ਫਰੈਡਰਿਕਸਨ ਦੇ ਸ਼ਬਦਾਂ ਵਿਚ, ਵਾਰਤਾ ਦਾ ਨਤੀਜਾ ਨਾ ਸਿਰਫ ਇਕ ਮੀਲ ਪੱਥਰ ਸੀ, ਬਲਕਿ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਇਕ ਅਗਾਂਹਵਧੂ ਸਮਝੌਤਾ ਵੀ ਸੀ।

ਸਕ੍ਰਿਪਟ: ਪ੍ਰੋਫੈਸਰ ਉਮਮੁ ਸਲਮਾ ਬਾਵਾ ਪ੍ਰੋਫੈਸਰ ਅਤੇ ਜੀਨ ਮੋਨੇਟ ਚੇਅਰ ਸੈਂਟਰ ਫਾਰ ਯੂਰਪੀਅਨ ਸਟੱਡੀਜ਼,
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ।
ਅਨੁਵਾਦਕ ਮਨਜੀਤ ਅਣਖੀ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ