ਰਾਸ਼ਟਰੀ ਵਿਕਾਸ ਦੀ ਸਫਲਤਾ ਦਾ ਰਾਹ ਨਵੀਨਤਾ ਤੋਂ ਹੋ ਕੇ ਲੰਘਦਾ

ਭਾਰਤ ਨੇ ਦੁਨੀਆ ਦੀ ਬੁੱਧੀਜੀਵੀ ਸੰਪਤੀ ਸੰਗਠਨ ਦੀ ਸਾਲਾਨਾ ਦਰਜਾਬੰਦੀ ‘ਚ ਸਿਖਰਲੇ 50 ਨਵੀਨਤਾਕਾਰੀ ਦੇਸ਼ਾਂ ‘ਚ ਆਪਣੀ ਥਾਂ ਬਣਾਈ ਹੈ।ਭਾਰਤ ਨੇ ਆਪਣੀ ਇਸ ਦਰਜਾਬੰਦੀ ‘ਚ ਚਾਰ ਸਥਾਨਾਂ ਦਾ ਸੁਧਾਰ ਕਰਦਿਆਂ 48ਵਾਂ ਸਥਾਨ ਹਾਸਲ ਕੀਤਾ ਹੈ।ਸਵਿਟਜ਼ਰਲੈਂਡ, ਸਵੀਡਨ, ਅਮਰੀਕਾ, ਬ੍ਰਿਟੇਨ ਅਤੇ ਨੀਦਰਲੈਂਡ ਸਿਖਰਲੇ ਸਥਾਨਾ ‘ਤੇ ਕਾਬਜ ਹਨ।ਭਾਰਤ ਲਗਾਤਾਰ ਆਪਣੇ ਦਰਜੇ ‘ਚ ਸੁਧਾਰ ਕਰ ਰਿਹਾ ਹੈ। ਸਾਲ 2015 ‘ਚ ਭਾਰਤ 81ਵੇਂ, 2019 ‘ਚ 52ਵੇਂ ਅਤੇ ਹੁਣ 2020 ‘ਚ ਭਾਰਤ 48ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਇਸ ਦਰਜਾਬੰਦੀ ਦਾ ਅਧਾਰ ਗਿਆਨ ਸੰਪਤੀ, ਜੀਵੰਤ ਸਟਾਰਟ ਅਪ ਈਕੋ ਪ੍ਰਣਾਲੀ ਅਤੇ ਜਨਤਕ ਤੇ ਨਿੱਜੀ ਖੋਜ ਸੰਸਥਾਵਾਂ ਵੱਲੋਂ ਕੀਤਾ ਗਿਆ ਵਿਲੱਖਣ ਕੰਮ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਨਤਾ ਨੂੰ ਬਹੁਤ ਉਤਸ਼ਾਹਤ ਕੀਤਾ ਹੈ।ਉਹ ਹਰ ਮੰਚ ‘ਤੇ ਇਸ ਸਬੰਧੀ ਚਰਚਾ ਜ਼ਰੂਰ ਕਰਦੇ ਹਨ।74ਵੇਂ ਆਜ਼ਾਦੀ ਦਿਵਸ ਮੌਕੇ ਕੌਮ ਨੂੰ ਸੰਬਧੋਨ ਕਰਦਿਆ ਉਨ੍ਹਾਂ ਕਿਹਾ ਕਿ ਮੁਕਾਬਲੇ ਦੇ ਇਸ ਦੌਰ ‘ਚ ਆਪਣੇ ਆਪ ਨੂੰ ਖੜ੍ਹਾ ਰੱਖਣ ਲਈ ਦੇਸ਼ ‘ਚ ਨਵੀਨਤਾ ਨੂੰ ਹੁਲਾਰਾ ਦੇਣ ਦੀ ਜ਼ਰੂਰਤ ਹੈ।ਤਰੱਕੀ ਕਰਨ ਲਈ ਨਵੀਨਤਾ ਦੀ ਲੋੜ ਹੈ।
ਰਾਸ਼ਟਰੀ ਸਿੱਖਿਆ ਨੀਤੀ 2020 ਨੇ ਗਿਆਨ ਦੀ ਸਿਰਜਣਾ ਅਤੇ ਨਵੀਨਤਾ ਪ੍ਰਦਾਨ ਕਰਨ ਲਈ ਪੂਰੀ ਵਿਿਦਅਕ ਪ੍ਰਣਾਲੀ ਦਾ ਪੁਨਰਗਠਨ ਕੀਤਾ ਗਿਆ।ਨਵੀਂ ਸਿੱਖਿਆ ਨੀਤੀ ਤਹਿਤ ਉੱਚ ਸਿੱਖਿਆ ਗਿਆਨ ਸਿਰਜਣਾ ਅਤੇ ਨਵੀਨਤਾ ਦਾ ਅਧਾਰ ਹੋਣੀ ਚਾਹੀਦੀ ਹੈ।ਜਿਸ ਨਾਲ ਕਿ ਵਿਕਾਸ ਦੀ ਰਾਹ ‘ਤੇ ਚੱਲ ਰਹੀ ਰਾਸ਼ਟਰੀ ਆਰਥਿਕਤਾ ਨੂੰ ਮਦਦ ਮਿਲ ਸਕੇ। ਗੁਣਵੱਤਾ ਭਰਪੂਰ ਉੱਚ ਸਿੱਖਿਆ ਦਾ ਮਕਸਦ ਹਰ ਕਿਸੇ ਵਿਅਕਤੀ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ।
ਨੀਤੀਆਯੋਗ ਨੇ ਇੱਕ ਸੰਸਥਾਗਤ ਢਾਂਚੇ ਨੂੰ ਪੇਸ਼ ਕੀਤਾ ਹੈ ਅਤੇ ਮੋਦੀ ਸਰਕਾਰ ਦੀ ਪ੍ਰਮੁੱਖ ਪਹਿਲਕਦਮੀ ਵੱਜੋਂ ਨਵੀਨਤਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ।ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਪੀਐਮ ਮੋਦੀ ਅਜਿਹੇ ਪ੍ਰਧਾਨ ਮੰਤਰੀ ਹਨ ਜਿੰਨ੍ਹਾਂ ਨੇ ਕੌਮੀ ਤਰਜੀਹਾਂ ‘ਚ ਵਿਿਗਆਨ ਨੂੰ ਸਭ ਤੋਂ ਅੱਗੇ ਰੱਖਿਆ ਹੈ।ਉਨ੍ਹਾਂ ਨੇ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ‘ਚ ‘ ਜੈ ਵਿਿਗਆਨ’ ਜੋੜਿਆ ਹੈ।ਅਟਲ ਨਵੀਨਤਾ ਮਿਸ਼ਨ ਦਾ ਉਦੇਸ਼ ਦੇਸ਼ ਭਰ ‘ਚ ਨਵੀਨਤਾ ਅਤੇ ਉੱਦਮਾਂ ਨੂੰ ਉਤਸ਼ਾਹਤ ਕਰਨਾ ਹੈ ਤਾਂ ਜੋ ਭਵਿੱਖ ‘ਚ ਭਾਰਤ ਦੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।ਅਟਲ ਮਿਸ਼ਨ ਕੇਂਦਰ ਅਤਰ ਰਾਜ ਸਰਕਾਰਾਂ ਦੀਆਂ ਨਵੀਂ ਨੀਤੀਆਂ ਨੂੰ ਵੱਖ-ਵੱਖ ਪੱਧਰਾਂ ‘ਤੇ ਅਮਲ ‘ਚ ਲਿਆਉਣ ਲਈ ਇੱਕ ਮੰਚ ਤਿਆਰ ਕਰਦਾ ਹੈ।ਮਿਸ਼ਨ ਦੇ ਲੰਮੇ ਸਮੇਂ ਦੇ ਟੀਚੇ ‘ਚ ਵਿਿਗਆਨ ਅਤੇ ਉਦਯੋਗ ਖੋਜ, ਖੇਤੀਬਾੜੀ ਖੋਜ, ਮੈਡੀਕਲ ਖੋਜ ਆਦਿ ਪ੍ਰਮੁੱਖ ਖੋਜ ਖੇਤਰ ਸ਼ਾਮਲ ਹਨ।ਜਦੋਂ ਤੱਕ ਨਵੀਨਤਾ ਅਤੇ ਖੋਜ ਪ੍ਰਯੋਗਸ਼ਾਲਾ ਤੋਂ ਬਾਹਰ ਆ ਕੇ ਮਨੁੱਖਤਾ ਦੀ ਸੇਵਾ ਨਹੀਂ ਕਰਦੀ ਉਦੋਂ ਤੱਕ ਭਾਰਤ ਸਵੈ ਨਿਰਭਰਤਾ ਦੇ ਆਪਣੇ ਸੁਪਨੇ ਨੂੰ ਸਾਕਾਰ ਨਹੀਂ ਕਰ ਸਕਦਾ।
70 ਸਾਲਾਂ ਤੱਕ ਅਸੀਂ ਵਿਦੇਸ਼ੀ ਨਿਰਮਾਤਾਵਾਂ ਅਤੇ ਸਪਲਾਇਰਾਂ ਲਈ ਇੱਕ ਬਾਜ਼ਾਰ ਦਾ ਕੰਮ ਕੀਤਾ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਇਸ ਦੂਜੇ ਦੇਸ਼ ਭਾਰਤ ਲਈ ਬਾਜ਼ਾਰ ਦਾ ਕੰਮ ਕਰਨ।
ਨਵੀਨਤਾ ਸਿਰਫ ਤਾਂ ਸਿਰਫ ਖੁੱਲੇ ਮਾਹੌਲ ਅਤੇ ਆਜ਼ਾਦ ਦਿਮਾਗ ਦੀ ਹੀ ਕਾਢ ਹੋ ਸਕਦੀ ਹੈ, ਜਿਸ ‘ਤੇ ਪ੍ਰਸ਼ਾਸਨ ਦਾ ਕੋਈ ਦਬਾਅ ਨਾ ਹੋਵੇ।ਭਾਰਤ ਪ੍ਰਾਚੀਨ ਕਾਲ ਤੋਂ ਹੀ ਨਵੀਨਤਾ ਦੀ ਰਾਹ ‘ਤੇ ਹੈ ਅਤੇ ਦੇਸ਼ ‘ਚ ਨਵੀਨ ਸੋਚ ਰੱਖਣ ਵਾਲੇ ਲੋਕਾਂ ਦੀ ਘਾਟ ਨਹੀਂ ਹੈ।ਪਰ ਭਾਰਤ ‘ਚ ਪ੍ਰਮੁੱਖ ਚੁਣੌਤੀ ਸਥਿਰ ਅਤੇ ਪਹੁੰਚਯੋਗ ਵਿੱਤੀ ਵਿਧੀ ਹੈ।ਭਾਵੇਂ ਕਿ ਨਵੀਨਤਾ ਦਾ ਸਮਰਥਨ ਕਰਨ ਲਈ ਸਰਕਾਰ ਵੱਲੋਂ ਕਈ ਪ੍ਰੋਗਰਾਮ ਸ਼ੂਰੂ ਕੀਤੇ ਜਾ ਰਹੇ ਹਨ, ਪਰ ਅਜੇ ਵੀ ਵਿੱਤੀ ਸੰਸਥਾਵਾਂ ਅਜਿਹੇ ਨਵੀਨ ਪ੍ਰੋਗਰਾਮਾਂ ਨੂੰ ਫੰਡ ਦੇਣ ਤੋਂ ਹਿਚਕਚਾਉਂਦੀਆਂ ਹਨ।
ਮੌਜੂਦਾ ਵਿਸ਼ਵਵਿਆਪੀ ਮਹਾਮਾਰੀ ਦੀ ਸਥਿਤੀ ਨੇ ਬਹੁਤ ਕੁੱਝ ਸਿਖਾਇਆ ਹੈ।ਇਸ ਦੇ ਨਾਲ ਹੀ ਦੇਸ਼ ਨੂੰ ਪ੍ਰਮੁੱਖ ਖੇਤਰਾਂ ‘ਚ ਆਤਮ ਨਿਰਭਰ ਹੋਣ ਦੀ ਭਾਵਨਾ ਮਿਲੀ ਹੈ, ਤਾਂ ਜੋ ਭਾਰਤ ਨੂੰ ਵਿਦੇਸ਼ੀ ਸਪਲਾਈ ਲੜੀ ‘ਤੇ ਨਿਰਭਰ ਨਾ ਰਹਿਣਾ ਪਵੇ, ਜੋ ਕਿ ਸੰਕਟ ਦੇ ਸਮੇਂ ਟੁੱਟ ਜਾਂਦੀ ਹੈ।
ਧਿਆਨ ਦੇਣ ਵਾਲੀ ਗੱਲ ਹੈ ਕਿ ਹਰ ਸੰਕਟ ਆਪਣੇ ਨਾਲ ਮੌਕਿਆਂ ਅਤੇ ਨਵੀਨਤਾ ਨੂੰ ਵੀ ਲਿਆਂਦਾ ਹੈ, ਲੋੜ ਹੈ ਤਾਂ ਸਿਰਫ ਉਨ੍ਹਾਂ ਮੌਕਿਆਂ ਨੂੰ ਪਛਾਣਨ ਦੀ।ਮੌਜੂਦਾ ਕੋਰੋਨਾ ਸੰਕਟ ਨੇ ਸਿਹਤ ਨਵੀਨਤਾਵਾਂ ਨੂੰ ਹੁਲਾਰਾ ਦਿੱਤਾ ਹੈ।ਵੱਖ ਵੱਖ ਖੇਤਰਾਂ ‘ਚ ਡਿਜੀਟਲ ਹੱਲ ਲੱਭੇ ਜਾ ਰਹੇ ਹਨ।ਭਾਰਤ ਨੇ ਹੁਣ ਮਹਿਸੂਸ ਕੀਤਾ ਹੈ ਕਿ ਉਸ ਨੂੰ ਇਸ ਮੌਕੇ ਦਾ ਲਾਭ ਚੁੱਕ ਕੇ ਆਪਣੇ ਆਪ ਨੂੰ ਆਤਮ ਨਿਰਭਰ ਦੀ ਰਾਹ ‘ਤੇ ਅੱਗੇ ਤੋਰਨਾ ਚਾਹੀਦਾ ਹੈ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ।
ਸਕ੍ਰਿਪਟ: ਐਨ.ਭੀ.ਨਾਇਰ, ਕਾਰਜਕਾਰੀ ਸੰਪਾਦਕ, ਇੰਡੀਅਨ ਸਾਇੰਸ ਰਸਾਲਾ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ