ਰੱਖਿਆ ਮੰਤਰੀ ਦਾ ਰੂਸ ਦੌਰਾ

ਰੱਖਿਆ ਮੰਤਰੀ ਰਾਜਨਾਥ ਸਿੰਘ ਪਿਛਲੇ ਹਫਤੇ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ), ਸਮੂਹਕ ਸੁਰੱਖਿਆ ਸੰਧੀ ਸੰਗਠਨ (ਸੀਐਸਟੀਓ), ਸੀਆਈਐਸ ਦੇ ਮੈਂਬਰਾਂ ਨਾਲ ਮੀਟਿੰਗ ਕਰਨ ਅਤੇ ਦੂਸਰੇ ਵਿਸ਼ਵ ਯੁੱਧ ਦੀ ਸਾਂਝੇ ਤੌਰ' ਤੇ ਹੋਈ ਜਿੱਤ ਦੀ 75 ਵੀਂ ਵਰ੍ਹੇਗੰਢ ਦੇ ਮੌਕੇ ਤੇ ਆਯੋਜਿਤ ਸਮਾਰੋਹ ਵਿਚ ਹਿੱਸਾ ਲੈਣ ਲਈ ਮਾਸਕੋ ਦੌਰੇ ਤੇ ਸਨ। ਉਨ੍ਹਾਂ ਨੇ ਇਸ ਯਾਤਰਾ ਦੌਰਾਨ ਰੂਸ ਦੇ ਰੱਖਿਆ ਮੰਤਰੀ, ਜਨਰਲ ਸਰਗੇਈ ਸ਼ੋਇਗੂ ਨਾਲ ਵੀ ਮੁਲਾਕਾਤ ਕੀਤੀ।


ਕੋਵਿਡ -19 ਮਹਾਂਮਾਰੀ ਦੇ ਦੌਰਾਨ ਤਾਜ਼ਾ ਹਫਤਿਆਂ ਵਿੱਚ ਰੱਖਿਆ ਮੰਤਰੀ ਦਾ ਇਹ ਦੂਜਾ ਮਾਸਕੋ ਦੌਰਾ ਸੀ, ਜਿਸ ਨੇ ਭਾਰਤ ਦੇ ਰਣਨੀਤਕ ਹਿੱਤਾਂ ਨੂੰ ਮਜ਼ਬੂਤ ਕਰਨ ਵਿੱਚ ਰੱਖਿਆ ਕੂਟਨੀਤੀ ਦੀ ਮਹੱਤਤਾ ਨੂੰ ਪ੍ਰਦਰਸ਼ਿਤ ਕੀਤਾ ਹੈ। ਜੂਨ ਦੇ ਅੰਤ ਵਿਚ, ਸ੍ਰੀ ਸਿੰਘ ਨੇ ਦੂਸਰੇ ਵਿਸ਼ਵ ਯੁੱਧ ਦੀ ਯਾਦ ਵਿਚ ਰੂਸ ਵਲੋਂ ਆਯੋਜਿਤ ਜਿੱਤ ਦਿਵਸ ਪਰੇਡ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਇਕ ਭਾਰਤੀ ਤਿਕੋਣੀ ਸੇਵਾਵਾਂ ਦੀ ਫੌਜੀ ਟੁਕੜੀ ਨੇ ਪਰੇਡ ਵਿਚ ਮਾਰਚ ਕੀਤਾ ਸੀ, ਜਿਸ ਵਿਚ ਸੋਵੀਅਤ ਸੈਨਾ ਦੀ ਸਹਾਇਤਾ ਕਰਨ ਵਾਲੇ ਲੱਖਾਂ ਭਾਰਤੀ ਸੈਨਿਕਾਂ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ।

ਰੱਖਿਆ ਮੰਤਰੀ ਦੀ ਆਪਣੇ ਰੂਸ ਦੇ ਹਮਰੁਤਬਾ ਨਾਲ ਦੋ-ਪੱਖੀ ਮੁਲਾਕਾਤ ਵਿਚ ਭਾਰਤ ਅਤੇ ਰੂਸ ਵਿਚਾਲੇ ਰੱਖਿਆ ਅਤੇ ਰਣਨੀਤਕ ਸਹਿਯੋਗ ਨੂੰ ਕਿਵੇਂ ਮਜ਼ਬੂਤ ਕਰਨਾ ਹੈ, ਦੇ ਵਿਸਥਾਰ ਵਿਚ ਜਾ ਕੇ ਕਈ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਮੁਲਾਕਾਤ 4-5 ਸਤੰਬਰ 2020 ਨੂੰ ਮਲਲੱਕਾ ਜਲਮੁੰਡਲਮ ਖੇਤਰ ਵਿਚ ਭਾਰਤੀ ਅਤੇ ਰੂਸੀ ਸਮੁੰਦਰੀ ਫੌਜਾਂ ਦੁਆਰਾ ਸਾਂਝੇ ਤੌਰ ਤੇ ਕੀਤੇ ਜਾ ਰਹੇ ਇੰਦਰਾ ਸਮੁੰਦਰੀ ਅਭਿਆਸਾਂ ਦੌਰਾਨ ਹੋਈ। ਸ੍ਰੀ ਸਿੰਘ ਨੇ ਚਾਨਣਾ ਪਾਇਆ ਕਿ ਸੁਮੰਦਰੀ ਖੇਤਰ ਵਿੱਚ ਅਜਿਹੇ ਅਭਿਆਸ ਸਮੁੰਦਰੀ ਸੁਰੱਖਿਆ ਵਿਚ ਭਾਰਤ ਅਤੇ ਰੂਸ ਦੇ ਹਿੱਤਾਂ ਦੀ ਸਾਂਝੀ ਇਕਸਾਰਤਾ ਨੂੰ ਦਰਸਾਉਂਦੇ ਹਨ।


ਰੱਖਿਆ ਮੰਤਰੀ ਵਲੋਂ ਪੇਸ਼ ਖਾਸ ਹਥਿਆਰ ਪ੍ਰਣਾਲੀਆਂ ਦੀ ਖਰੀਦ ਲਈ ਭਾਰਤ ਦੀਆਂ ਬੇਨਤੀਆਂ ਦਾ ਰੂਸ ਵਲੋਂ ਪੂਰਨ ਸਮਰਥਨ ਦੇਣ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਪ੍ਰਸੰਸਾ ਕੀਤੀ ਗਈ। ਆਤਮਨਿਰਭਰ ਭਾਰਤ ਦੇ ਸੰਦਰਭ ਦੇ ਅੰਤਰਗਤ 'ਮੇਕ ਇਨ ਇੰਡੀਆ' ਰੱਖਿਆ ਨਿਰਮਾਣ ਪ੍ਰੋਗਰਾਮ ਵਿਚ ਰੂਸ ਦੀ ਭਾਗੀਦਾਰੀ, ਪੈਦਲ ਫੌਜਾਂ ਲਈ ਏ.ਕੇ -203 ਅਸਾਲਟ ਰਾਈਫਲਾਂ ਦੇ ਨਿਰਮਾਣ ਲਈ ਭਾਰਤ ਵਿਚ ਪ੍ਰਸਤਾਵਿਤ ਸੰਯੁਕਤ ਪ੍ਰਾਜੈਕਟ ਦੇ ਪ੍ਰਸੰਗ ਵਿਚ ਰੂਸ ਦੇ ਹਿੱਸਾ ਲੈਣ ਦੇ ਫੈਸਲੇ ਅਤੇ ਫਰਵਰੀ 2021 ਵਿਚ ਹੋਣ ਵਾਲੀ ਏਰੋ ਇੰਡੀਆ ਪ੍ਰਦਰਸ਼ਨੀ ਵਿਚ ਹਿੱਸਾ ਲੈਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਇਸਦੇ ਨਾਲ ਹੀ ਇਹ ਘੋਸ਼ਣਾ ਵੀ ਕੀਤੀ ਗਈ ਕਿ ਸੈਨਿਕ ਅਤੇ ਤਕਨੀਕੀ ਸਹਿਯੋਗ ਲਈ ਅੰਤਰ-ਸਰਕਾਰੀ ਕਮਿਸ਼ਨ ਦੀ ਅਗਲੀ ਬੈਠਕ 2020 ਦੇ ਅੰਤ ਵਿਚ ਭਾਰਤ ਵਿਚ ਹੋਵੇਗੀ।


ਰੱਖਿਆ ਮੰਤਰੀ ਦੀ ਐਸਸੀਓ ਦੀ ਬੈਠਕ ਵਿਚ ਹਿੱਸਾ ਲੈਣ ਨਾਲ ਵਿਸ਼ਵਵਿਆਪੀ ਸੁਰੱਖਿਆ ਢਾਂਚੇ ਦੇ ਵਿਕਾਸ ਲਈ ਭਾਰਤ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ ਗਿਆ, ਜੋ ਪਾਰਦਰਸ਼ੀ, ਸਮਾਵੇਸ਼ੀ, ਨਿਯਮਾਂ-ਅਧਾਰਤ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਤੇ ਅਧਾਰਿਤ ਹੈ । ਇਹ ਕਾਨੂੰਨ ਰਾਜਾਂ ਦੀ ਪ੍ਰਭੂਸੱਤਾ ਦੀ ਇੱਜ਼ਤ ਕਰਦੇ ਹਨ ਅਤੇ ਰਾਜਾਂ ਨੂੰ ਦੂਜੇ ਰਾਜਾਂ 'ਤੇ ਇਕਪਾਸੜ ਹਮਲਾ ਕਰਨ ਤੋਂ ਗੁਰੇਜ਼ ਕਰਨ ਲਈ ਮਜਬੂਰ ਕਰਦੇ ਹਨ।
ਆਪਣੀ ਟਿੱਪਣੀ ਵਿਚ ਸ੍ਰੀ ਸਿੰਘ ਨੇ ਤਿੰਨ ਵਿਸ਼ੇਸ਼ ਮੁੱਦਿਆਂ ਉੱਤੇ ਚਾਨਣਾ ਪਾਇਆ। ਅਫਗਾਨਿਸਤਾਨ ਅਤੇ ਫ਼ਰਾਸ ਦੀ ਖਾੜੀ ਦੇ ਸੰਦਰਭ ਵਿੱਚ ਰੱਖਿਆ ਮੰਤਰੀ ਨੇ ਇਸ ਖੇਤਰ ਨਾਲ ਭਾਰਤ ਦੇ ਮਹੱਤਵਪੂਰਣ ਹਿੱਤਾਂ ਅਤੇ ਸਭਿਅਕ ਸੰਬੰਧਾਂ ਵੱਲ ਇਸ਼ਾਰਾ ਕੀਤਾ, ਜਦਕਿ ਆਪਸੀ ਸਤਿਕਾਰ, ਪ੍ਰਭੂਸੱਤਾ, ਅਤੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨੂੰ ਗੱਲਬਾਤ ਰਾਹੀਂ ਮਤਭੇਦ ਹੱਲ ਕਰਨ ਦੀ ਮੰਗ ਕੀਤੀ। ਸਿੰਘ ਨੇ ਐਸ.ਸੀ.ਓ. ਕੌਂਸਲ ਵੱਲੋਂ ਅੱਤਵਾਦ ਵਿਰੋਧੀ ਉਪਾਅ ਅਪਣਾਉਣ ਲਈ ਅਤੇ ਅੱਤਵਾਦੀ ਵਿਰੋਧੀ ਗੈਰ-ਕੱਟੜਵਾਦ ਦੇ ਨਾਲ-ਨਾਲ ਸਾਈਬਰ ਡੋਮੇਨ ਵਿੱਚ ਸਹਿਯੋਗ ਦਾ ਸਵਾਗਤ ਕੀਤਾ। ਰੱਖਿਆ ਮੰਤਰੀ ਨੇ ਭਾਰਤ ਦੇ ਨੇੜਲੇ ਗੁਆਂਢੀ ਦੇਸ਼ਾਂ ਵਿਚ ਆਪਸੀ ਸਹਿਯੋਗ ਬਾਰੇ ਵਿਚਾਰ ਵਟਾਂਦਰੇ ਲਈ ਉਜ਼ਬੇਕਿਸਤਾਨ, ਤਾਜਿਕਿਸਤਾਨ ਅਤੇ ਕਜ਼ਾਕਿਸਤਾਨ ਤੋਂ ਆਏ ਆਪਣੇ ਹਮਰੁਤਬਾਾਂ ਨਾਲ ਦੁਵੱਲੀ ਮੀਟਿੰਗਾਂ ਵੀ ਕੀਤੀਆਂ।


ਐਸਸੀਓ ਦੀ ਬੈਠਕ ਨੇ ਚੀਨ ਦੇ ਕੌਂਸਲਰ ਜਨਰਲ ਵੇਈ ਫੇਂਗੀ, ਚੀਨ ਦੇ ਰੱਖਿਆ ਮੰਤਰੀ ਨੂੰ ਭਾਰਤ ਦੇ ਰੱਖਿਆ ਮੰਤਰੀ ਦਰਮਿਆਨ ਦੁਵੱਲੀ ਬੈਠਕ ਕਰਨ ਲਈ ਬੇਨਤੀ ਕਰਨ ਦਾ ਮੌਕਾ ਵੀ ਪ੍ਰਦਾਨ ਕੀਤਾ । ਦੋਵਾਂ ਮੰਤਰੀਆਂ ਨੇ ਇਕ ਸਪੱਸ਼ਟ ਅਤੇ ਵਿਸਥਾਰਪੂਰਵਕ ਗੱਲਬਾਤ ਕੀਤੀ , ਜਿਸ ਦੌਰਾਨ ਸ੍ਰੀ ਸਿੰਘ ਨੇ ਪਿਛਲੇ ਕੁਝ ਸਮੇਂ ਦੌਰਾਨ ਭਾਰਤ-ਚੀਨ ਸਰਹੱਦੀ ਖੇਤਰਾਂ ਦੇ ਪੱਛਮੀ ਸੈਕਟਰ ਵਿੱਚ ਗਾਲਵਾਨ ਘਾਟੀ ਸਮੇਤ ਅਸਲ ਕੰਟਰੋਲ ਰੇਖਾ ਦੇ ਨਾਲ ਲੱਗੀਆਂ ਘਟਨਾਵਾਂ ਬਾਰੇ ਭਾਰਤ ਦੀ ਸਥਿਤੀ ਨੂੰ ਸਪਸ਼ਟ ਤੌਰ ‘ਤੇ ਦੱਸਿਆ। ਸਿੰਘ ਨੇ ਆਖਿਆ ਕਿ ਭਾਰਤੀ ਸੈਨਿਕਾਂ ਨੇ ਹਮੇਸ਼ਾਂ ਸਰਹੱਦੀ ਪ੍ਰਬੰਧਨ ਪ੍ਰਤੀ ਬਹੁਤ ਜ਼ਿੰਮੇਵਾਰ ਪਹੁੰਚ ਅਪਣਾਈ ਹੈ, ਪਰ ਉਸਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਸਬੰਧੀ ਭਾਰਤ ਦੇ ਦ੍ਰਿੜਤਾ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।


ਚੀਨੀ ਰੱਖਿਆ ਮੰਤਰੀ ਦੇ ਵਿਚਾਰ ਦੇ ਜਵਾਬ ਵਿੱਚ ਕਿ ਦੋਵਾਂ ਧਿਰਾਂ ਨੂੰ ਸਥਿਤੀ ਨੂੰ ਨਾਰਮਲ ਕਰਨ ਵਾਸਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਰੱਖਿਆ ਮੰਤਰੀ ਨੇ ਦੁਹਰਾਇਆ ਕਿ ਦੋਵੇਂ ਧਿਰਾਂ ਨੂੰ ਭਾਰਤ ਅਤੇ ਚੀਨ ਦੇ ਨੇਤਾਵਾਂ ਦੀ ਸਹਿਮਤੀ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਸ਼ਾਂਤੀ ਬਣਾਈ ਰੱਖੀ ਜਾਵੇ। ਭਾਰਤ-ਚੀਨ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਸਾਡੇ ਦੁਵੱਲੇ ਸੰਬੰਧਾਂ ਦੇ ਹੋਰ ਵਿਕਾਸ ਲਈ ਬਹੁਤ ਜ਼ਰੂਰੀ ਹੈ ਅਤੇ ਦੋਵਾਂ ਧਿਰਾਂ ਨੂੰ ਵਿਵਾਦਾਂ ਵਿਚ ਪੈਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਸਰਹੱਦੀ ਇਲਾਕਿਆਂ ਵਿਚ ਚੱਲ ਰਹੀ ਸਥਿਤੀ ਅਤੇ ਬਕਾਇਆ ਮੁੱਦਿਆਂ ਨੂੰ ਗੱਲਬਾਤ ਰਾਹੀਂ ਸ਼ਾਂਤੀਪੂਰਵਕ ਹੱਲ ਕਰਨਾ ਚਾਹੀਦਾ ਹੈ।


ਸ੍ਰੀ ਸਿੰਘ ਨੇ ਭਾਰਤ ਪਰਤਣ ਤੋਂ ਪਹਿਲਾਂ ਆਪਣੇ ਈਰਾਨੀ ਹਮਰੁਤਬਾ ਨੂੰ ਮਿਲਣ ਲਈ ਤਹਿਰਾਨ ਦਾ ਵੀ ਦੌਰਾ ਕੀਤਾ।


ਸਕ੍ਰਿਪਟ: ਅੰਬ. ਐਸੋਕੇ ਕੁਮਾਰ ਮੁਕਰਜੀ,


ਸੰਯੁਕਤ ਰਾਸ਼ਟਰ ਵਿੱਚ ਭਾਰਤ ਦਾ ਸਾਬਕਾ ਸਥਾਈ ਪ੍ਰਤੀਨਿਧੀ
ਅਨੁਵਾਦਕ ਮਨਜੀਤ ਅਣਖੀ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ