ਭਾਰਤ-ਨਾਈਜੀਰੀਆ ਦਰਮਿਆਨ ਸਬੰਧ ਮਜ਼ਬੂਤੀ ਦੀ ਰਾਹ ‘ਤੇ
ਭਾਰਤ ਨੇ ਆਪਣੀ ਵਿਦੇਸ਼ ਨੀਤੀ ਦੇ ਏਜੰਡੇ ‘ਚ ਅਫ਼ਰੀਕੀ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਵਾਲਾ ਖੇਤਰ ਐਲਾਨਿਆ ਹੈ।ਭਾਰਤ ਨੇ ਨਾਈਜੀਰੀਆ, ਜੋ ਕਿ ਇੱਕ ਅਫ਼ਰੀਕੀ ਮਹਾਂਦੀਪ ਹੈ ਅਤੇ ਤੇਜ਼ੀ ਨਾਲ ਆਪਣੀ ਆਰਥਿਕਤਾ ਦਾ ਵਿਕਾਸ ਕਰ ਰਿਹਾ ਹੈ, ਨਾਲ ਆਪਣੇ ਸਬੰਧਾਂ ਨੂੰ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਕਰਨ ਦੇ ਯਤਨ ਕੀਤੇ ਹਨ।ਭਾਰਤ ਸਮਰੱਥਾ ਨਿਰਮਾਣ ਅਤੇ ਸਿਖਲਾਈ ਸਹਾਇਤਾ ਲਈ ਨਾਈਜੀਰੀਆ ਦੀ ਮਦਦ ਕੀਤੀ ਹੈ।ਸਾਲ 2014 ਤੋਂ ਭਾਰਤ ਨੇ ਨਾਈਜੀਰੀਆ ਨਾਲ ਦੁਵੱਲੇ ਅਤੇ ਬਹੁਪੱਖੀ ਸਹਿਯੋਗ ਦੇ ਕਈ ਰੂਪ ਵਿਕਸਿਤ ਜਾਂ ਮੁੜ ਸੁਰਜੀਤ ਕੀਤੇ ਹਨ।
ਭਾਰਤ ਅਤੇ ਨਾਈਜੀਰੀਆ ਦਰਮਿਆਨ ਇੱਕ ਵਰਚੁਅਲ ਬੈਠਕ ਦਾ ਆਯੋਜਨ ਹੋਇਆ ਅਤੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਭਾਰਤ-ਨਾਈਜੀਰੀਆ ਦੁਵੱਲੇ ਸੰਬੰਧਾਂ ਦੀ ਸਮੁੱਚੀ ਪਹੁੰਚ ਸਬੰਧੀ ਵਿਆਪਕ ਵਿਚਾਰ ਵਟਾਂਦਰਾ ਕੀਤਾ।
ਇਸ ਗੱਲਬਾਤ ਦੌਰਾਨ ਦੋਵਾਂ ਮੰਤਰੀਆਂ ਨੇ ਆਪਸੀ ਦੋਸਤੀ ਅਤੇ ਸਹਿਯੋਗ ਦੇ ਅਧਾਰ ‘ਤੇ ਦੋਵਾਂ ਮੁਲਕਾਂ ਦਰਮਿਆਨ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਬਹੁਪੱਖੀ ਅਤੇ ਰਣਨੀਤਕ ਸੰਬੰਧਾਂ ਨੂੰ ਮਾਨਤਾ ਦਿੱਤੀ।
ਜ਼ਿਕਰਯੋਗ ਹੈ ਕਿ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀ ਤਾਕਤ ਹੈ ਅਤੇ ਨਾਈਜੀਰੀਆ ਅਫ਼ਰੀਕਾ ਦਾ ਸਭ ਤੋਂ ਵੱਡਾ ਲੋਕਤੰਤਰ ਮੁਲਕ ਹੈ।ਦੋਵੇਂ ਦੇਸ਼ ਹਰ ਕਿਸੇ ਲਈ ਬਹੁਵਾਦ, ਸਮੂਹਿਕਤਾ ਅਤੇ ਟਿਕਾਊ ਵਿਕਾਸ ਵਰਗੀਆਂ ਕਦਰਾਂ ਕੀਮਤਾਂ ਨੂੰ ਸਾਂਝਾ ਕਰਦੇ ਹਨ।ਦੋਵਾਂ ਧਿਰਾਂ ਨੇ ਆਪੋ ਆਪਣੇ ਦੇਸ਼ਾਂ ਅਤੇ ਨਾਗਰਿਕਾਂ ਦੇ ਆਪਸੀ ਲਾਭ ਲਈ ਸ਼ਾਨਦਾਰ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਗਤੀ ਨੂੰ ਤੇਜ਼ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਹੈ।
ਇਸ ਚਰਚਾ ਦੌਰਾਨ ਰਾਜਨੀਤੀਕ , ਆਰਥਿਕ ਅਤੇ ਵਪਾਰ ਰੱਖਿਆ ਤੇ ਸੁਰੱਖਿਆ, ਵਿਕਾਸ ਮਦਦ ਤੇ ਸਭਿਆਚਾਰਕ ਸਹਿਯੋਗ ਦੇ ਖੇਤਰ ‘ਚ ਵਿਆਪਕ ਸਹਿਯੋਗ ਬਾਰੇ ਗੱਲਬਾਤ ਕੀਤੀ ਗਈ।ਇਸ ਤੋਂ ਇਲਾਵਾ ਦੋਵਾਂ ਧਿਰਾਂ ਨੇ ਰੱਖਿਆ ਸਿਖਲਾਈ ਅਤੇ ਸਮਰੱਥਾ ਸਹਿਯੋਗ ਨੂੰ ਯਾਦ ਕਰਦਿਆਂ ਤਸੱਲੀ ਪ੍ਰਗਟ ਕੀਤੀ ਕਿ ਦੋਵਾਂ ਦੇਸ਼ਾਂ ਵਿਚਾਲੇ ਨਵੇਂ ਖੇਤਰਾਂ ‘ਚ ਵੀ ਸਹਿਯੋਗ ਲਗਾਤਾਰ ਵੱਧ ਰਿਹਾ ਹੈ।ਜਿਸ ‘ਚ ਰੱਖਿਆ ਉਪਕਰਣ, ਮੈਡੀਕਲ ਅਤੇ ਰੱਖ ਰਖਾਵ ਸੇਵਾਵਾਂ ਆਦਿ ਸ਼ਾਮਲ ਹਨ।ਦੋਵਾਂ ਮੰਤਰੀਆਂ ਨੇ ਸੰਯੁਕਤ ਰੱਖਿਆ ਸਹਿਕਾਰਤਾ ਕਮੇਟੀ ਦੀ ਅਗਲੀ ਬੈਠਕ ਇਸ ਸਾਲ ਦੇ ਅੰਤ ‘ਚ ਆਬੂਜਾ ਵਿਖੇ ਆਯੋਜਿਤ ਕਰਨ ਸਬੰਧੀ ਫ਼ੈਸਲਾ ਲਿਆ।
ਦੋਵਾਂ ਮੰਤਰੀਆਂ ਨੇ ਗੁਆਨਾ ਦੀ ਖਾੜੀ ‘ਚ ਸਮੁੰਦਰੀ ਸੁਰੱਖਿਆ ਲਈ ਭਾਰਤੀ ਅਤੇ ਨਾਈਜੀਰੀਆ ਦੀ ਜਲ ਸੈਨਾ ਵਿਚਾਲੇ ਜਾਣਕਾਰੀ ਅਤੇ ਸੂਚਨਾਵਾਂ ਸਾਂਝੀਆਂ ਕਰਨ ਅਤੇ ਹੋਰ ਸਾਂਝੇ ਯਤਨਾਂ ਨੂੰ ਜਾਰੀ ਰੱਖਣ ਸਬੰਧੀ ਸਹਿਮਤੀ ਪ੍ਰਗਟ ਕੀਤੀ।ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀਆਂ ਹਥਿਆਰਬੰਦ ਫੌਜਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਤਵਾਦ, ਘੁਸਪੈਠ ਅਤੇ ਸਮੁੰਦਰੀ ਡਾਕੂਆਂ ਨਾਲ ਨਜਿੱਠਣ ਲਈ ਚੱਲ ਰਹੇ ਯਤਨਾਂ ‘ਚ ਮਿਲ ਕੇ ਕੰਮ ਕਰਨ।
ਸਾਲ 2019-20 ਵਿਚ 13.9 ਬਿਲੀਅਨ ਅਮਰੀਕੀ ਡਾਲਰ ਦੇ ਦੁਵੱਲੇ ਵਪਾਰਕ ਕਾਰੋਬਾਰ ਨਾਲ, ਭਾਰਤ ਨਾਈਜੀਰੀਆ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ, ਅਤੇ ਨਾਈਜੀਰੀਆ ਅਫਰੀਕਾ ਵਿਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਕੋਵਿਡ -19 ਚੁਣੌਤੀ ਦੇ ਬਾਵਜੂਦ, ਦੁਵੱਲਾ ਵਪਾਰ ਸਥਿਰ ਰਿਹਾ ਹੈ । ਨਾਈਜੀਰੀਆ ਭਾਰਤ ਦਾ ਇਕ ਪ੍ਰਮੁੱਖ ਊਰਜਾ ਸੁਰੱਖਿਆ ਭਾਈਵਾਲ ਹੈ, ਅਤੇ ਦੋਵੇਂ ਧਿਰਾਂ ਇਸ ਸੈਕਟਰ ਵਿਚ ਸਰਕਾਰ ਤੋਂ ਸਰਕਾਰ ਦੇ ਤੱਕ ਪੱਧਰ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਹਿਮਤ ਹਨ। ਦੋਵਾਂ ਧਿਰਾਂ ਨੇ ਇੰਡੀਅਨ ਲਾਈਨ ਆਫ਼ ਕ੍ਰੈਡਿਟ (ਐਲਓਸੀ) ਰਾਹੀਂ ਚਲਾਏ ਜਾਣ ਵਾਲੇ ਸੂਚਨਾ ਤਕਨਾਲੋਜੀ (ਆਈ. ਟੀ.), ਰੱਖਿਆ ਅਤੇ ਸੌਰ ਊਰਜਾ ਪ੍ਰਾਜੈਕਟਾਂ ਵਿਚ ਸਹਿਯੋਗ ਵਧਾਉਣ 'ਤੇ ਸਹਿਮਤੀ ਦਿੱਤੀ ਹੈ । ਇਸ ਤੋਂ ਇਲਾਵਾ ਦੋਵਾਂ ਧਿਰਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਲਟਕ ਰਹੇ ਸਮਝੌਤੇ / ਸਮਝੌਤਿਆਂ ਨੂੰ ਜਲਦੀ ਖਤਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ। ਦੋਵਾਂ ਪੱਖਾਂ ਨੇ ਪਿਛਲੇ ਮਹੀਨੇ ਬਾਹਰੀ ਸਪੇਸ ਦੇ ਸ਼ਾਂਤਮਈ ਉਪਯੋਗਾਂ ਵਿੱਚ ਸਹਿਯੋਗ ਲਈ ਸਹਿਮਤੀ-ਪੱਤਰ ‘ਤੇ ਦਸਤਖਤ ਕਰਨ‘ ਤੇ ਤਸੱਲੀ ਪ੍ਰਗਟਾਈ।
ਨਾਈਜੀਰੀਆ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਜਾਰੀ ਜੰਗ ‘ਚ ਭਾਰਤ ਵੱਲੋਂ ਮੈਡੀਕਲ ਸਪਲਾਈ ਮੁਹੱਈਆ ਕਰਵਾਏ ਜਾਣ ‘ਤੇ ਧੰਨਵਾਦ ਕੀਤਾ ਅਤੇ ਭਾਰਤ ਦੀ ਇਸ ਕਾਰਵਾਈ ਦੀ ਸ਼ਲਾਘਾ ਵੀ ਕੀਤੀ।ਭਾਰਤੀ ਵਿਦੇਸ਼ ਮੰਤਰੀ ਨੇ ਨਾਈਜੀਰੀਆ ਦੇ ਵੱਖ-ਵੱਖ ਖੇਤਰਾਂ ‘ਚ ਤਕਨੀਕੀ ਸਹਿਯੋਗ ਅਤੇ ਸਮਰੱਥਾ ਨਿਰਮਾਣ ‘ਚ ਭਾਰਤ ਵੱਲੋਂ ਨਿਰੰਤਰ ਸਮਰਥਨ ਦਿੱਤੇ ਜਾਣ ਦੀ ਵਚਨਬੱਧਤਾ ਨੂੰ ਦੁਹਰਾਇਆ। ਡਾ.ਜੈਸ਼ੰਕਰ ਨੇ 44 ਭਾਰਤੀ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਅਤ ਰਿਹਾਈ ਲਈ ਨਾਈਜੀਰੀਆ ਦੇ ਆਪਣੇ ਹਮਅਹੁਦਾ ਦਾ ਧੰਨਵਾਦ ਕੀਤਾ।ਦੱਸਣਯੋਗ ਹੈ ਕਿ ਇਹ ਜਹਾਜ਼ 2019 ‘ਚ ਤਿੰਨ ਵੱਖ-ਵੱਖ ਸਮੁੰਦਰੀ ਡਕੈਤੀ ਦੀਆਂ ਘਟਨਾਵਾਂ ‘ਚ ਗੁਆਨਾ ਦੀ ਖਾੜੀ ‘ਚ ਹਿਰਾਸਤ ‘ਚ ਲਏ ਗਏ ਸਨ।
ਭਾਰਤ ਨੇ ਪਿਛਲੇ ਮਹੀਨੇ ਗੁਆਨਾ ਦੀ ਖਾੜੀ ਦੇ ਜੀ 7+ ਦੋਸਤ ਮੁਲਕਾਂ ਦੀ ਆਨਲਾਈਨ ਬੈਠਕ ‘ਚ ਸ਼ਿਰਕਤ ਕੀਤੀ ਸੀ।
ਵੱਡੀਆਂ ਵਿਕਾਸਸ਼ੀਲ ਤਾਕਤਾਂ ਹੋਣ ਦੇ ਨਾਤੇ ਦੋਵੇਂ ਧਿਰਾਂ ਕੌਮਾਂਤਰੀ ਮੁੱਦਿਆਂ ‘ਤੇ ਇਕ ਸਮਾਨ ਪਹੁੰਚ ਅਤੇ ਸਾਂਝੇ ਏਜੰਡੇ ਰੱਖਦੀਆਂ ਹਨ।ਦੋਵਾਂ ਦੇਸ਼ਾਂ ਨੇ ਭਵਿੱਖ ‘ਚ ਵੀ ਦੁਵੱਲੇ ਸਬੰਧਾਂ ਅਤੇ ਸਹਿਯੋਗ ਨੂੰ ਵਧੇਰੇ ਉਤਸ਼ਾਹਤ ਕਰਨ ਦੀ ਸਹਿਤਮੀ ਪ੍ਰਗਟ ਕੀਤੀ ਹੈ।
ਸਕ੍ਰਿਪਟ: ਪਦਮ ਸਿੰਘ; ਏਆਈਆਰ ਨਿਊਜ਼ ਵਿਸ਼ਲੇਸ਼ਕ

Comments
Post a Comment