ਕੀ ਅਰਬ ਵਿਸ਼ਵ ਦੇ ਨਵੇਂ ਯੁੱਗ ‘ਚ ਬਗਦਾਦੀ ਨਿਯੰਤਰਣ ਦਾ ਹੋਵੇਗਾ ਅੰਤ?
ਸਵੈ-ਦਾਅਵਾ ਕਰਨ ਵਾਲੇ ਆਈ.ਐਸ.ਆਈ.ਐਸ “ਖਲੀਫ” ਅਬੂ ਬਕਰ ਅਲ-ਬਗ਼ਦਾਦੀ ਦੀ ਮੌਤ ਦੀ ਖ਼ਬਰ ਨੇ ਇਰਾਕ ਦੇ ਮੌਸੂਲ ‘ਚ ਖੁਸ਼ੀ ਦੀ ਲਹਿਰ ਚਲਾ ਦਿੱਤੀ ਹੈ।ਦੱਸਣਯੋਗ ਹੈ ਕਿ ਬਗ਼ਦਾਦੀ ਨੇ 2014 ‘ਚ ‘ਇਸਲਾਮਿਕ ਸਟੇਟ ਆਫ਼ ਇਰਾਕ ਅਤੇ ਸੀਰੀਆ’ ਦੀ ਸਥਾਪਨਾ ਦਾ ਐਲਾਨ ਕੀਤਾ ਸੀ।ਇਸ ਤੋਂ ਬਾਅਦ ਕਤਲੇਆਮ, ਸਮੂਹਿਕ ਕਤਲੇਆਮ, ਸਮੂਹਿਕ ਬਲਾਤਕਾਰ, ਹਿੰਸਕ ਘਟਨਾਵਾਂ, ਭੰਨਤੋੜ, ਅਗਵਾ, ਜ਼ਬਰ-ਜ਼ਨਾਹ ਵਰਗੀਆਂ ਗੈਰ ਸਮਾਜਿਕ ਅਤੇ ਹਿੰਸਕ ਘਟਨਾਵਾਂ ਦਾ ਜਿਵੇਂ ਦੌਰ ਜਿਹਾ ਹੀ ਚੱਲ ਪਿਆ।ਮੌਸੂਲ ਕਸਬੇ ਦੇ 3 ਲੱਖ ਤੋਂ ਵੀ ਵੱਧ ਲੋਕ ਸ਼ਹਿਰ ਛੱਡਣ ਲਈ ਮਜ਼ਬੂਰ ਹੋਏ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ।
ਅਲ-ਬਗ਼ਦਾਦੀ ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. ਦਾ ਸਰਗਨਾ ਸੀ ਅਤੇ ਉਸ ਨੇ ਇੱਕ ਸਮੇਂ ਤਾਂ ਸੀਰੀਆ ਅਤੇ ਇਰਾਕ ਦਰਮਿਆਨ ਇੱਕ ਵੱਡੇ ਖੇਤਰ ‘ਤੇ ਆਪਣਾ ਕਬਜਾ ਵੀ ਸਥਾਪਤ ਕਰ ਲਿਆ ਸੀ।ਇਹ ਖੇਤਰ ਆਕਾਰ ‘ਚ ਬ੍ਰਿਟੇਨ ਦੇ ਬਰਾਬਰ ਸੀ।
ਅਲ-ਬਗ਼ਦਾਦੀ ਦੇ ਆਈ.ਐਸ.ਆਈ.ਐਸ. ਨੇ ਸੀਰੀਆ ਦੀ ਸਭਿਅਤਾ ਦਾ ਬਹੁਤ ਘਾਣ ਕੀਤਾ ਹੈ।ਉਸ ਦੀ ਅਗਵਾਈ ‘ਚ ਪਲਮੀਰਾ ਸ਼ਹਿਰ ਨੂੰ ਤਹਿਸ-ਨਹਿਸ ਕੀਤਾ ਗਿਆ ਅਤੇ 2017 ‘ਚ ਮੋਸੂਲ ਦੀ ਇਤਿਹਾਸਿਕ ਅਲ-ਨੂਰੀ ਮਸਜਿਦ ਨੂੰ ਵੀ ਉਡਾ ਦਿੱਤਾ ਗਿਆ।ਇੱਥੇ ਹੀ ਉਸ ਨੇ 2014 ‘ਚ ਇਸਲਾਮਿਕ ਖਲੀਫਤ ਦਾ ਐਲਾਨ ਕੀਤਾ ਸੀ।ਜ਼ਿਕਰਯੋਗ ਹੈ ਕਿ ਇਰਾਕ ਅਤੇ ਸੀਰੀਆ ‘ਚ ਇਹ ਅਮਰੀਕਾ ਦੀ ਅਗਵਾਈ ਵਾਲੀ ਜੰਗ ਸੀ ਅਤੇ ਇਸ ਨੇ ਹੀ ਸੀਰੀਆ ‘ਚ ਕੁਰਦ ਦੀ ਅਗਵਾਈ ਵਾਲੀ ਲੜਾਈ ਨੂੰ ਉਤਸ਼ਾਹਿਤ ਕੀਤਾ ਸੀ ।
ਜਿਵੇਂ ਹੀ ਬਗ਼ਦਾਦੀ ਦੀ ਮੌਤ ਦੀ ਖ਼ਬਰ ਅੱਗ ਵਾਂਗਰ ਫੈਲੀ ਤਾਂ ਬਹੁਤੇ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਉਹ ਮਰ ਗਿਆ ਹੈ, ਕਿਉਂਕਿ ਇਹ ਪਹਿਲੀ ਵਾਰ ਨਹੀਂ ਸੀ, ਜਦੋਂ ਉਸ ਦੀ ਮੌਤ ਦੀ ਖ਼ਬਰ ਆਈ ਸੀ।ਪਰ ਇਸ ਦੇ ਨਾਲ ਕਈਆਂ ਲਈ ਇਸ ਖ਼ਬਰ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਵੀ ਮੁਸ਼ਕਲ ਸੀ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪ ਇਹ ਐਲਾਨ ਕੀਤਾ ਹੈ ਕਿ ਬਗ਼ਦਾਦੀ ‘ਇੱਕ ਕੁੱਤੇ ਅਤੇ ਕਾਇਰ’ ਦੀ ਮੌਤ ਮਰਿਆ ਹੈ।
ਜਿਵੇਂ ਪਾਕਿਸਤਾਨ ‘ਚ ਓਸਾਮਾ ਬਿਨ ਲਾਦੇਨ ਦੇ ਖਿਲਾਫ ਚਲਾਈ ਮੁਹਿੰਮ ‘ਚ ਅਮਰੀਕੀ ਵਿਸ਼ੇਸ਼ ਡੇਲਟਾ ਫੋਰਸ ਦੀ ਵਰਤੋਂ ਕੀਤੀ ਗਈ ਸੀ ਉਂਝ ਹੀ ਬਗ਼ਦਾਦੀ ਨੂੰ ਖ਼ਤਮ ਕਰਨ ਲਈ ਵੀ ਇਸ ਫੋਰਸ ਦੀ ਵਰਤੋਂ ਕੀਤੀ ਗਈ।ਅਮਰੀਕਾ ਨੇ ਬਗ਼ਦਾਦੀ ‘ਤੇ 25 ਮਿਲੀਅਨ ਡਾਲਰ ਦਾ ਇਨਾਮ ਵੀ ਰੱਖਿਆ ਹੋਇਆ ਸੀ।
ਬਗ਼ਦਾਦੀ ਦੀ ਮੌਤ ਤੋਂ ਬਾਅਧ ਹੁਣ ਆਲਮੀ ਭਾਈਚਾਰਾ ਇਹ ਜਾਣਨ ਲਈ ਬੈਚੇਨ ਹੈ ਕਿ ਬਗ਼ਦਾਦੀ ਤੋਂ ਬਾਅਦ ਅੰਤਰਰਾਸ਼ਟਰੀ ਅੱਤਵਾਦ ਦੀ ਕੀ ਸਥਿਤੀ ਰਹੇਗੀ।ਇਹ ਯਾਦ ਰੱਖਿਆ ਜਾਣਾ ਜ਼ਰੂਰੀ ਹੈ ਕਿ ਓਸਾਮਾ ਦੀ ਮੌਤ ਤੋਂ ਬਾਅਦ ਵੀ ਅਜਿਹੀਆਂ ਚਿੰਤਾਵਾਂ ਅਤੇ ਉਮੀਦਾਂ ਸਾਹਮਣੇ ਆਈਆਂ ਸਨ।ਹਾਲਾਂਕਿ ਅੱਤਵਾਦ ਦੇ ਗ੍ਰਾਫ ‘ਚ ਕੋਈ ਖਾਸ ਗ੍ਰਿਵਾਟ ਵੇਖਣ ਨੂੰ ਮਿਲੀ ਸੀ।ਅਲ-ਨੁਸਰਾਹ ਅਤੇ ਆਈ.ਐਸ.ਆਈ.ਐਸ. ਦੋਵੇਂ ਹੀ ਅਲ-ਕਾਇਦਾ ‘ਚੋਂ ਨਿਲਕੇ ਸਨ।
ਅਲ-ਕਾਇਦਾ ਦੇ ਕੰਮਜ਼ੋਰ ਪੈਣ ਤੋਂ ਬਾਅਦ ਆਈ.ਐਸ.ਆਈ.ਐਸ. ਦਾ ਪ੍ਰਭਾਵ ਵੱਧਣ ਲੱਗਾ।ਵਿਸ਼ਵ ਭਰ ‘ਚ ਇਸ ਵੱਲੋਂ ਕਈ ਭਿਆਨਕ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ।ਬਗ਼ਦਾਦੀ ਅਤੇ ਓਸਾਮਾ ਸਿਰਫ ਮੋਹਰੇ ਸਨ ਪਰ ਇੰਨ੍ਹਾਂ ਨੂੰ ਚਲਾਉਣ ਵਾਲਾ ਹੱਥ ਕੋਈ ਹੋਰ ਹੈ ਜਿਸ ਕਰਕੇ ਆਈ.ਐਸ.ਆਈ.ਐਸ. ਅੱਜ ਵੀ ਤੇਜ਼ੀ ਨਾਲ ਆਪਣੀ ਪਕੜ ਨੂੰ ਮਜ਼ਬੂਤ ਬਣਾ ਰਿਹਾ ਹੈ।ਕੇਂਦਰੀ ਲੀਡਰਸ਼ਿਪ ਦੀ ਬਹੁਤ ਘੱਟ ਭੂਮਿਕਾ ਹੈ।ਆਈ.ਐਸ.ਆਈ.ਐਸ. ਵਿਰੁੱਧ ਬਹੁ-ਮੋਰਚਾ ਲੜਾਈ ਜਾਰੀ ਹੈ ਅਤੇ ਕੁੱਝ ਸਫਲਤਾ ਵੀ ਹੱਥ ਲੱਗ ਰਹੀ ਹੈ।ਸੀਰੀਆ ਅਤੇ ਇਰਾਕ ‘ਚ ਹਜ਼ਾਰਾਂ ਹੀ ਆਈ.ਐਸ.ਆਈ.ਐਸ. ਦੇ ਲੜਾਕੂਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।ਇੰਨ੍ਹਾਂ ‘ਚੋਂ ਵਧੇਰੇਤਰ ਤਾਂ ਯੂਰੋਪ ਤੋਂ ਹਨ।ਇੰਨ੍ਹਾਂ ਨੂੰ ਉਨ੍ਹਾਂ ਦੇ ਮੂਲ ਦੇਸ਼ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇੰਨ੍ਹਾਂ ਲੜਾਕੂਆਂ ‘ਚ ਕਈ ਅਜਿਹੇ ਹਨ ਜੋ ਕਿ ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਇਸ ਰਾਹ ‘ਤੇ ਤੁਰੇ।ਇਸ ਲਈ ਉਨ੍ਹਾਂ ਨਾਲ ਫੌਰੀ ਤੌਰ ‘ਤੇ ਨਜਿੱਠਣ ਦੀ ਲੋੜ ਹੈ।
ਵੱਖ-ਵੱਖ ਸਮਾਜਿਕ ਸਮੂਹਾਂ ‘ਚ ਆਈ.ਐਸ.ਆਈ.ਐਸ. ਕੈਡਰਾਂ ਦੀ ਬਹੁਲਤਾ ਨਾਲ ਕੱਟੜਪੰਥੀ ਵਿਚਾਰਧਾਰਾ ‘ਚ ਵਾਧਾ ਹੋਇਆ ਹੈ।ਪਰ ਉਮੀਦ ਕੀਤੀ ਜਾ ਰਹੀ ਹੈ ਕਿ ਬਗ਼ਦਾਦੀ ਦੀ ਮੌਤ ਤੋਂ ਬਾਅਧ ਇਸ ਸਥਿਤੀ ‘ਚ ਸੁਧਾਰ ਆਵੇਗਾ।ਪਰ ਇਸ ਦਾ ਮਤਲਬ ਇਹ ਨਹੀਂ ਕਿ ਆਈ.ਐਸ.ਆਈ.ਐਸ. ਦੀ ਕਹਾਣੀ ਖ਼ਤ ਮਹੋ ਜਾਵੇਗੀ।ਬਸ ਕੁੱਝ ਸਮੇਂ ਲਈ ਅੱਤਵਾਦੀ ਗਤੀਵਿਧੀਆਂ ‘ਚ ਠੱਲ ਜ਼ਰੂਰ ਪੈ ਸਕਦੀ ਹੈ।ਉਸ ਦੇ ਉੱਤਰ ਅਧਿਕਾਰੀਆਂ ‘ਚ ਅੰਦਰੂਨੀ ਕਲੇਸ਼ ਵੀ ਸ਼ੁਰੂ ਹੋ ਸਕਦਾ ਹੈ।ਪਰ ਜਦੋਂ ਤੱਕ ਇਸ ਖੇਤਰ ‘ਚ ਰਾਜਨੀਤਿਕ ਖਲਾਅ ਅਤੇ ਅਸਥਿਰਤਾ ਦਾ ਬੋਲ ਬਾਲਾ ਰਹੇਗਾ ਉਦੋਂ ਤੱਕ ਆਈ.ਐਸ.ਆਈ.ਐਸ. ਦੀ ਹੋਂਦ ਇੱਥੇ ਕਾਇਮ ਰਹੇਗੀ।
ਭਾਰਤ ਦਾ ਮੰਨਣਾ ਹੈ ਕਿ ਆਈ.ਐਸ.ਆਈ.ਐਸ. ਖਿਲਾਫ ਜੰਗ ਪ੍ਰਭਾਵੀ ਢੰਗ ਨਾਲ ਜਾਰੀ ਰੱਖੀ ਜਾਣੀ ਚਾਹੀਦੀ ਹੈ।ਲੋਕਾਂ ਨੂੰ ਆਈ.ਐਸ.ਆਈ.ਐਸ. ਦੇ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਅੱਤਿਆਚਾਰਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ।ਆਈ.ਐਸ.ਆਈ.ਐਸ. ਦੀ ਮੱਧਯੁੱਗੀ ਵਿਚਾਰਧਾਰਾ ਦੀ ਵਾਪਸੀ ਕਿਸੇ ਕਿਆਮਤ ਨਾਲੋਂ ਘੱਟ ਨਹੀਂ ਹੋਵੇਗੀ।ਵਿਸ਼ਾਲ ਅਰਬ ਵਿਸ਼ਵ ‘ਚ ਰਾਜਨੀਤਿਕ ਪ੍ਰਣਾਲੀ ‘ਚ ਭਰੋਸਾ ਮੁੜ ਕਾਇਮ ਕੀਤਾ ਜਾਣਾ ਲਾਜ਼ਮੀ ਹੈ, ਜੋ ਕਿ ਮੌਜੂਦਾ ਸਮੇਂ ਡਾਵਾਂਡੋਲ ਹੈ।
ਸਕ੍ਰਿਪਟ: ਡਾ.ਫਜ਼ੂਰ ਰਹਿਮਾਨ ਸਦੀਕੀ, ਪੱਛਮੀ ਏਸ਼ੀਆ ਦੇ ਵਿਸ਼ਲੇਸ਼ਕ

Comments
Post a Comment