ਰਾਸ਼ਟਰਪਤੀ ਟਰੰਪ ਨੇ ਸੀਰੀਆ ‘ਤੇ ਤੁਰਕੀ ਦੇ ਧਾਵੇ ਦੀ ਅੰਤਰਰਾਸ਼ਟਰੀ ਪੱਧਰ ‘ਤੇ ਨਿਖੇਧੀ ਦੇ ਦਿੱਤੇ ਸੰਕੇਤ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸੀਰੀਆ ‘ਤੇ ਹੋਏ ਤੁਰਕੀ ਦੇ ਹਮਲੇ ਤੋਂ ਬਾਅਦ ਉਸ ‘ਤੇ ਪਾਬੰਦੀਆਂ ਲਗਾਉਣ ਦੇ ਫ਼ੈਸਲੇ ਨੇ ਮੱਧ ਪੂਰਬੀ ਖੇਤਰ ‘ਚ ਹਲਚੱਲ ਮਚਾ ਦਿੱਤੀ ਹੈ।ਸੀਰੀਆ ‘ਚੋਂ ਅਮਰੀਕੀ ਸੈਨਿਕਾਂ ਨੂੰ ਵਾਪਸ ਲੈਣ ਦੇ ਉਨ੍ਹਾਂ ਦੇ ਫ਼ੈਸਲੇ ਤੋਂ ਕੁੱਝ ਦਿਨ ਬਾਅਦ ਹੀ ਰਾਸ਼ਟਰਪਤੀ ਟਰੰਪ ਨੇ ਬਹੁਤ ਹੀ ਨਾਰਾਜ਼ਗੀ ਭਰੇ ਸੁਰ ‘ਚ ਤੁਰਕੀ ਵੱਲੋਂ ਕੁਰਦੀਸ਼ ਹਿਮਾਇਤ ਪ੍ਰਾਪਤ ਸੀਰੀਆਈ ਫੌਜਾਂ ਤੋਂ ਬਿਨ੍ਹਾਂ ਉੱਤਰੀ ਸੀਰੀਆ ਖੇਤਰ ‘ਤੇ ਹਮਲਾ ਕਰਨ ਦੇ ਫ਼ੈਸਲੇ ‘ਤੇ ਪ੍ਰਤੀਕ੍ਰਿਆ ਪ੍ਰਗਟ ਕੀਤੀ ਹੈ।ਦੱਸਣਯੋਗ ਹੈ ਕਿ ਅਮਰੀਕੀ ਫੌਜਾਂ ਕੁਰਦਾਂ ਦੀ ਮਦਦ ਲਈ ਇੱਥੇ ਤੈਨਾਤ ਕੀਤੀਆਂ ਗਈਆਂ ਹਨ।
ਤੁਰਕੀ ਦੇ ਰਾਸ਼ਟਰਪਤੀ ਰੀਕੇ ਤਾਇਪ ਅਰਡੋਗਨ ਨੇ ਐਸ.ਡੀ.ਐਫ. ਨੂੰ ਅੱਤਵਾਦੀ ਸਮੂਹ ਵੱਜੋਂ ਮਾਨਤਾ ਦਿੱਤੀ ਹੈ, ਜਿਸ ਦਾ ਸਬੰਧ ਕੁਰਦੀਸ਼ ਵਰਕਰਜ਼ ਪਾਰਟੀ ਨਾਲ ਹਨ।ਅਰਡੋਗਨ ਤੁਰਕੀ ‘ਚ ਕੁਰਦਾਂ ਦੇ ਪ੍ਰਭਾਵ ਨੂੰ ਸੀਮਤ ਕਰਨ ‘ਚ ਲੱਗੇ ਹੋਏ ਹਨ।
ਰਾਸ਼ਟਰਪਤੀ ਟਰੰਪ ਵੱਲੋਂ ਅਚਾਨਕ ਹੀ ਸੀਰੀਆ ਤੋਂ ਅਮਰੀਕੀ ਫੌਜਾਂ ਬਾਹਰ ਕਰਨ ਦੇ ਫ਼ੈਸਲੇ ਨੂੰ ਇਹ ਕਹਿ ਕਿ ਅਮਲੀ ਜਾਮਾ ਪਹਿਣਾਇਆ ਗਿਆ ਕਿ ਉਹ ਅਜਿਹਾ ਇਸ ਲਈ ਕਰ ਰਹੇ ਹਨ ਤਾਂ ਜੋ ਦੂਜੀਆਂ ਧਿਰਾਂ ਵੀ ਸਾਰੀ ਸਥਿਤੀ ਨੂੰ ਭਾਂਪ ਸਕਣ।ਸੀਰੀਆ ਅਤੇ ਇਰਾਕ ਦੋਵਾਂ ‘ਚ ਹੀ ਕੁਰਦਾਂ ਨੂੰ ਵਿਸ਼ਵਾਸਘਾਤੀ ਮੰਨਿਆ ਜਾ ਰਿਹਾ ਹੈ ਜਦਕਿ ਇੰਨ੍ਹਾਂ ਦੀ ਬਦੌਲਤ ਹੀ ਆਈ.ਐਸ.ਆਈ.ਐਸ. ਦੀ ਹਾਰ ਹੋਈ ਸੀ।ਸੀਰੀਆ ‘ਚ ਕੱਟੜਪੰਥੀ ਆਈ.ਐਸ.ਆਈ.ਐਸ. ਦੀ ਪੂਰੀ ਤਰ੍ਹਾਂ ਨਾਲ ਹਾਰ ਮਾਰਚ 2019 ‘ਚ ਐਲਾਨੀ ਗਈ ਸੀ।ਅਜੇ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਸਮੂਹ ਮੁੜ ਸੰਗਠਿਤ ਹੋ ਸਕਦੇ ਹਨ।
ਪਿਛਲੇ ਹਫ਼ਤੇ ਤੁਰਕੀ ਨੇ ਉੱਤਰ-ਪੂਰਬੀ ਸੀਰੀਆ ‘ਚ ਇਕ ਵੱਡੇ ਫੌਜੀ ਦਾਵੇ ਨੂੰ ਅੰਜਾਮ ਦਿੱਤਾ-ਰਾਸ਼ਟਰਪਤੀ ਅਰਡੋਗਨ ਨੇ ਤੁਰਕੀ ‘ਚ ਰਹਿ ਰਹੇ 3.6 ਮਿਲੀਅਨ ਸੀਰੀਆਈ ਸ਼ਰਨਾਰਥੀਆਂ ਨੂੰ ਵਸਾਉਣ ਲਈ ਸੀਰੀਆ ਅੰਦਰ 30 ਕਿ.ਮੀ. ਤੱਕ ਇਕ ਸੁਰੱਖਿਅਤ ਖੇਤਰ ਦੀ ਪਛਾਣ ਕੀਤੀ ਹੈ।ਜਿੱਥੇ ਇਕ ਪਾਸੇ ਸ਼ਰਨਾਰਥੀਆਂ ਦੇ ਮੁੜ ਵਸੇਬੇ ਦੀ ਪ੍ਰਕ੍ਰਿਆ ਸ਼ਲਾਘਾਯੋਗ ਪ੍ਰਤੀਤ ਹੁੰਦੀ ਹੈ, ਉੱਥੇ ਹੀ ਤੁਰਕੀ ਕਾਰਵਾਈ ਵਿਵਾਦਾਂ ਦੇ ਘੇਰੇ ‘ਚ ਹੈ ਅਤੇ ਕੌਮਾਂਤਰੀ ਪੱਧਰ ‘ਤੇ ਇਸ ਕਾਰਵਾਈ ਦੀ ਨਿਖੇਧੀ ਕੀਤੀ ਗਈ ਹੈ।
ਤੁਰਕੀ ਕਾਰਵਾਈ ਦੇ ਫੌਰੀ ਜਵਾਬ ‘ਚ ਰਾਸ਼ਟਰਪਤੀ ਟਰੰਪ ਨੇ ਤੁਰਕੀ ਖਿਲਾਫ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ।ਇੰਨ੍ਹਾਂ ਉਪਾਵਾਂ ‘ਚ ਤੁਰਕੀ ਸਟੀਲ ਆਯਾਤ ‘ਤੇ 50%ਟੈਰਿਫ ਮੁੜ ਲਗਾਇਆ ਗਿਆ ਹੈ ਅਤੇ ਨਾਲ ਹੀ 100 ਬਿਲੀਅਨ ਦੇ ਵਪਾਰਕ ਸੌਦੇ ਨੂੰ ਵੀ ਰੋਕ ਦਿੱਤਾ ਗਿਆ ਹੈ।
ਅਮਰੀਕੀ ਨਿਆਂ ਮਹਿਕਮੇ ਨੇ ਤੁਰਕੀ ਦੇ ਪ੍ਰਮੁੱਖ ਬੈਂਕ ਹਲਕਬੈਂਕ ਖਿਲਾਫ ਅਪਰਾਧਿਕ ਜਾਂਚ ਦਾ ਐਲਾਨ ਕੀਤਾ ਹੈ।ਦੱਸਣਯੋਗ ਹੈ ਕਿ ਇਸ ਬੈਂਕ ‘ਤੇ ਇਰਾਨ ਵਿਰੁੱਧ ਪਾਬੰਦੀਆਂ ਦੀ ਉਲੰਘਣਾ ਕਰਨ ਅਤੇ ਮਨੀ ਲਾਂਡਰਿੰਗ ਦੇ ਦੋਸ਼ ਲੱਗੇ ਹਨ।ਟਰੰ ਪ੍ਰਸ਼ਾਸਨ ਨੇ ਤੁਰਕੀ ਦੇ ਰੱਖਿਆ, ਊਰਜਾ ਅਤੇ ਗ੍ਰਹਿ ਮੰਤਰਾਲਿਆਂ ਨੂੰ ਇੰਨ੍ਹਾਂ ਪਾਬੰਦੀਆਂ ਹੇਠ ਲਿਆ ਗਿਆ ਹੈ ਅਤੇ ਨਾਲ ਹੀ ਅਮਰੀਕਾ ‘ਚ ਇੰਨ੍ਹਾਂ ਦੀ ਜਾਇਦਾਦਾਂ ਨੂੰ ਵੀ ਠੱਪ ਕਰ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਇੰਨਾਂ ਨਾਲ ਕਿਸੇ ਵੀ ਤਰ੍ਹਾਂ ਦੇ ਲੈਣ ਦੇਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਰਾਸ਼ਟਰਪਤੀ ਟਰੰਪ ਨੇ ਸਿੱਧੇ ਤੌਰ ‘ਤੇ ਧਮਕੀ ਦਿੱਤੀ ਹੈ ਕਿ ਜੇਕਰ ਤੁਰਕੀ ਦੇ ਆਗੂਆਂ ਨੇ ਇਸ ਵਿਨਾਸ਼ਕਾਰੀ ਅਤੇ ਖ਼ਤਰਨਾਕ ਰਾਹ ਨੂੰ ਨਾ ਛੱਡਿਆ ਤਾਂ ਅਮਰੀਕਾ ਤੁਰਕੀ ਦੀ ਆਰਥਿਕਤਾ ਨੂੰ ਤੇਜ਼ੀ ਨਾਲ ਨਸ਼ਟ ਕਰ ਦੇਵੇਗਾ।
ਅਮਰੀਕੀ ਉਪ ਰਾਸ਼ਟਰਪਤੀ ਜੋ ਕਿ ਮੱਧ ਪੂਰਬ ਦੀ ਫੇਰੀ ‘ਤੇ ਹਨ , ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰਕੀ ਨੇ ਜੰਗਬੰਦੀ ਨਾ ਕੀਤੀ ਤਾਂ ਸਥਿਤੀ ਬਦ ਤੋਂ ਬੱਤਰ ਹੋ ਜਾਵੇਗੀ।ਅਮਰੀਕੀ ਕਾਨੂੰਨਘਾੜਿਆਂ ਵੱਲੋਂ ਵੀ ਵਿਆਪਕ ਰੂਪ ‘ਚ ਪਾਬੰਦੀਆਂ ਦਾ ਪ੍ਰਸਤਾਵ ਪੇਸ਼ ਕੀਤਾ ਜਾ ਰਿਹਾ ਹੈ।
ਯੂਰਪੀਅਨ ਯੂਨੀਅਨ ਜੋ ਕਿ ਇਰਾਨ ਪ੍ਰਤੀ ਅਮਰੀਕੀ ਨੀਤੀ ਤੋਂ ਨਾਖੁਸ਼ ਹੈ ਨੇ ਕੁਰਦਾਂ ਦੀ ਹਿਮਾਇਤ ਦਾ ਸੰਕੇਤ ਦਿੱਤਾ ਹੈ ਅਤੇ ਨਾਲ ਹੀ ਤੁਰਕੀ ਹਮਲੇ ਦੇ ਖਿਲਾਫ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ।ਦੂਜੇ ਪਾਸੇ ਰਾਸ਼ਟਰਪਤੀ ਅਰਡੋਗਨ ਆਪਣੇ ਮਕਸਦ ਨੂੰ ਹਾਸਲ ਕਰਨ ਲਈ ਅਜਿਹੀਆਂ ਕਾਰਵਾਈਆਂ ਜਾਰੀ ਰੱਖ ਰਹੇ ਹਨ।ਉਹ ਆਪਣੀ ਤਾਨਾਸ਼ਾਹੀ ਨੂੰ ਕਿਸੇ ਵੀ ਜ਼ੋਖਮ ‘ਚ ਨਹੀਂ ਪਾਉਣਾ ਚਾਹੁੰਦੇ।ਇਰਾਨ, ਜ਼ੇਰੂਸਲੇਮ ਅਤੇ ਗੋਲਨ ਹਾਈਟਜ਼ ਲਈ ਉਨ੍ਹਾਂ ਦੀਆਂ ਨੀਤੀਆਂ ਵਿਵਾਦਪੂਰਨ ਹੀ ਰਹੀਆਂ।ਹਾਲਾਂਕਿ ਰਾਸ਼ਟਰਪਤੀ ਟਰੰਪ ਨੂੰ ਇਸ ਮਸਲੇ ‘ਤੇ ਕੌਮਾਂਤਰੀ ਅਤੇ ਘਰੇਲੂ ਸਮਰਥਨ ਹਾਸਲ ਹੋਇਆ ਹੈ।ਅਰਡੋਗਨ ਇਸ ਖੇਤਰ ‘ਚ ਅਰਬ ਅਤੇ ਗ਼ੈਰ ਅਰਬ ਤਾਕਤਾਂ ਤੋਂ ਨਾਰਾਜ਼ ਹਨ।
ਇਸ ਲਈ ਤੁਰਕੀ ‘ਚ ਘਰੇਲੂ ਵਿਵਾਦ ਅਤੇ ਖੇਤਰੀ ਅਲੱਗ-ਥਲੱਗ ਦੀ ਸਥਿਤੀ ‘ਚ ਰਾਸ਼ਟਰਪਤੀ ਟਰੰਪ ਅੰਕਾਰਾ ‘ਤੇ ਵਾਧੂ ਪਾਬੰਦੀਆਂ ਨੂੰ ਲਾਗੂ ਕਰਨ ‘ਚ ਸਫਲ ਹੋ ਸਕਦੇ ਹਨ।
ਉੱਤਰ-ਪੂਰਬੀ ਸੀਰੀਆ ‘ਚ ਤੁਰਕੀ ਵੱਲੋਂ ਕੀਤੇ ਗਏ ਇਕਪਾਸੜ ਹਮਲੇ ‘ਤੇ ਭਾਰਤ ਨੇ ਵੀ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।ਨਵੀਂ ਦਿੱਲੀ ਨੇ ਕਿਹਾ ਹੈ ਕਿ ਤੁਰਕੀ ਦੀਆਂ ਅਜਿਹੀਆਂ ਕਾਰਵਾਈਆਂ ਖੇਤਰ ‘ਚ ਅਸਥਿਰਤਾ ਦਾ ਫੈਲਾਅ ਅਤੇ ਅੱਤਵਾਦ ਵਿਰੁੱਧ ਲੜਾਈ ਨੂੰ ਪ੍ਰਭਾਵਿਤ ਕਰ ਰਹੀਆਂ ਹਨ।ਇਸ ਤੋਂ ਇਹ ਕਾਰਵਾਈ ਮਨੁੱਖਤਾ ਅਤੇ ਨਾਗਰਿਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ।
ਸਕ੍ਰਿਪਟ: ਪ੍ਰੋ. ਪੀ.ਆਰ. ਕੁਮਾਰਸਵਾਮੀ, ਪੱਛਮੀ ਏਸ਼ੀਆ ਅਧਿਐਨ ਕੇਂਦਰ, ਜੇ.ਐਨ.ਯੂ.

Comments
Post a Comment