ਭਾਰਤ ਦੀ ਐਕਟ ਈਸਟ ਨੀਤੀ ‘ਚ ਆ ਰਹੀ ਹੈ ਮਜ਼ਬੂਤੀ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਫਿਲਪੀਨਜ਼ ਅਤੇ ਜਾਪਾਨ ਦੇ ਸੱਤ ਦਿਨਾਂ ਦੌਰੇ ‘ਤੇ ਸਨ।ਇਹ ਦੋਵੇਂ ਹੀ ਮੁਲਕ ਭਾਰਤ ਦੀ ਐਕਟ ਈਸਟ ਨੀਤੀ ਦੇ ਪ੍ਰਮੁੱਖ ਧੁਰੇ ਹਨ।ਯਾਤਰਾ ਦੇ ਪਹਿਲੇ ਗੇੜ੍ਹ ‘ਚ ਰਾਸ਼ਟਰਪਤੀ ਕੋਵਿੰਦ ਨੇ ਫਿਲਪੀਨਜ਼ ਦਾ ਦੌਰਾ ਕੀਤਾ।ਉਨ੍ਹਾਂ ਨੇ ਇਸ ਫੇਰੀ ਨੂੰ ਫਿਲਪੀਨਜ਼ ਨਾਲ ਰਣਨੀਤਕ ਸਬੰਧਾਂ ਦੇ ਆਪਣੇ 70 ਸਾਲਾਂ ਦੀ ਵਰੇ੍ਹਗੰਢ ਨੂੰ ਸਮਰਪਿਤ ਦੱਸਿਆ।ਇਸ ਤੋਂ ਬਾਅਧ ਸ੍ਰੀ ਕੋਵਿੰਦ ਨੇ ਨਵੇਂ ਸਮਰਾਟ ਨੁਰਹੀਤੋ ਦੇ ਪ੍ਰਵੇਸ਼ ਸਮਾਰੋਹ ‘ਚ ਸ਼੍ਰਿਕਤ ਕਰਨ ਲਈ ਜਾਪਾਨ ਦਾ ਦੌਰਾ ਕੀਤਾ।


ਸਾਂਝੀਆਂ ਕਦਰਾਂ ਕੀਮਤਾਂ ਅਤੇ ਰਣਨੀਤਕ ਹਿੱਤਾਂ ਦੀ ਆਪਸੀ ਸਾਂਝ ਦੇ ਅਧਾਰ ‘ਤੇ ਫਿਲੀਪਨਜ਼ ਭਾਰਤ ਦੀ ਐਕਟ ਈਸਟ ਨੀਤੀ ਦਾ ਇਕ ਮਹੱਤਵਪੂਰਨ ਅੰਗ ਹੈ।ਨਿਯਮਾਂ ‘ਤੇ ਅਧਾਰਿਤ ਗਲੋਬਲ ਆਦੇਸ਼ ਨੂੰ ਅੱਗੇ ਵਧਾਉਂਦਿਆਂ ਭਾਰਤ ਅਤੇ ਫਿਲਪੀਨਜ਼ ਅੰਤਰਰਾਸ਼ਟਰੀ ਕਾਨੂੰਨ ਅਤੇ ਰਾਸ਼ਟਰਾਂ ਦੀ ਪ੍ਰਭੂਸੱਤਾ ਬਰਾਬਰਤਾ ਨੂੰ ਕਾਇਮ ਰੱਖਣ ‘ਚ ਕੁਦਰਤੀ ਭਾਈਵਾਲ ਹਨ।


ਦੱਖਣ-ਦੱਖਣ ਸਹਿਯੋਗ ਅਤੇ ਮਜ਼ਬੂਤ ਜਮਹੂਰੀ ਸਿਆਸਤ ਦੇ ਅਧਾਰ ‘ਤੇ ਸਥਾਪਿਤ ਭਾਰਤ-ਫਿਲਪੀਨਜ਼ ਸਬੰਧਾਂ ਨੇ ਐਕਟ ਈਸਟ ਨੀਤੀ ਦੇ ਢਾਂਚੇ ਅੰਦਰ ਵਧੇਰੇ ਗਤੀ ਪ੍ਰਦਾਨ ਕੀਤੀ ਹੈ।ਇਸ ਫੇਰੀ ਦੌਰਾਨ ਦੋਵਾਂ ਮੁਲਕਾਂ ਦਰਮਿਆਨ ਚਾਰ ਨਵੇਂ ਸਮਝੌਤਿਆਂ ਨੂੰ ਸਹੀਬੱਧ ਕੀਤਾ ਗਿਆ, ਜੋ ਕਿ ਸਮੁੰਦਰੀ ਖੇਤਰ, ਸੁਰੱਖਿਆ, ਸੈਰ-ਸਪਾਟਾ, ਵਿਗਿਆਨ ਅਤੇ ਤਕਨਾਲੋਜੀ ਅਤੇ ਸਭਿਆਚਾਰ ਨਾਲ ਸੰਬੰਧਿਤ ਹਨ।ਅੱਤਵਾਦ ਅਤੇ ਪੁਲਾੜ ਵਰਗੇ ਅਹਿਮ ਖੇਤਰਾਂ ‘ਚ ਸਹਿਯੋਗ ਨੂੰ ਹੁਲਾਰਾ ਦੇਣ ‘ਤੇ ਵੀ ਵਿਚਾਰ ਕੀਤੀ ਗਈ।


ਰਾਜਨਿਤਕ-ਸੁਰੱਖਿਆ-ਆਰਥਿਕ ਖੇਤਰ ‘ਚ ਵਿਭਿੰਨਤਾ ਅਤੇ ਲੋਕਾਂ ਵਿਚਾਲੇ ਆਪਸੀ ਸਬੰਧ ਦੁਵੱਲੇ ਸਬੰਧਾਂ ਦੀ ਸਾਂਝੇਦਾਰੀ ਨੂੰ ਪੇਸ਼ ਕਰਦੇ ਹਨ।ਰਾਸ਼ਟਰਪਤੀ ਕੋਵਿੰਦ ਨੇ ਕੁਇਜ਼ਨ ਸ਼ਹਿਰ ਦੇ ਮਰੀਅਮ ਕਾਲਜ ‘ਚ ਮਹਾਤਮਾ ਗਾਂਧੀ ਦੀ ਅਰਧ ਪ੍ਰਤੀਮਾ ਦਾ ਉਦਘਾਟਨ ਕੀਤਾ।ਭਾਰਤ-ਆਸੀਆਨ ਰਣਨੀਤਕ ਭਾਈਵਾਲੀ ਨੇ ਦੁਵੱਲੀ ਸਮਝ ਨੂੰ ਹੋਰ ਹੁਲਾਰਾ ਦਿੱਤਾ।
ਦੋਵਾਂ ਦੇਸ਼ਾਂ ਦਾ ਸ਼ੁਮਾਰ ਤੇਜ਼ੀ ਨਾਲ ਵੱਧ ਰਹੇ ਅਰਥਚਾਰਿਆਂ ‘ਚ ਹੁੰਦਾ ਹੈ।ਭਾਰਤ ਅਤੇ ਫਿਲਪੀਨਜ਼ ਵਿਚਾਲੇ ਵਪਾਰ ਅਤੇ ਨਿਵੇਸ਼ ਸਬੰਧਾਂ ਦੀ ਮਜ਼ਬੂਤੀ ਦੇ ਚੱਲਦਿਆਂ ਦੋਵੇਂ ਹੀ ਮੁਲਕ ਆਰਥਿਕ ਸੰਪੂਰਨਤਾ ਦਾ ਆਨੰਦ ਮਾਣ ਰਹੇ ਹਨ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮੇਕ ਇਨ ਇੰਡੀਆ’ ਪਹਿਲਕਦਮੀ ਅਤੇ ਫਿਲਪੀਨਜ਼ ਦੇ ਰਾਸ਼ਟਰਪਤੀ ਰੋਡਰਿਗੋ ਰੁਤਰੇ ਦੀ ‘ਬਿਲਡ,ਬਿਲਡ,ਬਿਲਡ’ ਪਹਿਲਕਮਦੀ ਦੋਵਾਂ ਹੀ ਮੁਲਕਾਂ ਦੇ ਨਿਵੇਸ਼ਕਾਂ ਅਤੇ ਕਾਰੋਬਾਰੀਆਂ ਲਈ ਖਾਸ ਮੌਕੇ ਪ੍ਰਦਾਨ ਕਰਦੀਆਂ ਹਨ।


ਭਾਰਤ-ਫਿਲਪੀਨਜ਼ ਵਪਾਰ ਸੰਮੇਲਨ ਅਤੇ ਚੌਥੇ ਆਸੀਆਨ-ਭਾਰਤ ਵਪਾਰ ਸੰਮੇਲਨ ‘ਚ ਭਾਰਤੀ ਰਾਸ਼ਟਰਪਤੀ ਕੋਵਿੰਦ ਨੇ ਡਿਜੀਟਲ ਉਦਯੋਗਾਂ, ਨਵੀਨਤਾ ਅਤੇ ਸਟਾਟ-ਅਪ, ਸਿਹਤ ਅਤੇ ਫਾਰਮਾ ਅਤੇ ਖੇਤੀਬਾੜੀ ਵਿਕਾਸ ਨਾਲ ਸਬੰਧਿਤ ਅਹਿਮ ਖੇਤਰਾਂ ‘ਚ ਦੁਵੱਲੇ ਸਹਿਯੋਗ ਦੇ ਨਵੇਂ ਵਿਸ਼ਿਆਂ ਦੀ ਖੋਜ ਕਰਨ ਦੀ ਜ਼ਰੂਰਤ ਨੂੰ ਜ਼ਾਹਰ ਕੀਤਾ ਹੈ।


ਦੋਵਾਂ ਮੁਲਕਾਂ ਦਰਮਿਆਨ ਦੁਵੱਲਾ ਵਪਾਰ 2.3 ਬਿਲੀਅਨ ਡਾਲਰ ਦੇ ਬਰਾਬਰ ਹੈ, ਜਿਸ ‘ਚ ਕਿ ਪਿਛਲੇ ਦੋ ਸਾਲਾਂ ‘ਚ 17% ਦਾ ਵਾਧਾ ਦਰਜ ਕੀਤਾ ਗਿਆ ਹੈ।ਭਾਰਤੀ ਕੰਪਨੀਆਂ ਟੈਕਸਟਾਈਲ, ਸੂਚਨਾ ਤਕਨਾਲੋਜੀ ਅਤੇ ਫਾਰਮਾ ਸਮੇਤ ਹੋਰ ਸੈਕਟਰਾਂ ਮਿਸਾਲਨ ਬੁਨਿਆਦੀ ਢਾਂਚਾ ਅਤੇ ਰੱਖਿਆ ਆਧੁਨਿਕੀਕਰਨ ‘ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ।


ਰਾਸ਼ਟਰਪਤੀ ਕੋਵਿੰਦ ਨੇ ਫਿਲਪੀਨਜ਼ ਕੰਪਨੀਆਂ ਨੂੰ ਭਾਰਤ ਦੀ ਮੇਕ ਇਨ ਇੰਡੀਆ , ਡਿਜੀਟਲ ਇੰਡੀਆ, ਸਕਿਲ ਇੰਡੀਆ, ਗੰਗਾ ਪੁਨਰ ਨਿਰਮਾਣ, ਸਵੱਛ ਭਾਰਤ ਮਿਸ਼ਨ, ਸਮਾਰਟ ਸਿਟੀ ਅਤੇ ਜਲ ਜੀਵਨ ਮਿਸ਼ਨ ਸਮੇਤ ਹੋਰ ਪ੍ਰਮੁੱਖ ਪਹਿਲਕਦਮੀਆਂ ‘ਚ ਹਿੱਸਾ ਲੈਣ ਦਾ ਸੱਦਾ ਦਿੱਤਾ।


ਆਪਣੀ ਯਾਤਰਾ ਦੇ ਦੂਜੇ ਗੇ੍ਹੜ ਤਹਿਤ ਰਾਸ਼ਟਰਪਤੀ ਕੋਵਿੰਦ ਨੇ ਜਾਪਾਨ ਦਾ ਦੌਰਾ ਕੀਤਾ।ਇੱਥੇ ਉਨ੍ਹਾਂ ਨੇ ਨਵੇਂ ਸਮਾਰਟ ਨੁਰਹੀਤੋ ਦੇ ਤਖ਼ਤਨਸ਼ੀਨ ਹੋਣ ਦੇ ਸਮਾਗਮ ‘ਚ ਸ਼ਿਰਕਤ ਕੀਤੀ।ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਮੇਜ਼ਬਾਨੀ ਵਾਲੀ ਸਰਕਾਰੀ ਦਾਅਵਤ ‘ਚ ਵੀ ਸ੍ਰੀ ਕੋਵਿੰਦ ਨੇ ਸ਼ਿਰਕਤ ਕੀਤੀ।


ਸਭਿਅਕ ਸਬੰਧਾਂ ਨੂੰ ਅੱਗੇ ਵਧਾਉਣ ਦੇ ਮਕਸਦ ਨਾਲ ਰਾਸ਼ਟਰਪਤੀ ਕੋਵਿੰਦ ਨੇ ਬੋਧੀ ਮੰਦਰ ਦਾ ਦੌਰਾ ਵੀ ਕੀਤਾ।ਉਨ੍ਹਾਂ ਨੇ ਟੋਕਿਓ ਵਿਖੇ ਸਮਾਰਟ ਮੇਜੀ ਅਤੇ ਉਨ੍ਹਾਂ ਦੀ ਪਤਨੀ ਮਹਾਰਾਣੀ ਸੋਕਿਨ ਨੂੰ ਸਮਰਪਿਤ ਮੇਜੀ ਅਸਥਾਨ ਦਾ ਦੌਰਾ ਵੀ ਕੀਤਾ।ਸ੍ਰੀ ਕੋਵਿੰਦ ਨੇ ਕਕੇਗਵਾ ਵਿਖੇ ਸਿਨੋਸੋਤੋ ਮੰਦਰ ਦੇ ਨੀਂਹ ਪੱਥਰ ਸਮਾਗਮ ‘ਚ ਵੀ ਸਿਰਕਤ ਕੀਤੀ।
ਉਨ੍ਹਾਂ ਦੇ ਇਸ ਦੌਰੇ ਨੇ ਭਾਰਤ-ਜਾਪਾਨ ਸਬੰਧਾਂ ਦੀ ਵੱਧ ਰਹੀਆਂ ਨਜ਼ਦੀਕੀਆਂ ਅਤੇ ਗੁੰਜਾਇਸ਼ ਨੂੰ ਦਰਸਾਇਆ।ਲੋਕਤੰਤਰ, ਆਜ਼ਾਦੀ ਅਤੇ ਕਾਨੂੰਨੀ ਨੇਮਾਂ ਜਿਸ ‘ਚ ਆਰਥਿਕ, ਸਿਆਸੀ ਅਤੇ ਰਣਨੀਤਕ ਹਿੱਤਾਂ ਦੀ ਸ਼ਮੂਲੀਅਤ ਹੈ, ਉਸ ਨੇ ਸਥਿਰ ਸਾਂਝੇਦਾਰੀ ਨੂੰ ਪ੍ਰਗਟ ਕੀਤਾ ਹੈ।


ਦਸੰਬਰ 2019 ‘ਚ ਕਥਿਤ ਤੌਰ ‘ਤੇ ਹੋਣ ਵਾਲੇ ਜਾਪਾਨ-ਭਾਰਤ ਸਾਲਾਨਾ ਸੰਮੇਲਨ ਤੋਂ ਪਹਿਲਾਂ ਭਾਰਤ ਪਹਿਲੇ ਵਿਦੇਸ਼ੀ ਅਤੇ ਰੱਖਿਆ ਮੰਤਰੀ ਪੱਧਰ ਸੰਵਾਦ (2+2) ਦੀ ਮੇਜ਼ਬਾਨੀ ਕਰੇਗਾ।


ਦੱਖਣ-ਪੂਰਬੀ ਅਤੇ ਪੂਰਬੀ ਏਸ਼ੀਆ ਦੋਵੇਂ ਹੀ ਭਾਰਤ ਦੀ ਐਕਟ ਈਸਟ ਨੀਤੀ ਦੇ ਕੇਂਦਰ ‘ਚ ਹਨ।ਭਾਰਤ ਰਣਨੀਤਕ ਭਾਈਵਾਲੀ ਨੂੰ ਨਵੀਆਂ ਲੀਹਾਂ ‘ਤੇ ਲਿਜਾਉਣ ਲਈ ਰਾਜਨੀਤਕ ਊਰਜਾ ‘ਚ ਨਿਵੇਸ਼ ਕਰਨਾ ਜਾਰੀ ਰੱਖੇਗਾ।ਰਾਸ਼ਟਰਪਤੀ ਕੋਵਿੰਦ ਦੀ ਇਸ ਫੇਰੀ ਨੇ ਇਸ ਉਦੇਸ਼ ਨੂੰ ਹੁਲਾਰਾ ਦਿੱਤਾ ਹੈ।




ਸਕ੍ਰਿਪਟ: ਡਾ. ਤਿਤਲੀ ਬਾਸੂ, ਪੂਰਬੀ ਅਤੇ ਦੱਖਣੀ ਏਸ਼ੀਆ ਦੇ ਰਣਨੀਤਕ ਵਿਸ਼ਲੇਸ਼ਕ


Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ