ਭਾਰਤ ਨੇ ਅੱਖਾਂ ਦੇ ਕੈਂਸਰ ਦੇ ਇਲਾਜ ਵਿੱਚ ਕੀਤੇ ਮੀਲ ਪੱਥਰ ਸਥਾਪਿਤ
ਭਾਰਤ ਅੱਖਾਂ ਦੇ ਕੈਂਸਰ ਦੇ ਇਲਾਜ ਵਿਚ ਅਤਿ ਆਧੁਨਿਕ ਤਕਨਾਲੋਜੀ ਵਿਕਸਤ ਕਰਨ ਵਿਚ ਸਫਲ ਰਿਹਾ ਹੈ।ਇਹ ਆਮ ਲੋਕਾਂ ਲਈ ਵੱਡਾ ਵਰਦਾਨ ਹੋਵੇਗਾ। ਭਾਂਬਾ ਐਟੋਮਿਕ ਰਿਸਰਚ ਸੈਂਟਰ (ਬੀ.ਏ.ਆਰ.ਸੀ.), ਮੁੰਬਈ ਨੇ ਓਕੁਲਾਰ ਟਿਊਮਰਜ਼ ਦੇ ਇਲਾਜ ਲਈ ਪਹਿਲੀ ਸਵਦੇਸ਼ੀ ਰੂਥਨੀਅਮ 106 ਪਲੇਕ ਦੇ ਰੂਪ ਵਿਚ ਆਈ ਕੈਂਸਰ ਥੈਰੇਪੀ ਨੂੰ ਵਿਕਸਤ ਕੀਤਾ ਹੈ।
ਅੱਖਾਂ ਦੇ ਟਿਊਮਰ, ਓਕੁਲਾਰ ਟਿਊਮਰ ਵੀ ਜਾਣੇ ਜਾਂਦੇ ਹਨ। ਟਿਊਮਰ ਸੈੱਲਾਂ ਦਾ ਸਮੂਹ ਹੁੰਦਾ ਹੈ, ਜੋ ਅਸਧਾਰਨ ਰੂਪ ਵਿੱਚ ਵੱਧਦਾ ਹੈ ਅਤੇ ਇਹ ਘਾਤਕ (ਕੈਂਸਰ) ਜਾਂ ਸੌਖਾ (ਕੈਂਸਰ ਰਹਿਤ) ਹੋ ਸਕਦਾ ਹੈ। ਅੱਖਾਂ ਦੇ ਟਿਊਮਰ ਦੀ ਸਭ ਤੋਂ ਆਮ ਕਿਸਮ ਮੈਟਾਸਟੈਟਿਕ ਹੁੰਦੀ ਹੈ। ਇਹ ਕੈਂਸਰ ਕਾਰਨ ਹੁੰਦੀ ਇਕ ਸੈਕੰਡਰੀ ਰਸੌਲੀ ਹੈ, ਜੋ ਸਰੀਰ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਵਿਚ ਫੈਲ ਜਾਂਦੀ ਹੈ। ਅਕਸਰ ਫੇਫੜਿਆਂ, ਛਾਤੀ, ਅੰਤੜੀਆਂ ਜਾਂ ਪ੍ਰੋਸਟੇਟ ਤੋਂ ਆਉਂਦੀ ਹੈ।
ਹਾਲਾਂਕਿ ਬਹੁਤ ਘੱਟ, ਓਕੁਲਾਰ ਮੇਲੇਨੋਮਾ ਸਭ ਤੋਂ ਆਮ ਪ੍ਰਾਇਮਰੀ ਬਾਲਗ ਰਸੌਲੀ ਹੈ, ਜੋ ਅੱਖ ਵਿੱਚ ਬਣਦਾ ਹੈ। ਇਸ ਨੂੰ ਕਈ ਵਾਰ “ਯੂਵੇਲ” ਮੇਲਾਨੋਮਾ ਜਾਂ “ਕੋਰੀਓਡੀਅਲ” ਮੇਲਾਨੋਮਾ ਵੀ ਕਿਹਾ ਜਾਂਦਾ ਹੈ। ਇਹ ਅੱਖ ਦੇ ਪਿਗਮੈਂਟਡ ਸੈੱਲਾਂ ਤੋਂ ਬਣਦਾ ਹੈ ਅਤੇ ਅੱਖ ਦੇ ਤਿੰਨ ਮੁੱਖ ਖੇਤਰਾਂ ਆਈਰਿਸ, ਸਿਲੀਰੀ ਬਾਡੀ ਅਤੇ ਕੋਰੋਇਡ ਵਿਚ ਹੁੰਦਾ ਹੈ। ਅੱਖ ਦੇ ਇਹ ਤਿੰਨੋ ਹਿੱਸੇ ਇਕੱਠੇ "ਯੂਵੀਆ" ਬਣਾਉਂਦੇ ਹਨ।
ਕੇਂਦਰੀ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਅੱਖਾਂ ਦੇ ਵਿਕਾਸ ਲਈ ਭਾਂਬਾ ਪਰਮਾਣੂ ਖੋਜ ਕੇਂਦਰ (ਬੀਏਆਰਸੀ) ਮੁੰਬਈ ਦੀ ਸ਼ਲਾਘਾ ਕੀਤੀ ਹੈ। ਓਕੂਲਰ ਟਿਊਮਰਜ਼ ਦੇ ਇਲਾਜ ਲਈ ਪਹਿਲੇ ਦੇਸੀ ਰੂਥਨੀਅਮ 106 ਪਲੇਕ ਦੇ ਰੂਪ ਵਿਚ ਕੈਂਸਰ ਥੈਰੇਪੀ ਨੂੰ ਸੰਭਾਲਣਾ ਸਰਜਨ ਲਈ ਬਹੁਤ ਸੁਵਿਧਾਜਨਕ ਹੈ ਅਤੇ ਇਸ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਦੇ ਬਰਾਬਰ ਮੰਨਿਆ ਗਿਆ ਹੈ।
ਜਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿਚ ਪ੍ਰਮਾਣੂ ਊਰਜਾ ਵਿਭਾਗ ਦੇ ਚੇਅਰਮੈਨ ਅਤੇ ਸੈਕਟਰੀ ਡਾ. ਕੇ ਐਨ ਵਿਆਸ ਨੇ ਐਮਓਐਸ ਇੰਚਾਰਜ ਪਰਮਾਣੂ ਊਰਜਾ ਨਾਲ ਇਸ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਸੀ। ਪ੍ਰਮਾਣੂ ਊਰਜਾ ਵਿਭਾਗ ਦੁਆਰਾ ਅੱਖਾਂ ਦੇ ਪੈਚਾਂ ਦੀ ਇਸ ਵਿਵਸਥਾ ਨੂੰ ਵਿਕਸਤ ਕਰਨ ਦੀ ਸੰਭਾਵਨਾ ਬਾਰੇ ਡਾ. ਜਤਿੰਦਰ ਸਿੰਘ ਦੇ ਦਖਲ ਦੇ ਬਾਅਦ ਪਰਮਾਣੂ ਊਰਜਾ ਵਿਭਾਗ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਨੇ ਭਾਂਬਾ ਐਟੋਮਿਕ ਰਿਸਰਚ ਸੈਂਟਰ (ਬੀਏਆਰਸੀ) ਨੂੰ ਅੱਖਾਂ ਦੇ ਕੈਂਸਰ ਦੇ ਇਲਾਜ ਲਈ ਵਿਕਸਿਤ ਥੈਰੇਪੀ ਦੀ ਵਰਤੋਂ ਕਰਨ ਲਈ ਸਹਿਮਤੀ ਦਿੱਤੀ। ਸਤੰਬਰ 2020 ਵਿਚ ਇਸ ਨੂੰ ਪਹਿਲੀ ਵਾਰ ਕੋਰੀਓਡਲ ਹੇਮੈਂਜੀਓਮਾ ਵਾਲੇ ਮਰੀਜ਼ ਦੇ ਇਲਾਜ ਲਈ ਵਰਤਿਆ ਗਿਆ। ਜਿਸਦੇ ਨਤੀਜੇ ਤਸੱਲੀਬਖਸ਼ ਸਾਬਤ ਹੋਏ।
ਡਾ. ਅਤੁਲ ਕੁਮਾਰ, ਪ੍ਰੋਫੈਸਰ ਅਤੇ ਡਾ. ਰਾਜੇਂਦਰ ਪ੍ਰਸਾਦ ਸੈਂਟਰ ਫਾਰ ਓਫਥਲਮਿਕ ਸਾਇੰਸਿਜ਼, ਏਮਜ਼ ਨਵੀਂ ਦਿੱਲੀ ਨੇ ਆਖਿਆ ਕਿ ਹੁਣ ਤੱਕ ਪਰਮਾਣੂ ਊਰਜਾ ਵਿਭਾਗ ਦੁਆਰਾ ਭਾਰਤ ਵਿੱਚ ਬਣੀਆਂ ਬੀ.ਏ.ਆਰ.ਸੀ ਨੂੰ ਓਕੁਲਾਰ ਕੈਂਸਰ ਦੇ ਬਾਹਰ ਸੱਤ ਖੇਤਰਾਂ ਲਈ ਵਰਤਿਆ ਜਾ ਰਿਹਾ ਹੈ। ਜਿਨ੍ਹਾਂ ਵਿਚੋਂ ਦੋ ਰੀਟੀਨੋਬਲਾਸਟੋਮਾ, ਦੋ ਕੋਰੀਓਡਲ ਮੇਲਾਨੋਮਾ, ਦੋ ਓਕੂਲਰ ਸਰਫੇਸ ਸਕਵਾਮਸ ਨਿਓਪਲਾਸੀਆ (ਓਐਸਐਸਐਨ) ਅਤੇ ਕੋਰੀਓਡਲ ਹੇਮੈਂਜੀਓਮਾ ਦਾ ਇਕ ਕੇਸ ਸੀ। ਉਸਦੇ ਅਨੁਸਾਰ ਪਲੇਕ ਹੈਂਡਲਿੰਗ ਬਹੁਤ ਜ਼ਿਆਦਾ ਸਰਜਨ ਅਨੁਕੂਲ ਹੈ, ਜਿਸਦੇ ਮੁੱਢਲੇ ਨਤੀਜੇ ਬਹੁਤ ਸੰਤੁਸ਼ਟੀਜਨਕ ਹਨ।ਇਸ ਸਫਲਤਾ ਬਾਰੇ ਟਿਪਣੀ ਕਰਦਿਆਂ ਡਾ: ਜਤਿੰਦਰ ਸਿੰਘ ਨੇ ਆਖਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਪਰਮਾਣੂ ਊਰਜਾ ਵਿਭਾਗ ਨੇ ਆਮ ਨਾਗਰਿਕਾਂ ਦੇ ਲਾਭ ਲਈ ਆਪਣੀਆਂ ਗਤੀਵਿਧੀਆਂ ਅਤੇ ਕਾਰਜਾਂ ਨੂੰ ਹੋਰ ਵਿਸਥਾਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਆਖਿਆ ਕਿ ਅੱਖਾਂ ਦੇ ਕੈਂਸਰ ਦੇ ਮਰੀਜ਼ਾਂ ਲਈ ਦੇਸੀ ਪਲਾਕ ਬ੍ਰੈਚੀਥੈਰੇਪੀ ਵਿਕਸਤ ਕਰਨਾ ਵੀ ਮੈਡੀਕਲ ਪ੍ਰਬੰਧਨ ਦੇ ਖੇਤਰ ਵਿੱਚ ਅਜਿਹੀ ਹੀ ਇਕ ਨਵੀਂ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਇਲਾਜ ਦੇ ਢੰਗ ਨੇ ਮਰੀਜ਼ਾਂ ਲਈ ਇੱਕ ਸਰਲ ਖਰਚੇ ਦਾ ਵਿਕਲਪ ਪ੍ਰਦਾਨ ਕੀਤਾ ਹੈ।
ਇਸ ਦੌਰਾਨ, ਡਾ ਜਤਿੰਦਰ ਸਿੰਘ ਨੇ ਦੱਸਿਆ ਕਿ ਗੁਹਾਟੀ ਵਿੱਚ ਬੋਰੋਆ ਕੈਂਸਰ ਹਸਪਤਾਲ ,ਟਾਟਾ ਮੈਮੋਰੀਅਲ ਕੈਂਸਰ ਹਸਪਤਾਲ, ਮੁੰਬਈ ਨਾਲ ਸਹਿਯੋਗੀ ਬਣਾਇਆ ਗਿਆ ਹੈ, ਜੋ ਪ੍ਰਮਾਣੂ ਊਰਜਾ ਵਿਭਾਗ ਦੀ ਅਗਵਾਈ ਹੇਠ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਬੀ ਖੇਤਰ ਦਾ ਓਨਕੋਲੋਜੀ / ਕੈਂਸਰ ਦੇ ਪਹਿਲੇ ਡੀ ਐਮ ਅਤੇ ਐਮਐਚ ਸੁਪਰ ਸਪੈਸ਼ਲਿਟੀ ਕੋਰਸ ਵੀ ਇਸ ਸੰਸਥਾ ਵਿੱਚ ਸ਼ੁਰੂ ਕੀਤੇ ਗਏ ਹਨ।
ਪਰਮਾਣੂ ਊਰਜਾ ਵਿਭਾਗ ਹੋਰ ਖੇਤਰਾਂ ਵਿਚ ਵੀ ਆਪਣਾ ਯੋਗਦਾਨ ਪਾ ਰਿਹਾ ਹੈ, ਜਿਵੇਂ ਕਿ ਭਾਂਬਾ ਪਰਮਾਣੂ ਖੋਜ ਕੇਂਦਰ (ਬੀ.ਏ.ਆਰ.ਸੀ.) ਸੁਰੱਖਿਆ ਕਰਮਚਾਰੀਆਂ ਲਈ ਬੁਲੇਟ ਪਰੂਫ ਜੈਕਟਾਂ ਤਿਆਰ ਕਰ ਰਿਹਾ ਹੈ।ਇਸ ਵਲੋਂ ਇਸਦੇ ਨਾਲ ਹੀ ਖੇਤੀਬਾੜੀ ਸੈਕਟਰ ਵਿਚ ਸਬਜ਼ੀਆਂ,ਖਾਦ ਪਦਾਰਥਾਂ ਦੀ ਸ਼ੈਲਫ ਲਾਈਫ ਵਧਾਉਣ ਲਈ ਰੇਡੀਏਸ਼ਨ ਤਕਨੀਕ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਅਨੁਵਾਦਕ: ਮਨਜੀਤ ਅਣਖੀ

Comments
Post a Comment