ਭਾਰਤ ਸੰਯੁਕਤ ਅਰਬ ਅਮੀਰਾਤ ਨਾਲ ਆਪਣੇ ਰਣਨੀਤਕ ਸਬੰਧ ਕਰ ਰਿਹਾ ਹੈ ਮਜ਼ਬੂਤ
ਪਿਛਲੇ ਹਫ਼ਤੇ ਭਾਰਤੀ ਵਿਦੇਸ਼ ਮੰਤਰੀ ਡਾ.ਐਸ ਜੈਸ਼ੰਕਰ ਵੱਲੋਂ ਸੰਯੁਕਤ ਅਰਬ ਅਮੀਰਾਤ ਦਾ ਦੋ ਰੋਜ਼ਾ ਦੌਰਾ ਕੀਤਾ ਗਿਆ, ਜੋ ਕਿ ਕੋਵਿਡ-19 ਤੋਂ ਬਾਅਧ ਸਰੀ ਸਥਿਤੀ ਨੂੰ ਆਮ ਕਰਨ ਲਈ ਭਾਰਤ ਦੀ ਰਣਨੀਤੀ ਦਾ ਹੀ ਹਿੱਸਾ ਰਿਹਾ।ਭਾਰਤ-ਅਮੀਰਾਤ ਸਬੰਧਾਂ ਦੀ ਵੱਧਦੀ ਪ੍ਰਮੁੱਖਤਾ ਉਸ ਸਮੇਂ ਸਾਹਮਣੇ ਆਈ , ਜਦੋਂ ਵਿਦੇਸ਼ ਮੰਤਰੀ ਨੇ ਅਬੂ ਧਾਬੀ ਦੇ ਵਲੀ ਅਹਿਦ ਸ਼ਹਿਜ਼ਾਦਾ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ ਕੀਤੀ।ਸੰਯੁਕਤ ਅਰਬ ਅਮੀਰਾਤ ਖਾੜੀ ਖੇਤਰ ‘ਚ ਭਾਰਤ ਦਾ ਮਹੱਤਵਪੂਰਣ ਰਣਨੀਤਕ ਭਾਈਵਾਲ ਹੈ।
ਉਨ੍ਹਾਂ ਨੇ ਅਮੀਰਾਤ ‘ਚ ਭਾਰਤੀ ਨਾਗਰਿਕਾਂ ਦੀ ਦੇਖਰੇਖ ਕਰਨ ‘ਤੇ ਭਾਰਤ ਦੀ ਸ਼ਲਾਘਾ ਅਤੇ ਧੰਨਵਾਦ ਪੇਸ਼ ਕੀਤਾ ਅਤੇ ਨਾਲ ਹੀ ਦੋਵਾਂ ਆਗੂਆਂ ਨੇ ਆਪਸੀ ਹਿੱਤਾਂ ਅਤੇ ਚਿੰਤਾਵਾਂ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਨੂੰ ਵਿਚਾਰਿਆ।
ਬਾਅਧ ‘ਚ ਡਾ.ਜੈਸ਼ੰਕਰ ਨੇ ਅਮੀਰਾਤ ਦੇ ਆਪਣੇ ਹਮਅਹੁਦਾ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ।ਉਨ੍ਹਾਂ ਨੇ ‘ਵਿਆਪਕ ਰਣਨੀਤਕ ਭਾਈਵਾਲੀ, ਜਿਸ ‘ਚ ਵਪਾਰ, ਨਿਵੇਸ਼, ਬੁਨਿਆਦੀ ਢਾਂਚਾ, ਊਰਜਾ, ਭੋਜਨ ਸੁਰੱਖਿਆ ਅਤੇ ਰੱਖਿਆ ਆਦਿ ਖੇਤਰ ਸ਼ਾਮਲ ਹਨ, ਦੀ ਸਮੀਖਿਆ ਕੀਤੀ।ਉਨ੍ਹਾਂ ਨੇ ਤਾਜ਼ਾ ਖੇਤਰੀ ਅਤੇ ਅੰਤਰਰਾਸ਼ਟਰੀ ਵਿਕਾਸ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਨਾਲ ਹੀ ਵੱਖ-ਵੱਖ ਬਹੁਪੱਖੀ ਮੁੱਦਿਆਂ ‘ਤੇ ਤਾਲਮੇਲ ਜਾਰੀ ਰੱਖਣ ਲਈ ਸਹਿਮਤੀ ਪ੍ਰਗਟ ਕੀਤੀ।
ਪਿਛਲੇ ਸਾਲ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰੀ ਦੀ ਅਮੀਰਾਤ ਦੀ ਇਹ ਪਹਿਲੀ ਫੇਰੀ ਹੈ।ਕੋਵਿਡ-19 ਮਹਾਮਾਰੀ ਦੇ ਕਾਰਨ ਵਿਦੇਸ਼ੀ ਯਾਤਰਾ ਫਰਵਰੀ ਅੱਧ ਤੋਂ ਹੌਲੀ-ਹੌਲੀ ਬੰਦ ਹੋ ਗਈ ਸੀ।ਸਤੰਬਰ ਮਹੀਨੇ ਵਿਦੇਸ਼ੀ ਯਾਤਰਾ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਵਿਦੇਸ਼ ਮੰਤਰੀ ਦਾ ਇਹ ਤੀਜਾ ਵਿਦੇਸ਼ੀ ਦੌਰਾ ਹੈ।ਉਹ ਇਸ ਤੋਂ ਪਹਿਲਾਂ ਰੂਸ ਅਤੇ ਜਾਪਾਨ ਦਾ ਦੌਰਾ ਕਰ ਚੁੱਕੇ ਹਨ।
ਲੌਕਡਊਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡਾ.ਜੈਸ਼ੰਕਰ ਨੇ ਅਮੀਰਾਤ ਦੀ ਲੀਡਰਸ਼ਿਪ ਨਲ ਗੱਲਬਾਤ ਕੀਤੀ ਸੀ ਅਤੇ ਕੋਵਿਡ ਨਾਲ ਸਬੰਧਤ ਰਹਤ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਤਾਲਮੇਲ ਸਥਾਪਤ ਕੀਤਾ ਸੀ। ਦਰਅਸਲ ਅਮੀਰਾਤ-ਇਜ਼ਰਾਈਲ ਵਿਚਾਲੇ ਸਭ ਕੁੱਝ ਠੀਕ ਹੋਣ ਦੇ ਐਲਾਨ ਤੋਂ ਇੱਕ ਦਿਨ ਬਾਅਧ ਹੀ 15 ਅਗਸਤ ਨੂੰ ਅਮੀਰਾਤ ਦੇ ਵਿਦੇਸ਼ ਮੰਤਰੀ ਅਬਦੁੱਲਾ ਬਿਨ ਜ਼ਾਏਦ ਬਿਨ ਸੁਲਤਾਨ ਅਲ ਨਾਹਯਾਨ ਨੇ ਡਾ. ਜੈਸ਼ੰਕਰ ਨਾਲ ਗੱਲਬਾਤ ਕੀਤੀ ਸੀ ਅਤੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਸੀ।
ਆਪਣੀ ਇਸ ਫੇਰੀ ਦੌਰਾਨ ਭਾਰਤੀ ਵਿਦੇਸ਼ ਮੰਤਰੀ ਨੇ ਅਮੀਰਾਤ ‘ਚ ਭਾਰਤੀ ਭਾਈਚਾਰੇ ਨਾਲ ਆਨਲਾਈਨ ਗੱਲਬਾਤ ਵੀ ਕੀਤੀ।ਖਾੜੀ ਮਾਈਗ੍ਰੇਸ਼ਨ ਪ੍ਰਤੀ ਵੱਧ ਰਹੀ ਅਨਿਸ਼ਚਿਤਤਾਵ ਦੇ ਮੱਦੇਨਜ਼ਰ ਇਹ ਇੱਕ ਵਿਸ਼ੇਸ਼ ਬੈਠਕ ਰਹੀ ਹੈ।ਮੰਤਰਾਲੇ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਕੋਵਿਡ-19 ਤੋਂ ਬਾਅਧ ਦੀ ਸਥਿਤੀ ‘ਚ ਭਾਰਤੀ ਕਾਮਿਆਂ ਲਈ ਅਮੀਰਤ ‘ਚ ਮੁੜ ਆਪਣਾ ਕੰਮ ਸ਼ੁਰੂ ਕਰਨ ਦੇ ਤਰੀਕੇ ਭਾਰਤੀ ਏਜੰਡੇ ‘ਚ ਤਰਜੀਹੀ ਹਨ।
15 ਸਤੰਬਰ ਤੱਕ ਭਾਰਤ ਨੇ ‘ਵੰਦੇ ਭਾਰਤ ਮਿਸ਼ਨ’ ਤਹਿਤ 1.38 ਮਿਲੀਅਨ ਤੋਂ ਵੱਧ ਨਾਗਰਿਕਾਂ ਨੂੰ ਘਰ ਲਿਆਂਦਾ ਹੈ।ਜਿਸ ‘ਚ 457,596 ਲੋਕ ਅਮੀਰਾਤ ਤੋਂ ਵਾਪਸ ਪਰਤੇ ਹਨ।
ਮੌਜੂਦਾ ਸਮੇਂ ਸੰਯੁਕਤ ਅਰਬ ਅਮੀਰਾਤ ‘ਚ ਸਿਰਫ 3 ਮਿਲੀਅਨ ਭਾਰਤੀ ਅਮੀਰਾਤ ‘ਚ ਰਹਿ ਰਹੇ ਹਨ ਅਤੇ ਇੱਥੇ ਹੀ ਕੰਮ ਕਰ ਰਹੇ ਹਨ।ਇਹ ਭਾਰਤ ਤੋਂ ਬਾਹਰ ਸਭ ਤੋਂ ਵੱਧ ਪ੍ਰਵਾਸੀ ਭਾਰਤੀਆਂ ਦਾ ਕੇਂਦਰ ਹੈ।ਇਸ ਲਈ ਹੀ ਭਾਰਤੀ ਵਿਦੇਸ਼ ਮੰਤਰੀ ਨੇ ਪ੍ਰਵਾਸੀ ਭਾਰਤੀਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਉਣ ਬਾਰੇ ਗੱਲਬਾਤ ਕੀਤੀ।
ਆਰਥਿਕ ਮੰਦੀ ਦੇ ਚੱਲਦਿਆਂ ਤਕਰੀਬਨ 1 ਮਿਲੀਅਨ ਭਾਰਤੀ ਖਾੜੀ ਅਰਬ ਦੇਸ਼ ਤੋਂ ਵਾਪਸ ਵਤਨ ਪਰਤੇ ਹਨ। ਦੱਸਣਯੋਗ ਹੈ ਕਿ ਸਾਲ 2019 ‘ਚ 8 ਮਿਲੀਅਂ ਤੋਂ ਵੀ ਵੱਧ ਭਾਰਤੀ ਇੰਨ੍ਹਾਂ ਦੇਸ਼ਾਂ ‘ਚ ਰਹਿੰਦੇ ਸਨ।ਕੋਵਿਡ-19 ਨੇ ਇਸ ਖੇਤਰ ‘ਚ ਨਵੇਂ ਤਾਜ਼ਾ ਕਮਿਆਂ ਦੇ ਪ੍ਰਵਸ ਨੂੰ ਘਟਾਇਆ ਹੈ।ਅਮੀਰਾਤ ਭਾਰਤ ਤੋਂ ਕਿਰਤ ਪ੍ਰਵਾਸ ਕਰਨ ਵਾਲਿਆਂ ਲਈ ਮੁੜ ਸੁਰਜੀਤੀ ਦਾ ਪ੍ਰਮੁੱਖ ਸਥਾਨ ਹੈ।
ਇਸ ਤੋਂ ਇਲਾਵਾ ਭਾਰਤ ਦੀ ਆਰਥਿਕ ਬਹਾਲੀ ਭਾਰਤ-ਅਮੀਰਾਤ ਵਪਰ ‘ਤੇ ਵੀ ਨਿਰਭਰ ਕਰਦੀ ਹੈ।ਮਹਾਮਾਰੀ ਦੇ ਫੈਲਣ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਭਾਰਤ ਦਾ ਤੀਜਾ ਸਭ ਤੋਂ ਵੱਡ ਵਪਾਰਕ ਭਈਚਾਲ ਸੀ।
ਹਾਲਾਂਕਿ ਇਸ ਦੌਰੇ ਦੌਰਾਨ ਜੋ ਮੁੱਦੇ ਵਿਚਾਰੇ ਗਏ ਹਨ ਉਨ੍ਹਾਂ ਦੀ ਸੰਪੂਰਨ ਜਾਣਕਾਰੀ ਜਨਤਕ ਨਹੀਂ ਹੋਈ ਹੈ।ਜੋਅ ਬਾਇਡਨ ਦੀ ਜਿੱਤ ਨੇ ਈਰਾਨ ਨਾਲ ਅਮਰੀਕੀ ਕੂਟਨੀਤੀ ਰੁਝੇਵਿਆਂ ਅਤੇ ਖਾੜੀ ਖੇਤਰ ‘ਚ ਤਣਾਅ ਨੂੰ ਘਟਾਉਣ ਦੀ ਸੰਭਾਵਨਾ ਪੈਦਾ ਕੀਤੀ ਹੈ।
ਨਰਿੰਦਰ ਮੋਦੀ ਦੇ ਭਾਰਤ ਦੇ ਪ੍ਰਧਾਨ ਮੰਤਰੀ ਵੱਜੋਂ ਅਹੁਦਾ ਸੰਭਾਲਣ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਖਾੜੀ ਖੇਤਰ ‘ਚ ਭਾਰਤ ਦੇ ਮੁੱਖ ਹਿੱਸੇ ਵੱਜੋਂ ਉਭਰਿਆ ਹੈ।ਭਾਰਤ ਨੇ ਅਮੀਰਾਤ ਨਾਲ ਆਪਣੇ ਸਿਆਸੀ, ਆਰਥਿਕ ਅਤੇ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕੀਤਾ ਹੈ।
ਅੰਤ ‘ਚ ਕਹਿ ਸਕਦੇ ਹਾਂ ਕਿ ਡਾ. ਜੈਸ਼ਕਰ ਦੀ ਇਹ ਫੇਰੀ ਖਾੜੀ ਖੇਤਰ ‘ਚ ਭਾਰਤ ਦੀ ਰਣਨੀਤਕ ਨੀਤੀ ਨੂੰ ਪ੍ਰਦਰਸ਼ਿਤ ਕਰਦੀ ਹੈ।
ਸਕ੍ਰਿਪਟ: ਪ੍ਰੋ. ਪੀ ਆਰ ਕੁਮਾਰਸਵਾਮੀ, ਜੇਐਨਯੂ

Comments
Post a Comment