ਦੇਸ਼ ਉੱਦਮ ਅਤੇ ਨਿਧਾਨ ਸੈਕਟਰ ਦੇ ਨਾਲ ਖੜ੍ਹਾ ਹੈ: ਪ੍ਰਧਾਨ ਮੰਤਰੀ

ਭਾਰਤ ਦਾ ਆਤਮ ਨਿਰਭਰ ਬਣਨ ਦਾ ਟੀਚਾ ਉਦੋਂ ਪੂਰਾ ਹੋ ਸਕਦਾ ਹੈ ਜਦੋਂ ਕਿ ਉਦਯੋਗਿਕ ਆਗੂ ਸਰਕਾਰ ਵੱਲੋਂ ਬਣਾਏ ਗਏ ਵਪਾਰਕ ਮਾਹੌਲ ਦੀ ਪੂਰੀ ਤਰ੍ਹਾਂ ਨਾਲ ਵਰਤੋਂ ਕਰਨ।ਮੌਜੂਦਾ ਸਮੇਂ ਖੇਤੀਬਾੜੀ ਅਤੇ ਕਿਰਤ ਖੇਤਰਾਂ ‘ਚ ਢਾਂਚਾਗਤ ਸੁਧਾਰਾਂ ਦੇ ਨਾਲ - ਨਾਲ, ਸਰਕਾਰ ਵੱਲੋਂ ਵਿਸ਼ੇਸ਼ ਆਰਥਿਕ ਅਤੇ ਵਿਆਪਕ ਪੈਕੇਜਾਂ ਦੀ ਪੇਸ਼ਕਸ਼ ਨੇ ਸਕਾਰਾਤਮਕ ਵਾਤਾਵਰਣ ਦੀ ਸਹੂਲਤ ਨੂੰ ਉਜਾਗਰ ਕੀਤਾ ਹੈ ਅਤੇ ਵਪਾਰੀ ਭਾਈਚਾਰੇ ਨੂੰ ਇਸ ਤੋਂ ਲਾਭ ਚੁੱਕਣਾ ਚਾਹੀਦਾ ਹੈ।
ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਹਫ਼ਤੇ ਐਸੋਚੇਮ ਫਾਉਂਡੇਸ਼ਨ ਹਫਤਾ 2020 ‘ਚ ਭਾਸ਼ਣ ਦਿੰਦਿਆਂ ਜ਼ੋਰਦਾਰ ਢੰਗ ਨਾਲ ਕੀਤਾ ਸੀ।ਐਸਪਚੇਮ ਜੋ ਕਿ ਭਾਰਤ ਦੀਆਂ ਪ੍ਰਮੁੱਖ ਵਪਾਰਕ ਸੰਸਥਾਵਾਂ ‘ਚੋਂ ਇੱਕ ਹੈ, ਦੀ ਵਰਚੁਅਲ ਬੈਠਕ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਅੱਜ ਉੱਦਮੀਆਂ ਅਤੇ ਨਿਧਾਨ ਨਿਰਮਾਤਾਵਾਂ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਨੂੰ ਆਪਣੇ ਖੇਤਰ ‘ਚ ਤਰੱਕੀ ਕਰਨ ਦੀ ਪੂਰੀ ਆਜ਼ਾਦੀ ਹੈ।ਹਾਲਾਂਕਿ ਸਰਮਾਏ ਦਾ ਨਿਰਮਾਣ ਤਾਂ ਹੀ ਸੰਭਵ ਹੈ ਜਦੋਂ ਉਦਯੋਗ ਮਹਿਲਾਵਾਂ ਅਤੇ ਨੌਜਵਾਨਾਂ ਦੀ ਪ੍ਰਤੀਭਾ ਸਮੇਤ ਸੁਧਾਰ ਲਿਆਉਂਦਾ ਹੈ ਅਤੇ ਜਦੋਂ ਉਸ ਵੱਲੋਂ ਉੱਚ ਅਭਿਆਸਾਂ ਨੂੰ ਵੀ ਸ਼ਾਮਲ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਟਾਟਾ ਸਮੂਹ ਦੇ ਚੇਅਰਮੈਨ ਰਤਨ ਟਾਟਾ ਨੂੰ “ ਸਦੀ ਦਾ ਐਸੋਚੇਮ ਉੱਦਮੀ ਦਾ ਪੁਰਸਕਾਰ” ਵੀ ਭੇਟ ਕੀਤਾ।ਸਪੱਸ਼ਟ ਤੌਰ ‘ਤੇ ਇਹ ਕਦਮ ਬਹੁਤ ਹੀ ਪ੍ਰਤੀਕਵਾਦ ਸੀ ਪਰ ਇਸ ਦਾ ਖਾਸ ਮਹੱਤਵ ਵੀ ਰਿਹਾ। ਇਸ ਨੇ ਦਰਸਾਇਆ ਹੈ ਕਿ ਭਾਰਤ ਆਪਣੇ ਉੱਦਮੀਆਂ, ਉਦਯੋਗਪਤੀਆਂ ਅਤੇ ਕਾਰੋਬਾਰੀਆਂ ਦੇ ਨਾਲ ਹੈ ਅਤੇ ਧਨ ਦੌਲਤ ਅਤੇ ਨਾਲ ਹੀ ਨੌਕਰੀਆਂ ਦੇ ਮੌਕੇ ਪੈਦਾ ਕਰਨ ਲਈ ਉਨ੍ਹਾਂ ਦੇ ਨਾਲ ਹੀ ਯਤਨਸ਼ੀਲ ਹੈ।
ਆਪਣੇ ਭਾਸ਼ਣ ‘ਚ ਪੀਐਮ ਮੋਦੀ ਨੇ ਮਜ਼ਬੂਤ ਸੁਧਾਰਾਂ ਦੇ ਕਾਰਨ ਦੁਨੀਆ ਭਰ ਦੇ ਨਿਵੇਸ਼ ਲਈ ਭਾਰਤ ਦੇ ਆਕਰਸ਼ਣ ‘ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਮਹਾਂਮਾਰੀ ਦੌਰਾਨ ਵੀ, ਜਦੋਂ ਪੂਰੀ ਦੁਨੀਆ ਨਿਵੇਸ਼ਾਂ ਲਈ ਸੰਘਰਸ਼ ਕਰ ਰਹੀ ਸੀ, ਭਾਰਤ ਰਿਕਾਰਡ ਵਿਦੇਸ਼ੀ ਸਿੱਧੇ ਨਿਵੇਸ਼ (ਐੱਫ. ਡੀ. ਆਈ.) ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ (ਐੱਫ.ਪੀ.ਆਈ.) ਨੂੰ ਲੁਭਾਉਣ ਵਿਚ ਕਾਮਯਾਬ ਰਿਹਾ ਹੈ। ਅਪ੍ਰੈਲ ਤੋਂ ਸਤੰਬਰ ਦੇ ਵਿਚਕਾਰ, ਦੇਸ਼ ਵਿਚ ਸਿੱਧੇ ਵਿਦੇਸ਼ੀ ਨਿਵੇਸ਼ 13% ਪ੍ਰਤੀ ਸਾਲ ਵਧ ਕੇ 40 ਅਰਬ ਡਾਲਰ ਹੋ ਗਿਆ। ਨਿਰਮਾਣ ਸੈਕਟਰ ਲਈ ਸਰਕਾਰ ਦਾ ਸਮਰਥਨ ਅਤੇ ਭਾਰਤ ਦੀ ਵਿਕਾਸ ਦੀ ਕਹਾਣੀ ਲਈ ਆਸ਼ਾਵਾਦੀਤਾ ਨੂੰ ਭਾਰਤ ਵਿੱਚ ਐਫਡੀਆਈ ਦੇ ਅਜਿਹੇ ਪ੍ਰਵਾਹ ਦੇ ਕੁਝ ਮਹੱਤਵਪੂਰਨ ਕਾਰਨਾਂ ਵਜੋਂ ਦਰਸਾਇਆ ਗਿਆ ਹੈ । ਹਾਲਾਂਕਿ, ਇਸਦੇ ਵਿਚਕਾਰ ਕੁਝ ਕੌੜੇ ਤੱਥ ਹਨ; ਭਾਰਤੀ ਉਦਯੋਗ ਦੁਆਰਾ ਖੋਜ ਅਤੇ ਵਿਕਾਸ ਵਿਚ ਨਿਵੇਸ਼ ਅਮਰੀਕਾ ਦੀ ਤੁਲਨਾ ਵਿਚ ਪਛੜਿਆ ਹੋਇਆ ਹੈ ਜਿਥੇ ਖੋਜ ਅਤੇ ਵਿਕਾਸ 'ਤੇ ਕੁੱਲ ਨਿਵੇਸ਼ ਦਾ 70 ਪ੍ਰਤੀਸ਼ਤ ਇਕੱਲੇ ਨਿਜੀ ਖੇਤਰ ਦਾ ਹੈ।
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਆਰ ਐਂਡ ਡੀ ਵਿੱਚ ਨਿਵੇਸ਼ ਦੀ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾਂ ਨੇ ਉਦਯੋਗ ਦੇ ਨੇਤਾਵਾਂ ਨੂੰ ਵਿਸ਼ੇਸ਼ ਤੌਰ 'ਤੇ ਖੇਤੀਬਾੜੀ, ਰੱਖਿਆ, ਪੁਲਾੜ, ਊਰਜਾ, ਨਿਰਮਾਣ, ਫਾਰਮਾਸਿਟੀਕਲ ਅਤੇ ਆਵਾਜਾਈ ਸੈਕਟਰ ਵਰਗੇ ਖੇਤਰਾਂ ਵਿੱਚ ਆਰ ਐਂਡ ਡੀ ਵਿੱਚ ਆਪਣੇ ਨਿਵੇਸ਼ ਵਧਾਉਣ ਲਈ ਕਿਹਾ।
ਦਰਅਸਲ, ਇਹ ਆਰ ਐਂਡ ਡੀ ਦੇ ਜ਼ਰੀਏ ਹੀ ਹੈ, ਜਿਸ ਨਾਲ ਇਕ ਕਾਰੋਬਾਰ ਨਵੀਂ ਤਕਨੀਕ ਨੂੰ ਨਵੀਨਤਾ ਅਤੇ ਅਪਣਾ ਸਕਦਾ ਹੈ ਅਤੇ ਨਾਲ ਹੀ ਲੰਬੇ ਸਮੇਂ ਵਿਚ ਸਫਲਤਾ ਪ੍ਰਾਪਤ ਕਰਨ ਲਈ ਮੌਜੂਦਾ ਪ੍ਰਕਿਰਿਆਵਾਂ ਵਿਚ ਸੁਧਾਰ ਕਰ ਸਕਦਾ ਹੈ। ਇਹ ਕਿਹਾ ਜਾਂਦਾ ਹੈ ਕਿ ਇੱਕ ਸੈਕਟਰ ਜੋ ਆਰ ਐਂਡ ਡੀ ਵਿੱਚ ਵਧੇਰੇ ਨਿਵੇਸ਼ ਕਰਦਾ ਹੈ, ਵਿਕਸਤ ਕਰਦਾ ਹੈ ਅਤੇ ਵਧੇਰੇ ਪ੍ਰਾਪਤ ਕਰਦਾ ਹੈ ਅਤੇ ਲੋਕਾਂ ਨੂੰ ਅਸਲ-ਵਿਸ਼ਵ ਲਾਭ ਪ੍ਰਦਾਨ ਕਰਦਾ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀਆਂ ਕੰਪਨੀਆਂ ਨੂੰ ਆਰ ਐਂਡ ਡੀ ਲਈ ਕੁਝ ਰਕਮ ਨਿਸ਼ਚਤ ਕਰਨੀ ਚਾਹੀਦੀ ਹੈ।

ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਰ ਐਂਡ ਡੀ ਵਿਚ ਵੱਧ ਰਿਹਾ ਨਿਵੇਸ਼ ਸਮੇਂ ਦੀ ਲੋੜ ਹੈ, ਕਿਉਂਕਿ ਵਿਸ਼ਵ ਤੇਜ਼ੀ ਨਾਲ ਚੌਥੀ ਉਦਯੋਗਿਕ ਕ੍ਰਾਂਤੀ ਵੱਲ ਵਧ ਰਿਹਾ ਹੈ, ਜਿੱਥੇ ਚੁਣੌਤੀਆਂ ਨਵੀਆਂ ਤਕਨਾਲੋਜੀਆਂ ਦੇ ਰੂਪ ਵਿਚ ਸਾਹਮਣੇ ਆਉਣਗੀਆਂ।
ਸ਼ਾਇਦ, ਇਹੀ ਕਾਰਨ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਵਿੱਚ ਇਹ ਉਜਾਗਰ ਕੀਤਾ ਕਿ ਅੱਜ ਯੋਜਨਾਬੰਦੀ ਅਤੇ ਕਾਰਜ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਦਾ ਵਿਚਾਰ ਸੀ ਕਿ 27 ਸਾਲਾਂ ਬਾਅਦ ਜਦੋਂ ਸੁਤੰਤਰ ਭਾਰਤ ਆਪਣੀ ਸ਼ਤਾਬਦੀ ਮਨਾਏਗਾ, ਹਰ ਭਾਰਤੀ ਦੇ ਸੁਪਨੇ ਅਤੇ ਸਮਰਪਣ ਦੀ ਪਰਖ ਕੀਤੀ ਜਾਵੇਗੀ ਅਤੇ ਦੇਸ਼ ਦੀ ਆਲਮੀ ਭੂਮਿਕਾ ਦਾ ਨੇੜਿਓਂ ਮੁਲਾਂਕਣ ਕੀਤਾ ਜਾਵੇਗਾ।
ਇਸ ਤਰ੍ਹਾਂ ਉਨ੍ਹਾਂ ਨੇ ਭਾਰਤੀ ਉਦਯੋਗ ਨੂੰ ਆਪਣੀ ਸਮਰੱਥਾ, ਪ੍ਰਤੀਬੱਧਤਾ ਅਤੇ ਦਲੇਰੀ ਦਿਖਾਉਣ ਲਈ ਕਿਹਾ। ਉਨ੍ਹਾਂ ਨੇ ਸਹੀ ਕਿਹਾ ਕਿ ਸਵੈ-ਨਿਰਭਰਤਾ ਪ੍ਰਾਪਤ ਕਰਨਾ ਨਾ ਸਿਰਫ ਮਹੱਤਵਪੂਰਨ ਹੈ, ਬਲਕਿ ਦੇਸ਼ ਇਸ ਟੀਚੇ ਨੂੰ ਕਿੰਨੀ ਜਲਦੀ ਪ੍ਰਾਪਤ ਕਰਦਾ ਹੈ, ਇਹ ਵੀ ਬਹੁਤ ਮਹੱਤਵਪੂਰਨ ਹੈ।
ਪੇਂਡੂ-ਸ਼ਹਿਰੀ ਪਾੜੇ ਨੂੰ ਖਤਮ ਕਰਨ ਲਈ, ਪੀਐਮ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਦੇਸ਼ ਦੀਆਂ ਜੈਵਿਕ ਖੇਤੀ ਉਤਪਾਦਾਂ, ਬਿਹਤਰ ਬੁਨਿਆਦੀ ਢਾਂਚੇ ਅਤੇ ਬਿਹਤਰ ਬਾਜ਼ਾਰ ਦੀ ਬਿਹਤਰੀ ਲਈ ਰਾਜ ਸਰਕਾਰਾਂ, ਖੇਤੀਬਾੜੀ ਸੰਗਠਨਾਂ ਅਤੇ ਉਦਯੋਗ ਸੰਗਠਨਾਂ ਨਾਲ ਮਿਲ ਕੇ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ ਦੀ ਵਿਕਾਸ ਦੀ ਕਹਾਣੀ ਵਿਸ਼ਵ ਲਈ ਇਕ ਮਿਸਾਲ ਬਣੇ। ਪਰੰਤੂ ਫਿਰ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਰਕਾਰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰ ਸਕਦੀ ਹੈ, ਸਹੀ ਵਾਤਾਵਰਣ ਸਿਰਜ ਸਕਦੀ ਹੈ, ਪ੍ਰੋਤਸਾਹਨ ਦੇ ਸਕਦੀ ਹੈ ਅਤੇ ਨੀਤੀਆਂ ਵਿੱਚ ਤਬਦੀਲੀ ਲਿਆ ਸਕਦੀ ਹੈ। ਹਾਲਾਂਕਿ, ਇਹ ਉਦਯੋਗ ਦੇ ਸਹਿਭਾਗੀ ਹਨ ਜੋ ਇਸ ਸਹਾਇਤਾ ਨੂੰ ਸਫਲਤਾ ਵਿੱਚ ਬਦਲ ਸਕਦੇ ਹਨ।

ਸਕ੍ਰਿਪਟ: ਸ਼ੰਕਰ ਕੁਮਾਰ, ਸੀਨੀਅਰ ਪੱਤਰਕਾਰ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ