ਰੱਖਿਆ ਖੇਤਰ ਵਿਚ ਭਾਰਤ ਦੀ “ਸਵੈ-ਨਿਰਭਰਤਾ”
ਰੱਖਿਆ ਪ੍ਰਾਪਤੀ ਕੌਂਸਲ (ਡੀਏਸੀ) ਵਲੋਂ 27,000 ਕਰੋੜਾਂ ਰੁਪਏ ਦੇ ਘਰੇਲੂ ਉਦਯੋਗਾਂ ਤੋਂ ਰੱਖਿਆ ਉਪਕਰਣ ਖਰੀਦਣ ਲਈ ਮਨਜ਼ੂਰੀ ਨਾਲ ਨਿਸ਼ਚਤ ਤੌਰ ਤੇ ਸਰਕਾਰ ਦੀਆਂ "ਮੇਕ ਇਨ ਇੰਡੀਆ" ਅਤੇ "ਆਤਮ ਨਿਰਭਰ ਭਾਰਤ" ਪਹਿਲਕਦਮੀਆਂ ਨੂੰ ਹੁਲਾਰਾ ਦੇਵੇਗੀ। ਪ੍ਰਧਾਨ ਮੰਤਰੀ ਮੋਦੀ ਨੇ 12 ਫਰਵਰੀ ਨੂੰ ਆਤਮ ਨਿਰਭਰ ਭਾਰਤ ਦਾ ਇਕ ਸੱਦਾ ਦਿੱਤਾ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 16 ਮਈ ਨੂੰ ਰੱਖਿਆ ਸੁਧਾਰਾਂ ਤੇ ਜੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਫਰਵਰੀ ਵਿੱਚ 11 ਵੇਂ ਰੱਖਿਆ ਐਕਸਪੋ ਦੇ ਉਦਘਾਟਨ ਸਮੇਂ ਭਾਰਤ ਦੇ ਰੱਖਿਆ ਬਜਟ ਲਈ 5 ਅਰਬ ਅਮਰੀਕੀ ਡਾਲਰ ਦਾ ਟੀਚਾ ਮਿੱਥਿਆ ਸੀ। ਉਨ੍ਹਾਂ ਨੇ ਨਿੱਜੀ ਅਦਾਰਿਆਂ ਨੂੰ ਦੇਸ਼ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਸੀ, ਜਿਸਦਾ ਮਨੋਰਥ ਨਿਵੇਸ਼ ਤੇ ਜਬਰਦਸਤ ਲਾਭ ਵਾਪਸੀ ਦੇ ਨਾਲ ਨਾਲ ਏਸ਼ੀਆ ਦੀ ਤੀਸਰੀ ਸਭ ਤੋਂ ਵੱਡੀ ਆਰਥਿਕਤਾ ਨੂੰ ਰੱਖਿਆ ਨਿਰਮਾਣ ਵਿੱਚ ਸਵੈ-ਨਿਰਭਰ ਬਣਾਉਣਾ ਹੈ। ਇਸ ਨਾਲ ਕਿਸੇ ਦੇ ਦਿਮਾਗ ਵਿਚ ਕੋਈ ਸ਼ੱਕ ਨਹੀਂ ਰਹਿ ਗਿਆ ਹੈ ਕਿ ਸਰਕਾਰ ਗੰਭੀਰਤਾ ਨਾਲ ਰੱਖਿਆ ਸੁਧਾਰਾਂ ਦੀ ਪੈਰਵੀ ਕਰ ਰਹੀ ਹੈ।
ਇਨ੍ਹਾਂ ਸੁਧਾਰਾਂ ਦਾ ਉਦੇਸ਼ ਭਾਰਤ ਦੇ ਵਿਸ਼ਾਲ ਰੱਖਿਆ ਦਰਾਮਦ ਬਿੱਲ ਨੂੰ ਘਟਾਉਣਾ ਹੈ। ਭਾਰਤ ਰੱਖਿਆ ਨਿਰਮਾਣ ਵਿਚ ਸਵੈ-ਨਿਰਭਰ ਬਣਨ ਦਾ ਟੀਚਾ ਰੱਖ ਰਿਹਾ ਹੈ, ਕਿਉਂਕਿ ਦੇਸ਼ ਲਈ ਉੱਤਰੀ ਅਤੇ ਪੱਛਮੀ ਸਰਹੱਦਾਂ ਦੇ ਨਾਲ ਗੁੰਝਲਦਾਰ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਹਿੰਗੇ ਹਥਿਆਰਾਂ ਅਤੇ ਪਲੇਟਫਾਰਮਾਂ ਦੀ ਦਰਾਮਦ ਲਈ ਬਹੁਤ ਘੱਟ ਸਰੋਤ ਨਿਰਧਾਰਤ ਕਰਨਾ ਮੁਸ਼ਕਲ ਹੋਵੇਗਾ।
ਡੀਏਸੀ ਦੀ ਹਾਲ ਦੀ ਬੈਠਕ ਵਿੱਚ ਪ੍ਰਵਾਨ ਕੀਤੇ ਪ੍ਰਸਤਾਵਾਂ ਵਿੱਚ, ਡੀਆਰਡੀਓ, ਭਾਰਤੀ ਹਵਾਈ ਸੈਨਾ ਲਈ ਏਅਰਬੇਨ ਅਰਲੀ ਚੇਤਾਵਨੀ ਅਤੇ ਨਿਯੰਤਰਣ (ਏਯੂਡਯੂ ਅਤੇ ਸੀ) ਸਿਸਟਮ, ਨੈਕਸਟ ਜਨਰੇਸ਼ਨ (ਜਨਰਲ ਨੈਕਸਟ), ਭਾਰਤੀ ਜਲ ਸੈਨਾ ਲਈ ਫਸ਼ੋਰ ਪੈਟਰੌਲ ਵੇਸੈਲ ਅਤੇ ਭਾਰਤੀ ਫੌਜ ਲਈ ਮਾਡਿਊਲਰ ਬ੍ਰਿਜ ਸ਼ਾਮਲ ਹਨ। ਭਾਰਤ ਦੇ ਸਵੈ-ਨਿਰਭਰ ਬਣਨ ਦੇ ਫੈਸਲੇ ਦਾ ਮੁਹਾਵਰਾ ਇਸ ਅਧਾਰ 'ਤੇ ਹੈ ਕਿ ਜਿਹੜਾ ਦੇਸ਼ ਆਪਣੇ ਸੈਨਿਕ ਉਪਕਰਣਾਂ ਦੀ ਦਰਾਮਦ' ਤੇ ਨਿਰਭਰ ਹੈ,ਉਹ ਕਦੇ ਵੀ ਮਜ਼ਬੂਤ ਨਹੀਂ ਹੋ ਸਕਦਾ। ਰੱਖਿਆ ਖੇਤਰ ਵਿੱਚ ਸਵੈ-ਨਿਰਭਰ ਹੋਣਾ "ਸਵੈ-ਮਾਣ" ਅਤੇ "ਪ੍ਰਭੂਸੱਤਾ" ਨਾਲ ਜੁੜਿਆ ਹੋਇਆ ਹੈ।ਇਥੇ ਇਹ ਦੱਸਣਾ ਵੀ ਮਹੱਤਵਪੂਰਣ ਹੈ ਕਿ ਸਰਕਾਰ ਦਾ ਭਾਰਤ ਨੂੰ “ਸਵੈ-ਨਿਰਭਰ” ਬਣਾਉਣ ਦੇ ਫੈਸਲੇ ਦਾ ਅਰਥ ਇਹ ਨਹੀਂ ਹੈ ਕਿ ਸਰਕਾਰ ਵਿਦੇਸ਼ੀ ਨਿਵੇਸ਼ਕਾਂ ਲਈ ਦਰਵਾਜ਼ੇ ਬੰਦ ਕਰ ਰਹੀ ਹੈ,ਬਲਕਿ ਇਹ ਸੰਕੇਤ ਦੇਣਾ ਹੈ ਕਿ ਦੇਸ਼ ਵਿਚ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਨੂੰ ਹੋਰ ਮੌਕੇ ਦਿੱਤੇ ਜਾ ਰਹੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਸਵੈਚਾਲਿਤ ਰੂਟ ਅਧੀਨ ਰੱਖਿਆ ਖੇਤਰ ਵਿਚ ਵਿਦੇਸ਼ੀ ਸਿੱਧੀ ਨਿਵੇਸ਼ (ਐਫ.ਡੀ.ਆਈ.) ਸੀਮਾ ਪਹਿਲਾਂ ਹੀ 49% ਤੋਂ ਵਧਾ ਕੇ 74% ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ, ਸਰਕਾਰ ਨੇ ਸਾਲ 2024 ਤਕ ਇਕ ਚੱਕਰੀ ਸਮਾਂ ਸੀਮਾ ਅਧੀਨ ਹਲਕੇ ਲੜਾਕੂ ਹੈਲੀਕਾਪਟਰਾਂ, ਰਵਾਇਤੀ ਪਣਡੁੱਬੀਆਂ ਅਤੇ ਕਰੂਜ਼ ਮਿਜ਼ਾਈਲਾਂ ਸਮੇਤ 101 ਹਥਿਆਰਾਂ ਅਤੇ ਫੌਜੀ ਪਲੇਟਫਾਰਮਾਂ ਦੀ ਦਰਾਮਦ 'ਤੇ ਪਾਬੰਦੀ ਲਗਾਉਣ ਦਾ ਇਕ ਵੱਡਾ ਫੈਸਲਾ ਲਿਆ ਸੀ। ਇਸ ਫੈਸਲੇ ਨਾਲ ਇਹ ਮਹੱਤਵਪੂਰਣ ਤੱਥ ਸਾਹਮਣੇ ਆਇਆ ਕਿ ਭਾਰਤ ਪ੍ਰਤੀ ਸਾਲ 52,000 ਕਰੋੜ ਦੇ ਰੱਖਿਆ ਉਪਕਰਣ ਤਿਆਰ ਕਰ ਰਿਹਾ ਹੈ।
ਇਤਫਾਕਨ, ਭਾਰਤੀ ਰੱਖਿਆ ਖੇਤਰ ਵਿਕਾਸ ਮਾਰਗ ਦਾ ਇੱਕ ਮਹੱਤਵਪੂਰਨ ਪੜਾਅ ਹੈ ਜੋ ਜੀਡੀਪੀ ਦੇ 16 ਪ੍ਰਤੀਸ਼ਤ ਤੋਂ 25 ਪ੍ਰਤੀਸ਼ਤ ਤੱਕ ਨਿਰਮਾਣ ਦੇ ਯੋਗਦਾਨ ਨੂੰ ਵਧਾ ਸਕਦਾ ਹੈ।
ਭਾਰਤ ਨੇ ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਵਿੱਚ, ਦੋ ਰੱਖਿਆ ਉਦਯੋਗਿਕ ਗਲਿਆਰੇ ਦਾ ਉਦਘਾਟਨ ਕੀਤਾ ਹੈ, ਜਿਸ ਵਿੱਚ ‘ਮੇਕ ਇਨ ਇੰਡੀਆ’ ਪ੍ਰੋਗਰਾਮ ਨੂੰ ਪ੍ਰਫੁੱਲਤ ਕਰਨ ਲਈ ਬਦਲੇ ਵਿੱਚ ਨਿਵੇਸ਼ਾਂ ਨੂੰ ਆਕਰਸ਼ਤ ਕਰਨ ਦੇ ਨਾਲ ਨਾਲ ਰੁਜ਼ਗਾਰ ਪੈਦਾ ਕਰਨ ਨੂੰ ਉਤਸ਼ਾਹਤ ਕੀਤਾ ਜਾਵੇਗਾ।
ਰੱਖਿਆ ਉਤਪਾਦਨ ਵਿਚ ਵਧੀਆ ਸਮਰੱਥਾ ਨਾ ਸਿਰਫ ਘਰੇਲੂ ਉਦਯੋਗ ਲਈ ਇਕ ਚੰਗੇ ਆਰਥਿਕ ਅਵਸਰ ਦੀ ਪੇਸ਼ਕਸ਼ ਕਰਦੀ ਹੈ, ਬਲਕਿ ਤੇਜ਼ੀ ਨਾਲ ਵਿਕਸਤ ਭੂ-ਰਾਜਨੀਤਿਕ ਸਥਿਤੀ ਵਿਚ ਦੇਸ਼ ਨੂੰ ਇਕ ਵਿਸ਼ਾਲ ਰਣਨੀਤਕ ਲਾਭ ਵੀ ਪ੍ਰਦਾਨ ਕਰਦੀ ਹੈ। ਲੋੜੀਂਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਮਿਹਨਤ ਅਤੇ ਦ੍ਰਿੜਤਾ ਸਮੇਂ ਦੀ ਲੋੜ ਹੈ। ਦੇਸੀਕਰਨ ਦੀ ਪ੍ਰਕਿਰਿਆ ਦੇ ਪਰਿਪੇਖ ਵਿੱਚ, ਲਗਨ ਨਾਲ ਯੋਜਨਾਬੰਦੀ, ਬਜਟ ਸਹਾਇਤਾ ਦਾ ਭਰੋਸਾ, ਡਿਜ਼ਾਇਨ, ਵਿਕਾਸ ਅਤੇ ਨਿਰਮਾਣ ਲਈ ਸਬਰ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ, ਸ਼ੁਰੂਆਤੀ ਪੜਾਅ 'ਤੇ, ਦੇਸੀ ਖ੍ਰੀਦਾਰ ਕਾਫ਼ੀ ਜ਼ਿਆਦਾ ਮਹਿੰਗੇ ਹੋ ਜਾਂਦੇ ਹਨ, ਜਦ ਤੱਕ ਵਿਕਾਸ ਅਤੇ ਪੂੰਜੀ ਦੀਆਂ ਖਰਚਿਆਂ ਵਿਚ ਤਬਦੀਲੀ ਨਹੀਂ ਹੋ ਜਾਂਦੀ ਅਤੇ ਪੈਮਾਨੇ ਦੀਆਂ ਆਰਥਿਕਤਾਵਾਂ ਉਭਰਨਾ ਸ਼ੁਰੂ ਨਹੀਂ ਹੁੰਦੀਆਂ। ਇਸੇ ਕਾਰਨ ਸਭ ਤੋਂ ਵਿਕਸਤ ਦੇਸ਼ ਵੀ, ਸਵਦੇਸ਼ੀ ਰੱਖਿਆ ਪ੍ਰਣਾਲੀਆਂ ਦੀ ਚੋਣ ਕਰਦੇ ਹਨ।
ਇਸ ਪ੍ਰਸੰਗ ਵਿੱਚ, ਪਹਿਲਾ ਕਦਮ ਇਸ ਨੀਤੀ ਨੂੰ ਉਹਨਾਂ ਖੰਡਾਂ ਵਿੱਚ ਲਾਗੂ ਕਰਨਾ ਚਾਹੀਦਾ ਹੈ ਜਿਸ ਵਿੱਚ ਸਾਡੇ ਕੋਲ ਪਹਿਲਾਂ ਹੀ ਮੁਹਾਰਤ ਹੈ। ਜਿਵੇਂ ਤੋਪਖਾਨਾ ਬੰਦੂਕਾਂ, ਮਿਜ਼ਾਈਲ, ਮਲਟੀ ਬੈਰਲ ਰਾਕੇਟ ਲਾਂਚਰਾਂ, ਰਾਡਾਰਾਂ ਦੀਆਂ ਕੁਝ ਸ਼੍ਰੇਣੀਆਂ ਦੇ ਨਾਲ ਗੋਲਾ-ਬਾਰੂਦ ਆਦਿ ਦੇ ਖੇਤਰ। ਭਾਰਤ ਨੂੰ ਉਨ੍ਹਾਂ ਖੇਤਰਾਂ ਦੀ ਪਛਾਣ ਕਰਨੀ ਪਵੇਗੀ, ਜਿਸ ਵਿੱਚ ਇਹ ਸਮੇਂ ਦੀ ਮੰਗ ਅਨੁਸਾਰ ਸਵੈ-ਨਿਰਭਰ ਬਣਨਾ ਚਾਹੁੰਦਾ ਹੈ। ਇਨ੍ਹਾਂ ਖੇਤਰਾਂ ਵਿਚ, ਭਾਰਤ ਨੂੰ ਸਮੇਂ ਦੀਆਂ ਕਾਰਜਸ਼ੀਲ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ ਅਤੇ ਇਸ ਤੋਂ ਬਾਅਦ 10-15 ਸਾਲਾਂ ਦੇ ਬਜਟ ਵਿਚ ਸਹਿਯੋਗ, ਡਿਜ਼ਾਈਨ, ਟੈਕਨਾਲੌਜੀ ਪ੍ਰਾਪਤੀ ਅਤੇ ਉਤਪਾਦਨ ਪ੍ਰੋਗਰਾਮ ਨੂੰ ਸ਼ੁਰੂ ਕਰਨਾ ਚਾਹੀਦਾ ਹੈ।
ਸਕਰਿਪਟ: ਉਤਮ ਕੁਮਾਰ ਬਿਸਵਾਸ,
ਰੱਖਿਆ ਮਾਹਿਰ
ਅਨੁਵਾਦਕ: ਮਨਜੀਤ ਅਣਖੀ

Comments
Post a Comment