ਅਫ਼ਗਾਨ ਸ਼ਾਂਤੀ ਵਾਰਤਾ: ਉਮੀਦ ਦੀ ਸੰਭਾਵਨਾ
ਕਈ ਮਹੀਨਿਆਂ ਦੇ ਤਣਾਅ ਤੋਂ ਬਾਅਧ ਅਫ਼ਗਾਨ ਸਰਕਾਰ ਅਤੇ ਤਾਲਿਬਾਨ ਵਿਚਾਲੇ ਸ਼ਾਂਤੀ ਵਾਰਤਾ ਇੱਕ ਅਹਿਮ ਮੋੜ ਲੈ ਰਹੀ ਹੈ।ਦੋਵਾਂ ਧਿਰਾਂ ਨੇ ਗੱਲਬਾਤ ਦੇ ਇੱਕ ਪ੍ਰਮੁੱਖ ਢਾਂਚੇ ‘ਤੇ ਆਪਸੀ ਸਹਿਮਤੀ ਪ੍ਰਗਟ ਕੀਤੀ ਹੈ, ਜਿਸ ਦੇ ਅਧਾਰ ‘ਤੇ ਭਵਿੱਖ ‘ਚ ਹੋਣ ਵਾਲੀਆਂ ਵਾਰਤਾਵਾਂ ਅਤੇ ਕਾਰਜਕੁਸ਼ਲਤਾ ਨੂੰ ਸੇਧ ਮਿਲੇਗੀ।ਹੁਣ ਤੱਕ ਇਕ ਸਮਝੌਤੇ ਨੂੰ ਸਹੀਬੱਧ ਵੀ ਕੀਤਾ ਗਿਆ ਹੈ, ਜਿਸ ਦੇ ਤਹਿਤ ਜੰਗੀ ਮੁਲਕ ‘ਚ ਜੰਗਬੰਦੀ ਦੇ ਮੁੱਦੇ ਸਮੇਤ ਹੋਰ ਪ੍ਰਮੁੱਖ ਮਸਲਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਅਫ਼ਗਾਨਿਸਤਾਨ ਲਈ ਅਮਰੀਕਾ ਦੇ ਵਿਸ਼ੇਸ਼ ਸਫੀਰ ਜ਼ਲਮੈ ਖਲੀਜ਼ਾਦ ਮੁਤਾਬਕ ਇਹ ਸਮਝੌਤਾ ਤਿੰਨ ਪੰਨ੍ਹਿਆਂ ਦਾ ਹੈ। ਇਸ ਦਸਤਾਵੇਜ਼ ‘ਚ ਉਨ੍ਹਾਂ ਨੇਮਾਂ ਅਤੇ ਪ੍ਰਕ੍ਰਿਆਵਾਂ ਦਾ ਵੇਰਵਾ ਦਿੱਤਾ ਗਿਆ ਹੈ ਜੋ ਕਿ ਭਵਿੱਖ ‘ਚ ਅਫ਼ਗਾਨਿਸਤਾਨ ਦੇ ਰਾਜਨੀਤਿਕ ਸ਼ਾਸਨ ਲਈ ਇੱਕ ਅਹਿਮ ਰੂਪ ਰੇਖਾ ਤਿਆਰ ਕਰਨ ‘ਚ ਮਹੱਤਵਪੂਰਣ ਭੂਮਿਕਾ ਨਿਭਾਵੇਗਾ।
ਅਮਰੀਕੀ ਹਿਮਾਇਤ ਹਾਸਲ ਸ਼ਾਂਤੀ ਵਾਰਤਾ , ਜੋ ਕਿ ਇਸ ਸਾਲ ਸਤੰਬਰ ਮਹੀਨੇ ਦੋਹਾ ਵਿਖੇ ਸ਼ੁਰੂ ਹੋਈ ਸੀ, ਉਸ ਨੂੰ ਗੱਲਬਾਤ ਦੌਰਾਨ ਆਏ ਮਤਭੇਦਾਂ ਦੇ ਚੱਲਦਿਆਂ ਕਈ ਕਿਆਸਰਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਤਾਲਿਬਾਨ ਨੇ ਅਫ਼ਗਾਨਿਸਤਾਨ ‘ਚ ਅਸ਼ਰਫ ਗਨੀ ਦੀ ਅਗਵਾਈ ਵਾਲੀ ਸਰਕਾਰ ਦੀ ਹੋਂਦ ਨੂੰ ਮੰਣਨ ਤੋਂ ਇਨਕਾਰ ਕੀਤਾ ਹੈ।ਇਸ ਤੋਂ ਇਲਾਵਾ ਤਾਲਿਬਾਨ ਦੇ ਇਰਾਦਿਆਂ ਨੂੰ ਵੀ ਸ਼ੱਕ ਦੇ ਘੇਰੇ ‘ਚ ਰੱਖਿਆ ਜਾ ਰਿਹਾ ਹੈ।ਭਾਵੇਂ ਕਿ ਇੰਨ੍ਹਾਂ ਨੇ ਇੱਕ ਪਸੇ ਅਫ਼ਗਾਨ ਸਰਕਾਰ ਨਾਲ ਸ਼ਾਂਤੀ ਵਾਰਤਾ ਕਰਨ ਲਈ ਅਪਣੀ ਸਹਿਮਤੀ ਪ੍ਰਗਟ ਕੀਤੀ ਹੈ ਪਰ ਦੂਜੇ ਪਾਸੇ ਤਾਲਿਬਾਨੀਆਂ ਵੱਲੋਂ ਦੇਸ਼ ਦੇ ਸੁਰੱਖਿਆ ਬਲਾਂ ਅਤੇ ਅਮਰੀਕੀ ਅਗਵਾਈ ਵਾਲੀ ਫੌਜ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।
ਗੱਲਬਾਤ ਕਰਨ ਵਾਲੀਆਂ ਧਿਰਾਂ ਵੱਲੋਂ ਇੱਕ ਸਾਂਝਾ ਬਿਆਨ ਜਰੀ ਕੀਤਾ ਗਿਆ ਹੈ। ਜਿਸ ‘ਚ ਕਿਹਾ ਗਿਆ ਹੈ ਕਿ ਇੱਕ ਸੰਯੁਕਤ ਕਾਰਜਕਾਰੀ ਕਮੇਟੀ ਏਜੰਡੇ ‘ਚ ਰੱਖੇ ਜਾਣ ਵਾਲੇ ਮੁੱਦਿਆਂ ਦੀ ਸੂਚੀ ਤਿਆਰ ਕਰੇਗੀ।ਇਸ ਤਰੱਕੀ ਨੇ ਸ਼ਾਂਤੀ ਵਾਰਤਾ ਦੀ ਠੰਡੀ ਪਈ ਪ੍ਰਕ੍ਰਿਆ ਨੂੰ ਹੁਲਾਰਾ ਦਿੱਤਾ ਹੈ ਅਤੇ ਵਿਆਪਕ ਪੱਧਰ ‘ਤੇ ਇਸ ਕਦਮ ਦਾ ਸਵਾਗਤ ਵੀ ਹੋਇਆ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਇਸ ਅਹਿਮ ਸਮਝੌਤੇ ਨੂੰ ਇੱਕ ਮੀਲ ਪੱਥਰ ਦੱਸਿਆ ਹੈ ਕਿਉਂਕਿ ਇਸ ‘ਚ ਦੋਵਾਂ ਧਿਰਾਂ ਨੇ ਜ਼ਮੀਨੀ ਪੱਧਰ ‘ਤੇ ਦ੍ਰਿੜ ਇਰਾਦੇ ਅਤੇ ਸਹਿਮਤੀ ਨੂੰ ਪੇਸ਼ ਕੀਤਾ ਹੈ।
ਉਨ੍ਹਾਂ ਨੇ ਇਸ ਦੇ ਭਗੀਦਾਰਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਅਮਰੀਕੀ ਸਰਕਾਰ ਅਫ਼ਗਾਨ ‘ਚ ਵੱਧ ਰਹੇ ਹਿੰਸਕ ਹਮਲਿਆਂ ‘ਤੇ ਕਾਬੂ ਪਾਉਣ ‘ਚ ਆਪਣਾ ਪੂਰਾ ਸਹਿਯੋਗ ਦੇਵੇਗੀ।ਅਫ਼ਗਾਨਿਸਤਾਨ ਲਈ ਅਮਰੀਕੀ ਰਾਜਦੂਤ ਡੇਬੋਰਾਹ ਲਾਇਨਸ ਨੇ ਵੀ ਇਸ ਇਕਰਾਰਨਾਮੇ ਦੀ ਸ਼ਲਾਘਾ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਸਕਾਰਾਤਮਕ ਵਿਕਾਸ ਦੱਸਿਆ ਹੈ।
ਸ਼ੁਰੂਆਤੀ ਗੱਲਬਾਤ ‘ਚ ਆਏ ਤਣਾਅ ਤੋਂ ਬਾਅਧ ਦੋਵੇਂ ਧਿਰਾਂ ਇੱਕ ਆਪਸੀ ਸਹਿਮਤੀ ‘ਤੇ ਪਹੁੰਚੀਆਂ ਹਨ।ਇਸ ਲਈ ਹੁਣ ਇਹ ਵੇਖਣਾ ਬਹੁਤ ਹੀ ਖਾਸ ਹੋਵੇਗਾ ਕਿ ਅਮਰੀਕਾ ਦੇ ਨਵੇਂ ਬਣਨ ਵਾਲੇ ਰਾਸ਼ਟਰਪਤੀ ਜੋਅ ਬਾਇਡਨ ਇਸ ਸਭ ਨਾਲ ਕਿਸ ਤਰ੍ਹਾਂ ਤਾਲਮੇਲ ਸਥਾਪਿਤ ਕਰਦੇ ਹਨ।
ਅਮਰੀਕੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਇਸ ਸਾਲ ਕ੍ਰਿਸਮਿਸ ਮੌਕੇ ਅਫ਼ਗਾਨਿਸਤਾਨ ‘ਚੋਂ ਪੂਰੀ ਤਰ੍ਹਾਂ ਨਾਲ ਅਮਰੀਕੀ ਫੌਜਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ।ਪਰ ਬਾਅਧ ‘ਚ ਉਹ ਆਪਣੀ ਕਹੀ ਗੱਲ ਤੋਂ ਮੁਕਰ ਗਏ ਅਤੇ ਉਨ੍ਹਾਂ ਕਿਹਾ ਕਿ ਜਨਵਰੀ 2021 ਤੋਂ ਇਹ ਵਾਪਸੀ ਪ੍ਰਕ੍ਰਿਆ ਸ਼ੁਰੂ ਹੋਵੇਗੀ।ਪਰ ਹੁਣ ਦੋਹਾ ਵਾਰਤਾ ‘ਚ ਦੋਵਾਂ ਧਿਰਾਂ ਨੇ ਕੁੱਝ ਵਧੀਆ ਸੰਕੇਤ ਦਿੱਤੇ ਹਨ, ਜਿਸ ਨੂੰ ਕਿ ਬਾਇਡਨ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ ਹਨ।
ਅਫ਼ਗਾਨਿਸਤਾਨ ‘ਚ ਸਾਰੀ ਸਥਿਤੀ ਅਜੇ ਵੀ ਸਥਿਰ ਨਹੀਂ ਹੈ।ਤਾਲਿਬਾਨ ਅਤੇ ਅਮਰੀਕਾ ਵਿਚਾਲੇ ਆਪਸੀ ਸਮਝ ਅਨੁਸਾਰ ਮਈ 2021 ਤੱਕ ਦੇਸ਼ ‘ਚੋਂ ਵਿਦੇਸ਼ੀ ਫੌਜਾਂ ਬਾਹਰ ਹੋ ਜਾਣਗੀਆਂ।ਪਰ ਇਸ ਸਮੇਂ ਤਾਲਿਬਾਨ ਵੱਲੋਂ ਆਪਣੀਆਂ ਹਿੰਸਕ ਕਾਰਵਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਅਜਿਹੀ ਸਥਿਤੀ ‘ਚ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਇੱਕ ਵਾਰ ਅੰਤਰਰਾਸ਼ਟਰੀ ਫੌਜਾਂ ਦੇ ਦੇਸ਼ ਤੋਂ ਨਿਜਲਣ ਤੋਂ ਬਾਅਦ ਅਫ਼ਗਾਨਿਸਤਾਨ ‘ਚ ਸ਼ਾਂਤੀ ਅਤੇ ਸਥਿਰਤਾ ਬਹਾਲ ਹੋ ਜਾਵੇਗੀ।
ਜਿੱਥੋਂ ਤੱਕ ਭਾਰਤ ਦਾ ਸਵਾਲ ਹੈ ਉਸ ਨੇ ਮੌਜੂਦਾ ਸ਼ਾਂਤੀ ਵਾਰਤਾ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕੀਤਾ ਹੈ।ਸਤੰਬਰ ਮਹੀਨੇ ਦੋਹਾ ਵਿਖੇ ਸ਼ਾਂਤੀ ਵਾਰਤਾ ਦੇ ਉਦਘਾਟਨ ਮੌਕੇ ਵਰਚੁਅਲੀ ਸੰਬੋਧਨ ਕਰਦਿਆਂ ਭਾਰਤੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਸਿਧਾਂਤਕ ਤੌਰ ‘ਤੇ ਗੱਲਬਾਤ ਅਫ਼ਗਾਨ ਅਗਵਾਈ, ਮਾਲਕੀ ਅਤੇ ਅਫ਼ਗਾਨ ਨਿਯੰਤਰਣ ਵਾਲੀ ਹੋਣੀ ਚਾਹੀਦੀ ਹੈ।ਅਫ਼ਗਾਨ ‘ਚ ਸ਼ਾਂਤੀ ਦੀ ਬਹਾਲੀ ਨਾਲ ਭਾਰਤ ਨੂੰ ਵੀ ਲਾਭ ਹੋਵੇਗਾ, ਕਿਉਂਕਿ ਇਸ ਜੰਗੀ ਮੁਲਕ ‘ਚ ਨਵੀਂ ਦਿੱਲੀ ਨੇ ਕਾਫੀ ਨਿਵੇਸ਼ ਕੀਤਾ ਹੈ।
ਲਗਭਗ ਪੰਦਰਾਂ ਦਿਨ ਪਹਿਲਾਂ ਭਾਰਤ ਅਤੇ ਅਫ਼ਗਾਨਿਸਤਾਨ ਨੇ ਕਾਬੁਲ ਨਜ਼ਦੀਕ ਛਾਹਰ ਅਸਿਆਬ ‘ਚ ਸ਼ਾਹਤੂਤ ਡੈਮ ਦੇ ਨਿਰਮਾਣ ਲਈ ਇੱਕ ਸਮਝੌਤਾ ਸਹੀਬੱਧ ਕੀਤਾ ਸੀ।ਇਹ ਡੈਮ ਪ੍ਰਾਜੈਕਟ ਭਵਿੱਖ ‘ਚ ਅਫ਼ਗਾਨ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਏਗਾ।ਇਸ ਸਮਝੌਤੇ ਦੇ ਕਰਨ ਕਥਿਤ ਤੌਰ ‘ਤੇ ਪਾਕਿਸਤਾਨ ਨੇ ਕੁੱਝ ਨਾਰਾਜ਼ਗੀ ਵੀ ਪ੍ਰਗਟ ਕੀਤੀ ਸੀ।ਪਰ ਇਹ ਸਪੱਸ਼ਟ ਹੈ ਕਿ ਭਾਰਤ ਅਤੇ ਅਫ਼ਗਾਨਿਸਤਾਨ ਜੰਗ ਪ੍ਰਭਾਵਿਤ ਦੇਸ਼ ‘ਚ ਪੁਨਰ ਨਿਰਮਾਣ ਅਤੇ ਵਿਕਾਸ ਯਤਨਾਂ ਨੂੰ ਅਗਾਂਹ ਵਧਾਉਣ ਲਈ ਪੂਰੀ ਤਰ੍ਹਾਂ ਨਾਲ ਦ੍ਰਿੜ ਹਨ।ਪਾਕਿਸਤਾਨ ਤਾਂ ਆਪਣੀਆਂ ਕੋਝੀਆਂ ਚਾਲਾਂ ਤੋਂ ਕਦੇ ਵੀ ਬਾਜ਼ ਨਹੀਂ ਆਵੇਗਾ।
ਸਕ੍ਰਿਪਟ: ਡਾ.ਪ੍ਰਿਯੰਕਾ ਸਿੰਘ, ਅਫ਼ਗਾਨਿਸਤਾਨ ਲਈ ਰਣਨੀਤਕ ਵਿਸ਼ਲੇਸ਼ਕ

Comments
Post a Comment