ਭਾਰਤ ਅਤੇ ਕਤਰ ਨੇ ਦੁ-ਪੱਖੀ ਸੰਬੰਧਾਂ ਨੂੰ ਕੀਤਾ ਹੋਰ ਮਜ਼ਬੂਤ
ਕਤਰ ਖਾੜੀ ਦਾ ਇਕ ਮਹੱਤਵਪੂਰਨ ਮੁਲਕ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਭਾਰਤ ਦੇ ਇਸ ਨਾਲ ਮਜ਼ਬੂਤ ਦੁ-ਪੱਖੀ ਸੰਬੰਧ ਬਣੇ ਹੋਏ ਹਨ। ਊਰਜਾ ਸੁਰੱਖਿਆ, ਵਪਾਰ, ਨਿਵੇਸ਼ ਅਤੇ ਭਾਰਤੀ ਪਰਵਾਸੀ ਭਾਈਚਾਰਾ ਦੁ-ਪੱਖੀ ਸੰਬੰਧਾਂ ਦੀ ਨੀਂਹ ਰੱਖਦੇ ਹਨ। ਕਤਰ ਭਾਰਤ ਦੀ ਊਰਜਾ ਸੁਰੱਖਿਆ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ ਅਤੇ ਇਹ ਭਾਰਤ ਨੂੰ ਸਭ ਤੋਂ ਵੱਡਾ ਐਲ.ਐਨ.ਜੀ. ਸਪਲਾਇਰ ਹੈ। ਕਾਬਿਲੇਗੌਰ ਹੈ ਕਿ 2004 ਵਿੱਚ ਭਾਰਤ ਨੇ ਕਤਰ ਤੋਂ ਸੱਤ ਲੱਖ ਮਿਲੀਅਨ ਟਨ ਐਲ.ਐਨ.ਜੀ. ਦੀ ਸਾਲਾਨਾ ਦਰਾਮਦ ਲਈ 25 ਸਾਲ ਦੇ ਲਈ ਸਮਝੌਤਾ ਕੀਤਾ ਸੀ। 2015 ਵਿੱਚ ਜਦੋਂ ਅੰਤਰ ਰਾਸ਼ਟਰੀ ਪੈਟਰੋਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ, ਦੋਹਾ ਨੇ ਮਾਰਕੀਟ ਦੀਆਂ ਮਜਬੂਰੀਆਂ ਦੇ ਅਧਾਰ ਤੇ ਐਲ.ਐਨ.ਜੀ. ਦੀ ਕੀਮਤ ਵਿੱਚ ਕਟੌਤੀ ਦੀ ਭਾਰਤ ਦੀ ਬੇਨਤੀ ਨਾਲ ਸਹਿਮਤੀ ਜਤਾਈ। ਇਸ ਸਾਰੀ ਕਵਾਇਦ ਨਾਲ ਕਤਰ ਦੀ ਸਥਿਤੀ ਨੂੰ ਭਾਰਤ ਦੀ ਊਰਜਾ ਸੁਰੱਖਿਆ ਵਿਚ ਇਕ ਥੰਮ੍ਹ ਵਜੋਂ ਹੋਰ ਮਜ਼ਬੂਤ ਕੀਤਾ ਗਿਆ। ਇਸ ਦੇ ਨਾਲ ਹੀ ਭਾਰਤ ਇਸ ਮੁਲਕ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣ ਵਾਲਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕਤਾਰੀ ਐਲ.ਐਨ.ਜੀ. ਦਾ ਆਯਾਤ ਕਰਨ ਵਾਲਾ ਮੁਲਕ ਹੈ।
ਗੌਰਤਲਬ ਹੈ ਕਿ ਕਤਰ ਦੁਨੀਆ ਦੇ 25 ਵਪਾਰਕ ਭਾਈਵਾਲਾਂ ਵਿਚੋਂ ਇਕ ਹੈ ਜਿਸ ਨਾਲ 2019-20 ਦੌਰਾਨ ਦੁਵੱਲਾ ਵਪਾਰ 10.95 ਬਿਲੀਅਨ ਡਾਲਰ ਹੈ ਅਤੇ ਇਹ ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਤੋਂ ਬਾਅਦ ਖਾੜੀ ਸਹਿਯੋਗ ਕਾਊਂਸਿਲ (ਜੀ.ਸੀ.ਸੀ.) ਦੇ ਮੁਲਕਾਂ ਵਿਚ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਦੂਜੇ ਪਾਸੇ, ਭਾਰਤ ਕਤਰ ਦੇ ਚੋਟੀ ਦੇ ਪੰਜ ਵਪਾਰਕ ਭਾਈਵਾਲਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਭਵਿੱਖ ਵਿੱਚ ਕੀਤੇ ਜਾਣ ਵਾਲੇ ਦੁਵੱਲੇ ਵਪਾਰ ਵਿੱਚ ਵਾਧੇ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਕਤਰ, ਭਾਰਤੀ ਬਾਜ਼ਾਰ ਵਿਚ ਵੱਡੇ ਨਿਵੇਸ਼ਕਾਂ ਵਿਚੋਂ ਹੈ ਅਤੇ ਕਤਰ ਜੀ.ਸੀ.ਸੀ. ਮੁਲਕਾਂ ਵਿਚ ਭਾਰਤ ਵਿਚ ਐਫ.ਡੀ.ਆਈ. ਲਈ ਚੌਥਾ ਸਭ ਤੋਂ ਵੱਡਾ ਸਰੋਤ ਹੈ। ਭਾਰਤੀ ਅਰਥਚਾਰੇ ਦੇ ਸਾਰੇ ਖੇਤਰਾਂ ਖਾਸ ਕਰਕੇ ਉਸਾਰੀ ਅਤੇ ਸੇਵਾ ਦੇ ਖੇਤਰਾਂ ਵਿੱਚ ਮਨੁੱਖੀ ਸਰੋਤ ਨਾਲ ਕਤਰ ਵਿੱਚ ਵਪਾਰਕ ਵਾਤਾਵਰਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਤਕਰੀਬਨ 700,000 ਭਾਰਤੀ ਕਤਰ ਵਿਚ ਰਹਿੰਦੇ ਹਨ ਤੇ ਇਹ ਕਿਸੇ ਵਿਦੇਸ਼ੀ ਦੇਸ਼ ਦੀ ਸਭ ਤੋਂ ਵੱਡੀ ਤਾਦਾਦ ਹੈ ਜੋ ਲਗਭਗ 25 ਫੀਸਦੀ ਬਣਦੀ ਹੈ।
ਇਸ ਪਿਛੋਕੜ ਵਿਚ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਦੀ ਕਤਰ ਦੀ ਹਾਲੀਆ ਦੋ ਦਿਨਾਂ ਦੀ ਯਾਤਰਾ ਖਾਸ ਮਾਇਨੇ ਰੱਖਦੀ ਹੈ। ਕਿਉਂਕਿ ਭਾਰਤ ਕੋਵਿਡ-19 ਮਹਾਮਾਰੀ ਦੇ ਆਰਥਿਕ ਪ੍ਰਭਾਵ ਨੂੰ ਘਟਾਉਣ ਅਤੇ ਖਾੜੀ ਮੁਲਕਾਂ ਨਾਲ ਵਪਾਰ ਅਤੇ ਵਪਾਰਕ ਸੰਬੰਧਾਂ ਨੂੰ ਵਧਾਉਣ ਲਈ ਯਤਨਸ਼ੀਲ ਹੈ। ਭਾਰਤ ਅਤੇ ਕਤਰ ਨੇ ਕੋਵਿਡ-19 ਵਿਰੁੱਧ ਲੜਾਈ ਦੇ ਮੁਸ਼ਕਲ ਪੜਾਅ ਦੌਰਾਨ ਕੂਟਨੀਤਕ ਅਤੇ ਰਾਜਨੀਤਕ ਗੱਲਬਾਤ ਦਾ ਸਿਲਸਿਲਾ ਕਾਇਮ ਰੱਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਮਾਰੀ ਦੌਰਾਨ ਤਿੰਨ ਵਾਰ ਅਮੀਰ ਤਮੀਮ ਨਾਲ ਟੈਲੀਫੋਨ ਰਾਹੀਂ ਗੱਲਬਾਤ ਕੀਤੀ ਸੀ ਅਤੇ ਦੋਵੇਂ ਨੇਤਾਵਾਂ ਨੇ ਕੋਵਿਡ-19 ਨਾਲ ਟਾਕਰਾ ਕਰਨ ਲਈ ਆਪਸੀ ਸਹਿਯੋਗ ਤੇ ਸਹਿਮਤੀ ਜਤਾਈ ਸੀ।
ਆਪਣੇ ਦੌਰੇ ਦੌਰਾਨ ਡਾ. ਜੈਸ਼ੰਕਰ ਨੇ ਕਤਰ ਦੇ ਆਗੂਆ ਨਾਲ ਮੁਲਾਕਾਤ ਕੀਤੀ ਅਤੇ ਆਪਸੀ ਹਿੱਤਾਂ ਦੇ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਉਨ੍ਹਾਂ ਨਾਲ ਵਿਆਪਕ ਗੱਲਬਾਤ ਕੀਤੀ। ਵਿਦੇਸ਼ ਮੰਤਰੀ ਨੇ ਅਮੀਰ, ਸ਼ੇਖ ਹਮਦ ਅਲ-ਥਾਨੀ ਨਾਲ ਮੁਲਾਕਾਤ ਕੀਤੀ ਅਤੇ ਭਾਰਤ-ਕਤਰ ਦੁਵੱਲੇ ਸੰਬੰਧਾਂ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਸੰਬੰਧਾਂ ਨੂੰ ਬਿਹਤਰ ਬਣਾਉਣ ਵਿੱਚ ਉਨ੍ਹਾਂ ਦੀ ਨਿਰੰਤਰ ਅਗਵਾਈ ਦੀ ਸ਼ਲਾਘਾ ਕੀਤੀ। ਅਮੀਰ ਤਮੀਮ ਨਾਲ ਮੁਲਾਕਾਤ ਦੌਰਾਨ ਡਾ. ਜੈਸ਼ੰਕਰ ਨੇ ਪ੍ਰਧਾਨ ਮੰਤਰੀ ਮੋਦੀ ਦਾ ਨਿੱਜੀ ਸੰਦੇਸ਼ ਦਿੰਦਿਆਂ ਅਮੀਰ ਤਮੀਮ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਅਮੀਰ ਨੇ ਭਾਰਤ ਆਉਣ ਦਾ ਸੱਦਾ ਸਵੀਕਾਰ ਕਰ ਲਿਆ ਅਤੇ ਛੇਤੀ ਹੀ ਭਾਰਤ ਆਉਣ ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਨਾਲ ਆਪਣੀ ਗੱਲਬਾਤ ਨੂੰ ਯਾਦ ਕਰਦਿਆਂ, ਅਮੀਰ ਤਮੀਮ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੋਵੇਂ ਨੇਤਾ ਦੁਵੱਲੇ ਸੰਬੰਧਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਨਿਵੇਸ਼ ਅਤੇ ਊਰਜਾ 'ਤੇ ਇਕ ਟਾਸਕ ਫੋਰਸ ਸਥਾਪਤ ਕਰਨ 'ਤੇ ਸਹਿਮਤ ਹੋਏ ਹਨ। ਡਾ. ਜੈਸ਼ੰਕਰ ਨੇ ਕੋਵਿਡ-19 ਮਹਾਮਾਰੀ ਦੌਰਾਨ ਭਾਰਤੀ ਭਾਈਚਾਰੇ ਦੀ ਦੇਖਭਾਲ ਲਈ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਤਰ ਦੇ ਆਗੂ ਦਾ ਧੰਨਵਾਦ ਕੀਤਾ।
ਡਾ. ਜੈਸ਼ੰਕਰ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਖਾਲਿਦ ਬਿਨ ਖਲੀਫਾ ਅਲ-ਥਾਨੀ ਸਮੇਤ ਕਤਰ ਦੇ ਹੋਰ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁੱਲ ਰਹਿਮਾਨ ਅਲ-ਥਾਨੀ ਨਾਲ ਵਿਆਪਕ ਗੱਲਬਾਤ ਕੀਤੀ। ਉਨ੍ਹਾਂ ਨੇ 2021 ਵਿਚ ਭਾਰਤ-ਕਤਰ ਸੰਯੁਕਤ ਕਮਿਸ਼ਨ ਦੀ ਪਹਿਲੀ ਬੈਠਕ ਲਈ ਕਤਰ ਦੇ ਵਿਦੇਸ਼ ਮੰਤਰੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਦੋਹਾਂ ਨੇਤਾਵਾਂ ਨੇ ਮਹੱਤਵਪੂਰਨ ਦੁਵੱਲੇ ਅਤੇ ਖੇਤਰੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਅਤੇ ਭਵਿੱਖ ਵਿੱਚ ਊਰਜਾ, ਵਪਾਰ, ਨਿਵੇਸ਼, ਫੂਡ ਪ੍ਰੋਸੈਸਿੰਗ, ਸਿਹਤ ਸੰਭਾਲ, ਸਿੱਖਿਆ, ਸਭਿਆਚਾਰ, ਰੱਖਿਆ ਅਤੇ ਸੁਰੱਖਿਆ ਵਰਗੇ ਖੇਤਰਾਂ ਵਿਚ ਬਹੁਪੱਖੀ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਸਹਿਮਤੀ ਜਤਾਈ।
ਭਾਰਤ ਅਤੇ ਕਤਰ ਵਿਚਾਲੇ ਵਪਾਰ ਅਤੇ ਨਿਵੇਸ਼ ਸੰਬੰਧਾਂ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਤਹਿਤ ਵਿਦੇਸ਼ ਮੰਤਰੀ ਨੇ ਕਤਰ ਦੇ ਕਾਰੋਬਾਰੀ ਆਗੂਆਂ ਨਾਲ ਵੀ ਬੈਠਕ ਕੀਤੀ, ਜਿਸ ਵਿਚ ਭਾਰਤ ਵਿਚ ਵਪਾਰਕ ਮਾਹੌਲ ਅਤੇ ਮਾਰਕੀਟ ਦੇ ਮੌਕਿਆਂ ਬਾਰੇ ਦੱਸਿਆ ਗਿਆ ਅਤੇ ਇਸ ਸੰਬੰਧ ਵਿਚ ਭਾਰਤ ਸਰਕਾਰ ਵਲੋਂ ਕੀਤੀਆਂ ਕੋਸ਼ਿਸ਼ਾਂ "ਮੇਕ ਇਨ ਇੰਡੀਆ" ਅਤੇ "ਆਤਮ-ਨਿਰਭਰ ਭਾਰਤ" ਵਰਗੀਆਂ ਪ੍ਰਮੁੱਖ ਯੋਜਨਾਵਾਂ ਰਾਹੀਂ. ਡਾ. ਜੈਸ਼ੰਕਰ ਨੇ ਭਾਰਤੀ ਲੋਕਾਂ ਨਾਲ ਵਰਚੁਅਲ ਗੱਲਬਾਤ ਵੀ ਕੀਤੀ ਜਿਸ ਵਿੱਚ ਸਥਾਨਕ ਆਰਥਿਕਤਾ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਕੋਵਿਡ-19 ਵਿਰੁੱਧ ਭਾਰਤ ਦੀ ਲੜਾਈ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਭਾਰਤ ਖਾੜੀ ਮੁਲਕਾਂ ਨਾਲ ਦੁ-ਪੱਖੀ ਸੰਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਕਤਰ ਖਾੜੀ ਵਿਚ ਭਾਰਤ ਲਈ ਇਕ ਮਹੱਤਵਪੂਰਣ ਭਾਈਵਾਲ ਹੈ ਅਤੇ ਡਾ ਜੈਸ਼ੰਕਰ ਦੀ ਫੇਰੀ ਨਾਲ ਵਪਾਰ ਅਤੇ ਨਿਵੇਸ਼ ਵਿੱਚ ਦੁ-ਪੱਖੀ ਸੰਬੰਧਾਂ ਨੂੰ ਹੁਲਾਰਾ ਮਿਲੇਗਾ।
ਸਕ੍ਰਿਪਟ: ਡਾ. ਮੁਹੰਮਦ ਮੁਦੱਸਿਰ ਕਮਰ, ਪੱਛਮੀ ਏਸ਼ੀਆ ਦੇ ਰਣਨੀਤਕ ਵਿਸ਼ਲੇਸ਼ਕ

Comments
Post a Comment