ਭਾਰਤ - ਬ੍ਰਿਟੇਨ ਦੀ ਰਣਨੀਤਕ ਭਾਈਵਾਲੀ ਦੇ ਵੱਧਦੇ ਕਦਮ
ਜਿਵੇਂ ਹੀ ਬ੍ਰਿਟੇਨ ਨੇ 2020 ਦੇ ਅੰਤ ਤੱਕ ਯੂਰਪੀਅਨ ਯੂਨੀਅਨ (ਈਯੂ) ਤੋਂ ਬਾਹਰ ਹੋਣ ਦਾ ਫੈਸਲਾ ਕੀਤਾ ਹੈ,ਤਾਂ ਉਸਦੇ ਨਾਲ ਹੀ ਉਸ ਵਲੋਂ ਪੱਛਮ ਤੋਂ ਪਾਰਲੇ ਦੇਸ਼ਾਂ ਨਾਲ ਆਪਣੇ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵੀ ਜਾਰੀ ਹੈ। ਖਾਸ ਤੌਰ 'ਤੇ ਕੋਵਿਡ -19 ਮਹਾਂਮਾਰੀ ਦੌਰਾਨ ਯੂਕੇ ਦੇ ਵਿਦੇਸ਼ ਸਕੱਤਰ, ਡੋਮਿਨਿਬ ਰਾਅਬ ਦੀ ਭਾਰਤ ਯਾਤਰਾ ਇਸ ਤੱਥ ਨੂੰ ਹੋਰ ਮਜ਼ਬੂਤ ਕਰਦੀ ਹੈ, ਕਿ ਲੰਡਨ ਨਵੀਂ ਦਿੱਲੀ ਨਾਲ ਆਪਣੇ ਸੰਬੰਧਾਂ ਨੂੰ ਵਧਾਉਣਾ ਚਾਹੁੰਦਾ ਹੈ। ਸ੍ਰੀ ਰਾਅਬ ਨੇ ਇਹ ਵੀ ਪੁਸ਼ਟੀ ਕੀਤੀ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ 2021 ਵਿੱਚ ਭਾਰਤ ਦੇ ਗਣਤੰਤਰ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਭਾਰਤ ਅਤੇ ਬ੍ਰਿਟੇਨ ਦੀ 2004 ਤੋਂ ਰਣਨੀਤਕ ਭਾਈਵਾਲੀ ਹੈ। ਇਹ ਧਿਆਨ ਯੋਗ ਹੈ ਕਿ ਯੂਰਪੀਅਨ ਯੂਨੀਅਨ ਦੇ ਬਾਹਰ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਜਾਨਸਨ ਦੀ ਇਹ ਪਹਿਲੀ ਵਿਦੇਸ਼ ਯਾਤਰਾ ਨਵੀਂ ਦਿੱਲੀ ਦੀ ਹੋਵੇਗੀ ।
ਵਿਦੇਸ਼ ਮੰਤਰੀ ਡਾ. ਜੈਸ਼ੰਕਰ ਅਤੇ ਸ੍ਰੀ ਰਾਅਬ ਨੇ ਮੁਲਾਕਾਤ ਕੀਤੀ ਜਿਸ ਵਿੱਚ ਪੰਜ ਵਿਸ਼ੇਸ਼ ਮੁੱਦਿਆਂ ਵਿੱਚ ਸਹਿਯੋਗ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਹਨਾਂ ਵਿੱਚ ਵਪਾਰ ,ਖੁਸ਼ਹਾਲੀ, ਰੱਖਿਆ ਸੁਰੱਖਿਆ, ਜਲਵਾਯੂ ਅਤੇ ਸਿਹਤ ਆਦਿ ਪ੍ਮੁੱਖ ਮੁੱਦੇ ਹਨ।
ਦੋਵਾਂ ਧਿਰਾਂ ਨੇ 10-ਸਾਲਾ ਭਾਰਤ-ਬ੍ਰਿਟੇਨ ਇਕ ਉਤਸ਼ਾਹੀ ਰੋਡਮੈਪ ਨੂੰ ਅਪਣਾਇਆ ਹੈ। ਇਸ ਸੰਦਰਭ ਵਿੱਚ, ਡਾ. ਜੈਸ਼ੰਕਰ ਨੇ ਆਖਿਆ ਕਿ, "ਲੋਕਤੰਤਰੀ ਰਾਜਾਂ, ਬਾਜ਼ਾਰੀ ਆਰਥਿਕਤਾਵਾਂ ਅਤੇ ਬਹੁਲਵਾਦੀ ਸਮਾਜਾਂ ਦੇ ਨਾਤੇ, ਅਸੀਂ ਇਹ ਸਭ ਕੁਝ ਕਰ ਸਕਦੇ ਹਾਂ ਅਤੇ ਸਾਨੂੰ ਨਿਯਮਾਂ ਅਧਾਰਤ ਅੰਤਰ ਰਾਸ਼ਟਰੀ ਪ੍ਰਾਪਤੀਆਂ ਲਈ ਕਈ ਤਬਦੀਲੀਆਂ ਕਰਨੀਆਂ ਹੋਣਗੀਆਂ।"
ਵਿਚਾਰ-ਵਟਾਂਦਰੇ ਦੌਰਾਨ ਕੋਵਿਡ -19 ਕਾਰਨ ਆਰਥਿਕ ਸੁਧਾਰ, ਅਫਗਾਨਿਸਤਾਨ ਦੀ ਸਥਿਤੀ, ਮਿਡਲ ਈਸਟ ਅਤੇ ਇੰਡੋ-ਪ੍ਰਸ਼ਾਂਤ ਵਿਚ ਹੋਏ ਵਿਕਾਸ ਬਾਰੇ ਵੀ ਗੱਲਬਾਤ ਕੀਤੀ ਗਈ।
ਵਿਦੇਸ਼ ਸਕੱਤਰ ਰਾਅਬ ਨੇ ਕਿਹਾ ਕਿ ਸਮੁੰਦਰੀ ਸੁਰੱਖਿਆ ਅਤੇ ਸਪਲਾਈ ਚੇਨਜ਼ ਦੀ ਕਮਜ਼ੋਰੀ ਦੇ ਮੁੱਦੇ ਨੂੰ ਦੇਖਦੇ ਹੋਏ ਉਨ੍ਹਾਂ ਦਾ ਦੇਸ਼ ਹਿੰਦ-ਪ੍ਰਸ਼ਾਂਤ ਨੂੰ ਤਰਜੀਹ ਦੇਵੇਗਾ ਅਤੇ ਬ੍ਰਿਟੇਨ ਹਿੰਦ ਮਹਾਂਸਾਗਰ ਦੇ ਖੇਤਰ ਵਿਚ ਸਮੁੰਦਰੀ ਡੋਮੇਨ ਜਾਗਰੂਕਤਾ ਨੂੰ ਬਿਹਤਰ ਬਣਾਉਣ ਲਈ ਲਈ ਭਾਰਤੀ ਜਲ ਸੈਨਾ ਦੇ ਸੂਚਨਾ ਫਿਊਜ਼ਨ ਸੈਂਟਰ (ਆਈਐਫਸੀ-ਆਈਓਆਰ) ਵਿਖੇ ਇਕ ਸੰਪਰਕ ਅਧਿਕਾਰੀ ਤਾਇਨਾਤ ਕਰੇਗਾ। ਡਾ. ਜੈਸ਼ੰਕਰ ਨੇ ਕਿਹਾ ਕਿ ਭਾਰਤ ਲਈ, ਇੰਡੋ-ਪ੍ਰਸ਼ਾਂਤ ਦੀ ਧਾਰਣਾ ਵਿਸ਼ਵੀਕਰਨ ਦੀ ਭਾਵਨਾ ਹੈ। ਸ੍ਰੀ ਰਾਅਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਵਾਤਾਵਰਣ ਅਤੇ ਸਿੱਖਿਆ ਮੰਤਰੀ ਨਾਲ ਵੀ ਮੁਲਾਕਾਤ ਕੀਤੀ। ਦੋਵੇਂ ਪੱਖ ਅਕਾਦਮਿਕ ਯੋਗਤਾਵਾਂ ਦੀ ਆਪਸੀ ਮਾਨਤਾ 'ਤੇ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ।
ਭਾਰਤ ਅਤੇ ਯੂਕੇ ਦੋਵੇਂ ਆਉਣ ਵਾਲੇ ਸਮੇਂ ਵਿਚ ਲੀਡਰਸ਼ਿਪ ਦੀਆਂ ਭੂਮਿਕਾਵਾਂ 'ਤੇ ਨਜ਼ਰ ਰੱਖ ਰਹੇ ਹਨ। ਭਾਰਤ ਬ੍ਰਿਟੇਨ ਦੇ ਨਾਲ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੇ ਅੰਦਰ ਕੰਮ ਕਰੇਗਾ, ਕਿਉਂਕਿ ਭਾਰਤ ਨੇ ਜਨਵਰੀ 2021 ਤੋਂ ਇੱਕ ਚੁਣੇ ਹੋਏ ਮੈਂਬਰ ਵਜੋਂ ਦੋ ਸਾਲਾਂ ਵਾਸਤੇ ਅਹੁਦਾ ਸੰਭਾਲਣਾ ਹੈ। ਇਸ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਜੀ-7 ਸੰਮੇਲਨ ਵਾਸਤੇ ਵੀ ਸੱਦਾ ਦਿੱਤਾ ਗਿਆ ਹੈ। ਬ੍ਰਿਟੇਨ ਦੇ ਵਿਦੇਸ਼ ਸਕੱਤਰ ਨੇ ਅੰਤਰਰਾਸ਼ਟਰੀ ਸੋਲਰ ਅਲਾਇੰਸ (ਆਈਐਸਏ) ਅਤੇ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਨ ਵਾਸਤੇ ਬਣੇ ਗੱਠਜੋੜ ਢਾਂਚੇ ਵਿੱਚ ਭਾਰਤ ਦੀ ਅਗਵਾਈ ਨੂੰ ਸਵੀਕਾਰ ਕੀਤਾ। ਦੋਵਾਂ ਪੱਖਾਂ ਨੇ ਇਹ ਵੀ ਸੰਕੇਤ ਕੀਤਾ ਕਿ ਇੱਕ ਮੁਫਤ ਵਪਾਰ ਸਮਝੌਤੇ ਰਾਹੀਂ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਏਜੰਡੇ ਵਿੱਚ ਸ਼ਾਮਿਲ ਹੈ। ਤਕਨਾਲੋਜੀ ਦੇ ਵੱਧ ਰਹੇ ਪ੍ਰਭਾਵਾਂ ਨਾਲ, ਸ੍ਰੀ ਰਾਅਬ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਰੱਖਿਆ ਅਤੇ ਸੁਰੱਖਿਆ ਭਾਈਵਾਲੀ, ਸਾਈਬਰ ਸੁਰੱਖਿਆ, ਦੂਰਸੰਚਾਰ ਨੈਟਵਰਕ, 5 ਜੀ ਨੈਟਵਰਕ ਨੂੰ ਵਧੇਰੇ ਸੁਰੱਖਿਅਤ ਬਣਾਉਣਾ ਆਦਿ ਮੁੱਦੇ ਵੀ ਉਨ੍ਹਾਂ ਦੀ ਗੱਲਬਾਤ ਵਿੱਚ ਸ਼ਾਮਿਲ ਹਨ।
ਬ੍ਰਿਟਿਸ਼ ਵਿਦੇਸ਼ ਸਕੱਤਰ ਨੇ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ 'ਤੇ ਜ਼ੋਰ ਦਿੰਦਿਆਂ ਕੋਵਿਡ -19 ਦਾ ਟੀਕਾ ਤਿਆਰ ਕਰਨ ਲਈ ' ਤੇ ਆਪਸੀ ਸਹਿਯੋਗ ਅਤੇ ਆਕਸਫੋਰਡ ਯੂਨੀਵਰਸਿਟੀ, ਐਸਟਰਾਜ਼ੇਨੇਕਾ ਅਤੇ ਸੀਰਮ ਇੰਸਟੀਚਿਊਟ ਇੰਡੀਆ ਦੇ ਵਿਚਕਾਰ ਚਲ ਰਹੇ ਕੰਮ ਦੀ ਵੀ ਜਾਣਕਾਰੀ ਪ੍ਰਦਾਨ ਕੀਤੀ । ਉਨ੍ਹਾਂ ਨੇ ਦੱਸਿਆ ਕਿ ਇਸ ਭਾਈਵਾਲੀ ਅਤੇ ਸਹਿਯੋਗ ਤੋਂ ਲਾਭ ਮਿਲੇਗਾ, ਕਿਉਂਕਿ ਦੋਵਾਂ ਧਿਰਾਂ ਨੇ ਘੱਟ ਅਤੇ ਮੱਧਮ ਆਮਦਨੀ ਵਾਲੇ ਦੇਸ਼ਾਂ ਵਿੱਚ ਜਨਤਕ ਸਿਹਤ ਵਿੱਚ ਨਿਵੇਸ਼ ਕਰਨ ਦਾ ਸੰਕਲਪ ਲਿਆ ਹੈ ,ਤਾਂ ਜੋ ਲੱਖਾਂ ਲੋਕਾਂ ਨੂੰ ਸਸਤੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਸ੍ਰੀ ਰਾਅਬ ਨੇ ਕਿਹਾ, ਇਸਦਾ ਉਦੇਸ਼ "ਇਹ ਸੁਨਿਸ਼ਚਿਤ ਕਰਨਾ ਹੈ ਕਿ ਦੁਨੀਆਂ ਭਰ ਦੇ ਸਭ ਤੋਂ ਕਮਜ਼ੋਰ ਅਤੇ ਗਰੀਬ ਦੇਸ਼ਾਂ ਨੂੰ ਬਰਾਬਰ ਵੰਡ ਮਿਲੇ।" ਆਕਸਫੋਰਡ ਟੀਕਾ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਵਿਸ਼ਵਵਿਆਪੀ ਕੋਵੈਕਸ ਪਹਿਲਕਦਮੀ ਨਾਲ ਵਿਸ਼ਵ ਦੇ ਸਭ ਤੋਂ ਗਰੀਬ ਲੋਕਾਂ ਨੂੰ ਵੰਡੀ ਜਾਵੇਗੀ। ਇਸ ਤੋਂ ਇਲਾਵਾ, ਕੋਰੋਨਵਾਇਰਸ ਵਿਰੁੱਧ ਲੜਾਈ ਵਿਚ ਸਹਿਯੋਗ ਵਧਾਉਣ ਲਈ ਇਕ ਨਵੇਂ ਵਰਚੁਅਲ ਯੂਕੇ-ਇੰਡੀਆ ਟੀਕੇ ਹੱਬ ਦੀ ਘੋਸ਼ਣਾ ਕੀਤੀ ਗਈ ਹੈ। ਵੈਕਸੀਨ-ਰਾਸ਼ਟਰਵਾਦ ਦੇ ਮੱਦੇਨਜ਼ਰ, ਬ੍ਰਿਟੇਨ-ਭਾਰਤ ਦਰਮਿਆਨ ਟੀਕਾ ਵਿਗਿਆਨਕ ਸਹਿਯੋਗ ਇਕ ਸਕਾਰਾਤਮਕ ਸੰਕੇਤ ਹੈ ਅਤੇ ਟੀਕੇ ‘ਤੇ ਸਾਂਝੇ ਕੰਮ ਨੂੰ ਚੰਗੇ ਪ੍ਰਭਾਵ ਵਜੋਂ ਦੇਖਿਆ ਜਾ ਸਕਦਾ ਹੈ। ਮੁਲਾਕਾਤ ਦਰਸਾਉਂਦੀ ਹੈ ਕਿ ਬ੍ਰਿਟੇਨ ਨੇ ਯੂਰਪੀਅਨ ਯੂਨੀਅਨ ਤੋਂ ਬਾਹਰ ਹੋਣ ਤੋਂ ਬਾਅਦ ਭਾਰਤ ਨੂੰ ਤਰਜੀਹ ਦਿੱਤੀ ਹੈ। ਨਵੀਂ ਦਿੱਲੀ ਅਤੇ ਲੰਡਨ ਦੋਵਾਂ ਨੇ ਅਗਲੇ ਦਹਾਕੇ ਵਿਚ ਆਪਣੀ ਰਣਨੀਤਕ ਭਾਈਵਾਲੀ ਨੂੰ ਹੋਰ ਵਧਾਉਣ ਲਈ ਇਕ ਮਜ਼ਬੂਤ ਏਜੰਡਾ ਤੈਅ ਕੀਤਾ ਹੈ।
ਸਕ੍ਰਿਪਟ: ਪ੍ਰੋਫੈਸਰ ਉਮਮੁ ਸਲਮਾ ਬਾਵਾ
ਪ੍ਰੋਫੈਸਰ ਅਤੇ ਜੀਨ ਮੋਨੇਟ ਚੇਅਰ
ਯੂਰਪੀਅਨ ਸਟੱਡੀਜ਼ ਲਈ ਕੇਂਦਰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ।
ਅਨੁਵਾਦਕ: ਮਨਜੀਤ ਅਣਖੀ

Comments
Post a Comment