ਭਾਰਤ-ਬੰਗਲਾਦੇਸ਼ ਵਰਚੁਅਲ ਸੰਮੇਲਨ



ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਆਯੋਜਿਤ ਵਰਚੁਅਲ ਸੰਮੇਲਨ ਨੇ ਦੋਵਾਂ ਗੁਆਂਢੀਆਂ ਦੇਸ਼ਾਂ ਵਿਚਾਲੇ ਡੂੰਘੇ ਅਤੇ ਸਾਂਝੇ ਸਬੰਧਾਂ ਨੂੰ ਹੋਰ ਮਜਬੂਤ ਕੀਤਾ ਹੈ। ਇਹ ਮੀਟਿੰਗ 16 ਦਸੰਬਰ ਨੂੰ ਵਿਕਟਰੀ ਡੇਅ ਦੇ ਜਸ਼ਨਾਂ ਦੇ ਇਕ ਦਿਨ ਬਾਅਦ ਹੋਈ। ਇਸ ਦਿਨ ਬੰਗਲਾਦੇਸ਼ ਨੇ ਪਾਕਿਸਤਾਨ 'ਤੇ 1971 ਦੀ ਆਜ਼ਾਦੀ ਦੀ ਜੰਗ ਜਿੱਤੀ ਸੀ। ਆਜ਼ਾਦੀ ਯੁੱਧ ਦਾ ਸਮਾਰੋਹ, 50 ਸਾਲ ਪੁਰਾਣੇ ਭਾਰਤ-ਬੰਗਲਾਦੇਸ਼ ਦੇ ਦੋਸਤਾਨਾ ਸਬੰਧਾਂ ਦੀ ਇਕ ਖ਼ਾਸ ਗੱਲ ਸੀ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਚ 2020 ਵਿੱਚ ਢਾਕਾ ਦੀ ਨਿਰਧਾਰਿਤ ਯਾਤਰਾ ਨੂੰ ਕੋਵਿਡ -19 ਦੇ ਪ੍ਰਕੋਪ ਦੇ ਮੱਦੇਨਜ਼ਰ ਮੁਲਤਵੀ ਕਰਨ ਤੋਂ ਬਾਅਦ ਦੋਵਾਂ ਪ੍ਰਧਾਨ ਮੰਤਰੀਆਂ ਦਰਮਿਆਨ ਪਹਿਲੀ ਦੁਵੱਲੀ ਮੁਲਾਕਾਤ ਵੀ ਸੀ।

ਇਸ ਮੁਲਾਕਾਤ ਤੋਂ ਪਹਿਲਾਂ ਬੰਗਲਾਦੇਸ਼ ਅਤੇ ਭਾਰਤ ਨੇ ਹਾਈਡਰੋਕਾਰਬਨ, ਖੇਤੀਬਾੜੀ, ਨਵੀਂ ਦਿੱਲੀ ਅਜਾਇਬ ਘਰ ਅਤੇ 'ਬਾਂਗਬੰਧੁ' ਅਜਾਇਬ ਘਰ ਵਿਚਾਲੇ ਸਹਿਯੋਗ ਅਤੇ ਇਕ ਪ੍ਰਭਾਵਤ ਕਮਿਊਨਿਟੀ ਵਿਕਾਸ ਪ੍ਰਾਜੈਕਟ ਦੇ ਖੇਤਰਾਂ ਵਿਚ ਹੋਏ ਸਮਝੌਤਿਆਂ ਦੇ ਸੱਤ ਯਾਦ ਪੱਤਰਾਂ 'ਤੇ ਦਸਤਖਤ ਕੀਤੇ ਗਏ।

ਵਰਚੁਅਲ ਬੈਠਕ ਦੌਰਾਨ ਦੋਵਾਂ ਪ੍ਰਧਾਨ ਮੰਤਰੀਆਂ ਨੇ ਸਾਂਝੇ ਤੌਰ 'ਤੇ ਸ਼ੇਖ ਮੁਜੀਬੁਰ ਰਹਿਮਾਨ ਅਤੇ ਮਹਾਤਮਾ ਗਾਂਧੀਂ ਦੇ ਜੀਵਨ ਅਤੇ ਵਿਰਾਸਤ ਨੂੰ ਮਨਾਉਣ ਲਈ ਇੱਕ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਭਾਰਤ ਸਰਕਾਰ ਵੱਲੋਂ ਬੰਗਬੰਧੂ ਸ਼ੇਖ ਮੁਜੀਬ ਦੀ ਜਨਮ ਸ਼ਤਾਬਦੀ ਦੇ ਸਮਾਰੋਹ ਲਈ ਡਾਕ ਟਿਕਟ ਵੀ ਜਾਰੀ ਕੀਤੀ। ਚਿਲ੍ਹਾਤੀ ਅਤੇ ਪੱਛਮੀ ਬੰਗਾਲ ਦੀ ਹਲਦੀਬਾਰੀ ਦੇ ਵਿਚਕਾਰ ਅੰਤਰ-ਸਰਹੱਦ ਰੇਲ ਮਾਰਗ, ਜੋ ਕਿ ਲਗਭਗ 55 ਸਾਲਾਂ ਤੋਂ ਬੰਦ ਹੈ, ਨੂੰ ਕੋਵਿਡ ਸਥਿਤੀ ਵਿੱਚ ਸੁਧਾਰ ਹੋਣ ਤੋਂ ਬਾਅਦ ਚਲਾਉਣ ਦਾ ਫੈਸਲਾ ਵੀ ਕੀਤਾ ਗਿਆ।

ਪ੍ਰਧਾਨ ਮੰਤਰੀ ਮੋਦੀ ਨੇ ਦੁਵੱਲੇ ਸਬੰਧਾਂ ਦੀ ਮੌਜੂਦਾ ਸਥਿਤੀ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਬੰਗਲਾਦੇਸ਼ ਭਾਰਤ ਦੀ‘ ਨੇਬਰਹੁੱਡ ਫਸਟ ’ਨੀਤੀ ਦਾ ਸਭ ਤੋਂ ਮਹੱਤਵਪੂਰਨ ਥੰਮ ਹੈ। ਜਦੋਂ ਤੋਂ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਆਈ ਹੈ, ਇਸ ਨੇ ਬੰਗਲਾਦੇਸ਼ ਨਾਲ ਮਜ਼ਬੂਤ ​​ਦੁਵੱਲੇ ਸੰਬੰਧ ਬਣਾਈ ਰੱਖਣ 'ਤੇ ਧਿਆਨ ਕੇਂਦ੍ਰਤ ਕੀਤਾ ਹੈ। ਦੋਵਾਂ ਧਿਰਾਂ ਨੇ ਅਕਤੂਬਰ 2019 ਵਿਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰੀ ਦੌਰੇ ਦੌਰਾਨ ਲਏ ਗਏ ਵੱਖ-ਵੱਖ ਸਮਝੌਤਿਆਂ ਦੀ ਸਥਿਤੀ ਬਾਰੇ ਸਮੀਖਿਆ ਕੀਤੀ ਗਈ ਅਤੇ ਸੰਤੁਸ਼ਟੀ ਦਾ ਇਜਹਾਰ ਕੀਤਾ ਗਿਆ।

ਕੋਵਿਡ -19 ਦੇ ਚੱਲ ਰਹੇ ਮਹਾਂਮਾਰੀ ਦੇ ਬਾਰੇ ਵਿੱਚ, ਭਾਰਤ ਦੇ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਭਾਰਤ ਵਿੱਚ ਟੀਕੇ ਵਿਕਸਿਤ ਹੋਣ ਤੋਂ ਬਾਅਦ ਇਹ ਟੀਕੇ ਬੰਗਲਾਦੇਸ਼ ਨੂੰ ਵੀ ਉਪਲੱਬਧ ਹੋਣਗੇ। ਪ੍ਰਧਾਨ ਮੰਤਰੀ ਹਸੀਨਾ ਨੇ ਤੀਸਤਾ ਦੇ ਪਾਣੀ ਨੂੰ ਸਾਂਝਾ ਕਰਨ ਲਈ ਅੰਤਰਿਮ ਸਮਝੌਤੇ 'ਤੇ ਜਲਦੀ ਦਸਤਖਤ ਕਰਨ ਦੀ ਅਪੀਲ ਵੀ ਕੀਤੀ, ਜਿਸ ਬਾਰੇ ਦੋਵੇਂ ਸਰਕਾਰਾਂ ਨੇ 2011 ਵਿਚ ਸਹਿਮਤੀ ਦਿੱਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਬੰਧ ਵਿਚ ਭਾਰਤ ਦੇ ਸੁਹਿਰਦ ਅਤੇ ਨਿਰੰਤਰ ਯਤਨਾਂ ਨੂੰ ਦੁਹਰਾਇਆ। ਦੋਵਾਂ ਨੇਤਾਵਾਂ ਨੇ ਛੇ ਸਾਂਝੀਆਂ ਦਰਿਆਵਾਂ: ਮਨੂੰ, ਮੁਹੂਰੀ, ਖੋਵੈਈ, ਗੁਮਟੀ, ਧਰਲਾ ਅਤੇ ਦੁਧਕੁਮਾਰ ਦੇ ਪਾਣੀਆਂ ਦੀ ਵੰਡ ਬਾਰੇ ਅੰਤਰਿਮ ਸਮਝੌਤੇ ਨੂੰ ਪੂਰਾ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।

ਦੋਵਾਂ ਨੇਤਾਵਾਂ ਨੇ ਦੱਖਣੀ ਏਸ਼ਿਆਈ ਮੁਫਤ ਵਪਾਰ ਖੇਤਰ (ਸਪਤਾ) ਦਾ ਪੂਰਾ ਲਾਭ ਲੈਣ ਲਈ ਗੈਰ-ਟੈਰਿਫ ਰੁਕਾਵਟਾਂ ਅਤੇ ਵਪਾਰ ਸਹੂਲਤਾਂ, ਜਿਵੇਂ ਕਿ ਪੋਰਟ ਪਾਬੰਦੀਆਂ ਅਤੇ ਕੁਆਰੰਟੀਨ ਪਾਬੰਦੀਆਂ ਨੂੰ ਹੱਲ ਕਰਨ ਦੀ ਮਹੱਤਤਾ ਬਾਰੇ ਵਿਚਾਰ ਵਟਾਂਦਰੇ ਕੀਤਾ। ਪ੍ਰਧਾਨ ਮੰਤਰੀ ਹਸੀਨਾ ਨੇ ਬੇਨਤੀ ਕੀਤੀ ਕਿ ਭਾਰਤ ਸਰਕਾਰ ਦੀ ਨਿਰਯਾਤ-ਆਯਾਤ ਨੀਤੀ ਵਿੱਚ ਕਿਸੇ ਵੀ ਸੋਧ ਨੂੰ ਪਹਿਲਾਂ ਹੀ ਦੱਸ ਦਿੱਤਾ ਜਾਵੇ, ਕਿਉਂਕਿ ਭਾਰਤ ਦੀਆਂ ਜ਼ਰੂਰੀ ਵਸਤਾਂ ਦੀ ਬਰਾਮਦ ਬੰਗਲਾਦੇਸ਼ ਦੇ ਘਰੇਲੂ ਬਜ਼ਾਰ ਨੂੰ ਪ੍ਰਭਾਵਤ ਕਰਦੀ ਹੈ। ਵਪਾਰ 'ਤੇ ਵਿਚਾਰ ਵਟਾਂਦਰੇ ਵਿਚ ਦੁਵੱਲੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀਈਪੀਏ) ਦੀ ਸੰਭਾਵਨਾਵਾਂ' ਤੇ ਚੱਲ ਰਹੇ ਸਾਂਝੇ ਅਧਿਐਨ ਬਾਰੇ ਦੋਵਾਂ ਦੇਸ਼ਾਂ ਦੇ ਟੈਕਸਟਾਈਲ ਮੰਤਰਾਲਿਆਂ ਵਿਚਕਾਰ ਗੱਲਬਾਤ ਜਾਰੀ ਹੈ।

ਪ੍ਰਧਾਨਮੰਤਰੀ ਸ਼ੇਖ ਹਸੀਨਾ ਨੇ ਸੰਯੁਕਤ ਰਾਸ਼ਟਰ ਸੁੱਰਖਿਆ ਪਰਿਸ਼ਦ ਦੇ ਮੈਂਬਰ ਚੁਣੇ ਜਾਣ ਤੇ ਭਾਰਤ ਨੂੰ ਵਧਾਈ ਦਿੱਤੀ ਅਤੇ ਮਿਆਂਮਾਰ ਵਿਚੋਂ ਰੋਹਾਂਗੀਆਂ ਦੀ ਵਾਪਸੀ ਪ੍ਰਕ੍ਰਿਆ ਵਿਚ ਭਾਰਤ ਤੋਂ ਸਹਾਇਤਾ ਦੀ ਉਮੀਦ ਜ਼ਾਹਰ ਕੀਤੀ। ਪ੍ਰਧਾਨ ਮੰਤਰੀ ਮੋਦੀ ਬੰਗਲਾਦੇਸ਼ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਚੋਣ ਵਿੱਚ ਭਾਰਤ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ। ਦੋਵੇਂ ਦੇਸ਼ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਸੁਧਾਰਾਂ, ਮੌਸਮ ਵਿੱਚ ਤਬਦੀਲੀ, ਸਥਿਰ ਵਿਕਾਸ ਟੀਚਿਆਂ (ਐਸ.ਡੀ.ਜੀ.) ਦੀ ਪ੍ਰਾਪਤੀ ਅਤੇ ਪ੍ਰਵਾਸੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ।

ਦੋਵੇਂ ਨੇਤਾਵਾਂ ਨੇ ਭੂਟਾਨ-ਬੰਗਲਾਦੇਸ਼-ਭਾਰਤ-ਨੇਪਾਲ (ਬੀਬੀਆਈਐਨ) ਮੋਟਰ ਵਾਹਨ ਸਮਝੌਤੇ ਦੇ ਬੰਗਲਾਦੇਸ਼, ਭਾਰਤ ਅਤੇ ਨੇਪਾਲ, ਭੂਟਾਨ ਦਰਮਿਆਨ ਜਲਦੀ ਸੰਚਾਲਨ ਬਾਰੇ ਵਿਚਾਰ ਵਟਾਂਦਰੇ ਕੀਤੇ। ਢਾਕਾ ਨੇ ਵੀ ਭਾਰਤ-ਮਿਆਂਮਾਰ-ਥਾਈਲੈਂਡ ਤਿਕੋਣੀ ਹਾਈਵੇ ਪ੍ਰਾਜੈਕਟ ਨਾਲ ਜੁੜੇ ਰਹਿਣ ਦੀ ਇੱਛਾ ਜਤਾਈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਨੂੰ ਇਕ ਬਹੁਪੱਖੀ ਸੰਸਥਾ, ਨਿਊ ਡਿਵੈਲਪਮੈਂਟ ਬੈਂਕ ਜਾਂ ਬ੍ਰਿਕਸ ਬੈਂਕ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ, ਜੋ ਉੱਭਰ ਰਹੀਆਂ ਅਰਥਚਾਰਿਆਂ ਵਿਚ ਬੁਨਿਆਦੀ ਢਾਂਚੇ ਅਤੇ ਟਿਕਾਊ ਵਿਕਾਸ ਪ੍ਰਾਜੈਕਟਾਂ ਲਈ ਸਰੋਤ ਪੈਦਾ ਕਰਦਾ ਹੈ।

ਚੱਲ ਰਹੀ ਮਹਾਂਮਾਰੀ ਕਾਰਣ ਦੋਵਾਂ ਦੇਸ਼ਾਂ ਨੂੰ ਭੂ-ਰਣਨੀਤੀ ਅਤੇ ਭੂ-ਅਰਥ ਸ਼ਾਸਤਰ ਦੇ ਬਦਲਣ ਦਾ ਡਰ ਹੈ, ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ, ਇਹ ਵਰਚੁਅਲ ਮੀਟਿੰਗ ਦੁਵੱਲੇ ਸੰਬੰਧਾਂ ਵਿਚ ਇਕ ਨਵੇਂ ਵਾਧੇ ਨੂੰ ਦਰਸਾਉਂਦੀ ਹੈ। ਦੋਵਾਂ ਦੇਸ਼ਾਂ ਨੇ ਤਰੱਕੀ ਲਈ ਛੋਟੇ ਮਤਭੇਦਾਂ ਨੂੰ ਖਤਮ ਕਰਕੇ ਸ਼ਾਂਤੀ ਅਤੇ ਖੁਸ਼ਹਾਲੀ ਲਈ ਕੰਮ ਕਰਨ ਤੇ ਜ਼ੋਰ ਦਿੱਤਾ।।

ਸਕ੍ਰਿਪਟ: ਡਾ. ਪਲਾਮੀ ਸਾਨਿਆਲ, ਖੋਜ ਵਿਸ਼ਲੇਸ਼ਕ,

ਮਨੋਹਰ ਪਾਰੀਕਰ ਇੰਸਟੀਚਿਊਟ ਫਾਰ ਡਿਫੈਂਸ ਸਟੱਡੀਜ਼ ਵਿਸ਼ਲੇਸ਼ਣ

ਅਨੁਵਾਦਕ: ਮਨਜੀਤ ਅਣਖੀ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ