ਮੰਦੀ ਦੇ ਦੌਰ ਵਿਚ ਆਰਥਿਕ ਤਰੱਕੀ ਦੇਖਣ ਯੋਗ- ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਕੇਂਦਰ ਸ਼ਾਸ਼ਤ ਰਾਜਾਂ ਦੇ ਉਪ ਰਾਜਪਾਲਾਂ ਨਾਲ ਵੀਡਿਉ ਕਾਨਫਰੰਸਿੰਗ ਰਾਹੀਂ ਤਾਲਾਬੰਦੀ ਖੁੱਲਣ ਤੋਂ ਬਾਅਦ ਪੈਦਾ ਹੋਈ ਸਥਿਤੀ ਨੂੰ ਅਤੇ ਕੋਵਿਡ-19 ਨਾਲ ਨਜਿੱਠਣ ਅਤੇ ਇਸ ਦੇ ਪ੍ਰਭਾਵਾਂ ਨੂੰ ਜਾਨਣ ਵਾਸਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਵਲੋਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਇਹ ਛੇਂਵੀ ਗੱਲਬਾਤ ਸੀ। ਇਸਤੋਂ ਪਹਿਲਾਂ ਪ੍ਰਧਾਨ ਮੰਤਰੀ 20 ਮਾਰਚ,2 ਅਪ੍ਰੈਲ,11ਅਪ੍ਰੈਲ ,27 ਅਪ੍ਰੈਲ ਅਤੇ 11 ਮਈ ਨੁੰ ਵੀ ਮੁੱਖ ਮੰਤਰੀਆਂ ਨੂੰ ਵੀਡਿਓ ਕਾਨਫਰੰਸਿੰਗ ਰਾਹੀਂ ਮੁਖਾਤਿਬ ਹੋ ਚੁੱਕੇ ਹਨ।


ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਆਖਿਆ ਕਿ ਇਸ ਮਹਾਂਮਾਰੀ ਨਾਲ ਲੜਨ ਲਈ ਸਮੇਂ ਸਿਰ ਲਏ ਗਏ ਫੈਸਲਿਆਂ ਇਸਦੇ ਫੈਲਣ ਨੂੰ ਰੋਕਣ ਵਿਚ ਕਾਰਗਰ ਸਿੱਧ ਹੋਏ ਹਨ। ਇਸ ਸੰਦਰਭ ਵਿਚ ਜਦੋਂ ਅਸੀਂ ਪਿੱਛੇ ਮੁੜ ਕੇ ਵੇਖੀਏ ਤਾਂ ਲੋਕ ਯਾਦ ਰੱਖਣਗੇ ਕਿ ਅਸੀਂ ਸੰਸਾਰ ਦੇ ਸਾਹਮਣੇ ਸਹਿਯੋਗੀ ਸੰਘਵਾਦ ਦੀ ਇਕ ਮਿਸਾਲ ਪੇਸ਼ ਕੀਤੀ ਹੈ।


ਪ੍ਰਧਾਨ ਮੰਤਰੀ ਨੇ ਆਖਿਆ ਕਿ ਅਸੀਂ ਹਰ ਇਕ ਦੀ ਜਿੰਦਗੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਇਸ ਤੱਥ ਨੂੰ ਜੋਰ ਦੇ ਕੇ ਪੇਸ਼ ਕੀਤਾ ਕਿ ਆਵਾਜਾਈ ਦੇ ਸਾਰੇ ਸਾਧਾਨ ਹੁਣ ਖੁੱਲ ਚੁੱਕੇ ਹਨ,ਜਿਸ ਕਾਰਣ ਲੱਖਾਂ ਪਰਵਾਸੀ ਮਜ਼ਦੂਰ ਆਪਣੇ ਪਿੰਡਾਂ ਨੂੰ ਜਾ ਚੁੱਕੇ ਹਨ। ਹਜ਼ਾਰਾਂ ਭਾਰਤੀ ਵਿਦੇਸ਼ਾਂ ਤੋਂ ਵਾਪਸ ਪਰਤ ਆਏ ਹਨ। ਉਹਨਾਂ ਆਖਿਆ ਕਿ ਭਾਵੇਂ ਭਾਰਤ ਦੀ ਜਨਸੰਖਿਆ ਬਹੁਤ ਜਿਆਦਾ ਹੈ, ਪਰ ਇਸਦੇ ਬਾਵਜੂਦ ਭਾਰਤ ਨੇ ਸੰਸਾਰ ਦੇ ਦੂਸਰੇ ਦੇਸ਼ਾਂ ਵਾਂਗ ਕੋਰੋਨਾ ਵਾਇਰਸ ਨੂੰ ਜ਼ਿੰਦਗੀ ਦਾ ਖ਼ਤਰਾ ਨਹੀ ਮੰਨਿਆ। ਸ਼੍ਰੀ ਮੋਦੀ ਨੇ ਆਖਿਆ ਕਿ ਸੰਸਾਰ ਭਰ ਦੇ ਸਿਹਤ ਵਿਸੇਸ਼ਗਾ ਨੇ ਭਾਰਤੀਆਂ ਵਲੋਂ ਅਪਣਾਏ ਅਨੁਸ਼ਾਸ਼ਨ ਦੀ ਪੁਰਜੋਰ ਸ਼ਾਲਘਾ ਕੀਤੀ ਹੈ, ਜਿਸ ਕਾਰਣ ਦੇਸ਼ ਅੰਦਰ ਰਿਕਵਰੀ ਦਰ 50 % ਤੱਕ ਪਹੁੰਚ ਗਈ ਹੈ। ਉਹਨਾਂ ਇਹ ਗੱਲ ਵੀ ਜੋਰ ਦੇ ਕੇ ਆਖੀ ਕਿ ਭਾਰਤ ਸੰਸਾਰ ਦੇ ਉਹਨਾਂ ਦੇਸ਼ਾਂ ਵਿਚੋਂ ਇਕ ਹੈ, ਜਿਹਨਾਂ ਵਿਚ ਕੋਰੋਨਾ ਵਾਇਰਸ ਨਾਲ ਘੱਟ ਤੋਂ ਘੱਟ ਮੌਤਾਂ ਹੋਈਆਂ ਹਨ। ਉਹਨਾਂ ਆਖਿਆ ਕਿ ਇਹ ਗੱਲ ਇਹ ਸਿੱਧ ਕਰਦੀ ਹੈ ਕਿ ਜੇਕਰ ਅਸੀਂ ਅਨੁਸ਼ਾਸ਼ਨ ਵਿਚ ਰਹਿ ਕੇ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹਾਂ ਤਾਂ ਕੋਰੋਨਾਵਾਇਰਸ ਘੱਟ ਤੋਂ ਘੱਟ ਨੁਕਸਾਨ ਦਾ ਕਾਰਣ ਬਣਦਾ ਹੈ। ਉਹਨਾਂ ਇਸ ਮੌਕੇ 'ਤੇ ਮਾਸਕ ਪਹਿਨਣ ਅਤੇ ਚਿਹਰੇ ਨੂੰ ਢੱਕ ਕੇ ਬਾਹਰ ਨਿਕਲਣ ਦੀ ਮਹੱਤਾ ਤੇ ਜ਼ੋਰ ਦਿੱਤਾ ਅਤੇ ਆਖਿਆ ਕਿ ਇਸਤੋਂ ਬਿਨਾਂ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਉਹਨਾਂ ਦੋ ਗਜ਼ ਦੀ ਦੂਰੀ ਨੂੰ ਬਣਾਈ ਰੱਖਣ,ਸਾਬਣ ਨਾਲ ਹੱਥ ਧੋਣ ਅਤੇ ਸੈਨੇਟਾਈਜਰ ਦੀ ਵਰਤੋਂ ਕਰਨ ਲਈ ਵੀ ਆਖਿਆ। ਉਹਨਾਂ ਚੇਤਾਵਨੀ ਦਿੱਤੀ ਕਿ ਅਨੁਸ਼ਾਸ਼ਨ ਵਿਚ ਕੀਤੀ ਥੋੜੀ ਜਿਹੀ ਵੀ ਲਾਪਰਵਾਹੀ ਇਸ ਵਾਇਰਸ ਨਾਲ ਲੜਨ ਵਾਲੀ ਲੜਾਈ ਨੂੰ ਕਮਜੋਰ ਕਰ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਵੀ ਜ਼ੋਰ ਦੇ ਕੇ ਪੇਸ਼ ਕੀਤਾ ਕਿ ਪਿਛਲੇ ਕੁਝ ਹਫਤਿਆਂ ਵਿਚ ਸਰਕਾਰ ਵਲੋਂ ਕੀਤੇ ਯਤਨਾਂ ਸਦਕਾ ਮੰਦੀ ਦੀ ਸਥਿਤੀ ਵਿਚ ਲੰਘ ਰਹੀ ਆਰਥਿਕਤਾ ਦੇ ਖੇਤਰ ਵਿਚ ਤਰੱਕੀ ਦੇਖਣ ਨੂੰ ਮਿਲੀ ਹੈ। ਬਿਜਲੀ ਦੀ ਖਪਤ ਵਿਚ ਵਾਧਾ, ਜੋ ਪਹਿਲਾਂ ਘੱਟ ਗਿਆ ਸੀ,ਮਈ ਦੇ ਮਹੀਨੇ ਵਿਚ ਖਾਦਾਂ ਦੀ ਵਿਕਰੀ ਵਿਚ ਵਾਧਾ ਆਦਿ ਉਹ ਮਹੱਤਵਪੂਰਣ ਪਹਿਲੂ ਹਨ,ਜੋ ਆਰਥਿਕਤਾ ਵਿਚ ਤਰੱਕੀ ਨੂੰ ਦਰਸਾਉਣ ਲਈ ਕਾਫੀ ਹਨ । ਇਸੇ ਤਰਾਂ ਸਾਉਣੀ ਦੀ ਫਸਲ ਦੀ ਬਿਜਾਈ, ਦੋ ਪਹੀਏ ਵਾਹਨਾਂ ਦੇ ਉਤਪਾਦਨ ਵਿਚ ਵਾਧਾ, ਪ੍ਰਚੂਨ ਵਿਚ ਡਿਜੀਟਲ ਅਦਾਇਗੀ,ਟੋਲ ਵਿਚ ਵਾਧਾ ਅਤੇ ਬਰਾਮਦ ਵਿਚ ਆਇਆ ਉਛਾਲ, ਅਜਿਹੇ ਸੰਕੇਤ ਹਨ, ਸਾਨੁੰ ਅੱਗੇ ਵੱਧਣ ਲਈ ਉਤਸ਼ਾਹਿਤ ਕਰ ਰਹੇ ਹਨ।
ਮੋਦੀ ਨੇ ਅੱਗੇ ਆਖਿਆ ਕਿ ਰਾਜਾਂ ਵਿਚ ਖੇਤੀਬਾੜੀ, ਬਾਗਬਾਨੀ, ਮੱਛੀ ਪਾਲਣ ਅਤੇ ਐਮਐਸਐਮਈ ਦੀ ਆਪਣੀ ਮਹੱਤਾ ਹੈ। ਜੋ ਆਤਮ ਨਿਰਭਰ ਭਾਰਤ ਮੁਹਿੰਮ ਵਿਚ ਆਪਣਾ ਮਹੱਤਵਪੂਰਣ ਰੋਲ ਨਿਭਾ ਸਕਦੇ ਹਨ। ਉਹਨਾਂ ਆਖਿਆ ਕਿ ਜੇਕਰ ਐਮਐਸਐਮਈਜ਼ ਨੂੰ ਤਰੁੰਤ ਕਰਜਾ ਵੰਡਣਾ ਬੈਂਕਰ ਕਮੇਟੀਆਂ ਰਾਹੀਂ ਯਕੀਨੀ ਬਣਾਇਆ ਜਾਂਦਾ ਹੈ, ਤਾਂ ਇਹ ਉਦਯੋਗ ਤੇਜੀ ਨਾਲ ਕੰਮ ਕਰਨਾ ਸ਼ੁਰੂ ਕਰ ਸਕਣਗੇ, ਜਿਸ ਨਾਲ ਰੁਜਗਾਰ ਦੇ ਮੌਕਿਆਂ ਦੀ ਵਿਵਸਥਾ ਨੂੰ ਵੀ ਯਕੀਨੀ ਬਣਾਇਆ ਜਾ ਸਕੇਗਾ। ਉਹਨਾਂ ਆਖਿਆ ਕਿ ਛੋਟੀਆਂ ਫੈਕਟਰੀਆਂ ਨੂੰ ਮਾਰਗ ਦਰਸ਼ਨ ਅਤੇ ਹੱਥ ਫੜਣ ਦੀ ਜਰੂਰਤ ਹੁੰਦੀ ਹੈ।


ਸ਼੍ਰੀ ਮੋਦੀ ਨੇ ਵਪਾਰ ਅਤੇ ਉਦਯੋਗ ਦੇ ਖੇਤਰ ਵਿਚ ਮਿਲ ਕੇ ਕੰਮ ਕਰਨ ਦੀ ਮਹੱਤਾ ਤੇ ਜ਼ੋਰ ਦਿੰਦਿਆ ਰਾਜਾਂ ਅੰਦਰ ਖਾਸ ਕਰਕੇ ਆਰਥਿਕ ਗਤੀਵਿਧੀਆਂ ਨੂੰ ਦਿਨ ਵਿਚ 24 ਘੰਟੇ ਕੰਮ ਕਰਨ ਲਈ ਆਖਿਆ। ਨਾਲ ਹੀ ਲੋਡਿੰਗ ਅਤੇ ਅਨਲੋਡਿੰਗ ਨੂੰ ਤੇਜ਼ ਕਰਨ ਦਾ ਸੁਝਾਅ ਦਿੱਤਾ।
ਪ੍ਰਧਾਨ ਮੰਤਰੀ ਨਾਲ ਦੋ ਦਿਨ ਚੱਲਣ ਵਾਲੀ ਇਸ ਗੱਲਬਾਤ ਦੇ ਪਹਿਲੇ ਦਿਨ ਪੰਜਾਬ, ਅਸਾਮ, ਕੇਰਲ, ਉਤਰਾਖੰਡ,ਝਾਰਖੰਡ, ਛੱਤੀਸਗੜ, ਤ੍ਰਿਪੁਰਾ, ਹਿਮਾਚਲ ਪ੍ਰਦੇਸ਼, ਚੰਡੀਗੜ,ਗੋਆ, ਮਣੀਪੁਰ, ਨਾਗਾਲੈਡ, ਲੱਦਾਖ, ਪੁਡੂਚੇਰੀ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਿਜੋਰਮ, ਅੰਡੇਮਾਨ ਨਿਕੋਬਾਰ ,ਦਾਦਰ ਨਗਰ ਹਵੇਲੀ , ਸਿਕੱਮ ਅਤੇ ਦਮਨ ਦਿਉ ਆਦਿ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਸ਼ਾਮਿਲ ਹੋਏ।


ਇਸ ਮੌਕੇ ਤੇ ਮੁੱਖ ਮੰਤਰੀਆਂ ਅਤੇ ਉਪ ਰਾਜਪਾਲਾਂ ਵਲੋਂ ਅਜਿਹੇ ਚੁਣੌਤੀਪੂਰਨ ਸਮੇਂ ਦੌਰਾਨ ਪ੍ਰਧਾਨ ਮੰਤਰੀ ਵਲੋਂ ਕੀਤੀ ਗਈ ਅਗਵਾਈ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸਦੇ ਨਾਲ ਹੀ ਉਹਨਾਂ ਨੇ ਆਪਣੇ ਰਾਜਾਂ ਅੰਦਰ ਮੌਜੂਦਾ ਸਿਹਤ ਢਾਂਚੇ ਅਤੇ ਵਾਇਰਸ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਕੀਤੇ ਕੰਮਾਂ ਦੀ ਫੀਡ ਬੈਕ ਵੀ ਪ੍ਰਦਾਨ ਕੀਤੀ ਗਈ। ਇਸਤੋਂ ਇਲਾਵਾ ਰਾਜ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਜਾਗਰੂਕ ਮੁਹਿੰਮਾਂ, ਘਰ ਵਾਪਸ ਪਰਤੇ ਕਾਮਿਆਂ ਨੂੰ ਦਿੱਤੀ ਜਾ ਰਹੀ ਸਹਾਇਤਾ, ਆਰੋਗਿਆ ਸੇਤੂ ਐਪ ਦੀ ਵਰਤੋਂ ਅਤੇ ਰਾਜਾਂ ਵਿਚ ਆਰਥਿਕ ਗਤੀਵਿਧੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ।


ਵਰਣਨਯੋਗ ਹੈ ਕਿ ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ 13 ਜੂਨ ਨੂੰ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਕੋਵਿਡ-19 ਨੂੰ ਲੈ ਕੇ ਦੇਸ਼ ਦੇ ਸੰਦਰਭ ਵਿਚ ਇਸਦੀ ਸਮੀਖਿਆ ਕਰਨ ਵਾਸਤੇ ਇਕ ਵਿਸਤ੍ਰਿਤ ਮੀਟਿੰਗ ਕੀਤੀ ਸੀ। ਮੀਟਿੰਗ ਵਿਚ ਮਹਾਂਮਾਰੀ ਦੇ ਪ੍ਰਸੰਗ ਵਿਚ ਕੌਮੀ ਪੱਧਰ ਦੀ ਸਥਿਤੀ ਅਤੇ ਤਿਆਰੀਆਂ ਦਾ ਜਾਇਜਾ ਲਿਆ ਗਿਆ ਸੀ। ਜਿਸ ਵਿਚ ਦੇਖਿਆ ਗਿਆ ਸੀ ਕੁਲ ਕੇਸਾਂ ਦਾ ਦੋ ਤਿਹਾਈ ਹਿੱਸਾ ਪੰਜ ਵੱਡੇ ਰਾਜਾਂ ਦੇ ਵੱਡੇ ਸ਼ਹਿਰਾਂ ਵਿਚ ਹੈ।


ਪ੍ਰਧਾਨ ਮੰਤਰੀ ਨੇ ਜਿਲਾ ਪੱਧਰ ਦੀਆਂ ਜਰੂਰਤਾਂ ਦਾ ਪਤਾ ਲਗਾਉਣ ਵਾਸਤੇ ਬਣੀਆਂ ਉਚ ਪੱਧਰੀ ਕਮੇਟੀਆਂ ਦੀਆਂ ਸ਼ਿਫਾਰਸ਼ਾਂ ਦਾ ਨੋਟਿਸ ਵੀ ਲਿਆ ਸੀ ਅਤੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੂੰ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨਾਲ ਸਲਾਹ ਮਸ਼ਵਰਾ ਕਰਕੇ ਐਮਰਜੈਸੀ ਯੋਜਨਾਬੰਦੀ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਸਨ। ਸ਼੍ਰੀ ਮੋਦੀ ਨੇ ਮੰਤਰਾਲੇ ਨੂੰ ਮਾਨਸੂਨ ਦੇ ਮੌਸਮ ਦੀ ਸ਼ੁਰੂਆਤ ਦੇ ਮੱਦੇਨਜਰ ਹਰ ਤਿਆਰੀਆਂ ਨੂੰ ਯਕੀਨੀ ਬਣਾਉਣ ਦੀ ਸਲਾਹ ਵੀ ਦਿੱਤੀ ਸੀ।






ਸਕ੍ਰਿਪਟ : ਕੋਸ਼ਿਕ ਰਾਏ ਏਆਈਆਰ ਨਿਊਜ਼ ਵਿਸ਼ੇਸ਼ਗ

Comments

Popular posts from this blog

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ

ਮੰਗੋਲੀਆਈ ਰਾਸ਼ਟਰਪਤੀ ਦਾ ਭਾਰਤੀ ਦੌਰਾ