ਭਾਰਤ ਨੇ ਚੀਨ ਨੂੰ ਜਿਤਾਇਆ ਤਿੱਖਾ ਵਿਰੋਧ

ਪੱਛਮੀ ਲੱਦਾਖ ਦੇ ਗਾਲਵਾਨ ਅਤੇ ਪੌਂਗ ਖੇਤਰ ਵਿਚ ਤਣਾਅ ਸਿਖਰ ਤੇ ਹੈ। ਜਿਸਦੇ ਚਲਦੇ 15 ਜੂਨ ਨੂੰ ਚੀਨ ਵਲੋਂ ਹਿੰਸਕ ਗਤੀਵਿਧੀਆਂ ਕਾਰਣ ਉਥੇ 20 ਭਾਰਤੀ ਸੈਨਿਕ ਸ਼ਹੀਦ ਹੋ ਗਏ ਅਤੇ ਇਸਦੇ ਨਾਲ ਹੀ 43 ਚੀਨੀ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਵੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਵਲੋਂ ਚੀਨ ਦੇ ਆਪਣੇ ਹਮਰੁਤਬਾ ਵਾਂਗ ਯੀ ਨਾਲ ਗੱਲਬਾਤ ਕਰਕੇ ਤਿੱਖਾ ਵਿਰੋਧ ਪ੍ਰਗਟ ਕੀਤਾ ਗਿਆ ਹੈ ਅਤੇ ਇਸਦੇ ਨਾਲ ਹੀ ਉਹਨਾਂ ਨੇ ਇਹ ਮੁੱਦਾ ਵੀ ਉਠਾਇਆ ਕਿ ਚੀਨੀ ਸੈਨਿਕਾਂ ਵਲੋਂ ਕੀਤੀ ਗਈ ਹਿੰਸਕ ਕਾਰਵਾਈ 6 ਜੂਨ ਨੂੰ ਦੋਵਾਂ ਪਾਸਿਉ ਉਚ ਸੈਨਿਕ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਹੋਏ ਸਮਝੌਤੇ ਦੀ ਘੋਰ ਉਲ਼ੰਘਣਾ ਹੈ। ਚੀਨ ਲੱਦਾਖ ਖੇਤਰ ਵਿਚ ਐਲਏਸੀ ਦੀ ਸਥਿਤੀ ਨੁੰ ਬਦਲਣ ਦੀ ਕੋਸ਼ਿਸ਼ ਵਿਚ ਹੈ।


ਡਾ.ਐਸ ਜੈਸ਼ੰਕਰ ਨੇ ਇਹ ਤੱਥ ਵੀ ਜੋਰ ਦੇ ਕੇ ਪੇਸ਼ ਕੀਤਾ ਕਿ ਚੀਨ ਵਲੋਂ ਲੱਦਾਖ ਖੇਤਰ ਵਿਚ ਕੀਤੀਆਂ ਜਾ ਰਹੀਆਂ ਹਿੰਸਕ ਗਤੀਵਿਧੀਆਂ ਦੋਵਾਂ ਦੇਸ਼ਾਂ ਦੇ ਆਪਸੀ ਦੁਵੱਲੇ ਸਬੰਧਾਂ ਤੇ ਗੰਭੀਰ ਪ੍ਰਭਾਵ ਪਾ ਸਕਦੀਆਂ ਹਨ। ਜਿਸ ਤੇ ਦੋਵਾਂ ਦੇਸ਼ਾਂ ਦੇ ਮੰਤਰੀ ਇਸ ਗੱਲ ਤੇ ਸਹਿਮਤ ਹੋਏ ਕਿ ਇਸ ਮਸਲੇ ਦਾ ਹੱਲ ਜ਼ਿੰਮੇਵਾਰੀ ਨਾਲ ਆਪਸ ਵਿਚ ਗੱਲਬਾਤ ਕਰਕੇ ਕੀਤਾ ਜਾਵੇ। 


ਵੇਖਿਆ ਜਾਵੇ ਤਾਂ ਗਾਲਵਾਨ ਘਾਟੀ ਦੀ ਘਟਨਾ ਸਰਹੱਦੀ ਘਟਨਾਵਾਂ ਦੀ ਇਕ ਲੜੀ ਦੇ ਰੂਪ ਵਿਚ ਸਾਹਮਣੇ ਆਈ ਹੈ। ਚੀਨੀ ਫੌਜ ਵਲੋਂ 5 ਮਈ ਤੋਂ ਬਾਅਦ ਸਿੱਕਮ ਦੇ ਨਾਕੁਲਾ ਅਤੇ ਲੱਦਾਖ ਦੇ ਗਾਲਵਾਨ ਅਤੇ ਪੈਂਗਓ ਖੇਤਰਾਂ ਅੰਦਰ ਬਿਨਾਂ ਕਿਸੇ ਕਾਰਣ ਭੜਕਾਹਟ ਪੈਦਾ ਕਰਨ ਦੇ ਯਤਨ ਕੀਤੇ ਜਾਂਦੇ ਰਹੇ ਹਨ। ਲੱਦਾਖ ਖੇਤਰ ਵਿਚ ਉਸ ਵੇਲੇ ਪੱਥਰਬਾਜੀ ਅਤੇ ਡਾਂਗਾਂ ਸੋਟਿਆਂ ਨਾਲ ਅਣਗਿਣਤ ਘਟਨਾਵਾਂ ਸ਼ੁਰੂ ਹੋ ਗਈਆ, ਜਦੋਂ ਚੀਨੀ ਫੌਜ ਵਲੋਂ ਐਲਏਸੀ ਦੇ ਨਜਦੀਕ ਸੈਨਿਕ ਉਪਕਰਣ ਰੱਖਣ ਉਪਰੰਤ ਆਪਣਾ ਡੇਰਾ ਜਮਾ ਲਿਆ ਗਿਆ ਸੀ।


ਭਾਵੇਂਕਿ ਅਸਲ ਕੰਟਰੋਲ ਲਾਈਨ (ਐਲਏਸੀ) ਦੀ ਅਜੇ ਤੱਕ ਕੋਈ ਪਰਿਭਾਸ਼ਾ ਨਹੀਂ ਦਿੱਤੀ ਗਈ ਅਤੇ ਇਹ ਦੋਵੇਂ ਦੇਸ਼ਾਂ ਦੇ ਉਚ ਅਤੇ ਵਿਸ਼ੇਸ਼ ਨੁਮਾਇੰਦਿਆਂ ਲਈ ਵਿਚਾਰ ਵਟਾਂਦਰੇ ਦਾ ਇਕ ਮੁੱਦਾ ਹੈ। ਦੋਵਾਂ ਧਿਰਾਂ ਨੇ ਸਰਹੱਦ ਤੇ ਸਥਿਤੀ ਨੂੰ 'ਜਿਉ ਦਾ ਤਿਉਂ' (Status quo) ਬਣਾਈ ਰੱਖਣ ਲਈ ਸਹਿਮਤੀ ਕੀਤੀ ਹੋਈ ਹੈ, ਪਰ ਇਸਦੇ ਬਾਵਜੂਦ ਚੀਨੀ ਫੌਜ ਵਲੋਂ ਕਈ ਵਾਰ ਮਨਮਰਜੀ ਕਰਦੇ ਹੋਏ ਉਕਤ ਸਮਝੌਤੇ ਦੀ ਉਲੰਘਣਾ ਕਰਦੇ ਹੋਏ ਕਈ ਹਿੰਸਕ ਗਤੀਵਿਧੀਆਂ ਕੀਤੀਆਂ ਹਨ। 


ਚੀਨ ਕਈ ਵਾਰ ਬੇਲੋੜੇ ਹੀ ਸਰਹੱਦ ਨੂੰ ਪਾਰ ਕਰ ਚੁੱਕਾ ਹੈ। ਚੀਨੀ ਫੌਜ ਵਲੋਂ ਲੱਦਾਖ ਸੈਕਟਰ ਵਿਚ ਸਾਲ 2013 ਵਿਚ 15 ਅਪ੍ਰੈਲ ਅਤੇ 6 ਮਈ ਨੂੰ ਭਾਰਤੀ ਖੇਤਰ ਵਿਚ ਘੁਸਪੈਠ ਕੀਤੀ। ਇਸ ਤੋਂ ਇਲਾਵਾ ਚੀਨੀ ਫੌਜ ਸਤੰਬਰ 2014 ਨੂੰ ਭਾਰਤ ਦੇ ਚੁਮਾਰ ਖੇਤਰ ਵਿਚ ਉਸ ਸਮੇਂ ਭਾਰਤੀ ਫੌਜ ਨਾਲ ਉਲਝ ਗਈ,ਜਦੋ ਚੀਨ ਦਾ ਰਾਸ਼ਟਰਪਤੀ ਸ਼ੀ ਜਿੰਨਪਿੰਗ ਦਿੱਲੀ ਦੇ ਦੌਰੇ ਤੇ ਸੀ। ਚੁਮਾਰ ਖੇਤਰ ਵਿਚ ਸਤੰਬਰ ਅਤੇ ਨਵੰਬਰ 2015 ਵਿਚ ਚੀਨੀ ਫੌਜ ਨੇ ਵੱਡੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸੇ ਤਰਾਂ ਸਰਹੱਦ ਦੇ ਮੱਧ ਸੈਕਟਰ ਬਾਰਹੋਟੀ ਵਿਚ ਚੀਨੀ ਫੌਜ ਦੀ ਕਾਰਵਾਈ ਨੇ ਭਾਰਤ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ, ਕਿਉਂਕਿ ਇਹ ਆਮ ਮੰਨਿਆ ਜਾਂਦਾ ਸੀ ਕਿ ਭਾਰਤ ਅਤੇ ਚੀਨ ਵਿਚਕਾਰ ਇਹ ਘੱਟ ਤਣਾਅ ਵਾਲਾ ਖੇਤਰ ਹੈ। ਜੂਨ ਅਗਸਤ 2017 ਵਿਚ ਸਿੱਕਮ ਭੂਟਾਨ ਸਰਹੱਦ ਤੇ ਵਾਪਰੀ ਡੋਕਲਾਮ ਘਟਨਾ ਬੇਹੱਦ ਚਿੰਤਾਜਨਕ ਸੀ। 73 ਦਿਨ ਚੱਲਣ ਵਾਲੀ ਇਹ ਘਟਨਾ ਚੀਨ ਅਤੇ ਭਾਰਤ ਵਿਚਕਾਰ ਹੋਏ ਸਮਝੌਤੋ ਦਾ ਘੋਰ ਉਲੰਘਣਾ ਸੀ,ਜੋ 2012 ਵਿਚ ਇਕ ਵਿਸ਼ੇਸ਼ ਉਚ ਪੱਧਰੀ ਮੀਟਿੰਗ ਦੌਰਾਨ ਹੋਇਆ ਸੀ, ਪਰ ਚੀਨ ਵਲੋਂ ਭੂਟਾਨ ਨਾਲ ਵੀ ਇਸੇ ਤਰਾਂ ਕੀਤਾ ਗਿਆ ਸੀ।


ਇਹ ਤੱਥ ਇਹ ਦਰਸਾਉਦੇ ਹਨ ਕਿ ਇਸ ਪਿੱਛੇ ਚੀਨ ਦੀ ਰਣਨੀਤੀ ਭਾਰਤੀ ਸਰਹੱਦੀ ਖੇਤਰਾਂ ਅੰਦਰ ਇਲਾਕਿਆਂ ਦੀ ਸਥਿਤੀ ਨੂੰ ਬਦਲਣ ਦੀ ਹੈ। ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਜਿਲਿਆਂ ਟੂਟਿੰਗ ਅਤੇ ਦਿਬਾਂਗ ਵਿਚ ਵਾਪਰੀਆਂ ਘਟਨਾਵਾਂ ਅਤੇ ਪੌਂਗ ਝੀਲ ਤੇ ਹੋਈਆਂ ਪੱਥਰਬਾਜੀ ਦੀ ਘਟਨਾਵਾਂ ਇਸੇ ਸਿਲਸਿਲੇ ਦੀਆਂ ਹੀ ਕੜੀਆਂ ਹਨ।


ਚੀਨ ਤਿੱਬਤ ਅਤੇ ਸਿਨਜਿਆਂਗ ਵਿਚ ਕਈ ਬੁਨਿਆਦੀ ਪ੍ਰੋਜੈਕਟ ਬਣਾ ਰਿਹਾ ਹੈ,ਜਿਵੇਂ ਕਿ ਸੜਕਾਂ, ਰੇਲਵੇ, ਏਅਰਫੀਲਡਾਂ ਅਤੇ ਫਾਈਬਰ ਆਪਟਿਕਸ ਨਾਲ ਸਬੰਧਿਤ ਕੰਮ ਆਦਿ। ਬੀਜਿੰਗ ਵੀ, ਖਾਸ ਕਰਕੇ ਐਲਏਸੀ ਵਿਚ ਆਪਣੀਆਂ ਫੌਜਾਂ ਦੀ ਤਬਦੀਲੀ ਦੀ ਸਹੂਲਤ ਨੂੰ ਦੇਖਦਾ ਹੋਇਆ ਸਥਾਨਕ ਗਤੀਸ਼ੀਲਤਾ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਸਰਹੱਦੀ ਇਲਾਕਿਆਂ ਅੰਦਰ ਧਰਤੀ ਹੇਠਲੀ ਜਮੀਨ ਉਤੇ ਰੱਖਿਆ ਨੈਟਵਰਕ ਅਤੇ ਹੋਰ ਫੌਜੀ ਨਿਰਮਾਣ ਕਰ ਰਿਹਾ ਹੈ । ਇਸ ਨਾਲ ਖੇਤਰੀ ਗਤੀਸ਼ੀਲਤਾ ਵਿਚ ਕਾਫੀ ਹੱਦ ਤੱਕ ਤਬਦੀਲੀ ਆਈ ਹੈ ਅਤੇ ਭਾਰਤ ਵਲੋਂ ਇਸ ਸਬੰਧੀ ਕਈ ਵਾਰ ਇਤਰਾਜ ਵੀ ਉਠਾਇਆ ਜਾ ਚੁੱਕਾ ਹੈ।


ਗਲਵਾਨ ਦੀ ਘਟਨਾ ਭਾਰਤ-ਚੀਨ ਵਿਚਕਾਰ ਹੋਏ ਦੁਵੱਲੇ ਸਮਝੌਤਿਆਂ ਦੀ ਘੋਰ ਉਲੰਘਣਾ ਹੈ। 1978 ਵਿਚ ਪੱਛਮੀ ਸੈਕਟਰ ਵਿਚ ਚੁਸ਼ੂਲ ਵਿਚ ਹੋਈ ਆਤਮ ਵਿਸ਼ਵਾਸ ਵਧਾਉਣ ਲਈ ਕੀਤੀ ਫਲੈਗ ਮੀਟਿੰਗ,1993 ਦਾ ਸ਼ਾਂਤੀ ਸਮਝੌਤਾ, 1996 ਵਿਚ ਸੈਨਿਕ ਖੇਤਰ ਵਿਚ ਸੀਬੀਐਮ , ਅਕਤੂਬਰ 2013 ਵਿਚ ਸਰਹੱਦੀ ਸਹਿਕਾਰਤਾ ਸਮਝੌਤੇ ਹਨ, ਜੋ ਦੋਵਾਂ ਦੇਸ਼ਾਂ ਵਿਚਕਾਰ ਸਮੇਂ ਸਮੇਂ ਹੁੰਦੇ ਰਹੇ ਹਨ, ਜਿਹਨਾਂ ਦਾ ਮੁੱਖ ਮਨੋਰਥ ਸਰਹੱਦੀ ਤਣਾਅ ਨੂੰ ਘੱਟ ਕਰਨਾ ਅਤੇ ਫੌਜਾਂ ਵਿਚਾਲੇ ਟਕਰਾਅ ਦੀ ਸਥਿਤੀ ਨੂੰ ਰੋਕਣਾ ਸੀ। ਪਰ ਚੀਨ ਹਮੇਸ਼ਾਂ ਇਨਾਂ ਦੀ ਉਲੰਘਣਾ ਕਰਦਾ ਰਿਹਾ ਹੈ।


20 ਭਾਰਤੀ ਫੌਜੀ ਜਵਾਨਾਂ ਦੀ ਹੱਤਿਆ ਨੇ ਕਈ ਦਹਾਕਿਆਂ ਤੋਂ ਚਲੇ ਆ ਰਹੇ ਸ਼ਾਂਤੀ ਦੇ ਸਮੁੱਚੇ ਸੰਸਥਾਗਤ ਪ੍ਰਬੰਧਨ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਇਸ ਘਟਨਾ ਦੇ ਨਾਲ ਹੀ 1962, 1967 ਅਤੇ 1975 ਦੀਆਂ ਘਟਨਾਵਾਂ ਦੀ ਯਾਦਾਂ ਮੁੜ ਸੁਰਜੀਤ ਹੋ ਗਈਆਂ ਹਨ। 
ਵਿਦੇਸ਼ ਮੰਤਰੀ ਡਾ.ਐਸ ਜੈਸ਼ੰਕਰ ਦਾ ਦਾਅਵਾ ਨਾ ਸਿਰਫ ਚੀਨ ਨੂੰ ਦੋ ਪੱਖੀ ਸਮਝੌਤਿਆਂ ਨੂੰ ਯਾਦ ਕਰਵਾਉਦਾ ਹੈ, ਬਲਕਿ ਭਾਰਤੀ ਸਰਹੱਦਾਂ ਤੇ ਚੀਨੀ ਫੌਜਾਂ ਦੀਆਂ ਗਤੀਵਿਧੀਆਂ ਵਿਰੁੱਧ ਸੁਚੇਤ ਵੀ ਕਰਦਾ ਹੈ।


ਜਿਵੇਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਹੈ ਕਿ ਭਾਰਤ ਸ਼ਾਂਤੀ ਚਾਹੁੰਦਾ ਹੈ, ਪਰ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰਨ ਵਾਸਤੇ ਹਰ ਤਰਾਂ ਦਾ ਢੁੱਕਵਾਂ ਜਵਾਬ ਦੇਣ ਦੇ ਪੂਰੀ ਤਰਾਂ ਸਮਰੱਥ ਹੈ। 
ਅਨੁਵਾਦਕ ਮਨਜੀਤ ਅਣਖੀ




ਸਕਰਿਪਟ ਪ੍ਰੋ. ਸ਼੍ਰੀਕਾਂਤ ਕਾਂਡਪੱਲੀ
ਚੀਨੀ ਸਟੱਡੀਜ਼ ਸੈਂਟਰ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ