ਯੂਕਰੇਨ ਦੇ ਇਤਿਹਾਸ ‘ਚ ਇੱਕ ਨਵਾਂ ਅਧਿਆਏ ਸ਼ੁਰੂ
ਯੂਕਰੇਨ ਦੇ ਸਿਆਸੀ ਇਤਿਹਾਸ ‘ਚ ਇੱਕ ਵੱਡਾ ਮਹੱਤਵਪੂਰਨ ਬਦਲਾਵ ਉਸ ਸਮੇਂ ਵੇਖਣ ਨੂੰ ਮਿਿਲਆ ਜਦੋਂ ਹਾਸਰਸ ਕਲਾਕਾਰ ਤੋਂ ਰਾਜਨੀਤੀ ‘ਚ ਆਏ ਸਿਆਸਤਦਾਨ ਵੋਲੋਦਮਿਰ ਜ਼ੇਲੇਨਸਕੀ ਨੇ ਰਾਸ਼ਟਰਪਤੀ ਚੋਣਾਂ ‘ਚ ਸ਼ਾਨਦਾਰ ਜਿੱਤ ਦਰਜ ਕੀਤੀ।73% ਤੋਂ ਵੀ ਵੱਧ ਵੋਟਾਂ ਹਾਸਿਲ ਕਰਕੇ ਉਨ੍ਹਾਂ ਨੇ ਇੱਕ ਨਵਾਂ ਇਤਿਹਾਸ ਸਰਿਿਜਆ ਹੈ।ਉਹ ਯੂਕਰੇਨ ਦੇ ਸਭ ਤੋਂ ਘੱਟ ਉਮਰ ਦੇ ਰਾਸ਼ਟਰਪਤੀ ਬਣ ਗਏ ਹਨ।
ਜ਼ੇਲੇਨਸਕੀ ਜਿਸ ਨੇ ਕਿ ਮਸ਼ਹੂਰ ਟੀ.ਵੀ. ਸੀਰੀਜ਼ ‘ਚ ਰਾਸ਼ਟਰਪਤੀ ਦੀ ਭੂਮਿਕਾ ਨਿਭਾਈ ਸੀ, ਉਸ ਨੂੰ ਕੀ ਪਤਾ ਸੀ ਕਿ ਅਸਲ ਜੀਵਨ ‘ਚ ਉਹ ਇਸ ਅਹੁਦੇ ਦਾ ਆਨੰਦ ਮਾਣੇਗਾ।ਜ਼ੇਲੇਨਸਕੀ ਨੇ ਚੋਣਾਂ ਤੋਂ ਸਿਰਫ ਚਾਰ ਮਹੀਨੇ ਪਹਿਲਾਂ ਹੀ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਸੀ ਅਤੇ ਇਕ ਸਿਆਸੀ ਪਾਰਟੀ ਦਾ ਗਠਨ ਵੀ ਕੀਤਾ।ਕੋਈ ਵੀ ਸਿਆਸੀ ਤਜ਼ਰਬਾ ਨਾ ਹੋਣ ਕਰਕੇ ਉਨ੍ਹਾਂ ਦੀ ਚੋਣ ਮੁਹਿੰਮ ਹੋਰਨਾਂ ਉਮੀਦਵਾਰਾਂ ਨਾਲੋਂ ਵੱਖਰੀ ਸੀ।ਉਨ੍ਹਾਂ ਨੇ ਸੋਸ਼ਲ ਮੀਡੀਆ ਦੀ ਮਦਦ ਨਾਲ ਆਪਣੇ ਚੋਣ ਪ੍ਰਚਾਰ ਨੂੰ ਮਜ਼ਬੂਤ ਕੀਤਾ।
ਯੂਕਰੇਨ ਦੇ ਚੋਣ ਨਤੀਜਿਆਂ ਨੇ ਲੋਕਵਾਦ ਅਤੇ ਸਿਆਸੀ ਸਥਾਪਨਾ ਦੇ ਵਿਰੋਧੀ ਭਾਵਨਾ ਦੀ ਲਹਿਰ ਨੂੰ ਉਤਸ਼ਾਹਿਤ ਕਰਨ ਵਾਲੇ ਰਾਜਨੀਤੀ ‘ਚ ਗ਼ੈਰ ਅਨੁਭਵੀ ਆਗੂਆਂ ਵੱਲ ਵੱਧ ਦੇ ਆਲਮੀ ਰੁਝਾਨ ਨੂੰ ਪੇਸ਼ ਕੀਤਾ ਹੈ।ਮੌਜੂਦਾ ਰਾਸ਼ਟਰਪਤੀ ਪੇਟਰੋ ਪੋਰੋਸ਼ੇਂਕੋ ਨੇ ‘ਚਰਚ, ਫੌਜ ਅਤੇ ਭਾਸ਼ਾ’ ਦਾ ਨਾਅਰਾ ਲਗਾ ਕੇ ਦੇਸ਼ਭਗਤੀ ਦਾ ਦਾਅਵਾ ਕੀਤਾ ਸੀ, ਜਦਕਿ ਜ਼ੇਲੇਨਸਕੀ ਨੇ ਭ੍ਰਿਸ਼ਟਾਚਾਰ ਦਾ ਖਾਤਮਾ, ਆਰਥਿਕ ਵਿਕਾਸ ਅਤੇ ਰੂਸ ਨਾਲ ਚੱਲ ਰਹੇ ਤਣਾਅ ਦੇ ਮਸਲਿਆਂ ਨੂੰ ਵਿਚਾਰਿਆ।ਸ੍ਰੀ ਪੋਰੋਸੇਂਕੋ 2014 ‘ਚ ਪਹਿਲਾਂ ਵਾਲੀ ਰੂਸ ਪੱਖੀ ਸਰਕਾਰ ਦੇ ਵਿਰੋਧ ‘ਚ ਲੋਕਾਂ ਦੇ ਵਿਦਰੋਹ ਤੋਂ ਬਾਅਦ ਇਸ ਰਾਸ਼ਟਰਪਤੀ ਅਹੁਦੇ ਲਈ ਚੁਣੇ ਗਏ ਸਨ।
ਨਿਰਤੰਰਤਾ ਅਤੇ ਬਦਲਾਵ ਦੇ ਤੱਤਾਂ ਨੂੰ ਪੇਸ਼ ਕਰਦਿਆਂ ਜ਼ੇਲੇਨਸਕੀ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਨਾ ਸਿਰਫ ਘਰੇਲੂ ਸੁਧਾਰਾਂ ਨੂੰ ਤਰਜੀਹ ਦਿੱਤੀ ਬਲਕਿ ਸੰਤੁਲਿਤ ਵਿਦੇਸ਼ ਨੀਤੀ ਨੂੰ ਵੀ ਮਹੱਤਵਪੂਰਣ ਦੱਸਿਆ।
ਯੂਕਰੇਨ ‘ਚ ਹੋਈ ਤਬਦੀਲੀ ਨੂੰ ਜ਼ੇਲੇਨਸਕੀ ਪ੍ਰਸ਼ਾਸਨ ਕਿਸ ਤਰ੍ਹਾਂ ਨਾਲ ਆਪਣੇ ਹੱਕ ‘ਚ ਕਰਦਾ ਹੈ, ਇਸ ਨੂੰ ਅਤੀਤ ‘ਚ ਇਸ ਸੀਆਸੀ ਫੇਰ ਬਦਲ ਦੀ ਸ਼ੁਰੂਆਤ ਤੋਂ ਵੇਖਿਆ ਜਾਵੇਗਾ।
ਧਿਆਨ ਦੇਣ ਵਾਲੀ ਗੱਲ ਹੈ ਕਿ ਜ਼ੇਲੇਨਸਕੀ ‘ਚ ਸੰਸਥਾਗਤ ਅਧਾਰ ਦੀ ਘਾਟ ਹੈ।ਯੂਕਰੇਨ ਵਰਗੇ ਸੰਸਦੀ ਲੋਕਤੰਤਰ ‘ਚ ਪ੍ਰਮੁੱਖ ਏਜੰਡੇ ਨੂੰ ਕੰਮਜ਼ੋਰ ਕਰਨ ਦੀ ਸਮਰੱਥਾ ਹੈ।ਹਾਲਾਂਕਿ ਰਾਸ਼ਟਰਪਤੀ ਕੋਲ ਦੇਸ਼ ਦੀ ਰੱਖਿਆ ਅਤੇ ਵਿਦੇਸ਼ ਨੀਤੀਆਂ ਨੂੰ ਵੇਖਣ ਦੀ ਸ਼ਕਤੀ ਹੈ, ਪਰ ਪ੍ਰਮੁੱਖ ਘਰੇਲੂ ਸੁਧਾਰਾਂ ਨੂੰ ਰਾਜਨੀਤਕ ਵਿਰੋਧ ਸਦਕਾ ਠੱਪ ਕੀਤਾ ਜਾ ਸਕਦਾ ਹੈ।
ਅੰਤਰਰਾਸ਼ਟਰੀ ਮੌਦਰਿਕ ਫੰਡ ਦੇ ਮਾਮੂਲੀ ਯਤਨਾਂ ਅਤੇ ਰੂਸੀ ਪਾਬੰਦੀਆਂ ਨੇ ਯੂਕਰੇਨ ਦੀ ਅਰਥ ਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ।ਅਜਿਹੀ ਸਥਿਤੀ ਨਵੇਂ ਰਾਸ਼ਟਰਪਤੀ ਲਈ ਬਹੁਤ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੀ ਹੈ ਕਿਉਂਕਿ ਉਨ੍ਹਾਂ ਨੂੰ ਦੇਸ਼ ਦੀ ਆਰਥਿਕਤਾ ਨੂੰ ਮੁੜ ਖੜ੍ਹਾ ਕਰਨਾ ਹੋਵੇਗਾ।ਯੂਕਰੇਨ ਪੂਰਬੀ ਬਨਾਮ ਪੱਛਮੀ ਧੁਰੀ ‘ਚ ਵੀ ਵੰਡਿਆ ਹੋਇਆ ਹੈ। ਇੰਨ੍ਹਾਂ ਖੇਤਰੀ ਭੂ-ਰਣਨੀਤਕ ਹਿੱਤਾਂ ਵਿਚਾਲੇ ਇੱਕ ਸੰਤੁਲਨ ਨੂੰ ਕਾਇਮ ਰੱਖਣ ਲਈ ਨਿਪੁੰਨ ਹੁਨਰ ਦੀ ਲੋੜ ਹੋਵੇਗੀ।
ਫਿਰ ਵੀ ਇੱਕ ਅਜਿਹਾ ਉਮੀਦਵਾਰ ਨੇ ਜਿਸ ਨੇ ਰੂਸੀ ਭਾਸ਼ਾ ਬੋਲਣ ਵਾਲੇ ਪੂਰਬੀ ਖੇਤਰਾਂ ਸਮੇਤ ਯੂਕਰੇਨ ਦਾ ਸਮਰਥਨ ਹਾਸਿਲ ਕੀਤਾ ,ਉਸ ਲਈ ਇਹ ਇੱਕ ਮੀਲ ਦਾ ਪੱਥਰ ਹੈ।ਜ਼ੇਲੇਨਸਕੀ ਦੇ ਸਿਆਸੀ ਜੀਵਨ ਦੀ ਸ਼ੁਰੂਆਤ ਦਾ ਇਹ ਮੱੁਖ ਅਧਾਰ ਹੈ ਕਿ ਉਸ ਨੂੰ ਹਰ ਖੇਤਰ ਦੇ ਲੋਕਾਂ ਨੇ ਸਤਿਕਾਰ ਨਾਲ ਨਵਾਜਿਆ ਹੈ ਅਤੇ ਉਸ ‘ਚ ਵਿਸ਼ਵਾਸ ਪ੍ਰਗਟਾਇਆ ਹੈ।ਇੱਕ ਤਰ੍ਹਾਂ ਨਾਲ ਦੇਸ਼ ਦੀ ਆਰਥਿਕਤਾ ਅਤੇ ਵਿਦੇਸ਼ ਨੀਤੀਆਂ ਦੇ ਏਜੰਡੇ ਨੂੰ ਮੁੜ ਉਤਸ਼ਾਹਿਤ ਕਰਨ ਦਾ ਇਹ ਸਹੀ ਮੌਕਾ ਹੈ।
ਇਸ ਦੌਰਾਨ ਰੂਸ ਨਾਲ ਤਣਾਅਪੂਰਣ ਸਬੰਧ ਵੱਡੀ ਚੁਣੌਤੀ ਬਣੇ ਹੋਏ ਹਨ।ਯੂਕਰੇਨ ‘ਚ ਪੂਰਬ ‘ਚ ਰੂਸ ਦੀਆਂ ਹਿਮਾਇਤੀ ਫੌਜਾਂ ਦੇ ਵਿਰੁੱਧ ਜੰਗ ਲੜ੍ਹ ਰਿਹਾ ਹੈ।ਭਾਵੇਂ ਕਿ ਜ਼ੇਲੇਨਸਕੀ ਨੇ ਰੂਸੀ ਮਤਦਾਤਾਵਾਂ ਨੂੰ ਆਪਣੇ ਹੱਕ ‘ਚ ਕਰਨ ਲਈ ਬਹੁਤ ਹੀ ਸਾਵਧਾਨੀ ਵਰਤੀ ਹੈ।ਕਰਮਲਿਨ ਦੇ ਤਰਜਮਾਨ ਨੇ ਚਿਤਾਵਨੀ ਦੇ ਰੂਪ ‘ਚ ਦਿੱਤੇ ਬਿਆਨ ‘ਚ ਕਿਹਾ ਹੈ ਕਿ ਇਹ ਬਹੁਤ ਜਲਦੀ ਹੋਵੇਗਾ ਕਿ ਰਾਸ਼ਟਰਪਤੀ ਪੁਤਿਨ ਸ੍ਰੀ ਜ਼ੇਲੇਨਸਕੀ ਨੂੰ ਵਧਾਈ ਦੇਣ ਅਤੇ ਮਿਲ ਕੇ ਕੰਮ ਕਰਨ ਦੀ ਸੰਭਾਵਨਾ ਨੂੰ ਪ੍ਰਗਟ ਕਰਨ।ਉਮੀਦ ਕੀਤੀ ਜਾ ਰਹੀ ਹੈ ਕਿ ਸ੍ਰੀ ਜ਼ੇਲੇਨਸਕੀ ਦੀ ਚੋਣ ਪੁਰਾਣੇ ਜ਼ਖਮਾਂ ਨੂੰ ਭਰ ਦੇਵੇਗੀ ਅਤੇ ਨਵੇਂ ਸਿਰੇ ਤੋਂ ਆਪਸੀ ਸਬੰਧਾਂ ਨੂੰ ਨਿਖਾਰਿਆ ਜਾਵੇਗਾ।
ਇੱਕ ਮਿੱਤਰ ਮੁਲਕ ਹੋਣ ਦੇ ਨਾਤੇ ਭਾਰਤ ਚਾਹੁੰਦਾ ਹੈ ਕਿ ਯੂਕਰੇਨ ਅਤੇ ਰੂਸ ਦੋਵੇਂ ਹੀ ਆਪਸੀ ਮਤਭੇਦਾਂ ਨੂੰ ਸੁਲਝਾਉਣ ਅਤੇ ਸ਼ਾਂਤੀ ਅਤੇ ਵਿਕਾਸ ਦੀ ਰਾਹ ‘ਤੇ ਅੱਗੇ ਵੱਧਣ।ਇਹ ਸਥਿਤੀ ਯੂਕਰੇਨ ਦੇ ਹੱਕ ‘ਚ ਵੀ ਹੈ ਅਤੇ ਸਮੇਂ ਦੀ ਮੰਗ ਵੀ ਇਹੀ ਹੈ ਕਿ ਆਪਸੀ ਤਣਾਅ ਨੂੰ ਖਤਮ ਕਰਕੇ ਦੋਸਤਾਨਾ ਰਿਸ਼ਤਿਆਂ ਨੂੰ ਮਜ਼ਬੂਤ ਕੀਤਾ ਜਾਵੇ।
ਰੀਲ ਤੋਂ ਰੀਅਲ ਜ਼ਿੰਦਗੀ ‘ਚ ਰਾਸ਼ਟਰਪਤੀ ਬਣਨ ਵਾਲੇ ਜ਼ੇਲੇਨਸਕੀ ਕੋਲ ਦੇਸ਼ ਦੀਆਂ ਵਿਸ਼ਾਲ ਸੰਭਾਵਨਾਵਾਂ ਨੂੰ ਵਿਕਸਿਤ ਕਰਨ ਦਾ ਅਹਿਮ ਮੌਕਾ ਹੈ।
Comments
Post a Comment