ਵੱਧਦੇ ਤਣਾਅ ਦੇ ਚੱਲਦਿਆਂ ਉੱਤਰੀ ਕੋਰੀਆ ‘ਚ ਫੇਰਬਦਲ

ਉੱਤਰੀ ਕੋਰੀਆ ਅਤੇ ਅਮਰੀਕਾ ਦਰਮਿਆਨ ਵੱਧਦੇ ਤਣਾਅ ਦੀ ਪਿੱਠਭੂਮੀ ‘ਚ, ਵਿਸ਼ੇਸ਼ ਤੌਰ ‘ਤੇ ਹਨੋਈ ਸੰਵਾਦ ਬਿਨ੍ਹਾਂ ਕਿਸੇ ਸਿੱਟੇ ਮੁਕੰਮਲ ਹੋਣ ਦੀ ਸਥਿਤੀ ‘ਚ ਪਿਯਾਂਗਯਾਂਗ ‘ਚ ਉੱਤਰੀ ਕੋਰੀਆ ਦੀ 14ਵੀਂ ਸਰਬੋਤਮ ਪੀਪਲਜ਼ ਅਸੈਂਬਲੀ ਦਾ ਪਹਿਲਾ ਸੈਸ਼ਨ ਇੱਕ ਵੱਡੀ ਤਬਦੀਲੀ ਦਾ ਗਵਾਹ ਬਣਿਆ। ਦੇਸ਼ ਦੇ ਕਈ ਪ੍ਰਮੁੱਖ ਆਗੂਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਤਬਦੀਲ ਕੀਤਾ ਗਿਆ ਅਤੇ ਕਈਆਂ ਨੂੰ ਅਹਿਮ ਅਹੁਦਿਆਂ ਦਾ ਕਾਰਜਭਾਰ ਸੰਭਾਲਿਆ ਗਿਆ। ਨਵੇਂ ਅਹੁਦਿਆਂ ਦੀ ਸਿਰਜਣਾ ਕੀਤੀ ਗਈ।ਇਸ ਦੇ ਨਾਲ ਹੀ 2018 ਦੇ ਰਾਸ਼ਟਰ ਬਜਟ ਅਤੇ 2019 ਦੇ ਅਨੁਮਾਨਿਤ ਬਜਟ ਨੂੰ ਮਨਜ਼ੂਰੀ ਦਿੱਤੀ ਗਈ।
ਨਵੇਂ ਚੁਣੇ ਗਏ ਨੁਮਾਇੰਦਿਆਂ ਨੇ ਰਾਜ ਮਾਮਲਿਆਂ ਕਮਿਸ਼ਨ ਦੇ ਚੇਅਰਮੈਨ ਦੀ ਚੋਣ ਸਬੰਧੀ ਚਰਚਾ ਵੀ ਕੀਤੀ।ਇਹ ਸੰਵਾਦ ਡੇਮੋਕਰੇਟਿਕ ਪੀਪਲਜ਼ ਰਿਪਬਲਿਕ ਆਫ਼ ਕੋਰੀਆ ਦੀ ਰਾਜਨੀਤੀ ਸਥਿਤੀ ਨੂੰ ਮੁੜ ਪਰਿਭਾਸ਼ਿਤ ਕਰਨ ਲਈ “ ਰਾਜ ਸਮਾਨੀਕਰਣ” ਦੇ ਵਿਸ਼ੇ ‘ਤੇ ਕੇਂਦਰਿਤ ਰਿਹਾ।
ਕਿਮ ਜਾਂਗ ਉਨ ਦੀ ਐਸ.ਏ.ਸੀ. ਦੇ ਚੇਅਰਮੈਨ ਵੱਜੋਂ ਮੁੜ ਚੋਣ ਕੀਤੀ ਗਈ।ਉਨ੍ਹਾਂ ਨੂੰ “ ਸਾਰੇ ਕੋਰੀਆਈ ਲੋਕਾਂ ਦੇ ਸਰਬਉੱਚ ਪ੍ਰਤੀਨਿਧੀ” ਦੀ ਨਵੀਂ ਉਪਾਧੀ ਵੀ ਦਿੱਤੀ ਗਈ। ਇਸ ਦਾ ਅਰਥ ਇਹ ਹੈ ਕਿ ਉਹ ਪਾਰਟੀ, ਰਾਜ ਅਤੇ ਫੌਜ ਦੇ ਸਬ ਤੋਂ ਉੱਚ ਆਗੂ ਬਣੇ ਰਹਿਣਗੇ।ਬਹਿਰਹਾਲ ਕਿਮ ਜਾਂਗ ਉਨ ਇਸ ਇਜਲਾਸ ‘ਚ ਸ਼ਾਮਿਲ ਨਹੀਂ ਹੋਏ।
ਪਾਕ ਪੋਂਗ ਜੂ ਨੇ 2003 ਤੋਂ 2007 ਤੱਕ ਅਤੇ 2013 ਤੋਂ 2019 ਤੱਕ ਉੱਤਰੀ ਕੋਰੀਆ ਦੇ ਵਿਵਹਾਰਿਕ ਪ੍ਰਧਾਨ ਮੰਤਰੀ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਵਜ਼ਾਰਤ ਦੇ ਪ੍ਰਮੁੱਖ ਦੇ ਤੌਰ ‘ਤੇ ਉਨ੍ਹਾਂ ਨੇ ਆਪਣਾ ਅਸਤੀਫਾ ਪੇਸ਼ ਕੀਤਾ ਹੈ। ਪੋਂਗ ਜੂ ਐਸ.ਪੀ.ਏ. ਦੇ ਮੁੜ ਉਪ ਪ੍ਰਧਾਨ ਵੀ ਚੁਣੇ ਗਏ ਹਨ। ਕਿਮ ਜੇਅ ਰਿਆਂਗ ਨੂੰ ਕੈਬਨਿਟ ਦੇ ਨਵੇਂ ਪ੍ਰਧਾਨ ਵੱਜੋਂ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੇ ਨਾਲ ਹੀ ਐਸ.ਪੀ.ਏ. ਦੇ ਪ੍ਰਧਾਨ ਵੱਜੋਂ ਅਹੁਦਾ ਸੰਭਾਂਲਿਆ।
ਚੋ ਯਾਂਗ ਹੇ ਐਸ.ਪੀ.ਏ. ਦੇ ਪ੍ਰੇਸੀਡੀਅਮ ਦੇ ਪ੍ਰਧਾਨ ਚੁਣੇ ਗਏ ਹਨ।ਇਸ ਤੋਂ ਪਹਿਲਾਂ ਉਹ ਪੋਲਿਤਬਿਊਰੋ ਦੀ ਸਥਾਈ ਕਮੇਟੀ  ਦੇ ਮੈਂਬਰ ਅਤੇ ਡਬਲਿਊ.ਪੀ.ਕੇ. ਕੇਂਦਰੀ ਕਮੇਟੀ ਦੇ ਸੰਗਠਨ ਅਤੇ ਓ.ਜੀ.ਡੀ. ਵਿਭਾਗ ਦੇ ਨਿਦੇਸ਼ਕ ਰਹਿ ਚੁੱਕੇ ਹਨ।ਚੋ ਨੂੰ ਐਸ.ਏ.ਸੀ. ਦੇ ਪਹਿਲੇ ਉਪ ਪ੍ਰਧਾਨ ਦੇ ਰੂਪ ‘ਚ ਇੱਕ ਨਵੇਂ ਅਹੁਦੇ ਦੀ ਜ਼ਿੰਮੇਵਾਰੀ ਵੀ ਸੌਂਪੀ ਹੈ।
ਵਿਦੇਸ਼ ਮਾਮਲਿਆਂ ਦੇ ਪਹਿਲੇ ਉਪ ਮੰਤਰੀ, ਚੋ ਸਨ ਹੁਈ ਐਸ.ਏ.ਸੀ. ਲਈ ਚੁਣੇ ਗਏ ਹਨ ਅਤੇ ਐਸ.ਪੀ.ਏ. ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਨਵੇਂ ਮੈਂਬਰ ਬਣ ਗਏ ਹਨ।ਐਸ.ਏ.ਸੀ ‘ਚ  ਹੁਣ ਪ੍ਰਧਾਨ ਮੰਤਰੀ ਕਿਮ ਜੇ ਰਾਂਗ, ਕਿਮ ਸੁ ਗਿਲ, ਰੀ ਮੈਨ ਗੋਨ ਅਤੇ ਨੋ ਕਵਾਂਗ ਚੋਲ ਨੂੰ ਸ਼ਾਮਿਲ ਕੀਤਾ ਗਿਆ ਹੈ।
ਵਿਦੇਸ਼ ਮੰਤਰੀ ਰੀ ਯਾਂਗ ਹੋ ਅਤੇ ਐਸ.ਪੀ.ਏ. ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਚੇਅ੍ਰਮੈਨ ਰੀ ਸੂ ਯਾਂਗ ਦੀ ਐਸ.ਏ.ਸੀ. ‘ਚ ਮੁੜ ਚੋਣ ਕੀਤੀ ਗਈ ਹੈ।
ਇੱਕ ਪ੍ਰਮੁੱਖ ਅਧਿਕਾਰੀ ਰੀ ਮਨ ਗੋਨ ਦੀ ਪੋਲਤਿਿਬਊਰੋ ਅਤੇ ਪਾਰਟੀ ਦੇ ਕੇਂਦਰੀ ਮਿਲਟਰੀ ਕਮਿਸ਼ਨ ਲਈ ਚੋਣ ਕੀਤੀ ਗਈ ਹੈ।ਇਕ ਗ਼ੈਰ ਨਾਮੀ ਪਾਰਟੀ ਕੇਂਦਰੀ ਕਮੇਟੀ ਦੇ ਨਿਦੇਸ਼ਕ ਅਤੇ ਕੇਂਦਰੀ ਕਮੇਟੀ ਦੇ ਉਪ ਚੇਅਰਮੈਨ ਵੱਜੋਂ ਚੁਣੇ ਗਏ ਹਨ।ਉੱਤਰੀ ਕੋਰੀਆ ਨੇ ਜਹਾਜ਼ ਨਿਰਮਾਣ ਲਈ ਇੱਕ ਨਵੇਂ ਮੰਤਰਾਲੇ ਦਾ ਗਠਨ ਕੀਤਾ ਅਤੇ ਕੰਗ ਚੋਲ ਗੂ ਨੂੰ ਇਸ ਮੰਤਰਾਲੇ ਦਾ ਮੰਤਰੀ ਨਿਯੁਕਤ ਕੀਤਾ ਗਿਆ ਹੈ।
ਵਿੱਤ ਮੰਤਰੀ ਕੀ ਕਵਾਂਗ ਹੋ ਨੇ ਕਿਹਾ ਹੈ ਕਿ ਉੱਤਰ ਕੋਰੀਆ ਨੇ ਬਿਜਲੀ ਉਤਪਾਦਨ, ਰਸਾਇਣ ਅਤੇ ਪ੍ਰਕਾਸ਼ ਉਦਯੋਗ ‘ਤੇ ਧਿਆਨ ਕੇਂਦਰਿਤ ਕਰਦਿਆਂ ਅਰਥਵਿਵਸਥਾ ਦੇ ਵਿਕਾਸ ਲਈ ਕੁੱਲ ਖਰਚ ਦਾ 47.6% ਨਿਰਧਾਰਿਤ ਕੀਤਾ ਹੈ।ਚੱਲੂ ਵਿੱਤੀ ਸਾਲ ਲਈ ਕੁੱਲ ਖਰਚ ਦਾ 15.8% ਉੱਤਰੀ ਕੋਰੀਆ ਦੇ ਰੱਖਿਆ ਬਜਟ ਵੱਜੋਂ ਰੱਖਿਆ ਗਿਆ ਹੈ।ਇਸ ਤੋਂ ਇਲਾਵਾ ਸਿੱਖਿਆ, ਜਨਤਕ ਸਹਿਤ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 36.4% ਰਾਸ਼ੀ ਨਿਰਧਾਰਿਤ ਕਰਨ ਦੀ ਯੋਜਨਾ ਬਣਾਈ ਗਈ ਹੈ।
ਐਸ.ਪੀ.ਏ. ‘ਚ ਇਹ ਸਭ ਤੋਂ ਮਹੱਤਵਪੂਰਨ ਤਬਦੀਲੀਆਂ ਦੇਸ਼ ਦੀ ਅਰਥ ਵਿਵਸਥਾ ਨੂੰ ਸਵੈ ਨਿਰਭਰ ਬਣਾਉਣ ਲਈ ਕੀਤੀਆਂ ਗਈਆਂ ਹਨ।ਉੱਤਰੀ ਕੋਰੀਆ ਨੇ ਕਿਹਾ ਹੈ ਕਿ ਉਹ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਨਹੀਂ ਛੱਡੇਗਾ ਕਿਉਂਕਿ ਇਸ ਦੀ ਬਦੌਲਤ ਹੀ ਉਹ ਅਮਰੀਕਾ ਨਾਲ ਗੱਲਬਾਤ ਕਰਨ ਦੇ ਯੋਗ ਹੋ ਸਕਿਆ ਹੈ।ਬਹਿਰਹਾਲ ਕਿਮ ਜਾਂਗ ਉਨ ਅਮਰੀਕਾ ਨਾਲ ਪ੍ਰਮਾਣੂ ਸੰਵਾਦ ਪੜਾਅ –ਵਰ-ਪੜਾਅ ਨਹੀਂ ਕਰੇਗਾ ਜਦੋਂ ਤੱਕ ਉੱਤਰੀ ਕੋਰੀਆ ਅਤੇ ਅਮਰੀਕਾ ਵਿਚਾਲੇ ਇੱਕ ਨਿਰਪੱਖ ਸੌਦੇਬਾਜ਼ੀ ਸਬੰਧੀ ਵਿਆਪਕ ਸਮਝੌਤਾ ਨਹੀਂ ਹੋ ਜਾਂਦਾ ਹੈ।ਕਿਮ ਨੇ ਕਿਹਾ ਹੈ ਕਿ ਉਹ ਵਾਸ਼ਿਗੰਟਨ ਦੇ ਰਵੱਇਏ ‘ਚ ਢਿੱਲ ਆਉਣ ਤੱਕ ਇਸ ਸਾਲ ਦੇ ਅੰਤ ਤੱਕ ਇੰਤਜ਼ਾਰ ਕਰਨਗੇ।
ਭਾਰਤ ਦਾ ਮੰਨਣਾ ਹੈ ਕਿ ਸਾਰੀਆਂ ਧਿਰਾਂ ਨੂੰ ਇੱਕ ਸ਼ਾਂਤੀਪੂਰਨ ਹੱਲ ਲੱਭਣ ਲਈ ਲਗਾਤਾਰ ਯਤਨ ਕਰਨੇ ਚਾਹੀਦੇ ਹਨ।
 

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ