ਭਾਰਤ ਅਤੇ ਸਯੁੰਕਤ ਅਰਬ ਅਮੀਰਾਤ ਵਿਚਾਲੇ ਰਣਨੀਤਕ ਸੰਬੰਧ ਮਜ਼ਬੂਤੀ ਦੀ ਰਾਹ ‘ਤੇ

ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਂਤੀ ਅਤੇ ਖੁਸ਼ਹਾਲੀ ਲਈ ਇੱਕ ਸਾਂਝਾ ਦ੍ਰਿਸ਼ਟੀਕੋਣ ਰੱਖਦੇ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਲੀ ਅਹਿਦ ਸ਼ਹਿਜ਼ਾਦੇ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੀ ਅਗਵਾਈ ਹੇਠ ਦੋਵਾਂ ਦੇਸ਼ਾਂ ਨੇ ਵਪਾਰ, ਨਿਵੇਸ਼, ਰੱਖਿਆ, ਸੁਰੱਖਿਆ, ਵਿਿਗਆਨ ਅਤੇ ਤਕਨਾਲੋਜੀ, ਸਿੱਖਿਆ ਅਤੇ ਸਭਿਆਚਾਰ ਦੇ ਖੇਤਰਾਂ ‘ਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਲਗਾਤਾਰ ਕਾਫ਼ੀ ਨਿਵੇਸ਼ ਕੀਤਾ ਹੈ।
ਦੋਵਾਂ ਧਿਰਾਂ ਨੇ ਸੰਯੁਕਤ ਕਮਿਸ਼ਨ ਬੈਠਕਾਂ ਵਰਗੀ ਦੁਵੱਲੀ ਵਿਧੀ ਰਾਹੀਂ ਵਿਆਪਕ ਰਣਨੀਤਕ ਭਾਈਵਾਲੀ ਲਈ ਆਪਸੀ ਸੰਬੰਧਾਂ ਨੂੰ ਹੁਲਾਰਾ ਦੇਣ ਲਈ ਕਈ ਕਾਰਜ ਕੀਤੇ ਹਨ।
ਵਪਾਰ, ਆਰਥਿਕ ਅਤੇ ਤਕਨੀਕੀ ਸਹਿਯੋਗ ਸਬੰਧੀ ਭਾਰਤ-ਸੰਯੁਕਤ ਅਰਬ ਅਮੀਰਾਤ ਸਾਂਝੇ ਕਮੀਸ਼ਨ ਦੀ 13ਵੀਂ ਬੈਠਕ ਦਾ ਆਯੋਜਨ ਵਰਚੁਅਲੀ ਹੋਇਆ ਅਤੇ ਇਸ ਦੀ ਸਹਿ ਪ੍ਰਧਾਨਗੀ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅਤੇ ਅਮੀਰਾਤ ਦੇ ਵਿਦੇਸ਼ ਮੰਤਰੀ ਅਬਦੁੱਲਾ ਬਿਨ ਜਾਇਦ ਅਲ ਨਾਹਯਾਨ ਨੇ ਕੀਤੀ ਸੀ।
ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈਆਂ ਰੁਕਾਵਟਾਂ ਦੇ ਮੱਦੇਨਜ਼ਰ ਪਹਿਲੀ ਵਾਰ ਸੰਯੁਕਤ ਕਮਿਸ਼ਨ ਦੀ ਬੈਠਕ ਦਾ ਆਯੋਜਨ ਵਰਚੁਅਲੀ ਕੀਤਾ ਗਿਆ।ਜਿਸ ਨੇ ਕਿ ਦੋਵਾਂ ਮੁਲਕਾਂ ਦੀ ਮਿਲ ਕੇ ਕੰਮ ਕਰਨ ਦੀ ਦ੍ਰਿੜ ਇੱਛਾ ਨੂੰ ਪੇਸ਼ ਕੀਤਾ ਹੈ।ਦੋਵੇਂ ਦੇਸ਼ ਕੋਵਿਡ-19 ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰ ਰਹੇ ਹਨ। ਅਪ੍ਰੈਲ ਮਹੀਨੇ ਭਾਰਤ ਨੇ ਅਮੀਰਾਤ ਲਈ ਹਾਈਡਰੋਕਲੋਰੋਕਿਨ ਦੀਆਂ 5.5 ਮਿਲੀਅਨ ਗੋਲੀਆਂ ਦੀ ਖੇਪ ਭੇਜੀ ਸੀ।ਫਿਰ ਮਈ ਮਹੀਨੇ ਭਾਰਤ ਨੇ ਅਮੀਰਾਤੀ ਹਸਪਤਾਲਾਂ ‘ਚ ਸਿਹਤ ਪੇਸ਼ੇਵਰਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ 88 ਆਈਸੀਯੂ ਨਰਸਾਂ ਦਾ ਇੱਕ ਸਮੂਹ ਭੇਜਿਆ ਸੀ।
ਦੂਜੇ ਪਾਸੇ ਸੰਯੁਕਤ ਅਰਬ ਅਮੀਰਾਤ ਨੇ ਭਾਰਤ ਨੂੰ 7 ਮੀਟ੍ਰਿਕ ਟਨ ਮੈਡੀਕਲ ਸਪਲਾਈ ਭੇਜੀ ਸੀ ਤਾਂ ਜੋ ਭਾਰਤ ਕੋਵਿਡ-19 ਖਿਲਾਫ ਆਪਣੀ ਲੜਾਈ ਨੂੰ ਵਧੇਰੇ ਮਜ਼ਬੂਤ ਕਰ ਸਕੇ।
ਪੀਐਮ ਕੋਦੀ ਅਤੇ ਵਲੀ ਅਹਿਦ ਸ਼ਹਿਜ਼ਾਦੇ ਮੁਹੰਮਦ ਸਮੇਤ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਮਹਾਮਾਰੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਉਪਾਅਵਾਂ ਦਾ ਜਾਇਜ਼ਾ ਲੈਣ ਅਤੇ ਆਪਸੀ ਸਹਿਯੋਗ ਨੂੰ ਉਤਸ਼ਾਹਤ ਕਰਨ ਲਈ ਟੈਲੀਫੋਨ ਜ਼ਰੀਏ ਗੱਲਬਾਤ ਕੀਤੀ ਅਤੇ ਸਥਿਤੀ ਨੂੰ ਵਿਚਾਰਿਆ। 
ਮੀਟਿੰਗ ਨੇ ਵਿਆਪਕ ਰਣਨੀਤਕ ਭਾਈਵਾਲੀ ਤਹਿਤ ਪਛਾਣੇ ਗਏ ਸਾਰੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਅੱਗੇ ਲਿਜਾਣ ਵਿੱਚ ਜਾਰੀ ਰਫ਼ਤਾਰ ਤੇ ਸੰਤੁਸ਼ਟੀ ਜ਼ਾਹਰ ਕੀਤੀ। ਦੋਵੇਂ ਪੱਖ ਮੌਜੂਦਾ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ​​ਕਰਨ ਅਤੇ ਨਵੇਂ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਸਹਿਮਤ ਹੋਏ। ਵਿਸ਼ੇਸ਼ ਤੌਰ 'ਤੇ, ਸੰਯੁਕਤ ਕਮਿਸ਼ਨ ਦੀਆਂ ਮੀਟਿੰਗਾਂ ਦੇ ਦਾਇਰੇ ਵਿਚ, ਦੋਵਾਂ ਧਿਰਾਂ ਨੇ ਉੱਚ-ਪੱਧਰੀ ਐਕਸਚੇਂਜਾਂ' ਤੇ ਪੰਜ ਉਪ-ਕਮੇਟੀਆਂ ਦਾ ਵਿਕਾਸ ਕੀਤਾ ਹੈ; ਆਰਥਿਕਤਾ, ਵਪਾਰ ਅਤੇ ਨਿਵੇਸ਼; ਕੌਂਸਲਰ ਅਤੇ ਕਮਿਊਨਿਟੀ ਮਾਮਲੇ; ਰੱਖਿਆ ਅਤੇ ਸੁਰੱਖਿਆ; ਅਤੇ ਸਿੱਖਿਆ, ਸਭਿਆਚਾਰ ਅਤੇ ਨੌਜਵਾਨ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਉਪ-ਕਮੇਟੀਆਂ ਦੇ ਮੈਂਬਰਾਂ ਨੇ ਸੰਯੁਕਤ ਕਮਿਸ਼ਨ ਦੀ ਬੈਠਕ ਦੀ ਤਿਆਰੀ ਲਈ ਵਰਚੁਅਲ ਮੀਟਿੰਗਾਂ ਕੀਤੀਆਂ, ਜਿਸ ਨਾਲ ਵਿਆਪਕ, ਸਪੱਸ਼ਟ ਅਤੇ ਦੋਸਤਾਨਾ ਵਿਚਾਰ ਵਟਾਂਦਰੇ ਹੋਏ।
ਸਾਂਝੇ ਕਮਿਸ਼ਨ ਦੀ ਬੈਠਕ ਵਿਚ ਦੱਖਣੀ ਅਤੇ ਪੱਛਮੀ ਏਸ਼ੀਆ ਵਿਚ ਖੇਤਰੀ ਘਟਨਾਵਾਂ ਦੇ ਨਾਲ-ਨਾਲ ਭਾਰਤ-ਯੂਏਈ “ਸੰਯੁਕਤ ਰਾਸ਼ਟਰ ਅਤੇ ਹੋਰ ਬਹੁਪੱਖੀ ਸੰਗਠਨ ਵਿਚ ਸਹਿਯੋਗ” ਵਧਾਉਣ ਦੇ ਤਰੀਕਿਆਂ ਬਾਰੇ ਵੀ ਵਿਚਾਰ ਵਟਾਂਦਰੇ ਹੋਏ। ਧਿਆਨ ਯੋਗ ਹੈ ਕਿ ਭਾਰਤ ਨੇ ਪੱਛਮੀ ਏਸ਼ੀਆ ਵਿਚ ਭਾਰਤ ਦੇ ਦੋ ਨੇੜਲੇ ਰਣਨੀਤਕ ਭਾਈਵਾਲ, ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਈਲ ਵਿਚਾਲੇ ਸਬੰਧਾਂ ਨੂੰ ਸਧਾਰਣ ਬਣਾਉਣ ਦੀ ਘੋਸ਼ਣਾ ਕਰਦਿਆਂ ਯੂਐਸ-ਇਜ਼ਰਾਈਲ-ਯੂਏਈ ਦੇ ਸਾਂਝੇ ਬਿਆਨ ਦਾ ਸਵਾਗਤ ਕੀਤਾ ਹੈ।
ਇਸ ਬੈਠਕ ਦੌਰਾਨ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਸੰਯੁਕਤ ਅਰਬ ਅਮੀਰਾਤ ਵੱਲੋਂ ਭਾਰਤ ਦੀ ਸੁਰੱਖਿਆ ਅਤੇ ਰਣਨੀਤਕ ਚਿੰਤਾਵਾਂ, ਸਰੋਕਾਰਾਂ ਪ੍ਰਤੀ ਆਪਣੀ ਹਿਮਾਇਤ ਜਾਰੀ ਰੱਖਣ ਨੂੰ ਖਾਸ ਦੱਸਿਆ।ਖਾਸ ਕਰਕੇ ਇਸਲਾਮਿਕ ਸਹਿਕਾਰਤਾ ਸੰਗਠਨ ਵਰਗੇ ਮੰਚਾਂ ‘ਤੇ, ਜਿੰਨਾਂ ਨੂੰ ਹਮੇਸ਼ਾਂ ਹੀ ਪਾਕਿਸਤਾਨ ਵੱਲੋਂ ਆਪਣੇ ਦਬਾਅ ਹੇਠ ਲੈਣ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਭਾਰਤ ਨੂੰ ਬਦਨਾਮ ਕੀਤਾ ਜਾ ਸਕੇ।ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਨੇ ਮਹਾਮਾਰੀ ਕਰਕੇ ਅਮੀਰਾਤ ‘ਚ ਫਸੇ ਭਾਰਤੀਆਂ ਦੀ ਦੇਖਭਾਲ ਅਤੇ ਹਰ ਸੰਭਵ ਮਦਦ ਕਰਨ ‘ਤੇ ਅਮੀਰਾਤੀ ਅਧਿਕਾਰੀਆਂ ਦਾ ਧੰਨਵਾਦ ਕੀਤਾ।



ਭਾਰਤ-ਯੂਏਈ ਦੁਵੱਲੇ ਸਹਿਯੋਗ ਨੇ ਵਪਾਰ, ਵਣਜ, ਨਿਵੇਸ਼ਾਂ ਦੇ ਨਾਲ ਨਾਲ ਰੱਖਿਆ, ਸੁਰੱਖਿਆ, ਵਿਗਿਆਨ ਅਤੇ ਤਕਨਾਲੋਜੀ ਅਤੇ ਸਿੱਖਿਆ ਸਮੇਤ ਵਿਭਿੰਨ ਖੇਤਰਾਂ ਵਿਚ ਪਿਛਲੇ ਸਾਲਾਂ ਵਿਚ ਬੇਮਿਸਾਲ ਵਾਧਾ ਦੇਖਿਆ ਹੈ. ਸੰਯੁਕਤ ਅਰਬ ਅਮੀਰਾਤ ਭਾਰਤ ਦਾ ਵਿਸ਼ਵ ਵਿੱਚ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਭਾਰਤ ਵਿੱਚ 


ਦੋਵੇਂ ਹੀ ਦੇਸ਼ ਕੋਵਿਡ-19 ਨਾਲ ਨਜਿੱਠਣ ਲਈ ਇੱਕ ਦੂਜੇ ਦਾ ਸਹਿਯੋਗ ਕਰ ਰਹੇ ਹਨ ਅਤੇ ਮਹਾਮਾਰੀ ਕਾਲ ਤੋਂ ਬਾਅਧ ਦੁਵੱਲੀ ਰਣਨੀਤਕ ਸਾਂਝੇਦਾਰੀ ਨੂੰ ਵਧੇਰੇ ਮਜ਼ਬੂਤ ਕਰਨ ਦੀ ਇੱਛਾ ਰੱਖਦੇ ਹਨ।

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ