ਅੰਦਰੂਨੀ ਖਿੱਚੋਤਾਣ ‘ਚ ਉਲਝਿਆ ਪਾਕਿਸਤਾਨ
ਪਾਕਿਸਤਾਨੀ ਹਕੂਮਤ ਨੇ ਆਪਣੇ ਆਪ ਨੂੰ ਘਰੇਲੂ ਪੱਧਰ ‘ਤੇ ਇੱਕਜੁੱਟ ਕਰਨ ਦਾ ਇੱਕ ਹੋਰ ਹਾਸੋਹੀਣਾ ਅਤੇ ਨਾਕਾਮਯਾਬ ਯਤਨ ਕੀਤਾ ਹੈ।ਪਾਕਿਸਤਾਨ ਨੇ ਆਪਣੇ ਇਕ ਨਵੇਂ ਖੇਤਰੀ ਨਕਸ਼ੇ ਨੂੰ ਜਾਰੀ ਕੀਤਾ ਹੈ, ਜਿਸ ‘ਚ ਭਾਰਤ ਦੇ ਕੁੱਝ ਹਿੱਸਿਆ ਨੂੰ ਵੀ ਪਾਕਿ ਹਦੂਦ ਦਾ ਹਿੱਸਾ ਦੱਸਿਆ ਗਿਆ ਹੈ। ਭਾਰਤ ਦੇ ਗੁਜਰਾਤ ਸੂਬੇ ਦੇ ਕੁੱਝ ਹਿੱਸੇ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਪਾਕਿਸਤਾਨੀ ਸੀਮਾ ਅੰਦਰ ਦਰਸਾਇਆ ਹੈ।
ਪਾਕਿਸਤਾਨ ਦੀ ਵਜ਼ਾਰਤ ਨੇ ਇਸ ਅਖੌਤੀ ਨਕਸ਼ੇ ਨੂੰ ਪਹਿਲਾਂ ਆਪਣੀ ਮਨਜ਼ੂਰੀ ਦਿੱਤੀ ਅਤੇ ਫਿਰ ਬਾਅਦ ‘ਚ ਮੀਡੀਆ ਅੱਗੇ ਇਸ ਦੀ ਸਥਿਤੀ ਰੱਖਿਆ ਗਿਆ।
ਪਾਕਿ ਵੱਲੋਂ ਜਾਰੀ ਇਸ ਨਵੇਂ ਨਕਸ਼ੇ ਦੀ ਉੱਥੋਂ ਦੇ ਨਾਗਰਿਕਾਂ ਨੇ ਵੀ ਨਿਖੇਧੀ ਕੀਤੀ ਹੈ।ਸੰਘੀ ਵਜ਼ਾਰਤ ਦੀ ਪ੍ਰਵਾਨਗੀ ਤੋਂ ਬਾਅਦ ਇਸ ਨਕਸ਼ੇ ਨੂੰ ਜਾਰੀ ਕੀਤਾ ਗਿਆ।ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਤੋਂ ਪਹਿਲਾਂ ਵਿਦੇਸ਼ ਦਫ਼ਤਰ ‘ਚ ਹੋਈ ਇਕ ਬੈਠਕ ਦੌਰਾਨ ਵਿਰੋਧੀ ਧਿਰਾਂ ਦੇ ਵਿਦਾਇਕਾਂ ਨੂੰ ਇਸ ਨਵੇਂ ਨਕਸ਼ੇ ਸਬੰਧੀ ਜਾਣਕਾਰੀ ਦਿੱਤੀ।
ਪਾਕਿ ਵੱਲੋਂ ਜਾਰੀ ਇਸ ਨਵੇਂ ਨਕਸ਼ੇ ਨੂੰ ਭਾਰਤ ਨੇ ਸਿਰੇ ਤੋਂ ਨਕਾਰਿਆ ਹੈ।ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਨੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਵੱਲੋਂ ਜਾਰੀ ਪਾਕਿ ਦੇ ਨਵੇਂ ਅਖੌਤੀ ਨਕਸ਼ੇ ਨੂੰ ਵੇਖਿਆ ਹੈ।ਇਹ ਇੱਕ ਸਿਆਸੀ ਬੇਵਕੂਫੀ ਹੀ ਹੈ।ਇੰਨ੍ਹਾਂ ਬੇਅਧਾਰ ਦਾਅਵਿਆਂ ਦਾ ਨਾ ਤਾਂ ਕੋਈ ਕਾਨੂੰਨੀ ਅਧਾਰ ਹੈ ਅਤੇ ਨਾ ਹੀ ਅੰਤਰਰਾਸ਼ਟਰੀ ਭਰੋਸੇਯੋਗਤਾ।ਦਰਅਸਲ ਪਾਕਿਸਤਾਨ ਦੇ ਇਸ ਕਦਮ ਨੇ ਅਸਲ ‘ਚ ਇਸਲਾਮਾਬਾਦ ਦੀ ਕੋਝੀ ਚਾਲ ਨੂੰ ਪ੍ਰਗਟ ਕੀਤਾ ਹੈ।
ਇਸ ਦੌਰਾਨ , ਪਾਕਿਸਤਾਨ ਦੇ ਕਈ ਵਰਗਾਂ ‘ਚ ਹਲਚੱਲ ਮਚੀ ਹੋਈ ਹੈ, ਪਰ ਹਕੂਮਤ ਤਾਂ ਆਪਣੇ ਵਿਲੱਖਣ ਪ੍ਰਦਰਸ਼ਨਾਂ ‘ਚ ਹੀ ਰੁੱਝੀ ਹੋਈ ਹੈ।ਬਲੋਚ ਅਤੇ ਸਿੰਧੀ ਸਮੂਹਾਂ ਨੇ ਸਰਕਾਰ ਦੇ ਖ਼ਿਲਾਫ ਮੋਰਚਾ ਖੋਲ੍ਹ ਦਿੱਤਾ ਹੈ।ਵੱਖ-ਵੱਖ ਬਲੋਚੀ ਸਮੂਹਾਂ ਦਾ ਇੱਕਠ ਬਆਿਰਏਸੀ ਅਤੇ ਸਿੰਧੂਦੇਸ਼ ਇਨਕਲਾਬੀ ਫੌਜ, ਐਸਆਰਏ ਨੇ ਸਾਂਝੇ ਤੌਰ ‘ਤੇ ਹਕੂਮਤ ਦੀ ਖਿਲਾਫਤ ‘ਚ ਮੋਰਚੇ ਦੀ ਸ਼ੁਰੂਆਤ ਕੀਤੀ ਹੈ।ਇਸ ਸਾਂਝੇ ਸਮੂਹ ਦੀ ਇੱਕ ਅਣਜਾਣ ਥਾਂ ‘ਤੇ ਹਾਲ ‘ਚ ਬੈਠਕ ਹੋ ਗਈ ਹੈ।ਇਸ ਬੈਠਕ ‘ਚ ਸ਼ਿਰਕਤ ਕਰਨ ਵਾਲੇ ਪ੍ਰਤੀਨਿਧੀਆਂ ਨੇ ਸਹਿਮਤੀ ਪ੍ਰਗਟ ਕੀਤੀ ਕਿ ਸਿੰਧੀ ਅਤੇ ਬਲੋਚ ਰਾਜਾਂ ਦੇ ਸਦੀਆਂ ਤੋਂ ਸਭਿਆਚਾਰਕ, ਇਤਿਹਾਸਕ ਅਤੇ ਰਾਜਨੀਤਿਕ ਸਬੰਧ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਇੰਨ੍ਹਾਂ ਖਾਸ ਸੰਬੰਧਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ।
ਜਦੋਂ ਦਾ ਪਾਕਿਸਤਾਨ ਹੋਂਦ ‘ਚ ਆਇਆ ਹੈ ਉਦੋਂ ਤੋਂ ਹੀ ਪਾਕਿ ਹਕੂਮਤ ਨੇ ਬਲੋਚ ਅਤੇ ਸਿੰਧੀ ਲੋਕਾਂ ਨਾਲ ਵਿਤਕਰਾ ਕੀਤਾ ਹੈ।ਸਿੰਧ ਅਤੇ ਬਲੋਚਿਸਤਾਨ ਸੂਬਿਆਂ ‘ਚ ਲੋਕਾਂ ਦੀ ਸਥਿਤੀ ਬਹੁਤ ਖਰਾਬ ਹੈ।ਇੱਥੋਂ ਦੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ, ਮੁਢਲੇ ਅਧਿਕਾਰਾਂ ਨੂੰ ਕੁਚਲਿਆ ਗਿਆ ਹੈ ਅਤੇ ਹੁਣ ਹਾਲਾਤ ਇਹ ਹਨ ਕਿ ਇਹ ਦੋਵੇਂ ਰਾਜ ਸੁੰਤਤਰ ਦੇਸ਼ ਬਣਨ ਦੀ ਚਾਹ ਰੱਖਦੇ ਹਨ।
ਸਮੂਹ ਨੇ ਕਿਹਾ ਕਿ ਚੀਨ ਪਾਕਿਸਤਾਨ ਆਰਥਿਖ ਗਲਿਆਰੇ ਨੇ ਦੋਵਾਂ ਹੀ ਰਾਜਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।ਉਨ੍ਹਾਂ ਨੂੰ ਡਰ ਹੈ ਕਿ ਭਵਿੱਖ ‘ਚ ਚੀਨ ਵੀ ਉਨ੍ਹਾਂ ‘ਤੇ ਆਪਣਾ ਦਬਦਬਾ ਨਾ ਕਾਇਮ ਕਰ ਲਵੇ।ਧਿਆਨ ਦੇਣ ਵਾਲੀ ਗੱਲ ਹੈ ਕਿ ਸਿੰਧ ਅਤੇ ਬਲੋਚਿਸਤਾਨ ਦੋਵੇਂ ਹੀ ਹਿੰਦ ਮਹਾਂਸਾਗਰ ਨਾਲ ਜੁੜੇ ਹੋਏ ਹਨ ਅਤੇ ਲੰਬੀ ਤੱਟੀ ਰੇਖਾ ਨਾਲ ਲੱਗਦੇ ਹਨ। ਦੋਵੇਂ ਹੀ ਰਾਜ ਮਹਿਸੂਸ ਕਰਦੇ ਹਨ ਕਿ ਲੰਬੀ ਤੱਟੀ ਰੇਖਾ ਰਣਨੀਤਕ ਮਹੱਤਵ ਰੱਖਦੀ ਹੈ।
ਬੈਠਕ ‘ਚ ਭਾਗੀਦਾਰਾਂ ਨੇ ਕਿਹਾ ਕਿ ਸਿੰਧੀ ਲੋਕ ਹਜ਼ਾਰਾਂ ਸਾਲ ਪੁਰਾਣੀ ਸਿੰਧੂ ਗਾਟੀ ਸਭਿਆਤਾ ਦੇ ਰੱਖਵਾਲੇ ਹਨ।ਬਲੋਚ ਦਾ ਵੀ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਹੈ।ਮੇਹਰਗੜ੍ਹ ਸਭਿਅਤਾ ਬਲੋਚ ਲੋਕਾਂ ਦੀ ਵਿਰਾਸਤ ਹੈ।ਸਿੰਧੀ ਅਤੇ ਬਲੋਚੀਆਂ ਨੇ ਹਮੇਸ਼ਾਂ ਹੀ ਲੁਟੇਰਿਆਂ ਅਤੇ ਹਮਲਾਵਰਾਂ ਤੋਂ ਆਪਣੀ ਜ਼ਮੀਨ, ਸਭਿਅਤਾ, ਵਿਰਾਸਤ ਅਤੇ ਆਜ਼ਾਦੀ ਦੀ ਰੱਖਿਆ ਕੀਤੀ ਹੈ।
ਪਰ ਪਾਕਿਸਤਾਨ ਦੇ ਬਣਨ ਤੋਂ ਬਾਅਦ ਉਨ੍ਹਾਂ ਨਾਲ ਹਮੇਸ਼ਾ ਹੀ ਦੂਜੇ ਦਰਜੇ ਨਾਗਰਿਕਾਂ ਵਰਗਾ ਵਤੀਰਾ ਹੁੰਦਾ ਰਿਹਾ ਹੈ।21ਵੀਂ ਸਦੀ ‘ਚ ਵੀ ਉਨ੍ਹਾਂ ਦੇ ਅਧਿਕਾਰਾਂ ਦਾ ਘਾਣ ਹੋਇਆ ਹੈ।ਦੋਵਾਂ ਹੀ ਸੂਬਿਆਂ ‘ਚ ਭ੍ਰਿਸ਼ਟਾਚਾਰ, ਭਤੀਜਾਵਾਦ, ਬੇਰੁਜ਼ਗਾਰੀ ਵਰਗੀਆਂ ਹੋਰ ਕਈ ਬਿਮਾਰੀਆਂ ਮੌਜੂਦ ਹਨ।
ਹੁਣ ਦੋਵਾਂ ਹੀ ਸੂਬਿਆਂ ਦੇ ਆਗੂਆਂ ਨੇ ਮਿਲ ਕੇ ਪਾਕਿ ਹਕੂਮਤ ਵਿਰੁੱਧ ਵਿਦਰੋਹ ਕਰਨ ਦੀ ਠਾਨ ਲਈ ਹੈ।ਸਮੂਹ ਨੇ ਵਿਸ਼ਵ ਦੀਆਂ ਦੂਜੀਆਂ ਸਰਕਾਰਾਂ ਅਤੇ ਯੂਐਨ ਨਾਲ ਵੀ ਸੰਪਰਕ ਕਰਨਾ ਸ਼ੁਰੂ ਕੀਤਾ ਹੈ ਤਾਂ ਜੋ ਇਸ ਮਸਲੇ ਦਾ ਉੱਚਿਤ ਹੱਲ ਕੱਢਿਆ ਜਾ ਸਕੇ।
ਪਾਕਿ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੂੰ ‘ਨਵੇਂ ਪਾਕਿਸਤਾਨ’ ਦੀ ਉਸਾਰੀ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।ਉਨ੍ਹਾਂ ਨੇ ਚੌਣਾਂ ਦੌਰਾਨ ਨਵੇਂ ਪਾਕਿਸਤਾਨ ਦੀ ਗੱਲ ਕਹੀ ਸੀ, ਪਰ ਇਹ ਨਵਾਂ ਪਾਕਿਸਤਾਨ ਤਾਂ ਪਹਿਲੇ ਪਾਕਿਸਤਾਨ ਨਾਲੋਂ ਵੀ ਹੇਠਾਂ ਡਿੱਗਦਾ ਨਜ਼ਰ ਆ ਰਿਹਾ ਹੈ।ਜਨਾਬ ਖ਼ਾਨ ਨੂੰ ਕਾਲਪਨਿਕ ਨਕਸ਼ੇ ਬਣਾਉਣ ਦੀ ਥਾਂ ‘ਤੇ ਆਪਣੇ ਦੇਸ਼ ਦੇ ਅੰਦਰੂਨੀ ਮਸਲਿਆਂ ਨੂੰ ਹੱਲ ਕਰਨ ‘ਚ ਸਮਾਂ ਲਗਾਉਣਾ ਚਾਹੀਦਾ ਹੈ।
ਸਕ੍ਰਿਪਟ: ਕੌਸ਼ਿਕ ਰਾਏ; ਏਆਈਆਰ, ਨਿਊਜ਼ ਵਿਸ਼ਲੇਸ਼ਕ

Comments
Post a Comment