ਭਾਰਤ-ਏਸੀਆਨ ਸਬੰਧ: ਥਿੰਕ ਟੈਂਕਾਂ ਰਾਹੀਂ ਮਜ਼ਬੂਤੀ ਵੱਲ

ਅਗਾਂਹਵਧੂ ਭਾਰਤ ਦੀ ‘ਐਕਟ ਈਸਟ’ ਨੀਤੀ ਅਤੇ ਇੰਡੋ-ਪੈਸੀਫਿਕ ਦੇ ਨਜ਼ਰੀਏ ਤੋਂ ਮਹੱਤਵਪੂਰਣ 'ਏਸੀਅਨ-ਇੰਡੀਆ ਨੈਟਵਰਕ ਥਿੰਕ ਟੈਂਕਜ਼' (ਏਆਈਐਨਟੀਟੀ) ਦੀ ਛੇਵੀਂ ਗੋਲਮੇਜ਼ ਕਾਨਫਰੰਸ ਦਾ ਆਯੋਜਨ ਪਿਛਲੇ ਹਫ਼ਤੇ ਕੀਤਾ ਗਿਆ ਸੀ। ਇਸ ਵਿੱਚ ਵਿਚਾਰ ਵਟਾਂਦਰੇ ਦਾ ਮੁੱਖ ਮੁੱਦਾ '' ਏਸੀਆਨ-ਭਾਰਤ: ਕੋਵਿਡ-19 ਯੁੱਗ ਦੇ ਬਾਅਦ ਵਿਚ ਆਪਸੀ ਸਹਿਯੋਗ ਨੂੰ ਮਜ਼ਬੂਤ ​​ਕਰਨਾ '' ਵਿਸ਼ੇ ਉੱਤੇ ਕੇਂਦਰਿਤ ਸੀ। ਏਆਈਐਨਟੀਟੀ ਦਾ ਸਾਲ 2009 ਵਿੱਚ ਭਾਰਤ ਦੁਆਰਾ ਗਠਨ ਕੀਤਾ ਗਿਆ ਸੀ ਅਤੇ ਇਸ ਦਾ ਉਦੇਸ਼ ਗਿਆਨ ਦੇ ਪਾੜੇ ਨੂੰ ਦੂਰ ਕਰਨ ਅਤੇ ਸਹਿਯੋਗ ਦੇ ਸੰਭਾਵੀ ਖੇਤਰਾਂ ਬਾਰੇ ਪੇਸ਼ ਨੀਤੀਆਂ ਦੀਆਂ ਸਿਫਾਰਸ਼ਾਂ ਪੇਸ਼ ਕਰਦਿਆਂ ਏਸੀਅਨ-ਭਾਰਤ ਰਣਨੀਤਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਵਿਦੇਸ਼ ਮੰਤਰੀ ਡਾ. ਐਸ਼. ਜੈਸ਼ੰਕਰ, ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ,ਵਿਦੇਸ਼ ਮੰਤਰੀ ਡਾਨ ਪ੍ਰਮਦੁਵਿਨੇਈ ਅਤੇ ਏਸੀਆਨ ਦੇ ਸੱਕਤਰ ਜਨਰਲ, ਡੈਟੋ ਲਿਮ ਜੌਕ ਹੋਇ ਨੇ ਇਸ ਦੇ ਮਹੱਤਵਪੂਰਣ ਸ਼ੈਸ਼ਨਾਂ ਵਿੱਚ ਹਿੱਸਾ ਲਿਆ।

ਡਾ. ਜੈਸ਼ੰਕਰ ਨੇ ਦਲੀਲ ਦਿੱਤੀ ਕਿ ਮਹਾਂਮਾਰੀ ਨੇ ਇਕ ਪਾਸੇ ਡੂੰਘੇ ਮੁਕਾਬਲੇ ਵਾਲੀ ਅੰਤਰਰਾਸ਼ਟਰੀ ਰਾਜਨੀਤੀ ਅਤੇ ਦੂਜੇ ਪਾਸੇ ਬਹੁਪੱਖੀਵਾਦ ਦੇ ਪਾਸਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਮੁੱਢਲੇ ਪ੍ਰਸ਼ਨਾਂ ਵਿਚੋਂ ਇਕ ਪ੍ਰਸ਼ਨ ਹੈ ਕਿ ਕੋਵਿਡ -19 ਵਿਸ਼ਵ ਦੀ ਵਿਵਸਥਾ ਨੂੰ ਕਿਹੋ ਜਿਹਾ ਰੂਪ ਦੇਵੇਗੀ। ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਵਿਚ ਵਿਸ਼ਵੀਕਰਨ ਦੀ ਦਿਲਚਸਪੀ ਬਾਰੇ ਆਪਸੀ ਸਾਂਝ ਹੈ। ਆਪਣੀ ਟਿੱਪਣੀ ਵਿਚ ਵਿਦੇਸ਼ ਮੰਤਰੀ ਨੇ ਕੌਵਿਡ -19 ਮਹਾਂਮਾਰੀ ਦੁਆਰਾ ਵਿਸ਼ਵਵਿਆਪੀ ਆਰਥਿਕਤਾ ਨੂੰ ਦਰਪੇਸ਼ ਬੇਮਿਸਾਲ ਚੁਣੌਤੀਆਂ 'ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਅਨੁਮਾਨਤ ਘਾਟਾ US $ 5.8-8.8 ਟ੍ਰਿਲੀਅਨ ਜਾਂ ਗਲੋਬਲ ਜੀਡੀਪੀ ਦੇ ਲਗਭਗ 6.5-9.7 ਪ੍ਰਤੀਸ਼ਤ ਦੇ ਵਿਚਕਾਰ ਹੋ ਸਕਦਾ ਹੈ। ਅਜਿਹੀਆਂ ਚੁਣੌਤੀਆਂ ਦਾ ਹੱਲ "ਸਮੂਹਕ ਸਹਿਯੋਗ " ਦੀ ਮੰਗ ਕਰਦਾ ਹੈ।

ਕੋਵਿਡ -19 ਨੇ ਸਪਲਾਈ ਚੇਨ ਦੇ ਲਚਕੀਲੇਪਨ ਅਤੇ ਵਿਭਿੰਨਤਾ ਨੂੰ ਲੈ ਕੇ ਪੈਦਾ ਹੋਈਆਂ ਚਿੰਤਾਵਾਂ ਦੇ ਸੰਬੰਧ ਵਿਚ ਵਿਸ਼ਵ ਦੀ ਆਰਥਿਕਤਾ ਵਿਚ ਕਈ ਜੋਖਮਾਂ ਨੂੰ ਜਨਮ ਦਿੱਤਾ ਹੈ। ਆਰਥਿਕ ਸੁਰੱਖਿਆ ਰਾਸ਼ਟਰੀ ਸੁਰੱਖਿਆ ਦਾ ਇੱਕ ਪ੍ਰਮੁੱਖ ਹਿੱਸਾ ਹੈ, ਜਿਸ ਵਿੱਚ ਵਪਾਰ ਅਤੇ ਤਕਨਾਲੋਜੀ ਵੀ ਸ਼ਾਮਿਲ ਹੈ। ਇਸ ਸੰਦਰਭ ਵਿੱਚ, ਡਾ ਜੈਸ਼ੰਕਰ ਨੇ ਅੱਗੇ ਕਿਹਾ ਕਿ ਗਲੋਬਲ ਸਪਲਾਈ ਚੇਨ ਵਿੱਚ ਰਣਨੀਤਕ ਖੁਦਮੁਖਤਿਆਰੀ ਦੀ ਧਾਰਣਾ ਮਹੱਤਵਪੂਰਣ ਹੈ ਅਤੇ ਇਕ ਸਮਾਨ ਵਿਸ਼ਵ ਬਣਾਉਣ ਦੀ ਜ਼ਰੂਰਤ ਹੈ। ਸਿਹਤ ਨੂੰ ਖ਼ਤਰੇ ਵਿਚ ਪਾਉਣਾ ਅਤੇ ਸਵੈ-ਨਿਰਭਰ ਭਾਰਤ ਬਣਾਉਣਾ ਇਕ ਤਰਜੀਹ ਹੈ। ਇਸ ਲਈ ਸਵੈ-ਨਿਰਭਰ ਭਾਰਤ ਦਾ ਦਰਸ਼ਨ ਇਕੱਲਤਾਵਾਦ ਜਾਂ ਸੁਰੱਖਿਆਵਾਦ ਦੀ ਵਕਾਲਤ ਨਹੀਂ, ਬਲਕਿ ਇਸ ਗੱਲ ਦਾ ਮੁੱਦਈ ਹੈ ਕਿ “ਇੱਕ ਸਵੈ-ਨਿਰਭਰ ਭਾਰਤ ਕੋਲ ਵਿਸ਼ਵ ਨੂੰ ਵਧੇਰੇ ਪੇਸ਼ਕਸ਼ ਕਰਨ ਦੀ ਸਮਰੱਥਾ ਚਾਹੀਦੀ ਹੈ”। ਸ਼ਕਤੀਸ਼ਾਲੀ ਆਰਥਿਕ ਸ਼ਕਤੀਆਂ ਹੋਣ ਦੇ ਕਾਰਨ ਏਸੀਆਨ ਅਤੇ ਭਾਰਤ ਦੋਵਾਂ ਨੂੰ ਕੋਵਿਡ ਤੋਂ ਬਾਅਦ ਦੀ ਦੁਨੀਆਂ ਵਿੱਚ ਏਸ਼ੀਆ ਦੇ ਭਵਿੱਖ ਨੂੰ ਨਵਾਂ ਰੂਪ ਦੇਣ ਦੀ ਜ਼ਰੂਰਤ ਹੈ।
ਉਪ ਪ੍ਰਧਾਨ ਮੰਤਰੀ ਅਤੇ ਥਾਈਲੈਂਡ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ, ਡੌਨ ਪ੍ਰਮੁਦਵਾਨੀ ਨੇ ਆਪਣੀ ਟਿੱਪਣੀ ਵਿੱਚ ਏਸੀਆਨ-ਭਾਰਤ ਰਣਨੀਤਕ ਸਹਿਯੋਗ ਵਿੱਚ ਸਾਂਝੇਦਾਰੀ ਦੇ ਮਹੱਤਵ ਨੂੰ ਦਰਸਾਇਆ। ਉਨ੍ਹਾਂ ਨੇ ਸਪਲਾਈ ਚੇਨ, ਖੇਤਰੀ ਸੰਪਰਕ ਅਤੇ ਬੁਨਿਆਦੀ ਢਾਂਚੇ ਸਮੇਤ ਭਾਰਤ-ਮਿਆਂਮਾਰ – ਥਾਈਲੈਂਡ ਟ੍ਰਾਈਲਟਰਲ ਹਾਈਵੇ ਪ੍ਰਾਜੈਕਟ ਸਮੇਤ ਸਹਿਯੋਗ ਦੇ ਪੰਜ ਮਹੱਤਵਪੂਰਨ ਖੇਤਰ ਸੁਝਾਏ। ਜਿਸ ਵਿੱਚ ਮਨੁੱਖੀ ਪੂੰਜੀ ਵਿਕਾਸ; ਖੇਤਰੀਵਾਦ ਅਤੇ ਉਪ-ਖੇਤਰੀ ਸਹਿਯੋਗ, ਉਦਾਹਰਣ ਵਜੋਂ, ਅਯਵਾਦੀ-ਚੋਪੜਾਇਆ-ਮੈਂਕੋਂਗ ਆਰਥਿਕ ਸਹਿਕਾਰਤਾ ਰਣਨੀਤੀ (ਏਸੀਐਮਈਸੀਐਸ) ਅਤੇ ਮੇਕੋਂਗ-ਗੰਗਾ ਸਹਿਕਾਰਤਾ (ਐਮਜੀਸੀ), ਸਮੁੰਦਰੀ ਵਾਤਾਵਰਣ ਅਤੇ ਆਫ਼ਤ ਪ੍ਰਬੰਧਨ, ਐਂਟੀ-ਵਾਇਰਲ ਦਵਾਈਆਂ ਅਤੇ ਵੈਕਸੀਨ ਦੀ ਖੋਜ ਅਤੇ ਵਿਕਾਸ ਆਦਿ ਪ੍ਰਮੁੱਖ ਹਨ।

ਏਆਈਐਨਟੀਟੀ ਦਾ ਇਹ ਸੰਮੇਲਨ ਵਰਚੁਅਲ ਸੀ, ਜਦੋਂ ਕਿ ਇਸ ਤੋਂ ਪਹਿਲਾਂ ਪੰਜ ਗੋਲਮੇਜ਼ ਸੰਮੇਲਨ ਨਵੀਂ ਦਿੱਲੀ, ਵੈਨਿਟੀਅਨ, ਹਨੋਈ, ਕੁਆਲਾਲੰਪੁਰ ਅਤੇ ਜਕਾਰਤਾ ਵਿਖੇ ਆਯੋਜਿਤ ਕੀਤੇ ਗਏ ਸਨ। ਏਆਈਐਨਟੀਟੀ ਦਾ ਇਹ ਸੰਮੇਲਨ ਭਾਰਤ ਦੇ ਵਿਦੇਸ਼ ਮੰਤਰਾਲੇ, ਥਾਈਲੈਂਡ ਦੇ ਵਿਦੇਸ਼ ਮੰਤਰਾਲੇ, ਆਰਆਈਐਸ, ਏਸੀਅਨ ਸਟੱਡੀਜ਼ ਸੈਂਟਰ (ਏਐਸਸੀ), ਅਤੇ ਚੂਲਾਲੋਂਗਕੋਰਨ ਯੂਨੀਵਰਸਿਟੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਜਿਨ੍ਹਾਂ ਵਿੱਚ ਵਿਚਾਰ-ਵਟਾਂਦਰੇ ਦੇ ਮੁੱਖ ਵਿਸ਼ੈ“ਪੋਸਟ ਕੋਵਿਡ -19 ਯੁੱਗ ਵਿਚ ਗਲੋਬਲ ਆਰਡਰ ਅਤੇ ਏਸੀਆਨ-ਭਾਰਤ ਸੰਬੰਧਾਂ ਦਾ ਲੈਂਡਸਕੇਪ ਬਦਲਣਾ”, “ਉਭਰ ਰਹੀ ਵੈਲਯੂ ਚੇਨਜ਼: ਪੋਸਟ ਕੋਵਿਡ -19 ਯੁੱਗ ਵਿੱਚ ਆਸੀਆਨ ਅਤੇ ਭਾਰਤ ਲਈ ਮੌਕੇ”, “ਚੌਥਾ ਉਦਯੋਗਿਕ ਇਨਕਲਾਬ ਵਿਚ ਏਸ਼ੀਅਨ-ਭਾਰਤ ਸਹਿਯੋਗ ਲਈ ਨਵਾਂ ਉਤਸ਼ਾਹ ਵਧਾਉਣਾ”, “ਏਸੀਅਨ ਆਉਟਲੁੱਕ ਆਨ ਇੰਡੋ-ਪੈਸੀਫਿਕ (ਏਓਆਈਪੀ) ਅਤੇ ਇੰਡੋ-ਪੈਸੀਫਿਕ ਸਮੁੰਦਰਾਂ ਦੀ ਪਹਿਲਕਦਮੀ (ਆਈਪੀਓਆਈ)
ਆਦਿ ਸਨ।
ਦੱਖਣ-ਪੂਰਬੀ ਏਸ਼ੀਆ ਭਾਰਤ ਦੀ ਐਕਟ ਈਸਟ ਪਾਲਿਸੀ ਦਾ ਮੁੱਖ ਥੰਮ ਹੈ। ਭਾਰਤ ਦੀ ਏਸੀਆਨ ਕੇਂਦਰਿਤ ਅਤੇ ਇੰਡੋ-ਪੈਸੀਫਿਕ ਵਿਚ ਏਸੀਅਨ ਦੀ ਪਹੁੰਚ ਜਿਹੇ ਆਮ ਸਿਧਾਂਤਾਂ ਦੇ ਸੰਬੰਧ ਵਿਚ ਇਕਸਾਰਤਾ ਹੈ ਅਤੇ ਦੋਵੇਂ ਧਿਰਾਂ ਸਮੁੰਦਰੀ ਸਹਿਯੋਗ, ਸਰੀਰਕ ਡਿਜੀਟਲ ਸੰਪਰਕ, ਨੀਲੀ ਆਰਥਿਕਤਾ ਅਤੇ ਮਾਨਵਤਾਵਾਦੀ ਸਹਾਇਤਾ ਨੂੰ ਵਧਾਉਣ ਲਈ ਨਿਰੰਤਰ ਮਿਹਨਤ ਕਰ ਰਹੀਆਂ ਹਨ। ਸਾਊਥ ਈਸਟ ਏਸ਼ੀਆ ਨਾਲ ਭਾਰਤ ਦੀ ਰਣਨੀਤਕ ਸਾਂਝ 3 ਸੀ ਦੇ ਅਧਾਰਿਤ ਹੈ। ਵਣਜ, ਸੰਪਰਕ ਅਤੇ ਸਭਿਆਚਾਰ। ਭਾਰਤ ਏਸੀਆਨ ਵਿਚ ਨਿਵੇਸ਼ ਕਰਨਾ ਜਾਰੀ ਰੱਖੇਗਾ, ਜਿਸ ਦੇ ਉਦੇਸ਼ ਏਸੀਅਨ-ਭਾਰਤ ਰਣਨੀਤਕ ਸਹਿਯੋਗ ਨੂੰ ਨਵੀਂ ਉਚਾਈਆਂ ਤੇ ਲਿਜਾਣਾ ਹੈ।

ਸਕ੍ਰਿਪਟ: ਡਾ. ਟਿਟਲੀ ਬਾਸੂ, ਪੂਰਬੀ ਅਤੇ ਦੱਖਣੀ-ਪੂਰਬੀ ਏਸ਼ੀਆ ਦੇ ਰਣਨੀਤਕ ਵਿਸ਼ਲੇਸ਼ਕ

ਅਨੁਵਾਦਕ ਮਨਜੀਤ ਅਣਖੀ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ