ਪ੍ਰਧਾਨ ਮੰਤਰੀ ਨੇ ਆਪਣੇ ਸੁਤੰਤਰਤਾ ਦਿਵਸ ਸੰਬੋਧਨ ਵਿੱਚ ਸਵੈ-ਨਿਰਭਰਤਾ ਤੇ  ਦਿੱਤਾ ਜ਼ੋਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਆਖਿਆ, ਇਹ ਇਕ ਮਹੱਤਵਪੂਰਣ ਅਵਸਰ ਹੈ ਜਦੋਂ ਅਸੀਂ ਆਪਣੀ ਅਜ਼ਾਦੀ ਦੇ 75ਵੇ ਸਾਲ ਵਿੱਚ ਦਾਖਲ ਹੋ ਰਹੇ ਹਾਂ। ਸਾਰੇ 130 ਕਰੋੜ ਭਾਰਤੀਆਂ ਨੂੰ ਆਉਣ ਵਾਲੇ ਦੋ ਸਾਲਾਂ ਲਈ ਮਹੱਤਵਪੂਰਣ ਵਾਅਦੇ ਕਰਨੇ ਹਨ। ਜਦੋਂ ਅਸੀਂ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰ ਲਵਾਂਗੇ ਤਾਂ ਅਸੀਂ ਉਨ੍ਹਾਂ ਵਾਅਦਿਆਂ ਦੀ ਮੁਕਤੀ ਦਾ ਜਸ਼ਨ ਮਨਾਉਣ ਦੇ ਯੋਗ ਹੋਵਾਂਗੇ।

ਸਾਡੇ ਪੁਰਖਿਆਂ ਨੇ ਆਜ਼ਾਦੀ ਦੀ ਲੜਾਈ ਅਤਿ ਵਚਨਬੱਧਤਾ, ਅਖੰਡਤਾ, ਸੁਹਿਰਦ ਤਪੱਸਿਆ, ਤਿਆਗ ਅਤੇ ਹਰ ਤਰ੍ਹਾਂ ਦੀ ਕੁਰਬਾਨੀ ਨਾਲ ਲੜੀ। ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਉਨ੍ਹਾਂ ਨੇ ਭਾਰਤ ਮਾਤਾ ਲਈ ਆਪਣੀ ਜ਼ਿੰਦਗੀ ਵਾਰ ਦਿੱਤੀ। ਪ੍ਰਧਾਨ ਮੰਤਰੀ ਨੇ ਆਖਿਆ ਸਾਨੂੰ ਕਦੇ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਗੁਲਾਮੀ ਦੇ ਇਸ ਲੰਬੇ ਅਤੇ ਹਨੇਰੇ ਯੁੱਗ ਦੌਰਾਨ, ਇਕ ਪਲ ਵੀ ਅਜਿਹਾ ਨਹੀਂ ਸੀ ਜਦੋਂ ਉਹ ਆਜ਼ਾਦੀ ਦੀ ਇੱਛਾ ਨਾਲ ਪ੍ਰੇਰਿਤ ਨਹੀਂ ਸਨ।

ਮਹਾਤਮਾ ਗਾਂਧੀ ਦੀ ਅਗਵਾਈ ਹੇਠ ਵਿਸ਼ਾਲ ਕੌਮੀ ਜਾਗਰੂਕਤਾ ਦੇ ਨਾਲ ਲੋਕ ਲਹਿਰਾਂ ਨੇ ਆਜ਼ਾਦੀ ਦੇ ਸੰਘਰਸ਼ ਨੂੰ ਨਵੀਂ ਤਾਕਤ ਦਿੱਤੀ ਅਤੇ ਇਸ ਲਈ ਅੱਜ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ ਕਿ ਅਸੀਂ ਆਪਣੇ ਸੁਤੰਤਰਤਾ ਦਿਵਸ ਨੂੰ ਅਜਿਹੇ ਉਤਸ਼ਾਹ ਨਾਲ ਮਨਾਉਣ ਦੇ ਯੋਗ ਹੋਏ ਹਾਂ।

ਭਾਰਤ ਪੂਰੀ ਦੁਨੀਆਂ ਵਿਚ, ਆਜ਼ਾਦੀ ਦੀ ਲੜਾਈ ਦੌਰਾਨ ਆਪਣੀ ਏਕਤਾ ਅਤੇ ਸਮੂਹਿਕ ਤੌਰ ਤੇ, ਇਸਦੇ ਉੱਜਵਲ ਭਵਿੱਖ, ਇਸਦੀ ਵਚਨਬੱਧਤਾ ਅਤੇ ਪ੍ਰੇਰਣਾਦਾਇਕ ਸੰਕਲਪਾਂ ਦੇ ਨਾਲ ਆਪਣੇ ਸਿਰ ਨੂੰ ਉੱਚਾ ਕਰਕੇ ਤੁਰਦਾ ਰਿਹਾ ਹੈ।
ਸ੍ਰੀ ਮੋਦੀ ਨੇ ਆਖਿਆ ਕਿ ਕੋਰੋਨਾ ਮਹਾਂਮਾਰੀ ਦੇ ਵਿਚਕਾਰ, 130 ਕਰੋੜ ਭਾਰਤੀਆਂ ਨੇ ਆਪਣੇ ਆਪ ਨੂੰ ਸਵੈ-ਨਿਰਭਰ ਹੋਣ ਦਾ ਵਾਅਦਾ ਕੀਤਾ ਸੀ। ਅੱਜ ਹਰ ਭਾਰਤੀ ਦੇ ਮਨ ਵਿਚ ਸਵੈ-ਨਿਰਭਰਤਾ ਬਣੀ ਹੋਈ ਹੈ । ਅਸੀਂ ਸਵੈ-ਨਿਰਭਰ ਭਾਰਤ (“ਆਤਮ ਨਿਰਭਰ ਭਾਰਤ”) ਦੇ ਉਸ ਸੁਪਨੇ ਨੂੰ ਸਾਕਾਰ ਕਰਨ ਦੇ ਵੀ ਗਵਾਹ ਹਾਂ। “ਸਵੈ-ਨਿਰਭਰ ਭਾਰਤ” ਹੁਣ ਸਿਰਫ ਇੱਕ ਸ਼ਬਦ ਨਹੀਂ ਹੈ, ਇਹ 130 ਕਰੋੜ ਦੇਸ਼ਵਾਸੀਆਂ ਲਈ ਇੱਕ ਮੰਤਰ ਬਣ ਗਿਆ ਹੈ।

ਪ੍ਰਧਾਨ ਮੰਤਰੀ ਨੇ ਆਖਿਆ ਕਿ ਅਸੀਂ ਸੁਤੰਤਰਤਾ ਦੀ 75 ਵੀਂ ਵਰ੍ਹੇਗੰਢ ਤੋਂ ਸਿਰਫ ਇਕ ਕਦਮ ਪਿੱਛੇ ਹਾਂ। ਭਾਰਤ ਵਰਗੇ ਦੇਸ਼ ਲਈ ਆਪਣੇ ਪੈਰਾਂ ਤੇ ਖੜੇ ਹੋਣਾ ਅਤੇ ਸਵੈ-ਨਿਰਭਰ ਹੋਣਾ ਬਹੁਤ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਪੂਰਾ ਵਿਸ਼ਵਾਸ ਜਤਾਇਆ ਕਿ ਭਾਰਤ ਇਸ ਸੁਪਨੇ ਨੂੰ ਸਾਕਾਰ ਕਰੇਗਾ। ਇਸ ਦਾ ਕਾਰਨ ਦੇਸ਼ ਦੇ ਨਾਗਰਿਕਾਂ ਦੀ ਤਾਕਤ ਹੈ ਅਤੇ ਉਹ ਉਨ੍ਹਾਂ ਦੀ ਪ੍ਰਤਿਭਾ ‘ਤੇ ਮਾਣ ਮਹਿਸੂਸ ਕਰਦੇ ਹਨ। ਉਹਨਾਂ ਨੌਜਵਾਨਾਂ ਅਤੇ ਦੇਸ਼ ਦੀ ਬੇਮਿਸਾਲ ਸ਼ਕਤੀ 'ਤੇ ਵੀ ਭਰੋਸਾ ਜਿਤਾਉਂਦਿਆਂ ਆਖਿਆ ਕਿ ਇਤਿਹਾਸ ਗਵਾਹ ਹੈ ਜਦੋਂ ਵੀ ਭਾਰਤ ਕੁਝ ਕਰਨ ਦਾ ਸੰਕਲਪ ਲੈਂਦਾ ਹੈ, ਤਾਂ ਉਹ ਇਸ ਨੂੰ ਪੂਰਾ ਕਰਦਾ ਹੈ।

ਸ੍ਰੀ ਮੋਦੀ ਨੇ ਕਿਹਾ, ਭਾਰਤ ਨੇ ਹਮੇਸ਼ਾ ਇਸ ਕਹਾਵਤ ਦੀ ਪਾਲਣਾ ਕੀਤੀ ਹੈ - ‘ਵਿਸ਼ਵ ਇਕ ਪਰਿਵਾਰ ਹੈ’। ਵੇਦ ਕਹਿੰਦੇ ਹਨ ‘ਵਸੂਧੈਵ ਕੁੰਟਮਕੰਬ’ ਅਤੇ ਵਿਨੋਬਾ ਜੀ ਆਖਦੇ ਸਨ ਜੈ ਜਗਤ ।ਇਸ ਲਈ, ਵਿਸ਼ਵ ਸਾਡੇ ਲਈ ਇਕ ਪਰਿਵਾਰ ਹੈ। ਇਸ ਲਈ, ਵਿੱਤੀ ਵਿਕਾਸ ਦੇ ਨਾਲ, ਮਨੁੱਖਤਾ ਨੂੰ ਵੀ ਮਹੱਤਵ ਦੇਣਾ ਚਾਹੀਦਾ ਹੈ ਅਤੇ ਅਸੀਂ ਇਸ ਨਿਯਮ ਦੀ ਪਾਲਣਾ ਕਰਦੇ ਹਾਂ।
ਅੱਜ ਵਿਸ਼ਵ ਆਪਸ ਵਿੱਚ ਜੁੜਿਆ ਹੋਇਆ ਹੈ ਅਤੇ ਇਕ ਦੂਸਰੇ ਤੇ ਨਿਰਭਰ ਹੈ। ਇਸ ਲਈ ਸਮੇਂ ਦੀ ਲੋੜ ਹੈ, ਕਿ ਭਾਰਤ ਵਰਗੇ ਵਿਸ਼ਾਲ ਦੇਸ਼ ਨੂੰ ਵਿਸ਼ਵ ਅਰਥਚਾਰੇ ਵਿਚ ਆਪਣਾ ਯੋਗਦਾਨ ਵਧਾਉਣਾ ਚਾਹੀਦਾ ਹੈ। ਵਿਸ਼ਵ ਭਲਾਈ ਪ੍ਰਤੀ ਇਹ ਭਾਰਤ ਦਾ ਫਰਜ਼ ਵੀ ਹੈ। ਜੇ ਭਾਰਤ ਆਪਣਾ ਯੋਗਦਾਨ ਵਧਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਖੁਦ ਸਸ਼ਕਤ ਕਰਨਾ ਪਵੇਗਾ। ਉਸ ਨੂੰ ਸਵੈ-ਨਿਰਭਰ ਹੋਣਾ ਪਵੇਗਾ ਜਾਂ 'ਆਤਮ ਨਿਰਭਰ' ਹੋਣਾ ਪਵੇਗਾ। ਸਾਨੂੰ ਆਪਣੇ ਆਪ ਨੂੰ ਵਿਸ਼ਵ ਭਲਾਈ ਲਈ ਯੋਗਦਾਨ ਪਾਉਣ ਦੇ ਯੋਗ ਬਣਾਉਣਾ ਚਾਹੀਦਾ ਹੈ। ਜੇ ਸਾਡੀਆਂ ਜੜ੍ਹਾਂ ਮਜ਼ਬੂਤ ​​ਹਨ ਅਤੇ ਅਸੀਂ ਕਾਫ਼ੀ ਸਮਰੱਥ ਹਾਂ, ਤਾਂ ਹੀ ਅਸੀਂ ਵਿਸ਼ਵ ਭਲਾਈ ਵੱਲ ਕਦਮ ਵਧਾਉਣ ਦੇ ਯੋਗ ਹੋਵਾਂਗੇ।
ਪ੍ਰਧਾਨ ਮੰਤਰੀ ਨੇ ਆਪਣੇ ਸੁਤੰਤਰਤਾ ਦਿਵਸ ਸੰਬੋਧਨ ਵਿਚ ਆਖਿਆ ਕਿ , ਸਾਡੇ ਦੇਸ਼ ਕੋਲ ਕੁਦਰਤੀ ਸਰੋਤ ਬਹੁਤ ਹਨ। ਸਮੇਂ ਦੀ ਲੋੜ ਇਹ ਹੈ ਕਿ ਅਸੀਂ ਦੇਸ਼ ਨੂੰ ਨਵੀਂਆਂ ਉਚਾਈਆਂ ਤੇ ਲਿਜਾਣ ਲਈ ਆਪਣੇ ਕੁਦਰਤੀ ਸਰੋਤਾਂ ਅਤੇ ਮਨੁੱਖੀ ਸਰੋਤਾਂ ਦੀ ਕਦਰ ਕਰਨੀ ਅਰੰਭ ਕਰੀਏ। ਉਨ੍ਹਾਂ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਕਿ ਅਸੀਂ ਕਦੋਂ ਤੱਕ ਕੱਚੇ ਮਾਲ ਨੂੰ ਦੁਨੀਆਂ ਵਿੱਚ ਨਿਰਯਾਤ ਕਰਦੇ ਰਹਾਂਗੇ? ਕੱਚੇ ਮਾਲ ਦੀ ਬਰਾਮਦ ਕਰਨ ਅਤੇ ਤਿਆਰ ਮਾਲ ਦੀ ਦਰਾਮਦ ਕਰਨ ਦੀ ਪ੍ਰਕਿਰਿਆ ਕਦੋਂ ਤੱਕ ਜਾਰੀ ਰਹੇਗੀ? ਸਾਨੂੰ ਜਲਦੀ ਆਤਮ ਨਿਰਭਰ ਹੋਣਾ ਪਵੇਗਾ। ਸਾਨੂੰ ਸੰਸਾਰ ਦੀਆਂ ਜ਼ਰੂਰਤਾਂ ਦੇ ਅਨੁਸਾਰ ਆਪਣੀਆਂ ਸਮਰੱਥਾਵਾਂ ਦੇ ਮੁੱਲ ਜੋੜਨ ਦਾ ਸਹਾਰਾ ਲੈਣਾ ਪਵੇਗਾ।ਇਹ ਸਾਡੀ ਜ਼ਿੰਮੇਵਾਰੀ ਹੈ।

ਸਾਡੀ ਤਾਕਤ-ਖੇਤੀਬਾੜੀ ਵਿਚ ਸਵੈ-ਨਿਰਭਰਤਾ ਦੀ ਤਾਕਤ ਹੈ।ਇਸ ਖੇਤਰ ਵਿਚ ਮੁੱਲ-ਜੋੜਨ ਵੀ ਜ਼ਰੂਰੀ ਹੈ। ਸਾਡੇ ਖੇਤੀ ਸੈਕਟਰ ਨੂੰ ਵਿਸ਼ਵ ਦੀਆਂ ਜ਼ਰੂਰਤਾਂ ਦੇ ਅਨੁਸਾਰ ਵਿਕਾਸ ਕਰਨ ਦੀ ਜ਼ਰੂਰਤ ਹੈ। ਸਾਡੇ ਖੇਤੀ ਸੈਕਟਰ ਲਈ ਮੁੱਲ ਵਧਾਉਣਾ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੇਸ਼ ਕਈ ਨਵੀਆਂ ਪਹਿਲਕਦਮੀਆਂ ਕਰ ਰਿਹਾ ਹੈ। ਅਸੀਂ ਪੁਲਾੜ ਖੇਤਰ ਵਿਚ ਦਾਖਲ ਹੋਏ ਹਾਂ। ਦੇਸ਼ ਦੀ ਜਵਾਨੀ ਨੂੰ ਮੌਕੇ ਮਿਲ ਰਹੇ ਹਨ। ਜਦੋਂ ਭਾਰਤ ਪੁਲਾੜ ਖੇਤਰ ਵਿਚ ਸ਼ਕਤੀਸ਼ਾਲੀ ਬਣ ਜਾਂਦਾ ਹੈ, ਤਾਂ ਗੁਆਂਢੀ ਦੇਸ਼ਾਂ ਨੂੰ ਵੀ ਇਸ ਦੇ ਲਾਭ ਮਿਲਦੇ ਹਨ. ਜੇ ਅਸੀਂ ਊਰਜਾ ਦੇ ਖੇਤਰ ਵਿਚ ਸ਼ਕਤੀਸ਼ਾਲੀ ਬਣ ਜਾਂਦੇ ਹਾਂ, ਤਾਂ ਭਾਰਤ ਉਨ੍ਹਾਂ ਦੇਸ਼ਾਂ ਦੀ ਮਦਦ ਕਰ ਸਕਦਾ ਹੈ ਜੋ ਆਪਣੇ ਹਨੇਰੇ ਨੂੰ ਦੂਰ ਕਰਨਾ ਚਾਹੁੰਦੇ ਹਨ। ਜਦੋਂ ਦੇਸ਼ ਦਾ ਸਿਹਤ ਬੁਨਿਆਦੀ ਢਾਂਚਾ ਸਵੈ-ਨਿਰਭਰ ਹੋ ਜਾਂਦਾ ਹੈ, ਤਦ ਭਾਰਤ ਸੈਰ-ਸਪਾਟਾ ਲਈ ਇੱਕ ਮੰਜ਼ਿਲ ਵਜੋਂ ਇੱਕ ਪਸੰਦੀਦਾ ਦੇਸ਼ ਬਣ ਜਾਂਦਾ ਹੈ। ਇਸ ਲਈ, ਇਹ ਵੇਖਣ ਦੀ ਜ਼ਰੂਰਤ ਹੈ ਕਿ ਵਿਸ਼ਵ ਵਿਚ 'ਮੇਕ ਇਨ ਇੰਡੀਆ' ਉਤਪਾਦਾਂ ਦੀ ਪ੍ਰਸ਼ੰਸਾ ਹੁੰਦੀ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਕ ਸਮਾਂ ਸੀ ਜਦੋਂ ਸਾਡੀ ਕੁਸ਼ਲ ਮਨੁੱਖੀ ਸ਼ਕਤੀ ਦੁਆਰਾ ਸਾਡੇ ਦੇਸ਼ ਵਿਚ ਬਣੇ ਉਤਪਾਦਾਂ ਦੀ ਵਰਤੋਂ ਪੂਰੀ ਦੁਨੀਆ ਵਿਚ ਕੀਤੀ ਜਾਂਦੀ ਸੀ,

ਸਕ੍ਰਿਪਟ: ਪਦਮ ਸਿੰਘ, ਏਆਈਆਰ: ਨਿਊਜ਼ ਐਨਾਲਿਸਟ

ਅਨੁਵਾਦਕ: ਮਨਜੀਤ ਅਣਖੀ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ