ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਰਸਮੀ ਸੰਬੰਧਾਂ ਦਾ ਮਤਲਬ

ਸਤੰਬਰ 1993 ‘ਚ ਵਾਈਟ ਹਾਊਸ ਦੇ ਲਾਨ ‘ਚ ਅਰਾਫ਼ਾਤ-ਕਲੰਿਟਨ-ਰਾਬਿਨ ਦੇ ਹੱਥ ਮਿਲਾਉਣ ਦੀ ਇਤਿਹਾਸਕ ਘਟਨਾ ਤੋਂ ਬਾਅਦ ਇਜ਼ਰਾਈਲ ਨਾਲ ਆਪਣੇ ਸੰਬੰਧਾਂ ਨੂੰ ਆਮ ਬਣਾਉਣ ਸਬੰਧੀ ਅਮੀਰਾਤ ਵੱਲੋਂ ਲਿਆ ਗਿਆ ਫ਼ੈਸਲਾ ਬਹੁਤ ਹੀ ਨਾਟਕੀ ਘਟਨਾ ਵੱਜੋਂ ਸਾਹਮਣੇ ਆਇਆ ਹੈ।ਹਾਲਾਂੀਕ ਦੋਵਾਂ ਮੁਲਕਾਂ ਦਰਮਿਆਨ ਆਪਸੀ ਮੇਲ ਮਿਲਾਪ ਦੇ ਸੰਕੇਤ ਮਿਲ ਰਹੇ ਹਨ।ਸਭ ਤੋਂ ਵੱਧ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਸ ਸਬੰਧੀ ਐਲਾਨ ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਕੀਤਾ ਗਿਆ ਹੈ।ਖਾੜੀ ਦੇ ਅਰਬ ਦੇਸ਼ਾਂ ਨਾਲ ਇਜ਼ਰਾਈਲ ਦਾ ਇਹ ਪ੍ਰਸਤਾਵ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ।ਆਉਣ ਵਾਲੇ ਕੁੱਝ ਹਫ਼ਤਿਆਂ ‘ਚ ਵਾਸ਼ਿੰਗਟਨ ‘ਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਾਯਾਹੂ ਅਤੇ ਅਮੀਰਾਤ ਦੇ ਸ਼ਹਿਜ਼ਾਦੇ ਅਤੇ ਆਬੂ ਧਾਬੀ ਦੇ ਹੂਕਮਰਾਨ ਮੁਹੰਮਦ ਬਿਨ ਜ਼ਾਇਦ ਅਲ-ਨਾਹਯਾਨ ਵਿਚਾਲੇ ਇੱਕ ਰਸਮੀ ਸਮਝੌਤਾ ਸਹੀਬੱਧ ਹੋਵੇਗਾ।
ਇਸ ਸਬੰਧੀ ਐਲਾਨ ਬਹੁਤ ਹੀ ਰੋਮਾਂਚਕ ਘਟਨਾ ਦੇ ਰੂਪ ‘ਚ ਹੋਇਆ ਹੈ। ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਕਿ ਦੋਵਾਂ ਦੇਸ਼ਾਂ ਵਿਚਾਲੇ ਸੰਬੰਧਾਂ ਨੂੰ ਆਮ ਕਰਨ ਦੇ ਮਕਸਦ ਨਾਲ ਇਜ਼ਰਾਈਲ ਪੱਛਮੀ ਤੱਟ ‘ਤੇ ਆਪਣੀ ਪ੍ਰਭੂਸੱਤਾ ਦੇ ਐਲਾਨ ਨੂੰ ਭੰਗ ਕਰੇਗਾ , ਜਿਸ ਦਾ ਕਿ ਇਸ ਸਾਲ ਜਨਵਰੀ ਮਹੀਨੇ ਸ਼ਾਂਤੀ ਯੋਜਨਾ ਤਹਿਤ ਐਲਾਨ ਕੀਤਾ ਗਿਆ ਸੀ।ਕੁੱਝ ਘਰੇਲੂ ਅਤੇ ਕੌਮਾਂਤਰੀ ਕਾਰਨਾ ਕਰਕੇ ਨੇਤਨਯਾਹੂ ਪੱਛਮੀ ਬੈਂਕ ਦੇ ਹਿੱਸਿਆਂ ਨੂੰ ਆਪਣੀ ਹਦੂਦ ਅੰਦਰ ਸ਼ਾਮਲ ਕਰਨ ਦੀ ਇੱਛਾ ਨਹੀਂ ਰੱਖਦੇ ਸਨ, ਕਿਉਂ ਕਿ ਉਨ੍ਹਾਂ ਨੇ ਮਾਰਚ 2020 ‘ਚ ਹੋਈਆਂ ਨੈਸੇਟ ਚੋਣਾਂ ਤੋਂ ਪਹਿਲਾਂ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ ਸੀ।ਭਾਵੇਂ ਕਿ ਇਸ ਤਾਲਮੇਲ ‘ਤੇ ਨੇਤਨਯਾਹੂ ਨੂੰ ਅਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਫਿਰ ਵੀ ਉਹ ਅਮੀਰਾਤੀ ਮਾਨਤਾ ਨੂੰ ਸੁਰੱਖਿਅਤ ਕਰਨ ਲਈ ਆਪਣੇ ਅਹੁਦੇ ਦਾ ਲਾਭ ਚੁੱਕਿਆ ਹੈ।ਸੰਖੇਪ ‘ਚ ਕਹਿ ਸਕਦੇ ਹਾਂ ਕਿ ਇਜ਼ਰਾਈਲ, ਅਮੀਰਾਤ ਅਤੇ ਅਮਰੀਕਾ ਸਾਰੀ ਸਥਿਤੀ ਨੂੰ ਆਮ ਕਰਨ ਦੇ ਯਤਨਾਂ ਨਾਲ ਸਾਰਿਆਂ ਖਾਸ ਕਰਕੇ ਖਾੜੀ ਖੇਤਰ ਲਈ ਮਹੱਤਵਪੂਰਨ ਕਾਰਜ ਕਰ ਰਹੇ ਹਨ।
ਅਮੀਰਾਤ ਵੱਲੋਂ ਲਿਆ ਗਿਆ ਫ਼ੈਸਲਾ ਤਿੰਨ ਮੁੱਖ ਮੁੱਦੇ ਚੁੱਕਦਾ ਹੈ। ਖੇਤਰੀ ਅਤੇ ਅੰਤਰਰਾਸ਼ਟਰੀ ਪ੍ਰਤੀਕਰਮ ਉਮੀਦ ਅਨੁਸਾਰ ਹੀ ਹਨ।ਬਹਿਰੀਨ, ਮਿਸਰ ਅਤੇ ਓਮਾਨ ਨੇ ਅਮੀਰਾਤ ਵੱਲੋਂ ਲਏ ਗਏ ਫ਼ੈਸਲੇ ਦਾ ਖੁੱਲ੍ਹ ਕੇ ਸਵਾਗਤ ਕੀਤਾ ਹੈ, ਜਦਕਿ ਫਿਲਸਤੀਨੀ ਆਪਣੇ ਆਪ ਨੂੰ ਨਿਰਾਸ਼ ਅਤੇ ਧੋਖੇ ਦਾ ਸ਼ਿਕਾਰ ਹੋਏ ਮਹਿਸੂਸ ਕਰ ਰਹੇ ਹਨ।ਫਿਲਸਤੀਨੀ ਵਿਦੇਸ਼ ਮੰਤਰੀ ਰਿਆਦ ਅਲ-ਮਲਿਕ ਨੇ ਆਬੂ ਧਾਬੀ ‘ਚ ਆਪਣੇ ਸਫ਼ੀਰ ਨੂੰ ਵਾਪਸ ਆਉਣ ਲਈ ਕਿਹਾ ਹੈ।
ਤੁਰਕੀ, ਜਿਸ ਦੇ ਕਿ ਇਸ ਯਹੂਦੀ ਰਾਜ ਨਾਲ ਪਹਿਲਾਂ ਹੀ ਰਸਮੀ ਕੂਟਨੀਤਕ ਸਬੰਧ ਹਨ, ਉਸ ਨੇ ਚੇਤਾਵਨੀ ਦਿੱਤੀ ਹੈ ਕਿ ਖੇਤਰ ਦੇ ਲੋਕ ਸੰਯੁਕਤ ਅਰਬ ਅਮੀਰਾਤ ਦੇ ਇਸ ਪਾਖੰਡੀ ਵਤੀਰੇ ਨੂੰ ਕਦੇ ਨਹੀਂ ਭੁੱਲਣਗੇ। ਰਾਸ਼ਟਰਪਤੀ ਰੇਸਪ ਤਾਇਪ ਅਰਡੋਗਨ ਨੇ ਚੇਤਾਵਨੀ ਦਿੱਤੀ ਹੈ ਕਿ ਅਮੀਰਾਤ ਨਾਲ ਸੰਬੰਧਾਂ ਨੂੰ ਸੰਭਾਵਿਤ ਤੌਰ ‘ਤੇ ਮੁੱਅਤਲ ਕੀਤਾ ਜਾ ਸਕਦਾ ਹੈ।ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਇਸ ਫ਼ੈਸਲੇ ਨੂੰ ਇੱਕ ਵੱਡੀ ਭੁੱਲ ਕਰਾਰ ਕੀਤਾ ਹੈ।
ਅਮੀਰਾਤ ਵੱਲੋਂ ਚੁੱਕੇ ਗਏ ਇਸ ਕਦਮ ਨੇ ਖੇਤਰੀ ਮਾਮਲਿਆਂ ‘ਚ ਫਿਲਸਤੀਨੀ ਮਸਲੇ ਦੀ ਮਹੱਤਤਾ ਨੂੰ ਘਟਾਉਣ ਦਾ ਕਾਰਜ ਕੀਤਾ ਹੈ।ਇਸ ਖੇਤਰ ਦੇ ਘੱਟੋ- ਘੱਟ ਕੁਝ ਦੇਸ਼ਾਂ ਦੇ ਇਜ਼ਾਰਈਲ ਨਾਲ ਸਬੰਧ ਫਿਲਸਤੀਨੀ ਸਥਿਤੀ ਦੇ ਅਧਾਰ ‘ਤੇ ਸਥਾਪਤ ਨਹੀਂ ਹਨ।ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਹੈ ਕਿ ਇਜ਼ਰਾਈਲ ਨੇ ਅਨੈਕਸੈਸ਼ਨ ਮੁਲਤਵੀ ਕੀਤਾ ਹੈ ਨਾ ਕਿ ਰੱਦ।ਟਰੰਪ ਵਲੋਂ ਕੀਤੇ ਗਏ ਐਲਾਨ ‘ਤੇ ਰਿਆਦ ਨੇ ਕੋਈ ਵੀ ਬਿਆਨ ਜਨਤਕ ਨਹੀਂ ਕੀਤਾ ਹੈ।
ਅਮੀਰਾਤ ਦੇ ਇਸ ਕਦਮ ਨਾਲ ਖਾੜੀ ਸਹਿਕਾਰਤਾ ਕੌਂਸਲ ਦੇ ਹੋਰ ਮੈਂਬਰਾਂ ਖਾਸ ਕਰਕੇ ਬਹਿਰੀਨ ਅਤੇ ਓਮਾਨ ਨੂੰ ਇਸ ਦੀ ਪਾਲਣਾ ਕਰਨ ਲਈ ਉਤਸ਼ਾਹਤ ਮਿਲ ਸਕਦਾ ਹੈ।ਹਾਲ ਦੇ ਸਮੇਂ ‘ਚ ਇੰਨ੍ਹਾਂ ਦੇਸ਼ਾਂ ਨੇ ਸਥਿਤੀ ਨੂੰ ਆਮ ਕਰਨ ਸਬੰਧੀ ਬਿਆਨ ਦਿੱਤੇ ਹਨ।ਓਮਾਨ ਦੇ ਮਰਹੂਮ ਸੁਲਤਾਨ ਕਾਬੂਸ ਨੇ ਅਮਤੂਬਰ 2018 ‘ਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਮੇਜ਼ਬਾਨੀ ਕੀਤੀ ਸੀ।ਕਤਰ ਵੀ ਇਜ਼ਰਾਈਲ ਨਾਲ ਕਿਸੇ ਤਰ੍ਹਾਂ ਦੀ ਦੁਸ਼ਮਣੀ ਨਹੀਂ ਰੱਖਦਾ ਹੈ।ਇਸ ਪ੍ਰਸਤਾਵ ਦਾ ਸਮਾਂ ਅਤੇ ਵਾਸ਼ਿੰਗਟਨ ਦਾ ਇਸ ਦਾ ਰਸਮੀ ਤੌਰ ‘ਤੇ ਉਦਘਾਟਨ ਕਰਨਾ ਰਾਸ਼ਟਰਪਤੀ ਟਰੰਪ ਦੀ ਚੋਣ ਗਣਨਾ ਨੂੰ ਪੇਸ਼ ਕਰਦਾ ਹੈ।ਕੋਵਿਡ-19 ਮਹਾਮਾਰੀ ਨਾਲ ਨਜਿੱਠਣ ‘ਚ ਵਾਸ਼ਿੰਗਟਨ ਦਾ ਅਸਫਲ ਰਹਿਣਾ ਅਤੇ ਆਰਥਿਕ ਮੰਦੀ ਦੀ ਸਥਿਤੀ ਤੋਂ ਬਾਹਰ ਨਿਕਲਣ ਲਈ ਰਾਸ਼ਟਰਪਤੀ ਟਰੰਪ ਚੋਣ ਸਰਵੇਖਣਾਂ ‘ਚ ਪਿਛੜ ਰਹੇ ਹਨ।ਰਾਸ਼ਟਰਪਤੀ ਟਰੰਪ ਨੂੰ ਉਮੀਦ ਹੈ ਕਿ ਅਮੀਰਾਤ ਅਤੇ ਖਾੜੀ ਦੇ ਦੂਜੇ ਰਾਜਾਂ ਨਾਲ ਇਜ਼ਰਾਈਲ ਦੀ ਕੂਟਨੀਤਕ ਸਫਲਤਾ ਉਨ੍ਹਾਂ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ।
ਪ੍ਰਧਾਨ ਮੰਤਰੀ ਜਨਰਿੰਦਰ ਮੋਦੀ ਨੇ ਆਪਣੇ ਕਾਰਜਕਾਲ ਦੇ ਸ਼ੁਰੂ ਤੋਂ ਹੀ ਭਾਰਤ ਦੀ ਮੱਧ ਪੂਰਬ ਨੀਤੀ ਤਹਿਤ ਇਜ਼ਰਾਈਲ ਨੂੰ ਸਧਾਰਣ ਕਰਨ ਦੀ ਕੋਸ਼ਿਸ਼ ਕੀਤੀ ਹੈ।ਹੁਣ ਭਾਰਤ ਦਾ ਨਜ਼ਦੀਕੀ ਖੇਤਰੀ ਅਤੇ ਰਣਨੀਤਕ ਭਾਈਵਾਲ- ਪ੍ਰਿੰਸ ਅਲ ਨਾਹਯਾਨ ਪੀਐਮ ਨੇਤਨਾਯਹੂ ਦਾ ਨਜ਼ਦੀਕੀ ਬਣ ਗਿਆ ਹੈ।ਅਮੀਰਾਤ ਅਤੇ ਇਜ਼ਰਾਈਲ ਵਿਚਾਲੇ ਸੰਬੰਧਾਂ ਦੇ ਆਮ ਹੋਣ ਨਾਲ ਭਾਰਤ ਨੂੰ ਵੀ ਲਾਭ ਪਹੁੰਚੇਗਾ।

ਸਕ੍ਰਿਪਟ: ਪ੍ਰੋ. ਪੀ ਕੇ ਕੁਮਾਰਸਵਾਮੀ, ਪੱਛਮੀ ਏਸ਼ੀਆ ਅਧਿਐਨ ਕੇਂਦਰ, ਜੇਐਨਯੂ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ